Meditations _- OSHO

Meditations _- OSHO

Share

Contact information, map and directions, contact form, opening hours, services, ratings, photos, videos and announcements from Meditations _- OSHO, Library, Melbourne.

10/03/2020

ਮੈਂ ਨਾਸਤਿਕ ਹਾਂ

ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ।
ਗੋਰਾ ਸੀ ..ਚੈਕ ਕਰ ਆਖਣ ਲੱਗਾ .."ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ" !
ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ !
ਬਟੂਆ ਦੇਖਿਆ ...ਕੋਈ ਪੈਸਾ ਨਹੀਂ ਸੀ !
ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ .."ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ ਆ ਜਣਗੇ "!
ਕੰਮ ਮੁਕਾ ਕੇ ਜਾਣ ਲੱਗਾ ਤਾਂ ਪੁੱਛ ਬੈਠਾ .."ਤੇਰੀ ਸਰਵਿਸ ਕਾਲ ਦੇ ਕਿੰਨੇ ਪੈਸੇ" ..?
ਕਹਿੰਦਾ "ਕੋਈ ਪੈਸਾ ਨੀ ...ਇਹ ਸਰਵਿਸ ਹਾਈਡ੍ਰੋ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ !"
ਮੈਂ ਕਿਹਾ ਯਾਰ ਤੇਰਾ ਕੰਮ ਬੜਾ ਪਸੰਦ ਆਇਆ ..ਅੱਗੋਂ ਲਈ ਤੇਰੇ ਨਿੱਜੀ ਫੋਨ ਤੇ ਸਰਵਿਸ ਵਾਸਤੇ ਕਾਲ ਕਰਾਂ ਤੇ ਆ ਸਕਦਾ ..ਮੈਂ ਪੇਮੰਟ ਸਿੱਧੀ ਤੈਨੂੰ ਹੀ ਕਰ ਦਊਂ ?
ਆਖਣ ਲੱਗਾ .."ਨਹੀਂ ਆ ਸਕਦਾ ਕਿਓੰਕੇ ਇਹ ਕੌਂਫਲਿਕਟ ਓਫ ਇੰਟਰੇਸ੍ਟ (Conflict of interest) ਹੋਵੇਗਾ" !
ਕਹਿੰਦਾ ਮੇਰੀ ਜਮੀਰ ਇਸ ਚੀਜ ਦੀ ਇਜਾਜਤ ਨਹੀਂ ਦਿੰਦੀ ਕੇ ਜਿਹੜੇ ਕੰਮ ਦੇ ਮੈਨੂੰ ਮੇਰਾ ਮਹਿਕਮਾ ਪੈਸੇ ਦਿੰਦਾ ਹੈ ਮੈਂ ਓਹੀ ਕੰਮ ਕਿਸੇ ਦੇ ਘਰ ਪ੍ਰਾਈਵੇਟ ਤੌਰ ਤੇ ਕਰ ਕੇ ਉਸਦੇ ਪੈਸੇ ਲਵਾਂ "!
ਮੈਂ ਚੁੱਪ ਜਿਹਾ ਹੋ ਗਿਆ ਪਰ ਜਾਂਦੇ ਜਾਂਦੇ ਨੂੰ ਮੁਆਫੀ ਮੰਗ ਇੱਕ ਹੋਰ ਗੱਲ ਪੁੱਛ ਹੀ ਲਈ ...ਆਖਿਆ " ਦੋਸਤਾ ਏਨੀ ਇਮਾਨਦਾਰ ਸੋਚ ਏ ਤੇਰੀ ..ਰੱਬ ਨੂੰ ਤੇ ਜਰੂਰ ਮੰਨਦਾ ਹੋਵੇਂਗਾ ?
ਅੱਗੋਂ ਆਖਣ ਲੱਗਾ ..."ਨਹੀਂ ਨਾਸਤਿਕ ਹਾਂ...ਜਿੰਦਗੀ ਵਿਚ ਕਦੀ ਚਰਚ ਨਹੀਂ ਗਿਆ"!
ਚੰਗਾ ਇਨਸਾਨ ਬਣਨ ਲਈ ਧਾਰਮਿਕ ਹੋਣਾ ਜਰੂਰੀ ਨਹੀਂ ਪਰ ਧਾਰਮਿਕ ਬਣਨ ਲਈ ਚੰਗਾ ਇਨਸਾਨ ਹੋਣਾ ਪਹਿਲੀ ਸ਼ਰਤ ਹੈ।🙏🙏🙏🙏🙏🙏🙏🙏🙏

✍🏼Babbu✍🏼

10/03/2020

ਿਵਸ_ਤੇ_ਵਿਸ਼ੇਸ਼_ਕਹਾਣੀ

#ਕਹਾਣੀਆਂ_ਸਿਰਫ਼_ਇਸ਼ਾਰਾ_ਮਾਤਰ_ਹੁੰਦੀਆਂ_ਨੇ_ਇਹ_ਕੋਈ_ਸਾਇੰਸ_ਦਾ_ਨਿਯਮ_ਨਹੀਂ_ਕਿ_ਇਹ_ਹਰ_ਇੱਕ_ਦੀ_ਜ਼ਿੰਦਗੀ_ਤੇ_ਲਾਗੂ_ਹੋਣ

ਪ੍ਰਸ਼ਨ- ਇਸਤਰੀ ਚਾਹੁੰਦੀ ਕੀ ਹੈ ?

ਓਸ਼ੋ ਨੇ ਇਸ ਦਾ ਉੱਤਰ ਦਿੱਤਾ ।

ਮਨੋਵਿਗਿਆਨ ਵੀ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਦਾ ਉਹ ਇਹ ਕਿ ਆਖ਼ਰ ਇਸਤਰੀ ਚਾਹੁੰਦੀ ਕੀ ਹੈ?

ਪੁਰਾਤਨ ਸਮੇਂ ਦੀ ਗੱਲ ਹੈ ਜੋ ਅੱਜ ਵੀ ਲਾਗੂ ਹੁੰਦੀ ਹੈ। ਇੱਕ ਵਿਦਵਾਨ ਨੂੰ ਫਾਂਸੀ ਲੱਗਣ ਵਾਲੀ ਸੀ। ਰਾਜਾ ਨੇ ਕਿਹਾ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਜੇ ਤੂੰ ਇਸ ਪ੍ਰਸ਼ਨ ਦਾ ਉੱਤਰ ਦੇ ਦੇਵੇਂ ਕਿ ਇਸਤਰੀ ਚਾਹੁੰਦੀ ਕੀ ਹੈ?

ਵਿਦਵਾਨ ਨੇ ਕਿਹਾ ਮੋਹਲਤ ਮਿਲੇ ਤਾਂ ਪਤਾ ਕਰਕੇ ਦੱਸ ਸਕਦਾ ਹਾਂ, ਇੱਕ ਸਾਲ ਦੀ ਮੋਹਲਤ ਮਿਲੀ ਵਿਦਵਾਨ ਬਹੁਤ ਘੁੰਮਿਆ ਪਰ ਕਿਤਿਓਂ ਵੀ ਸੰਤੋਸ਼ਜਨਕ ਉੱਤਰ ਨਾ ਮਿਲਿਆ, ਆਖਰ ਕਿਸੇ ਨੇ ਉਸ ਨੂੰ ਕਿਹਾ ਦੂਰ ਇੱਕ ਚੁੜੇਲ ਰਹਿੰਦੀ ਹੈ ਉਹੀ ਦੱਸ ਸਕਦੀ ਹੈ, ਵਿਦਵਾਨ, ਚੁੜੇਲ ਦੇ ਕੋਲ ਪਹੁੰਚ ਗਿਆ ਚੁੜੇਲ ਨੇ ਕਿਹਾ ਕਿ ਮੈਂ ਇੱਕ ਸ਼ਰਤ ਤੇ ਇਹ ਦੱਸ ਸਕਦੀ ਹਾ , ਜੇ ਤੂੰ ਮੇਰੇ ਨਾਲ ਸ਼ਾਦੀ ਕਰ ਲਵੇ ਤਾ। ਵਿਦਵਾਨ ਨੇ ਸੋਚਿਆ ਅਤੇ ਉਸ ਨੇ ਜਾਨ ਬਚਾਉਣ ਲਈ ਵਿਆਹ ਦੀ ਸਹਿਮਤੀ ਦੇ ਦਿੱਤੀ। ਵਿਆਹ ਹੋਣ ਦੇ ਬਾਅਦ ਚੁੜੇਲ ਨੇ ਕਿਹਾ ਮੈਂ ਹੈਰਾਨ ਹਾਂ ਤੂੰ ਮੇਰੀ ਗੱਲ ਮੰਨ ਲਈ, ਤਾਂ ਮੈਂ ਤੈਨੂੰ ਖੁਸ਼ ਰੱਖਣ ਲਈ ਇੱਕ ਫ਼ੈਸਲਾ ਕੀਤਾ ਹੈ, ਕਿ ਮੈ ਬਾਰਾਂ ਘੰਟੇ ਲਈ ਮੈਂ ਚੁੜੇਲ ਬਣੀ ਰਹਾਂਗੀ ਅਤੇ ਬਾਰਾਂ ਘੰਟੇ ਲਈ ਇੱਕ ਖੂਬਸੂਰਤ ਪਰੀ ਬਣੀ ਰਹਾਂਗੀ ,
ਹੁਣ ਤੂੰ ਦੱਸ ਕੀ ਮੈਂ ਦਿਨ ਦੇ ਟਾਈਮ ਚ' ਚੁੜੇਲ ਬਣਾ ਜਾਂ ਰਾਤ ਦੇ ਟਾਈਮ।
ਵਿਦਵਾਨ ਨੇ ਸੋਚਿਆ ਜੇ ਇਹ ਦਿਨ ਦੇ ਟਾਈਮ ਚੁੜੇਲ ਬਣੀ ਰਹੀ ਤਾਂ ਦਿਨ ਨਹੀਂ ਕੱਟੇਗਾ ਜੇ ਰਾਤ ਦੇ ਟਾਈਮ ਬਣੀ ਰਹੀ ਤਾਂ ਰਾਤ ਨਹੀਂ ਕੱਟੇਗੀ।
ਅੰਤ ਵਿਦਵਾਨ ਕੈਦੀ ਨੇ ਕਿਹਾ ਜਦੋ ਤੇਰਾ ਦਿਲ ਕਰੇ ਤਾਂ ਪਰੀ ਬਣ ਜਾਣਾ, ਜਦ ਦਿਲ ਕਰੇ ਚੁਡ਼ੇਲ ਬਣ ਜਾਣਾ।
ਇਹ ਗੱਲ ਸੁਣ ਕੇ ਚੁੜੇਲ ਬਹੁਤ ਪ੍ਰਸੰਨ ਹੋਈ, ਉਸ ਨੇ ਖੁਸ਼ ਹੋ ਕੇ ਕਿਹਾ ਤੂੰ ਮੈਨੂੰ ਮੇਰੀ ਮਰਜ਼ੀ ਕਰਨ ਦੀ ਛੋਟ ਦੇ ਦਿੱਤੀ ਹੈ , ਤਾਂ ਮੈਂ ਹਮੇਸ਼ਾ ਹੀ ਪਰੀ ਬਣੀ ਰਹਾਂਗੀ ।

ਇਹੀ ਤੁਹਾਡੇ ਪ੍ਰਸ਼ਨ ਦਾ ਉੱਤਰ ਹੈ।

ਇਸਤਰੀ ਆਪਣੀ ਮਰਜ਼ੀ ਕਰਨਾ ਚਾਹੁੰਦੀ ਹੈ, ਜੇਕਰ ਇਸਤਰੀ ਨੂੰ ਉਸ ਦੀ ਆਪਣੀ ਮਰਜ਼ੀ ਕਰਨ ਦਾਵੋਗੇ ਤਾਂ ਉਹ ਹਮੇਸ਼ਾ ਹੀ ਪਰੀ ਬਣੀ ਰਹੇਗੀ, ਵਰਨਾ ਚੁੜੇਲ ।

ਓਸ਼ੋ।

ਓਸ਼ੋ ਪੰਜਾਬੀ ਵਿੱਚ ।

10/03/2020

ਤਿੰਨ ਸ਼ਬਦ ਸਮਝ ਲੈਣਾ।
ਕਾਮ, ਪ੍ਰੇਮ ਅਤੇ ਪ੍ਰਾਰਥਨਾ

ਇੱਕ ਹੈ: ਕਾਮ ।
ਕਾਮ ਹੈ: ਸੁੱਖ ਥੱਲੇ ਦੀ ਤਰਫ ਵਹਿੰਦਾ ਹੋਇਆ।

ਦੂਸਰਾ ਸ਼ਬਦ ਹੈ: ਪ੍ਰੇਮ ।
ਪ੍ਰੇਮ ਹੈ : ਸੁੱਖ ਮੱਧ ਦੇ ਵਿੱਚ ਅਟਕਿਆ ਹੋਇਆ, ਨਾ ਥੱਲੇ ਜਾ ਰਿਹਾ ਹੈ। ਨਾ ਉੱਪਰ ਜਾ ਰਿਹਾ ਹੈ।

ਅਤੇ ਤੀਸਰਾ ਸ਼ਬਦ ਹੈ: ਪ੍ਰਾਰਥਨਾ।
ਪ੍ਰਾਰਥਨਾ ਹੈ: ਸੁੱਖ ਉੱਪਰ ਜਾਂਦਾ ਹੋਇਆ।

ਊਰਜਾ ਉਹੀ ਹੈ ।
ਕਾਮ ਵਿੱਚ ਉਹੀ ਊਰਜਾ ਥੱਲੇ ਜਾ ਰਹੀ ਹੈ। ਪ੍ਰੇਮ ਵਿੱਚ ਉਹੀ ਊਰਜਾ ਵਿਚਕਾਰ ਸਥਿਤ ਹੋ ਜਾਂਦੀ ਹੈ ।
ਪ੍ਰਾਰਥਨਾ ਵਿੱਚ ਉਹੀ ਊਰਜਾ ਖੰਭ ਖੋਲ੍ਹ ਦਿੰਦੀ ਹੈ। ਆਕਾਸ਼ ਦੇ ਵੱਲ ਉੱਡਣ ਲੱਗਦੀ ਹੈ।

ਇਸ ਲਈ ਮੈਂ ਕਿਹਾ ਹੈ। ਸੰਭੋਗ ਅਤੇ ਸਮਾਧੀ ਸੰਯੁਕਤ ਹਨ। ਇੱਕ ਹੀ ਊਰਜਾ ਹੈ, ਇੱਕ ਹੀ ਸੀਡੀ ਹੈ।
ਥੱਲੇ ਦੀ ਤਰਫ ਆਓ ਤਾਂ ਸੰਭੋਗ। ਉੱਪਰ ਦੀ ਤਰਫ ਜਾਓ ਤਾਂ ਸਮਾਧੀ। ਅਤੇ ਦੋਨਾਂ ਦੇ ਮੱਧ ਵਿੱਚ ਪ੍ਰੇਮ ਹੈ।

ਪ੍ਰੇਮ ਦੁਆਰ ਹੈ, ਪ੍ਰੇਮ ਦੋਨਾਂ ਦਾ ਦੁਆਰ ਹੈ। ਪ੍ਰੇਮ ਸੰਭੋਗ ਦਾ ਵੀ ਦੁਆਰ ਹੈ। ਅਗਰ ਤੁਹਾਡੀ ਊਰਜਾ ਥੱਲੇ ਦੀ ਤਰਫ਼ ਜਾ ਰਹੀ ਹੈ। ਤਾਂ ਪ੍ਰੇਮ ਸੰਭੋਗ ਦਾ ਦੁਆਰ ਬਣ ਜਾਵੇਗਾ। ਅਗਰ ਤੁਹਾਡੀ ਊਰਜਾ ਉਪਰ ਦੀ ਤਰਫ ਜਾ ਰਹੀ ਹੈ ਤਾਂ ਪ੍ਰੇਮ ਸਮਾਧੀ ਦਾ ਦੁਆਰ ਬਣ ਜਾਵੇਗਾ।

ਪ੍ਰੇਮ ਬੜਾ ਅਨੋਖਾ ਪੁੱਲ ਹੈ।

ਓਸ਼ੋ ।

ਓਸ਼ੋ ਪੰਜਾਬੀ ਵਿੱਚ ।

Photos from Meditations _- OSHO's post 05/01/2020

pray for australia 🙏🙏🙏🙏🙏🙏🙏 @ Melbourne, Victoria, Australia

Photos 30/06/2019

today ...i think..... india ll lost match ....bco england has bitten to much .......

22/06/2019

ਹੈਨਰੀ ਫੋਰਡ ਇੱਕ ਦੁਕਾਨ ਵਿੱਚ ਗਿਆ। ਇੱਕ ਕਿਤਾਬ ਖਰੀਦੀ।
ਜਦ ਉਹ ਕਿਤਾਬਾਂ ਦੇਖ ਰਿਹਾ ਸੀ। ਤਾਂ ਇੱਕ ਕਿਤਾਬ ਸੀ। how to grow rich ਕਿਵੇਂ ਅਮੀਰ ਹੋ ਜਾਈਏ।

ਹੈਨਰੀ ਫੋਰਡ ਤਾਂ ਅਮੀਰ ਹੋ ਚੁੱਕਿਆ ਸੀ। ਫਿਰ ਵੀ ਉਸ ਨੇ ਸੋਚਿਆ ਕਿ ਕੋਈ ਨਵੀਂ ਗੱਲ ਹੋਵੇ ਇਸ ਵਿੱਚ।

ਤਦ ਦੁਕਾਨਦਾਰ ਨੇ ਕਿਹਾ ਕਿ ਸਰ ਤੁਸੀਂ ਬੜੇ ਅਨੰਦਿਤ ਹੋਵੋ ਗਏ। ਇਸ ਕਿਤਾਬ ਦਾ ਲੇਖਕ ਵੀ ਦੁਕਾਨ ਦੇ ਅੰਦਰ ਇਸ ਵਕਤ ਮੌਜੂਦ ਹੈ। ਉਹ ਕਿਸੇ ਕੰਮ ਲਈ ਆਇਆ ਹੋਇਆ ਹੈ। ਆਓ ਤੁਹਾਨੂੰ ਉਸ ਨਾਲ ਮਿਲਾ ਦਿੰਦਾ ਹਾਂ।

ਇਸ ਨਾਲ ਸਾਰੀ ਗੱਲ ਵਿਗੜ ਗਈ।

ਉਹ ਲੇਖਕ ਬਾਹਰ ਆਇਆ। ਹੈਨਰੀ ਫੋਰਡ ਨੇ ਉਸ ਨੂੰ ਥੱਲੇ ਤੋਂ ਉੱਪਰ ਤੱਕ ਦੇਖਿਆ ਅਤੇ ਕਿਹਾ।

ਇਹ ਕਿਤਾਬ ਵਾਪਸ ਲੈ ਲਓ। ਇਹ ਮੈਂ ਖਰੀਦਣੀ ਨਹੀਂ ਹੈ।

ਉਹ ਦੁਕਾਨਦਾਰ ਬਹੁਤ ਹੈਰਾਨ ਹੋਇਆ, ਕਿ ਤੁਸੀਂ ਕੀ ਕਹਿ ਰਹੇ ਹੋ? ਇਸ ਕਿਤਾਬ ਦੀਆਂ ਲੱਖਾਂ ਕਾਪੀਆ ਹੁਣ ਤੱਕ ਵੀਕ ਚੁੱਕੀਆਂ ਹਨ। ਉਸ ਨੇ ਕਿਹਾ ਕਿ ਉਹ ਕਿੰਨੀਆਂ ਹੀ ਵਿਕ ਚੁੱਕੀਆਂ ਹੋਣ। ਲੇਕਿਨ ਲੇਖਕ ਨੂੰ ਦੇਖ ਲਿਆ। ਹੁਣ ਕਿਤਾਬ ਨੂੰ ਕੀ ਕਰਨਾ।

ਕੋਟ ਪਾਟਾ ਹੋਇਆ ਸੀ how to grow rich ਕਿਤਾਬ ਲਿਖੀ ਹੈ ਉਸ ਨੇ।

ਹੈਨਰੀ ਫੋਰਡ ਨੇ ਪੁੱਛਿਆ ਕਿ ਤੁਸੀਂ ਆਪਣੀ ਕਾਰ ਤੇ ਆਏ ਹੋ, ਜਾਂ ਬੱਸ ਤੇ?
ਲੇਖਕ ਨੇ ਕਿਹਾ ਆਇਆ ਤਾਂ ਬੱਸ ਤੇ ਹਾਂ।

ਹੈਨਰੀ ਫੋਰਡ ਨੇ ਕਿਹਾ ਮੈਂ ਫੋਰਡ ਹਾਂ। ਅਤੇ ਕਦੀ ਕਾਰ ਖਰੀਦਣ ਦੀ ਜ਼ਰੂਰਤ ਹੋਵੇ ਤਾਂ ਆ ਜਾਣਾ। ਮੈਂ ਸਸਤੇ ਵਿੱਚ ਨਿਪਟਾ ਦਿਆਂਗਾ।

ਲੇਕਿਨ ਹੁਣ ਇਹ ਕਿਤਾਬ ਨਾ ਲਿਖੋ। ਕਿਉਂਕਿ ਜਿਸ ਸਲਾਹ ਨਾਲ ਤੁਸੀਂ ਕੁਝ ਨਾ ਪਾ ਸਕੇ। ਉਸ ਨਾਲ ਕੋਈ ਹੋਰ ਦੂਜਾ ਕੀ ਪਾ ਸਕੇਗਾ?

ਜ਼ਿੰਦਗੀ ਬਹੁਤ ਜਟਿਲ ਹੈ।

ਜੇਕਰ ਤੁਹਾਨੂੰ ਨਾ ਮਿਲਿਆ ਹੋਵੇ ਆਨੰਦ ਤਾਂ, ਆਪਣੇ ਬੱਚਿਆਂ ਨੂੰ ਆਪਣਾ ਢਾਂਚਾ ਨਾ ਦੇਣਾ। ਅਗਰ ਤੁਹਾਨੂੰ ਨਾ ਮਿਲਿਆ ਹੋਵੇ ਆਨੰਦ ਤਾਂ ਆਪਣੀ ਸਲਾਹ ਕਿਸੇ ਨੂੰ ਨਾ ਦੇਣਾ। ਉਹ ਜ਼ਹਿਰ ਹੈ। ਉਸ ਸਲਾਹ ਦੇ ਤੁਸੀਂ ਪ੍ਰਮਾਣ ਹੋ।

ਓਸ਼ੋ ।

ਓਸ਼ੋ ਪੰਜਾਬੀ ਵਿੱਚ ।

13/06/2019

ਅੰਧੀ ਸ਼ੱਰਧਾ

13/06/2019

ਵਿਸਰ ਰਿਹਾ ਪੰਜਾਬ

12/06/2019

ਹਿੰਦੂਤਵ ਨੂੰ ਸਵਾਲ
ਮਹਾਭਾਰਤ ਦੀ ਜੰਗ ਹੋਈ ਸੀ ਜਾਂ ਇਹ ਵੀ ਪਾਕਿਸਤਾਨ ਚ ਮਾਰੇ 300 ਅੱਤਵਾਦੀਆਂ ਵਾਂਗ ਬਾਹਮਣਾਂ ਦੀ ਗੱਪ ਹੀ ਆ ਕਿਉਂਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇਤਿਹਾਸਕਾਰਾਂ ਮੁਤਾਬਕ ਜਦੋਂ ਕੁਰੂਕਸ਼ੇਤਰ ਦੀ ਖੁਦਾਈ ਕੀਤੀ ਗਈ ਸੀ ਤਾਂ ਮਹਾਭਾਰਤ ਦੀ ਜੰਗ ਦਾ ਇੱਕ ਵੀ ਸਬੂਤ ਨਹੀਂ ਲੱਭਾ ਠੀਕ ਓਸੇ ਤਰ੍ਹਾਂ ਜਿਵੇਂ ਪਾਕਿਸਤਾਨ ਚ ਭਾਰਤ ਵੱਲੋਂ ਮਾਰੇ 300 ਅੱਤਵਾਦੀਆਂ ਦੀਆਂ ਲਾਸ਼ਾਂ ਨਹੀਂ ਲੱਭੀਆਂ.
ਬਾਹਮਣਾਂ ਵੱਲੋਂ ਕਿਹਾ ਜਾਂਦਾ ਆ ਕਿ ਮਹਾਭਾਰਤ ਦੇ ਜੰਗ ਚ 18 ਅਕਸ਼ੋਹੀਣੀ ਸੈਨਾ ਸੀ. ਗਣਿਤ ਦੇ ਵਿਦਵਾਨਾਂ ਅਨੁਸਾਰ ਇੱਕ ਅਕਸ਼ੋਹੀਣੀ ਸੈਨਾ ਚ ਰੱਥ, ਹਾਥੀ, ਘੋੜੇ ਅਤੇ ਪੈਦਲ ਫੌਜੀਆਂ ਦੀ ਗਿਣਤੀ ਇਸ ਤਰ੍ਹਾਂ ਸੀ.
ਰੱਥ = 21,870
ਹਾਥੀ = 21, 870
ਘੋੜੇ 65, 610
ਪੈਦਲ = 1, 09, 350
ਇਹਨਾਂ ਨੂੰ 18 ਨਾਲ ਗੁਣਾਂ ਕੀਤਿਆਂ ਗਿਣਤੀ ਬਣਦੀ ਆ
ਰੱਥ = 3,93,660
ਹਾਥੀ = 3, 93, 660
ਘੋੜੇ = 11, 80, 980
ਪੈਦਲ = 19, 68, 300
ਘੋੜੇ ਉੱਤੇ ਇੱਕ ਸਿਪਾਹੀ ਬੈਠਾ ਹੋਊ ਤੇ ਹਾਥੀ ਉੱਤੇ ਘੱਟੋ ਘੱਟ ਦੋ ਬੰਦੇ ਜਰੂਰ ਬੈਠੇ ਹੋਣਗੇ ਇੱਕ ਮਹਾਵਤ ਤੇ ਦੂਜਾ ਲੜਨ ਵਾਲਾ. ਏਸੇ ਤਰ੍ਹਾਂ ਰੱਥ ਤੇ ਦੋ ਬੰਦੇ ਅਤੇ ਚਾਰ ਘੋੜੇ ਰਹੇ ਹੋਣਗੇ. ਇਸ ਹਿਸਾਬ ਨਾਲ ਮਹਾਭਾਰਤ ਚ ਕੁੱਲ ਬੰਦਿਆਂ ਦੀ ਗਿਣਤੀ 46,81,920 ਅਤੇ ਘੋੜਿਆਂ ਦੀ ਰੱਥ ਨਾਲ ਜੋਇਆ ਸਮੇਤ 27,15,620 ਬਣਦੀ ਆ ----- ਏਡੀ ਵੱਡੀ ਗਿਣਤੀ ਦੇ ਸਿਪਾਹੀਆਂ ਦੇ ਇਕੱਠ ਨੂੰ ਜੇ ਬੰਦੇ ਉੱਤੇ ਬੰਦਾ ਵੀ ਖੜ੍ਹਾ ਕਰ ਦਿੱਤਾ ਜਾਵੇ ਤਾਂ ਕੁਰੂਕਸ਼ੇਤਰ ਦਾ ਮੈਦਾਨ ਹੀ ਨਹੀਂ ਬਲਕਿ ਉਸ ਵਰਗੇ ਘੱਟੋ ਘੱਟ 10 ਜਿਲਿਆਂ ਦੀ ਜ਼ਮੀਨ ਵੀ ਘੱਟ ਪੈ ਸਕਦੀ ਆ.ਜੇ ਜੰਗ 18 ਦਿਨ ਚੱਲਿਆ ਸੀ ਫੇਰ ਮਰਨ ਵਾਲੇ ਸਿਪਾਹੀਆਂ ਨੂੰ ਸਾੜਿਆ ਵੀ ਜਾਂਦਾ ਰਿਹਾ ਹੋਊਗਾ, ਹਰ ਰੋਜ਼ ਮਰਨ ਵਾਲੇ 1,96,830 ਮੁਰਦਿਆਂ ਨੂੰ ਸਾੜਣ ਲਈ ਕਿੰਨੀ ਲੱਕੜ ਚਾਹੀਦੀ ਸੀ ਤੇ ਕਿੰਨੀ ਜ਼ਮੀਨ ਦੀ ਲੋੜ ਪੈਂਦੀ ਹੋਵੇਗੀ??? ----- ਇੱਕ ਅਕਸ਼ਹੋਣੀ ਫੌਜ਼ ਚ ਘੱਟ ਤੋਂ ਘੱਟ ਦੋ ਲੱਖ ਸਿਪਾਹੀ ਤਾਂ ਮਰਦੇ ਹੀ ਹੋਣਗੇ???? ਏਨੀ ਲੱਕੜ ਢੋਣ ਲਈ ਹਰ ਰੋਜ਼ ਕਿੰਨੇ ਮਜ਼ਦੂਰ ਲਗਾਏ ਗਏ ਅਤੇ ਕਿੰਨੀ ਦੂਰ ਤੱਕ ਜੰਗਲ ਸਾਫ਼ ਹੋ ਗਏ ਹੋਣਗੇ???? ----- ਜਾਨਵਰਾਂ ਤੇ ਏਨੀ ਵੱਡੀ ਗਿਣਤੀ ਦੇ ਸਿਪਾਹੀਆਂ ਦੇ ਖਾਣ ਪੀਣ ਦਾ ਕੀ ਪ੍ਰਬੰਧ ਸੀ??? ਹਾਥੀ ਘੋੜਿਆਂ ਲਈ ਏਨੀ ਮਾਤਰਾ ਚ ਚਾਰਾ ਕਿਥੋਂ ਆਉਂਦਾ ਸੀ???ਏਨਾਂ ਪ੍ਰਸ਼ਨਾਂ ਦਾ ਸ਼ਾਇਦ ਹੀ ਕਿਸੇ ਕੋਲ ਜੁਆਬ ਹੋਵੇ ਕਿਉਂਕਿ ਓਦੋਂ ਬਾਹਮਣਾਂ ਨੇ ਗੱਪ ਘੜਣ ਲੱਗਿਆ ਸੋਚਿਆਂ ਹੀ ਨਹੀਂ ਹੋਣਾ ਕਿ ਅੱਗੇ ਜਾ ਕੇ ਲੋਕ ਪੜ੍ਹ ਲਿੱਖ ਜਾਣਗੇ ਤੇ ਸਵਾਲ ਕਰਨਗੇ.
ਪਹਿਲਾਂ ਇਸ ਗ੍ਰੰਥ ਦਾ ਨਾਮ 'ਜੈ ਇਤਿਹਾਸ' ਸੀ ਇਸਦੇ ਸਲੋਕਾਂ ਦੀ ਗਿਣਤੀ 6,000 ਸੀ ਬਾਅਦ ਚ ਇਹੋ ਗ੍ਰੰਥ 24,000 ਸਲੋਕਾਂ ਨਾਲ 'ਭਾਰਤ' ਅਖਵਾਇਆ ਤੇ ਹੁਣ ਇਹਦੇ ਸਲੋਕਾਂ ਦੀ ਗਿਣਤੀ ਵਧਦੀ ਵਧਦੀ ਲਗਭਗ ਇੱਕ ਲੱਖ ਹੋ ਚੁੱਕੀ ਆ. ਪੰਡਤ ਸਲੋਕ ਇਵੇਂ ਲਿਖਦੇ ਜਾ ਰਹੇ ਆ ਜਿਵੇਂ ਓਨਾਂ ਨੂੰ ਹਾਲੇ ਵੀ ਮਹਾਭਾਰਤ ਦਾ ਜੰਗ ਹੁੰਦਾ ਦਿਸ ਰਿਹਾ ਹੋਵੇ.

04/06/2019
04/06/2019

Share and like

04/06/2019

Osho Meditations

Want your business to be the top-listed Government Service in Melbourne?

Click here to claim your Sponsored Listing.

Location

Category

Website

Address


Melbourne, VIC