Retire in Punjab - NRI ਬਾਬੇ ਬੀਬੀਆਂ of future

Retire in Punjab - NRI ਬਾਬੇ ਬੀਬੀਆਂ of future

Share

This group is for NRI’s who belong to state of Punjab (IND) and are considering retiring in Punjab.

03/28/2026

ਦੁਨਿਆਦਾਰੀ !

02/15/2026

ਜ਼ਿੰਦਗੀ ਤੇ ਸਮੁੰਦਰ!

01/17/2026

Canada snow
ਕੈਨੇਡਾ ਵਿੱਚ ਬਰਫ ਦੀ ਡਰਾਇਵਰੀ।
ਪੰਜਾਬ ਵਿੱਚ ਟ੍ਰੈਕਟਰ ਦੇ ਹੁਲਾਰੇ ਯਾਦ ਕਰਵਾ ਦਿੰਦੀ।

01/10/2026


NRI life -
ਪੱਕਿਆਂ ਛੱਡ ਕੇ ਪਕਾਉਣ ਆ ਗਏ ਆ।
ਪੈਸੇ ਲਾਕੇ ਪੈਸੇ ਲਾਉਣ ਆ ਗਏ ਆ।

12/14/2025


ਪੰਜਾਬੀ ਸ਼ਾਇਰੀ।

10/31/2025

ਮੱਝ ਅੜਿੰਗ ਦੀ ਹੁੰਦੀ ਆ ਗਾਂ ਰੰਭ ਦੀ ਹੁੰਦੀ ਐ ।
ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਭ ਦੀ ਹੁੰਦੀ ਐ।

ਪਾਥੀ ਬਣਦੀ ਨਹੀਂ ਪਾਥੀ ਪੱਥੀ ਜਾਂਦੀ ਐ।
ਲ਼ੀਕ ਮਾਰੀ ਨਹੀਂਓ ਜਾਂਦੀ ਘੱਤੀ ਜਾਂਦੀ ਐ।

ਰੱਸੀ ਸਣ ਦੀ ਹੁੰਦੀ ਤੇ ਬੇੜ ਸਰ ਦੀ ਹੁੰਦੀ ਐ।
ਕੰਡਾ ਚੁੱਭਦਾ ਹੁੰਦਾ ਤੇ ਕੰਡ ਲੜਦੀ ਹੁੰਦੀ ਐ।

ਠੰਡ ਲੱਗਦੀ ਹੁੰਦੀ ਤੇ ਕਾਂਬਾ ਛਿੜਦਾ ਹੁੰਦਾ ਏ।
ਨਲਕਾ ਚਲਦਾ ਨੀ ਹੁੰਦਾ ਗਿੜਦਾ ਹੁੰਦਾ ਏ।

ਬਲਦ ਤੋਰਦੇ ਨੀ ਹੁੰਦੇ ਬਲਦ ਹੱਕਦੇ ਹੁੰਦੇ ਐ
ਕੁੱਤੇ ਪੀਂਦੇ ਨਹਿਉ ਕੁੱਤੇ ਲੱਕਦੇ ਹੁੰਦੇ ਐ ।

ਬਾਤ ਬੋਲੀ ਨਹੀਂਓ ਜਾਂਦੀ ਬਾਤ ਪਾਈ ਜਾਂਦੀ ਐ।
ਖੀਰ ਪੀਤੀ ਵੀ ਜਾਂਦੀ ਆ ਨਾਲੇ ਖਾਈ ਜਾਂਦੀ ਐ।

ਪਾਠ ਖੋਲਿਆ ਨੀ ਜਾਂਦਾ ਪ੍ਰਕਾਸ਼ ਹੁੰਦਾ ਏ।
ਦੇਗ ਡਜ਼ੱਰਟ ਨੀ ਹੁੰਦੀ ਦੇਗ ਪ੍ਰਸ਼ਾਦ ਹੁੰਦਾ ਏ।

ਰੱਸਾ ਖਿੱਚਿਆ ਵੀ ਜਾਂਦਾ ਨਾਲੇ ਗਾਸ ਹੁੰਦਾ ਏ।
ਬਾਟਾ ਕਟੋਰੀ ਵੀ ਨੀ ਹੁੰਦੀ ਨਾਂ ਗਲਾਸ ਹੁੰਦਾ ਏ।

ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ।
ਥੋਡੇ ਪੰਚ ਹੁੰਦੇ ਆ ਤੇ ਸਾਡੇ ਹੂਰੇ ਹੁੰਦੇ ਆ।

ਵੱਛਾ ਗਾਂ ਦਾ ਹੁੰਦਾ ਏ ਕੱਟਰੂ ਮੱਝ ਦਾ ਹੁੰਦਾ ਏ।
ਢੋਲ ਪਲੇ ਨੀ ਹੁੰਦਾ ਢੋਲ ਤਾਂ ਵੱਜਦਾ ਹੁੰਦਾ ਏ।

ਮਾਂਜੇ ਸਵਾਹ ਨਾਲ ਤੇ ਧੋਤੇ ਪਾਣੀ ਨਾਲ ਜਾਂਦੇ ਆ
ਰੋਡ ਸ਼ਹਿਰ ਨੂੰ ਜਾਂਦੇ ਆ ਪਹੇ ਢਾਣੀ ਨੂੰ ਜਾਂਦੇ ਆ

ਸੰਦੂਕ ਹੋਰ ਹੁੰਦਾ ਤੇ ਪੇਟੀ ਹੋਰ ਹੁੰਦੀ ਐ।
ਦਾਣਾ ਹੋਰ ਹੁੰਦਾ ਤੇ ਲੇਟੀ ਹੋਰ ਹੁੰਦੀ ਐ।

ਮੜਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਐ।
ਆਕੜ ਟੁੱਟਦੀ ਨੀ ਹੁੰਦੀ ਬੱਸ ਭੰਨੀ ਜਾਂਦੀ ਐ।

ਕੰਧੋਲ਼ੀ ਉਹਲੇ ਚੌਂਤਰਾ ਤੇ ਘਰ ਚ ਵਿਹੜਾ ਹੁੰਦਾ।
ਦੰਦਾਂ ਚ ਕੈਵਟੀ ਵੀ ਹੁੰਦੀ ਤੇ ਕਰੇੜਾ ਵੀ ਹੁੰਦਾ ।

ਪਾਣੀ ਨੀਰ ਹੁੰਦਾ ਨਾਲੇ ਜਲ ਤੇ ਜਲੂਆ ਹੁੰਦਾ।
ਥੋਡਾ ਸਪਾਈਡਰਮੈਨ ਹੁੰਦਾ ਸਾਡਾ ਨਲੂਆ ਹੁੰਦਾ ।

ਲਿਖਤੁਮ : ਗਗਨ ਬਰਾੜ

10/04/2025

Tip to stay happy.
ਸਬਰ ਸੰਤੋਖ ।

08/10/2025

Time ਸਮਾ

Want your business to be the top-listed Government Service in Edmonton?

Click here to claim your Sponsored Listing.

Location

Category

Telephone

Address


Edmonton, AB