Department of Social Security and Women & Child Development, Punjab

Department of Social Security and Women & Child Development, Punjab

Share

Department of Social Security and Women & Child Development comprises of two wings- Social Security

17/03/2026

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਬੱਚਿਆਂ ਦੀ ਸੁਰੱਖਿਆ ਅਤੇ ਅਧਿਕਾਰਾਂ ਦੀ ਰੱਖਿਆ ਲਈ ਪੂਰਾ ਤਰ੍ਹਾਂ ਵਚਨਬੱਧ ਹੈ। ਸੰਕਟਮਈ ਸਥਿਤੀ ਵਿੱਚ ਘਿਰੇ ਬੱਚਿਆਂ ਲਈ 24*7 ਟੋਲ ਫਰੀ ਨੰਬਰ 1098 (Child Helpline 1098) ਉਪਲਬਧ ਹੈ।
ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਜਾਂ ਸ਼ੋਸ਼ਣ ਦੀ ਸੂਚਨਾ ਲਈ ਤੁਰੰਤ 1098 ਤੇ ਕਾਲ ਕਰੋ।

06/03/2026

ਪੰਜਾਬ ਸਰਕਾਰ ਦਾ ਬੱਚਿਆਂ ਲਈ ਸੁਵਿਧਾਜਨਕ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ-
ਮਗਨਰੇਗਾ ਸਕੀਮ ਅਧੀਨ ਪੰਜਾਬ ਵਿੱਚ ਆਂਗਨਵਾੜੀ ਸੈਂਟਰਾਂ ਦੀਆਂ ਨਵੀਆਂ ਇਮਾਰਤਾਂ ਦਾ ਨਿਰਮਾਣ ਜਾਰੀ ਹੈ।
ਕੁੱਲ 1000 ਆਂਗਨਵਾੜੀ ਸੈਂਟਰਾਂ ਵਿੱਚੋਂ 781 ਇਮਾਰਤਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ 219 ਇਮਾਰਤਾਂ ਦਾ ਕੰਮ ਨਿਰਮਾਣ ਅਧੀਨ ਹੈ।

06/03/2026

ECCE ਦਿਵਸ – 13 ਫਰਵਰੀ 2026

13 ਫਰਵਰੀ ਨੂੰ ਆਂਗਣਵਾੜੀ ਸੈਂਟਰਾਂ ਵਿੱਚ ECCE ਦਿਵਸ ਮਨਾਇਆ ਗਿਆ, ਜਿਸ ਦਾ ਵਿਸ਼ਾ ਸਰੀਰਕ ਵਿਕਾਸ ਸੀ।

ਇਸ ਮੌਕੇ ਮਾਪਿਆਂ ਨੂੰ ਬੱਚਿਆਂ ਲਈ ਵੱਖ-ਵੱਖ ਸਰੀਰਕ ਵਿਕਾਸ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ, ਤਾਂ ਜੋ ਬੱਚਿਆਂ ਦੀਆਂ ਮਾਸਪੇਸ਼ੀਆਂ ਦਾ ਸਹੀ ਵਿਕਾਸ ਹੋ ਸਕੇ ਅਤੇ ਦਿਮਾਗ ਤੇ ਸਰੀਰ ਵਿਚ ਤਾਲ-ਮੇਲ ਹੋਰ ਮਜ਼ਬੂਤ ਬਣੇ।

ਆਓ, ਮਾਪੇ ਅਤੇ ਆਂਗਣਵਾੜੀ ਮਿਲ ਕੇ ਬੱਚਿਆਂ ਦੇ ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਦੀ ਨੀਂਹ ਮਜ਼ਬੂਤ ਕਰੀਏ।

24/02/2026

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਚਲਾਇਆ ਜਾ ਰਿਹਾ ਪ੍ਰੋਜੈਕਟ ਹਿਫ਼ਾਜ਼ਤ ਹਰ ਉਮਰ ਦੀਆਂ ਔਰਤਾਂ ਨੂੰ ਘਰੇਲੂ, ਸਰੀਰਕ, ਮਾਨਸਿਕ ਅਤੇ ਯੌਨ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਹਿੰਸਾ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰੋ –
181 ‘ਤੇ ਕਾਲ ਕਰੋ (24x7 ਟੋਲ ਫਰੀ ਨੰਬਰ)

24/02/2026

ਪੰਜਾਬ ਵਿੱਚ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਅਧੀਨ ਚਾਈਲਡ ਕੇਅਰ ਇੰਸਟੀਟਿਊਸ਼ਨਜ਼ (CCIs) ਅਨਾਥ, ਬੇਸਹਾਰਾ, ਸ਼ੋਸ਼ਣ ਦਾ ਸ਼ਿਕਾਰ ਅਤੇ ਸੰਕਟਗ੍ਰਸਤ ਬੱਚਿਆਂ ਨੂੰ ਸੁਰੱਖਿਅਤ ਆਸਰਾ, ਸਿੱਖਿਆ ਅਤੇ ਪੁਨਰਵਾਸ ਦੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ।
ਹਰ ਬੱਚੇ ਨੂੰ ਸੁਰੱਖਿਅਤ ਬਚਪਨ ਅਤੇ ਰੌਸ਼ਨ ਭਵਿੱਖ ਦਾ ਅਧਿਕਾਰ ਹੈ।

13/02/2026

ਸਕਸ਼ਮ ਆਂਗਣਵਾੜੀ ਅਤੇ ਮਿਸ਼ਨ ਪੋਸ਼ਣ 2.0 ਤਹਿਤ ਚੱਲ ਰਹੇ "ਪੋਸ਼ਣ ਭੀ ਪੜ੍ਹਾਈ ਭੀ" ਪ੍ਰੋਗਰਾਮ ਰਾਹੀਂ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪੋਸ਼ਣ ਦੇ ਨਾਲ਼ -ਨਾਲ਼ ਸਿੱਖਿਆ ਦੀ ਗੁਣਵੱਤਾ (Early Childhood Care and Education) ਨੂੰ ਯਕੀਨੀ ਬਣਾਉਣ ਲਈ ਰਾਜ ਵਿੱਚ ਆਂਗਣਵਾੜੀ ਵਰਕਰਾਂ ਲਈ ਪੀ.ਬੀ.ਪੀ.ਬੀ.ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਸਾਡੇ ਨੰਨੇ ਮੁੰਨੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਇਸ ਵੀਡੀਓ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਟ੍ਰੇਨਿੰਗ ਦੌਰਾਨ ਪ੍ਰਾਪਤ ਕੀਤੇ ਨਵੇਂ ਗਿਆਨ ਅਤੇ ਤਜਰਬੇ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਗਏ ਹਨ।

03/02/2026

"ਪੰਜਾਬ ਸਰਕਾਰ ਵੱਲੋਂ ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਸੇਵਾਵਾਂ ਰਾਹੀਂ ਲੱਖਾਂ ਬੱਚਿਆਂ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰ ਲੜਕੀਆਂ ਤੱਕ ਪੋਸ਼ਣ ਅਤੇ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਪੋਸ਼ਣ ਟਰੈਕਰ ਅਨੁਸਾਰ 99% ਗਰੋਥ ਮੋਨੀਟਰਿੰਗ ਨਾਲ ਕੁਪੋਸ਼ਣ ਦਰ ਵਿੱਚ ਆਈ ਸਪਸ਼ਟ ਗਿਰਾਵਟ ਇੱਕ ਹੌਸਲਾ ਅਫਜ਼ਾਈ ਕਦਮ ਹੈ।"

“Under the Poshan Abhiyaan, the Punjab Government is delivering nutrition and health services to lakhs of children, pregnant and lactating women, and adolescent girls through Anganwadi services. According to the Poshan Tracker, a 99% growth monitoring rate and the resulting significant decline in malnutrition is an encouraging step.”

03/02/2026

“ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਲੇਅ ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ।”

“The Department of Social Security and Women and Child Development launches an online portal for registration of Play Way Schools.”

Photos from Department of Social Security and Women & Child Development, Punjab's post 28/01/2026
26/01/2026

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹੈ। ਅਸੀਂ ਆਪਣੇ ਲੋਕਤੰਤਰ ਦੇ ਨਿਰਮਾਤਾਵਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਨਿਆਂ, ਆਜ਼ਾਦੀ ਅਤੇ ਸਮਾਨਤਾ ਦੇ ਸਿਧਾਂਤਾਂ ਨੂੰ ਨਿਸ਼ਚਿਤ ਕਰਨ ਵਾਲਾ ਸੰਵਿਧਾਨ ਦਿੱਤਾ।

Department of Social Security, Women and Child Development, Punjab, extends warm greetings to all the citizens on the 77th Republic Day of the nation. Today, we salute the architects of our democracy, who gave us the constitution that enshrined the principles of justice, liberty, and equality.

26/01/2026

ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹੈ। ਅਸੀਂ ਆਪਣੇ ਲੋਕਤੰਤਰ ਦੇ ਨਿਰਮਾਤਾਵਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਨਿਆਂ, ਆਜ਼ਾਦੀ ਅਤੇ ਸਮਾਨਤਾ ਦੇ ਸਿਧਾਂਤਾਂ ਨੂੰ ਨਿਸ਼ਚਿਤ ਕਰਨ ਵਾਲਾ ਸੰਵਿਧਾਨ ਦਿੱਤਾ।

Department of Sports and Youth Affairs , Punjab, extends warm greetings to all the citizens on the 77th Republic Day of the nation. Today, we salute the architects of our democracy, who gave us the constitution that enshrined the principles of justice, liberty, and equality.

02/01/2026

ਮਿਸ਼ਨ ਆਰੰਭ — ਪੰਜਾਬ ਸਰਕਾਰ ਦਾ ਨਵਾਂ ਕਦਮ 0–6 ਸਾਲ ਦੇ ਬੱਚਿਆਂ ਲਈ।
ਪਹਿਲੇ ਸਾਲਾਂ ਦੀ ਸਿੱਖਿਆ ਤੇ ਦੇਖਭਾਲ ‘ਚ ਮਜ਼ਬੂਤ ਨੀਂਹ ਦਿੰਦੀ ਹੈ ਭਵਿੱਖ ਨੂੰ ਅਸਲੀ ਤਾਕਤ।
ਆਓ, ਜਾਣਦੇ ਹਾਂ ਕੀ ਹੈ ਮਿਸ਼ਨ ਆਰੰਭ ਤੇ ਕਿਵੇਂ ਇਹ ਬਦਲ ਰਿਹਾ ਹੈ ਪੰਜਾਬ ਦਾ ਭਵਿੱਖ।

Want your business to be the top-listed Government Service in Chandigarh?

Click here to claim your Sponsored Listing.

Location

Address

Chandigarh

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm