05/29/2026
पंजाब में बैलट पेपर से हुए निकाय चुनाव में “ED पार्टी” 0 सीटों के साथ सबसे आगे।
नतीजे आये-48
AAP-34
Cong-3
Akali Dal-6
ED Party-0
7 सासंद को तोड़ने के बाद पंजाब में “ED पार्टी” की ज़बरदस्त लहर।
05/20/2026
( ਕਾਕਰੋਚ ਜਨਤਾ ਪਾਰਟੀ 🪳)
ਸਾਨੂੰ ਕਾਕਰੋਚ ਆਖ ਕੇ ਸਾਹਿਬਾਂ ਨੇ ਸੋਚਿਆ ਸੀ
ਅਸੀਂ ਡਰ ਜਾਵਾਂਗੇ, ਦੀਵਾਰਾਂ ਦੇ ਕੋਨਿਆਂ ‘ਚ ਲੁਕ ਜਾਵਾਂਗੇ।
ਪਰ ਉਹ ਕੀ ਜਾਨਣ, ਕਾਕਰੋਚ ਉਹ ਜੀਵ ਹੈ
ਜੋ ਜ਼ਹਿਰਾਂ ਵਿੱਚ ਵੀ ਜੀਉਂਦਾ ਰਹਿੰਦਾ ਹੈ,
ਅੱਗਾਂ ਤੋਂ ਬਾਅਦ ਵੀ ਮਿੱਟੀ ਚੋਂ ਮੁੜ ਨਿਕਲ ਆਉਂਦਾ ਹੈ।
ਅਸੀਂ ਉਹੀ ਨੌਜਵਾਨ ਹਾਂ ਜਿਨ੍ਹਾਂ ਦੇ ਸੁਪਨੇ ਨੌਕਰੀਆਂ ਦੀਆਂ ਫਾਈਲਾਂ ਹੇਠਾਂ ਦੱਬੇ ਗਏ,
ਜਿਨ੍ਹਾਂ ਦੀਆਂ ਡਿਗਰੀਆਂ ਅਲਮਾਰੀਆਂ ਤੇ ਫਾਈਲਾਂ ਵਿੱਚ ਸਾਲਾਂ ਤੋਂ ਧੂੜ ਫੱਕਦੀਆਂ ਰਹੀਆਂ।
ਹੁਣ ਜਦ ਅਸੀਂ ਬੋਲ ਪਏ ਹਾਂ ਤਾਂ ਦਰਬਾਰਾਂ ਨੂੰ ਸ਼ੋਰ ਲੱਗਦਾ ਏ,
ਪਰ ਇਹ ਸ਼ੋਰ ਨਹੀਂ ਸਾਹਿਬ, ਇਹ ਉਹ ਪੀੜ ਹੈ ਜੋ ਸਾਲਾਂ ਤੋਂ ਅੰਦਰ ਸੜਦੀ ਸੀ।
ਤੁਸੀਂ ਸਾਨੂੰ “ਕਾਕਰੋਚ” ਕਿਹਾ, ਅਸੀਂ ਉਸਨੂੰ ਹੀ ਝੰਡਾ ਬਣਾ ਲਿਆ।
ਕਿਉਂਕਿ ਜਿਸ ਦਿਨ ਕੀੜੇ ਇਕੱਠੇ ਹੋ ਜਾਣ, ਮਹਿਲਾਂ ਦੀ ਨੀਂਹ ਵੀ ਕੰਬ ਜਾਂਦੀ ਏ।
ਨਾ ਤਾਜ ਚਾਹੀਦਾ, ਨਾ ਸਿੰਘਾਸਨ,
ਸਾਨੂੰ ਸਿਰਫ਼ ਆਪਣੀ ਪੀੜ ਦੀ ਪਛਾਣ ਚਾਹੀਦੀ ਏ।
05/12/2026
ਕੁਝ ਸਰਗਰਮ ਲੋਕਾਂ ਤੋਂ ਇਲਾਵਾ, “ਗਿਆਨ ਮਾਨ” ਨੂੰ ਬਹੁਤੇ ਲੋਕ ਨਹੀਂ ਜਾਣਦੇ ।
ਭਗਵੰਤ ਮਾਨ ਉਹ ਇਨਸਾਨ ਹੈ ਜਿਸਨੇ ਸਰਕਾਰ ਬਣਨ ਤੋਂ ਬਾਅਦ ਆਪਣੇ ਚਚੇਰੇ ਭਰਾ ਨੂੰ ਵੀ ਕਦੇ ਸਰਗਰਮ ਸਿਆਸਤ ਵਿੱਚ ਨਾਲ ਨਹੀਂ ਰੱਖਿਆ, ਜਦਕਿ ਦੋਵੇਂ ਆਪਸ ਵਿੱਚ ਮਾਸੀਆਂ ਦੇ ਪੁੱਤਰ ਹਨ।
ਉਹ ਚੰਨੀ ਥੋੜ੍ਹਾ ਹੈ, ਜੋ ਸਾਲੀਆਂ ਦੇ ਜਵਾਕਾਂ ਨੂੰ ਵੀ ਨਾਲ ਖਿੱਚਦਾ ਫਿਰੇ।
ਭਗਵੰਤ ਮਾਨ ਦੀ ਸਿਆਸਤ ਪਰਿਵਾਰਵਾਦ ਨਹੀਂ, ਲੋਕ-ਵਾਦ ਤੇ ਟਿਕੀ ਹੋਈ ਹੈ।
ਭਗਵੰਤ ਮਾਨ ਦੇ ਵਧੇ ਹੋਏ ਸਿਆਸੀ ਕੱਦ ਨੇ ਵਿਰੋਧੀਆਂ ਨੂੰ ਹਾਲੋਂ ਬੇਹਾਲ ਕਰ ਰੱਖਿਆ ਹੈ।
ਰਲ਼ ਮਿਲਕੇ CM ਮਾਨ ਦਾ ਵਿਰੋਧ ਕਰਦੇ ਅਕਾਲੀ ਕਾਂਗਰਸੀ ਤਾਂ ਹੁਣ ਆਪਸ ਵਿੱਚ ਮਾਮੇ ਭੂਆ ਦੇ ਪੁੱਤ ਲੱਗਣ ਲੱਗ ਪਏ ਹਨ।
05/12/2026
Only AAP CAN SAVE THIS NATION
FEW GLIMPSES OF AAP WORK IN PUNJAB
⚡ 300 units of free electricity → Zero bills for 90% of families
🏥 900+ Mohalla Clinics → Free healthcare right in your neighborhood
👩💼 56,000+ government jobs (without any bribe)
🛣️ 19,000 km of newly built, high-quality roads
🏑 Over 3,000 world-class sports grounds
🌾 MSP payments directly into farmers’ accounts
⛑️ Free treatment up to ₹10 lakh in any hospital
🎖️ Olympic winners = DSP rank + ₹1 crore reward
🇮🇳 ₹1 crore honor amount for families of martyrs
💊 Free treatment up to ₹10 lakh
🛣️ 19 toll plazas closed → major relief for the public
📚 205+ buses for girl students in government schools
🚔 Sadak Suraksha Force saving hundreds of lives
🏛️ Assembly sessions live – now people can see the truth themselves
📄 Online property registration
💼 No new taxes!
🚰 Har Ghar Jal Mission: 100% rural households now have tap-water connections.
🏫 Schools of Eminence: 117 upgraded senior secondary schools with world-class infrastructure.
💉 Farmer & Labor Insurance Scheme: ₹10 lakh accident insurance for registered workers and farmers.
🌳 Environment Focus: 1 crore+ trees planted and 300+ ponds rejuvenated.
👮 Corruption Helpline: Citizens can directly report bribe demands — multiple officials already caught red-handed.
💵 Old Age & Widow Pension Raised: ₹1,500/month for elderly and widows.
👨👩👧👦 Seva Kendras: 500+ centers providing 400+ government services at one place.
05/01/2026
ਭਗਵੰਤ ਮਾਨ ਦੀ ਸੱਚਾਈ ਹੀ ਵਿਰੋਧੀਆਂ ਦੀ ਸਭ ਤੋਂ ਵੱਡੀ ਤਕਲੀਫ਼ ਹੈ। ਅੱਜ ਵਿਧਾਨ ਸਭਾ ਦੀ ਵਾਇਰਲ ਵੀਡੀਓ ਵਿੱਚ ਜਦੋਂ ਮਾਨ ਸਾਹਿਬ ਭਾਵੁਕ ਹੋ ਕੇ ਸੁਖਪਾਲ ਖਹਿਰੇ ਨੂੰ ਕਹਿੰਦੇ ਹਨ, 'ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲਦਾ ਰਹਿਨਾਂ… ਯਾਰ,' ਤਾਂ ਉਹ ਕੋਈ ਸਿਆਸਤਦਾਨ ਨਹੀਂ, ਸਗੋਂ ਇੱਕ ਪਿਓ ਬੋਲ ਰਿਹਾ ਸੀ।
ਉਹ ਸ਼ਬਦਾਂ ਨੂੰ ਸ਼ੂਗਰ-ਕੋਟ ਕਰਕੇ ਪੇਸ਼ ਕਰਨ ਵਾਲਾ ਇਨਸਾਨ ਨਹੀਂ। 'ਯਾਰ' ਜਾਂ 'ਇਲਾਜ ਕਰਵਾਓ' ਵਰਗੇ ਬੋਲ ਕੋਈ ਗਲਤੀ ਨਹੀਂ, ਸਗੋਂ ਗੁੱਸੇ ਵਿੱਚੋਂ ਨਿਕਲਿਆ ਸੱਚ ਸੀ। ਜੇਕਰ ਉਹ ਰਾਘਵ ਚੱਢਾ ਵੱਲੋਂ ਸਿਫਾਰਸ਼ ਕੀਤੀ ਕਿਤਾਬ ‘48 Laws of Power’ ਪੜ੍ਹ ਕੇ ਆਪਣੇ ਜਜ਼ਬਾਤ ਲੁਕਾਉਣਾ ਸਿੱਖ ਲੈਂਦਾਂ, ਤਾਂ ਸ਼ਾਇਦ ਅੱਜ ਇਹ ਵਿਵਾਦ ਨਾ ਹੁੰਦਾ। ਪਰ ਮਾਨ ਕੋਈ ਪੀਆਰ (PR) ਮਸ਼ੀਨ ਨਹੀਂ; ਉਹ ਇੱਕ ਅਸਲੀ ਇਨਸਾਨ ਹੈ ਜਿਸਦਾ ਦਿਲ ਅਤੇ ਜ਼ੁਬਾਨ ਇੱਕ ਹੈ। ਜਿੱਥੇ ਭਾਜਪਾ ਵਰਗੇ ਵਿਰੋਧੀ 'ਗੋਲੀ ਮਾਰੋ' ਵਰਗੇ ਨਫ਼ਰਤ ਭਰੇ ਨਾਅਰੇ ਸੋਚ-ਸਮਝ ਕੇ ਟੀਆਰਪੀ (TRP) ਲਈ ਲਗਾਉਂਦੇ ਹਨ, ਉੱਥੇ ਮਾਨ ਦੀ ਭਾਵੁਕਤਾ ਹੀ ਪੰਜਾਬ ਦੇ ਉਨ੍ਹਾਂ 'ਤੇ ਭਰੋਸੇ ਦੀ ਵਜ੍ਹਾ ਹੈ।
ਸਿਆਸਤ ਵਿੱਚ ਅਕਸਰ '48 Laws of Power' ਵਰਗੀਆਂ ਕਿਤਾਬਾਂ ਮੁਤਾਬਕ ਨਕਾਬ ਪਹਿਨ ਕੇ ਅਤੇ ਨੀਅਤਾਂ ਲੁਕਾ ਕੇ ਬੋਲਣ ਨੂੰ ਸਿਆਣਪ ਮੰਨਿਆ ਜਾਂਦਾ ਹੈ, ਪਰ ਭਗਵੰਤ ਮਾਨ ਇਸ ਤੋਂ ਉਲਟ ਹੈ। ਵਿਧਾਨ ਸਭਾ ਵਿੱਚ ਖਹਿਰਾ ਪ੍ਰਤੀ ਉਨ੍ਹਾਂ ਦੀ ਭਾਵੁਕ ਟਿੱਪਣੀ ਇਹ ਸਾਬਤ ਕਰਦੀ ਹੈ ਕਿ ਉਹ ਸਿਆਸੀ ਫਾਇਦੇ-ਨੁਕਸਾਨ ਨਾਲੋਂ ਆਪਣੇ ਦਿਲ ਦੀ ਗੱਲ ਨੂੰ ਉੱਪਰ ਰੱਖਦਾ। ਰਾਘਵ ਚੱਢਾ ਦੀ ਪਾਲਿਸ਼ਡ ਪੀਆਰ ਸਿਆਸਤ ਜਾਂ ਭਾਜਪਾ ਦੀ ਨਫ਼ਰਤ ਭਰੀ ਸਕ੍ਰਿਪਟਿਡ ਬਿਆਨਬਾਜ਼ੀ ਦੇ ਉਲਟ, ਮਾਨ ਦੀ ਸੱਚਾਈ ਹੀ ਉਨ੍ਹਾਂ ਦੀ ਤਾਕਤ ਹੈ। ਪੰਜਾਬ ਨੂੰ ਕਈ ਚਿਹਰਿਆਂ ਵਾਲੇ ਆਗੂ ਨਹੀਂ, ਸਗੋਂ ਇੱਕ ਸਾਫ਼ ਦਿਲ ਇਨਸਾਨ ਚਾਹੀਦਾ ਹੈ।
ਕੀ ਭਗਵੰਤ ਮਾਨ ਨੂੰ ਰਾਜਨੀਤਿਕ ਤੌਰ 'ਤੇ ਸੁਰੱਖਿਅਤ ਸ਼ਬਦ ਵਰਤਣੇ ਚਾਹੀਦੇ ਸਨ? ਸ਼ਾਇਦ ਹਾਂ। ਪਰ ਫਿਰ ਉਹ ਭਗਵੰਤ ਮਾਨ ਨਾ ਹੁੰਦਾਂ । ਵਿਰੋਧੀਆਂ ਨੂੰ ਇਹੀ ਗੱਲ ਹਜ਼ਮ ਨਹੀਂ ਹੁੰਦੀ ਕਿ ਕੋਈ ਇਨਸਾਨ ਇੰਨਾ ਸੱਚਾ ਕਿਵੇਂ ਹੋ ਸਕਦਾ ਹੈ। ਇੱਕ ਪਾਸੇ ਉਹ ਆਗੂ ਹਨ ਜੋ 'ਗੋਲੀ ਮਾਰੋ' ਵਰਗੇ ਨਫ਼ਰਤ ਭਰੇ ਨਾਅਰੇ ਪਲਾਨਿੰਗ ਨਾਲ ਮਾਰਦੇ ਹਨ, ਤੇ ਦੂਜੇ ਪਾਸੇ ਮਾਨ ਹੈ ਜੋ ਆਪਣੀ ਧੀ ਦਾ ਜ਼ਿਕਰ ਹੋਣ 'ਤੇ ਭਾਵੁਕ ਹੋ ਕੇ 'ਯਾਰ' ਕਹਿ ਦਿੰਦਾ ਹੈ। ਇਹ ਫਰਕ ਹੈ ਇੱਕ ਬਣਾਉਟੀ ਸਿਆਸਤਦਾਨ ਅਤੇ ਇੱਕ ਅਸਲੀ ਪੰਜਾਬੀ ਵਿੱਚ। ਮਾਨ ਨੇ 'ਕਈ ਨਕਾਬ ਪਹਿਨਣਾ' ਨਹੀਂ ਸਿੱਖਿਆ, ਤੇ ਇਹੀ ਸਾਦਗੀ ਪੰਜਾਬੀਆਂ ਦੇ ਦਿਲ ਜਿੱਤਦੀ ਹੈ। ਜੇਕਰ ਸਾਰੀ ਸਪੀਚ ਸੁਣੀ ਜਾਵੇ ਤਾਂ ਸਾਰੇ ਇਲਜ਼ਾਮ ਸਾਫ ਬੇਬੁਨਿਆਦ ਦਿਸਦੇ ਨੇ।