08/03/2023
ਬੀਤੇ ਦਿਨ ਸਾਡੇ ਆਪਣੇ ਮਾਣ "ਡੀ ਏ ਵੀ ਕਾਲਜ ਆਫ਼ ਐਜੂਕੇਸ਼ਨ" ਦੇ "ALUMNI MEET 2023" ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਪ੍ਰੋਫੈਸ਼ਨਲ ਅਤੇ ਵਿਚਾਰਕ ਗੁਰੂ ਪ੍ਰਿੰਸੀਪਲ ਡਾਕਟਰ ਵਿਜੈ ਗਰੋਵਰ ਸਰ ਅਤੇ ਅਜੈ ਖੋਸਲਾ ਸਰ ਦੇ ਨਾਲ਼ ਸਾਰੇ ਟੀਚਰ ਸਾਹਿਬਾਨਾਂ ਨਾਲ਼ ਬਹੂਤ ਵਧੀਆ ਵਕਤ ਬਿਤਾਇਆ। ਮੈਂ ਧੰਨਵਾਦ ਕਰਦਾ ਹਾਂ ਇਸ ਸੰਸਥਾ ਦੀ ਹਰ ਇੱਕ ਉਸ ਸ਼ਖਸੀਅਤ ਦਾ ਅਤੇ ਹਰ ਇੱਕ ਉਸ ਚੀਜ਼ ਦਾ ਜਿਹਨਾਂ ਨੇ ਮੈਨੂੰ ਏਨੇ ਜੋਗਾ ਕੀਤਾ ਕੇ ਮੈਂ ਪੰਜਾਬ ਲਈ ਸਿੱਖਿਆ ਦੇ ਹੋਰ ਨਵੇਂ ਮੁਕਾਮ ਬਣਾ ਸਕਾ ਅਤੇ ਮੇਰੇ ਇਸ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਾ।
(ਸਿਜਦਾ DAV ABOHAR)🙏🙏
ਹਮੇਸ਼ਾ ਤੁਹਾਡਾ ਕਰਜ਼ਦਾਰ
#ਪ੍ਰੋਤੇਜਵੀਰਬਰਾੜ
#ਯੂਥਇੰਚਾਰਜਵਿਧਾਨਸਭਾਅਬੋਹਰ
#ਸਾਡਾ_ਖ਼ਾਬ_ਪੜ੍ਹਿਆ_ਲਿਖਿਆ_ਤੇ_ਤੰਦਰੁਸਤ_ਪੰਜਾਬ
Bhagwant Mann Dr. Sandeep Pathak Raghav Chadha Dr. Baljit Kaur Manish Sisodia Laljit Singh Bhullar Meet Hayer Harjot Singh Bains
12/02/2023
ਅੱਜ ਆਮ ਆਦਮੀ ਪਾਰਟੀ ਅਬੋਹਰ ਵੱਲੋਂ, ਕੇਂਦਰ ਦੀ ਬੀ ਜੇ ਪੀ ਸਰਕਾਰ ਅਤੇ ਅਡਾਨੀ ਗਰੁੱਪ ਨਾਲ਼ ਭਾਈਚਾਰਕ ਸਾਂਝ ਦੇ ਖ਼ਿਲਾਫ਼ "ਚੰਡੀਗੜ੍ਹ ਦੇ 37 ਸੈਕਟਰ" ਵਿੱਚ ਰੋਸ਼ ਪ੍ਰਦਰਸਨ ਕਰਨ ਲਈ ਸ਼ਿਰਕਿਤ ਕੀਤੀ ਗਈ। ਇਸ ਪ੍ਰਦਰਸ਼ਨ ਵਿੱਚ ਪਾਰਟੀ ਦੇ ਬਹੂਤ ਸਾਰੇ MLA ਸਾਹਿਬਾਨਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਪਾਣੀ ਦੀਆਂ ਬੁਛਾੜਾਂ ਦੀ ਪਰਵਾਹ ਨਾ ਕਰਦੇ ਹੌਏ ਵੱਧ ਚੜ ਕੇ ਰੋਸ਼ ਪ੍ਰਦਰਸ਼ਨ ਕੀਤਾ। ਮੈਂ ਯੂਥ ਸਾਥੀਆਂ ਦੇ ਏਸ ਜਜ਼ਬੇ ਨੂੰ ਸਲਾਮ ਕਰਦਾ ਹਾਂ।
#ਪ੍ਰੋਤੇਜਵੀਰਬਰਾੜ
#ਯੂਥਇੰਚਾਰਜਵਿਧਾਨਸਭਾਅਬੋਹਰ
#ਸਾਡਾ_ਖ਼ਾਬ_ਪੜ੍ਹਿਆ_ਲਿਖਿਆ_ਤੇ_ਤੰਦਰੁਸਤ_ਪੰਜਾਬ
Bhagwant Mann Meet Hayer Harjot Singh Bains Dr. Baljit Kaur Laljit Singh Bhullar Aman Deep Goldy Musafir Dr. Sandeep Pathak Parminder Singh Goldy
21/01/2023
ਬੀਤੇ ਦਿਨ ਮਾਣਯੋਗ ਮੁੱਖਮੰਤਰੀ ਸਾਹਿਬ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬੱਲੂਆਣਾ ਹਲਕੇ ਦੇ ਪ੍ਰੋਗਰਾਮ ਅਧੀਨ 2020 ਦੇ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੇ ਚੈੱਕ ਵੱਢਣ ਆਏ। ਮੇਰੇ ਵੱਡੇ ਵੀਰ ਵਿਧਾਇਕ ਬੱਲੂਆਣਾ ਗੋਲਡੀ ਮੁਸਾਫ਼ਿਰ ਜੀ ਦੂਆਰਾ ਪ੍ਰੋਗਰਾਮ ਵਿੱਚ ਮੈਂ ਸਾਡੇ ਜ਼ਿਲਾ ਪ੍ਰਧਾਨ ਅਤੇ ਚੇਅਰਮੈਨ ਮਾਸਟਰ ਸੁਨੀਲ ਸੱਚਦੇਵਾ ਜੀ ਸਮੇਤ ਅਤੇ ਸਾਰੀ ਯੂਥ ਟੀਮ ਨਾਲ਼ ਹਾਜ਼ਰੀ ਲਗਵਾਈ, ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਸਾਡੀ ਰਾਜਸਥਾਨ ਆਮ ਆਦਮੀ ਪਾਰਟੀ ਟੀਮ ਸ਼ੰਕਰ ਮੇਘਵਾਲ ਜੀ, ਅਮਨਦੀਪ ਬਰਾੜ ਜੀ, ਗੁਰਪ੍ਰੀਤ ਬਰਾੜ ਜੀ ਅਤੇ ਸੈਂਕੜੇ ਹੋਰ ਵੀ ਲੀਡਸ਼ਿਪ ਦਾ ਜੋਂ ਸ਼ਿਰਕਤ ਕਰਨ ਆਏ।
#ਪ੍ਰੋਤੇਜਵੀਰਬਰਾੜ
#ਯੂਥਇੰਚਾਰਜਅਬੋਹਰ
#ਸਾਡਾ_ਖ਼ਾਬ_ਪੜ੍ਹਿਆ_ਲਿਖਿਆ_ਤੇ_ਤੰਦਰੁਸਤ_ਪੰਜਾਬ
Bhagwant Mann Raghav Chadha Dr. Sandeep Pathak Meet Hayer Harjot Singh Bains Laljit Singh Bhullar Parminder Singh Goldy
24/12/2022
ਅਜ਼ੀਜ਼ ਮਿੱਤਰ ਚੌਧਰੀ ਪ੍ਰਵੀਨ ਸਹਾਰਨ ਰੁਹਰੀਆਂਵਾਲੀ ਜੀ ਦੇ ਸਪੁੱਤਰ ਦੇ ਜਨਮਦਿਵਸ ਤੇ ਜਾ ਕੇ ਪੂਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਬੇਟੇ ਨੂੰ ਆਸ਼ੀਰਵਾਦ ਦਿੱਤਾ।
#ਪ੍ਰੋਤੇਜਵੀਰਬਰਾੜ
#ਯੂਥਇੰਚਾਰਜਅਬੋਹਰ
#ਸਿੱਖਿਆਸਾਡੀਜ਼ਿਮੇਵਾਰੀ
19/12/2022
ਅੱਜ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਕਿਕਰ ਖੇੜਾ ਦੇ ਉਦਾਸੀਨ ਡੇਰੇ ਦੇ ਮੋਢੀ ਮਹੰਤ ਪੰਚਮ ਦਾਸ ਜੀ ਦੀ ਸਾਲਾਨਾ ਬਰਸੀ ਉੱਤੇ ਵਿਧਾਨ ਸਭਾ ਖ਼ੇਤਰ ਅਬੋਹਰ ਵੱਲੋਂ ਹਾਜ਼ਰੀ ਲਗਵਾਈ ਗਈ ਤੇ ਮੱਥਾ ਟੇਕਿਆ ਗਿਆ। ਇਸ ਸਮੇਂ ਡੇਰੇ ਦੇ ਮੌਜੂਦਾ ਸੰਚਾਲਕ ਮਹੰਤ ਚੇਤਨ ਦਾਸ ਜੀ ਨਾਲ ਚਾਹ ਦਾ ਲੰਗਰ ਛੱਕਿਆ ਗਿਆ ਤੇ ਉਹਨਾਂ ਦੇ ਧਾਰਮਿਕ ,ਸਮਾਜਿਕ ਤੇ ਖੇਡਾਂ ਕਰਵਾਉਣ ਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਵੇਲ਼ੇ ਬੱਲੂਆਣੇ ਹਲਕੇ ਵੱਲੋਂ ਵੱਢੇ ਭਰਾ ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਿਰ ਜੀ ਵੱਲੋਂ ਆਮ ਆਦਮੀ ਪਾਰਟੀ ਬੱਲੂਆਣਾ ਲੀਡਰ ਰਾਜੇਸ਼ ਭਾਦੂ ਜੀ ਨੇ ਵੀ ਵਿਧਾਇਕ ਵੱਲੋਂ ਹਾਜ਼ਰੀ ਲਗਵਾਈ। ਇਸ ਸਮੇਂ ਸਾਡੇ ਨਾਲ਼ ਯੂਥ ਟੀਮ ਸ਼ੁਭ ਪ੍ਰਤਾਪ ਸਿੰਘ, ਗੋਨੀ ਹਾਂਡਾ, ਬੱਲੂਆਣਾ ਹਲਕਾ ਯੂਥ ਸਾਥੀ ਗੁਰਮੀਤ ਬਰਾੜ ਆਜ਼ਮਵਾਲਾ ਆਦੀ ਮੋਜੂਦ ਸਨ।
#ਪ੍ਰੋਤੇਜਵੀਰਬਰਾੜ
#ਯੂਥਇੰਚਾਰਜਅਬੋਹਰ
#ਸਿੱਖਿਆਸਾਡੀਜ਼ਿਮੇਵਾਰੀ
Meet Hayer Parminder Singh Goldy Laljit Bhullar Harjot Singh Bains AmanSher Singh Shery Kalsi Bhagwant Mann Raghav Chadha Aman Deep Goldy Musafir
13/12/2022
ਹਲਕਾ ਅਬੋਹਰ ਤੋਂ ਵੱਡੇ ਵੀਰ ਕੁਣਾਲ ਭਾਦੂ ਜੀ ਦੇ ਪਿਤਾ ਜੀ ਚੋਧਰੀ ਰਾਏ ਸਿੰਘ ਭਾਦੂ ਜੀ ਪਿੱਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਠ ਵਿੱਚ ਹਾਜ਼ਰੀ ਲਗਵਾਈ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
05/12/2022
ਬੀਤੇ ਦਿਨ ਵੱਡੇ ਵੀਰ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਜੀ ਵਿਧਾਇਕ ਬੱਲੂਆਣਾ ਹਲਕਾ ਦੇ ਪਿੰਡ ਰਾਜਪੁਰਾ ਪਿੰਡ ਕ੍ਰਿਕਟ ਟੂਰਨਾਮੈਂਟ ਵਿੱਚ ਹਾਜ਼ਰੀ ਲਗਵਾਈ ਤੇ ਪੇਂਡੂ ਖੇਡਾਂ ਤੇ ਖਿਡਾਰੀਆਂ ਨੂੰ ਉਤਸਾਹਿਤ ਕੀਤਾ ਗਿਆ। ਮੈਂ ਵਿਧਾਇਕ ਬਾਈ ਗੋਲਡੀ ਮੁਸਾਫ਼ਿਰ ਜੀ ਤੇ ਰਾਜਪੁਰਾ ਪਿੰਡ ਦੇ ਸਾਰੇ ਪੱਤਵੰਤੇ ਸੱਜਣਾਂ ਦਾ ਧੰਨਵਾਦ ਕਰਦਾਂ ਹਾ ਜੋਂ ਉਹਨਾਂ ਨੇਂ ਇੰਨਾ ਮਾਣ ਸਤਿਕਾਰ ਦਿੱਤਾ। ਇਸ ਵੇਲ਼ੇ ਸਾਡੇ ਨਾਲ਼ ਧਰਮਵੀਰ ਗੋਦਾਰਾ ਜੀ, ਮਨੋਜ ਗੋਦਾਰਾ ਜੀ,ਦਵਿੰਦਰ ਖ਼ਾਲਸਾ ਜੀ, ਸਰਪੰਚ ਜਸਪਾਲ ਸਿੰਘ, ਸਰਪੰਚ ਟਿਕੁ ਰਾਮ ਜੀ, ਲੱਖਾ ਸਿੰਘ ਸੰਧੂ ਵਹਾਬਵਾਲਾ, ਮੁਕੇਸ਼ ਖਾਟਵਾ, ਯੂਥ ਸਾਥੀ ਗੁਰਮੀਤ ਬਰਾੜ ਆਜ਼ਮਵਾਲਾ ਆਦਿ ਮੌਜੂਦ ਸਨ।
#ਪ੍ਰੋਤੇਜਵੀਰਬਰਾੜ
#ਸਿੱਖਿਆਸਾਡੀਜ਼ਿੰਮੇਵਾਰੀ
#ਯੂਥਇੰਚਾਰਜਵਿਧਾਨਸਭਾਅਬੋਹਰ
Meet Hayer Harjot Singh Bains Parminder Singh Goldy Laljit Bhullar Bhagwant Mann
03/12/2022
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੇ ਪ੍ਰਿੰਸੀਪਲ ਡਾਕਟਰ_ਸ਼ੰਕਰ_ਲਾਲ_ਚੌਧਰੀ ਜੀ ਦੀ (ਅਸੀਸਟੈਂਟ ਡਾਇਰੈਕਟਰ ਸਕੂਲ ਐਜੂਕੇਸ਼ਨ) ਪ੍ਰਮੋਸ਼ਨ ਅਤੇ ਰਾਜਪੁਰਾ ਸਕੂਲ਼ ਤੋਂ ਵਿਦਾਇਗੀ ਸਮਾਰੋਹ ਵਿਚ ਹਾਜ਼ਰੀ ਲਗਵਾਈ ਤੇ ਉਹਨਾਂ ਨੂੰ ਇਹੀ ਸ਼ੁੱਭ ਇੱਛਾਵਾਂ ਦਿੱਤੀਆਂ ਕਿ ਜਿਵੇਂ ਉਹਨਾਂ ਨੇਂ ਪਹਿਲਾਂ ਗਿੱਦੜਬਾਹਾ "ਗਰਲ ਸਕੂਲ਼" ਅਤੇ ਹੁਣ "ਰਾਜਪੁਰਾ ਸਰਕਾਰੀ ਸਕੂਲ" ਵਿੱਚ ਆਪ ਮੋਹਰੀ ਬਣ ਕੇ ਸਟਾਫ਼ ਦੀ ਸਹਾਇਤਾ ਨਾਲ਼ A ਕਲਾਸ ਦਰਜੇ ਦੇ ਸਕੂਲ਼ ਬਣਾਂ ਦਿੱਤੇ ਹਨ ਇਸ ਤਰ੍ਹਾਂ ਹੁਣ ਸਾਰੇ ਪੰਜਾਬ ਦੇ ਸਕੂਲਾਂ ਲਈ ਉਹ ਉੱਚੇ ਦਰਜੇ ਦੇ ਕੰਮ ਕਰਕੇ, ਵਧੀਆ ਕਾਰਗੁਜਾਰੀ ਵਿਖਾਉਣਗੇ ਤੇ ਸਾਡੇ ਅਬੋਹਰ ਇਲਾਕੇ ਦਾ ਨਾਂਮ ਰੌਸ਼ਨ ਕਰਨਗੇ। ਇਸ ਸਮੇਂ ਸਾਡੇ ਸਕੂਲ਼ ਸਟਾਫ਼ ਜਿਵੇਂ ਮਾਸਟਰ ਮਹਿਕਦੀਪ ਵੜਿੰਗ, ਕੁਲਦੀਪ ਸਿੰਘ ਜੀ, ਬਲਵਿੰਦਰ ਜੀ, ਵੇਦਪ੍ਰਕਾਸ਼ ਜੀ, ਦੀਪਕ ਮਿੱਢਾ ਜੀ, ਅਵਨਿੰਦਰ ਕੌਰ ਜੀ, ਦਵਿੰਦਰ ਕੌਰ ਜੀ ਆਦਿ ਦੇ ਨਾਲ਼ ਰਾਜਪੁਰਾ ਪਿੰਡ ਦੇ ਸਾਥੀ ਸੱਜਣ ਸਰਪੰਚ ਬਲਜੀਤ ਚਾਹਲ ਜੀ,ਦੇਵੇਂਦਰ ਭਾਂਬੁ ਜੀ ਖ਼ਾਲਸਾ, ਹਰਚਰਨ ਸਿੰਘ, ਰਾਮ ਨਿਵਾਸ ਚੌਧਰੀ ਅਤੇ ਆਮ ਆਦਮੀ ਪਾਰਟੀ ਦੇ ਯੂਥ ਸਾਥੀ ਸਿਮਰਜੀਤ ਸਿੰਘ, ਸ਼ੁੱਭ ਪ੍ਰਤਾਪ ਸਿੰਘ ਤੇ ਬੱਲੂਆਣਾ ਯੂਥ ਸਾਥੀ ਗੁਰਮੀਤ ਬਰਾੜ ਆਜ਼ਮਵਾਲਾ ਆਦਿ ਵੀ ਮੌਜੂਦ ਸਨ।
#ਪ੍ਰੋਤੇਜਵੀਰਬਰਾੜ
#ਸਿੱਖਿਆਸਾਡੀਜ਼ਿੰਮੇਵਾਰੀ
#ਯੂਥਇੰਚਾਰਜਵਿਧਾਨਸਭਾਅਬੋਹਰ
Harjot Singh Bains Meet Hayer Parminder Singh Goldy Laljit Bhullar