JagdishBawa-BJP

JagdishBawa-BJP

Share

Jagdish Bawa
Circle president (BJP)
Kot ise khan ,MOGA
Voice of people�
Commited to growth& service

22/05/2026
Photos from JagdishBawa-BJP's post 21/05/2026

ਅੱਜ ਕੋਟ ਈਸੇ ਖਾਂ ਵਿਖੇ ਭਾਜਪਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਗਿਆ। ਵਰਕਰਾਂ ਵੱਲੋਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਲਾਕੇ ਵਿੱਚ ਲੋਕਾਂ ਵੱਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ।

19/05/2026

ਅੱਜ ਕੋਟ ਈਸੇ ਖਾਂ ਵਿਖੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕੈਲਾ, ਸੁਸ਼ੀਲ ਅਰੋੜਾ, ਵਿਕਾਸ ਗੱਬਾ ਅਤੇ ਹੋਰ ਮੈਂਬਰਾਂ ਵੱਲੋਂ ਮਿਲ ਕੇ BJP ਆਗੂ ਮੋਲਿਕਾ ਸਿਕਰੀ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਭ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ।

Photos from JagdishBawa-BJP's post 19/05/2026

ਅੱਜ ਕੋਟ ਈਸੇ ਖਾਂ ਵਿਖੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕੈਲਾ, ਸੁਸ਼ੀਲ ਅਰੋੜਾ, ਵਿਕਾਸ ਗੱਬਾ ਅਤੇ ਹੋਰ ਮੈਂਬਰਾਂ ਵੱਲੋਂ ਮਿਲ ਕੇ BJP ਆਗੂ ਮੋਲਿਕਾ ਸਿਕਰੀ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਭ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ।

16/05/2026

ਕੋਟ ਈਸੇ ਖਾਂ ਵਿਖੇ ਸਰਕਲ ਪ੍ਰਧਾਨ ਜਗਦੀਸ਼ ਕੁਮਾਰ ਵੱਲੋਂ Bharatiya Janata Party ਦੀਆਂ ਲੋਕ-ਹਿਤੈਸ਼ੀ ਨੀਤੀਆਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜਿੱਥੇ ਦੇਸ਼ ਦੇ ਕਈ ਰਾਜਾਂ ਵਿੱਚ ਡਬਲ ਇੰਜਨ ਸਰਕਾਰਾਂ ਕੰਮ ਕਰ ਰਹੀਆਂ ਹਨ, ਉੱਥੇ ਵਿਕਾਸ ਕਾਰਜ ਤੇਜ਼ੀ ਨਾਲ ਹੋ ਰਹੇ ਹਨ। ਉਹਨਾਂ ਉਦਾਹਰਨ ਦੇਂਦੇ ਹੋਏ ਦੱਸਿਆ ਕਿ Uttar Pradesh ਵਰਗੇ ਰਾਜਾਂ ਵਿੱਚ ਕੇਂਦਰ ਅਤੇ ਸੂਬੇ ਦੋਵਾਂ ਵਿੱਚ ਇੱਕੋ ਪਾਰਟੀ ਦੀ ਸਰਕਾਰ ਹੋਣ ਕਰਕੇ ਲੋਕਾਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਸੈਂਟਰ ਅਤੇ ਸਟੇਟ ਸਰਕਾਰ ਮਿਲ ਕੇ ਕੰਮ ਕਰਦੀਆਂ ਹਨ ਤਾਂ ਵਿਕਾਸ ਦੀ ਰਫ਼ਤਾਰ ਹੋਰ ਵੱਧਦੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਹੁੰਦਾ ਹੈ।

Photos from JagdishBawa-BJP's post 16/05/2026

ਅੱਜ ਕੋਟ ਈਸੇ ਖਾਂ ਵਿਖੇ ਹੋਣ ਵਾਲੀਆਂ ਨਗਰ ਪੰਚਾਇਤ (ਐੱਮਸੀ) ਚੋਣਾਂ ਲਈ ਭਾਜਪਾ ਪਾਰਟੀ ਵੱਲੋਂ 13 ਵਾਰਡਾਂ ਦੇ ਚੁਣੇ ਗਏ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਭਰੇ ਗਏ। ਇਸ ਮੌਕੇ ਸਰਕਲ ਪ੍ਰਧਾਨ ਜਗਦੀਸ਼ ਕੁਮਾਰ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕਹਿਲਾ, ਵਿਕਾਸ ਗੱਬਾ, ਸੁਸ਼ੀਲ ਅਰੋੜਾ ਅਤੇ ਹੋਰ ਪਾਰਟੀ ਆਗੂਆਂ ਤੇ ਕਾਰਕੁਨਾਂ ਵੱਲੋਂ ਇਕੱਠੇ ਹੋ ਕੇ ਉਮੀਦਵਾਰਾਂ ਦਾ ਹੌਸਲਾ ਵਧਾਇਆ ਗਿਆ। ਭਾਜਪਾ ਪਾਰਟੀ ਵੱਲੋਂ ਕੋਟ ਈਸੇ ਖਾਂ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਚੋਣ ਮੈਦਾਨ ਵਿੱਚ ਉਤਰਾ ਗਿਆ ਹੈ।

12/05/2026

ਅੱਜ ਮਿਤੀ 12-05-2026 ਨੂੰ ਮੋਗਾ ਵਿਖੇ ਹਰਜੋਤ ਕਮਲ, ਕੇ.ਡੀ. ਭੰਡਾਰੀ ਅਤੇ ਹੋਰ ਮਾਣਯੋਗ ਮੈਂਬਰਾਂ ਵੱਲੋਂ ਸੁਸ਼ੀਲ ਕੁਮਾਰ ਅਰੋੜਾ ਨੂੰ ਜ਼ਿਲ੍ਹਾ ਮੋਗਾ ਦੇ ਟਰੇਡ ਸੈਲ (ਜਿਲਾ ਮੋਗਾ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਗਈ ਕਿ ਉਹ ਵਪਾਰੀਆਂ ਦੇ ਹੱਕਾਂ ਲਈ ਤਨਦੇਹੀ ਨਾਲ ਕੰਮ ਕਰਨਗੇ।

11/05/2026

“ਅੱਜ ਮਿਤੀ 11-05-2026 ਦਿਨ ਸੋਮਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਭਾਜਪਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ Bhagwant Mann ਵੱਲੋਂ ਭਾਜਪਾ ਉੱਪਰ ਲਗਾਏ ਗਏ ਦੋਸ਼ਾਂ ਦੇ ਵਿਰੋਧ ਵਿੱਚ ਵਿਸ਼ਾਲ ਰੋਸ ਬਾਈਕ ਰੈਲੀ ਕੱਢੀ ਗਈ। ਇਹ ਰੈਲੀ ਭਾਜਪਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਜੀ ਦੀ ਅਗਵਾਈ ਹੇਠ ਕੱਢੀ ਗਈ, ਜਦਕਿ ਸਰਕਲ ਪ੍ਰਧਾਨ ਜਗਦੀਸ਼ ਕੁਮਾਰ ਬਾਵਾ ਜੀ, ਜਨਰਲ ਸਕੱਤਰ ਕੈਲਾਵਾਲਾ ਅਤੇ ਹੋਰ ਆਗੂ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਰੈਲੀ ਦੌਰਾਨ ਆਗੂਆਂ ਨੇ ਕਿਹਾ ਕਿ ਭਾਜਪਾ ਇੱਕ ਰਾਸ਼ਟਰਵਾਦੀ ਪਾਰਟੀ ਹੈ ਅਤੇ ਪਾਰਟੀ ਉੱਪਰ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਨਿੰਦਣਯੋਗ ਹੈ। ਵੱਡੀ ਗਿਣਤੀ ਵਿੱਚ ਵਰਕਰਾਂ ਨੇ ਬਾਈਕਾਂ ਉੱਪਰ ਰੈਲੀ ਵਿੱਚ ਸ਼ਮੂਲੀਅਤ ਕਰਦੇ ਹੋਏ ਆਪਣਾ ਰੋਸ ਪ੍ਰਗਟ ਕੀਤਾ ਅਤੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

Photos from JagdishBawa-BJP's post 07/05/2026

ਅੱਜ ਮਿਤੀ 06-05-2026 ਦਿਨ ਬੁੱਧਵਾਰ ਨੂੰ ਕੋਟ-ਈਸੇ-ਖਾਂ ਸੀਮਾ ਰੋਡ ਵਿਖੇ ਮਨੀਤ ਸਿੰਘ ਦੇ ਘਰ ਆਉਣ ਵਾਲਿਆ ਨਗਰ ਕੌਂਸਲ ਦੀਆ ਚੋਣਾ ਦੇ ਸੰਬੰਧ ਵਿੱਚ ਸਰਕਲ ਪ੍ਰਧਾਨ ਜਗਦੀਸ਼ ਕੁਮਾਰ ਬਾਵਾ ਜੀ ਦੀ ਪ੍ਰਧਾਨਗੀ ਹੇਠ ਸ਼ਸ਼ੇਰ ਸਿੰਘ ਕੌਲਾਂ ਅਤੇ Dr. ਸੁਸ਼ੀਲ ਅਰੋੜਾ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਇਸ ਮੀਟਿੰਗ ਵਿੱਚ ਨਗਰ ਕੌਂਸਲ ਚੋਣਾ ਦੇ ਸੰਬੰਧ ਵਿੱਚ ਵਿਚਾਰ ਹੋਈ ਜਿਸ ਵਿਚ ਪਾਰਟੀ ਦੀਆ ਨੀਤੀਆ ਤੇ ਚਾਨਣ ਪਾਇਆ ਗਿਆ। ਅਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਵਰਕਰਾਂ ਨੇ ਵੀ ਇਹਨਾ ਵਿਚਾਰਾ ਤੇ ਸਹਿਮਤੀ ਜਤਾਈ।

Want your business to be the top-listed Government Service in Moga?

Click here to claim your Sponsored Listing.

Location

Website

Address

Nasirpur Janian
Moga
142043