29/05/2026
ਮਿੱਤਰ ਪਿਆਰੇ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਇੱਕ ਹੋਰ ਸਿਆਸੀ ਸਫਲਤਾ ਲਈ ਦਿਲੋਂ ਮੁਬਾਰਕਬਾਦ
ਪਿਛਲੇ ਕਾਫੀ ਅਰਸੇ ਤੋਂ ਸੋਸ਼ਲ ਮੀਡੀਆ ਤੋਂ ਮਿੱਥ ਕੇ ਦੂਰੀ ਬਣਾਉਣੀ ਦੀ ਕੋਸ਼ਿਸ਼ ਕੀਤੀ ਤੇ ਕਾਫੀ ਹੱਦ ਤੱਕ ਉਸ ਵਿੱਚ ਸਫਲ ਵੀ ਰਿਹਾ। ਪ੍ਰੰਤੂ ਅੱਜ ਵੱਡੇ ਭਰਾਵਾਂ ਵਰਗੇ ਦੋਸਤ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਸਿਆਸਤ ਦੇ ਖੇਤਰ ਅੰਦਰ ਇੱਕ ਹੋਰ ਨਵੀਂ ਪੈੜ ਪਾਉਣ ਦੀ ਦਿਲੋਂ ਖੁਸ਼ੀ ਐ!
ਅਣਥੱਕ ਮਿਹਨਤ ਸਦਕਾ ਸਤਿਆਲ ਸਾਬ, ਭਾਬੀ ਜੀ ਨੂੰ ਜਿੱਥੇ ਰੱਬ ਰੂਪੀ ਵੋਟਰਾਂ ਨੇ ਵੱਡਾ ਮਾਣ ਬਖਸ਼ਿਆ ਐ, ਉੱਥੇ ਮੇਰੇ ਵਰਗੇ ਸਧਾਰਨ ਇਨਸਾਨ ਦੇ ਹਿੱਸੇ ਵੀ ਇਹ ਮਾਣ ਆਇਆ ਐ ਕਿ ਇੱਕ ਹਰਦਿਲ ਅਜ਼ੀਜ਼ ਇਨਸਾਨ ਸਿਆਸੀ ਤੌਰ ਤੇ ਮਜ਼ਬੂਤੀ ਨਾਲ ਇੱਕ ਕਦਮ ਹੋਰ ਅੱਗੇ ਵੱਧਿਆ ਐ, ਜਿਸਨੂੰ ਆਪਣਾ,ਭਰਾ,ਦੋਸਤ ਕਹਿਣ ਵਿੱਚ ਦਾਸ ਮਾਣ ਮਹਿਸੂਸ ਕਰ ਰਿਹਾ ਐ,ਤੇ ਪੂਰੀ ਉਮੀਦ ਐ ਕਿ ਜੜਾਂ ਨਾਲ ਜੁੜਿਆ ਇਹ ਨੇਕ ਦਿਲ ਇਨਸਾਨ ਸੱਤਾ ਹਾਸਿਲ ਕਰਨ ਉਪਰੰਤ ਵੀ ਇਸੇ ਤਰ੍ਹਾਂ ਲੋਕਾਈ ਲਈ ਹਾਜ਼ਰ ਰਹੇਗਾ। ਇਸ ਤੋਂ ਅੱਗੇ ਵੱਧ ਮੈਂ ਤਾਂ ਇਹ ਵੀ ਪੰਜਾਬ ਲਈ ਉਮੀਦ ਕਰਾਂਗਾ ਕਿ ਰਾਜੂ ਸਤਿਆਲ ਵਰਗੇ ਲੋਕ ਹਿੱਤਾਂ ਲਈ ਜੜਾਂ ਨਾਲ ਜੁੜੇ ਵਿਅਕਤੀ ਪੰਜਾਬ ਤੇ ਦੇਸ਼ ਭਰ ਅੰਦਰ ਆਪਣੀ ਵਿਲੱਖਣ ਪਹਿਚਾਣ ਬਣਾਉਣ।
ਦਿਲੋਂ ਮੁਬਾਰਕਬਾਦ ਸਮੂਹ ਸਤਿਆਲ ਪਰਿਵਾਰ ਨੂੰ, ਰੋਪੜ ਤੇ ਪੰਜਾਬ ਦੇ ਸਾਈਕਲਿਸਟ ਤੇ ਘੁਮੱਕੜ ਦੋਸਤਾਂ ਨੂੰ।