Shiromani Akali Dal, Delhi Unit

Shiromani Akali Dal, Delhi Unit

Share

The official page of Shiromani Akali Dal, Delhi Unit
President S. Paramjit Singh Sarna

21/09/2024
18/09/2024

ਸ੍ਰੀ ਗੋਇੰਦਵਾਲ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦੀ ਰੋਹ ਭਰਪੂਰ ਤਕਰੀਰ

04/09/2024

ਯੂਥ ਆਗੂ ਸਰਦਾਰ ਰਮਨਦੀਪ ਸਿੰਘ ਵਿਰਦੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਰਬਰਕਾਂ
Wishing Youth Leader Sardar Ramandeep Singh Virdi a very happy birthday!

01/09/2024

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਹਰ ਸਿੱਖ ਸਵੀਕਾਰ ਕਰਦਾ ਹੈ । ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਕੀਤੀ ਜਾ ਰਹੀ ਹੈ । ਉਹ ਬਿਨਾ ਕਿਸੇ ਅਧਾਰ ਤੋਂ ਸਿਰਫ ਇਕ ਏਜੰਡੇ ਤਹਿਤ ਹੈ ਤੇ ਦਿੱਲੀ ਕਮੇਟੀ ਕਿਸਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਉਹ ਸਮੁੱਚੀ ਸਿੱਖ ਕੌਮ ਚੰਗੀ ਤਰ੍ਹਾਂ ਜਾਣਦੀ ਹੈ ।

Every Sikh accepts the supremacy of Sri Akal Takht Sahib. However, the kind of statements being made by the President of the Delhi Committee after the decisions of Sri Akal Takht Sahib are baseless and seem to follow a specific agenda. The entire Sikh community is well aware of whose agenda the Delhi Committee is trying to implement.

31/08/2024

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਹਰ ਸਿੱਖ ਲਈ ਇਲਾਹੀ ਹੁਕਮ ਹੈ । ਸ. ਸੁਖਬੀਰ ਸਿੰਘ ਬਾਦਲ ਤੇ ਸਮੁੱਚਾ ਅਕਾਲੀ ਦਲ ਉਸ ਅੱਗੇ ਸੀਸ ਝੁਕਾਉੰਦਾ ਹੈ । ਪਰ ਇਸ ਫੈਸਲੇ ਦੀ ਆੜ ਵਿੱਚ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਵਾਲਿਆਂ ਨੂੰ ਵੀ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ।

ਜਿਹੜੇ ਬੰਦੇ ਦਿੱਲੀ ਅੰਦਰ ਸਿੱਖ ਸੰਸਥਾਵਾਂ ਤਬਾਹ ਕਰਨ ਲਈ ਜ਼ਿੰਮੇਵਾਰ ਹਨ । ਅੱਜ ਉਹ ਵੀ ਬੇਸ਼ਰਮ ਹੋ ਕੇ ਨਸੀਹਤਾਂ ਦੇ ਰਹੇ ਹਨ ।

The decision of Shri Akal Takht Sahib is a divine command for every Sikh. S. Sukhbir Singh Badal and the entire Akali Dal bow before it. However, those trying to prove themselves pure under the guise of this decision should also introspect.

Those responsible for destroying Sikh institutions in Delhi are now shamelessly giving advice.

29/08/2024

ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਸਰਵ ਉੱਚ ਹੈ । ਸਮੇਂ - ਸਮੇਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਮ ਨੂੰ ਹਰ ਮਸਲੇ ਤੇ ਅਗਵਾਈ ਦਿੱਤੀ ਜਾਂਦੀ ਹੈ ਤੇ ਕੌਮ ਦਾ ਹਰ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਿਚਾਰਿਆ ਜਾਂਦਾ ਹੈ ।

ਹੁਣ ਤੱਕ ਬਹੁਤ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਤੇ ਹੋਰ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਂਦਾ ਰਿਹਾ ਹੈ । ਪਰ ਅੱਜ ਤੱਕ ਸ਼ਾਇਦ ਹੀ ਕੋਈ ਐਸਾ ਆਗੂ ਹੋਵੇ ਜਿਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਨਿਮਰਤਾ ਦਿਖਾਉਂਦੇ ਹੋਏ ਆਪਣੀ ਜਿਮੇਵਾਰੀ ਸਮਝਦੇ ਹੋਏ ਆਪਣਾ ਕਾਰਜ ਭਾਰ ਆਪ ਹੀ ਵੰਡਿਆ ਹੋਵੇ । ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪਹਿਲੇ ਆਗੂ ਹਨ ਜਿੰਨਾਂ ਨੇ ਪੇਸ਼ ਹੋਣ ਤੋਂ ਪਹਿਲਾਂ ਹੀ ਸ. ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਕੇ ਆਪਣੀ ਤਾਕਤ ਤੇ ਕਾਰਜ ਭਾਰ ਆਪ ਹੀ ਵੰਡਿਆ ਹੈ । ਇਸ ਲਈ ਉਹ ਵਧਾਈ ਦੇ ਪਾਤਰ ਵੀ ਹਨ ਤੇ ਮਿਸਾਲ ਵੀ ਹਨ ।

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਜੋ ਵੀ ਫੈਸਲਾ ਹੋਣਾ ਹੈ । ਉਹ ਸੱਚੇ ਪਾਤਸ਼ਾਹ ਜਾਣਦੇ ਹਨ । ਪਰ ਜਿਸ ਤਰ੍ਹਾਂ ਦੀ ਨਿਮਰਤਾ ਸ. ਸੁਖਬੀਰ ਸਿੰਘ ਦੇ ਦਿਖਾਈ ਹੈ । ਇਸਨੇ ਉਹਨਾਂ ਆਗੂਆਂ ਨੂੰ ਜਵਾਬ ਵੀ ਦਿੱਤਾ ਹੈ ਕਿ ਉਹ ਚੌਧਰ ਦੀ ਭੁਖ ਨਾ ਰੱਖਦੇ ਹੋਏ ਪੰਥ ਦੀ ਚੜਦੀ ਕਲਾ ਲਈ ਸਮਰਪਿਤ ਹਨ ।

ਇਸ ਮੌਕੇ ਸ. ਬਲਵਿੰਦਰ ਸਿੰਘ ਭੂੰਦੜ ਵੀ ਵਧਾਈ ਦੇ ਹੱਕਦਾਰ ਹਨ । ਜਿੰਨਾ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੀ ਅਹਿਮ ਜਿੰਮੇਵਾਰੀ ਮਿਲੀ ਹੈ । ਉਹਨਾਂ ਆਪਣੀ ਸਿਆਸੀ ਸਫ਼ਰ ਪਿੰਡ ਦੇ ਸਰਪੰਚ ਤੋਂ ਆਰੰਭ ਕਰਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੱਕ ਪਹੁੰਚੇ ਹਨ । ਉਹ ਹਰ ਟਕਸਾਲੀ ਵਰਕਰ ਲਈ ਵੀ ਮਾਣ ਦੀ ਗੱਲ ਹੈ ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕੀਤਾ ।

28/08/2024

ਹਰ ਇਕ ਮਸਲੇ ਤੇ ਪੰਥਕ ਸੰਸਥਾਵਾਂ ਨੂੰ ਭੰਡਣ ਵਾਲੀ ਦਿੱਲੀ ਕਮੇਟੀ ਨੂੰ ਦਿੱਲੀ ਸ਼ਹਿਰ ਅੰਦਰ ਆਪਣਾ ਫਰਜ਼ ਕਿਉਂ ਨਹੀਂ ਚੇਤੇ ਆ ਰਿਹਾ ?

ਜਦੋਂ ਗੁਰਸਿੱਖ ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਾਈ ਹੋਣ ਕਾਰਨ ਦੇਸ਼ ਅੰਦਰ ਹਵਾਈ ਸਫ਼ਰ ਤੋਂ ਰੋਕਿਆ ਗਿਆ ਤਾਂ ਦਿੱਲੀ ਕਮੇਟੀ ਮੌਕੇ ਤੇ ਪਹੁੰਚਣਾ ਤਾਂ ਦੂਰ ਦੀ ਗੱਲ ਏਨੇ ਦਿਨ ਬੀਤਣ ਤੇ ਇਸਦੀ ਨਿਖੇਧੀ ਕਰਨ ਦੀ ਜੁਰਅਤ ਨਹੀ ਕਰ ਸਕੀ । ਇਸਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਦਿੱਲੀ ਕਮੇਟੀ ਉਪਰ ਕਿਸਦਾ ਕੰਟਰੋਲ ਹੈ ।

27/08/2024

ਪੰਜਾਬ ਦੇ ਸੰਘਰਸ਼ੀ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਤੇ ਹੋਰ ਆਗੂ ਜੋ ਕਿ ਤਾਮਿਲਨਾਡੂ ਵਿਖੇ ਕਿਸਾਨੀ ਮੰਗਾਂ ਸੰਬੰਧੀ ਕਨਵੈਨਸ਼ਨਾਂ ਵਿੱਚ ਸ਼ਾਮਲ ਹੋਣ ਜਾ ਰਹੇ ਸਨ । ਉਹਨਾਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਵੱਲੋਂ ਰੋਕਣਾ ਕਿਸਾਨਾਂ ਪ੍ਰਤੀ ਕੇਂਦਰ ਦੀ ਨਫ਼ਰਤ ਦਾ ਪ੍ਰਗਟਾਵਾ ਤੇ ਹੈ ਹੀ ਨਾਲ ਹੀ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਵੀ ਕੇਂਦਰ ਦਾ ਹਮਲਾ ਹੈ । ਕੀ ਹੁਣ ਅਮ੍ਰਿਤਧਾਰੀ ਗੁਰਸਿੱਖ ਦੇਸ਼ ਵਿੱਚ ਆਪਣੇ ਧਾਰਮਿਕ ਅਕੀਦੇ ਦੇ ਕਾਇਮ ਰਹਿ ਕੇ ਵਿਚਰ ਨਹੀ ਸਕਦੇ ? ਕੀ ਇਹ ਸਿੱਖਾਂ ਪ੍ਰਤੀ ਨਸਲੀ ਅਪਰਾਧ ਨਹੀਂ ?

ਕੇੰਦਰ ਸਰਕਾਰ ਨੇ ਪਹਿਲਾਂ ਹੀ ਕਿਸਾਨੀ ਮਸਲਿਆਂ ਪ੍ਰਤੀ ਜੋ ਬੇਰੁਖ਼ੀ ਅਪਣਾ ਰੱਖੀ ਹੈ ਜਿਵੇਂ ਕਿਸਾਨ ਇਸ ਦੇਸ਼ ਦੇ ਵਾਸੀ ਹੀ ਨਾ ਹੋਣ ਤੇ ਭਾਜਪਾ ਦੇ ਆਗੂ ਵੀ ਸਮੇਂ - ਸਮੇਂ ਕਿਸਾਨਾਂ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ ਤੇ ਹੁਣ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਰੋਕਿਆ ਜਾਣਾ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਰਾਜ ਕਰਨ ਦਾ ਧਰਮ ਨਿਭਾਉਣ ਵਿੱਚ ਬਿਲਕੁਲ ਅਸਫ਼ਲ ਸਾਬਤ ਹੋਈ ਹੈ ।

ਜਿਵੇਂ ਕਿ ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਦੇਸ਼ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਇੱਕ ਪਾਸੇ ਤੇ ਸਰਕਾਰ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਬਣਦੀ ਹੈ ਪਰ ਹਰ ਮਸਲੇ ਤੇ ਸਿੱਖਾਂ ਨਾਲ ਵੈਰ ਕਮਾਕੇ ਆਪਣੇ ਸਿੱਖ ਵਿਰੋਧੀ ਹੋਣ ਦਾ ਸਬੂਤ ਦੇਣ ‘ਚ ਕੋਈ ਕਸਰ ਨਹੀਂ ਛੱਡਦੀ । ਕੇੰਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਗ਼ਰੂਰ ਛੱਡਕੇ ਨਾ ਸਿਰਫ ਕਿਸਾਨਾਂ ਦੇ ਮਸਲੇ ਹੱਲ ਕਰੇ ਤੇ ਨਾਲ ਹੀ ਇਸ ਘਟਨਾਕ੍ਰਮ ਦੀ ਮਾਫ਼ੀ ਮੰਗਦਿਆਂ ਸੰਬੰਧਿਤ ਅਮਲੇ ਤੇ ਬਣਦੀ ਕਾਰਵਾਈ ਕਰੇ ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਲੋਂ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਰਾਹੀਂ ਕੀਤਾ ਗਿਆ ।

26/08/2024

ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਜਿਸ ਤਰ੍ਹਾਂ ਮਿੱਥ ਕੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਬਾਰੇ ਹਰ ਥਾਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ । ਉਸਤੋਂ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਦੀਆਂ ਤਾਰਾਂ ਕਿੱਥੋਂ ਹਿਲ ਰਹੀਆਂ ਹਨ ।

ਸ਼੍ਰੋਮਣੀ ਕਮੇਟੀ ਦੇ ਕਾਰਜਾਂ ਨੂੰ ਪੂਰੀ ਕੌਮ ਜਾਣਦੀ ਹੈ । ਪਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਰਬਾਦ ਕਰਨ ਤੇ ਗੁਰੂ ਦੀ ਗੋਲਕ ਦਾ ਪੈਸਾ ਆਪਣੇ ਨਿੱਜ ਲਈ ਵਰਤਣ ਤੋਂ ਬਿਨਾ ਹਰਮੀਤ ਸਿੰਘ ਕਾਲਕਾ ਨੇ ਆਪ ਕੋਈ ਕੰਮ ਕੀਤਾ ਹੈ ? ਕੀ ਦਿੱਲੀ ਕਮੇਟੀ ਧਰਮ ਪ੍ਰਚਾਰ ਲਈ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ ?

The way Harmeet Singh Kalka, President of the Delhi Committee, is spreading misleading propaganda about the Shiromani Committee and the Delhi Committee everywhere makes it clear where his strings are being pulled from.

The entire community is aware of the work done by the Shiromani Committee. But has Harmeet Singh Kalka done anything other than destroying Guru Harkrishan Public Schools and using the Guru's funds for personal gain? Is the Delhi Committee fulfilling its responsibility towards religious propagation?

26/08/2024

ਸਰਕਾਰਾਂ ਵੱਲੋਂ ਦਿੱਤੇ ਏਜੰਡੇ ਤਹਿਤ ਮਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਵਾਲੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਹਿਲਾਂ ਇਹ ਦੱਸਣ ਕਿ ਜੇਕਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਏਨੇ ਮਾੜੇ ਸਨ ਤਾਂ ਕਾਲਕਾ ਅਕਾਲੀ ਦਲ ਵੱਲੋਂ ਸੱਤਾ ਸੁੱਖ ਕਿਉਂ ਭੋਗਦੇ ਰਹੇ ? ਹਰ ਤਰ੍ਹਾਂ ਦੇ ਅਹੁਦੇ ਤੇ ਸੁੱਖ ਮਾਨਣ ਤੋਂ ਬਾਅਦ ਅੱਜ ਸੱਤਾ ਤੋਂ ਬਾਹਰ ਹੋਣ ਕਾਰਨ ਅਕਾਲੀ ਦਲ ਇਹਨਾਂ ਲਈ ਮਾੜਾ ਹੋ ਗਿਆ ਤੇ ਹੁਣ ਸੱਤਾ ਭੋਗਣ ਲਈ ਇਹ ਸਰਕਾਰੀ ਬੋਲੀ ਬੋਲ ਰਹੇ ਹਨ ।

ਸ਼੍ਰੋਮਣੀ ਕਮੇਟੀ ਤੇ ਸਵਾਲ ਚੁੱਕਣ ਤੋਂ ਪਹਿਲਾਂ ਕਾਲਕਾ ਉਹ ਦੱਸਣ ਕਿ ਦਿੱਲੀ ਅੰਦਰ ਤ੍ਰਿਲੋਕ ਪੁਰੀ, ਮੰਗੋਲਪੁਰੀ ਤੇ ਚੰਦਰ ਵਿਹਾਰ ਵਰਗੇ ਇਲਾਕਿਆਂ ‘ਚ ਜੋ ਸਿੱਖਾਂ ਦਾ ਈਸਾਈਆਂ ਵੱਲੋਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ । ਕੀ ਉਸਦੇ ਲਈ ਦਿੱਲੀ ਕਮੇਟੀ ਜ਼ਿੰਮੇਵਾਰ ਨਹੀ ? ਇਹ ਦੱਸਣ ਕਿ ਉਸਨੂੰ ਰੋਕਣ ਲਈ ਦਿੱਲੀ ਕਮੇਟੀ ਨੇ ਅੱਜ ਤੱਕ ਕੀ ਕੀਤਾ ਹੈ ?
Under the agenda set by the government, Harmeet Singh Kalka, the president of the Delhi Committee, who is now attempting to create divisions between the Shiromani Gurdwara Parbandhak Committee and the Shiromani Akali Dal, should first explain why, if the Akali Dal and Shiromani Committee were so bad, he continued to enjoy the benefits of power through the Akali Dal. After holding various positions and enjoying the privileges, now that he is out of power, the Akali Dal has suddenly become bad for him, and he is now speaking the language of the government to regain power.

Before raising questions about the Shiromani Committee, Kalka should explain the ongoing religious conversions of Sikhs to Christianity in areas like Trilokpuri, Mangolpuri, and Chander Vihar in Delhi. Isn’t the Delhi Committee responsible for this? What has the Delhi Committee done so far to stop it?

19/08/2024

ਪਾਰਟੀ ਦੇ ਮੀਤ ਪ੍ਰਧਾਨ ਸਰਦਾਰ ਰਮਿੰਦਰ ਸਿੰਘ ਸ਼ਿਬੂ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ

16/08/2024

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਸ੍ਰੀ ਨਿਸ਼ਾਨ ਸਾਹਿਬ ਦੇ ਰੰਗ ਬਸੰਤੀ ਜਾਂ ਸੁਰਮਈ ਰੰਗਾਂ ਦੇ ਹਰ ਗੁਰੂ ਘਰ ਵਿੱਚ ਕੀਤੇ ਜਾ ਰਹੇ ਹਨ । ਜਿੰਨਾ ਸਿੰਘ ਸਭਾਵਾਂ ਵੱਲੋਂ ਹਾਲੇ ਨਹੀ ਕੀਤੇ ਗਏ ਉਹਨਾਂ ਨੂੰ ਵੀ ਅਸੀ ਬੇਨਤੀ ਕਰਦੇ ਹਾਂ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਜ਼ਰੂਰ ਮੰਨਣ ਕਿਉਂਕਿ ਇਹ ਸਾਡਾ ਫਰਜ਼ ਹੈ ।

ਪਰ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੁੱਚੀ ਸੰਗਤ ਵੱਲੋਂ ਸੁਆਲ ਹੈ ਕਿ ਉਹ ਹਰ ਮਸਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦਾ ਸ਼ੋਰ ਸਭ ਤੋਂ ਵੱਧ ਮਚਾਉੰਦੇ ਹਨ । ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਕਦੇ ਮੰਨਦੇ ਨਹੀਂ । ਕੀ ਦਿੱਲੀ ਕਮੇਟੀ ਦੱਸੇਗੀ ਕਿ ਉਸਨੇ ਹਾਲੇ ਤੱਕ ਨਿਸ਼ਾਨ ਸਾਹਿਬ ਦੇ ਰੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਕਿਉਂ ਨਹੀਂ ਕੀਤੇ ?

Want your business to be the top-listed Government Service in Delhi?

Click here to claim your Sponsored Listing.

Location

Category

Address

Shiromani Akali Dal Office, Gurdwara Rakabganj Sahib
Delhi
110001