30/08/2026
ਪੰਜਾਬ ਵਿੱਚ ਭਾਜਪਾ ਆਪਣਾ ਦਾਇਰਾ ਲਗਾਤਾਰ ਵਧਾ ਰਹੀ ਹੈ ਤੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਬਾਦਲ, ਵਾਰਿਸ ਪੰਜਾਬ, ਪੁਨਰ ਸੁਰਜੀਤ ਆਪਸ ਵਿੱਚ ਇਕੱਠੇ ਹੋਣ ਦੀ ਬਜਾਏ ਭਾਜਪਾ ਨਾਲ ਗਠਜੋੜ ਲਈ ਤਰਲੋ ਮੱਛੀ ਹੋ ਰਹੀਆਂ ਨੇ।
ਇਹ ਸੱਤਾ ‘ਚ ਆਉਣ ਦੀ ਲਾਲਸਾ, ਪੰਥ ਦਾ ਭਰੋਸਾ ਨਾ ਜਿੱਤ ਸਕਣ ਅਤੇ ਆਪਣੇ ਆਪ ‘ਚ ਭਰੋਸੇ ਦੀ ਘਾਟ ‘ਚੋ ਨਿਕਲਿਆ ਫੈਸਲਾ ਹੈ।
ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਚੰਡੀਗੜ ਵਿੱਚ, ਜਿੱਥੇ ਪੂਰੀ ਤਰਾਂ ਸੰਘ ਦਾ ਬੋਲ-ਬਾਲਾ ਹੈ, ਪੰਜਾਬ ਦੇ ਜਾਇਆਂ ਦੀ ਸਟੂਡੈਂਟ ਯੂਨੀਅਨ ‘ਸੱਥ’ ਪਿੱਛਲੇ ਕੁੱਝ ਸਾਲਾਂ ਤੋਂ ਨਿਰੋਲ ਪੰਥ ਤੇ ਪੰਜਾਬ ਦੇ ਆਡੀਏ ਨਾਲ ਸੰਘ ਨੂੰ ਟੱਕਰ ਦੇ ਰਹੀ ਹੈ ਤੇ ਜਿੱਤ ਵੀ ਰਹੀ ਹੈ।
ਖੇਤਰੀ ਪਾਰਟੀਆਂ ਨੇ ਆਪਣੇ ਲੱਛਣਾਂ ਕਰਕੇ ਹੁਣ ਤੱਕ ਪੰਜਾਬ ਨੂੰ ਨਿਰਾਸ਼ ਹੀ ਕੀਤਾ ਹੈ। ਸੱਥ ਨੇ ਹੁਣ ਤੱਕ ਬਿਨਾਂ ਕਿਸੇ ਸਿਆਸੀ ਹਵਾ ਅਤੇ ਮਕਬੂਲ ਚਹਿਰੇ ਤੋਂ ਗਰਾਊਂਡ ਤੇ ਕੰਮ ਕਰਕੇ ਆਪਣੀ ਥਾਂ ਬਣਾਈ ਹੈ ਤੇ ਸੰਘ ਨੂੰ ਕਰੜੀ ਟੱਕਰ ਦਿੱਤੀ ਹੈ।
ਸੱਥ ਦਾ ਕੱਦ ਅੱਜ ਖੇਤਰੀ ਪਾਰਟੀਆਂ ਤੋਂ ਵੀ ਉੱਚਾ ਤੇ ਪੰਜਾਬ ਲਈ ਉਮੀਦ ਭਰਿਆ ਹੈ। ਪੰਜਾਬ ਲਈ ਅਜਿਹੀਆਂ ਹੀ ਪੰਥਕ ਮੁਹਾਵਰੇ ਅਤੇ ਮੁਹਾਂਦਰੇ ਵਾਲੀਆਂ ਧਿਰਾਂ ਆਸਵੰਦ ਹੋ ਸਕਦੀਆਂ ਹਨ।