Inderjit Kalra ਇੰਦਰਜੀਤ ਕਾਲਰਾ
Social Worker *Believe *Create *Lead We Are Because He Was JAI BHIM "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ"
09/06/2026
ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ MP ਚਰਨਜੀਤ ਸਿੰਘ ਚੰਨੀ, 22 ਲੱਖ ਦੀ ਐਂਬੂਲੈਂਸ ਕੀਤੀ ਭੇਂਟ!
ਇਸ ਸੇਵਾ ਲਈ ਅਸੀਂ ਸਾਬਕਾ CM ਤੇ ਮੌਕੇ ਦੇ MP ਚਰਨਜੀਤ ਚੰਨੀ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ 🙏
05/06/2026
ਅੱਜ ਪਟਿਆਲਾ ਵਿਖੇ PSPCL ਮੁੱਖ ਦਫਤਰ ਬਾਹਰ ਆਪਣੇ ਹੱਕਾਂ ਅਤੇ ਰੋਜ਼ਗਾਰ ਦੀ ਮੰਗ ਕਰ ਰਹੇ 2600 ਅਪ੍ਰੈਂਟਿਸਸ਼ਿਪ ਲਾੲੀਨਮੈਨ ਦੇ ਉੱਪਰ ਪੰਜਾਬ ਪੁਲਿਸ ਦੇ ਬੁੱਚੜ ਡੀ.ਐਸ.ਪੀ ਸੰਜੀਵ ਸਿੰਗਲਾ ਵੱਲੋਂ ਕੀਤੇ ਗਏ ਅੰਨੇ ਤਸੱਦਦ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਤੀ ਕਰਦੇ ਹਾਂ ਅਤੇ ਡੀ.ਐਸ.ਪੀ ਸੰਜੀਵ ਸਿੰਗਲਾ ਨੂੰ ਸਸਪੈਂਡ ਕਰਨ ਦੀ ਮੰਗ ਕਰਦੇ ਹਾਂ ਬੇਰੁਜ਼ਗਾਰ ਨੌਜਵਾਨ ਮਿਲ ਕੇ ਸੰਘਰਸ਼ ਕਰਦੇ ਰਹੇ ਸਰਕਾਰ ਅਤੇ ਸਰਕਾਰੀ ਵਰਦੀ ਦੀ ਗਲਤ ਵਰਤੋਂ ਕਰਦੇ ਪੁਲਿਸ ਮੁਲਾਜਿਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ੁਰਦਾਬਾਦ ੁਰਦਾਬਾਦ
#ਚੜ੍ਹਦੀਕਲਾ
31/05/2026
ਮੈਂ ਹੱਥ ਜੋੜ ਕੇ ਸਿਰ ਝੁਕਾ ਕੇ SC ਭਾਈਚਾਰੇ ਤੋਂ ਮੁਆਫ਼ੀ ਮੰਗਦਾ ਹਾਂ
09/05/2026
SGPC ਮਨਾਏਗੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ
09/05/2026
ਇਹ ਸਵਾਲ ਸਾਡੇ ਸਮਾਜ ਲਈ ਸਰਮ ਦੀ ਗਲ ਹੈ ਕੇ ਜਿਨ੍ਹਾਂ ਨੂੰ ਅਸੀਂ ਕਦੇ ਬਈਏ ਕਹਿੰਦੇ ਹਾਂ ਕਦੇ ਕੁਝ ਕਦੇ ਕੁਝ ਉਹ ਯੂਪੀ ਚ ਸਿਰਫ 22ਫੀਸਦੀ ਹਨ ਤੇ ਓਨਾ ਨੇ ਉਥੇ ਤਿਨ ਚਾਰ ਵਾਰ ਸਰਕਾਰ ਬਣਾਈ ਪਰ ਪੰਜਾਬ ਚ ਅਸੀਂ ਲਗਭਗ ਚਾਲੀ ਪਰਸੈਂਟ ਹੋ ਚਲੇ ਹਾਂ ਕਿਉਕਿ 33ਪਰਸੈਂਟ ਤਾਂ ਅਸੀਂ 2011ਦੀ ਜਨਗਣਨਾ ਚ ਸੀ ਏਨੀ ਗਿਨਤੀ ਹੋਵੇ ਤੇ ਕੋਈ ਪਾਰਟੀ ਕੋਈ ਸਰਕਾਰ ਗੱਲ ਨਾ ਸੁਣੇ ਸਾਨੂ ਡੁਬ ਕੇ ਨਹੀਂ ਮਰ ਜਾਣਾ ਚਾਹੀਦਾ ਪਹਿਲਾਂ ਜੱਟ ਸਾਨੂ ਭਰਾ ਭਰਾ ਕਹਿੰਦੇ ਰਹੇ ਅਸੀਂ ਓਨਾ ਦੇ ਲਾਈਲੱਗ ਬਣ ਗਏ ਉਹ ਸਾਡੇ nal. ਭਰਾ ਮਾਰ ਕਰ ਗਏ ਅਕਾਲੀ ਸਾਨੂ ਸਿੱਖ ਸਿੱਖ ਕਹਿੰਦੇ ਰਹੇ ਉਹ ਸਾਡੇ ਨਾਲ ਠੱਗੀ ਮਾਰ ਗਏ ਹੁਣ ਸਾਨੂ ਕੋਈ ਪੰਜਾਬੀ ਕਹਿੰਦਾ ਹੈ ਹੁਣ ਵਾਰਿਸ ਪੰਜਾਬ ਵਾਲੇ ਪਰ ਇਹ ਸਾਰੇ ਹਨ ਜੱਟ ਹੀ ਇਹ ਸਾਨੂ ਓਦਾ ਹੀ ਰੱਖਣਾ ਚਾਹੁੰਦੇ ਹਨ ਜਿਵੇ ਇਹ ਸਾਡੇ ਬਜ਼ੁਰਗਾਂ ਨੂੰ ਰੱਖਦੇ ਰਹੇ ਹਨ ਪਰ ਹੁਣ ਵੇਲਾ ਉਹ ਨਹੀਂ ਰਿਹਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਹਾਂ ਅਸੀਂ sc ਭਾਈਚਾਰੇ ਦੇ ਲੋਕ ਆਪਣੇ ਆਪਣੇ ਪਿੰਡ ਵੇਹੜਿਆਂ ਚ ਕੱਠੇ ਹੋਜੋ ਹੁਣ ਜਿਹੜਾ ਸਾਡੀ ਗਲ ਨਹੀਂ ਸੁਣਦਾ ਸਾਡੀ ਗਲ ਨਹੀਂ ਮੰਨਦਾ ਉਸਦਾ ਬਿਸਤਰਾ ਗੋਲ ਕਰ ਦੇਣਾ ਚਾਹੀਦਾ ਹੈ ਕਿਉਕਿ ਜੇਕਰ ਆਪਾਂ ਚਾਲੀ ਪਰਸੈਂਟ ਅਬਾਦੀ ਮੰਨ ਵੀ ਲਈਏ ਤਿਨ ਕਰੋੜ ਚੋ ਸਵਾ ਕਰੋੜ ਅਬਾਦੀ ਬਣਦੀ ਹੈ ਸਾਡੀ ਇਹ ਅਬਾਦੀ ਕੋਲ ਲਗਭਗ ਸਤਰ ਤੋਂ ਅੱਸੀ ਲੱਖ ਵੋਟ ਵੀ ਹੈ ਜਦੋ ਕੇ ਸਰਕਾਰ ਇਸਤੋਂ ਘਟ ਵੋਟਾਂ ਨਾਲ ਵੀ ਬਣ ਜਾਂਦੀ ਹੈ ਜਿਵੇ ਦੇਖੋ 59 MLA ਨਾਲ ਸਰਕਾਰ ਬਣ ਜਾਂਦੀ ਹੈ ਹਰੇਕ ਸੀਟ ਤੇ ਲਗਭਗ ਪੰਜਾਹ ਹਜਾਰ ਤੋਂ ਘਟ ਵੋਟਾਂ ਵਾਲਾ mla ਬਣ ਜਾਂਦਾ ਹੈ ਮਤਲਵ ਤੀਹ ਤੋਂ ਚਾਲੀ ਲੱਖ ਵੋਟ ਹੀ ਚਾਹੀਦੀ ਹੈ ਕਿਉਕਿ ਵੋਟਿੰਗ ਸਿਰਫ 60ਤੋਂ 65 ਫੀਸਦੀ ਹੀ ਭੁਗਤਦੀ ਹੈ ਤੁਸੀਂ ਆਮ ਹੀ ਪਿੰਡਾਂ ਚ ਦੇਖਿਆ ਹੈ ਓਦੋ ਵੋਟਾਂ ਲਈ ਪਿੰਡਾਂ ਦੇ ਚੌਧਰੀ ਕਿਵੇਂ ਗੱਡੀਆਂ ਤੇ ਸਾਡੇ ਬਜ਼ੁਰਗਾਂ ਨੂੰ ਗਾਵਾਂ ਮੱਝਾਂ ਵਾਂਗੂ ਧੂੰਹਦੇ ਫਿਰਦੇ ਹੁੰਦੇ ਹਨ ਸਾਡੇ ਵਾਲੇ ਸ਼ਰਾਬ ਕੋਲਡ ਡਰਿੰਕ ਤੇ ਰਾਜ ਕਰਨ ਵਾਲੀ ਵੋਟ ਆਪਣੇ ਹੀ ਵਿਰੋਧੀਆਂ ਨੂੰ ਦੇ ਦਿੰਦੇ ਹਨ ਕਾਂਸੀ ਰਾਮ ਕਹਿੰਦੇ ਸਨ ਕੇ ਵੋਟ ਤੇ ਧੀ ਸਿਆਣੇ ਤੇ ਇੱਜਤਦਾਰ ਬੰਦੇ ਨੂੰ ਦੇਣੀ ਚਾਹੀਦੀ ਹੈ ਆਪਾਂ ਕੀ ਕਰਦੇ ਹਾਂ ?ਸੋ ਆਓ sc ਭਾਈਚਾਰੇ ਦੇ ਮੁਖ ਮੰਤਰੀ ਲਈ ਕੱਠੇ ਹੋਕੇ ਸਾਰੀਆਂ ਪਾਰਟੀਆਂ ਨੂੰ ਮਜਬੂਰ ਕਰੀਏ ਆਪਣੇ ਆਪਣੇ ਮਹੱਲਿਆਂ ਚ ਪੋਸਟਰ ਲਗਾ ਦਿਓ ਓਹੀ ਪਾਰਟੀ ਸਾਡੇ ਵੇਹੜੇ ਮਹੱਲੇ ਆਵੇ ਜਿਹੜੀ sc ਭਾਈਚਾਰੇ ਦਾ ਮੁਖ ਮੰਤਰੀ ਚੇਹਰਾ ਦੇਊ ਬਾਕੀ ਦਾ ਸਾਡੇ ਮਹੱਲੇ ਆਉਣਾ ਬੰਦ ਹੈ ਪੌਣੀ ਸਦੀ ਹੋਗੀ ਸਾਨੂ ਲੋਕਾਂ ਦੇ ਮੁਖ ਮੰਤਰੀ ਬਣਾਉਂਦਿਆਂ ਨੂੰ ਹੁਣ ਆਪਣੇ ਸਮਾਜ ਦਾ ਹੱਕ ਰੱਖੋ. ਮੁਖ ਮੰਤਰੀ ਦੇ ਨਾਲ ਨਾਲ ਸਭ ਕੁਝ ਮਿਲ ਸਕਦਾ ਹੈ.
