ਆਓ ਮਿਲ ਕੇ ਇਸ ਮਾਸੂਮ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਕਰੀਏ ਕੋਸ਼ਿਸ਼
ਮਦਦ ਮੰਗਣਾ ਕਦੇ ਵੀ ਆਸਾਨ ਨਹੀਂ ਹੁੰਦਾ।ਪਰ ਜਦੋਂ ਗੱਲ ਬੱਚੇ ਦੀ ਆਉਂਦੀ ਹੈ ਤਾਂ ਮਾਂ-ਪਿਓ ਕਦੇ ਨਹੀਂ ਹਾਰਦੇ। ਉਹ ਹਰ ਦਰਵਾਜ਼ਾ ਖੜਕਾਉਂਦੇ ਹਨ, ਹਰ ਉਮੀਦ ਨੂੰ ਫੜ ਕੇ ਰੱਖਦੇ ਹਨ—ਸਿਰਫ਼ ਇਸ ਲਈ ਕਿ ਉਹਨਾਂ ਦਾ ਬੱਚਾ ਜ਼ਿੰਦਾ ਰਹੇ, ਤੰਦਰੁਸਤ ਰਹੇ। ਆਓ ਅਸੀਂ ਵੀ ਇਨ੍ਹਾਂ ਲਈ ਇੱਕ ਉਮੀਦ ਬਣੀਏ 🙏
ਕਿਉਂਕਿ ਇੱਕ ਛੋਟੀ ਜਿਹੀ ਮਦਦ ਕਿਸੇ ਦੀ ਪੂਰੀ ਦੁਨੀਆ ਬਚਾ ਸਕਦੀ ਹੈ ❤️
MDSS- Manukhta Di Sewa
We at MDSS work for the upliftment of the society.
We serve people who are destitute (mentally or physically challenged) on the roads in a very pathetic condition; most of them fight for life and death in public places, Temples, Gurudwaras and Hospitals.
ਤੁਸੀਂ ਵੀ ਦਿਓ ਸਾਡੀਆਂ ਮਾਤਾਵਾਂ-ਭੈਣਾਂ ਨੂੰ ਉਨ੍ਹਾਂ ਵਾਸਤੇ ਬਣਨ ਜਾ ਰਹੀ ਨਵੀ ਬਿਲਡਿੰਗ ਦੀਆਂ ਵਧਾਈਆਂ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071
ਵਿਸਾਖੀ ਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਸੁਪਨਿਆਂ ਦੇ ਘਰ 'ਚ ਚੱਲ ਰਹੀ ਲੰਗਰ ਸੇਵਾ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071
#ਵਿਸਾਖੀ #ਖ਼ਾਲਸਾ_ਸਾਜਨਾ_ਦਿਵਸ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਵਿਸਾਖੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਸ਼ੁੱਭ ਮੌਕੇ 'ਤੇ ਅੱਜ ਸਾਰਾ ਪਰਿਵਾਰ ਵਿਹੜੇ ਵਿੱਚ ਇਕੱਠੇ ਬੈਠ ਕੇ ਲੰਗਰ ਛੱਕ ਰਿਹਾ ਹੈ। ਗੁਰੂ ਘਰ ਵਿੱਚ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪੂਰੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਅੱਜ ਦੇ ਦਿਨ 13 ਅਪ੍ਰੈਲ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ "ਪੰਜ ਪਿਆਰਿਆਂ" ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਗੁਰੂ ਸਾਹਿਬ ਨੇ ਸਾਨੂੰ ਜ਼ੁਲਮ ਦੇ ਖ਼ਿਲਾਫ਼ ਲੜਨ ਅਤੇ ਮਜ਼ਲੂਮ ਦੀ ਰੱਖਿਆ ਕਰਨ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਸਾਨੂੰ ਇੱਕ ਵੱਖਰੀ ਪਛਾਣ (ਪੰਜ ਕਕਾਰ) ਬਖ਼ਸ਼ੀ ਅਤੇ ਸਾਨੂੰ "ਸਿੰਘ" ਤੇ "ਕੌਰ" ਦੇ ਰੁਤਬੇ ਨਾਲ ਨਿਵਾਜਿਆ।
ਵਾਹਿਗੁਰੂ ਜੀ ਅੱਗੇ ਅਰਦਾਸ ਕਰਿਓ ਮਨੁੱਖਤਾ ਦੀ ਸੇਵਾ ਪਰਿਵਾਰ ਵੀ ਗੁਰੂ ਸਾਹਿਬਾ ਦੇ ਵੱਲੋਂ ਦੱਸੇ ਰਸਤੇ ਤੇ ਚੱਲ ਸਕੇ ਤੇ ਮਨੁੱਖਤਾ ਦੀ ਸੇਵਾ ਕਰ ਸਕੇ। ਸੁਪਨਿਆਂ ਦੇ ਘਰ ਵਿੱਚ ਰਹਿੰਦੇ ਹਰ ਇੱਕ ਇਨਸਾਨ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਵੀ ਅਰਦਾਸ ਕਰਿਓ। ਸਾਡੇ ਸਾਰੇ ਪਰਿਵਾਰ ਵੱਲੋਂ ਇੱਕ ਵਾਰ ਫਿਰ ਤੋਂ ਤੁਹਾਨੂੰ ਵਿਸਾਖੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ।
ਇਸ ਵੀਡੀਓ ਰਾਹੀਂ ਅਸੀਂ ਆਪਣੀਆਂ ਇਨ੍ਹਾਂ ਪੁਰਾਤਨ ਰੀਤਾਂ ਅਤੇ ਪਰਿਵਾਰਕ ਸਾਂਝ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
13/04/2026
ਮਨੁੱਖਤਾ ਦੀ ਸੇਵਾ ਪਰਿਵਾਰ ਵਲੋਂ ਸਮੂਹ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ!
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071
#ਵਿਸਾਖੀ #ਖ਼ਾਲਸਾ_ਸਾਜਨਾ_ਦਿਵਸ
ਸਾਡੇ ਘਰ ਦੇ ਹੋਣਹਾਰ ਪੁੱਤ ਕੁਨਾਲਪ੍ਰੀਤ ਸਿੰਘ ਨੂੰ ਜਨਮ ਦਿਨ ਦੀਆਂ ਦਿਓ ਵਧਾਈਆਂ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
call or whatsaap : 0161-5200071 , 97803-00071
KEEP SUPPORT HUMANITY 🙏
. .
ਅਰਦਾਸ ਕਰਿਓ ਵੀਰ ਤਿਲਕ ਰਾਜ ਆਪਣੇ ਪੈਰਾਂ 'ਤੇ ਤੁਰਨ ਯੋਗ ਹੋ ਜਾਵੇ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
97803-00071, 82848-00071, 0161-5200071
KEEP SUPPORT HUMANITY 🙏
ਲੁਧਿਆਣਾ ਦੇ ਦੀਪਕ ਹਸਪਤਾਲ ਵਿੱਚ ਹੋਏ 8 ਮਰੀਜ਼ਾ ਦੀਆਂ ਅੱਖਾਂ ਦੇ Operation
ਕੈਂਪ ਵਿੱਚੋਂ ਕਿਸੇ ਕਾਰਨ ਰਹਿ ਗਏ 6 ਮਰੀਜ਼ ਅਤੇ ਦੋ ਮਰੀਜ਼ ਸੁਪਨਿਆਂ ਦੇ ਘਰ ਤੋਂ ਸੀਂ ਸ਼ਾਮਿਲ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071
ਦੂਜਿਆਂ ਨੂੰ ਤੁਰਨ ਯੋਗ ਕਰਦੇ Physiotherapist ਬਾਪੂ ਅਮਰਜੀਤ ਸਿੰਘ ਦਾ ਖੜ੍ਹ ਗਿਆ ਆਪਣਾ ਸਰੀਰ
ਸੜਕ ਕਿਨਾਰ ਤੋਂ ਮਿਲੇ ਬਾਪੂ ਜੀ ਤੰਦਰੁਸਤ ਹੋ ਕੇ ਸਾਡੇ ਨਾਲ ਸੇਵਾ ਕਰ ਸਕਣ, ਕਰਿਓ ਅਰਦਾਸ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071
KEEP SUPPORT HUMANITY 🙏
ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ 19-03-2026 ਵਿੱਚ ਬਾਪੂ ਅਮਰਜੀਤ ਸਿੰਘ ਜੀ ਦੀ ਸੇਵਾ ਦਾ ਮੌਕਾ ਪ੍ਰਤਾਪ ਚੌਂਕ, ਲੁਧਿਆਣਾ ਤੋਂ ਮਿਲਿਆ ਸੀ।ਬਾਪੂ ਜੀ ਦਾ ਆਪਣਾ ਜੱਦੀ ਘਰ ਪਿੰਡ ਭਾਈ ਰੂਪੇ, ਬਠਿੰਡਾ ਵਿੱਚ ਹੈ। ਬਾਪੂ ਜੀ ਕਈ ਸਾਲਾਂ ਤੱਕ ਫਿਜੀਓਥੈਰਪੀ ਦਾ ਕੰਮ ਕਰਦੇ ਸਨ ਅਤੇ ਸੜਕ ਕਿਨਾਰੇ ਇੱਕ ਛੋਟੀ ਜਿਹੀ ਆਪਣੀ ਦੁਕਾਨ ਬਣਾਈ ਹੋਈ ਸੀ। ਉਸ ਵਿੱਚ ਮਸ਼ੀਨਾਂ ਰੱਖ ਕੇ ਲੋਕਾਂ ਨੂੰ ਤੁਰਨ-ਫਿਰਨ ਦੇ ਯੋਗ ਬਣਾਉਂਦੇ ਸਨ। ਪਰ ਵਕਤ ਦੀ ਐਸੀ ਮਾਰ ਪਈ ਕਿ ਬਾਪੂ ਜੀ ਦੇ ਆਪਣੇ ਹੀ ਹੌਲੀ-ਹੌਲੀ ਚਲਣ-ਫਿਰਨਤੋਂ ਅਸਮਰਥ ਹੋ ਗਏ, ਜਿਸ ਕਾਰਨ ਬਾਪੂ ਜੀ ਕੰਮ ਕਰਨ ਵਿੱਚ ਅਸਮਰਥ ਹੋ ਗਏ ਅਤੇ ਸੜਕ ਕਿਨਾਰੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਸਨ।
ਸੁਪਨਿਆਂ ਦੇ ਘਰ ਲੈ ਕੇ ਆਉਣ ਤੋਂ ਬਾਅਦ ਬਾਪੂ ਜੀ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਬਾਪੂ ਜੀ ਪਹਿਲਾਂ ਨਾਲੋਂ ਕੁਝ ਠੀਕ ਹਨ। ਬਾਪੂ ਜੀ ਨੇ ਦੱਸਿਆ ਉਨ੍ਹਾਂ ਦੇ 3 ਭਰਾ ਹਨ। ਬਾਪੂ ਜੀ ਦੀਆਂ 2 ਬੇਟੀਆਂ ਹਨ। ਅਰਦਾਸ ਕਰੀਓ ਕਿ ਬਾਪੂ ਜੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ। ਬਾਪੂ ਜੀ ਦੀ ਇੱਛਾ ਹੈ ਕਿ ਤੰਦਰੁਸਤ ਹੋ ਕੇ ਸਾਡੇ ਨਾਲ ਸੇਵਾ ਵੀ ਕਰ ਸਕਣ। ਵਾਹਿਗੁਰੂ ਜੀ ਅੱਗੇ ਅਰਦਾਸ ਕਰੀਓ ਕਿ ਬਾਪੂ ਜੀ ਆਪਣੀ ਇਹ ਇੱਛਾ ਜ਼ਰੂਰ ਪੂਰੀ ਕਰ ਸਕਣ। ਜੇਕਰ ਬਾਪੂ ਜੀ ਦਾ ਕੋਈ ਆਪਣਾ ਜਾਂ ਜਾਣ-ਪਛਾਣ ਵਾਲਾ ਇਸ ਵੀਡੀਓ ਨੂੰ ਦੇਖਦਾ ਹੈ ਤਾਂ ਜ਼ਰੂਰ ਮਿਲਣ ਪਹੁੰਚੋ ਜੀ। 🙏
Click here to claim your Sponsored Listing.
Location
Category
Contact the business
Telephone
Website
Address
Village Hassanpur
Ludhiana
141102
