Kirti Kisaan Morcha Ropar

Call Contact the organization

Kirti Kisaan Morcha Ropar ਬਾਬਾ ਬੰਦਾ ਸਿੰਘ ਬਹਾਦਰ ਦਾ ਰਾਹ ਸਾਡਾ ਰਾਹ

15/10/2026

ਅੱਜ ਪੰਜਾਬ ਬੰਦ ਦੀ ਕਾਲ ਦੌਰਾਨ ਨੂਰਪੁਰ ਬੇਦੀ ਵਿੱਚ ਬਾਜ਼ਾਰ ਨੂੰ ਬੰਦ ਕਰਵਾਉਂਦੇ ਹੋਏ ਕਿਰਤੀ ਕਿਸਾਨ ਮੋਰਚਾ ਅਤੇ ਇਲਾਕੇ ਦੇ ਮੋਹਤਵਾਰ ਸੱਜਣ

14/10/2026

ਪੁਲਿਸ ਸਿਆਸੀ ਗੁੰਡਾ ਗਠਜੋੜ ਵੱਲੋਂ ਪਰਮਿੰਦਰ ਝੋਟੇ ਦੇ ਕੀਤੇ ਕਤਲ ਖਿਲਾਫ ਕੱਲ ਪੰਜਾਬ ਬੰਦ ਨੂੰ ਸਫਲ ਕਰਨ ਲਈ ਸਵੇਰੇ 9 ਵਜੇ ਬੇਲਾ ਚੌਂਕ ਰੋਪੜ ਪਹੁੰਚੋ।

14/10/2026
 #ਕਿਸਾਨ_ਆਗੂਆਂ_ਤੇ_ਪਰਚੇ_ਦਰਜਰੋਪੜ ਮੰਡੀ ਵਿੱਚ ਕਿਸਾਨਾਂ ਦੇ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਸੀ।ਕਿਰ...
07/10/2026

#ਕਿਸਾਨ_ਆਗੂਆਂ_ਤੇ_ਪਰਚੇ_ਦਰਜ
ਰੋਪੜ ਮੰਡੀ ਵਿੱਚ ਕਿਸਾਨਾਂ ਦੇ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਸੀ।ਕਿਰਤੀ ਕਿਸਾਨ ਮੋਰਚਾ ਦੇ ਆਗੂ ਜਰਨੈਲ ਸਿੰਘ ਮਗਰੋੜ ਸਮੇਤ ਬਾਕੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਉੱਪਰ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਗਏ ਹਨ। ਜਥੇਬੰਦੀ ਇਸਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦੀ ਹੈ।ਜੇਕਰ ਪਰਚੇ ਵਾਪਸ ਨਾ ਹੋਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਰੋਪੜ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਆਰ ਐਸ ਐਸ ਦੇ ਫਿਰਕੂ ਫਾਸ਼ੀਵਾਦੀ ਹਮਲੇ ਖਿਲਾਫ 26 ਸਤੰਬਰ ਨੂੰ ਮੋਗਾ ਵਿੱਚ ਕੀਤੀ ਜਾ ਰਹੀ ਰ...
22/09/2026

ਰੋਪੜ
ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਆਰ ਐਸ ਐਸ ਦੇ ਫਿਰਕੂ ਫਾਸ਼ੀਵਾਦੀ ਹਮਲੇ ਖਿਲਾਫ 26 ਸਤੰਬਰ ਨੂੰ ਮੋਗਾ ਵਿੱਚ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਲਈ ਪਿੰਡ ਧਮਾਣਾ ਵਿੱਚ ਮੀਟਿੰਗ ਕੀਤੀ ਗਈ।

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ**ਪੰਜਾਬ ਸਰਕਾਰ ਲਿਖਤੀ ਵਾਅਦੇ ਅਨੁਸਾਰ ਵਿ...
22/09/2026

*ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੀਤੀ ਮੰਗ*
*ਪੰਜਾਬ ਸਰਕਾਰ ਲਿਖਤੀ ਵਾਅਦੇ ਅਨੁਸਾਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਪਾਣੀਆਂ ਅਤੇ ਹੋਰ ਮੰਗਾਂ ਸਬੰਧੀ ਮਤੇ ਪਾਸ ਕਰੇ*
*ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਪੈਨੀ ਨਜ਼ਰ ਰੱਖਣ ਦਾ ਐਲਾਨ*
*ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਵਿਰੁੱਧ ਸਖਤ ਐਕਸ਼ਨ ਲੈਣ ਲਈ ਹੋਵਾਂਗੇ ਮਜਬੂਰ*
*ਝੋਨੇ ਦੀ ਖਰੀਦ ਸ਼ੁਰੂ ਕਰਨ ਅਤੇ ਡੀਏਪੀ ਦੀ ਸਪਲਾਈ ਯਕੀਨੀ ਬਣਾਉਣ ਦੀ ਕੀਤੀ ਮੰਗ*
*ਪਰਾਲੀ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਸਜ਼ਾਵਾਂ ਦੀ ਥਾਂ ਪ੍ਰੇਰਨਾ ਦਾ ਰਾਹ ਢੁੱਕਵਾਂ ਰਾਹ -ਸੰਯਕਤ ਕਿਸਾਨ ਮੋਰਚਾ ਨੇ ਢੁੱਕਵਾਂ ਬਦਲ ਦੇਣ ਸਬੰਧੀ ਕੀਤੀ ਮੰਗ*
ਚੰਡੀਗੜ੍ਹ 22 ਸਤੰਬਰ ( )ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਅੱਜ ਕਿਸਾਨ ਭਵਨ ਵਿਖੇ ਚੰਡੀਗੜ ਮੋਰਚੇ 'ਚ ਸ਼ਾਮਲ ਹੋਈਆਂ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮੋਰਚੇ ਦੀ ਸਟੇਜ ਤੋਂ 7 ਸਤੰਬਰ ਨੂੰ ਮੰਗਾਂ ਮੰਨਣ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਕਿਸਾਨ ਆਗੂਆਂ
ਰਮਿੰਦਰ ਸਿੰਘ ਪਟਿਆਲਾ ਬੂਟਾ ਸਿੰਘ ਸ਼ਾਦੀਪੁਰ ਅਤੇ ਭੁਪਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦਿੱਤਾ ਸੀ ਜਿਸ ਉੱਪਰ ਕਿਸਾਨ ਜੱਥੇਬੰਦੀਆਂ ਨੇ ਪੈਨੀ ਨਜ਼ਰ ਰੱਖੀ ਹੋਈ ਹੈ। ਜੇਕਰ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ ਜਿਸਦੇ ਸਿਆਸੀ ਨਫੇ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਖੁਦ ਹੋਵੇਗੀ।
ਵਰਣਨਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਮੋਰਚਾ ਲਗਾਇਆ ਸੀ ਜਿਸ ਦੌਰਾਨ 6 ਸਤੰਬਰ ਨੂੰ ਪੰਜਾਬ ਦੇ ਦੋ ਕੈਬਨਟ ਮੰਤਰੀਆਂ ਸ ਗੁਰਮੀਤ ਸਿੰਘ ਖੁੱਡੀਆਂ ਅਤੇ ਡਾ. ਬਲਵੀਰ ਸਿੰਘ ਨੇ ਐਸਕੇਐਮ ਆਗੂਆਂ ਨਾਲ ਗੱਲਬਾਤ ਕਰਕੇ ਮੰਗਾਂ ਉੱਪਰ ਸਹਿਮਤੀ ਬਣਾਈ ਸੀ। ਜਿਸ ਉਪਰੰਤ 7 ਸਤੰਬਰ ਨੂੰ ਮੋਰਚੇ ਦੀ ਸਟੇਜ ਤੋਂ ਖੇਤੀਬਾੜੀ ਮੰਤਰੀ ਨੇ ਮੰਗਾਂ ਮੰਨਣ ਦਾ ਐਲਾਨ ਕਰਦੇ ਹੋਏ ਲਿਖਤੀ ਪੱਤਰ ਕਿਸਾਨ ਆਗੂਆਂ ਨੂੰ ਦਿੱਤਾ ਸੀ। ਮੰਨੀਆਂ ਗਈਆਂ ਮੰਗਾਂ ਵਿੱਚ ਵਿਧਾਨ ਸਭਾ ਅੰਦਰ ਪਾਣੀਆਂ ਦੇ ਸਾਰੇ 25 ਸਾਲ ਪੁਰਾਣੇ ਗੈਰ ਸੰਵਿਧਾਨਕ ਸਮਝੌਤੇ ਰੱਦ ਕਰਨ ਅਤੇ ਪੰਜਾਬ ਪੁਨਰਗਠਨ ਐਕਟ ਦੀਆਂ ਧਰਾਵਾਂ 78 79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੇ ਪਾਰਲੀਮੈਂਟ ਨੂੰ ਭੇਜੇ ਜਾਣ ਦੀ ਵਿਵਸਥਾ ਕਰਨ,ਡੈਮ ਸੇਫਟੀ ਐਕਟ ਅਤੇ ਪ੍ਰਸਤਾਵਿਤ ਬੀਜ ਬਿਲ ਦਾ ਖਰੜੇ ਨੂੰ ਰੱਦ ਕਰਨ ਦਾ ਮਤਾ, ਸਹਿਕਾਰੀ ਵਿੱਤੀ ਅਦਾਰਿਆਂ ਵਿੱਚ ਯੱਕ ਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਲਾਗੂ ਕਰਨ, ਗੰਨੇ ਦਾ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਭਾਅ ਐਲਾਨ ਕਰਨ ਤੇ ਪ੍ਰਾਈਵੇਟ ਮਿੱਲਾਂ ਵਿੱਚ ਵੀ ਸਹਿਕਾਰੀ ਮਿੱਲਾਂ ਵਾਂਗ ਇੱਕ ਖਿੜਕੀ ਇੱਕ ਭੁਗਤਾਨ ਸਕੀਮ ਲਾਗੂ ਕਰਨ ਆਦਿ ਮੰਗਾਂ ਸ਼ਾਮਲ ਸਨ।
ਅੱਜ ਦੀ ਮੀਟਿੰਗ ਨੇ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮੁੱਦੇ ਤੇ ਜੁਰਮਾਨੇ ਤੇ ਲਾਲ ਇੰਦਰਾਜ਼ ਦਰਜ਼ ਕਰਨ ਵਾਲੇ ਖਰੜੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਪਰਾਲੀ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਸਜ਼ਾਵਾਂ ਦੀ ਥਾਂ ਪ੍ਰੇਰਨਾ ਦਾ ਰਸਤਾ ਢੁੱਕਵਾਂ ਰਾਹ ਹੈ। ਕਿਸਾਨ ਮੋਰਚੇ ਨੇ ਝੋਨੇ ਦੇ ਬਦਲ ਵਜੋਂ ਬਾਸਮਤੀ, ਮੱਕੀ, ਮੂੰਗੀ, ਆਲੂ, ਗੋਭੀ ਅਤੇ ਮਟਰ ਦੀ ਲਾਭਕਾਰੀ ਐਮਐਸਪੀ ਤੇ ਖਰੀਦ ਦੀ ਗਾਰੰਟੀ ਦੇਣ ਦੀ ਮੰਗ ਕਰਨ ਦੇ ਨਾਲ ਨਾਲ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਢੁੱਕਵੇਂ ਬੰਦੋਬਸਤ ਕਰਨ ਦੀ ਮੰਗ ਵੀ ਕੀਤੀ।
ਅਗੇਤੇ ਝੋਨੇ ਦੀ ਮੰਡੀਆਂ ਵਿੱਚ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਨੇ ਖਰੀਦ ਸ਼ੁਰੂ ਨਹੀਂ ਕੀਤੀ ਖਰੀਦ ਨੂੰ ਫੌਰੀ ਚਾਲੂ ਕਰਨ ਦੀ ਮੰਗ ਵੀ ਪੁਰਜੋਰ ਢੰਗ ਨਾਲ ਕੀਤੀ ਗਈ।ਇਸੇ ਤਰ੍ਹਾਂ ਅਗਲੀ ਫਸਲ ਦੀ ਬਿਜਾਈ ਲਈ ਡੀਏਪੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਡੀਏਪੀ ਦੀ ਕਾਲਾਬਜ਼ਾਰੀ ਨੂੰ ਨੱਥ ਪਾਕੇ ਕਿਸਾਨਾਂ ਦੀ ਲੁੱਟ ਬੰਦ ਕਰਾਈ ਜਾਵੇ।
ਮੀਟਿੰਗ ਨੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਮੌਕੇ ਮੁਜ਼ਾਹਰਾ ਕਰਨ ਦੇ ਬੀਕੇਯੂ ਉਗਰਾਹਾਂ ਦੇ ਐਲਾਨ ਨੂੰ ਏਕਤਾ ਦੀ ਭਾਵਨਾ ਨੂੰ ਨੁਕਸਾਨ ਪਹੁੰਚਾਣ ਵਾਲੀ ਪਹੁੰਚ ਕਰਾਰ ਦਿੰਦਿਆਂ ਇਸਨੂੰ ਮੰਦਭਾਗਾ ਅਮਲ ਦੱਸਿਆ। ਮੀਟਿੰਗ ਨੇ ਬੀ ਕੇ ਯੂ ਉਗਰਾਹਾਂ ਨੂੰ ਅਜਿਹੇ ਅਮਲ ਬਾਰੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ,ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਬੁਰਜਗਿਲ, ਮਨਜੀਤ ਸਿੰਘ ਧਨੇਰ,ਮੁਕੇਸ਼ ਚੰਦਰ ਸ਼ਰਮਾ, ਦਲਵੀਰ ਸਿੰਘ ਸਿੱਧੂਪੁਰ,ਪ੍ਰੇਮ ਸਿੰਘ ਭੰਗੂ, ਬਲਦੇਵ ਸਿੰਘ ਨਿਹਾਲਗੜ, ਵੀਰ ਸਿੰਘ ਬੜਵਾ,ਮੋਹਨ ਸਿੰਘ ਧਮਾਣਾ, ਹਰਵਿੰਦਰ ਪਾਲ ਸਿੰਘ,ਬਲਵਿੰਦਰ ਸਿੰਘ ਰਾਜੂ ਔਲਖ,ਗੁਰਮੀਤ ਸਿੰਘ ਮਹਿਮਾ, ਜਸਕਰਨ ਸਿੰਘ ਗੋਲੇਵਾਲਾ, ਗੁਰਵਿੰਦਰ ਸਿੰਘ ਹੀਰਕੇ,ਪਵਿੱਤਰ ਸਿੰਘ ਲਾਲੀ
ਜਗਮੋਹਨ ਸਿੰਘ ਪਟਿਆਲਾ, ਅੰਗਰੇਜ ਸਿੰਘ ਭਦੌੜ, ਰੇਸ਼ਮ ਸਿੰਘ, ਹਰਭਜਨ ਸਿੰਘ ਧੂਹੜ,ਕਿਰਨਜੀਤ ਸਿੰਘ ਸੇਖੋ ਹਰਵਿੰਦਰ ਸਿੰਘ ਟਿਵਾਣਾ ਅਤੇ ਬਲਕਰਨ ਸਿੰਘ ਬਰਾੜ ਆਦਿ ਸ਼ਾਮਲ ਸਨ।
*ਜਾਰੀ ਕਰਤਾ*
ਰਾਮਿੰਦਰ ਸਿੰਘ ਪਟਿਆਲਾ
ਬੂਟਾ ਸਿੰਘ ਸ਼ਾਦੀਪੁਰ
ਭੁਪਿੰਦਰ ਸਿੰਘ ਔਲਖ
9463053401

ਰੋਪੜ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਆਰ ਐਸ ਐਸ ਦੇ ਫਿਰਕੂ ਫਾਸ਼ੀਵਾਦੀ ਹਮਲੇ ਖਿਲਾਫ 26 ਸਤੰਬਰ ਨੂੰ ਮੋਗਾ ਵਿੱਚ ਕੀਤੀ ਜਾ ਰਹੀ ਰ...
22/09/2026

ਰੋਪੜ
ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਆਰ ਐਸ ਐਸ ਦੇ ਫਿਰਕੂ ਫਾਸ਼ੀਵਾਦੀ ਹਮਲੇ ਖਿਲਾਫ 26 ਸਤੰਬਰ ਨੂੰ ਮੋਗਾ ਵਿੱਚ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਲਈ ਪਿੰਡ ਦਬੁਰਜੀ ਵਿੱਚ ਮੀਟਿੰਗ ਕੀਤੀ ਗਈ।

ਰੋਪੜ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਫਿਰਕੂ ਫਾਸ਼ੀ ਹੱਲੇ ਖਿਲਾਫ 26 ਸਤੰਬਰ ਨੂੰ ਮੋਗੇ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ...
22/09/2026

ਰੋਪੜ
ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਤੇ ਫਿਰਕੂ ਫਾਸ਼ੀ ਹੱਲੇ ਖਿਲਾਫ 26 ਸਤੰਬਰ ਨੂੰ ਮੋਗੇ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਲਈ ਅਬਿਆਣਾ ਪਿੰਡ ਵਿੱਚ ਮੀਟਿੰਗ ਕੀਤੀ ਗਈ।

ਰੋਪੜ ਭਾਜਪਾ ,ਆਰ ਐਸ ਐਸ ਦੇ ਫਾਸ਼ੀ ਹੱਲੇ ਖਿਲਾਫ 26 ਸਤੰਬਰ ਦੀ ਮੋਗਾ ਰੈਲੀ ਦੀ ਤਿਆਰੀ ਲਈ ਸਰਥਲੀ ਪਿੰਡ ਵਿੱਚ ਮੀਟਿੰਗ ਕੀਤੀ ਗਈ।
21/09/2026

ਰੋਪੜ
ਭਾਜਪਾ ,ਆਰ ਐਸ ਐਸ ਦੇ ਫਾਸ਼ੀ ਹੱਲੇ ਖਿਲਾਫ 26 ਸਤੰਬਰ ਦੀ ਮੋਗਾ ਰੈਲੀ ਦੀ ਤਿਆਰੀ ਲਈ ਸਰਥਲੀ ਪਿੰਡ ਵਿੱਚ ਮੀਟਿੰਗ ਕੀਤੀ ਗਈ।

Address

Rupnagar

Telephone

+917889158110

Website

Alerts

Be the first to know and let us send you an email when Kirti Kisaan Morcha Ropar posts news and promotions. Your email address will not be used for any other purpose, and you can unsubscribe at any time.

Contact The Organization

Send a message to Kirti Kisaan Morcha Ropar:

Shortcuts

Share