Youth wing-punjab

Youth wing-punjab

Share

For Paid promotion&Advertising Dm us on Page inbox

04/06/2026

ਮਜੀਠਾ ਵਾਲੇ ਡਿਪਟੀ ਸਾਹਿਬ ਨੂੰ ਹਾਈ ਕੋਰਟ ਦੀ ਚੇਤਾਵਨੀ...

🙏ਹਾਈਕੋਰਟ ਨੇ ਇਸ DSP ਮਜੀਠਾ ਕੇ.ਐਸ.ਰੰਧਾਵਾ ਜਿੰਨੀ ਸਖਤ ਝਾੜ ਅੱਜ ਤੱਕ ਬਹੁਤ ਘੱਟ ਅਫਸਰਾਂ ਨੂੰ ਪਾਈ ਹੋਵੇਗੀ।
ਹਾਈਕੋਰਟ ਨੇ ਡੀਐਸਪੀ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਜੋਬਨਪ੍ਰੀਤ ਆਪਣੇ ਕੇਸ ਵਿੱਚੋਂ ਬਰੀ ਹੋ ਗਿਆ ਤਾਂ ਤੁਸੀਂ ਹੁਣ ਤੱਕ ਜਿੰਨੀ ਤਨਖਾਹ ਲਈ ਹੈ ਸਾਰੀ ਤਨਖਾਹ ਸਰਕਾਰੀ ਖਜ਼ਾਨੇ ਅੰਦਰ ਜਮਾ ਕਰਵਾਵਾਂਗੇ ਤੇ ਨਾਲੇ ਪੈਨਸ਼ਨ ਦਾ ਧੇਲਾ ਵੀ ਨਹੀਂ ਮਿਲੇਗਾ ਇਸ ਤੋਂ ਇਲਾਵਾ ਇਕ ਕਰੋੜ ਜੁਰਮਾਨਾ ਅਲੱਗ ਤੋਂ ਦੇਣਾ ਪਵੇਗਾ। ਕਿਉਂਕਿ ਜੋਬਨਪ੍ਰੀਤ ਦੀ ਗ੍ਰਿਫਤਾਰੀ ਨੂੰ ਹਾਈ ਕੋਰਟ ਨੇ ਦੱਸਿਆ ਗੈਰ ਕਾਨੂਨੀ।

04/06/2026

ਦੋਸਤੋ ਆਪਣੇ ਵਰਗੇ ਨੂੰ ਜੇ ਕਿਤੇ ਕਿਲੋਮੀਟਰ ਜਾਂ ਇਸ ਤੋਂ ਵੱਧ ਕਿਤੇ ਤੁਰਨਾ ਪੈ ਜਾਵੇ ਤਾਂ ਆਪਾਂ ਸੋਚਣ ਲਈ ਮਜਬੂਰ ਹੋ ਜਾਨੇ ਆਂ ਕੇ ਏਨੀ ਵਾਟ ਕਿਵੇਂ ਤੁਰਾਂਗੇ ਪਰ ਇਸ ਬੇਬੇ ਨੇ ਕਮਾਲ ਕਰ ਦਿੱਤੀ,ਇਸਦੀ ਉਮਰ ਲਗਭਗ ਸੌ ਦੇ ਨੇੜੇ ਤੇੜੇ ਆ ਤੇ ਇਹ ਇਸ ਵਾਰ ਲਗਾਤਾਰ ਸਤਵੀਂ ਵਾਰ ਹੇਮਕੁੰਡ ਸਾਹਿਬ ਗਈ ਆ,ਦੋ ਦੋ ਬੈਗ ਚੱਕ ਕੇ ਖੁਦ ਗਈ ਆ ਬਿਨਾ ਕਿਸੇ ਦਾ ਸਹਾਰਾ ਲਏ,ਉਸਤੋਂ ਵੱਡੀ ਗੱਲ ਕੇ ਬੀਬੀ ਨੇ ਉਥੋਂ ਦੇ ਜ਼ੀਰੋ ਡਿਗਰੀ ਤੋਂ ਵੀ ਜਿਆਦਾ ਠੰਡੇ ਜਲ ਚ ਇਸ਼ਨਾਨ ਵੀ ਕੀਤਾ।
ਇਹ ਬੀਬੀ ਝਾਰਖੰਡ ਦੇ ਟਾਟਾਨਗਰ ਤੋਂ ਆਈ ਆ ਜਿੰਨੂ ਜਸ਼ਮੇਦਪੁਰ ਵੀ ਕਹਿ ਦਿੰਦੇ ਆ,ਨਾਲ ਹੋਰ ਵੀ ਕਾਫੀ ਸੰਗਤ ਆਈ ਆ ਉਹ ਸਾਰੇ ਬੀਬੀ ਦਾ ਇਹ ਜਜਬਾ ਦੇਖ ਹੈਰਾਨ ਆਂ ।

ਵਾਹਿਗਰੂ ਬੇਬੇ ਨੂੰ ਤੰਦਰੁਸਤੀ ਬਖਸ਼ੇ।

04/06/2026

ਭਗਤ ਪੂਰਨ ਸਿੰਘ ਜੀ ਦਾ ਨਾਮ ਸੁਣਦਿਆਂ ਹੀ ਸੇਵਾ, ਸਾਦਗੀ ਅਤੇ ਸਮਰਪਣ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ।

ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਉਸ ਮਹਾਨ ਗੁਰਸਿੱਖ ਨੂੰ ਪ੍ਰਣਾਮ, ਜਿਸ ਨੇ ਆਪਣਾ ਜੀਵਨ ਲੋੜਵੰਦਾਂ ਦੇ ਲੇਖੇ ਲਾ ਦਿੱਤਾ।

ਉਨ੍ਹਾਂ ਵੱਲੋਂ ਸ਼ੁਰੂ ਕੀਤੀ ਪਿੰਗਲਵਾੜਾ ਸੰਸਥਾ ਅੱਜ ਵੀ ਮਨੁੱਖਤਾ ਦੀ ਸੇਵਾ ਦਾ ਕੇਂਦਰ ਬਣੀ ਹੋਈ ਹੈ। ਉਨ੍ਹਾਂ ਦਾ ਜੀਵਨ ਸਾਨੂੰ ਸਦਾ ਲੋਕ ਭਲਾਈ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦਾ ਰਹੇਗਾ।

04/06/2026

4 ਜੂਨ 1984 ਨੂੰ ਕਾਂਗਰਸੀ ਹਕੂਮਤ ਦੇ ਹੁਕਮ ’ਤੇ ਅੰਮ੍ਰਿਤ ਵੇਲੇ, ਸਵੇਰੇ ਚਾਰ ਵਜੇ, ਬਿਨਾਂ ਕਿਸੇ ਚੇਤਾਵਨੀ ਦੇ ਫ਼ੋਜ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ।

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੈਠੇ ਸ਼ਰਧਾਲੂ, ਬਜ਼ੁਰਗ, ਬੱਚੇ ਅਤੇ ਬੀਬੀਆਂ ਇਸ ਅਚਾਨਕ ਕੀਤੇ ਹਮਲੇ ਦਾ ਸ਼ਿਕਾਰ ਬਣੇ।

ਰਾਮਗੜ੍ਹੀਆ ਬੁੰਗੇ ਦੇ ਦੋਵੇਂ ਬੁਰਜ, ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿੱਛੇ ਸਥਿਤ ਪਾਣੀ ਵਾਲੀ ਟੈਂਕੀ ਅਤੇ ਨੇੜੇ ਦੀਆਂ ਇਮਾਰਤਾਂ ਨੂੰ ਗੋਲੀਬਾਰੀ ਨਾਲ ਬਹੁਤ ਨੁਕਸਾਨ ਹੋਇਆ।

03/06/2026

ਮਾਨਸਾ ਸ਼ਹਿਰ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ

03/06/2026

- ਰਾਜਪੁਰਾ ਨਗਰ ਕੌਂਸਲ ਚੋਣਾਂ ਵਿੱਚ ਨੀਨਾ ਮਿੱਤਲ ਨੂੰ 31 ਸੀਟਾਂ ਵਿੱਚੋਂ ਸਿਰਫ 7 ਸੀਟਾਂ ਮਿਲੀਆਂ ਕਿ ਕਾਰਨ ਮੰਨਦੇ ਹੋ ਇੰਨੀਆਂ ਘੱਟ ਸੀਟਾਂ ਮਿਲਣ ਦਾ
- ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੀ

03/06/2026

🙏 ਤੁਹਾਡੀ ਕੀ ਰਾਏ ਹੈ?🙏

ਸਹੀ ਜਾਂ ਗਲਤ?
ਹਿਮਾਚਲ ਐਂਟਰੀ 'ਤੇ ਲੱਗਣ ਵਾਲੇ 'ਖਾਲਸਾ ਐਂਟਰੀ ਟੈਕਸ' ਨੂੰ ਲੈ ਕੇ ਚਰਚਾ ਗਰਮ ਹੈ! ਕੁਝ ਲੋਕ ਇਸਨੂੰ ਸਹੀ ਮੰਨ ਰਹੇ ਹਨ ਤੇ ਕੁਝ ਗਲਤ।

👇 ਤੁਹਾਨੂੰ ਕੀ ਲੱਗਦਾ ਹੈ, ਕੀ ਇਹ ਫੈਸਲਾ ਜਾਇਜ਼ ਹੈ?

ਆਪਣੀ ਕੀਮਤੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

#ਟਰੇਂਡਿੰਗਨਿਊਜ਼

03/06/2026

ਯਾਦਾ ਦੇ ਝਰੋਖੇ ਵਿੱਚੋਂ—ਜਦੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਮੈਨੂੰ ਹੱਸਦਿਆਂ ਆਖਿਆ ਪੰਜੋਲੀ ਸਾਹਿਬ ਜੇ ਖ਼ਬਰ ਨਾ ਲੱਗੀ ਤਾਂ ਤੇਰੀ ਵੀ ਘੜੇ ਵਿੱਚੋਂ ਪਰਚੀ ਕੱਢ ਲੈਣੀ —— ਪੰਜੋਲੀ

ਮਈ ਚੁਰਾਸੀ ਦੇ ਦਿਨਾਂ ਦੀ ਗੱਲ ਹੈ , ਮੈਨੂੰ ਈਸ਼ ਕੁਮਾਰ ਪੱਤਰਕਾਰ ਬੱਸੀ ਪਠਾਣਾ ਕਹਿੰਦੇ , ਮੇਰੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਇੱਕ ਇੰਟਰਵਿਊ ਕਰਵਾ ਦਿਓ । ਈਸ਼ ਕੁਮਾਰ ਈਸ਼ ਉਹਨਾਂ ਦਿਨਾਂ ਵਿੱਚ ਪੰਜਾਬੀ ਟਰਿਬਿਊਨ ਦੇ ਪੱਤਰਕਾਰ ਸਨ ਅਤੇ ਡਾਕਟਰ ਗੁਰਬਚਨ ਸਿੰਘ ਰੁਪਾਲ ਅਜੀਤ ਵਗੈਰਾ ਦੇ ਪੱਤਰਕਾਰ ਸਨ ।

ਇੱਕ ਦਿਨ ਸਵੇਰੇ ਸਵੇਰੇ ਮੈਂ ਅਤੇ ਈਸ਼ ਕੁਮਾਰ ਈਸ਼ ਸਰਹਿੰਦ ਤੋਂ ਰੇਲ ਫੜਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚ ਗਏ । ਉਹਨਾਂ ਦਿਨਾਂ ਵਿੱਚ ਹਾਲਾਤ ਬਹੁਤ ਤਣਾਅ ਪੂਰਨ ਸਨ ਅਤੇ ਸੰਤ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਹਿੰਦੇ ਸਨ ।

ਮੈ ਅਤੇ ਈਸ਼ ਕੁਮਾਰ ਸੱਚ ਖੰਡ ਸ੍ਰੀ ਦਰਬਾਰ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਸਾਹਿਬ ਵਿਖੇ ਮੱਥਾ ਟੇਕ ਕੇ , ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਉਸ ਕਮਰੇ ਵਿੱਚ ਚਲੇ ਗਏ ਜਿੱਥੇ ਸੰਤ ਜੀ ਬੈਠੇ ਸਨ ।

ਪਹਿਰੇ ਵਾਲੇ ਸਿੰਘ ਨੂੰ ਮੈ ਕਿਹਾ ਕਿ ਬਾਬਾ ਜੀ ਨੁੰ ਕਿਹੋ ਕਿ ਕਰਨੈਲ ਸਿੰਘ ਪੰਜੋਲੀ ਮਿਲਣਾ ਚਾਹੁੰਦਾ ਹੈ ।

ਪਹਿਰੇਦਾਰ ਨੇ ਸਾਡਾ ਸੁਨੇਹਾ ਜਦੋਂ ਸੰਤ ਜੀ ਦਿੱਤਾ ਉਹ ਕਹਿੰਦੇ ਭੇਜ ਦਿਓ ।

ਮੈਨੂੰ ਵੇਖਦਿਆਂ ਹੀ ਸੰਤ ਕਹਿੰਦੇ ਆ ਬਈ ਟੌਹੜਿਆ ਕਿਵੇਂ ਆਏ , ਮੈਨੂੰ ਸੰਤ ਜੀ ਅਕਸਰ ਪਿਆਰ ਨਾਲ ਟੌਹੜਾ ਕਹਿਕੇ ਬਲਾਉਦੇ ਸਨ ।

ਅਸੀਂ ਫ਼ਤਹਿ ਬਲਾਕੇ ਬੈਠ ਗਏ ।

ਭਾਈ ਮੌਹਕਮ ਸਿੰਘ , ਭਾਈ ਅਮਰੀਕ ਸਿੰਘ , ਹਰਮਿੰਦਰ ਸਿੰਘ ਸੰਧੂ ਸਮੇਤ ਕਈ ਸਿੰਘ ਕਮਰੇ ਵਿੱਚ ਬੈਠੇ ਸਨ ।

ਮੈਨੂੰ ਸੰਬੋਧਨ ਹੋ ਕੇ ਸੰਤ ਜੀ ਕਹਿਣ ਲੱਗੇ ਕਿਵੇਂ ਆਏ । ਮੈਂ ਆਖਿਆ ਜੀ ਇਹ ਈਸ਼ ਕੁਮਾਰ ਈਸ਼ ਹੈ ਬੱਸੀ ਪਠਾਣਾਂ ਤੋ ਪੰਜਾਬੀ ਟਰਿਬਿਊਨ ਦਾ ਪੱਤਰਕਾਰ । ਇਸ ਦੀ ਇੱਛਾ ਹੈ ਤੁਹਾਡੇ ਨਾਲ ਇੰਟਰਵਿਉ ਕਰਨ ਦੀ ਹੈ । ਸੰਤ ਜੀ ਕਹਿਣ ਲੱਗੇ ਕਰ ਲਵੋ । ਮੈਂ ਅਤੇ ਈਸ਼ ਕੁਮਾਰ ਨੇ ਜੋ ਸੁਆਲ ਲਿਖੇ ਸਨ ਉਹਨਾਂ ਉੱਤੇ ਸੰਤ ਜੀ ਨੇ ਲੰਮੀ ਚੌੜੀ ਇੰਟਰਵਿਉ ਕਰ ਦਿੱਤੀ ।

ਇੰਟਰਵਿਉ ਦੀ ਸਮਾਪਤੀ ਤੋ ਬਾਅਦ ਸੰਤ ਜੀ ਮੈਨੁੰ ਕਹਿਣ ਲੱਗੇ ਪੰਜੋਲੀ ਸਾਹਿਬ ਜੇ ਇੰਟਰਵਿਉ ਨਾ ਛਪੀ ਤਾ ਤੇਰੀ ਵੀ ਘੜੇ ਵਿੱਚੋਂ ਪਰਚੀ ਕੱਢ ਲੈਣੀ ਹੈ ।

ਉਹਨਾਂ ਦਿਨਾਂ ਵਿੱਚ ਇੱਕ ਬਹੁਤ ਦੰਦ-ਕਥਾ ਚਲਦੀ ਸੀ ਕਿ ਸੰਤ ਜੀ ਨੇ ਜਿਸ ਦਾ ਵੀ ਸੋਧਾ ਲਗਾਉਣਾ ਹੁੰਦਾ ਸੀ ਉਹਨਾਂ ਦੇ ਨਾਮ ਲਿਖ ਕੇ ਪਰਚੀ ਘੜੇ ਵਿੱਚ ਪਾ ਦਿੱਤੀ ਜਾਂਦੀ ਹੈ । ਜਦੋਂ ਪਰਚੀ ਕੱਢੀ ਜਾਂਦੀ ਸੀ ਜਿਸ ਦੇ ਨਾਮ ਦੀ ਪਰਚੀ ਨਿਕਲਦੀ ਕਹਿੰਦੇ ਉਸ ਦਾ ਸੋਧਾ ਲੱਗ ਜਾਂਦਾ ਹੈ । ਵੈਸੇ ਐਸਾ ਕੁੱਝ ਵੀ ਨਹੀ ਐਵੇ ਲੋਕਾਂ ਦੀ ਦੰਦ-ਕਥਾ ਸੀ । ਅਸੀਂ ਇੰਟਰਵਿਉ ਕਰਕੇ ਵਾਪਸ ਆ ਗਏ । ਇੰਟਰਵਿਉ ਬਹੁਤ ਸਖ਼ਤ ਸੀ , ਈਸ਼ ਕਮਾਰ ਈਸ਼ ਨੇ ਪੰਜਾਬੀ ਟਰਿਬਿਊਨ ਨੁੰ ਭੇਜ ਤਾਂ ਦਿੱਤੀ ਪਰ ਉਹ ਨਾ ਲੱਗਣੀ ਸੀ ਅਤੇ ਨਾ ਲੱਗ ਸਕੀ ।

ਜਦੋਂ ਮੈਂ 1 ਮਈ 1984 ਨੁੰ ਸੰਤ ਜੀ ਨੁੰ ਮੈ ਮਿਲਿਆ ਮੈਨੂੰ ਹੱਸ ਕੇ ਕਹਿੰਦੇ ਤੇਰੀ ਇੰਟਰਵਿਉ ਛਪੀ ਨਹੀਂ ਮੇਰੇ ਤੁਸੀ ਦੋ ਘੰਟੇ ਲਗਾ ਦਿੱਤੇ । ਮੈਂ ਕਿਹਾ ਜੀ ਟਰਿਬਿਊਨ ਵਾਲੇ ਕਹਿੰਦੇ ਸਨ ਇਹ ਤਾਂ ਬਹੁਤ ਸਖ਼ਤ ਹੈ

ਕਰਨੈਲ ਸਿੰਘ ਪੰਜੌਲੀ —- 94176–63418

03/06/2026

ਦੋ ਦਿਨ ਤੋਂ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿਚ ਕੀਤਾ ਦਾਅਵਾ ਝੂਠਾ ਆ।
ਮੋਦੀ ਸਰਕਾਰ ਨੇ ਸੋਨਾ ਨਹੀਂ ਵੇਚਿਆ।
ਫੇਂਕ ਖ਼ਬਰ ਆ।

03/06/2026

ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ 💪💪💪💪

Want your business to be the top-listed Government Service in Barnala?

Click here to claim your Sponsored Listing.

Location

Website

Address

No 10
Barnala
148101