Apna Pind Bholath

Call Website Contact the organization

Apna Pind Bholath ਪੰਜਾਬ, ਪੰਜਾਬੀਅਤ, ਪੰਜਾਬੀ ਭਾਸ਼ਾ ਜਿੰਦਾਬਾਦ
ਭੁਲੱਥ ਇਲਾਕੇ ਦੀਆਂ ਸਰਗਰਮੀਆਂ ਲਈ ਜੁੜੇ ਰਹੋ।

03/10/2026

ਭੁਲੱਥ ‘ਚ ਸੜਕ ਨਾਲ ਛੇੜ-ਛਾੜ ਦੇ ਦੋਸ਼ ਹੇਠ 5 ਵਿਅਕਤੀਆਂ ਖਿਲਾਫ ਦਰਜ ਹੋਏ ਪਰਚੇ ਬਾਰੇ ਬੋਲੇ ਹਲਕਾ ਇੰਚਾਰਜ ਵਕੀਲ ਹਰਸਿਮਰਨ ਸਿੰਘ ਘੁੰਮਣ

🎉 ਜਨਮ ਦਿਨ ਦੀਆਂ ਵਧਾਈਆਂ 🎂💐ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ (ਯੂਥ) ਅਤੇ ਸੀਨੀਅਰ ਆਗੂ, ਉੱਘੇ ਸਮਾਜ ਸੇਵਕ, ਸੂਝਵਾਨ, ਨਿਡਰ ਤੇ ਬ...
03/10/2026

🎉 ਜਨਮ ਦਿਨ ਦੀਆਂ ਵਧਾਈਆਂ 🎂💐

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ (ਯੂਥ) ਅਤੇ ਸੀਨੀਅਰ ਆਗੂ, ਉੱਘੇ ਸਮਾਜ ਸੇਵਕ, ਸੂਝਵਾਨ, ਨਿਡਰ ਤੇ ਬੇਬਾਕ ਬੁਲਾਰੇ ਸ. ਕੁਲਦੀਪ ਸਿੰਘ ਟਾਂਡੀ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। 💐🎂

ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ, ਤਰੱਕੀ, ਕਾਮਯਾਬੀ, ਤੰਦਰੁਸਤੀ ਅਤੇ ਖੁਸ਼ਹਾਲੀ ਬਖ਼ਸ਼ਣ ਅਤੇ ਉਹ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ। 🙏

🎂 Happy Birthday Kuldeep Singh Tandi 🎉

🌹🌹ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹    🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ...
03/10/2026

🌹🌹ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹
🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏
03-ਅਕਤੂਬਰ-2026
ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੱਜ ਦਾ ਅਮ੍ਰਿੰਤ ਵੇਲੇ ਦਾ ਹੁਕਮਨਾਮਾ ਸਾਹਿਬ ਜੀ।

ਇੰਡੀਆ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ 'ਕਪਤਾਨੀ' ਮਿਲ ਗਈ ਹੈ। ਸਾਬਕਾ ਫੁੱਲ-ਬੈਕ ਪ੍ਰਗਟ ਸਿੰਘ ਹੋਣਗੇ ਪੰਜਾ...
02/10/2026

ਇੰਡੀਆ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ 'ਕਪਤਾਨੀ' ਮਿਲ ਗਈ ਹੈ। ਸਾਬਕਾ ਫੁੱਲ-ਬੈਕ ਪ੍ਰਗਟ ਸਿੰਘ ਹੋਣਗੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ।
ਕਾਂਗਰਸ ਨੇ ਯਤਨ ਕੀਤਾ ਹੈ ਕਿ ਪ੍ਰਗਟ ਸਿੰਘ 'ਤੇ ਪ੍ਰਧਾਨਗੀ ਆਲ਼ਾ ਖਿਲਾਰਾ ਸਿਮਟ ਜਾਵੇ।

73ਵੀਂ ਸ਼੍ਰੀ ਰਾਮ ਲੀਲਾ ਤੇ ਦੁਸ਼ਹਿਰਾ ਸਮਾਰੋਹ ਦਾ ਪਹਿਲਾ ਸੱਦਾ ਪੱਤਰ ਸ਼੍ਰੀ ਰਾਮ ਦਰਬਾਰ ਵਿਖੇ ਭੇਟ(10 ਅਕਤੂਬਰ ਤੋਂ ਸ਼ੁਰੂ ਹੋਵੇਗੀ 73ਵੀਂ ਸ਼੍...
02/10/2026

73ਵੀਂ ਸ਼੍ਰੀ ਰਾਮ ਲੀਲਾ ਤੇ ਦੁਸ਼ਹਿਰਾ ਸਮਾਰੋਹ ਦਾ ਪਹਿਲਾ ਸੱਦਾ ਪੱਤਰ ਸ਼੍ਰੀ ਰਾਮ ਦਰਬਾਰ ਵਿਖੇ ਭੇਟ

(10 ਅਕਤੂਬਰ ਤੋਂ ਸ਼ੁਰੂ ਹੋਵੇਗੀ 73ਵੀਂ ਸ਼੍ਰੀ ਰਾਮ ਲੀਲਾ, 20 ਨੂੰ ਮਨਾਇਆ ਜਾਵੇਗਾ ਦੁਸ਼ਹਿਰਾ)

ਭੁਲੱਥ, 2 ਅਕਤੂਬਰ (ਧਵਨ)- ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟ੍ਰਿਕ ਕਲੱਬ ਭੁਲੱਥ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 73ਵੀਂ ਸ਼੍ਰੀ ਰਾਮ ਲੀਲਾ ਅਤੇ ਦੁਸ਼ਹਿਰਾ ਸਮਾਰੋਹ ਦਾ ਪਹਿਲਾ ਸੱਦਾ ਪੱਤਰ ਸ਼੍ਰੀ ਰਾਮ ਦਰਬਾਰ, ਹਨੂਮਾਨ ਮੰਦਰ ਭੁਲੱਥ ਵਿਖੇ ਭੇਟ ਕੀਤਾ ਗਿਆ।

ਇਸ ਮੌਕੇ ਸਮੂਹ ਸੇਵਕਾਂ ਨੇ ਸਾਕੇਤਵਾਸੀ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਤ ਲਕਸ਼ਮਣ ਦਾਸ ਜੀ ਤੋਂ ਇਲਾਕੇ ਵਿੱਚ ਸੱਦਾ ਪੱਤਰ ਵੰਡਣ ਅਤੇ ਸਮਾਰੋਹ ਸਬੰਧੀ ਪ੍ਰਬੰਧ ਸ਼ੁਰੂ ਕਰਨ ਦੀ ਆਗਿਆ ਲਈ।

ਕਲੱਬ ਦੇ ਸੇਵਕਾਂ ਨੇ ਦੱਸਿਆ ਕਿ ਇਸ ਵਾਰ ਸ਼੍ਰੀ ਰਾਮ ਲੀਲਾ 10 ਅਕਤੂਬਰ ਤੋਂ 19 ਅਕਤੂਬਰ ਤੱਕ ਹਰ ਰੋਜ਼ ਰਾਤ 8 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿੱਚ ਕਰਵਾਈ ਜਾਵੇਗੀ, ਜਦਕਿ ਦੁਸ਼ਹਿਰਾ ਉਤਸਵ 20 ਅਕਤੂਬਰ ਨੂੰ ਇਸੇ ਖੇਡ ਮੈਦਾਨ ਵਿੱਚ ਮਨਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਇਸ ਵਾਰ ਪਹਿਲਾਂ ਨਾਲੋਂ ਵੀ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭੁਲੱਥ ਦੀ ਸ਼੍ਰੀ ਰਾਮ ਲੀਲਾ ਦੀ ਇਲਾਕੇ ਵਿੱਚ ਵਿਸ਼ੇਸ਼ ਮਹਾਨਤਾ ਅਤੇ ਮਾਨਤਾ ਹੈ ਅਤੇ ਹਰ ਸਾਲ ਪਾਤਰਾਂ ਵੱਲੋਂ ਧਾਰਮਿਕ ਭਾਵਨਾ ਨਾਲ ਆਪਣੀਆਂ ਭੂਮਿਕਾਵਾਂ ਨਿਭਾਈਆਂ ਜਾਂਦੀਆਂ ਹਨ। ਕਲੱਬ ਮੈਂਬਰਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਸ਼੍ਰੀ ਰਾਮ ਲੀਲਾ ਅਤੇ ਦੁਸ਼ਹਿਰਾ ਉਤਸਵ ਵਿੱਚ ਸ਼ਾਮਲ ਹੋ ਕੇ ਸਮਾਰੋਹ ਦੀ ਸ਼ੋਭਾ ਵਧਾਉਣ।

ਇਸ ਮੌਕੇ ਮਾ. ਕੰਵਲਜੀਤ ਮੰਨਣ, ਸ਼ਾਮ ਲਾਲ ਸ਼ਰਮਾ, ਕੌਂਸਲਰ ਲਕਸ਼ ਚੋਧਰੀ, ਕੌਂਸਲਰ ਲਵ ਚੋਧਰੀ, ਰਮੇਸ਼ ਚੰਦਰ ਸ਼ਰਮਾ, ਵਿਪਨ ਕੁਮਾਰ ਸੇਠੀ, ਪ੍ਰਬੋਧ ਪਾਸੀ, ਸੁਦੇਸ਼ ਦੱਤਾ, ਜਤਿੰਦਰ ਘਈ, ਅਨਿਲ ਦੱਤਾ, ਠਾਕੁਰ ਨਰਾਇਣ, ਰਾਮ ਰਤਨ ਸ਼ਰਮਾ, ਲਵ ਸਿੰਘ ਸਮੇਤ ਹੋਰ ਸੇਵਕ ਹਾਜ਼ਰ ਸਨ।

ਕੈਪਸ਼ਨ: ਸ਼੍ਰੀ ਰਾਮ ਲੀਲਾ ਤੇ ਦੁਸ਼ਹਿਰਾ ਸਮਾਰੋਹ ਦਾ ਪਹਿਲਾ ਸੱਦਾ ਪੱਤਰ ਭੇਟ ਕਰਦੇ ਹੋਏ ਕਲੱਬ ਦੇ ਮੈਂਬਰ।

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਿਸ਼ੂ ਮਾਡਲ ਸਕੂਲ ਦੇ ਸਟਾਫ ਨੇ ਮਾਰੀ ਬਾਜ਼ੀ(ਜਿੱਤੇ 4 ਸੋਨ, 1 ਚਾਂਦੀ ਅਤੇ 2 ਕ...
02/10/2026

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਿਸ਼ੂ ਮਾਡਲ ਸਕੂਲ ਦੇ ਸਟਾਫ ਨੇ ਮਾਰੀ ਬਾਜ਼ੀ

(ਜਿੱਤੇ 4 ਸੋਨ, 1 ਚਾਂਦੀ ਅਤੇ 2 ਕਾਂਸੀ ਦੇ ਤਮਗੇ)

ਭੁਲੱਥ, 2 ਅਕਤੂਬਰ (ਧਵਨ)- ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 4 ਸੋਨ, 1 ਚਾਂਦੀ ਅਤੇ 2 ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਅਤੇ ਭੁਲੱਥ ਦਾ ਨਾਮ ਰੌਸ਼ਨ ਕੀਤਾ।

ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ 30 ਤੋਂ 40 ਸਾਲ ਉਮਰ ਵਰਗ ਵਿੱਚ ਹਿੰਦੀ ਅਧਿਆਪਕਾ ਰੇਖਾ ਰਾਜਪੂਤ ਨੇ 800 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਸੋਨ ਤਮਗੇ ਹਾਸਲ ਕੀਤੇ। 40 ਤੋਂ 50 ਸਾਲ ਉਮਰ ਵਰਗ ਵਿੱਚ ਅਕਾਊਂਟਸ ਵਿਭਾਗ ਦੀ ਹੈੱਡ ਸੁਨੀਤਾ ਸ਼ਰਮਾ ਨੇ ਗੋਲਾ ਸੁੱਟਣ ਵਿੱਚ ਚਾਂਦੀ ਅਤੇ 100 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਰਿਸੈਪਸ਼ਨਿਸਟ ਭੁੱਖਵਿੰਦਰ ਕੌਰ ਬੁਲੋਵਾਲ ਨੇ 50 ਤੋਂ 60 ਸਾਲ ਉਮਰ ਵਰਗ ਦੇ ਗੋਲਾ ਸੁੱਟਣ ਮੁਕਾਬਲੇ ਵਿੱਚ ਸੋਨ ਤਮਗਾ ਹਾਸਲ ਕੀਤਾ। 50 ਤੋਂ 60 ਸਾਲ ਉਮਰ ਵਰਗ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ. ਸੁਨੀਲ ਸ਼ਰਮਾ ਨੇ 800 ਮੀਟਰ ਦੌੜ ਵਿੱਚ ਸੋਨ ਅਤੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਇਸ ਸ਼ਾਨਦਾਰ ਪ੍ਰਾਪਤੀ ’ਤੇ ਸਮੂਹ ਸਕੂਲ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

🕯️ ਦੁਖਦਾਈ ਖ਼ਬਰ 🕯️ ਪਿੰਡ ਕਮਰਾਏ (ਭੁਲੱਥ) ਨਿਵਾਸੀ ਅਮਰਜੀਤ ਸਿੰਘ (ਮੋਟਰਾਂ ਵਾਲੇ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ...
02/10/2026

🕯️ ਦੁਖਦਾਈ ਖ਼ਬਰ 🕯️ ਪਿੰਡ ਕਮਰਾਏ (ਭੁਲੱਥ) ਨਿਵਾਸੀ ਅਮਰਜੀਤ ਸਿੰਘ (ਮੋਟਰਾਂ ਵਾਲੇ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ।

ਉਨ੍ਹਾਂ ਦਾ ਅੰਤਿਮ ਸੰਸਕਾਰ 3 ਅਕਤੂਬਰ, ਦੁਪਹਿਰ 11 ਵਜੇ ਸ਼ਮਸ਼ਾਨਘਾਟ ਕਮਰਾਏ ਵਿਖੇ ਕੀਤਾ ਜਾਵੇਗਾ।

🙏 ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।

📞 ਸੰਪਰਕ: 9855046034

"ਸਿੱਖੀ ਬਾਣੇ ਵਿੱਚ ਜਿਹੜੇ ਭੇੜੀਏ ਹਨ ਉਨ੍ਹਾਂ ਨੂੰ ਨੰਗਾ ਕਰਨਾ ਚਾਹੀਦਾ ਹੈ। ਜਿਹੜੇ ਧਾਰਮਿਕ ਅਹੁਦੇ ਉੱਤੇ ਬੈਠ ਕੇ ਗਲਤ ਕੰਮ ਕਰਦਾ ਹੈ ਉਸਨੂੰ ਪੰਥ...
02/10/2026

"ਸਿੱਖੀ ਬਾਣੇ ਵਿੱਚ ਜਿਹੜੇ ਭੇੜੀਏ ਹਨ ਉਨ੍ਹਾਂ ਨੂੰ ਨੰਗਾ ਕਰਨਾ ਚਾਹੀਦਾ ਹੈ। ਜਿਹੜੇ ਧਾਰਮਿਕ ਅਹੁਦੇ ਉੱਤੇ ਬੈਠ ਕੇ ਗਲਤ ਕੰਮ ਕਰਦਾ ਹੈ ਉਸਨੂੰ ਪੰਥ ਸਾਹਮਣੇ ਨੰਗਾ ਕਰਨਾ ਚਾਹੀਦਾ ਹੈ। "
ਗਿਆਨੀ ਰਘਬੀਰ ਸਿੰਘ

02/10/2026

ਬਿਜਲੀ ਵਿਭਾਗ ਵੱਲੋਂ ਕਿਸਾਨਾਂ ਲਈ ਅਹਿਮ ਜਾਣਕਾਰੀ 👇👇👇👇👇
ਪੰਜਾਬ ਸਰਕਾਰ ਵੱਲੋਂ ਰਾਹਤ

Address

Bholath
Kapurthala
144622

Alerts

Be the first to know and let us send you an email when Apna Pind Bholath posts news and promotions. Your email address will not be used for any other purpose, and you can unsubscribe at any time.

Contact The Organization

Send a message to Apna Pind Bholath:

Shortcuts

Share