31/03/2024
ਅੱਜ ਮਿਤੀ 31 ਮਾਰਚ 2024 ਨੂੰ ਡਾ. ਬੀ ਆਰ. ਅਬੇਡਕਰ ਕਲੱਬ ਦੇ ਸਾਥੀਆਂ ਵੱਲੋ ਭਗਤ ਪੂਰਨ ਸਿੰਘ ਪਿਗਲਵਾੜਾ ਸੰਗਰੂਰ ਦੇ ਸਥਾਪਨਾ ਦਿਵਸ ਮੌਕੇ ਪੁਹੰਚ ਕੇ ਸੇਵਾ ਨਿਭਾਈ ਗਈ ਸਾਰੇ ਕਲੱਬ ਮੇਂਬਰ ਅਤੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਰੂਰੀ ਕੰਮਾਂ ਨੂੰ ਛੱਡ ਕੇ ਸੇਵਾ ਕਰਨ ਨੂੰ ਪਹਿਲ ਦਿੱਤੀ ਅਤੇ ਨਾਲ ਹੀ ਬਹੁਤ ਬਹੁਤ ਧੰਨਵਾਦੀ ਕੁਛ ਕਰੋ ਫੌਡੇਸ਼ਨ ਦੇ ਮੇਂਬਰ ਸ਼੍ਰੀ ਮਨੋਜ ਗੋਇਲ ਜੀ ਪ੍ਰੋਫੈਸਰ ਸੰਤ ਹਰਚੰਦ ਸਿੰਘ ਲੌਂਗੋਵਾਲ ਕਾਲਜ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਸਾਡਾ ਸਾਥ ਦਿਤਾ ਅਤੇ ਹਰੇਕ ਕੰਮ ਵਿੱਚ ਅੱਗੇ ਵੱਧ ਕੇ ਕੰਮ ਕਰਨ ਦਾ ਹੋਂਸਲਾ ਦਿਤਾ 🙏🏻🙏🏻
27/08/2023
ਪ੍ਰਬੁੱਧ ਭਾਰਤ ਫਾਂਊਡਸਨ ਵੱਲੋਂ ਕਰਵਾਈ ਗਈ 14 ਪੁਸਤਕ ਪ੍ਰੀਖਿਆ ਵਿੱਚ ਅੱਜ ਵੱਖ ਵੱਖ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ।ਇਸ ਪ੍ਰੀਖਿਆ ਦੇ ਵਿੱਚ ਪਿੰਡ ਚੰਗਲੀਵਾਲੇ ਦੀ ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਦੀ ਅਗਵਾਈ ਹੇਠ 13 ਸੈਂਟਰਾਂ(ਚੰਗਾਲੀਵਾਲਾ,ਸੇਖੂਵਾਸ, ਭੁਟਾਲ ਕਲਾਂ, ਮਨਿਆਣਾ, ਤਰਜੀਖੇੜਾ ਖਡਿਆਲ, ਸਮੂਰਾਂ, ਮੂਨਕ, ਚੀਮਾ ਸਾਹਿਬ, ਬਰੇਟਾ, ਕੋਹਰੀਆਂ, ਨਮੋਲ, ਸੰਗਰੂਰ ,ਰਤਨਾਗੜ ਪਾਟਿਆਲੀ।) ਵਿੱਚ ਪ੍ਰੀਖਿਆ ਲਈ ਗਈ। ਪ੍ਰੀਖਿਆ ਦੇ ਵਿੱਚ ਲਗਭਗ 40-45 ਪਿੰਡਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਦੀ ਜੇਤੂ ਇਨਾਮ ਰਾਸ਼ੀ ਪਹਿਲਾਂ ਸਥਾਨ 50 ਹਜ਼ਾਰ ਦੂਸਰਾ ਸਥਾਨ 20 ਹਜ਼ਾਰ ਤੀਸਰਾ ਸਥਾਨ 10 ਹਜ਼ਾਰ ਰੱਖੀ ਗਈ ਹੈ ਜਿਸ ਦਾ ਨਤੀਜਾ 5 ਨਵੰਬਰ 2023 ਨੂੰ ਫਗਵਾੜੇ ਐਲਾਨਿਆ ਜਾਵੇਗਾ।
ਪ੍ਰੀਖਿਆ ਦੇ ਕੇਂਦਰ ਮੁਖੀਆਂ ਨੇ ਬੱਚਿਆਂ ਨਾਲ ਇਸ ਪ੍ਰੀਖਿਆ ਦੀ ਅਹਿਮੀਅਤ ਬਾਰੇ ਅਤੇ ਸਮਾਜ ਦੇ ਨਾਇਕ ਡਾ. ਅੰਬੇਡਕਰ ਅਤੇ ਸੱਵਿਤਰੀ ਬਾਈ ਫੁੱਲੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਸਮਾਜ ਦੇ ਨਾਇਕ ਕੋਈ ਲੱਚਰ ਸੰਗੀਤ ਕਾਰ ਜਾ ਕੋਈ ਫਿਲਮ ਅਦਾਕਾਰ ਨਹੀਂ ਸਗੋਂ ਸਾਡੇ ਸਮਾਜ ਨੂੰ ਅੱਗੇ ਲਿਜਾਣ ਵਾਲੇ ਅੰਬੇਡਕਰ, ਸਵਿੱਤਰੀ ਬਾਈ ਫੁੱਲੇ ਹਨ।
ਇਸ ਲਈ ਅੱਜ ਸਾਨੂੰ ਵੀ ਇੰਨਾ ਤੋਂ ਪ੍ਰੇਰਨਾ ਲੈਕੇ ਸਮਾਜ ਨੂੰ ਬਦਲਣ ਦੇ ਰਸਤੇ ਚਲਣਾ ਚਾਹੀਦਾ ਹੈ ਇਸ ਪ੍ਰੀਖਿਆ ਦੌਰਾਨ ਵੱਖ ਵੱਖ ਜਿੰਮੇਵਾਰੀਆਂ ਨਿਭਾਉਣ ਵਾਲੇ ਨੌਜਵਾਨ ਵਲੰਟੀਅਰ ਸਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਅਪਣਾ ਕਾਰਜ ਸਮਝਦੇ ਹੋਏ ਜਿੰਮੇਵਾਰੀਆਂ ਓਟਣ ਲਈ ਪ੍ਰਤੀਬੱਧ ਹਨ। ਵੱਖ-ਵੱਖ ਸੈਂਟਰਾਂ ਦੇ ਸਾਥੀਆਂ ਨੇ ਇਸ ਪੇਪਰ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ।
20/05/2023
ਅੱਜ ਮਿਤੀ 20 ਮਈ ਦਿਨ ਸ਼ਨੀਵਾਰ ਨੂੰ ਨਹਿਰੂ ਯੁਵਾ ਕੇਂਦਰ ਸੰਗਰੂਰ ਅਤੇ ਭਗਤ ਰਵਿਦਾਸ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਜੀ ਅਤੇ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਤਰਕਸ਼ੀਲ ਕਲੱਬ ਮੂਨਕ ਵੱਲੋਂ ਭਗਤ ਰਵੀਦਾਸ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੂਨਕ ਵਿਖੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਪਾਣੀ ਬਚਾਉਣ ਦੇ ਸੰਬੰਧ ਵਿੱਚ ਬੱਚਿਆ ਦੇ ਪੇਂਟਿੰਗ 🎨 ਅਤੇ ਡਰਾਇੰਗ ਮੁਕਾਬਲੇ ਅਤੇ ਨਾਲ ਹੀ ਸਲੋਗਨ ਮੁਕਾਬਲੇ ਅਤੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਤਿਨੋਂ ਹੀ ਮੁਕਾਬਲਿਆ ਵਿੱਚੋ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਨਾਲ ਹੀ ਪਾਣੀ ਅਤੇ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ । ਇਸ ਦੌਰਾਨ ਸਾਰੇ ਹੀ ਸਟਾਫ ਮੈਂਬਰ ਅਤੇ ਬੱਚਿਆ ਦਾ ਪੂਰਨ ਤੌਰ ਤੇ ਸਹਿਯੋਗ ਰਿਹਾ । ਧੰਨਵਾਦ ਸਹਿਤ 🙏🙏
15/04/2023
ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਾਵਿਤਰੀ ਬਾਈ ਫੁਲੇ ਲਾਈਬ੍ਰੇਰੀ ਚੰਗਲੀਵਾਲਾ ਵਲੋਂ ਬੁਹਤ ਸੋਹਣਾ ਪ੍ਰੋਗਰਾਮ ਕੀਤਾ ਗਿਆ ਅਤੇ ਇਨਕਲਾਬੀ ਗੀਤ ਅਤੇ ਨਾਟਕ ਮੇਲਾ ਕਰਵਾਇਆ ਗਿਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਸੰਘਰਸ਼ ਤੇ ਚਾਨਣਾ ਪਾਇਆ 🙏🏻🙏🏻
14/04/2023
ਮਿਤੀ 14 ਅਪ੍ਰੈਲ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 132ਵੇ ਜਨਮ ਦਿਹਾੜੇ ਨੂੰ ਸਮਰਪਿਤ ਡਾਕਟਰ ਭੀਮ ਰਾਓ ਅੰਬੇਦਕਰ ਤਰਕਸ਼ੀਲ ਕਲੱਬ ਮੂਨਕ ਅਤੇ ਸਮੂਹ ਮੁਹੱਲੇ ਦੇ ਸਹਿਯੋਗ ਦੇ ਨਾਲ ਪਾਣੀ ਦੀ ਛਬੀਲ ਲਗਾਈ ਗਈ ਅਤੇ ਜਰੂਰਤਮੰਦ ਲੋਕਾਂ ਲਈ ਕੱਪੜਿਆ ਦੀ ਫਰੀ ਸਟਾਲ ਲਗਾਈ ਗਈ ।ਇਸ ਮੌਕੇ ਐਮ ਐਲ ਏ ਸ਼੍ਰੀ ਵਰਿੰਦਰ ਕੁਮਾਰ ਗੋਇਲ ਐਡਵੋਕੇਟ ਜੀ ਨੇ ਸ਼ਿਰਕਤ ਕੀਤੀ । ਸਾਰੇ ਸਾਥੀਆ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਧੰਨਵਾਦ 🙏🏻🙏🏻
27/03/2023
ਕੱਲ ਮਿਤੀ 26 ਮਾਰਚ 2023 ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਗਰੂਰ ਬ੍ਰਾਂਚ ਦਾ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਮਨਾਈਆਂ ਗਿਆ ਜਿਸ ਵਿਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.), ਅੰਮ੍ਰਿਤਸਰ ਦੇ ਸਰਪ੍ਰਸਤ-ਪ੍ਰਧਾਨ ਡਾ: ਇੰਦਰਜੀਤ ਕੌਰ ਜੀ ਨੇ ਸਿਰਕਤ ਕੀਤੀ ਅਤੇ ਬੇਸਹਾਰਾ , ਅੰਗਹੀਣ ਵਿਅਕਤੀਆ ਦੀ ਸੇਵਾ ਅਤੇ ਮਦਦ ਕਰਨ ਦੀ ਪ੍ਰੇਰਨਾ ਦਿਤੀ ।
28/12/2022
ਅੱਜ ਡਾਕਟਰ ਭੀਮ ਰਾਓ ਅੰਬੇਦਕਰ ਤਰਕਸ਼ੀਲ ਕਲੱਬ ਮੂਨਕ ਵਲੋਂ ਨਹਿਰੂ ਯੁਵਾ ਕੇਦਰ ਦੇ ਯੂਥ ਅਫ਼ਸਰ ਰਾਹੁਲ ਸੈਣੀ ਜੀ ਦੀ ਅਗਵਾਈ ਵਿੱਚ ਖੇਡ ਮੇਲਾ ਕਰਵਾਇਆ ਗਿਆ।ਜਿਸ ਵਿਚ ਵੱਖ ਵੱਖ ਉਮਰ ਵਰਗ ਦੇ ਬੱਚਿਆ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ।ਖੇਡ ਮੇਲੇ ਵਿੱਚ ਲੜਕੇ/ਲੜਕੀਆ ਦੀਆ 400/800/1600 ਮੀਟਰ ਦੌੜਾਂ, ਬੈਡਮਿੰਟਨ, ਰੱਸਾ ਕੱਸੀ,ਵਾਲੀਬਾਲ, ਖੋ-ਖੋ ਦੇ ਮੁਕਾਬਲੇ ਕਰਵਾਏ ਗਏ।ਇਸ ਖੇਡ ਮੇਲੇ ਨੂੰ ਕਰਵਾਉਣ ਵਿੱਚ ਸਵਿੱਤਰੀ ਬਾਈ ਫੁਲੇ ਲਾਇਬ੍ਰੇਰੀ ਚੰਗਾਲੀਵਾਲਾ ਦੀ ਟੀਮ ਵੱਲੋਂ ਵਿਸੇਸ ਸਹਿਯੋਗ ਦਿੱਤਾ ਗਿਆ।ਲੜਕੀਆ ਦੇ 400 ਮੀਟਰ ਦੌੜਾਂ ਵਿੱਚ ਪਹਿਲਾਂ ਸਥਾਨ ਰੀਨਾ ਦੂਸਰਾ ਸਥਾਨ ਅੰਤਿਮ ਤੀਸਰਾ ਖੁਸੀ ਰਾਣੀ ਨੇ,800 ਮੀਟਰ ਵਿਚ ਮਨਪ੍ਰੀਤ ਕੌਰ ਨੇ ਪਹਿਲਾਂ ਸਥਾਨ,ਅੰਤਿਮ ਨੇ ਦੂਸਰਾ ,ਅਤੇ ਤੀਸਰਾ ਸਥਾਨ ਸੁੱਖੀ ਦੇਵੀ ਨੇ ਪ੍ਰਾਪਤ ਕੀਤਾ।ਇਸ ਤਰਾ 15 ਸਾਲਾਂ ਗਰੁੱਪ ਮੁੰਡਿਆ 400 ਮੀਟਰ ਦੌੜਾਂ ਵਿਚ ਪਹਿਲਾਂ ਸਥਾਨ ਖੁਸ਼ਪ੍ਰੀਤ ਸਿੰਘ,ਦੂਸਰਾ ਹਰਪ੍ਰੀਤ ਅਤੇ ਤੀਸਰਾ ਵੇਭਵ ਕੁਮਾਰ ਨੇ ਪ੍ਰਾਪਤ ਕੀਤਾ।19 ਸਾਲਾਂ ਗਰੁੱਪ ਵਿੱਚ ਪਹਿਲਾਂ ਸਥਾਨ ਗੁਰਤੇਜ ਸਿੰਘ,ਦੂਸਰਾ ਮੋਹਿਤ ਅਤੇ ਤੀਸਰਾ ਸਥਾਨ ਲਖਵਿੰਦਰ ਸਿੰਘ ਨੇ ਪ੍ਰਾਪਤ ਕੀਤਾ।800 ਮੀਟਰ ਵਿੱਚ 15 ਸਾਲਾਂ ਗਰੁੱਪ ਵਿੱਚ ਪਹਿਲਾ ਸਥਾਨ ਰਵੀ ਦੂਸਰਾ ਸਥਾਨ ਲਖਨ ਰਾਮ ਤੀਸਰਾ ਵੈਭਵ ਕੁਮਾਰ ਨੇ ਪ੍ਰਾਪਤ ਕੀਤਾ।19 ਸਾਲਾਂ ਗਰੁੱਪ 800 ਮੀਟਰ ਵਿੱਚ ਪਹਿਲਾਂ ਸਥਾਨ ਹਰਮੀਤ ਸਿੰਘ ਦੂਸਰਾ ਸਥਾਨ ਲਖਵਿੰਦਰ ਸਿੰਘ ਨੇ ਪ੍ਰਾਪਤ ਕੀਤਾ।1600 ਮੀਟਰ ਦੌੜਾਂ ਵਿਚ ਪਹਿਲਾਂ ਸਥਾਨ ਕਰਨ ਕੁਮਾਰ ਦੂਸਰਾ ਸਥਾਨ ਗੁਰਜੀਤ ਸਿੰਘ ਨੇ ਪ੍ਰਾਪਤ ਕੀਤਾ।ਲੰਬੀ ਛਾਲ ਲੜਕੀਆਂ ਵਿੱਚ ਪਹਿਲਾ ਸਥਾਨ ਰੀਨਾ ਅਤੇ ਦੂਸਰਾ ਸਥਾਨ ਸਿੰਮੀ ਰਾਣੀ ਨੇ ਪ੍ਰਾਪਤ ਕੀਤਾ। ਲੜਕਿਆਂ ਵਿਚ ਪਹਿਲਾ ਸਥਾਨ ਸੋਨੂੰ ਸਿੰਘ ਦੂਸਰਾ ਸਥਾਨ ਸਿਮਰਨਜੀਤ ਸਿੰਘ ਨੇ ਪ੍ਰਾਪਤ ਕੀਤਾ।19 ਸਾਲਾਂ ਗਰੁੱਪ ਵਿੱਚ ਪਹਿਲਾ ਸਥਾਨ ਗੁਰਤੇਜ ਸਿੰਘ ਅਤੇ ਦੂਸਰਾ ਸਥਾਨ ਮੋਹਿਤ ਸੈਣੀ ਨੇ ਪ੍ਰਾਪਤ ਕੀਤਾ।ਬੈਡਮਿੰਟਨ ਲੜਕੀਆ ਵਿੱਚ ਪਹਿਲਾ ਸਥਾਨ ਸਿੰਮੀ ਰਾਣੀ ਅਤੇ ਦੂਸਰਾ ਸਥਾਨ ਸੰਜਣਾ ਨੇ ਪ੍ਰਾਪਤ ਕੀਤਾ। ਬੈਡਮਿੰਟਨ ਲੜਕੇ ਵਿੱਚੋ ਪਹਿਲਾ ਸਥਾਨ ਜਸਪ੍ਰੀਤ ਸਿੰਘ ਦੂਸਰਾ ਸਥਾਨ ਗੁਰਵਿੰਦਰ ਸਿੰਘ ਨੇ ਪ੍ਰਾਪਤ ਕੀਤਾ।ਵਾਲੀਬਾਲ ਅਤੇ ਰੱਸਾ ਕੱਸੀ ਮੁਕਾਬਲੇ ਵਿੱਚ ਮੂਨਕ ਦੀ ਟੀਮ ਜੇਤੂ ਰਹੀ।ਇਸ ਖੇਡ ਮੇਲੇ ਵਿੱਚ ਨਹਿਰੂ ਯੂਵਾ ਕੇਦਰ ਵੱਲੋਂ ਵਲੰਟੀਅਰ ਕਮਰਜੀਤ ਕੋਹਰੀਆ ਨੇ ਸ਼ਿਰਕਤ ਕੀਤੀ।ਮੁੱਖ ਮਹਿਮਾਨ ਵਜੋਂ ਜਗਸੀਰ ਮਲਾਣਾ,ਮਾਸਟਰ ਕਰਨੈਲ ਜੀ ਨੇ ਸ਼ਿਰਕਤ ਕੀਤੀ।ਇਸ ਮੌਕੇ ਪ੍ਰਧਾਨ ਜਸਪਾਲ ਸਿੰਘ , ਬਾਬੂ ਫੌਜੀ ਜੀ ,ਕੈਸ਼ੀਅਰ ਪ੍ਰਗਟ ਸਿੰਘ, ਐਡਵੋਕੇਟ ਗਗਨਦੀਪ ਸਿੰਘ,ਇੰਦਰਜੀਤ, ਸੋਨੂੰ, ਅਤੇ ਸਵਿਤਰੀ ਬਾਈ ਫੁਲੇ ਲਾਇਬ੍ਰੇਰੀ ਚੰਗਾਲੀਵਾਲਾ ਵੱਲੋ ਧਰਮਪ੍ਰੀਤ ,ਰਾਜਿੰਦਰ,ਜਸਪ੍ਰੀਤ ਅੰਮ੍ਰਿਤਪਾਲ,ਸਤਵੀਰ,ਭਿੰਦਰ, ਗੁਰਤੇਜ ਅਤੇ ਬਾਕੀ ਹੋਰ ਮੈਬਰ ਹਾਜ਼ਿਰ ਰਹੇ।
31/10/2022
ਇਨਾਮ ਵੰਡ ਸਮਾਰੋਹ (ਪ੍ਰਬੁੱਧ ਭਾਰਤ ਫਾਊਂਡੇਸ਼ਨ ਫਗਵਾੜਾ) ਜਿਹੜੇ ਬੱਚੇ ਮੈਰਿਟ ਸੂਚੀ ਵਿੱਚ ਸ਼ਾਮਲ ਸਨ ਓਹਨਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਗਿਆ।
29/08/2022
ਅੱਜ ਨਹਿਰੂ ਯੂਵਾ ਕੇਂਦਰ ਸੰਗਰੂਰ ਵਲੋਂ ਡਾ. ਬੀ ਆਰ ਅੰਬੇਦਕਰ ਤਰਕਸ਼ੀਲ ਕਲੱਬ ਨੂੰ ਸਪੋਰਟਸ ਕਿਟ ਦਿੱਤੀ ਗਈ । ਤਾਂ ਜੋਂ ਅਸੀਂ ਸਮਾਜ ਨੂੰ ਨਸ਼ਿਆ ਤੋਂ ਰਹਿਤ ਕਰ ਸਕੀਏ ਅਤੇ ਖੇਡਾਂ ਵੱਲ ਜੋੜ ਸਕੀਏ । Special thanks Karmjit ਬਾਈ (ਵਲੰਟੀਅਰ ਨਹਿਰੂ ਯੂਵਾ ਕੇਂਦਰ ਸੰਗਰੂਰ)🙏🏻🙏🏻
28/08/2022
ਚੰਗਾਲੀਵਾਲਾ 28 ਅਗਸਤ
ਪ੍ਰਬੁੱਧ ਭਾਰਤ ਫਾਂਊਡਸਨ ਵੱਲੋਂ ਕਰਵਾਈ ਗਈ ਤੇਰਵੀਂ ਪੁਸਤਕ ਪ੍ਰੀਖਿਆ ਵਿੱਚ ਅੱਜ ਵੱਖ ਵੱਖ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ।ਇਸ ਪ੍ਰੀਖਿਆ ਦੇ ਵਿੱਚ ਪਿੰਡ ਚੰਗਲੀਵਾਲੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਸੱਤ ਸੈਂਟਰਾਂ(ਚੰਗਾਲੀਵਾਲਾ,ਸੰਗਤੀਵਾਲਾ, ਭੁਟਾਲ ਕਲਾਂ, ਬਛੋਆਣਾ , ਖਡਿਆਲ, ਸਮੂਰਾਂ, ਭੂੰਦੜ ਭੈਣੀ) ਵਿੱਚ ਪ੍ਰੀਖਿਆ ਲਈ ਗਈ। ਪ੍ਰੀਖਿਆ ਦੇ ਵਿੱਚ ਇੱਕ ਹਜ਼ਾਰ ਤੋਂ ਉਪਰ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਦੀ ਜੇਤੂ ਇਨਾਮ ਰਾਸ਼ੀ ਪਹਿਲਾਂ ਸਥਾਨ 50 ਹਜ਼ਾਰ ਦੂਸਰਾ ਸਥਾਨ 20 ਹਜ਼ਾਰ ਤੀਸਰਾ ਸਥਾਨ 10 ਹਜ਼ਾਰ ਰੱਖੀ ਗਈ ਹੈ ਜਿਸ ਦਾ ਨਤੀਜਾ 30 ਅਕਤੂਬਰ ਨੂੰ ਫਗਵਾੜੇ ਐਲਾਨਿਆ ਜਾਵੇਗਾ।
ਪ੍ਰੀਖਿਆ ਦੇ ਕੇਂਦਰ ਮੁਖੀਆਂ ਨੇ ਬੱਚਿਆਂ ਨਾਲ ਇਸ ਪ੍ਰੀਖਿਆ ਦੀ ਅਹਿਮੀਅਤ ਬਾਰੇ ਅਤੇ ਸਮਾਜ ਦੇ ਨਾਇਕ ਡਾ. ਅੰਬੇਦਕਰ ਅਤੇ ਸਵਿਤਰੀ ਬਾਈ ਫੁੱਲੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅੱਜ ਸਾਡੇ ਸਮਾਜ ਦੇ ਨਾਇਕ ਕੋਈ ਲੱਚਰ ਸੰਗੀਤ ਕਾਰ ਜਾ ਕੋਈ ਫਿਲਮ ਅਦਾਕਾਰ ਨਹੀਂ ਸਗੋਂ ਸਾਡੇ ਸਮਾਜ ਨੂੰ ਅੱਗੇ ਲਿਜਾਣ ਬਾਰੇ ਅੰਬੇਡਕਰ, ਸਿਵੱਤਰੀ ਬਾਈ ਫੁੱਲੇ ਹਨ।
ਇਸ ਲਈ ਅੱਜ ਸਾਨੂੰ ਵੀ ਇੰਨਾ ਤੋਂ ਪ੍ਰੇਰਨਾ ਲੈਕੇ ਸਮਾਜ ਨੂੰ ਬਦਲਣ ਦੇ ਰਸਤੇ ਚਲਣਾ ਚਾਹੀਦਾ ਹੈ ਇਸ ਪ੍ਰੀਖਿਆ ਦੌਰਾਨ ਵੱਖ ਵੱਖ ਜਿੰਮੇਵਾਰੀਆਂ ਨਿਭਾਉਣ ਵਾਲੇ ਨੌਜਵਾਨ ਵਲੰਟੀਅਰ ਸਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਅਪਣਾ ਕਾਰਜ ਸਮਝਦੇ ਹੋਏ ਜਿੰਮੇਵਾਰੀਆਂ ਓਟਣ ਲਈ ਪ੍ਰਤੀਬੱਧ ਹਨ।
ਡਾ ਬੀ ਆਰ ਅੰਬੇਦਕਰ ਤਰਕਸ਼ੀਲ ਕਲੱਬ ਮੂਨਕ।
21/08/2022
ਰਾਜਸਥਾਨ ਦੇ ਵਿੱਚ ਦਲਿਤ ਬੱਚੇ ਇੰਦਰ ਕੁਮਾਰ ਮੇਘਵਾਲ (ਉਮਰ 9 ਸਾਲ) ਨੂੰ ਓਥੋਂ ਦੇ ਪ੍ਰਿੰਸੀਪਲ ਦੇ ਘੜੇ ਵਿੱਚੋ ਪਾਣੀ ਪੀਣ ਦੇ ਕਾਰਨ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਕਾਰਨ ਉਸ ਬੱਚੇ ਦੀ ਕਾਫੀ ਦਿਨ ਮਗਰੋਂ ਮੌਤ ਹੋ ਗਈ । ਸਥਾਨਕ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਸੰਬੰਧ ਵਿੱਚ ਦੇਸ਼ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ । ਓਸ ਬੱਚੇ ਨੂੰ ਇਨਸਾਫ਼ ਦਵਾਉਣ ਲਈ ਮਿਤੀ 20/08/2022 ਨੂੰ ਡਾ.ਬੀ ਆਰ ਅੰਬੇਦਕਰ ਤਰਕਸ਼ੀਲ ਕਲੱਬ ਮੂਨਕ ਅਤੇ ਡਾ ਭੀਮ ਰਾਓ ਅੰਬੇਦਕਰ ਸਪੋਰਟਸ ਯੂਥ ਕਲੱਬ ਭੂੰਦੜ ਭੈਣੀ ਅਤੇ ਭਗਵਾਨ ਵਾਲਮੀਕਿ ਵੈੱਲਫੇਅਰ ਕਲੱਬ ਮੂਨਕ , ਭੀਮ ਆਰਮੀ ਮੂਨਕ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ ਬੱਚੇ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਬੱਚੇ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ । ਜੈ ਭੀਮ ਜੈ ਭਾਰਤ
01/05/2022
ਅੱਜ ਮਿਤੀ 01/05/2022 ਮਜਦੂਰ ਦਿਵਸ ਨੂੰ ਮੱਦੇ ਨਜ਼ਰ ਰੱਖਦਿਆਂ ਡਾ.ਬੀ ਆਰ ਅੰਬੇਦਕਰ ਤਰਕਸ਼ੀਲ ਕਲੱਬ ਵੱਲੋਂ 6th ਕਲਾਸ ਤੋਂ ਲੈਕੇ 10th ਕਲਾਸ ਦੇ ਬੱਚਿਆ ਦਾ G.K ਟੈਸਟ ਲਿਆ ਗਿਆ ਜਿਸ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ਬੱਚਿਆ ਨੂੰ ਟਰਾਫੀ 🏆 ਦੇਕੇ ਸਨਮਾਨਿਤ ਕੀਤਾ ਗਿਆ ਤਾਂ ਜੋਂ ਇਹਨਾਂ ਬੱਚਿਆ ਨੂੰ ਦੇਖ ਕੇ ਹੋਰ ਬੱਚੇ ਵੀ ਅਗਾਂਹ ਵਧਣ ਅਤੇ ਸਮਾਜ ਨੂੰ ਅੱਗੇ ਲੈਕੇ ਜਾਣ 🙏