Buta Lopon
Buta Official Page.
ਸਰਬੱਤ ਦਾ ਭਲਾ 🙏
ਬਹੁਤ ਬਹੁਤ ਧੰਨਵਾਦ ਦਾਨੀ ਸਮੂਹ ਪਰਿਵਾਰ ਦਾ, ਮਾਲਕ ਸਦਾ ਚੜ੍ਹਦੀ ਕਲਾ ਵਿੱਚ ਰੱਖੇ🙏
14/03/2026
Chairman Baba Harpal Singh Dhaliwal Ji, Gurudwara Hargobindsar Sahib Welfare Trust, GT Karnal Road, Siraspur Delhi, attended the **Oath Ceremony of Lieutenant Governor Taranjit Singh Sandhu on 11 March 2026 at Raj Niwas, Delhi.
On this occasion, he was present along with Ashish Sood, Education Minister, and Rekha Gupta, Hon’ble Chief Minister of Delhi, along with other distinguished dignitaries.
The ceremony marked an important moment of leadership and governance, with several prominent social and community representatives in attendance.
Hashtags:
ਸਨਮਾਨਿਤ ਯੋਗ ਸਖਸੀਅਤ ਜਸਵੀਰ ਸਿੰਘ ਹਾਗ ਕਾਗ
“ਬਿਨਾ ਫਰਜ ਨਿਭਾਏ ਸਵੇ ਭਰੋਸੇ ਦੀ ਆਸ ਕਰਨੀ ਨਿਰਮੂਲ ਹੈ ।ਫਰਜ ਨਿਭਾਏ ਬਿਨਾ ਸਫਲਤਾ ਦੀ ਆਸ ਵੀ ਨਿਰਮੂਲ ਹੈ ।ਫਰਜ ਨਿਭਾਏ ਬਿਨਾ ਮੰਜ਼ਲ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ।ਫਰਜ ਉਹ ਵਸਤੂ ਹੈ ਜਿਸ ਦੀ ਹਮੇਸ਼ਾ ਆਲੇ ਦੁਆਲੇ ਤੇ ਸਮਾਜ ਵਿੱਚ ਚਰਚਾ ਹੁੰਦੀ ਹੈ । ਅੱਜ ਚਰਚਾ ਕਰਨ ਲੱਗਾ ਹਾਂ ਮੇਰੇ ਦੋਸਤ ਹਾਗ ਕਾਂਗ ਸਿੰਘ ਸਭਾ ਹਾਕੀ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬਾਰੇ ।ਇਹ ਉਹ ਇਨਸਾਨ ਹਨ ਜਿਹੜੇ ਇਡੀਆ ਤੋਂ ਇਕ ਬੈਗ ਲੈ ਕੇ ਤੁਰੇ ਸੀ | ਅੱਜ ਆਪਣੀ ਮੇਹਨਤ ਨਾਲ ਹਾਕੀ ਨੂੰ ਬੁਲੰਦੀਆਂ ਤੇ ਲੈ ਗਏ ਹਨ ।ਉਹ ਵੀ ਪਰਾਈ ਧਰਤੀ ਉੱਪਰ ।
ਬਾਈ ਜਸਵੀਰ ਲਗਭਗ 80 ਵੀ ਦੇ ਦਹਾਕਿਆਂ ਵਿੱਚ ਹਾਗ ਕਾਂਗ ਆਏ ।ਇੱਥੇ ਆ ਕੇ ਬਾਈ ਨੇ ਸਖ਼ਤ ਮੇਹਨਤ ਕਰਨ ਦੇ ਨਾਲ ਨਾਲ ਹਾਕੀ ਖੇਡਣੀ ਜਾਰੀ ਰੱਖੀ ।1989 ਵਿੱਚ ਹਾਗ ਕਾਂਗ ਵਿਖੇ ਖੇਡਣ ਦੌਰਾਨ ਬਾਈ ਨਾਲ ਦੋਸਤੀ ਦਾ ਮੁੱਢ ਬੱਝਾ ਇਹ ਦੋਸਤੀ ਦਿਨੋ ਦਿਨ ਪ੍ਰਪੱਕ ਹੁੰਦੀ ਗਈ ।1991 ਵਿੱਚ ਬਾਈ ਸਿੰਘ ਸਭਾ ਕਲੱਬ ਦੇ ਪ੍ਰਧਾਨ ਬਣੇ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ।ਉਸ ਸਮੇਂ ਕਲੱਬ ਦੀ ਸਿਰਫ ਇਕ ਟੀਮ ਸੀ ।ਬਾਈ ਦੇ ਪ੍ਰਧਾਨ ਬਣਨ ਤੋਂ ਬਾਅਦ ਇਡੀਆ ਤੋਂ ਹਾਕੀ ਖਿਡਾਰੀ ਸੱਦਣੇ ਸ਼ੁਰੂ ਕਰ ਦਿੱਤੇ ।ਇਹਨਾਂ ਖਿਡਾਰੀਆਂ ਦਾ ਟਿਕਟ ਤੋਂ ਲੈ ਕੇ ਸਾਰਾ ਖ਼ਰਚਾ ਸਿੰਘ ਸਭਾ ਕਲੱਬ ਵੱਲੋਂ ਕੀਤਾ ਜਾਂਦਾ ਸੀ ।ਜਸਵੀਰ ਬਾਈ ਨੂੰ ਲੋਪੋ ਹਾਕੀ ਸੈਂਟਰ ਬਾਰੇ ਸਾਡੀ ਹਾਗ ਕਾਂਗ ਮਿਲਣੀ ਤੇ ਜਾਣਕਾਰੀ ਹੋਈ ।ਜਦੋ ਬਾਈ ਨੂੰ ਲੋਪੋ ਹਾਕੀ ਪ੍ਰਪਤੀਆ ਬਾਰੇ ਦੱਸਿਆ ਕਿ ਲੋਪੋ ਹਾਕੀ ਕਲੱਬ ਨੇ ਮਾਣ ਮੱਤੀਆ ਪ੍ਰਪਤ ਕੀਤੀਆਂ ਹਨ ।ਇਕ ਪਿੰਡ ਵੱਲੋਂ ਪੰਜਾਬ ਦੀ ਹਰ ਅਕੈਡਮੀ ਨੂੰ ਪੰਜਾਬ ਸਟੇਟ ਟਰੂਨਮੈਟ ਵਿੱਚ ਹਰਾਇਆ ਹੈ ਅਤੇ ਆਲ ਇਡੀਆ ਟੂਰਨਮੈਟ ਵਿੱਚ ਅਹਿਮ ਮਹਿਕਿਆਂ ਨੂੰ ਲੋਪੋ ਹਾਕੀ ਕਲੱਬ ਵੱਲੋਂ ਹਰਾਇਆ ਗਿਆ ਹੈ ।ਬਾਈ ਵੱਲੋਂ ਵਧੀਆ ਪਲੇਅਰ ਭੇਜਣ ਦੀ ਮੰਗ ਕੀਤੀ ਗਈ ।ਸਭ ਤੋਂ ਪਹਿਲਾ ਪਿੰਡ ਲੋਪੋ ਦੇ ਹਾਕੀ ਖਿਡਾਰੀ ਹਰਪ੍ਰੀਤ ਡੀ ਸੀ ਬੈਂਕ ਤੇ ਪਰਦੀਪ ਸ਼ਰਮਾ ਬੈਂਕ ਅਕੈਡਮੀ ਨੂੰ ਬਾਈ ਦੀ ਸਿੰਘ ਸਭਾ ਕਲੱਬ ਲਈ ਖੇਡਣ ਭੇਜਿਆ ।ਹਰਪ੍ਰੀਤ ਡੀ ਸੀ ਨੂੰ ਬੈਂਕ ਦੀ ਨੌਕਰੀ ਦੇ ਆਰਡਰ ਮਿਲਣ ਕਰਕੇ ਤੇ ਪ੍ਰਦੀਪ ਨੂੰ ਘਰ ਦੀ ਮਜਬੂਰੀ ਕਰਕੇ ਤਿੰਨ ਚਾਰ ਮਹੀਨੇ ਬਾਅਦ ਮੁੜਨਾ ਪਿਆਂ ।ਪਰ ਇਹਨਾ ਦੀ ਬੇਹੱਦ ਵਧੀਆ ਪ੍ਰਫਾਰਮੈਸ ਤੋ ਬਾਆਦ ਬਾਈ ਨੇ ਹੋਰ ਵਧੀਆ ਖਿਡਾਰੀਆਂ ਦੀ ਮੰਗ ਕੀਤੀ ।ਇਹਨਾਂ ਖਿਡਾਰੀਆਂ ਦੇ ਖੇਡਣ ਨਾਲ ਸਿੰਘ ਸਭਾ ਕੱਲਬ ਦਾ ਸੀਜਨ ਬਹੁਤ ਵਧੀਆ ਰਿਹਾ ।ਅਗਲੇ ਸੀਜਨ ਲਈ ਬਾਈ ਕੋਲ ਰਿਕੂ ਸ਼ਰਮਾ ਨੂੰ ਭੇਜਣ ਲਈ ਕਿਹਾ ਗਿਆ ਉਸ ਸਮੇਂ ਰਿਕੂ FCI ਦਿੱਲੀ ਵੱਲੋਂ ਖੇਡ ਰਿਹਾ ਸੀ ।ਪੱਕਾ ਸੱਦਣ ਦੇ ਵਾਇਦੇ ਨਾਲ ਰਿਕੂ ਨੂੰ ਹਾਗ ਕਾਗ ਭੇਜਿਆ ਗਿਆ ਤੇ ਰਿਕੂ ਦੀ ਮੰਗ ਤੇ ਬੂਟੇ ਨੂੰ ਹਾਗ ਕਾਂਗ ਭੇਜਿਆ ।ਇਸ ਤੋਂ ਬਾਆਦ ਬਾਈ ਕੋਲ ਗਰਦੀਪ ਲੂੰਗਰ ਨੂੰ ਭੇਜਿਆ ਗਿਆ ਉਹ ਦੂਜੀ ਵਾਰ ।ਅੱਜ ਰਿਕੂ ,ਬੂਟਾ ਅਤੇ ਲੂਗਰ ਹੀ ਨਹੀਂ ਪਿੰਡ ਲੋਪੋ ਦੇ ਮੇਰੇ 9 ਸ਼ਗਿਰਦ ਸਰਬਦੀਨ ਖਾਨ ,ਅਮਨਦੀਪ ਨਿਕੂ ਮੀਨੀਆ ਅਤੇ ਮਨਪ੍ਰੀਤ ਮੋਗਾ ਮੇਰੇ ਹਾਕੀ ਸਗਿਰਦ ਤੇ ਮਨਜੀਤ ਮੰਨਾਂ ਢੁਡੀਕੇ ਬਾਈ ਦੀ ਬਦੌਲਤ ਵਧੀਆ ਜੀਵਨ ਬਤੀਤ ਕਰ ਰਹੇ ਹਨ । ਜਸਵੀਰ ਬਾਈ ਸਿੰਘ ਸਭ ਕਲੱਬ ਦੇ ਪ੍ਰਧਾਨ ਅਤੇ ਟੀਮ ਦੇ ਕੋਚ ਵੀ ਹਨ ।ਬਾਈ ਦੀ ਸਖਤ ਮੇਹਨਤ ਦਾ ਨਤੀਜਾ ਹੈ ਅੱਜ ਕਲੱਬ ਕੋਲ ਚਾਰ ਟੀਮਾਂ ਹਨ ।ਸਿੰਘ ਸਭਾ ਹਾਕੀ ਕਲੱਬ ਲਗਾਤਾਰ ਕਈ ਸਾਲਾ ਤੋਂ ਹਾਲੈਡ ਕੱਪ ਅਤੇ ਗੁਰੂ ਨਾਨਕ ਟੂਰਨਾਮੈਂਟ ਜਿੱਤ ਰਹੀ ਹੈ । ਪਾਕਿਸਤਾਨ ਦੇ ਸੱਤ ਜੂਨੀਅਰ ਇਟਰ ਨੈਸਨਲ ਖਿਡਾਰੀ ਤੇ ਪਾਕਿਸਤਾਨ ਦਾ ਸਾਬਕਾ ਕਪਤਾਨ ਇਮਰਾਨ ਓਲਪੀਅਨ ਹਾਰ ਸਾਲ ਸਿੰਘ ਸਭਾ ਟੀਮ ਲਈ ਖੇਡਣ ਜਾਂਦੇ ਹਨ ।ਜਿੰਨੇ ਲੋਪੋ ਦੇ ਹਾਕੀ ਖਿਡਾਰੀਆ ਨੂੰ ਬਾਈ ਨੇ ਰੋਟੀ ਪਾਇਆ ਹੈ ਉਹਨਾ ਤਾਂ ਕਿਸੇ ਮੁੱਖ ਮੰਤਰੀ ਨੇ ਕਿਸੇ ਪਿੰਡ ਦੇ ਲੋਕਾਂ ਨੂੰ ਨਹੀ ਪਾਇਆ ਹੋਣਾ ।ਜਸਵੀਰ ਬਾਈ ਵੱਲੋ ਲੋਪੋ ਵਿਖੇ ਕਰਵਾਏ ਜਾ ਰਹੇ ਟੂਰਨਾਮੈਂਟ ਲਈ ਹਰ ਸਾਲ ਸਹਿਯੋਗ ਕੀਤਾ ਜਾਂਦਾ ।ਜਸਵੀਰ ਬਾਈ ਜੀ ਜਿੰਨਾਂ ਨੂੰ ਤੁਸੀ ਰੋਟੀ ਪਾਇਆ ਉਹ ਪਰਿਵਾਰ ,ਪਿੰਡ ਲੋਪੋ ਤੁਹਾਡਾ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ ।ਬਾਈ ਜੀ ਮੈਨੂੰ ਬਹੁਤ ਬਹੁਤ ਮਾਣ ਹੈ ਤੁਹਾਡੇ ਉੱਪਰ ।ਸਿੰਘ ਸ਼ਭਾ ਹਾਕੀ ਕਲੱਬ ਹੋਰ ਬਹੁਤ ਕਾਰਜ ਲੋਪੋ ਵਿਖੇ ਕਰ ਰਹੀ ।ਬਾਈ ਜੀ ਬਹੁਤ ਬਹੁਤ ਮਾਂਣ ।
ਪਰਮਜੀਤ ਲੋਪੋ ਹਾਕੀ ਕੋਚ
ਨੈਸਨਲ ਹਾਕੀ ਅਪਾਇਰ
Click here to claim your Sponsored Listing.
Location
Category
Website
Address
Tin Shui Wai
