ਹਲਕਾ ਬਰਨਾਲਾ

ਹਲਕਾ ਬਰਨਾਲਾ

Share

ਵਿਧਾਨ ਸਭਾ ਹਲਕਾ ਬਰਨਾਲਾ ,
Assemblyy Constituency Barnala, Punjab

28/10/2024

ਗੁਰਦੀਪ ਸਿੰਘ ਬਾਠ
ਹਲਕਾ ਬਰਨਾਲਾ
ਧਨੋਲਾ ਮੀਡੀਆ

25/10/2024

ਅੱਜ ਸ ਗਰਦੀਪ ਸਿੰਘ ਬਾਠ ਵੱਲੋ ਹਲਕਾ ਬਰਨਾਲਾ ਤੋਂ ਅਜ਼ਾਦ ਉਮੀਦਵਾਰ ਦੇ ਰੂਪ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।ਉਨਾ ਕਿਹਾ ਹਲਕਾ ਬਰਨਾਲਾ ਮੇਰਾ ਪਰਿਵਾਰ ਹੈ ਮੈਂ ਆਪਣੇ ਪਰਿਵਾਰ ਦੇ ਹਰ ਦੁੱਖ ਸੁੱਖ ਚ ਉਹਨਾਂ ਦੇ ਨਾਲ ਖੜ੍ਹਿਆ ਹਾਂ ਮੈਂ ਆਪਣੇ ਹਲਕੇ ਦੀ ਸੇਵਾ ਪੂਰੀ ਲਗਨ ਤੇ ਤਨਦੇਹੀ ਨਾਲ ਕਰਾਂਗਾ।

Photos from ਹਲਕਾ ਬਰਨਾਲਾ's post 17/09/2024

AAP ਦੇ ਵਫ਼ਦ ਨੇ ਉਪ-ਰਾਜਪਾਲ ਜੀ ਨਾਲ਼ ਮਿਲ ਕੇ ਜੀ ਨੂੰ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਜੀ ਨੇ ਦਿੱਲੀ ਦੇ ਉਪ-ਰਾਜਪਾਲ ਵਿਨੈ ਸਕਸੈਨਾ ਜੀ ਨਾਲ਼ ਮਿਲ ਕੇ CM ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ।

12/09/2024
10/09/2024

ਆਮ ਆਦਮੀ ਪਾਰਟੀ ਹਲਕਾ ਬਰਨਾਲਾ ਵਰਕਰਾ ਦੀ ਮੰਗ meet Hayer Bhagwant Mann

31/07/2024

ਪੰਜਾਬ ਦੀ ਜ਼ਰਖ਼ੇਜ਼ ਧਰਤੀ ਦੇ ਜਾਏ ਮਹਾਨ ਦੇਸ਼ਭਗਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੀ ਦੇਸ਼ਭਗਤੀ ਨੂੰ ਸਲਾਮ।

30/07/2024

ਸਾਡੇ ਹੋਣਹਾਰ ਨਿਸ਼ਾਨੇਬਾਜ਼ਾਂ ਮਨੂ ਭਾਕਰ ਤੇ ਸਰਬਜੋਤ ਸਿੰਘ ਨੇ ਅੱਜ ਪੈਰਿਸ ਓਲੰਪਿਕਸ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਦਿਆਂ ਕਾਂਸੀ ਦਾ ਤਮਗ਼ਾ ਜਿੱਤਿਆ...ਮਨੂ ਭਾਕਰ ਦਾ ਇਸੇ ਓਲੰਪਿਕਸ ਵਿੱਚ ਇਹ ਦੂਜਾ ਤਮਗ਼ਾ ਹੈ....

ਤਮਗ਼ਾ ਜੇਤੂਆਂ ਨੂੰ ਬਹੁਤ ਬਹੁਤ ਮੁਬਾਰਕਾਂ...

26/06/2024

ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦੀ ਜ਼ੁੰਮੇਵਾਰੀ ਪਾਰਟੀ ਆਮ ਵਰਕਰ ਨੂੰ ਦੇਵੇ :-ਐਡਵੋਕੇਟ ਪਰਵਿੰਦਰ ਸਿੰਘ ਝਲੂਰ ।

ਬਰਨਾਲਾ, 25 ਜੂਨ ( ) ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦੀ ਜ਼ੁੰਮੇਵਾਰੀ ਪਾਰਟੀ ਆਮ ਵਰਕਰ ਨੂੰ ਦੇਵੇ ਇਨ੍ਹਾਂ ਸਬਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਕਿਹਾ ਬਰਨਾਲਾ ਵਿਧਾਨ ਸਭਾ ਹਲਕੇ ਦੀ ਹੋਣ ਜਾ ਰਹੀ ਉਪ ਚੋਣ ਜ਼ਿਮਨੀ ਚੋਣ ਸਬੰਧੀ ਆਪਣੇ ਵਿਚਾਰ ਅਤੇ ਲੋਕਾਂ ਰਾਏ ਸਾਂਝੇ ਕਰਦੇ ਹੋਏ ਕਿਹਾ ਕਿ 2013 ਵਿਚ ਆਮ ਆਦਮੀ ਪਾਰਟੀ ਦੀ ਹੋਂਦ ਤੋ ਲੈ ਕੇ ਲੋਕਾਂ ਨੂੰ ਬਹੁਤ ਉਮੀਦਾਂ ਨੇ ਲੋਕ ਬੇਈਮਾਨ, ਦਲ ਬਦਲੂ , ਭ੍ਰਿਸ਼ਟ ਲੀਡਰਾਂ ਆਗੂਆਂ, ਮੋਹਤਰਬਰਾ ਤੋ ਦੁਖੀ ਸਨ ਥਾਣੇ , ਪੰਚਾਇਤਾਂ ਤੇ ਸਰਕਾਰੀ ਅਫ਼ਸਰਸ਼ਾਹੀ ਅਧਿਕਾਰੀਆਂ ਦਫ਼ਤਰਾਂ ਤੋ ਕੋਈ ਕੰਮ, ਇਨਸਾਫ਼ ਲਈ ਕੋਈ ਸਣਵਾਈ ਨਾ ਹੋਣਾ ਸਰਕਾਰੀ ਦਫ਼ਤਰਾਂ ਵਿਚ ਰਵਾਇਤੀ ਪਾਰਟੀਆਂ ਦੇ ਭ੍ਰਿਸ਼ਟ ਆਗੂ ਨੇਤਾ ਮੋਤਬਰ, ਲੋਕਾਂ ਦੀ ਲੁੱਟ ਕਰਦੇ ਸਨ ਸਰਕਾਰੀ ਦਫ਼ਤਰਾਂ ਵਿਚ ਆਨੇ ਬਹਾਨੇ ਲੋਕਾਂ ਦੀ ਲੁੱਟ ਚੱਲ ਰਹੀ ਸੀ ਲੋਕਾਂ ਨੇ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਗੁਰਮੀਤ ਸਿੰਘ ਮੀਤ ਹੇਅਰ ਨੂੰ ਬਰਨਾਲਾ ਤੋ ਵਿਧਾਇਕ ਚੁਣਿਆ । 2017 ਤੋ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਕਿਹਾ ਵਿਧਾਇਕ ਬਰਨਾਲਾ ਸ. ਗੁਰਮੀਤ ਸਿੰਘ ਮੀਤ ਹੇਅਰ ਸਾਬ ਨਾਲ ਬਰਨਾਲਾ ਹਲਕੇ ਦੇ ਲੋਕਾਂ ਦੀਆ ਦੁਖ ਤਕਲੀਫ਼ ਸੁਣਨ ਅਤੇ ਹੱਲ ਕਰਨ ਦਾ ਮੌਕਾ ਮਿਲਿਆ ਬਰਨਾਲਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ । ਵਿਧਾਨ ਸਭਾ ਚੋਣਾ 2022 ਵਿਚ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਿਚ 92 ਸੀਟਾਂ ਤੇ ਬਹੁਮਤ ਦੇ ਕੇ ਸਰਕਾਰ ਗਠਨ ਦੀ ਜ਼ੁੰਮੇਵਾਰੀ ਦਿੱਤੀ । 2022 ਤੋ ਲੈ ਕੇ 2024 ਤੱਕ ਸਕੂਲੀ ਸਿੱਖਿਆ, ਸਿਹਤ ਸਹੂਲਤਾਂ, ਨਹਿਰੀ ਪਾਣੀ, 600 ਯੂਨਿਟ ਬਿਜਲੀ ਮਾਫ਼ੀ, ਸਰਕਾਰੀ ਨੌਕਰੀਆਂ ਵਰਗੇ ਅਨੇਕਾਂ ਵਾਦੇ ਦਾਵੇ ਪੂਰੇ ਕੀਤੇ ਜਿਸ ਦੇ ਨਤੀਜੇ ਵਜੋਂ ਲੋਕ ਸਭਾ ਸੰਗਰੂਰ ਤੋ ਸ. ਗੁਰਮੀਤ ਸਿੰਘ ਮੀਤ ਹੇਅਰ ਨੂੰ ਭਾਰੀ ਬਹੁਮਤ ਨਾਲ ਲੋਕ ਸਭਾ ਮੈਂਬਰ ਚੁਣਿਆ ਹੈ ਉਹਨਾਂ ਦੇ ਪਾਰਲੀਮੈਂਟ ਜਾਣ ਨਾਲ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਸਮੇਂ ਬਰਨਾਲਾ ਹਲਕੇ ਦੀ ਜ਼ਿੰਮੇਵਾਰੀ ਪੜੇ ਲਿਖੇ ਇਮਾਨਦਾਰ, ਲੋਕਾਂ ਦੀ ਸੇਵਾ ਨੂੰ ਸਮਰਪਿਤ ਪਰਣੇ ਵਰਕਰਾਂ ਵਿਚੋਂ ਕਿਸੇ ਵਰਕਰ ਨੂੰ ਦੇਣ ਕਿਉਂਕਿ ਲੋਕ ਮੌਕਾ ਪ੍ਰਸੂਤ ਦਾਲ ਬਦਲੂ ਲੀਡਰਾਂ ਨੂੰ ਬਰਨਾਲਾ ਹਲਕੇ ਦੇ ਲੋਕ ਤੇ ਪਾਰਟੀ ਵਰਕਰ ਪਸੰਦ ਨਹੀਂ ਕਰਦੇ । ਪਾਰਟੀ ਵਰਕਰਾਂ, ਹਲਕੇ ਵਿਚ ਦਲ ਬਦਲੂ ਲੋਕਾਂ ਜੋ ਮੋਹਰੀ ਕਰਤਾਰ ਵਿਚ ਬੈਠੇ ਹਨ ਤੋ ਵੀ ਨਰਾਜ਼ ਹਨ ਕਿਉਂਕਿ ਉਕਤ ਹੋਰਨਾ ਰਵਾਇਤੀ ਪਾਰਟੀਆਂ ਦੇ ਆਗੂ, ਵਰਕਰਾਂ ਨੂੰ ਪਿੰਡ , ਸਹਿਰਾ ਵਾਰਡਾਂ ਵਿਚ ਲੋਕ ਪਸੰਦ ਨਹੀਂ ਕਰਦੇ ਲੋਕਾਂ ਨੇ ਬਦਲਾ ਲਈ ਵੋਟਾਂ ਪਾਈਆ ਹਨ ਉਨ੍ਹਾਂ ਕਿਹਾ ਉਹਨਾਂ ਸਮੇਤ ਬਹੁਤ ਸਾਰੇ ਵਰਕਰ ਜ਼ਿਮਨੀ ਚੋਣ ਲੜਨ ਦੇ ਚਾਹਵਾਨ ਹਨ ਜੇਕਰ ਪਾਰਟੀ ਜ਼ਿਮਨੀ ਚੋਣ ਵਿਚ ਕਿਸੇ ਵੀ ਪੁਰਾਣੇ ਵਰਕਰ ਅਹੁਦੇਦਾਰ ਨੂੰ ਜ਼ਿੰਮੇਵਾਰੀ ਦੇਵੇਗੀ ਤਾਂ ਵਰਕਰ ਇੱਕਜੁੱਟਤਾ ਨਾਲ ਮਿਹਨਤ ਕਰਕੇ ਆਮ ਵਰਕਰ ਨੂੰ ਵਿਧਾਨ ਸਭਾ ਵਿਚ ਭੇਜਣਗੇ।

Photos from ਹਲਕਾ ਬਰਨਾਲਾ's post 25/01/2023

ਮਾਨ ਸਰਕਾਰ ਲੋਕਾ ਨਾਲ ਕੀਤਾ ਹਰ ਵਿਆਦਾ ਪੂਰਾ ਕਰੇਗੀ

17/01/2023

ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਭਵਿੱਖ 'ਚ ਵੀ ਜੇ ਕੋਈ ਵਾਤਾਵਰਣ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਬਖਸ਼ਿਆ ਨਹੀਂ ਜਾਵੇਗਾ...
ਪੰਜਾਬ ਦੀ ਆਬੋ-ਹਵਾ ਨੂੰ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ...ਇਸ ਕਰਕੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਹਿੱਤ 'ਚ ਇੱਕ ਵੱਡਾ ਫੈਸਲਾ ਲਿਆ ਹੈ...
ਸਲਾਘਾ ਯੋਗ ਫੈਸਲਾ

03/01/2023

ਅੱਜ CM ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ PAU ਦੇ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ,
ਆਉਣ ਵਾਲੇ ਸੀਜ਼ਨ ਦੀਆਂ ਫ਼ਸਲਾਂ ਤੇ ਬੀਜਾਂ ਸੰਬੰਧੀ ਕੀਤੀ ਚਰਚਾ... ਆਉਣ ਵਾਲੀਆਂ ਫ਼ਸਲਾਂ ਲਈ ਫੈਸਲੇ ਕਿਸਾਨਾਂ ਨਾਲ ਸਲਾਹ ਕਰਕੇ ਲਏ ਜਾਣਗੇ ਤੇ ਜਲਦ ਹੀ ਖੇਤੀਬਾੜੀ ਨੀਤੀ ਵੀ ਕਿਸਾਨਾਂ ਤੇ ਮਾਹਿਰਾਂ ਦੀ ਸਲਾਹ ਨਾਲ ਤਿਆਰ ਕੀਤੀ ਜਾਵੇਗੀ...

Want your business to be the top-listed Government Service in Barnala?

Click here to claim your Sponsored Listing.

Location

Telephone

Website

Address

Barnala
Barnala