Nake online

Call Directions Website Contact the organization

Nake online Contact information, map and directions, contact form, opening hours, services, ratings, photos, videos and announcements from Nake online, Social service, 13 Penny Royal Crescent, Brampton, ON.

11/11/2024

ਅਹਿਸਾਸ -7
ਅਹਿਸਾਸ ਦਾ ਜਨਮ ਕਦੋਂ ਹੋਇਆ, ਇਹ ਸਿਰਫ ਇਨਸਾਨ ਹੀ ਸੋਚ ਸਕਦਾ ਹੈ। ਇਸਦੀਆਂ ਥਿਉਰੀਆਂ ਵੀ ਇਨਸਾਨ ਹੀ ਘੜ ਸਕਦਾ ਹੈ। ਕਿਸ ਸਰੀਰ ਵਿੱਚ ਕਿਤਨਾ ਅਹਿਸਾਸ ਹੈ, ਕਿਤਨਾ ਸੀ ਤੇ ਕਿਤਨਾ ਬਾਕੀ ਬਚਿਆ ਇਹ ਕਾਰਜ ਵੀ ਇਨਸਾਨ ਦੀ ਲੌਬਰਟਰੀ ਵਿੱਚ ਹੀ ਪਰਖਿਆ ਜਾਂਦਾ ਹੈ। ਕੁਦਰਤ ਦੇ ਹੋਰ ਕਿਸੇ ਵੀ ਸਿਸਟਮ ਵਿੱਚ ਇਹੋ ਜਿਹੀ ਕੋਈ ਖੋਜ ਨਹੀ ਹੁੰਦੀ।
ਬਨਸਪਤੀ ਤੇ ਹੋਰ ਲਿਵਿੰਗ ਤੇ ਨੌਨ ਲਿਵਿੰਗ ਦਾ ਸੁਭਾਅ, ਇਨਸਾਨ ਨਾਲੋਂ ਵਖਰਾ ਹੈ। ਅੱਜ ਧਰਤੀ ਵਿੱਚ ਖਿਚ ਦੀ ਤਾਕਤ ਹੈ। ਰੁੱਖ ਇੱਕ ਦੂਜੇ ਨਾਲ ਗੱਲ ਕਰਦੇ ਹਨ। ਇਹ ਭਾਸ਼ਾ ਇਨਸਾਨ ਦੀ ਸਮਝ ਵਿੱਚ ਨਹੀ ਆਉਂਦੀ।
ਇਨਸਾਨ,ਅਪਣੀ ਰਚਾਈ ਹੋਈ ਭਾਸ਼ਾ ਨਾਲ ਹੀ ਇੱਕ ਦੂਜੇ ਨੂੰ ਮੁਖਾਤਿਬ ਹੁੰਦਾ ਹੈ। ਇਹ ਭਾਸ਼ਾ ਦੋ ਤਰਾਂ ਦੀ ਹੁੰਦੀ ਹੈ। ਇੱਕ ਬੋਲ ਕੇ ਦਸਣ ਵਾਲੀ ਤੇ ਦੂਜੀ ਮਹਿਸੂਸ ਕਰਵਾਉਣ ਵਾਲੀ।
ਮੁਖਾਤਿਬ ਹੋਣ ਦੀ ਰੁਚੀ,ਦਿਨੋ ਦਿਨ ਪੇਤਲੀ ਪੈ ਰਹੀ ਹੈ। ਗੱਲ ਹਾਂ-ਪੱਖ ਦੀ ਨਹੀ, ਆਪਣੇ ਪੱਖ ਦੀ ਹੋ ਗਈ ਹੈ। ਗੱਲ ਤਾਸੀਰ ਦੀ ਨਹੀ ਆਪਣੇ ਫਾਇਦੇ ਦੀ ਹੋ ਗਈ ਹੈ ਪਰ ਇਹ ਸਿਰਫ ਬਹੁ-ਗਿਣਤੀ ਦੀ ਗੱਲ ਹੈ, ਸਾਰਾ ਕੁਝ ਅਜੇ ਵੀ ਫੈਕਟਰੀ ਵਰਗਾ ਨਹੀ ਹੋਇਆ। ਮਨੁੱਖ ਦੇ ਅੰਦਰ ਜੇ ਰੁੱਖ ਜਿਉਂਦਾ ਹੁੰਦਾ ਤਾਂ ਰਸ਼ੀਆ-ਯੁਕਰੇਨ ਵਾਰ ਨਹੀ ਹੋਣੀ ਸੀ।
ਛੋਟੀ ਤੋਂ ਛੋਟੀ ਗੱਲ ਲਈ ਗੋਸ਼ਟੀਆਂ ਨਹੀ ਹੋਣੀਆਂ ਸਨ।
ਬਹੁਤ ਸਾਰੇ ਵਿਗਿਆਨੀ ਵਿਸ਼ਵਾਸ ਕਰਦੇ ਹਨ ਕਿ ਰੁੱਖ ਆਪਣੀਆਂ ਜੜ੍ਹਾਂ ਦੇ ਸਿਰੇ 'ਤੇ ਝਿਲੀ ਪੈਦਾ ਕਰ ਲੈਂਦੇ ਹਨ। ਇਹ ਝਿਲੀ, ਰੁੱਖ ਦੀ ਰਖਿਆ ਵੀ ਕਰਦੀ ਹੈ ਤੇ ਉਸਦਾ ਸਬੰਧ ਦੂਜੇ ਰੁੱਖ ਨਾਲ ਵੀ ਜੋੜਦੀ ਹੈ, ਜਿਸ ਨਾਲ ਰੁੱਖਾਂ ਦਾ ਸਮਾਜ ਜਿਉਂਦਾ ਰਹਿੰਦਾ ਹੈ ਪਰ ਇਨਸਾਨ ਨੇ ਆਪਣੀਆਂ ਝੀਲਾਂ ਨੂੰ ਵੀ ਗੰਦਲਾ ਕਰ ਦਿੱਤਾ ਹੈ। ਕੁਦਰਤ ਦਾ ਸੁਆਲ ਤੇ ਵਡਾ ਹੈ, ਅਸੀਂ ਤੇ ਮਨੁੱਖੀ ਰਿਸ਼ਤਿਆਂ ਦੀ ਤੰਦ ਵੀ ਭੁੰਨ ਲਈ ਹੈ, ਆਪਣੇ ਸੁਆਦ ਦੀ ਖਾਤਰ, ਕੁਝ ਵੀ ਅਸਵਸਥ ਜ਼ਹਿਰ ਸ਼ਾਮਲ ਕਰ ਲੈਂਦੇ ਹਾਂ। ਇਸ ਜ਼ਹਿਰ ਤੋਂ ਸ਼ਾਇਦ ਹੀ ਕੋਈ ਬਚਿਆ ਹੋਵੇ ਪਰ ਅਹਿਸਾਸ ਜਿਉਂਦਾ ਹੋਵੇ ਤਾਂ ਇਸ ਜ਼ਹਿਰ ਨੂੰ ਪੇਤਲਾ ਤੇ ਕੀਤਾ ਹੀ ਜਾ ਸਕਦਾ ਹੈ।
ਅੰਗਰੇਜੀ ਦਾ ਸ਼ਬਦ ‘ਆਂਈ ਲਵ ਯੂ’ ਅੱਜ ਸਾਰੀ ਦੁਨੀਆਂ ਲਈ ਇੱਕ ਮੁਹਾਵਰਾ ਬਣ ਗਿਆ ਹੈ। ਹਰ ਇੱਕ ਦੀ ਜੇਬ ਵਿੱਚ ਇਹ ਸ਼ਬਦ ਇੰਜ ਪਿਆ ਹੈ ਜਿਵੇਂ ਸਰੀਰ ਦੇ ਅੰਦਰ ਦਿਲ ਹੋਵੇ ਜੋ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ ਹੈ।
ਅਹਿਸਾਸ ਨੂੰ ਪੇਤਲਾ ਕਰਨ ਦੇ ਕੈਪਸੂਲ ਤੇ ਮਿਲਦੇ ਹਨ ਪਰ ਸਾਡੇ ਕੋਲ ਦਵਾਈ ਖਾਣ ਲਈ ਵੀ ਹੌਂਸਲਾ ਨਹੀ ਹੈ। ਸਮਾਂ ਤੇ ਹੈ ਪਰ ਰੁਚੀ ਨਹੀ ਹੈ।
ਵਡੇ ਰੁੱਖ ਦੀਆਂ ਜੜ੍ਹਾਂ ਤੇ ਤਿੜਾਂ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਦੀਆਂ ਹਨ। ਸਾਰੇ ਜੰਗਲ ਨੂੰ ਨਾਲ ਲਈ ਫਿਰਦੀਆਂ ਹਨ।
ਦੁਨਿਆਵੀ ਜੰਗਲ ਵਿੱਚ ਮੈ ਇੱਕ ਇਨਸਾਨ ਹੀ ਹਾਂ ਜੋ ਸਾਰੀ ਉਮਰ ਡਰਿਆ ਰਹਿੰਦਾ ਹਾਂ। ਇਹ ਡਰ ਹੀ ਮੈਨੂੰ ਮੋਹ ਮਾਇਆ ਨਾਲ ਜੋੜਦਾ ਹੈ। ਮੈ ਇਸ ਡਰ ਨਾਲ, ਸਿਰਫ ਆਪਣੇ ਬੱਚੇ ਪਾਲਦਾ ਹਾਂ। ਉਨ੍ਹਾਂ ਨੂੰ ਡਰਨਾ ਸਿਖਾਉਂਦਾ ਹਾਂ। ਅਹਿਸਾਸ ਨੂੰ ਮਨਫੀ ਕਿਵੇਂ ਕਰਨਾ ਹੈ ਇਸਦੀਆਂ ਕਲਾਵਾਂ ਸਿਖਾਉਂਦਾ ਹਾਂ।
ਦੂਜੇ ਜੈਂਡਰ ਨੂੰ ਕਿਵੇਂ ਮਾਇਆ ਜਾਲ ਵਿੱਚ ਫਸਾਉਣਾ ਹੈ,ਇਹ ਮੈ ਨਹੀ ਸਿਖਾਉਂਦਾ, ਉਹ ਮੇਰੀ ਜੀਵਨ-ਜਾਚ ਨੂੰ ਵੇਖਕੇ ਸਿਖ ਜਾਂਦੇ ਹਨ। ਕਿਸੇ ਦੂਜੇ ਗਰੀਬ ਗੁਰਬੇ ਨੂੰ ਕਿਵੇਂ ਲੁਟਣਾ ਹੈ ਇਹ ਵੀ ਮੈ ਨਹੀ ਸਿਖਾਉਂਦਾ। ਡੰਗ ਕਿਵੇਂ ਮਾਰਨਾ ਹੈ, ਇਹ ਵੀ ਮੈ ਕਦੇ ਨਹੀ ਸਿਖਾਇਆ।
ਮੈ ਤੇ ਸਦਾ ਉਸਦੀ ਫਟੀ ਤੇ ਇਹ ਹੀ ਲਿਖਿਆ ਹੈ, ‘ਸਦਾ ਸੱਚ ਬੋਲੋ’, ਆਪਣੇ ਧਰਮ ਦਾ ਪਾਲਣ ਕਰੋ,ਵਡਿਆਂ ਦਾ ਆਦਰ ਕਰੋ ਤੇ ਹੋਰ ਬਹੁਤ ਕੁਝ ਜੋ ਮੇਰੇ ਮਾਂ ਬਾਪ ਨੇ ਮੈਨੂੰ ਸਿਖਾਇਆ ਸੀ।
ਅੱਜਕਲ ਦੇ ਬੱਚੇ ਬੜੇ ਅਥਰੇ ਹਨ,ਕਿੱਥੇ ਸੁਣਦੇ ਹਨ, ਮੈਨੂੰ ਤੇ ਤੁਹਾਨੂੰ...

11/04/2024

ਅਹਿਸਾਸ

ਭਾਗ-2

ਬੇਕਾਰ. ਇੱਕ ਤੇਜ਼ ਜਾਂ ਥੋੜਾ ਜਿਹਾ ਧੱਕਾ, ਟਰਿੱਗਰ ਦਾ ਇੱਕ ਛੋਟਾ ਜਿਹਾ ਨਿਚੋੜ, ਤੁਹਾਡੀ ਰੱਤ ਨਿਚੋੜਣ ਲਈ ਕਾਫੀ ਹੈ। ਰਿਧਮ ਹੁਣ ਮੇਰੀ ਨਹੀ, ਮੇਰੀ ਪਤਨੀ ਦੀ ਸਹੇਲੀ ਸੀ। ਉਹ ਮੇਰੀ ਗਰਲ ਫਰੈਂਡ ਨਹੀ ਰਹੀ। ਘਰ ਵੀ ਆ ਜਾਂਦੀ ਪਰ ਮੇਰੇ ਕਰਕੇ ਨਹੀ। ਮੈ ਆਪਣੀ ਪਤਨੀ ਨੂੰ ਉਸਦੇ ਪੇਕੇ ਛਡ ਆਇਆ। ਕਾਰਣ ਵੀ ਦੱਸ ਦਿੱਤਾ। ਮੇਰੀ ਤੀਸਰੀ ਨੌਕਰੀ ਵੀ ਛੁਟ ਗਈ ਸੀ। ਸ਼ਾਇਦ ਉਹ ਰਿਧਮ ਨੂੰ ਮੇਰਾ ਖਿਆਲ ਰਖਣ ਲਈ ਕਹਿ ਕੇ ਗਈ ਸੀ। ਰਿਧਮ ਮੈਨੂੰ ਮਿਲੀ ਪਰ ਅੱਗੇ ਵਾਂਗ ਨਹੀ।
“ਤੇਰੇ ਕਰਕੇ ਮੇਰੀ ਪਤਨੀ ਮੈਨੂੰ ਛਡ ਗਈ ਹੈ।“ ਮੈ ਘੜਾ ਪਾਣੀ ਦਾ, ਰਿਧਮ ਸਿਰ ਪਾਉਣਾ ਚਾਹਿਆ ਪਰ ਉਹ ਅੱਗੋਂ ਹੱਸ ਪਈ।
“ਕੀ ਕਰਦੀ ਪੰਮੀ? ਲਾਵਾਂ ਨਾਲ ਕਿਤੇ ਵਿਆਹ ਹੋ ਜਾਂਦਾ?”
“ਹੋਰ ਵਿਆਹ ਕਿਵੇਂ ਹੁੰਦਾ?”
“ਤੁਸੀਂ ਤੇ ਇੱਕ ਵਾਰ ਵੀ ਉਸ ਨਾਲ ਚੰਗੀ ਤਰ੍ਹਾਂ ਸੁਤੇ ਨਹੀ?”
“ਇਹ ਤੈਨੂੰ ਪੰਮੀ ਨੇ ਦਸਿਆ?”
“ਹਾਂ”
“ਮੈਨੂੰ ਹੱਕ ਹੀ ਨਹੀ ਕਿਸੇ ਔਰਤ ਨਾਲ ਸੌਂਣ ਦਾ।“
“ਪੰਮੀ ਨੇ ਦਸਿਆ,ਤੁਹਾਡੀ ਵਿਆਹ ਤੋਂ ਪਹਿਲਾਂ ਵੀ ਕੋਈ ਗਰਲ ਫਰੈਂਡ ਸੀ?”
“ਮੈ ਅਹਿਸਾਸ ਨਾਲ ਸੋਚਦਾ ਹਾਂ, ਦਿਮਾਗ ਨਾਲ ਨਹੀ।“
“ਕੀ ਅਹਿਸਾਸ,ਇਹੋ ਕਹਿੰਦਾ ਹੈ ਕਿ ਔਰਤ ਨਾਲ ਧੱਕਾ ਕਰੋ?”
“ਨਹੀ ਬਿਲਕੁਲ ਨਹੀ, ਪਰ ਕਰਾਂ ਕੀ ਜਦ ਨੌਕਰੀ ਵੀ ਨਹੀ ਤੇ ਹੋਰ ਕੋਈ ਸਾਧਨ ਵੀ ਨਹੀ।ਮੈ ਐਮ ਏ ਫਸਟ ਡਵੀਜ਼ਨ ਵਿੱਚ ਕੀਤੀ ਹੈ,ਕੋਈ ਕਲਰਕ ਰਖਣ ਲਈ ਵੀ ਤਿਆਰ ਨਹੀ। ਵਡੇ ਵਡੇ ਇਮਤਿਹਾਨ ਵੀ ਦਿੱਤੇ ਪਰ ਮੇਰੇ ਲਈ ਤੇ ਕੁਝ ਵੀ ਨਹੀ।“
“ਪੰਮੀ ਤੇ ਕਹਿ ਰਹੀ ਸੀ ਤੁਸੀਂ ਨੌਕਰੀ ਕਰਨਾ ਹੀ ਨਹੀ ਚਾਹੁੰਦੇ?”
“ਰਾਤ ਨੂੰ ਨੀਂਦ ਨਹੀ ਆਉਂਦੀ ਤੇ ਦਿਨੇ ਉਠਣ ਨੂੰ ਦਿਲ ਨਹੀ ਕਰਦਾ, ਫੇਰ ਨੌਕਰੀ ਕਿਵੇ ਕਰਾਂ?”
“ਪੰਮੀ ਕਹਿ ਰਹੀ ਸੀ ਕਿ ਤੁਹਾਡੇ ਮਾਸੜ ਜੀ ਤੁਹਾਨੂੰ ਨੌਕਰੀ ਤੇ ਲਵਾ ਰਹੇ ਸਨ।“
“ਮੈਨੂੰ ਸਿਫਾਰਸ਼ ਤੋਂ ਬਗੈਰ ਨੌਕਰੀ ਚਾਹੀਦੀ ਹੈ। ਮਿਲ ਗਈ ਤਾਂ ਠੀਕ,ਵਰਨਾ ਇੰਜ ਹੀ ਸਹੀ।“
“ਕੀ ਤੁਸੀਂ ਨਹੀ ਜਾਣਦੇ ਮੈ ਤੇ ਪੰਮੀ ਤੁਹਾਡੇ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣਦੀਆਂ ਹਾਂ।”
“ਕੀ ਕਹਿ ਰਹੀਂ ਹੈਂ ਤੂੰ ਰਿਧਮ?”
‘ਤੁਹਾਡੀ ਪਹਿਲੀ ਗਰਲ ਫਰੈਂਡ ਦਾ ਕੀ ਨਾਮ ਸੀ?”
“ਤੂੰ ਕੀ ਲੈਣਾ ਹੈ ਜਾਣਕੇ।”
“ਉਸਦਾ ਨਾਮ ਮੋਹਣੀ ਨਹੀ ਸੀ?”
ਉਹ ਮਾਈ ਗੌਡ, ਤੈਨੂੰ ਕਿਵੇਂ ਪਤਾ?”
“ਉਹ ਵੀ ਸਾਡੇ ਹੀ ਗਰੁਪ ਦੀ ਸੀ।”
“ਤੁਸੀਂ ਸਾਰਿਆਂ ਰਲ ਕੇ ਮੈਨੂੰ ਬੇਵਕੂਫ ਬਣਾਇਆ?”
‘ਨਹੀ, ਅਸੀਂ ਤੇ ਤੁਹਾਡੇ ਵਿਚਾਰਾਂ ਨੂੰ ਪਿਆਰ ਕਰਦੇ ਸੀ, ਸਮਝ ਲਵੋ ਤੁਹਾਡੀਆਂ ਦੋਸਤ ਪਰ ਤੁਸੀਂ ਮੋਹਣੀ ਨੂੰ ਗਰਲ ਫਰੈਂਡ ਸਮਝ ਲਿਆ। ਸ਼ਾਇਦ ਤੁਸੀਂ ਸਾਡੇ ਜੈਂਡਰ ਨੂੰ ਇੱਕੋ ਹੀ ਨਜ਼ਰ ਨਾਲ ਪਹਿਚਾਣਦੇ ਸੀ। ਤੁਸੀਂ ਗਲਤ ਤੇ ਕਰ ਹੀ ਨਹੀ ਸਕਦੇ ਸੀ,ਇਸ ਲਈ ਅਸੀਂ ਵੀ ਚੁੱਪ ਹੀ ਰਹੀਆਂ।”
“ਇਸੇ ਕਰਕੇ ਤੇ ਸਾਡਾ ਤਬਕਾ ਮਾਰਾ ਖਾ ਰਿਹਾ ਹੈ। ਗੱਲ ਖੁਲ ਕੇ ਕਰਨੀ ਚਾਹੀਦੀ ਸੀ।”

09/16/2024

ਮੈਂ ਤੇ ਤੁਸੀਂ-3
ਹਰ ਕੋਈ ਖੇਡ ਸਕਦਾ ਹੈ।
ਇੱਕ ਬੇਟੇ ਦਾ ਇਕਬਾਲੀਆ ਬਿਆਨ ਪੜ੍ਹ ਰਿਹਾ ਸੀ, , ਜਿਸ ਵਿਚੋਂ ਇੱਕ ਟੂਕ ਕੁਝ ਇਸ ਤਰ੍ਹਾਂ ਸੀ, “ ਮੇਰੀ ਮੌਮ ਪੂਰੀ ਸੇਹਤਮੰਦ ਸੀ ਜਦੋਂ ਉਸਦੀ ਉਮਰ 54 ਸਾਲ ਸੀ ਜਦੋਂ ਉਹ ਡਾਉਨ-ਟਾਉਨ ਵਿਚ ਇੱਕ ਮਸ਼ਹੂਰ ਬੇਕਰੀ ਦੀ ਮਾਲਕ ਸੀ ਤੇ ਸੁਪਨਈ ਪੈਸੇ ਕਮਾਉਂਦੀ ਸੀ, ਅਸਲ ਵਿਚ ਇਹ ਉਸਦਾ ਸੁਪਨਾ ਸੀ। ਇਸ ਤੋਂ 15 ਸਾਲ ਪਹਿਲਾਂ ਉਹ ਬਿਮਾਰ ਹੋਈ ਤੇ ਪੜਤਾਲ ਤੋਂ ਪਤਾ ਲੱਗਾ ਕਿ ਉਸਨੂੰ ਕੈਂਸਰ ਹੈ। ਆਪਣੀ ਮੌਤ ਦੀ ਦਹਿਲੀਜ਼ ਤੇ ਖੜੀ, ਉਸਨੇ ਆਪਣੇ ਸੁਪਨਈ ਕੰਮ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਸਟੋਰ ਕਲਰਕ ਦੀ ਨੌਕਰੀ ਛੱਡ ਦਿੱਤੀ ਤੇ ਬੇਕਰੀ ਦਾ ਕਾਰੋਬਾਰ ਸ਼ੁਰੂ ਕਰ ਲਿਆ। ਉਸਦੀ ਦੁਕਾਨਦਾਰੀ ਤੇ ਕੀਮੋ ਥਿਰੋਪੀ ਨਾਲੋਂ ਨਾਲ ਸ਼ੁਰੂ ਹੋਏ ਤੇ ਸਖ਼ਤ ਜਾਨ ਮੇਰੀ ਮੇਮ ਨੇ ਦੋਵੇਂ ਕੰਮਾਂ ਵਿਚ ਸਫਲਤਾ ਹਾਸਲ ਕੀਤੀ। ਕੈਂਸਰ ਤੋਂ ਨਿਜਾਤ ਵੀ ਪਾ ਲਈ ਤੇ ਦੁਕਾਨਦਾਰੀ ਵੀ ਚਲਾ ਲਈ।
ਆਮ ਤੌਰ ਤੇ ਜਦੋਂ ਅਸੀਂ ਹਤਾਸ਼ ਹੋ ਜਾਂਦੇ ਹਾਂ ਤਾਂ ਹੌਂਸਲਾ ਹਾਰ ਜਾਂਦੇ ਹਾਂ ਤੇ ਨਾਲ ਹੀ ਇੱਛਾ ਸ਼ਕਤੀ ਨਾਲੋਂ ਤੋੜ ਵਿਛੋੜਾ ਕਰ ਬੈਠਦੇ ਹਾਂ। ਜੋ ਹੋਣਾ ਹੈ, ਉਸਦੀ ਇੰਤਜ਼ਾਰ ਵਿਚ ਬੈਠ ਜਾਂਦੇ ਹਾਂ, ਜਿਵੇਂ ਰੇਲਵੇ ਸਟੇਸ਼ਨ ਤੇ ਲੇਟ ਹੋਈ ਗੱਡੀ ਦਾ ਇੰਤਜ਼ਾਰ ਕਰ ਰਹੇ ਹੋਈਏ।
ਇੱਕ ਗੱਲ ਪੱਕੀ ਹੈ ਜੋ ਅਸੀਂ ਧਾਰ ਲਈਏ ਤੇ ਧਾਰੇ ਤੇ ਅਮਲ ਸ਼ੁਰੂ ਕਰ ਦੇਈਏ ਤਾਂ ਸਾਰੀ ਕਾਇਨਾਤ ਹੀ ਤੁਹਾਡੇ ਅਮਲ ਨਾਲ ਵਾਬਸਤਾ ਹੋ ਜਾਵੇਗੀ। ਕੀ ਇਹ ਕਥਨ ਠੀਕ ਹੈ? ਇਸਦੇ ਦੋ ਅਧਾਰ ਹਨ, ਇੱਕ ਮਨੌਤ ਤੇ ਇੱਕ ਵਿਗਿਆਨਕ ਕਾਰਣ, ਪਰ ਦੋਵਾਂ ਹੀ ਹਾਲਾਤ ਵਿਚ, ਕਾਇਨਾਤ ਨਾਲ ਜੁੜਨ ਵਾਲੀ ਗੱਲ ਤੁਹਾਨੂੰ ਹਾਂ-ਪੱਖੀ ਹੁੰਗਾਰਾ ਜ਼ਰੂਰ ਦਿੰਦੀ ਹੈ।
ਮੇਰਾ ਬੇਟਾ ਜਨਮ ਤੋਂ ਸਰੀਰਕ ਤੇ ਮਾਨਸਿਕ ਤੌਰ ਤੇ ਠੀਕ ਨਹੀ ਹੈ, ਇਸ ਲਈ ਅਸੀਂ ਵੀ ਕਈ ਵਾਰ ਹਤਾਸ਼ ਹੋ ਜਾਂਦੇ ਹਾਂ ਤੇ ਜਾਣੇ ਅਨਜਾਣੇ ਕਈ ਵਾਰ ਉਦਾਸੀ ਸਹੇੜ ਲੈਂਦੇ ਹਾਂ। ਇੱਕ ਵਾਰ ਮੈਨੂੰ ਇੱਕ ਐਸੇ ਹੀ ਆਲਮ ਵਿਚ ਕੁਝ ਪੜ੍ਹਣ ਦਾ ਮੌਕਾ ਮਿਲਿਆ। ਆਉ ਤੁਹਾਡੇ ਨਾਲ ਵੀ ਸਾਂਝਾ ਕਰਦਾ ਹਾਂ।
ਹਰ ਕੋਈ ਖੇਡ ਸਕਦਾ ਹੈ।
ਮੰਦ-ਬੁਧੀ ਬੱਚਿਆਂ ਦੀ ਦੇਖ ਰੇਖ ਕਰਨ ਵਾਲੇ ਇੱਕ ਅਮਰੀਕਨ ਸਕੂਲ ਦਾ ਫੰਡ ਰੇਜ਼ਿੰਗ ਡਿਨਰ ਸੀ। ਡਿਨਰ ਵਿਚ,ਉਸ ਸਕੂਲ ਦੇ ਰਹਿ ਚੁੱਕੇ ਵਿਦਿਆਰਥੀ ਦਾ ਪਿਤਾ ਵੀ ਹਾਜ਼ਰ ਸੀ। ਉਸਨੇ ਆਪਣੇ ਨਾਲ ਵਾਪਰੀ ਇੱਕ ਘਟਨਾ ਦਾ ਉਲੇਖ ਕੀਤਾ, ਜਿਸਨੂੰ ਕੋਈ ਵੀ ਸੁਣਨ ਵਾਲਾ ਆਪਣੀ ਜ਼ਿੰਦਗੀ ਵਿਚ ਭੁਲਾ ਨਹੀ ਸਕਦਾ। ਸਕੂਲ ਤੇ ਉਸਦੇ ਸਟਾਫ ਦੇ ਸੋਹਲੇ ਗਾਉਣ ਤੋਂ ਬਾਦ, ਉਸਨੇ ਇੱਕ ਸੁਆਲ ਖੜਾ ਕੀਤਾ--
ਜਦੋਂ ਬਾਹਰਲਾ ਪ੍ਰਭਾਵ ਕੋਈ ਵੀ ਦਖ਼ਲ ਅੰਦਾਜ਼ੀ ਨਾ ਕਰੇ ਤਾਂ ਕੀ ਕੁਦਰਤ ਕੁਝ ਵੀ ਕ੍ਰਿਸ਼ਮੇ ਵਰਗਾ, ਕੁਝ ਕਰ ਸਕਦੀ ਹੈ? ਉਸਨੇ ਆਪ ਹੀ ਜੁਆਬ ਦੇ ਦਿੱਤਾ, “ ਨਹੀ, ਇਹ ਕੁਦਰਤ ਨਹੀ, ਇਹ ਇੱਕ ਸੰਵੇਦਨਾ ਦਾ ਵਰਤਾਰਾ ਹੈ, ਜਿਸਨੂੰ ਸਮਝਣ ਦੀ ਲੋੜ ਹੈ। ਦੁਨੀਆ ਖੂਬਸੂਰਤ ਹੋ ਜਾਂਦੀ ਹੈ, ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਮੇਰੇ ਬੇਟੇ ਸ਼ਾਹ ਨੂੰ, ਆਮ ਬੱਚਿਆਂ ਵਾਂਗ ਸੋਝੀ ਨਹੀ ਸੀ, ਉਸਨੂੰ ਵਸਤਾਂ ਦੀ ਸਮਝ ਨਹੀ ਆਉਂਦੀ ਸੀ ਜਿਵੇਂ ਬਾਕੀ ਨਿਆਣੇ ਸਿੱਖਦੇ ਹਨ। ਜੇ ਇੰਝ ਸੀ ਤਾਂ ਕੁਦਰਤ ਦਾ ਕ੍ਰਿਸ਼ਮਾ ਕਿੱਥੇ ਹੈ? ਕਿੱਥੇ ਹੈ ਤੁਹਾਡਾ ਰੱਬ? ਸਾਰੇ ਦਰਸ਼ਕ ਮੂਕ ਬਣੇ ਉਸਨੂੰ ਸੁਣ ਰਹੇ ਸਨ।
ਪਿਤਾ ਨੇ ਬੋਲਣਾ ਜਾਰੀ ਰਖਦਿਆਂ ਕਿਹਾ, “ ਮੇਰਾ ਯਕੀਨ ਹੈ ਕਿ ਜਦੋਂ ਸ਼ਾਹ ਵਰਗਾ ਨਿਆਂਣਾ ਸਰੀਰਕ ਤੇ ਮਾਨਸਿਕ ਤੌਰ ਤੇ ਅਪੰਗ ਇਸ ਦੁਨੀਆਂ ਤੇ ਆਉਂਦਾ ਹੈ, ਤਾਂ ਇਨਸਾਨ ਦੇ ਅਸਲ ਸੁਭਾਅ ਨੂੰ ਪਹਿਚਾਨਣ ਦਾ ਮੌਕਾ ਮਿਲਦਾ ਹੈ, ਉਸ ਅੰਦਰ ਬੈਠੀ ਚੰਗਿਆਈ ਅਕਸਰ ਟੁੰਬੀ ਜਾਂਦੀ ਹੈ। ਇਹ ਇਸਤਰ੍ਹਾਂ ਉਜਾਗਰ ਹੁੰਦੀ ਹੈ ਕਿ ਇਨਸਾਨ ਦਾ ਨਾਤਾ ਆਪਣੇ ਆਪ ਹੀ ਉਸ ਨਿਆਂਣੇ ਜ਼ਰੀਏ ਚੰਗੇਪਨ ਨਾਲ ਜੁੜ ਜਾਂਦਾ ਹੈ ਤੇ ਇਹੋ ਹੀ ਅਸਲ ਗੱਲ ਹੈ।
ਇਤਨਾ ਪੜ੍ਹਦਿਆਂ ਮੈਨੂੰ ਆਪਣੇ ਜੈਸੀ ਦਾ ਖਿਆਲ ਆਉਂਦਾ ਹੈ ਜੋ ਹੁਣ ਚਾਲੀਆਂ ਦਾ ਹੋਣ ਵਾਲਾ ਹੈ ਪਰ ਦਿਮਾਗੋਂ ਅਜੇ ਵੀ ਚਾਰ ਸਾਲ ਦਾ ਬੱਚਾ ਹੈ। ਉਸਦਾ ਸ਼ੌਕ ਹੈ ਸ਼ਾਮ ਨੂੰ ਆਇਸ ਕਰੀਮ-ਟਰਕ ਤੋਂ ਆਇਸ ਕਰੀਮ ਖਰੀਦ ਕੇ ਖਾਣ ਦਾ। ਉਸਨੂੰ ਕਿਤਨਾ ਵੀ ਕਹਿ ਲਵੋ ਕਿ ਬਾਹਰੋਂ ਕਿਸੇ ਸਟੋਰ ਤੋਂ ਲੈ ਆਉਂਦੇ ਹਾਂ ਪਰ ਉਹ ਆਇਸ ਕਰੀਮ ਨਹੀ ਬਲਕਿ ਉਸਨੂੰ ਖਰੀਦਣ ਦੇ ਤਰੀਕੇ ਨਾਲ ਖੁਸ਼ ਹੁੰਦਾ ਹੈ। ਹੱਥ ਵਿਚ ਟੂਨੀ ਫੜੀ ਉਹ ਘੰਟਿਆਂ ਬੱਧੀ ਇੰਤਜਾਰ ਕਰਦਾ ਹੈ। ਕਈ ਵਾਰ ਟੂਨੀ ਕਿਤੇ ਡਿਗ ਪੈਂਦੀ ਹੈ ਤੇ ਜਦੋਂ ਟਰਕ ਆਉਂਦਾ ਹੈ ਤਾਂ ਉਸਦਾ ਹੱਥ ਖਾਲੀ ਹੁੰਦਾ ਹੈ ਪਰ ਉਹ ਕਦੇ ਵੀ ਆਇਸ ਕਰੀਮ ਤੋਂ ਬਗੈਰ ਨਹੀ ਰਿਹਾ। ਕਦੇ ਕੋਈ ਪੈਸੇ ਦੇ ਦਿੰਦਾ ਹੈ ਤੇ ਕਦੇ ਟਰਕ ਵਾਲਾ ਆਪ ਹੀ ਆਈਸ ਕਰੀਮ ਦੇ ਦਿੰਦਾ ਹੈ। ਸਾਨੂੰ ਭਾਵੇਂ ਬਾਦ ਵਿਚ ਨਮੋਸ਼ੀ ਹੋਵੇ ਪਰ ਕਿਸੇ ਨਾ ਕਿਸੇ ਦੀ ਚੰਗਿਆਈ ਨੇ ਕੀਮਤ ਤਾਰੀ ਹੁੰਦੀ ਹੈ।
ਇਹ ਸੋਚਦਿਆਂ ਮੈ ਦੁਬਾਰਾ ਪੜ੍ਹਦਾ ਹਾਂ।
ਪਿਤਾ ਆਪਣਾ ਬਿਰਤਾਂਤ ਜਾਰੀ ਰਖਦਾ ਹੋਇਆ ਕਹਿੰਦਾ ਹੈ, “ਸ਼ਾਹ ਤੇ ਉਸਦਾ ਪਿਤਾ ਇੱਕ ਪਾਰਕ ਕੋਲੋਂ ਲੰਘਦੇ ਹਨ ਜਿੱਥੇ ਕੁਝ ਮੁੰਡੇ ਬੇਸਬਾਲ ਖੇਡ ਰਹੇ ਸਨ। ਸ਼ਾਹ ਆਪਣੇ ਪਿਤਾ ਨੂੰ ਪੁੱਛਦਾ ਹੈ, ‘ਡੈਡ ਕੀ ਤੈਨੂੰ ਲਗਦਾ ਹੈ ਕਿ ਇਹ ਮੈਨੂੰ ਵੀ ਖਿਡਾਉਣਗੇ?” ਸ਼ਾਹ ਦਾ ਪਿਤਾ ਜਾਣਦਾ ਹੈ ਕਿ ਬਹੁਤੇ ਮੁੰਡੇ ਇਹ ਨਹੀ ਚਾਹੁੰਣਗੇ ਕਿ ਸ਼ਾਹ ਉਨ੍ਹਾਂ ਦੀ ਟੀਮ ਵਿਚ ਖੇਡੇ ਪਰ ਡੈਡ ਇਹ ਵੀ ਜਾਣਦਾ ਸੀ ਕਿ ਜੇ ਸ਼ਾਹ ਨੂੰ ਉਹ ਖਿਡਾ ਲੈਂਦੇ ਹਨ, ਤਾਂ ਇਹ ਸ਼ਾਹ ਲਈ ਬਹੁਤ ਹੀ ਚੰਗਾ ਹੋਵੇਗਾ, ਉਸਨੂੰ ਅਹਿਸਾਸ ਹੋਵੇਗਾ ਕਿ ਉਹ ਵੀ ਕਿਸੇ ਟੀਮ ਦਾ ਹਿੱਸਾ ਹੈ ਤੇ ਇਸਤਰ੍ਹਾਂ ਉਸਦਾ ਵਿਸ਼ਵਾਸ਼ ਵੀ ਵਧੇਗਾ।
ਸ਼ਾਹ ਦਾ ਪਿਤਾ ਗਰਾਉਂਡ ਵਿਚ ਗਿਆ ਤੇ ਇੱਕ ਮੁੰਡੇ ਨਾਲ ਸ਼ਾਹ ਦੇ ਖੇਡਣ ਬਾਰੇ ਗੱਲ ਕੀਤੀ ਪਰ ਉਸਨੂੰ ਬਹੁਤਾ ਭਰੋਸਾ ਨਹੀ ਸੀ ਕਿ ਕੁਝ ਵਧੀਆ ਜੁਆਬ ਆਵੇਗਾ। ਮੁੰਡਾ ਵੀ ਭਵੱਤਰ ਗਿਆ ਤੇ ਆਸੇ ਪਾਸੇ ਮਦਦ ਲਈ ਵੇਖਣ ਲੱਗਾ ਤੇ ਬੋਲਿਆ, “ ਅਸੀਂ ਛੇ ਸਕੋਰਾਂ ਤੇ ਅੱਗੇ ਹੀ ਹਾਰ ਰਹੇ ਹਾਂ ਤੇ ਗੇਮ ਇਸ ਵੇਲੇ ਅਠਵੀਂ ਪਾਰੀ ਵਿਚ ਹੈ। ਮੇਰਾ ਖਿਆਲ ਹੈ ਕਿ ਨੌਵੀਂ ਪਾਰੀ ਵਿਚ ਅਸੀਂ ਉਸਨੂੰ ਖਿਡਾ ਸਕਦੇ ਹਾਂ ਤੇ ਬੈਟ ਇਸਦੇ ਹੱਥ ਫੜਾ ਸਕਦੇ ਹਾਂ।“
ਸ਼ਾਹ ਨੇ ਟੀਮ ਦੇ ਬੈਂਚ ਵਲ ਜਾਂਦਿਆਂ ਕੁਝ ਤੁਰਨ ਲਈ ਸੰਘਰਸ਼ ਕੀਤਾ ਕਿਉਂਕਿ ਉਹ ਚਲਣ ਵਿਚ ਵੀ ਦਿੱਕਤ ਮਹਿਸੂਸ ਕਰਦਾ ਸੀ ਤੇ ਜਾਕੇ ਟੀਮ ਦੀ ਸ਼ਰਟ ਪਾ ਲਈ। ਇਸ ਨਾਲ ਉਸਦੇ ਮੁੱਖ ਤੇ ਰੁਹਾਨੀ ਮੁਸਕਰਾਹਟ ਆ ਗਈ ਤੇ ਪਿਤਾ ਦੀਆਂ ਅੱਖਾਂ ਵਿਚ ਅਥਰੂ ਆ ਗਏ ਪਰ ਉਸਦੇ ਦਿਲ ਨੇ ਨਿੱਘ ਮਹਿਸੂਸ ਕੀਤਾ। ਮੁੰਡਿਆ ਨੇ ਪਿਤਾ ਦਾ ਖੇੜਾ ਵੇਖਿਆ, ਜਦੋਂ ਉਸਦਾ ਬੇਟਾ ਟੀਮ ਦਾ ਮੈਂਬਰ ਬਣ ਗਿਆ। ਅਠਵੀਂ ਪਾਰੀ ਵਿਚ ਸ਼ਾਹ ਦੀ ਟੀਮ ਨੇ ਕੁਝ ਹੰਬਲਾ ਤੇ ਮਾਰਿਆ ਪਰ ਪਾਰੀ ਦੇ ਖਾਤਮੇ ਤੱਕ ਉਹ ਅਜ਼ੇ ਵੀ ਤਿੰਨ ਸਕੋਰਾਂ ਨਾਲ ਪਿੱਛੇ ਸਨ। ਨੌਂਵੀ ਪਾਰੀ ਸ਼ੁਰੂ ਹੋ ਗਈ ਤੇ ਸ਼ਾਹ ਨੇ ਦਸਤਾਨੇ ਪਾ ਲਏ ਤੇ ਫੀਲਡ ਦੇ ਸੱਜੇ ਪਾਸੇ ਖਲੋ ਗਿਆ।
ਭਾਵੇਂ ਉਸਦੇ ਪਾਸੇ ਕੋਈ ਵੀ ਹਿੱਟ ਨਹੀ ਗਈ ਪਰ ਫਿਰ ਵੀ ਉਹ ਬਹੁਤ ਸਤਰਕ ਸੀ ਤੇ ਪੂਰੇ ਧਿਆਨ ਨਾਲ ਅੱਖਾਂ ਗੱਡੀ ਖੜਾ ਸੀ। ਕੰਨਾਂ ਤੱਕ ਖੁਸੀ ਨਾਲ ਲਾਲ ਹੋਇਆ ਸ਼ਾਹ ਆਪਣੇ ਪਿਤਾ ਵਲ ਕਦੇ ਕਦੇ ਵੇਖ ਲੈਂਦਾ ਜੋ ਸਟੈਂਡ ਤੋਂ ਉਸਨੂੰ ਹੱਥ ਹਿਲਾ ਹਿਲਾ ਹੱਲਾਸ਼ੇਰੀ ਦੇ ਰਿਹਾ ਸੀ। ਨੌਵੀ ਪਾਰੀ ਖਾਤਮੇ ਵਲ ਜਾ ਰਹੀ ਸੀ ਤੇ ਸ਼ਾਹ ਦੀ ਟੀਮ ਨੇ ਹੋਰ ਸਕੋਰ ਪ੍ਰਾਪਤ ਕਰ ਲਏ। ਹੁਣ ਜਦ ਕਿ ਦੋ ਆਉਟ ਹੋ ਗਏ ਤੇ ਬੇਸ ਵੀ ਭਖਿਆ ਹੋਇਆ ਸੀ ਤਾਂ ਸੰਭਾਵਨਾ ਸੀ ਕਿ ਜਿੱਤ ਵਾਲਾ ਸਕੋਰ ਵੀ ਮਿਲ ਹੀ ਜਾਇਗਾ। ਐਸੇ ਮੌਕੇ ਸ਼ਾਹ ਦੀ ਬੈਟ ਕਰਨ ਦੀ ਵਾਰੀ ਆ ਗਈ।
ਇਸ ਮੌਕੇ ਬਹੁਤ ਹੀ ਨਾਜ਼ਕ ਮਸਲਾ ਟੀਮ ਦੇ ਸਾਹਮਣੇ ਆ ਗਿਆ। ਕੀ ਉਹ ਸ਼ਾਹ ਨੂੰ ਬੈਟ ਕਰਨ ਦੇਣ ਕਿ ਨਾਂ, ਸ਼ਾਹ ਨੂੰ ਬੈਟ ਕਰਨ ਦਾ ਮੌਕਾ ਦੇਣ ਦਾ ਮਤਲਬ ਆਪਣੀ ਜਿੱਤ ਨੂੰ ਹੱਥੋਂ ਗਵਾਉਂਣਾ ਸੀ। ਹੈਰਾਨੀ ਤਾਂ ਉਦੋਂ ਹੋਈ ਜਦੋਂ ਸ਼ਾਹ ਨੂੰ ਇਹ ਮੌਕਾ ਦੇ ਦਿੱਤਾ ਗਿਆ। ਸਭ ਨੂੰ ਹੀ ਪਤਾ ਸੀ ਕਿ ਸ਼ਾਹ ਲਈ ਹਿੱਟ ਕਰਨਾ ਅਸੰਭਵ ਹੈ ਕਿਉਂਕਿ ਸ਼ਾਹ ਨੂੰ ਤੇ ਬੈਟ ਵੀ ਚੰਗੀ ਤਰ੍ਹਾਂ ਫੜਨਾ ਨਹੀ ਆਉਂਦਾ ਸੀ। ਕਦੇ ਹੋ ਹੀ ਨਹੀ ਸਕਦਾ ਸੀ ਕਿ ਉਸਦਾ ਬੈਟ, ਬਾਲ ਨੂੰ ਛੋਹ ਵੀ ਜਾਵੇ।
ਜਿਉਂ ਹੀ ਸ਼ਾਹ ਨੇ ਪਲੇਟ ਤੇ ਪੁਜੀਸ਼ਨ ਸੰਭਾਲੀ, ਤਾਂ ਦੂਸਰੀ ਟੀਮ ਦੇ ਪਿੱਚਰ ਨੂੰ ਅਹਿਸਾਸ ਹੋ ਗਿਆ ਕਿ ਵਿਰੋਧੀ ਟੀਮ ਨੇ ਸ਼ਾਹ ਵਾਸਤੇ ਆਪਣੀ ਯਕੀਨਨ ਜਿੱਤ ਨੂੰ ਦਾਅ ਤੇ ਲਾ ਦਿੱਤਾ ਹੈ ਤੇ ਉਨ੍ਹਾਂ ਨੂੰ ਜਿੱਤ ਦੀ ਬਜਾਇ ਸ਼ਾਹ ਦੀ ਖੁਸੀ ਪਿਆਰੀ ਹੈ ਤਾਂ ਪਿੱਚਰ ਨੇ ਵੀ ਕੁਝ ਸੋਚ ਲਿਆ। ਉਹ ਕੁਝ ਕਦਮ ਹੀ ਚਲਿਆ ਤੇ ਬਹੁਤ ਹੀ ਹੌਲੀ ਬਾਲ ਨੂੰ ਸ਼ਾਹ ਵਲ ਸੁਟਿਆ ਤਾਂ ਕਿ ਸ਼ਾਹ ਹਰ ਹਾਲਤ ਵਿਚ ਬਾਲ ਨੂੰ ਹਿੱਟ ਕਰ ਸਕੇ। ਜਿਉਂ ਹੀ ਬਾਲ ਸ਼ਾਹ ਵਲ ਆਇਆ, ਸ਼ਾਹ ਨੇ ਬਾਲ ਨੂੰ ਹੌਲੀ ਜਿਹੇ ਹਿੱਟ ਕੀਤਾ ਤੇ ਪਿਚਰ ਵੱਲ ਹੀ ਬਾਲ ਰਿੜ ਪਿਆ।
ਗੇਮ ਤੇ ਲਗਭਗ ਖਤਮ ਹੀ ਸੀ ਪਰ ਪਿੱਚਰ ਨੇ ਹੌਲੀ ਹੌਲੀ ਆ ਰਹੇ ਬਾਲ ਨੂੰ ਚੁੱਕ ਕੇ ਪਹਿਲੇ ਬੇਸਮੈਨ ਵਲ ਸੁਟ ਦਿੱਤਾ। ਸ਼ਾਹ ਅਸਾਨੀ ਨਾਲ ਆਉਟ ਹੋ ਸਕਦਾ ਸੀ ਤੇ ਗੇਮ ਦਾ ਭੋਗ ਪੈ ਜਾਣਾ ਸੀ ਪਰ ਪਿੱਚਰ ਨੇ ਬਾਲ ਪਹਿਲੇ ਬੇਸਮੈਨ ਦੇ ਸਿਰ ਉਪਰੋਂ ਸੁਟਿਆ ਤਾਂ ਕਿ ਉਨ੍ਹਾਂ ਦੀ ਟੀਮ ਦਾ ਕੋਈ ਵੀ ਖਿਡਾਰੀ,ਬਾਲ ਨੂੰ ਫੜ ਨਾ ਸਕੇ। ਸਟੈਂਡ ਤੇ ਖੜੇ ਦਰਸ਼ਕ ਚਿਲਾਏ, “ ਸ਼ਾਹ, ਭਜਕੇ ਰਨ ਬਟੋਰ ਲੈ, ਪਹਿਲੇ ਰਨ ਲਈ ਭਜ। ਆਪਣੀ ਜ਼ਿੰਦਗੀ ਵਿਚ ਸ਼ਾਹ ਕਦੇ ਵੀ ਇਤਨਾ ਤੇਜ਼ ਨਹੀ ਭਜਿਆ ਸੀ,ਉਸਨੇ ਪਹਿਲਾ ਬੇਸ ਪੂਰਾ ਕੀਤਾ।
ਸਟੈਂਡ ਤੋਂ ਫਿਰ ਸ਼ੋਰ ਉਠਿਆ, “ਸ਼ਾਹ,ਦੂਜੇ ਰਨ ਲਈ ਭਜ, ਸ਼ਾਹ ਭਜ, ਹੋਰ ਤੇਜ਼ ਸ਼ਾਹ!” ਆਪਣੇ ਸਾਹ ਤੇ ਕਾਬੂ ਪਾਉਂਦੇ ਸ਼ਾਹ ਨੇ ਦੂਜਾ ਰਨ ਵੀ ਪੂਰਾ ਕੀਤਾ। ਹਫਦਿਆਂ, ਲਿਸ਼ਕਾਰੇ ਮਾਰਦਿਆਂ ਉਸਨੇ ਦੂਜਾ ਰਨ ਵੀ ਪੂਰਾ ਕਰ ਲਿਆ। ਸ਼ਾਹ ਜਦੋਂ ਦੂਜਾ ਰਨ ਪੂਰਾ ਕਰ ਰਿਹਾ ਸੀ ਤਾਂ ਬਾਲ ਸੱਜੇ ਹੱਥ ਖੜੇ ਫੀਲਡਰ ਕੋਲ ਸੀ, ਇਹ ਠਿਗਣਾ ਜਿਹਾ ਮੁੰਡਾ ਆਪਣੀ ਟੀਮ ਵਿਚ ਸਭਤੋਂ ਛੋਟੀ ਉਮਰ ਤੇ ਕਦ ਦਾ ਸੀ। ਉਹਦੇ ਕੋਲ ਵੀ ਆਪਣੀ ਟੀਮ ਸਾਹਮਣੇ ਹੀਰੋ ਬਣਨ ਦਾ ਸੁਨਿਹਰੀ ਮੌਕਾ ਸੀ। ਉਹ ਬੜੇ ਅਰਾਮ ਨਾਲ ਸੈਕੰਡ ਬੇਸਮੈਂਨ ਕੋਲ ਟੈਗ ਲਈ ਬਾਲ ਨੂੰ ਸੁਟ ਸਕਦਾ ਸੀ ਪਰ ਉਹ ਵੀ ਪਿਚਰ ਦੀ ਭਾਵਨਾ ਨੂੰ ਸਮਝ ਚੁੱਕਾ ਸੀ ਤੇ ਉਸਨੇ ਵੀ ਬਾਲ ਤੀਸਰੇ ਬੇਸਮੈਨ ਦੇ ਸਿਰ ਦੇ ਉਪਰੋਂ ਸੁਟਿਆ। ਹੁਣ ਸ਼ਾਹ ਤੀਸਰੇ ਬੇਸ ਲਈ ਭਜ ਰਿਹਾ ਸੀ।
ਸਾਰੇ ਜੋਰ ਜੋਰ ਦੀ ਚੀਕ ਰਹੇ ਸਨ, ਸ਼ਾਹ, ਸ਼ਾਹ ,ਸ਼ਾਹ, ਸਾਰੇ ਰਾਹ ਸਾਡਾ ਸ਼ਾਹ। ਹੁਣ ਸ਼ਾਹ ਸਾਹੋ ਸਾਹੀ ਹੋਮ ਰਨ ਲਈ ਭਜ ਰਿਹਾ ਸੀ। ਸ਼ਾਹ ਦੀ ਟੀਮ ਗੇਮ ਜਿੱਤ ਚੁੱਕੀ ਸੀ, ਸ਼ਾਹ ਗਰਾਉਂਡ ਵਿਚ ਹੀਰੋ ਬਣਿਆ ਬਾਘੀਆਂ ਪਾ ਰਿਹਾ ਸੀ।
ਅਥਰੂਆਂ ਦੀਆ ਘਰਾਲਾਂ ਨੂੰ ਪੂੰਝਦੇ ਸ਼ਾਹ ਦੇ ਡੈਡ ਦੀ ਘਿੱਗੀ ਬਝ ਗਈ। ਦੋਵਾਂ ਟੀਮਾਂ ਦੇ ਮੁੰਡਿਆਂ ਨੇ ਇਨਸਾਨੀਅਤ ਦੀ ਸਹੀ ਤਸਵੀਰ ਪੇਸ਼ ਕਰਦਿਆ, ਇਹ ਦਸਿਆ ਕਿ ਪਿਆਰ ਹੁੰਦਾ ਕੀ ਹੈ, ਤੇ ਕਿੱਥੇ ਤੇ ਕਦੋਂ ਹੁੰਦਾ ਹੈ। ਸ਼ਾਹ ਅਗਲੀਆਂ ਗਰਮੀਆਂ ਵਿਚ ਇਹ ਕ੍ਰਿਸ਼ਮਾ ਨਹੀ ਕਰ ਸਕਿਆ, ਨਹੀ ਪੂਰਾ ਕਰ ਸਕਿਆ ਆਪਣਾ ਵਾਇਦਾ ਆਪਣੀ ਟੀਮ ਨਾਲ। ਸਰਦੀਆਂ ਵਿਚ ਹੀ ਉਸਦੀ ਮੌਤ ਹੋ ਗਈ ਸੀ। ਮੈਂ ਕਦੇ ਵੀ ਉਹ ਸ਼ਾਮ ਨਹੀ ਭੁਲ ਸਕਦਾ ਜਦੋਂ ਸ਼ਾਹ ਨੇ ਹੀਰੋ ਬਣਕੇ ਆਪਣੇ ਡੈਡ ਨੂੰ ਉਹ ਖੁਸ਼ੀ ਦਿੱਤੀ ਜੋ ਉਹਦੇ ਲਈ ਸਦੀਵੀ ਬਣ ਗਈ।
ਸ਼ਾਹ ਦੀ ਮੌਮ ਨੇ ਜਿੱਤੇ ਹੋਏ ਸ਼ਾਹ ਨੂੰ ਆਪਣੀਆਂ ਰੋਂਦੀਆਂ ਅੱਖਾਂ ਨਾਲ ਆਪਣੇ ਸੀਨੇ ਲਾਇਆ ਸੀ ਤਾਂ ਮੌਮ ਦੇ ਅਥਰੂਆਂ ਦੀ ਭਾਸ਼ਾ ਸਮਝ ਨਹੀ ਆਈ, ਇਹ ਜਿੱਤ ਦੇ ਅਹਿਸਾਸੀ ਅਥਰੂ ਸਨ ਜਾਂ ਵਿਚਾਰਗੀ ਦੇ। ਖੈਰ ਸਾਰੀ ਜ਼ਿੰਦਗੀ ਪਈ ਹੈ ਇਹ ਜਾਨਣ ਲਈ।
ਆਪਣੀ ਹੀ ਲਿਖੀ ਹੋਈ ਇਬਾਰਤ ਪੜ੍ਹਕੇ ਮੈ ਵੀ ਤੇ ਰੋ ਰਿਹਾ ਹਾਂ। ਸਤਰ ਪਲੱਸ ਵਿਅਕਤੀ ਕੋਈ ਬੁੱਢਾ ਤੇ ਨਹੀ ਹੋਇਆ ਹੁੰਦਾ। ਸੰਵੇਦਨਾ ਤੇ ਇੱਕ ਠੰਡੀ ਹਵਾ ਦਾ ਬੁਲਾ ਹੈ। ਹਰ ਕੋਈ ਲੁਟ ਸਕਦਾ ਹੈ।

Address

13 Penny Royal Crescent
Brampton, ON
L6S6J7

Telephone

+14166669568

Alerts

Be the first to know and let us send you an email when Nake online posts news and promotions. Your email address will not be used for any other purpose, and you can unsubscribe at any time.

Contact The Organization

Send a message to Nake online:

Shortcuts

Share

Category