11/05/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
10/5/26 ਪਿੰਡ ਹਸਨਪੁਰ ਲੁਧਿਆਣਾ ਵਿਖੇ ਬਾਈ ਜਗਰੂਪ ਸਿੰਘ ਨੂੰ “ਅਕਾਲੀ ਦਲ ਵਾਰਸ ਪੰਜਾਬ ਦੇ” ਦਾ 15 ਮੈਂਬਰੀ ਕਾਰਜਕਾਰੀ ਕਮੇਟੀ ਦਾ ਮੈਂਬਰ ਬਣਨ ਤੇ ਸਮੂਹ ਨਗਰ ਨਿਵਾਸੀ ਅਤੇ ਪੰਚਾਇਤ ਵੱਲੋਂ ਸਰਦਾਰ ਮਨਪ੍ਰੀਤ ਸਿੰਘ ਇਆਲੀ MLA ਹਲਕਾ ਦਾਖਾ ਅਤੇ ਸਰਦਾਰ ਮਨਦੀਪ ਸਿੰਘ ਸਿੱਧੂ (ਸਕੱਤਰ ਜਨਰਲ ਅਕਾਲੀ ਦਲ ਵਾਰਸ ਪੰਜਾਬ ਦੇ) ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ ।
10/05/2026
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਅੱਗੇ ਰੱਖਦਿਆਂ, ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਪੰਥਕ ਅਤੇ ਲੋਕ-ਹਿੱਤ ਦੀ ਰਾਜਨੀਤੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ।
ਫਤਿਹਗੜ੍ਹ ਪੈਲਸ, ਸਿਸਵਾਂ ਰੋਡ ਕੁਰਾਲੀ ਵਿਖੇ ਹੋਏ ਪੰਥਕ ਤੇ ਰਾਜਨੀਤਿਕ ਇਕੱਠ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ, ਜਿਸ ਨੇ ਪੰਥਕ ਚੇਤਨਾ ਅਤੇ ਏਕਤਾ ਦਾ ਸ਼ਾਨਦਾਰ ਸੁਨੇਹਾ ਦਿੱਤਾ। ✊🌾
ਇਸ ਇਕੱਠ ਨੂੰ ਕਾਮਯਾਬ ਬਣਾਉਣ ਲਈ ਪਹੁੰਚੀ ਸਮੂਹ ਸੰਗਤ ਦਾ ਦਿਲੋਂ ਧੰਨਵਾਦ। 🙏
ਐਡ. ਮਨਦੀਪ ਸਿੰਘ ਸਿੱਧੂ
ਸਕੱਤਰ ਜਰਨਲ
ਅਕਾਲੀ ਦਲ ਵਾਰਿਸ ਪੰਜਾਬ
05/05/2026
ਪਾਰਟੀ ਦੀ ਮਜ਼ਬੂਤੀ ਅਤੇ ਬੀਬੀਆਂ ਦੀ ਸ਼ਮੂਲੀਅਤ ਲਈ ਅਹਿਮ ਮੀਟਿੰਗਾਂ! ✊🌾
ਅੱਜ ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਮੋਗਾ (ਲੁਧਿਆਣਾ ਰੋਡ) ਸਥਿਤ ਦਫ਼ਤਰ ਵਿਖੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਇਕੱਤਰਤਾ ਹੋਈ।
ਸਭ ਤੋਂ ਪਹਿਲਾਂ ਇਸਤਰੀ ਵਿੰਗ ਵੱਲੋਂ ਬੀਬੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਪੰਜਾਬ ਦੀ ਤਰੱਕੀ ਅਤੇ ਸਮਾਜ ਦੀ ਉਸਾਰੀ ਵਿੱਚ ਔਰਤਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ, ਅਤੇ ਪਾਰਟੀ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਵਚਨਬੱਧ ਹੈ। ✨
ਇਸ ਉਪਰੰਤ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਇੱਕ ਅਹਿਮ ਮੀਟਿੰਗ ਹੋਈ। ਇਸ ਦੌਰਾਨ ਆਉਣ ਵਾਲੇ ਸਮੇਂ ਦੀਆਂ ਰਣਨੀਤੀਆਂ ਉਲੀਕੀਆਂ ਗਈਆਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਪੰਜਾਬ ਦੇ ਘਰ-ਘਰ ਤੱਕ ਪਹੁੰਚਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਐਡ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ
📍 ਸਥਾਨ: ਅਕਾਲੀ ਦਲ ਵਾਰਿਸ ਪੰਜਾਬ ਦਫ਼ਤਰ, ਲੁਧਿਆਣਾ ਰੋਡ, ਮੋਗਾ।
ਆਓ, ਸਾਰੇ ਰਲ ਕੇ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਹੱਕਾਂ ਲਈ ਇੱਕਜੁੱਟ ਹੋਈਏ!
01/05/2026
ਅੱਜ ਬੁੱਧ ਪੂਰਨਿਮਾ ਦੇ ਪਵਿੱਤਰ ਮੌਕੇ ‘ਤੇ,
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਮੂਹ ਸੰਗਤ ਨੂੰ ਦਿਲੋਂ ਵਧਾਈਆਂ।
ਗੌਤਮ ਬੁੱਧ ਦਾ ਸੰਦੇਸ਼ ਸਾਨੂੰ ਸਿੱਖਾਉਂਦਾ ਹੈ ਕਿ
ਰਾਜਨੀਤੀ ਸਿਰਫ਼ ਸੱਤਾ ਲਈ ਨਹੀਂ,
ਸਗੋਂ ਲੋਕਾਂ ਦੀ ਸੇਵਾ, ਇਨਸਾਫ ਅਤੇ ਬਰਾਬਰੀ ਲਈ ਹੋਣੀ ਚਾਹੀਦੀ ਹੈ।
ਅੱਜ ਦੇ ਸਮੇਂ ਵਿੱਚ, ਜਦੋਂ ਸਮਾਜ ਵੰਡ ਅਤੇ ਨਫ਼ਰਤ ਨਾਲ ਜੂਝ ਰਿਹਾ ਹੈ,
ਸਾਨੂੰ ਬੁੱਧ ਦੇ ਰਾਹ ‘ਤੇ ਚੱਲਦਿਆਂ—
ਸ਼ਾਂਤੀ ਨੂੰ ਮਜ਼ਬੂਤ ਕਰਨਾ
ਸੱਚ ਅਤੇ ਇਨਸਾਫ ਲਈ ਖੜ੍ਹਨਾ
ਕਮਜ਼ੋਰ ਵਰਗਾਂ ਦੀ ਆਵਾਜ਼ ਬਣਨਾ
ਅਕਾਲੀ ਦਲ ਵਾਰਿਸ ਪੰਜਾਬ ਦੇ ਵਚਨਬੱਧ ਹੈ ਕਿ
ਲੋਕਾਂ ਦੇ ਹੱਕਾਂ ਦੀ ਰੱਖਿਆ ਕਰੇਗਾ ਅਤੇ
ਇੱਕ ਨਿਆਂਪੂਰਨ, ਸ਼ਾਂਤਮਈ ਸਮਾਜ ਦੀ ਨਿਰਮਾਣ ਲਈ ਕੰਮ ਕਰੇਗਾ।
👉 ਆਓ, ਇਸ ਬੁੱਧ ਪੂਰਨਿਮਾ ‘ਤੇ ਅਸੀਂ ਸਾਰੇ ਮਿਲ ਕੇ
ਸ਼ਾਂਤੀ, ਸਚਾਈ ਅਤੇ ਸੇਵਾ ਦੇ ਰਾਹ ‘ਤੇ ਅੱਗੇ ਵਧੀਏ।
ਬੁੱਧ ਪੂਰਨਿਮਾ ਦੀਆਂ ਦਿਲੋਂ ਵਧਾਈਆਂ 🙏
—
ਐਡ. ਮਨਦੀਪ ਸਿੰਘ ਸਿੱਧੂ
ਸਕੱਤਰ ਜਰਨਲ
ਅਕਾਲੀ ਦਲ ਵਾਰਿਸ ਪੰਜਾਬ ਦੇ
01/05/2026
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ‘ਤੇ
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸਾਰੇ ਮਜ਼ਦੂਰ ਭਰਾ-ਭੈਣਾਂ ਨੂੰ
ਦਿਲੋਂ ਨਮਨ ਅਤੇ ਸਤਿਕਾਰ।
ਮਜ਼ਦੂਰ ਵਰਗ ਸਮਾਜ ਦੀ ਰੀੜ ਦੀ ਹੱਡੀ ਹੈ।
ਉਨ੍ਹਾਂ ਦੇ ਹੱਕਾਂ ਦੀ ਰੱਖਿਆ, ਨੌਜਵਾਨਾਂ ਦੇ ਭਵਿੱਖ ਅਤੇ ਪੰਜਾਬ ਦੀ ਤਰੱਕੀ ਲਈ
ਅਸੀਂ ਹਮੇਸ਼ਾ ਵਚਨਬੱਧ ਹਾਂ।
ਆਓ, ਇਸ ਦਿਨ ‘ਤੇ ਸਾਰੇ ਮਿਲਕੇ ਮਜ਼ਦੂਰਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਬਣਾਈਏ
ਅਤੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋਈਏ।
ਐਡ. ਮਨਦੀਪ ਸਿੰਘ ਸਿੱਧੂ
ਸਕੱਤਰ ਜਰਨਲ
ਅਕਾਲੀ ਦਲ ਵਾਰਿਸ ਪੰਜਾਬ ਦੇ
01/05/2026
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਤਿਕਾਰਯੋਗ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਾਰਟੀ ਦੇ ਯੂਥ ਵਿੰਗ ਨੂੰ ਸਚਾਰੂ ਢੰਗ ਨਾਲ ਚਲਾਉਣ ਅਤੇ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ,
ਸ੍ਰੀ ਸੁਖਦੇਵ ਸਿੰਘ ਕਾਦੀਆਂ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ।
ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਸਮਰਪਣ ਅਤੇ ਜਜ਼ਬੇ ਨਾਲ ਨਿਭਾਉਣਗੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
---
ਐਡ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ
30/04/2026
ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 15 ਮੈਂਬਰੀ ਕਾਰਜਕਾਰੀ ਕਮੇਟੀ ਦੀ ਰਚਨਾ ਕਰਦਿਆਂ ਭਾਈ ਜਗਰੂਪ ਸਿੰਘ ਨੂੰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਹ ਨਿਯੁਕਤੀ ਪਾਰਟੀ ਪ੍ਰਤੀ ਉਨ੍ਹਾਂ ਦੀ ਨਿਸ਼ਠਾ, ਸੇਵਾ ਭਾਵਨਾ ਅਤੇ ਸਮਰਪਣ ਨੂੰ ਮੱਦੇਨਜ਼ਰ ਰੱਖਦਿਆਂ ਕੀਤੀ ਗਈ ਹੈ। ਸਾਨੂੰ ਯਕੀਨ ਹੈ ਕਿ ਭਾਈ ਜਗਰੂਪ ਸਿੰਘ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਐਡ. ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ
30/04/2026
ਅੱਜ ਹਲਕਾ ਫਿਰੋਜ਼ਪੁਰ ਦਿਹਾਤੀ ਵਿਖੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਇੱਕ ਅਹਿਮ ਪੰਥਕ ਮੀਟਿੰਗ ਕਰਵਾਈ ਗਈ। ਇਹ ਉਪਰਾਲਾ ਹਲਕੇ ਦੇ ਮੁੱਖ ਸੇਵਾਦਾਰ ਡਾ. ਅਵਤਾਰ ਸਿੰਘ ਜੀ ਸ. ਕਰਨਵੀਰ ਸਿੰਘ ਅਤੇ ਹੋਰ ਸਤਿਕਾਰਯੋਗ ਸਿੰਘਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ! 🙏
ਐਡ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ
29/04/2026
ਗੁਰਸਿੱਖ ਵਿਦਿਆਰਥੀ ਨਾਲ ਜ਼ਿਆਦਤੀ: ਕੀ ਸੱਚ ਬੋਲਣਾ ਗੁਨਾਹ ਹੈ?
DCM ਸਕੂਲ ਕੋਟਕਪੂਰਾ ਵਿੱਚ ਇੱਕ ਗੁਰਸਿੱਖ ਵਿਦਿਆਰਥੀ ਨਾਲ ਅਧਿਆਪਕ ਵੱਲੋਂ ਕੀਤੀ ਗਈ ਕੁੱਟਮਾਰ ਦੀ ਘਟਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੇ ਇੰਦਰਾ ਗਾਂਧੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਹਮਲੇ ਦੀ ਇਤਿਹਾਸਕ ਸੱਚਾਈ ਬਿਆਨ ਕੀਤੀ, ਜਿਸ ਤੋਂ ਬਾਅਦ ਉਸਨੂੰ ਸਜ਼ਾ ਦਾ ਸਾਹਮਣਾ ਕਰਨਾ ਪਿਆ।
ਇਹ ਮਾਮਲਾ ਸਿਰਫ਼ ਇੱਕ ਵਿਦਿਆਰਥੀ ਨਾਲ ਹੋਈ ਬਦਸਲੂਕੀ ਨਹੀਂ, ਸਗੋਂ ਅਭਿਵੈਕਤੀ ਦੀ ਆਜ਼ਾਦੀ ਅਤੇ ਇਤਿਹਾਸਕ ਸੱਚਾਈ ਨੂੰ ਦਬਾਉਣ ਦੇ ਰੁਝਾਨ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਸਿੱਖ ਬੱਚਿਆਂ ਦੀ ਸੋਚ ਅਤੇ ਪਹਿਚਾਣ ਨੂੰ ਦਬਾਅ ਹੇਠ ਲਿਆਉਣ ਵਾਲੀਆਂ ਕੋਸ਼ਿਸ਼ਾਂ ਕਿਸੇ ਵੀ ਤਰ੍ਹਾਂ ਕਬੂਲਯੋਗ ਨਹੀਂ ਹੋ ਸਕਦੀਆਂ।
ਸਿੱਖਿਆ ਸੰਸਥਾਵਾਂ ਦਾ ਮਕਸਦ ਬੱਚਿਆਂ ਵਿੱਚ ਸੋਚ, ਸੰਵਾਦ ਅਤੇ ਸਹੀ ਇਤਿਹਾਸਕ ਸਮਝ ਪੈਦਾ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਡਰ ਅਤੇ ਦਬਾਅ ਦਾ ਮਾਹੌਲ ਬਣਾਉਣਾ। ਕਿਸੇ ਨਾਬਾਲਗ ਵਿਦਿਆਰਥੀ ਉੱਤੇ ਸਰੀਰਕ ਹਿੰਸਾ ਵਰਤਣਾ ਨੈਤਿਕ ਅਤੇ ਕਾਨੂੰਨੀ ਦੋਵੇਂ ਪੱਖੋਂ ਗਲਤ ਹੈ।
ਅਸੀਂ ਇਸ ਘਟਨਾ ਦੀ ਕੜੀ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਸੰਬੰਧਿਤ ਅਧਿਕਾਰੀ ਤੁਰੰਤ ਕਾਰਵਾਈ ਕਰਨ, ਦੋਸ਼ੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਅਤੇ ਵਿਦਿਆਰਥੀ ਨੂੰ ਇਨਸਾਫ਼ ਦਿੱਤਾ ਜਾਵੇ।
ਐਡ ਮਨਦੀਪ ਸਿੰਘ ਸਿੱਧੂ
ਸਕੱਤਰ ਜਨਰਲ
ਅਕਾਲੀ ਦਲ ਵਾਰਿਸ ਪੰਜਾਬ ਦੇ