Sardar Emaan Singh Mann

Call Website

Sardar Emaan Singh Mann ਸ:ਇਮਾਨ ਸਿੰਘ ਮਾਨ ਉਮੀਦਵਾਰ ਵਿਧਾਨ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ।
Whatsapp ਤੇ ਸੰਪਰਕ ਕਰੋ +9198141-59356

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰੂਦਵਾਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਸਰਾਂ ਕਮਰਾ ਨੰਬਰ 90 ਵਿਖੇ ਵੋਟਾਂ ਅਤੇ...
30/09/2026

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰੂਦਵਾਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਸਰਾਂ ਕਮਰਾ ਨੰਬਰ 90 ਵਿਖੇ ਵੋਟਾਂ ਅਤੇ 2027 ਦੀਆਂ ਚੋਣਾਂ ਸੰਬੰਧੀ ਮੀਟਿੰਗ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ ਇਮਾਨ ਸਿੰਘ ਮਾਨ ਤੇ ਜਿਲਾ ਪ੍ਰਧਾਨ ਸ ਸ਼ਿੰਗਾਰਾ ਸਿੰਘ ਬਡਲਾ ਵੱਲੋਂ ਕੀਤੀ ਗਈ । ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੀਟਿੰਗ ਵਿੱਚ ਡਾ ਹਰਜਿੰਦਰ ਸਿੰਘ ਜੱਖੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਤੋਂ ਇਲਾਵਾ ਜ਼ਿਲਾ ਜੱਥੇਬੰਦੀ ਤੇ ਵੱਖ ਵੱਖ ਆਗੂਆਂ ਸਣੇ ਯੂਥ ਵਿੰਗ ਦੇ ਅਹੁਦੇਦਾਰ ਵੀ ਹਾਜ਼ਰ ਸਨ ।

ਅਮਰੀਕੀ ਅੰਬੈਸਡਰ ਸਰਜੀਓ ਗੌਰ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਦ...
29/09/2026

ਅਮਰੀਕੀ ਅੰਬੈਸਡਰ ਸਰਜੀਓ ਗੌਰ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ ਇਮਾਨ ਸਿੰਘ ਮਾਨ ਦੀ ਅਗਵਾਈ ਵਿੱਚ । ਅਮਰੀਕੀ ਅੰਬੈਸਡਰ ਨੂੰ ਜੀ ਆਇਆਂ ਕਿਹਾ ਗਿਆ ਤੇ ਸਿੱਖ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਕੌਮੀ ਘਰ ਦੀ ਪ੍ਰਾਪਤੀ ਲਈ ਝੰਡੇ ਫੜ੍ਹ ਕੇ ਲਹਿਰਾਏ ਗਏ ਤੇ ਚੜਦੀ ਕਲਾ ਵਿੱਚ ਨਾਹਰੇ ਲਗਾਏ ਗਏ । ਇਸ ਫੇਰੀ ਨੂੰ ਲੈ ਕੇ ਸਿੱਖਾਂ ਵਿੱਚ ਦੁਨੀਆ ਪੱਧਰ ਤੇ ਉਤਸ਼ਾਹ ਦੇਖਿਆ ਜਾ ਰਿਹਾ ਹੈ ।

28/09/2026

ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਤੂਰਬੰਜਾਰਾ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਧਰਨੇ ਵਿੱਚ ਪਹੁੰਚੇ ਸ. ਸਿਮਰਨਜੀਤ ਸਿੰਘ ਮਾਨ , ਸਰਸਾ ਸਾਧ ਸਣੇ ਪੰਜਾਬ ਦੇ ਮੁੱਦਿਆਂ ਤੇ ਤਿਖੇ ਜ਼ਵਾਬ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਤੀ 28 ਸਤੰਬਰ ਨੂੰ ਅਮਰੀਕਾ ਦੇ ਅੰਬੈਸਡਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਰਹੇ ਹਨ। ਆਪਣੇ...
28/09/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

ਮਿਤੀ 28 ਸਤੰਬਰ ਨੂੰ ਅਮਰੀਕਾ ਦੇ ਅੰਬੈਸਡਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਰਹੇ ਹਨ। ਆਪਣੇ ਸਿੱਖਾਂ ਦੇ ਹੱਕਾਂ ਪ੍ਰਤੀ ਆਪਾਂ ਸਾਰਿਆਂ ਨੇ ਤਖਤੀਆਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗਲਿਆਰੇ ਚ ਫੁਹਾਰਿਆਂ ਦੇ ਕੋਲ ਘੰਟਾ ਘਰ ਵਾਲੀ ਮਾਰਕੀਟ ਚ ਖੜਨਾ ਹੈ ।
ਸੋ ਸਾਰੇ ਅਹੁਦੇਦਾਰ ਸਾਹਿਬਾਨ ਅਤੇ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਆਪਣੇ ਨਾਲ ਵੱਧ ਤੋਂ ਵੱਧ ਸੰਗਤ ਲੈ ਕੇ ਇਸ ਪ੍ਰੋਗਰਾਮ ਵਿੱਚ ਜਰੂਰ ਸ਼ਮੂਲੀਅਤ ਕਰੋ।
ਸਮਾਂ 11 ਵੱਜੇ
-ਇਮਾਨ ਸਿੰਘ ਮਾਨ

26/09/2026

ਬੀ ਜੇ ਪੀ ਦੀ ਸੋਚ ਹਰੇਕ ਦੇ ਮੂੰਹ ਤੇ ਬੰਦੇ ਮਾਤਰਮ ਲਾਗੂ ਕਰਨਾ ।

ਗੁਰੂਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਜਥੇਬੰਦੀ ਵੱਲੋ...
25/09/2026

ਗੁਰੂਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਪੰਥਕ ਏਕਤਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੀ ਚੋਣੀ ਜਥੇਬੰਦੀ ਨੂੰ ਬੂਥ ਪੱਧਰ ਤੱਕ ਸਰਗਰਮ ਅਤੇ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਹਲਕੇ ਵਿੱਚ ਪਾਰਟੀ ਦੀਆਂ ਸਰਗਰਮੀਆਂ, ਜਥੇਬੰਦਕ ਢਾਂਚੇ ਅਤੇ ਆਉਣ ਵਾਲੀਆਂ ਚੋਣਾਂ ਨਾਲ ਸਬੰਧਤ ਤਿਆਰੀਆਂ ਬਾਰੇ ਵਿਚਾਰ ਸਾਂਝੇ ਕੀਤੇ।

ਮੀਟਿੰਗ ਵਿੱਚ ਹਲਕੇ ਦੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ। ਨੌਜਵਾਨਾਂ ਦੀ ਭੂਮਿਕਾ ਅਤੇ ਜਥੇਬੰਦਕ ਸਰਗਰਮੀਆਂ ਨੂੰ ਬੂਥ ਪੱਧਰ ਤੱਕ ਲੈ ਕੇ ਜਾਣ ਸਬੰਧੀ ਵੀ ਵਿਚਾਰ ਕੀਤਾ ਗਿਆ।

ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਈਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਵੱਲੋਂ ਪੰਥਕ ਏਕਤਾ, ਜਥੇਬੰਦਕ ਮਜ਼ਬੂਤੀ ਅਤੇ ਚੋਣੀ ਤਿਆਰੀਆਂ ਨਾਲ ਸਬੰਧਤ ਪਾਰਟੀ ਦੀ ਦਿਸ਼ਾ ਬਾਰੇ ਆਪਣੇ ਵਿਚਾਰ ਰੱਖੇ ਗਏ।

ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਉਮੀਦਵਾਰ ਬੀਬਾ ਮਨਦੀਪ ਕੌਰ ਸੰਧੂ, ਜ਼ਿਲ੍ਹਾ ਪ੍ਰਧਾਨ ਸ. ਬਲਦੇਵ ਸਿੰਘ, ਐਗਜ਼ੈਕਟਿਵ ਮੈਂਬਰ ਰੂਬੀ ਬਰਾੜ, ਰਣਬੀਰ ਸਿੰਘ ਬਰਾੜ,ਹੈਪੀ ਭੁੱਲਰ,ਪ੍ਰਿਤਪਾਲ ਸਿੰਘ ਕਮਰਾ, ਸੁਖਦੇਵ ਸਿੰਘ, ਅਕਾਸ਼ਦੀਪ ਸਿੰਘ, ਰੇਸ਼ਮ ਸਿੰਘ ਬਾਮ, ਨਿਸ਼ਾਨ ਸਿੰਘ ਮਲੋਟ, ਜੋਗਿੰਦਰ ਸਿੰਘ ਬਾਜਾਮਰਾੜ, ਗੁਰਨਾਮ ਸਿੰਘ ਵੱਟੂ, ਜਥੇਦਾਰ ਬਲਜੀਤ ਸਿੰਘ ਲੰਬੀ, ਗੁਰਮੁੱਖ ਸਿੰਘ ਬਾਜਾਮਰਾੜ ਸਮੇਤ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।

ਮੀਟਿੰਗ ਵਿੱਚ ਬੂਥ ਪੱਧਰ ’ਤੇ ਜਥੇਬੰਦਕ ਸਰਗਰਮੀਆਂ ਵਧਾਉਣ, ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਤਿਆਰੀਆਂ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ ਗਿਆ।

ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਸਵਰਗਵਾਸੀ ਬਾਬਾ ਅਮਰਜੀਤ ਸਿੰਘ ਕਿਲਾਂ ਹਕੀਮਾਂ ਦੇ ਹੋਣਹਾਰ ਸਪੁੱਤਰ ਗੁਰਜੀਤ ਸਿੰਘ ਵਿੱਕੀ ਦੇ ਵਿਆਹ ਮੌਕੇ ਪਾ...
21/09/2026

ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਸਵਰਗਵਾਸੀ ਬਾਬਾ ਅਮਰਜੀਤ ਸਿੰਘ ਕਿਲਾਂ ਹਕੀਮਾਂ ਦੇ ਹੋਣਹਾਰ ਸਪੁੱਤਰ ਗੁਰਜੀਤ ਸਿੰਘ ਵਿੱਕੀ ਦੇ ਵਿਆਹ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ ਇਮਾਨ ਸਿੰਘ ਮਾਨ ਪਰਿਵਾਰ ਦੀਆ ਖੁਸ਼ੀਆ ਵਿੱਚ ਸਿਰਕਤ ਕਰਦੇ ਹੋਏ। ਇਸ ਮੌਕੇ ਪਾਰਟੀ ਦੇ ਸੀਨੀਅਰ ਅਹੁਦੇਦਾਰ ਸਾਹਿਬਾਨ ਵੀ ਮੌਜੂਦ ਸਨ।

18/09/2026

ਬੇਗਮਪੁਰਾ ਖਾਲਸਾ ਲਹਿਰ ਤਹਿਤ 19 ਸਤੰਬਰ ਨੂੰ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਹਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਵੇਗਾ ਪ੍ਰੋਗਰਾਮ ।

ਬੇਗਮਪੁਰਾ ਖਾਲਸਾ ਲਹਿਰ ਤਹਿਤ ਮਿਤੀ 19 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਹਾਲ ਸ...
17/09/2026

ਬੇਗਮਪੁਰਾ ਖਾਲਸਾ ਲਹਿਰ ਤਹਿਤ ਮਿਤੀ 19 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗਿਆਨੀ ਦਿੱਤ ਸਿੰਘ ਲਾਇਬ੍ਰੇਰੀ ਹਾਲ ਸ੍ਰੀ ਫਤਿਹਗੜ੍ਹ ਸਾਹਿਬ ਵਿੱਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਸਭਨਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਕ੍ਰਿਪਾਲਤਾ ਕਰਨੀ । ਜਾਰੀ ਕਰਤਾ ਭਾਈ ਗੁਰਪ੍ਰੀਤ ਸਿੰਘ ਸਿੱਧੂ

ਸਿੱਖ ਦੇ ਜ਼ਮੀਰ ਦਾ ਅੰਤਿਮ ਮਾਲਕ ਪੰਥ, ਸਰਕਾਰ ਨਹੀਂ- ਸਿਮਰਨਜੀਤ ਸਿੰਘ ਮਾਨਵੰਦੇ ਮਾਤਰਮ, ਸ਼੍ਰੋਮਣੀ ਕਮੇਟੀ ਚੋਣਾਂ, ਸਿੱਖ ਪਰਿਵਾਰਕ ਕਾਨੂੰਨ ਤੇ 1...
15/09/2026

ਸਿੱਖ ਦੇ ਜ਼ਮੀਰ ਦਾ ਅੰਤਿਮ ਮਾਲਕ ਪੰਥ, ਸਰਕਾਰ ਨਹੀਂ- ਸਿਮਰਨਜੀਤ ਸਿੰਘ ਮਾਨ

ਵੰਦੇ ਮਾਤਰਮ, ਸ਼੍ਰੋਮਣੀ ਕਮੇਟੀ ਚੋਣਾਂ, ਸਿੱਖ ਪਰਿਵਾਰਕ ਕਾਨੂੰਨ ਤੇ 1984 ਦੇ ਇਨਸਾਫ਼ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਉਠਾਇਆ ਗਿਆ

ਸਾਰਾਗੜ੍ਹੀ ਸਰਾਂ ਦੇ ਬਾਹਰ ਵਿਸ਼ਾਲ ਇਕੱਠ ਨਾਲ ਮਨਾਇਆ ਜਮਹੂਰੀਅਤ ਦਿਹਾੜਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਕੌਮਾਂਤਰੀ ਜਮਹੂਰੀਅਤ ਦਿਹਾੜੇ ਮੌਕੇ ਸਾਰਾਗੜ੍ਹੀ ਸਰਾਂ ਦੇ ਬਾਹਰ, ਹੈਰੀਟੇਜ ਸਟਰੀਟ, ਅੰਮ੍ਰਿਤਸਰ ਵਿਖੇ ਵਿਸ਼ਾਲ ਇਕੱਠ ਕਰਕੇ ਜਮਹੂਰੀਅਤ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸਿੱਖ ਧਾਰਮਿਕ ਆਜ਼ਾਦੀ, ਪੰਥਕ ਸੰਸਥਾਵਾਂ ਦੀ ਖੁਦਮੁਖ਼ਤਿਆਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਸਮੇਤ ਕਈ ਅਹਿਮ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।

ਇਸ ਮੌਕੇ ਬਾਅਦ ਵਿੱਚ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਿੱਖ ਕੌਮ ਸਾਹਮਣੇ ਸਭ ਤੋਂ ਬੁਨਿਆਦੀ ਸਵਾਲ ਇਹ ਹੈ ਕਿ ਸਿੱਖ ਦੇ ਧਰਮ, ਵਿਸ਼ਵਾਸ, ਸੰਸਥਾਵਾਂ ਅਤੇ ਧਾਰਮਿਕ ਜੀਵਨ ਨੂੰ ਪਰਿਭਾਸ਼ਿਤ ਕਰਨ ਦਾ ਅੰਤਿਮ ਅਧਿਕਾਰ ਕਿਸ ਕੋਲ ਹੈ—ਸਿੱਖ ਪੰਥ ਕੋਲ ਜਾਂ ਸਰਕਾਰ ਕੋਲ?

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਹ ਸਵਾਲ ਕੇਵਲ ਪੰਜਾਬ ਜਾਂ ਭਾਰਤ ਦੀਆਂ ਸੰਸਥਾਵਾਂ ਤੱਕ ਸੀਮਤ ਨਹੀਂ ਰੱਖਿਆ ਗਿਆ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਤੰਤਰ, ਅਮਰੀਕਾ ਦੀ USCIRF, ਯੂਰਪੀਅਨ ਪਾਰਲੀਮੈਂਟ, ਬਰਤਾਨੀਆ ਅਤੇ ਕੈਨੇਡਾ ਦੀਆਂ ਪਾਰਲੀਮੈਂਟਾਂ ਅੱਗੇ ਵੀ ਰੱਖਿਆ ਗਿਆ ਹੈ।

ਸ. ਮਾਨ ਨੇ ਕਿਹਾ ਕਿ ਵੰਦੇ ਮਾਤਰਮ ਦਾ ਮਾਮਲਾ ਹੁਣ ਕਿਸੇ ਹੋਰ ਕਮੇਟੀ ਜਾਂ ਜਾਂਚ ਦਾ ਵਿਸ਼ਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਅਨੁਸਾਰ ਇਸ ਦੇ ਪੂਰੇ ਗੀਤ ਵਿੱਚ ਮਾਤਰ-ਰੂਪ ਦੇਵੀ ਦੀ ਪਛਾਣ ਦੁਰਗਾ ਨਾਲ ਜੋੜੀ ਜਾਂਦੀ ਹੈ ਅਤੇ ਮੰਦਰ ਤੇ ਮੂਰਤੀ-ਪੂਜਾ ਨਾਲ ਸਬੰਧਤ ਧਾਰਮਿਕ ਪ੍ਰਤੀਕ ਮੌਜੂਦ ਹਨ। ਸਿੱਖ ਧਰਮ ਵਿੱਚ ਅੰਤਿਮ ਭਗਤੀ ਅਕਾਲ ਪੁਰਖ ਲਈ ਹੈ ਅਤੇ ਕਿਸੇ ਬਣਾਈ ਹੋਈ ਦੇਵੀ-ਦੇਵਤਾ, ਮੂਰਤੀ, ਧਰਤੀ ਜਾਂ ਰਾਸ਼ਟਰ ਨੂੰ ਭਗਤੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਕਿਸੇ ਸਿੱਖ ਨੂੰ ਉਸ ਦੇ ਧਾਰਮਿਕ ਵਿਸ਼ਵਾਸ ਅਤੇ ਜ਼ਮੀਰ ਦੇ ਵਿਰੁੱਧ ਕੋਈ ਸ਼ਬਦ ਗਾਉਣ ਜਾਂ ਉਚਾਰਨ ਕਰਨ ਲਈ ਮਜਬੂਰ ਕਰਨਾ ਧਾਰਮਿਕ ਆਜ਼ਾਦੀ ਦੇ ਸਿਧਾਂਤ ਦੇ ਵਿਰੁੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਿਸੇ ਹਿੰਦੂ ਧਰਮ ਵਿਰੋਧੀ ਰੁਖ ਦਾ ਮਾਮਲਾ ਨਹੀਂ ਹੈ।

“ਇੱਕ ਹਿੰਦੂ ਨੂੰ ਦੁਰਗਾ ਦੀ ਪੂਰੀ ਆਜ਼ਾਦੀ ਨਾਲ ਪੂਜਾ ਕਰਨ ਦਾ ਹੱਕ ਹੈ ਅਤੇ ਇੱਕ ਸਿੱਖ ਨੂੰ ਦੁਰਗਾ ਦੀ ਪੂਜਾ ਨਾ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਇਹੀ ਅਸਲ ਧਾਰਮਿਕ ਆਜ਼ਾਦੀ ਹੈ,” ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਤੋਂ ਕਾਨੂੰਨ ਦੀ ਪਾਲਣਾ ਕਰਵਾ ਸਕਦਾ ਹੈ, ਪਰ ਉਹ ਕਿਸੇ ਨਾਗਰਿਕ ਤੋਂ ਧਾਰਮਿਕ ਭਗਤੀ ਦੀ ਮੰਗ ਨਹੀਂ ਕਰ ਸਕਦਾ। ਸਿੱਖ ਲਈ ਸੇਵਾ ਮਨੁੱਖਤਾ ਲਈ, ਵਚਨਬੱਧਤਾ ਸੱਚ ਅਤੇ ਨਿਆਂ ਲਈ ਅਤੇ ਭਗਤੀ ਕੇਵਲ ਅਕਾਲ ਪੁਰਖ ਲਈ ਹੈ। ਸਰਕਾਰ ਇਨ੍ਹਾਂ ਵਿੱਚੋਂ ਕਿਸੇ ਵੀ ਸਥਾਨ ’ਤੇ ਕਾਬਜ਼ ਨਹੀਂ ਹੋ ਸਕਦਾ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਜਮਹੂਰੀ ਖੁਦਮੁਖ਼ਤਿਆਰੀ ਸਿੱਖ ਇਤਿਹਾਸ ਦੇ ਸੰਘਰਸ਼ਾਂ ਦਾ ਨਤੀਜਾ ਹੈ। ਸਿੰਘ ਸਭਾ ਲਹਿਰ ਤੋਂ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਤੱਕ ਸਿੱਖ ਪੰਥ ਨੇ ਇਹ ਸਿਧਾਂਤ ਸਥਾਪਿਤ ਕੀਤਾ ਕਿ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਸਿੱਖ ਸੰਗਤ ਦੀ ਮਰਜ਼ੀ ਨਾਲ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਆਖ਼ਰੀ ਆਮ ਚੋਣ 2011 ਵਿੱਚ ਹੋਈ ਸੀ ਅਤੇ ਲਗਭਗ ਪੰਦਰਾਂ ਸਾਲ ਬੀਤ ਜਾਣ ਦੇ ਬਾਵਜੂਦ ਨਵਾਂ ਆਮ ਚੋਣੀ ਜਨਮੰਡੇਟ ਨਹੀਂ ਮਿਲਿਆ। ਇਸ ਲਈ ਪਾਰਟੀ ਵੱਲੋਂ ਤੁਰੰਤ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਅਤੇ ਅਜਿਹੀ ਵਿਵਸਥਾ ਬਣਾਉਣ ਦੀ ਮੰਗ ਕੀਤੀ ਗਈ ਹੈ ਜਿਸ ਤਹਿਤ ਹਰ ਪੰਜ ਸਾਲ ਬਾਅਦ ਚੋਣਾਂ ਆਪਣੇ ਆਪ ਹੋਣ ਅਤੇ ਕਿਸੇ ਸਰਕਾਰੀ ਪ੍ਰਸ਼ਾਸਨਿਕ ਪ੍ਰਕਿਰਿਆ ਦੇ ਕਾਰਨ ਇਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਨਾ ਕੀਤਾ ਜਾ ਸਕੇ।

ਸਿੱਖ ਪਰਿਵਾਰਕ ਕਾਨੂੰਨ ਦੇ ਮੁੱਦੇ ’ਤੇ ਸ. ਮਾਨ ਨੇ ਕਿਹਾ ਕਿ ਸਿੱਖ ਪੰਥ ਨੂੰ ਆਪਣੇ ਪਰਿਵਾਰਕ ਜੀਵਨ ਨਾਲ ਸਬੰਧਤ ਮਾਮਲਿਆਂ ਲਈ ਇੱਕ ਸੰਪੂਰਨ ਸਿੱਖ ਕੋਡ ਤਿਆਰ ਕਰਨ ਵੱਲ ਅੱਗੇ ਵਧਣਾ ਚਾਹੀਦਾ ਹੈ। ਇਸ ਵਿੱਚ ਅਨੰਦ ਕਾਰਜ, ਵਿਆਹ ਦੀ ਰਜਿਸਟ੍ਰੇਸ਼ਨ, ਸਹਿਮਤੀ, ਤਲਾਕ, ਗੁਜ਼ਾਰਾ ਭੱਤਾ, ਵਿਰਾਸਤ, ਗੋਦ ਲੈਣਾ, ਸਰਪ੍ਰਸਤੀ, ਬੱਚਿਆਂ ਦੇ ਅਧਿਕਾਰ, ਵਿਧਵਾਪਣ, ਦੁਬਾਰਾ ਵਿਆਹ, ਜਾਇਦਾਦ ਅਤੇ ਲਿੰਗਕ ਸਮਾਨਤਾ ਵਰਗੇ ਮਾਮਲੇ ਸ਼ਾਮਲ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਭਵਿੱਖ ਦੇ ਯੂਨੀਫਾਰਮ ਸਿਵਲ ਕੋਡ ਦੀ ਉਡੀਕ ਨਹੀਂ ਕਰਨੀ ਚਾਹੀਦੀ, ਸਗੋਂ ਪੰਥ ਨੂੰ ਖੁਦ ਆਪਣੇ ਧਾਰਮਿਕ ਅਤੇ ਪਰਿਵਾਰਕ ਜੀਵਨ ਨਾਲ ਸਬੰਧਤ ਬੌਧਿਕ ਤੇ ਕਾਨੂੰਨੀ ਕੰਮ ਕਰਨਾ ਚਾਹੀਦਾ ਹੈ।

ਸ. ਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਸੰਯੁਕਤ ਰਾਸ਼ਟਰ ਅੱਗੇ ਵੀ ਧਾਰਮਿਕ ਆਜ਼ਾਦੀ ਅਤੇ ਸਿੱਖ ਘੱਟਗਿਣਤੀ ਦੇ ਅਧਿਕਾਰਾਂ ਦਾ ਮੁੱਦਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਿਰਫ਼ ਵੰਦੇ ਮਾਤਰਮ ਜਾਂ ਸ਼੍ਰੋਮਣੀ ਕਮੇਟੀ ਚੋਣਾਂ ਦਾ ਮਸਲਾ ਨਹੀਂ, ਸਗੋਂ 1984, ਪੰਜਾਬ ਵਿੱਚ ਹੋਈਆਂ ਗੈਰ-ਨਿਆਇਕ ਹੱਤਿਆਵਾਂ, ਗੁੰਮਸ਼ੁਦਗੀਆਂ, ਗੁਪਤ ਸਸਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਹੱਤਿਆ ਵਰਗੇ ਮਾਮਲਿਆਂ ਵਿੱਚ ਸਰਕਾਰ ਦੀ ਜਵਾਬਦੇਹੀ ਦਾ ਸਵਾਲ ਵੀ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਜੇ ਸਰਕਾਰ ਕਿਸੇ ਮਨੁੱਖ ਨੂੰ ਆਪਣੀ ਹਿਰਾਸਤ ਵਿੱਚ ਲੈਂਦਾ ਹੈ ਤਾਂ ਉਸ ਮਨੁੱਖ ਦਾ ਹਿਸਾਬ ਦੇਣਾ ਵੀ ਰਾਜ ਦੀ ਜ਼ਿੰਮੇਵਾਰੀ ਹੈ। ਰਾਜ ਆਪਣੇ ਕੀਤੇ ਕਾਰਜਾਂ ਦੀ ਕਾਨੂੰਨੀਤਾ ਨੂੰ ਸਿਰਫ਼ ਇਸ ਆਧਾਰ ’ਤੇ ਜਾਇਜ਼ ਨਹੀਂ ਠਹਿਰਾ ਸਕਦਾ ਕਿ ਉਸ ਨੇ ਕਿਸੇ ਵਿਅਕਤੀ ਜਾਂ ਸਮੂਹ ਨੂੰ ਖ਼ਤਰੇ ਵਜੋਂ ਦਰਸਾਇਆ ਸੀ।
USCIRF ਅੱਗੇ ਯੋਗਾ ਦੇ ਮੁੱਦੇ ਬਾਰੇ ਸ. ਮਾਨ ਨੇ ਕਿਹਾ ਕਿ ਪਾਰਟੀ ਸਰੀਰਕ ਕਸਰਤ ਜਾਂ ਆਪਣੀ ਮਰਜ਼ੀ ਨਾਲ ਯੋਗਾ ਕਰਨ ਦੇ ਵਿਰੁੱਧ ਨਹੀਂ ਹੈ। ਇਤਰਾਜ਼ ਉਸ ਵੇਲੇ ਹੈ ਜਦੋਂ ਸਰਕਾਰ ਕਿਸੇ ਵਿਸ਼ੇਸ਼ ਧਾਰਮਿਕ ਜਾਂ ਆਧਿਆਤਮਿਕ ਪਰੰਪਰਾ ਨੂੰ ਸਰਕਾਰੀ ਸੰਸਥਾਵਾਂ ਰਾਹੀਂ ਆਮ ਨਾਗਰਿਕਤਾ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੇ ਅਤੇ ਘੱਟਗਿਣਤੀਆਂ ਲਈ ਉਸ ਵਿੱਚ ਹਿੱਸਾ ਲੈਣਾ ਲਾਜ਼ਮੀ ਜਾਂ ਸਮਾਜਕ ਤੌਰ ’ਤੇ ਲਾਜ਼ਮੀ ਜਿਹਾ ਬਣ ਜਾਵੇ।

ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਨੂੰ ਦੇਸ਼-ਭਗਤੀ, ਯੋਗਾ ਨੂੰ ਤੰਦਰੁਸਤੀ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਪ੍ਰਸ਼ਾਸਨ ਕਹਿ ਕੇ ਇਨ੍ਹਾਂ ਮਸਲਿਆਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਮਸਲੇ ਮਿਲ ਕੇ ਇੱਕ ਵੱਡਾ ਸਵਾਲ ਖੜ੍ਹਾ ਕਰਦੇ ਹਨ ਕਿ ਕੀ ਘੱਟਗਿਣਤੀ ਧਾਰਮਿਕ ਪਛਾਣ ਨੂੰ ਬਹੁਗਿਣਤੀ ਦੀ ਧਾਰਮਿਕ ਅਤੇ ਸੱਭਿਆਚਾਰਕ ਸ਼ਬਦਾਵਲੀ ਵਿੱਚ ਢਾਲਣ ਦੀ ਕੋਸ਼ਿਸ਼ ਹੋ ਰਹੀ ਹੈ।

ਯੂਰਪੀਅਨ ਪਾਰਲੀਮੈਂਟ, ਬਰਤਾਨੀਆ ਅਤੇ ਕੈਨੇਡਾ ਦੀਆਂ ਪਾਰਲੀਮੈਂਟਾਂ ਅੱਗੇ ਵੀ ਪਾਰਟੀ ਨੇ ਧਾਰਮਿਕ ਆਜ਼ਾਦੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, 1984 ਵਿੱਚ ਰਾਜ ਦੀ ਜਵਾਬਦੇਹੀ ਅਤੇ ਸਿੱਖਾਂ ਦੇ ਸ਼ਾਂਤਮਈ ਧਾਰਮਿਕ ਤੇ ਸਿਆਸੀ ਪ੍ਰਗਟਾਵੇ ਦੇ ਹੱਕ ਦਾ ਮੁੱਦਾ ਉਠਾਇਆ ਹੈ।

ਸ. ਮਾਨ ਨੇ ਕਿਹਾ ਕਿ ਸਿੱਖਾਂ ਨੂੰ ਕਿਸੇ ਵਿਦੇਸ਼ੀ ਤਾਕਤ ਤੋਂ ਆਪਣਾ ਧਰਮ ਪਰਿਭਾਸ਼ਿਤ ਕਰਵਾਉਣ ਦੀ ਲੋੜ ਨਹੀਂ ਹੈ। ਸਿੱਖ ਧਰਮ ਬਾਰੇ ਅੰਤਿਮ ਧਾਰਮਿਕ ਅਧਿਕਾਰ ਸਿੱਖ ਪੰਥ ਦੀਆਂ ਸੰਸਥਾਵਾਂ ਕੋਲ ਹੀ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਉਹ ਵੰਦੇ ਮਾਤਰਮ ਅਤੇ ਸਿੱਖ ਜ਼ਮੀਰ ਦੇ ਸਬੰਧ ਵਿੱਚ ਸਪੱਸ਼ਟ ਪੰਥਕ ਮਾਰਗਦਰਸ਼ਨ ਦੇਣ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਲਈ ਪਹਿਲ ਕੀਤੀ ਜਾਵੇ ਅਤੇ ਸਿੱਖ ਪਰਿਵਾਰਕ ਕਾਨੂੰਨ ਦੀ ਤਿਆਰੀ ਲਈ ਯੋਗ ਸੰਸਥਾ ਕਾਇਮ ਕੀਤੀ ਜਾਵੇ।

ਅੰਤ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ “ਇਹ ਹੁਣ ਸਿਰਫ਼ ਇੱਕ ਗੀਤ ਦਾ ਮਾਮਲਾ ਨਹੀਂ ਹੈ। ਇਹ ਸਿੱਖ ਦੇ ਜ਼ਮੀਰ ਉੱਤੇ ਅਧਿਕਾਰ ਦਾ ਸਵਾਲ ਹੈ। ਸਿੱਖ ਆਪਣਾ ਸਿਰ ਕੁਰਬਾਨ ਕਰ ਸਕਦਾ ਹੈ, ਪਰ ਆਪਣਾ ਜ਼ਮੀਰ ਰਾਜ ਦੇ ਹਵਾਲੇ ਨਹੀਂ ਕਰ ਸਕਦਾ।

Address

Fatehgarh Sahib

Alerts

Be the first to know and let us send you an email when Sardar Emaan Singh Mann posts news and promotions. Your email address will not be used for any other purpose, and you can unsubscribe at any time.

Shortcuts

Share