13/09/2026
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਦੀ ਫਤਿਹ।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਮਹਾਨ ਗੁਰਮਤਿ ਸਮਾਗਮ ਗੁਰੂਦਵਾਰਾ ਸ਼੍ਰੀ ਗੋਬਿੰਦਪੁਰਾ ਸਾਹਿਬ ਪਾਤਸ਼ਾਹੀ ਦਸਵੀਂ ਅੰਬਾਲਾ ਸ਼ਹਿਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਯਾ ਜਾ ਰਿਹਾ ਹੈ।
16 ਸਿਤੰਬਰ 2026 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 18 ਸਿਤੰਬਰ 2026 ਦਿਨ ਸ਼ੁੱਕਰਵਾਰ ਸਵੇਰੇ ਤਕਰੀਬਨ 9.30 ਵਜੇ ਪਾਏ ਜਾਣਗੇ।
ਉਪਰੰਤ ਸ਼ਾਮ ਨੂੰ 7.00 ਵਜੇ ਤੋਂ ਲੈਕੇ 11.30 ਵਜੇ ਤਕ #ਗੁਰੂਦਵਾਰਾ ਸਾਹਿਬ ਵਿਖੇ ਕੀਰਤਨ ਅਤੇ ਕਥਾ ਦੀਵਾਨ ਸਜਾਏ ਜਾਣਗੇ।
ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਗੁਰੂ ਘਰ ਦੀ ਰੌਣਕਾਂ ਵਧਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਸ਼ੇਸ਼ ਸਹਿਯੋਗ:-
ਸਮੂੰਹ ਮੈਂਬਰਾਨ
#ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅ @ @ਤੇ
ਮੈਨੇਜਰ ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ ਅੰਬਾਲਾ ਸ਼ਹਿਰ।
#ਬੇਨਤੀ ਕਰਤਾ:-
ਨੌਜਵਾਨ ਖਾਲਸਾ ਦਲ ਗੁਰੂਦਵਾਰਾ ਗੋਬਿੰਦਪੁਰਾ ਸਾਹਿਬ ਪਾਤਸ਼ਾਹੀ ਦਸਵੀਂ, ਅੰਬਾਲਾ ਸ਼ਹਿਰ। @
Send a message to learn more