ਪੰਜਾਬ ਤੇ ਪੰਜਾਬੀਅਤ

ਪੰਜਾਬ ਤੇ ਪੰਜਾਬੀਅਤ

Share

ਜੀ ਆਇਆ ਨੂੰ ਮਿੱਤਰੋ ਸੱਭ ਦਾ ਸਾਝਾ ਪੇਜ ਹੈ ਕਿ੍ਪਾ ਕਰਕੇ "Like" ਕਰਨਾ ਨਾ ਭੁੱਲਿਓ ´

25/07/2025

ਸਾਵਧਾਨ 🚫
ਬੈਂਕ ਚੋਂ ਨਿਕਲਦੇ ਹੋਏ, ਇੱਕ ਮਹਿਲਾ ਨੂੰ ਯਾਦ ਆਇਆ ਕਿ ਕਾਰ ਦੀ ਚਾਬੀ ਉਹ ਬੈਂਕ ਦੇ ਅੰਦਰ ਭੁੱਲ ਆਈ ਹੈ। ਵਾਪਸ ਬੈਂਕ ਅੰਦਰ ਜਾਕੇ ਚਾਬੀ ਵੇਖੀ, ਨਾ ਮਿਲਣ ਤੇ ਸਭ ਨੂੰ ਪੁੱਛਿਆ ਪਰ ਚਾਬੀ ਨਹੀਂ ਮਿਲੀ। ਦੋਬਾਰਾ ਪਰਸ ਨੂੰ ਵੇਖਿਆ ਖੋਲਿਆ ਚੈੱਕ ਕੀਤਾ ਚਾਬੀ ਫੇਰ ਵੀ ਨਹੀਂ ਮਿਲੀ ਸਭ ਛਾਣ ਮਾਰਿਆ।
ਫੇਰ ਖਿਆਲ ਆਇਆ ਕਿ ਸ਼ਾਇਦ ਚਾਬੀ ਕਾਰ ਵਿਚ ਹੀ ਲੱਗੀ ਰਹਿ ਗਈ ਹੋਵੇਗੀ। ਭੱਜਕੇ ਪਾਰਕਿੰਗ ਵਿੱਚ ਕਾਰ ਵੱਲ੍ਹ ਗਈ ਤਾਂ ਉੱਥੋਂ ਕਾਰ ਵੀ ਗਾਇਬ ਸੀ। ਮਤਲਬ ਹੁਣ ਕਾਰ ਚੋਰੀ ਹੋ ਚੁੱਕੀ ਹੈ।
ਪੁਲਿਸ ਨੂੰ ਫੋਨ ਕੀਤਾ ਤੇ ਮਹਿਲਾ ਨੇ ਦੱਸਿਆ ਕਿ ਮੇਰੀ ਕਾਰ ਦੀ ਚਾਬੀ ਕਾਰ ਚ ਲੱਗੀ ਰਹਿ ਗਈ ਤੇ ਮੈਂ ਬੈਂਕ ਦੇ ਅੰਦਰ ਚਲੇ ਗਈ, ਅਤੇ ਬਾਹਰ ਆਕੇ ਵੇਖਿਆ ਤਾਂ ਕਾਰ ਚੋਰੀ ਹੋ ਚੁੱਕੀ ਸੀ। ਪਲੀਜ਼ ਮੇਰੀ ਮਦਦ ਕਰੋ, ਤੇ ਕਾਰ ਦਾ ਨੰਬਰ ਵਗੈਰਾ ਵੀ ਪੁਲਿਸ ਨੂੰ ਦੱਸ ਦਿੱਤਾ ਗਿਆ।
ਥੋੜ੍ਹੇ ਸਮੇਂ ਬਾਅਦ ਮਨ ਨੂੰ ਸ਼ਾਂਤ ਕਰਨ ਤੋਂ ਬਾਅਦ ਮਹਿਲਾ ਨੇ ਆਪਣੇ ਪਤੀ ਨੂੰ ਦੱਸਣ ਲਈ ਫੋਨ ਕੀਤਾ ਅਤੇ ਕਿਹਾ ਕਿ ਓਹਨਾਂ ਦੀ ਕਾਰ ਚੋਰੀ ਹੋ ਚੁੱਕੀ ਹੈ।
ਮਹਿਲਾ ਦੇ ਪਤੀ ਨੇ ਫੋਨ ਤੇ ਇਹ ਗੱਲ ਸੁਣਨ ਤੋਂ ਬਾਅਦ ਕਿਹਾ,
ਸੌਰੀ ਦੀਏ ਬੈਂਕ ਮੋਹਰੇ ਤਾਂ ਤੈਨੂੰ ਮੈ ਤਾਰਕੇ ਆਇਆ ਸੀ। ਤੂੰ ਹੈਥੇ ਕੀਹਦੀ ਕਾਰ ਲੱਭੀ ਜਾਂਦੀ ਏਂ।
ਮਹਿਲਾ ਨੇ ਰੱਬ ਦਾ ਸ਼ੁਕਰ ਮਨਾਇਆ ਕਿ ਚਲੋ ਕਾਰ ਚੋਰੀ ਨਈ ਹੋਈ। ਕਹਿੰਦੀ ਓਕੇ ਫੇਰ ਹੁਣ ਤੁਸੀਂ ਮੈਨੂੰ ਆਕੇ ਲੈ ਜਾਓ।
ਪਤੀ ਕਹਿੰਦਾ ਲੈ ਕੇ ਕਿਵੇਂ ਜਾਵਾਂ ਜਿਹੜੀ ਆਪਣੀ ਕਾਰ ਦਾ ਨੰਬਰ ਤੂੰ ਠਾਣੇ ਫੋਨ ਕਰਕੇ ਦਿੱਤਾ ਸੀ। ਓਸੇ ਠਾਣੇ 'ਚ ਅਗਲਿਆਂ ਨੇ ਸਮੇਤ ਕਾਰ ਮੈਨੂੰ ਵੀ ਬਿਠਾਇਆ ਹੋਇਆ।
ਜੇ ਤੈਨੂੰ ਹੈਥੋਂ ਕੋਈ ਸਾਧਨ ਮਿਲਦਾ ਤਾਂ ਤੂੰ ਆਕੇ ਮੈਨੂੰ ਲੈਜਾ।😂

ਸੋ ਭਰਾਵੋ ਏਦਾਂ ਦੇ ਪੰਗਿਆਂ ਤੋਂ ਬਚਣਾ ਤਾਂ ਫਲ,ਖਜੂਰ,ਸ਼ਹਿਦ, ਬਦਾਮ,ਦੇਸੀ ਘਿਓ ਤੇ ਜੈਤੂਨ ਦਾ ਤੇਲ ਕੱਲਾ ਆਪ ਈ ਨਾ ਖਾਇਆ ਕਰੋ। ਘਰਵਾਲੀ ਨੂੰ ਵੀ ਖੁਵਾਇਆ ਤੇ ਝੱਸਿਆ ਕਰੋ।

ਜਨਹਿਤ ਵਿਚ ਜਾਰੀ🔺
ਅਨੁਵਾਦ Pandori

14/05/2025

ਸੱਚੀ ਦੱਸਣਾ! ਇਹ ਵਾਲੇ ਦਿਨ ਕਿਹਨੇ ਕਿਹਨੇ ਦੇਖੇ ਨੇ?

03/05/2025

ਤਸਵੀਰ ਵਿੱਚ ਨਜਰ ਆ ਰਹੀ ਇਹ ਵਸਤੂ 1000 ਗ੍ਰਾਮ (ਇੱਕ ਕਿਲੋਗ੍ਰਾਮ) ਵਜ਼ਨ ਵਾਲੀ ਇੱਕ ਸੋਧੇ ਹੋਏ ਲੋਹੇ ਦੀ ਸਿੱਲੀ ਹੈ। ਇਸਦਾ ਸਧਾਰਨ ਬਜਾਰ ਮੁੱਲ ਲੱਗਭਗ 50/- ਰੁਪਏ ਹੋਵੇਗਾ।

ਪਰ ਜੇਕਰ ਤੁਸੀਂ ਇਸ ਲੋਹੇ ਤੋਂ ਘੋੜੇ ਦੇ ਪੈਰਾਂ ਹੇਠ ਲੱਗਣ ਵਾਲੀਆਂ ਖੁਰੀਆਂ ਬਣਾਉਣ ਦਾ ਫੈਸਲਾ ਕਰਦੇ ਹੋ, ਤਾਂ ਕੀਮਤ 100/- ਰੁਪਏ ਤੱਕ ਵਧ ਜਾਵੇਗੀ।

ਅਤੇ ਜੇਕਰ ਤੁਸੀਂ ਇਸੇ ਲੋਹੇ ਤੋਂ ਸਿਲਾਈ ਮਸ਼ੀਨ ਦੀਆਂ ਸੂਈਆਂ ਬਣਾ ਲੈਂਦੇ ਹੋ ਤਾਂ ਇਸ ਦੀ ਕੀਮਤ ਲਗਭਗ 25,000/- ਤੱਕ ਵੱਧ ਜਾਵੇਗੀ।

ਹੁਣ ਜੇਕਰ ਤੁਸੀਂ ਮਹਿੰਗੀਆਂ ਘੜੀਆਂ ਦੇ ਸਪ੍ਰਿੰਗ ਅਤੇ ਗਰਾਰੀਆਂ ਬਣਾਉਣ ਦਾ ਫੈਸਲਾ ਲੈ ਲੈਂਦੇ ਹੋ, ਤਾਂ ਕੀਮਤ ਲਗਭਗ 10 ਲੱਖ ਤੱਕ ਵੱਧ ਜਾਵੇਗੀ।

ਹਾਲਾਂਕਿ, ਜੇਕਰ ਤੁਸੀਂ ਲਿਥੋਗ੍ਰਾਫੀ ਵਿੱਚ ਵਰਤੇ ਜਾਣ ਵਾਲੇ ਅਤਿਅੰਤ ਸ਼ੁੱਧਤਾ ਵਾਲੇ ਲੇਜ਼ਰ ਮਸ਼ੀਨਰੀ ਦੇ ਪਾਰਟਸ ਬਣਾਉਣ ਦਾ ਫੈਸਲਾ ਕਰਦੇ ਹੋ, ਤਾਂ ਇਸਦੀ ਕੀਮਤ ਇੱਕ ਕਰੋੜ ਹੋਵੇਗੀ।

ਥੋੜ੍ਹਾ ਸੋਚੋ.......
ਤੁਹਾਡੀ ਕੀਮਤ ਸਿਰਫ਼ ਇਸ ਵਿੱਚ ਨਹੀਂ ਹੈ ਕਿ ਤੁਸੀਂ ਕੌਣ ਹੋ, ਕਿਸ ਧਰਮ ਦੇ ਹੋ ਜਾਂ ਕਿੱਥੋ ਦੇ ਰਹਿਣ ਵਾਲੇ ਹੋ।
ਅਸਲ ਵਿੱਚ ਤੁਹਾਡੀ ਕੀਮਤ ਇਸ ਗੱਲ ਨਾਲ ਸਬੰਧ ਰੱਖਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਕੀ ਕਰਨ ਦੇ ਕਾਬਿਲ ਬਣਾਇਆ ਹੈ। ਇਹ ਗੱਲ ਸੌ ਪ੍ਰਤੀਸ਼ਤ ਸੰਭਵ ਹੈ ਕਿ ਤੁਸੀਂ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਇੱਕ ਬੇਹਤਰ ਅਤੇ ਕਾਮਯਾਬ ਇਨਸਾਨ ਦੇ ਰੂਪ ਵਿੱਚ ਦੁਨੀਆਂ ਦੇ ਸਾਹਮਣੇ ਰੱਖ ਸਕਦੇ ਹੋ।
ਗੁਰਦੀਪ ਕੌਰੇਆਣਾ ।

08/12/2024
08/11/2024

ਖਾਦ ਹੋਵੇ
ਫਸਲ ਹੋਵੇ
ਪ੍ਰਦੂਸ਼ਣ ਹੋਵੇ

ਸਾਰੇ ਮਾਮਲਿਆਂ ਚ ਰਗੜ੍ਹਾ ਕਿਸਾਨ ਨੂੰ..
ਕਿਸਾਨ ਕੁਆਲਟੀ ਝੋਨਾ ਪੈਦਾ ਕਰੇ ਪਰ ਉਸਨੂੰ ਸਜ਼ਾ ਚੌਲਾਂ ਦੀ ਕੁਆਲਟੀ ਦੀ..
ਲੱਖਾਂ ਰੁ ਤਨਖਾਹਾਂ ਅਤੇ ਕਰੋੜਾਂ ਰੁ ਵਪਾਰ ਚੋਂ ਕਮਾਉਣ ਵਾਲਿਆਂ ਦਾ ਢਿਡ੍ਹ ਭਰਨ ਚ ਹੀ ਨਹੀਂ ਆ ਰਿਹਾ.. ਹਰ ਚੀਜ਼ ਚ ਟੋਪੀ, ਕਾਲਾ ਬਜ਼ਾਰੀ ਅਤੇ ਕਮਿਸ਼ਨ ਪਰ ਕੋਈ ਚਰਚਾ ਨਹੀਂ ਤੇ ਨਾ ਸਜ਼ਾ...

ਮਿੱਟੀ, ਪਾਣੀ ਤੇ ਵਾਤਾਵਰਨ ਲੋਕਾਂ ਲਈ ਪਹਿਲ ਦੇ ਮੁੱਦੇ ਨਹੀਂ ਉਮਰ ਬੇਸ਼ੱਕ 65 ਸਾਲ ਤੋਂ ਘਟਕੇ 45 ਰਹਿ ਜਾਵੇ ਉਹ ਵੀ ਬਿਮਾਰੀਆਂ ਨਾਲ ਰਗੜ੍ਹ ਰਗੜ੍ਹ ਕੇ..

ਆਸਟ੍ਰੇਲੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਉੱਤੇ ਪਾਬੰਦੀ ਲਾਉਣ ਦੀ ਸੋਚ ਰਿਹਾ ਕਿਉਂਕ ਇਹ ਬੱਚਿਆਂ ਦੀ ਨਿਰਛਲ ਮਾਨਸਿਕਤਾ ਚ ਮਿਲਾਵਟ ਕਰ ਰਿਹਾ ਪਰ ਸਾਡੇ ਲੋਕ ਸੋਸ਼ਲ ਮੀਡੀਆ ਉੱਤੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਰਹੇ ਹਨ ਅਤੇ ਮਿਲਾਵਟਖੋਰਾਂ ਲਈ ਤਾਂ ਪੰਜਾਬ ਸਵਰਗ ਹੈ.. ਹੁਣ ਤਾਂ ਰਵੇ ਚ ਵੀ ਮਿਲਾਵਟ ਸ਼ੁਰੂ ਹੋ ਗਈ..

ਪੰਜਾਬ ਦਾ ਇਤਿਹਾਸ ਅਤੇ ਸ਼ਬਦ ਆਪਣੇ ਵਾਰਿਸਾਂ ਦੀ ਉਪਰਾਮਤਾ ਕਰਕੇ ਰੋ ਰਹੇ ਹਨ.. ਜਰਵਾਣਿਆਂ ਦੀਆਂ ਨਾਸਾਂ ਭੰਨਣ ਵਾਲਾ ਆਪਣਿਆਂ ਕੋਲੋਂ ਹਾਰ ਰਿਹਾ..
ਮੀਰੀ ਪੀਰੀ ਖਤਰੇ ਚ ਪਰ ਫਿਕਰ ਵਜ਼ੀਰੀ ਤੇ ਅਮੀਰੀ ਦਾ..

ਚਲੋ ਛੱਡੋ.. ਅੱਜ 19 ਜ਼ਿਲ੍ਹਿਆਂ ਦੇ ਨਵੇਂ ਚੁਣੇ ਦਸ ਹਜਾਰ ਸਰਪੰਚ ਲੁੱਧਿਆਣੇ ਦੀ ਸਾਈਕਲ ਵੈਲੀ ਚ ਸੌਂਹ ਚੁੱਕ ਰਹੇ ਹਨ..
ਬਾਕੀ ਚਾਰ ਜ਼ਿਲੇ ਜਿਥੇ ਜ਼ਿਮਣੀ ਚੋਣਾਂ 20 ਨਵੰਬਰ ਨੂੰ ਹੋ ਰਹੀਆਂ ਉਹਨਾਂ ਦੇ ਸਰਪੰਚ 23 ਨਵੰਬਰ ਨੂੰ ਨਤੀਜੇ ਆਉਣ ਤੋਂ ਬਾਦ ਪੰਚਾਂ ਨਾਲ ਸੌਂਹ ਚੁੱਕਣਗੇ..
12560 ਪਿੰਡਾਂ ਚੋਂ ਜੇ ਸਿਰਫ 560 ਪਿੰਡ ਹੀ ਪੰਚਾਇਤੀ ਐਕਟ, ਗ੍ਰਾਮ ਸਭਾ, ਮਗਨਰੇਗਾ ਅਤੇ ਫਾਇਨਾਂਸ ਕਮਿਸ਼ਨ ਦੇ ਪੈਸੇ ਸਿਆਣਪ ਨਾਲ ਵਰਤ ਲੈਣ ਤਾਂ ਚੰਗੇ ਦਿਨ ਸ਼ੁਰੂ ਹੋ ਸਕਦੇ..

ਏਨਿਆਂ ਚੋਂ ਉਠੇ ਸੂਰਮਾ...

ਬਾਕੀ ਵੇਖੀ ਚੱਲੋ ਰੰਗ ਕਰਤਾਰ ਦੇ
ਓਵੀ ਮਰ ਜਾਣੇ ਜਿਹੜ੍ਹੇ ਪੰਜਾਬ ਨੂੰ ਮਾਰਦੇ..

08/11/2024

ਸੰਨ 1948 ਵਿੱਚ 13 ਬੱਸਾਂ ਨਾਲ ਮੇਰੀ ਯਾਨੀ ਕਿ ਪੰਜਾਬ ਰੋਡਵੇਜ਼ ਦੀ ਸ਼ੁਰੂਆਤ ਹੋਈ ਸੀ ਤੇ ਸੰਨ 1985 ਵਿੱਚ ਮੇਰੇ ਕੋਲ ਸੱਭ ਤੋਂ ਵੱਧ 2407 ਬੱਸਾਂ ਦਾ ਬੇੜਾ ਸੀ। ਉਨ੍ਹਾਂ ਦਿਨਾਂ ਵਿੱਚ ਮੇਰੀ ਪੂਰੀ ਚੜ੍ਹਤ ਸੀ ਅਤੇ ਕਲਾਕਾਰ ਆਪਣੇ ਗੀਤਾਂ ਵਿੱਚ ਮੈਨੂੰ ਲਾਰੀ ਆਖ ਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਸਨ। ਪਹਿਲਾਂ ਇੱਕ ਮਸ਼ਹੂਰ ਦੋਗਾਣਾ ਜੋੜੀ ਨੇ 'ਆ ਗਈ ਰੋਡਵੇਜ ਦੀ ਲਾਰੀ' ਗੀਤ ਗਾਇਆ। ਫੇਰ ਉਸੇ ਗੀਤ ਨੂੰ ਇੱਕ ਗਰੀਬ ਘਰ ਦਾ ਮੁੰਡਾ ਵੱਖ ਵੱਖ ਕਲਾਕਾਰਾਂ ਦੀ ਆਵਾਜ਼ ਵਿੱਚ ਗਾ ਕੇ ਮਸ਼ਹੂਰ ਹੋ ਗਿਆ। ਦੇਸ਼ਾਂ ਵਿਦੇਸ਼ਾਂ ਵਿੱਚ ਉਸ ਨੇ ਮੇਰਾ ਨਾਮ ਚਮਕਾਇਆ। ‌ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ। ਮੈਂ ਵੀ ਉਸ ਦਾ ਕਰਜ਼ ਨਾ ਰੱਖਿਆ, ਉਸ ਨੂੰ ਕੁੱਲੀਆਂ ਵਿੱਚੋਂ ਕੱਢ ਕੇ ਰਾਜਿਆਂ ਵਾਂਗ ਮਹਿਲਾਂ ਦਾ ਮਾਲਕ ਬਣਾ ਦਿੱਤਾ। ਮੇਰੇ ਲਈ ਉਹ ਸਮਾਂ ਬੜਾ ਉੱਤਮ ਸੀ। ਸੰਨ 1997-98 ਵਿੱਚ ਸਭ ਤੋਂ ਵੱਧ 534 ਬੱਸਾਂ ਮੇਰੇ ਬੇੜੇ ਲਈ ਖਰੀਦੀਆਂ ਗਈਆਂ ਪਰ ਉਸ ਤੋਂ ਬਾਅਦ ਟਰਾਂਸਪੋਟਰ ਸਰਕਾਰਾਂ ਚਲਾਉਣ ਲੱਗ ਪਏ ਅਤੇ ਮੈਨੂੰ ਅਪਣੀ ਰਖੇਲ ਬਣਾ ਲਿਆ। ਹੌਲੀ ਹੌਲੀ ਮੇਰੀ ਹਾਲਤ ਖਰਾਬ ਹੁੰਦੀ ਗਈ। ਹੁਣ ਸਰਕਾਰ ਵੱਲੋਂ ਔਰਤਾਂ ਰਾਹੀਂ ਮੇਰੇ ਵਿੱਚ ਅਤੇ ਮੇਰੀ ਘੋੜੇ ਵਾਲੀ ਭੈਣ (PRTC) ਵਿੱਚ ਮੁਫ਼ਤ ਸਫ਼ਰ ਦਾ ਫੈਸਲਾ ਲਿਆ ਗਿਆ ਹੈ। ਇਹ ਮੁਫ਼ਤ ਸਫ਼ਰ ਸਿਰਫ਼ ਆਮ ਪੰਜਾਬ ਰੋਡਵੇਜ਼ ਜਾਂ ਪੈਪਸੂ ਰੋਡਵੇਜ਼ ਦੀਆਂ ਬੱਸਾਂ ਵਿੱਚ ਹੀ ਲਾਗੂ ਹੋਵੇਗਾ। ਏਸੀ ਬੱਸਾਂ, ਵਾਲਵੋ ਬੱਸਾਂ ਵਿੱਚ ਇਹ ਫੈਸਲਾ ਲਾਗੂ ਨਹੀਂ ਹੋਏਗਾ। ਸਰਕਾਰੀ ਬੱਸਾਂ ਦੀ ਨਵੀਂ ਖਰੀਦ ਕੀਤਿਆਂ ਇੱਕ ਅਰਸਾ ਹੋ ਗਿਆ ਹੈ। ਪੁਰਾਣੀਆਂ ਹੋ ਚੁੱਕੀਆਂ ਬੱਸਾਂ ਵਿੱਚ ਹੁਣ ਜਦੋਂ ਜ਼ਿਆਦਾਤਰ ਮੁਫ਼ਤ ਸਫ਼ਰ ਕਰਨ ਵਾਲੇ ਹੋਣਗੇ ਤਾਂ ਮੇਰਾ ਮੁਨਾਫ਼ੇ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਲੋਕ ਦੋਸ਼ੀ ਮੈਨੂੰ ਹੀ ਕਹਿਣਗੇ। ਮਹਿੰਗੇ ਡੀਜ਼ਲ ਨਾਲ ਮੇਰੀ ਇਹ ਸੇਵਾ ਕਿੰਨਾ ਚਿਰ ਚਲੂੰਗੀ? ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਮੈਨੂੰ ਡਰ ਹੈ ਕਿ ਆਉਣ ਵਾਲੀਆਂ ਸਰਕਾਰਾਂ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਦਬਾਅ ਹੇਠ ਆ ਕੇ ਮੈਨੂੰ ਖ਼ਜ਼ਾਨੇ ਤੇ ਬੋਝ ਸਮਝ ਕੇ ਨਿਲਾਮ ਹੀ ਨਾ ਕਰ ਦੇਣ। ਅਰਦਾਸ ਕਰਿਓ ਭਵਿੱਖ ਵਿੱਚ ਮੈਂ ਆਪਣੀ ਅਤੇ ਅਪਣੇ ਮੁਲਾਜ਼ਮਾਂ ਦੀ ਹੋਂਦ ਬਚਾ ਸਕਾਂ ਅਤੇ ਤੁਹਾਡੀ ਸੇਵਾ ਇਸੇ ਤਰ੍ਹਾਂ ਕਰਦੀ ਰਹਾਂ।

ਤੁਹਾਡੀ ਆਪਣੀ: ਪੰਜਾਬ ਰੋਡਵੇਜ਼
Lovepreet Singh Maan

02/11/2024

ਸਿਰਲੇਖ: ਬੁੱਧੀਮਾਨ ਉੱਲੂ ਅਤੇ ਬੇਚੈਨ ਚਿੜੀ

ਇੱਕ ਵਾਰ ਇੱਕ ਸੰਘਣੇ ਜੰਗਲ ਵਿੱਚ, ਇੱਕ ਬੁੱਢਾ, ਬੁੱਧੀਮਾਨ ਉੱਲੂ ਰਹਿੰਦਾ ਸੀ। ਹਰ ਜਾਨਵਰ ਆਪਣੀ ਬੁੱਧੀ ਲਈ ਉੱਲੂ ਦਾ ਆਦਰ ਕਰਦਾ ਸੀ, ਅਤੇ ਜਦੋਂ ਵੀ ਉਨ੍ਹਾਂ ਨੂੰ ਸਲਾਹ ਦੀ ਲੋੜ ਹੁੰਦੀ ਸੀ ਤਾਂ ਉਹ ਉਸ ਕੋਲ ਆਉਂਦੇ ਸਨ। ਉੱਲੂ ਦੇ ਦਰਖਤ ਦੇ ਕੋਲ, ਇੱਕ ਜਵਾਨ, ਬੇਸਬਰੇ ਚਿੜੀ ਸੀ ਜੋ ਹਮੇਸ਼ਾ ਉੱਲੂ ਦਾ ਮਜ਼ਾਕ ਉਡਾਉਂਦੀ ਸੀ, "ਤੂੰ ਬੋਲਣ ਵਿੱਚ ਇੰਨਾ ਸਮਾਂ ਲੈਂਦੀ ਹੈ! ਮੇਰੇ ਕੋਲ ਤੁਹਾਡੇ ਹੌਲੀ ਸ਼ਬਦਾਂ ਦੀ ਉਡੀਕ ਕਰਨ ਦਾ ਸਮਾਂ ਨਹੀਂ ਹੈ। ”

ਇੱਕ ਦਿਨ ਚਿੜੀ ਇੱਕ ਸ਼ਿਕਾਰੀ ਦੇ ਜਾਲ ਵਿੱਚ ਫਸ ਗਈ। ਜਿਵੇਂ ਕਿ ਇਹ ਆਜ਼ਾਦ ਹੋਣ ਲਈ ਸੰਘਰਸ਼ ਕਰ ਰਿਹਾ ਸੀ, ਇਸ ਨੇ ਉੱਲੂ ਨੂੰ ਦੇਖਿਆ ਅਤੇ ਚੀਕਿਆ, "ਕਿਰਪਾ ਕਰਕੇ ਮੇਰੀ ਮਦਦ ਕਰੋ! ਮੈਨੂੰ ਦੱਸੋ ਕੀ ਕਰਨਾ ਹੈ!”

ਉੱਲੂ ਨੇ ਹੌਲੀ-ਹੌਲੀ ਚਿੜੀ ਵੱਲ ਦੇਖਿਆ ਅਤੇ ਸ਼ਾਂਤ ਹੋ ਕੇ ਕਿਹਾ, “ਚੁੱਝ ਰਹੋ, ਅਤੇ ਆਪਣੀ ਚੁੰਝ ਦੀ ਵਰਤੋਂ ਤਾਰ ਨੂੰ ਚੁਭੋ। ਇਸ ਵਿੱਚ ਕੁਝ ਸਮਾਂ ਲੱਗੇਗਾ, ਪਰ ਤੁਸੀਂ ਮੁਕਤ ਹੋ ਜਾਵੋਗੇ।"

ਚਿੜੀ, ਹਮੇਸ਼ਾ ਦੀ ਤਰ੍ਹਾਂ ਬੇਸਬਰੇ, ਉੱਲੂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਸਖ਼ਤ ਅਤੇ ਸਖ਼ਤ ਸੰਘਰਸ਼ ਕਰਨ ਲੱਗੀ। ਜਿੰਨਾ ਇਹ ਸੰਘਰਸ਼ ਕਰਦਾ ਗਿਆ, ਜਾਲ ਓਨਾ ਹੀ ਸਖ਼ਤ ਹੁੰਦਾ ਗਿਆ। ਅੰਤ ਵਿੱਚ, ਥੱਕ ਕੇ ਅਤੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ, ਚਿੜੀ ਨੇ ਉੱਲੂ ਦੀ ਸਲਾਹ ਮੰਨ ਲਈ। ਹੌਲੀ-ਹੌਲੀ ਅਤੇ ਸਾਵਧਾਨੀ ਨਾਲ, ਇਸ ਨੇ ਤਾਰ ਨੂੰ ਮਾਰਿਆ ਅਤੇ ਭੱਜਣ ਵਿੱਚ ਕਾਮਯਾਬ ਹੋ ਗਿਆ।

ਰਾਹਤ ਦਾ ਸਾਹ ਲੈਂਦਿਆਂ, ਚਿੜੀ ਨੇ ਉੱਲੂ ਦਾ ਧੰਨਵਾਦ ਕੀਤਾ ਅਤੇ ਕਿਹਾ, "ਮੈਂ ਹੁਣ ਸਮਝ ਗਿਆ ਹਾਂ ਕਿ ਧੀਰਜ ਅਤੇ ਬੁੱਧੀ ਨੂੰ ਸੁਣਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਕੰਮ ਕਰਨਾ।"

ਕਹਾਣੀ ਦਾ ਨੈਤਿਕਤਾ:
ਧੀਰਜ ਅਤੇ ਸਿਆਣਪ ਅਕਸਰ ਕਾਹਲੀ ਕਰਨ ਨਾਲੋਂ ਬਿਹਤਰ ਨਤੀਜੇ ਦਿੰਦੀ ਹੈ। ਕਦੇ-ਕਦੇ, ਧਿਆਨ ਨਾਲ ਸੁਣਨਾ ਅਤੇ ਸ਼ਾਂਤ ਰਹਿਣਾ ਸਭ ਤੋਂ ਵਧੀਆ ਤਰੀਕਾ ਹੈ.

Photos from ਪੰਜਾਬ ਤੇ ਪੰਜਾਬੀਅਤ's post 10/10/2024

ਲਹਿੰਦੇ ਪੰਜਾਬ ਤੋਂ ਪਵਿੱਤਰ ਅਸਥਾਨ Gurdwara Panja Sahib ਦੀਆਂ ਖੂਬਸੂਰਤ ਤਸਵੀਰਾਂ ।
ਜਿੱਥੇ ਗੁਰੂ ਨਾਨਕ ਪਿਆਰੇ ਨੇ ਪ੍ਰੇਮ ਨਾਲ
ਆਣ ਵਜਵਾਇਆ ਸੀ ਰਬਾਬ ਸੰਧੀ ਤਾਰ ਨੂੰ
ਜਿੱਥੇ ਕੱਠਾ ਕੀਤਾ ਜਲ ਖਿੱਚ ਕੇ ਪਹਾੜੀ ਵਿੱਚੋਂ
ਤੋੜਿਆ ਸੀ ਬਾਬਾ ਵਲੀ, ਵਲੀ ਦੇ ਹੰਕਾਰ ਨੂੰ
ਜਿੱਥੇ ਬੈਠ ਸ੍ਰੀ ਗੁਰੂ ਨਾਨਕ ਨਿਰੰਕਾਰ ਜੀ ਨੇ
ਪੰਜਾ ਲਾ ਕੇ ਆਪਣਾ ਸੀ ਰੋਕਿਆ ਪਹਾੜ ਨੂੰ
ਜੰਗਲ ਦੇ ਵਿੱਚ ਕਿਵੇਂ ਮੰਗਲ ਬਣਾਇਆ ‘ਸਾਥੀ’
ਪ੍ਰੀਤਮ ਪਿਆਰੇ ਦੀ ਆਹ ਤੱਕੋ ਯਾਦਗਾਰ ਨੂੰ
ਪੰਜਾ ਸਾਹਿਬ ਮੈਗਜ਼ੀਨ ਜੂਨ 1931
ਜ਼ਿਲ੍ਹਾ ਅਟਕ ਹਸਨ ਅਬਦਾਲ ਲਹਿੰਦੇ ਪੰਜਾਬ ਦਾ ਆਖ਼ਰੀ ਜ਼ਿਲ੍ਹੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਗੁਰਦੁਆਰਾ ਪੰਜਾ ਸਾਹਬ ਦੇ ਦਰਸ਼ਨ ਕੀਤੇ।
ਉਮਦੱਤ ਤਵਾਰੀਖ ਸੋਹਣ ਲਾਲ ਸੂਰੀ ਮੁਤਾਬਕ ਇੱਥੇ ਮਹਾਰਾਜਾ ਸ਼ੇਰਿ ਪੰਜਾਬ ਰਣਜੀਤ ਸਿੰਘ ਚਾਰ ਵਾਰ ਆਏ ਅਤੇ ਅਸਥਾਨ ਦੀ ਸੇਵਾ ਕਰਵਾਈ। ਇਸ ਅਸਥਾਨ ਦੀ ਸੇਵਾ ਸਰਦਾਰ ਹਰੀ ਸਿੰਘ ਨਲਵਾ ਅਤੇ ਸਰਦਾਰ ਹੁਕਮ ਸਿੰਘ ਚਿਮਨੀ ਨੇ 1823 ਨੂੰ ਆਪਣੀ ਦੇਖ ਰੇਖ ਵਿੱਚ ਕਰਵਾਈ ਸੀ।
ਬਾਅਦ ਵਿੱਚ 14 ਅਕਤੂਬਰ 1932 ਨੂੰ ਟਿੱਕਾ ਯਾਦਵਿੰਦਰ ਸਿੰਘ ਪਟਿਆਲਾ ਰਿਆਸਤ ਅਤੇ ਪੰਜ ਪਿਆਰਿਆਂ ਦੇ ਰੂਪ ਵਿੱਚ
ਭਾਈ ਸਾਹਬ ਭਾਈ ਰਣਧੀਰ ਸਿੰਘ ਨਾਰੰਗਵਾਲ (ਲੁਧਿਆਣਾ)
ਬਾਬਾ ਵਿਸਾਖਾ ਸਿੰਘ ਪਿੰਡ ਦਦੇਹਰ ਅੰਮ੍ਰਿਤਸਰ ( ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਪ੍ਰਧਾਨ)
ਬਾਬਾ ਨਿਧਾਨ ਸਿੰਘ ਪਿੰਡ ਚੁੱਘ ਫਿਰੋਜ਼ਪੁਰ
ਸੰਤ ਬੁੱਧ ਸਿੰਘ ਕਸ਼ਮੀਰ ਵਾਲੇ
ਭਾਈ ਜੋਧ ਸਿੰਘ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ
ਨੇ ਦਰਬਾਰ ਸਾਹਬ ਅਤੇ ਸਰੋਵਰ ਦੀ ਨੀਂਹ ਰੱਖਦਿਆਂ ਹੁਣ ਵਾਲੀ ਮੌਜੂਦਾ ਇਮਾਰਤ ਦੀ ਨੀਂਹ ਰੱਖੀ। ਇਸ ਕਹਾਣੀ ਦਾ ਬਹੁਤ ਵਿਸਥਾਰ ਹੈ।

Want your business to be the top-listed Government Service in London?

Click here to claim your Sponsored Listing.

Location

Category

Website

Address


Punjab (England)
London
UB55QJ