District Public Relations Office Amritsar

Call Directions Contact the organization

District Public Relations Office Amritsar District Public Relations Officer Amritsar
(1)

ਹਲਕਾ ਜੰਡਿਆਲਾ ਗੁਰੂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਜਾਣ ਦਾ ਸਿਲਸਲਾ ਲਗਾਤਾਰ ਜਾਰੀ ਜੰਡਿਆਲਾ ਗੁਰੂ ਦੇ ਵਾਰਡ ਨੰਬਰ 1 ਤੋਂ 8...
03/11/2026

ਹਲਕਾ ਜੰਡਿਆਲਾ ਗੁਰੂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਜਾਣ ਦਾ ਸਿਲਸਲਾ ਲਗਾਤਾਰ ਜਾਰੀ

ਜੰਡਿਆਲਾ ਗੁਰੂ ਦੇ ਵਾਰਡ ਨੰਬਰ 1 ਤੋਂ 85ਵੀਂ ਤੀਰਥ ਯਾਤਰਾ ਬੱਸ ਰਵਾਨਾ

ਸੰਗਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਧਾਮ ਦੇ ਕਰਵਾਏ ਜਾਣਗੇ ਦਰਸ਼ਨ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀ ਸੰਗਤ ਨੂੰ ਮਿਲ ਰਿਹਾ ਭਰਪੂਰ ਫਾਇਦਾ - ਹਰਭਜਨ ਸਿੰਘ ਈ.ਟੀ.ਓ

ਜੰਡਿਆਲਾ ਗੁਰੂ/ਅੰਮ੍ਰਿਤਸਰ, 3 ਨਵੰਬਰ ( ) - ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਜੰਡਿਆਲਾ ਗੁਰੂ ਤੋਂ ਤੀਰਥ ਯਾਤਰਾ ਬੱਸ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੱਜ ਜੰਡਿਆਲਾ ਗੁਰੂ ਦੇ ਵਾਰਡ ਨੰਬਰ 1 ਤੋਂ ਹਲਕੇ ਦੀ 85ਵੀਂ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਬੱਸ ਰਾਹੀਂ ਸੰਗਤ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਧਾਮ ਦੇ ਦਰਸ਼ਨ ਕਰੇਗੀ।

ਸੰਗਤ ਨੂੰ ਰਵਾਨਾ ਕਰਨ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਸੂਬਾ ਵਾਸੀਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਯਾਤਰਾ ਪੂਰੀ ਤਰ੍ਹਾਂ ਮੁਫ਼ਤ ਹੈ। ਯਾਤਰੀਆਂ ਨੂੰ ਧਾਰਮਿਕ ਸਥਾਨਾਂ ਤੱਕ ਲਿਜਾਣ ਅਤੇ ਵਾਪਸ ਲਿਆਉਣ ਤੋਂ ਇਲਾਵਾ ਯਾਤਰਾ ਦੌਰਾਨ ਰਹਿਣ-ਸਹਿਣ ਸਮੇਤ ਲੋੜੀਂਦੇ ਪ੍ਰਬੰਧ ਵੀ ਸੂਬਾ ਸਰਕਾਰ ਵੱਲੋਂ ਕੀਤੇ ਜਾਂਦੇ ਹਨ, ਤਾਂ ਜੋ ਹਰ ਵਰਗ ਦੇ ਲੋਕ ਬਿਨਾਂ ਕਿਸੇ ਆਰਥਿਕ ਬੋਝ ਦੇ ਆਪਣੀ ਧਾਰਮਿਕ ਆਸਥਾ ਅਨੁਸਾਰ ਤੀਰਥ ਅਸਥਾਨਾਂ ਦੇ ਦਰਸ਼ਨ ਕਰ ਸਕਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਵਿਧਾਨ ਸਭਾ ਹਲਕਾ ਜਡਿਆਲਾ ਗੁਰੂ ਦੀ ਸੰਗਤ ਨੂੰ ਭਰਪੂਰ ਲਾਭ ਮਿਲ ਰਿਹਾ ਹੈ ਅਤੇ ਅੱਜ ਹਲਕੇ ਵਿੱਚੋਂ 85ਵੀਂ ਤੀਰਥ ਯਾਤਰਾ ਬੱਸ ਰਵਾਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।

ਤੀਰਥ ਯਾਤਰਾ ਕਰਨ ਵਾਲੇ ਯਾਤਰੂਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।

OFFICE OF THE DISTRICT PUBLIC RELATIONS OFFICER, AMRITSAR

The departure of buses under the Chief Minister's Pilgrimage Scheme from Jandiala Guru Assembly Constituency continues unabated

85th pilgrimage bus flagged off from Ward No. 1 of Jandiala Guru

Devotees to pay obeisance at Sri Anandpur Sahib, Sri Kiratpur Sahib and Sri Naina Devi Shrine

People of Jandiala Guru Assembly Constituency are benefiting immensely from the Chief Minister's Pilgrimage Scheme – Harbhajan Singh ETO

Jandiala Guru/Amritsar, November 3 ( ) – The departure of pilgrimage buses from Jandiala Guru Assembly Constituency under the Punjab Government's Chief Minister's Pilgrimage Scheme is continuing uninterrupted. Cabinet Minister for Public Works, S. Harbhajan Singh ETO, today flagged off the 85th pilgrimage bus from Ward No. 1 of Jandiala Guru. Through this bus, devotees will visit Sri Anandpur Sahib, Sri Kiratpur Sahib and Sri Naina Devi Shrine.

While flagging off the bus, Cabinet Minister Harbhajan Singh ETO said that the Punjab Government, under the leadership of Chief Minister S. Bhagwant Singh Mann, is implementing the Chief Minister's Pilgrimage Scheme, under which residents of the state are being provided free visits to various religious places.

He said that the pilgrimage is completely free of cost. Besides transportation to and from the religious destinations, the state government also makes necessary arrangements for the pilgrims, including their stay and other essential facilities during the journey. This ensures that people from all sections of society can visit religious places according to their faith without bearing any financial burden.

The Cabinet Minister further said that the people of Jandiala Guru Assembly Constituency are immensely benefiting from the Chief Minister's Pilgrimage Scheme, and the 85th pilgrimage bus from the constituency was flagged off today. He added that the people of the state are fully satisfied with the scheme.

The devotees undertaking the pilgrimage appreciated this initiative of the Punjab Government and expressed their gratitude to Chief Minister S. Bhagwant Singh Mann.

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰੱਗ ਹੌਟਸਪੌਟ ਇਲਾਕਿਆਂ ਵਿੱਚ ਖੇਡ ਮੁਕਾਬਲੇ ਜਾਰੀ ਗਵਾਲ ਮੰਡੀ ਵਿਖੇ ਛੋਟੇ ਬੱਚਿਆਂ...
03/11/2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰੱਗ ਹੌਟਸਪੌਟ ਇਲਾਕਿਆਂ ਵਿੱਚ ਖੇਡ ਮੁਕਾਬਲੇ ਜਾਰੀ

ਗਵਾਲ ਮੰਡੀ ਵਿਖੇ ਛੋਟੇ ਬੱਚਿਆਂ ਦਾ ਕਬੱਡੀ ਸ਼ੋਅ ਮੈਚ ਕਰਵਾਇਆ

ਡੀ.ਐਸ.ਪੀ. ਇੰਦਰਜੀਤ ਸਿੰਘ ਨੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ

ਅੰਮ੍ਰਿਤਸਰ, 3 ਨਵੰਬਰ – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਡਰੱਗ ਹੌਟਸਪੌਟ ਇਲਾਕਿਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਨਾਖ਼ਤ ਕੀਤੇ ਗਏ 56 ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਖੇਡ ਵਿਭਾਗ ਵੱਲੋਂ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 27 ਅਕਤੂਬਰ ਤੋਂ 14 ਨਵੰਬਰ 2026 ਤੱਕ ਹਰ ਹਫ਼ਤੇ ਦੋ ਪਿੰਡਾਂ ਅਤੇ ਇਲਾਕਿਆਂ ਵਿੱਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਇਸੇ ਲੜੀ ਤਹਿਤ ਛੇਹਰਟਾ ਦੇ ਡਰੱਗ ਹੌਟਸਪੌਟ ਇਲਾਕੇ ਗਵਾਲ ਮੰਡੀ ਵਿਖੇ ਛੋਟੇ ਬੱਚਿਆਂ ਦਾ ਕਬੱਡੀ ਸ਼ੋਅ ਮੈਚ ਕਰਵਾਇਆ ਗਿਆ। ਇਸ ਮੌਕੇ ਡੀ.ਐਸ.ਪੀ. ਛੇਹਰਟਾ ਸ੍ਰੀ ਇੰਦਰਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਖਿਡਾਰੀਆਂ ਅਤੇ ਮੈਚ ਦੇਖਣ ਆਏ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਹਨ।

ਇਸ ਮੌਕੇ ਖੇਡ ਵਿਭਾਗ ਵੱਲੋਂ ਸ੍ਰੀ ਜਸਪ੍ਰੀਤ ਸਿੰਘ, ਫਿਜ਼ੀਕਲ ਟਰੇਨਰ ਅਤੇ ਸ੍ਰੀ ਮਨਜੀਤ ਸਿੰਘ, ਫੁੱਟਬਾਲ ਕੋਚ ਵੀ ਹਾਜ਼ਰ ਸਨ।

OFFICE OF THE DISTRICT PUBLIC RELATIONS OFFICER, AMRITSAR

District Administration Organises Sports Competitions in Drug Hotspot Areas under 'War Against Drugs' Campaign

Kabaddi show match for young children organised at Gawal Mandi

DSP Inderjit Singh motivates children to participate in sports and stay away from drugs

Amritsar, November 3 – Under the Punjab Government's 'War Against Drugs' campaign, various sports activities are being organised in drug hotspot areas of Amritsar district to create awareness against drug abuse. As part of this initiative, 56 villages and urban areas have been identified by the District Administration, where the Sports Department is organising various sports competitions.

In accordance with the directions of the Punjab Government, sports competitions in different disciplines are being organised in two villages or localities every week, from October 27 to November 14, 2026, with the support of the District Administration. The objective is to engage youth in sports and motivate them to stay away from drugs.

As part of this initiative, a kabaddi show match for young children was organised at Gawal Mandi, a drug hotspot area in the Chheharta constituency. DSP Chheharta, Mr. Inderjit Singh, attended the event as a special guest and encouraged the children to actively participate in sports and stay away from drugs.

Addressing the players and spectators present at the match, he said that sports play a vital role in the physical and mental development of children. Sports help channel the energy of young people in a positive direction and also play an important role in keeping them away from social evils such as drug abuse.

On the occasion, Mr. Jaspreet Singh, Physical Trainer, and Mr. Manjit Singh, Football Coach, from the Sports Department were also present.

"ਦਿਨ ਕੀ ਸ਼ੁਰੂਆਤ, ਜਨ ਗਣ ਮਨ ਕੇ ਸਾਥ": ਅੰਮ੍ਰਿਤਸਰ ਜ਼ਿਲ੍ਹਾ ਅਦਾਲਤਾਂ ਦੇ ਨਿਆਇਕ ਅਧਿਕਾਰੀਆਂ ਨੇ ਰਾਸ਼ਟਰੀ ਗੀਤ ਨਾਲ ਦਿਨ ਦੀ ਸ਼ੁਰੂਆਤ ਕੀਤੀਅੰ...
03/11/2026

"ਦਿਨ ਕੀ ਸ਼ੁਰੂਆਤ, ਜਨ ਗਣ ਮਨ ਕੇ ਸਾਥ": ਅੰਮ੍ਰਿਤਸਰ ਜ਼ਿਲ੍ਹਾ ਅਦਾਲਤਾਂ ਦੇ ਨਿਆਇਕ ਅਧਿਕਾਰੀਆਂ ਨੇ ਰਾਸ਼ਟਰੀ ਗੀਤ ਨਾਲ ਦਿਨ ਦੀ ਸ਼ੁਰੂਆਤ ਕੀਤੀ

ਅੰਮ੍ਰਿਤਸਰ, ਪੰਜਾਬ — ਅੰਮ੍ਰਿਤਸਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਮੈਡਮ ਜਤਿੰਦਰ ਕੌਰ ਦੀ ਰਹਿਨੁਮਾਈ ਹੇਠ ਇੱਕ ਦੇਸ਼ ਭਗਤੀ ਅਤੇ ਪ੍ਰੇਰਣਾਦਾਇਕ ਪਹਿਲਕਦਮੀ ਤਹਿਤ, ਜ਼ਿਲ੍ਹਾ ਅਦਾਲਤਾਂ ਦੇ ਹੈੱਡਕੁਆਰਟਰ ਵਿਖੇ ਤਾਇਨਾਤ ਨਿਆਇਕ ਅਧਿਕਾਰੀਆਂ ਨੇ ਆਪਣੇ ਸਰਕਾਰੀ ਕੰਮਕਾਜ ਵਾਲੇ ਦਿਨ ਦੀ ਸ਼ੁਰੂਆਤ ਕਰਨ ਲਈ ਇੱਕ ਨਵੀਂ ਸੁਹਿਰਦ ਪਰੰਪਰਾ ਸ਼ੁਰੂ ਕੀਤੀ ਹੈ। "ਦਿਨ ਕੀ ਸ਼ੁਰੂਆਤ, ਜਨ ਗਣ ਮਨ ਕੇ ਸਾਥ" ਦੇ ਏਕਤਾ ਵਾਲੇ ਥੀਮ ਨੂੰ ਅਪਣਾਉਂਦੇ ਹੋਏ, ਅਧਿਕਾਰੀ ਹੁਣ ਆਪਣੀ ਨਿਆਇਕ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਉਣ ਲਈ ਰੋਜ਼ਾਨਾ ਸਵੇਰੇ 9:30 ਵਜੇ ਅਦਾਲਤੀ ਕੰਪਲੈਕਸ ਵਿੱਚ ਇਕੱਠੇ ਹੋ ਰਹੇ ਹਨ।

ਇਸ ਸਵੇਰ ਦੀ ਸਭਾ ਦਾ ਉਦੇਸ਼ ਅਦਾਲਤ ਦੇ ਅਧਿਕਾਰੀਆਂ ਵਿੱਚ ਰਾਸ਼ਟਰੀ ਮਾਣ, ਇਕਜੁੱਟਤਾ ਅਤੇ ਸੰਵਿਧਾਨਕ ਫਰਜ਼ ਦੀ ਨਵੀਂ ਭਾਵਨਾ ਪੈਦਾ ਕਰਨਾ ਹੈ। ਜਿਵੇਂ ਕਿ ਨਾਲ ਜਾਰੀ ਫੋਟੋ, image.png ਵਿੱਚ ਦਿਖਾਇਆ ਗਿਆ ਹੈ, ਨਿਆਇਕ ਅਧਿਕਾਰੀ, ਆਪਣੀ ਰਸਮੀ ਅਦਾਲਤੀ ਪੁਸ਼ਾਕ ਵਿੱਚ ਮਾਣ ਨਾਲ ਸਜੇ ਹੋਏ, ਰਾਸ਼ਟਰੀ ਗੀਤ ਦੀ ਇਸ ਸਨਮਾਨਜਨਕ ਪੇਸ਼ਕਾਰੀ ਵਿੱਚ ਹਿੱਸਾ ਲੈਣ ਲਈ ਅਦਾਲਤ ਦੀ ਇਮਾਰਤ ਦੇ ਬਾਹਰ ਇੱਕਜੁੱਟ ਹੋ ਕੇ ਖੜ੍ਹੇ ਹੋਏ।

ਜਨ ਗਣ ਮਨ ਦਾ ਸਮੂਹਿਕ ਗਾਇਨ ਉਨ੍ਹਾਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਆਦਰਸ਼ਾਂ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਦੀ ਰੱਖਿਆ ਕਰਨ ਦੀ ਨਿਆਂਪਾਲਿਕਾ ਨੇ ਸਹੁੰ ਖਾਧੀ ਹੈ। ਹਰ ਸਵੇਰ ਦੇਸ਼ ਦਾ ਸਨਮਾਨ ਕਰਨ ਲਈ ਕੁਝ ਪਲ ਕੱਢ ਕੇ, ਅਧਿਕਾਰੀ ਦਿਨ ਭਰ ਨਿਆਂ ਪ੍ਰਸ਼ਾਸਨ ਲਈ ਇੱਕ ਕੇਂਦਰਿਤ, ਸਮਰਪਿਤ ਅਤੇ ਸੁਮੇਲ ਵਾਲਾ ਮਾਹੌਲ ਸਿਰਜਦੇ ਹਨ।

ਅੰਮ੍ਰਿਤਸਰ ਦੀਆਂ ਜ਼ਿਲ੍ਹਾ ਅਦਾਲਤਾਂ ਭਾਰਤ ਦੇ ਸੰਵਿਧਾਨ ਦੀਆਂ ਸਰਵਉੱਚ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਦ੍ਰਿੜਤਾ ਨਾਲ ਵਚਨਬੱਧ ਹਨ। ਸਵੇਰੇ 9:30 ਵਜੇ ਦਾ ਇਹ ਨਵਾਂ ਇਕੱਠ ਉਸ ਪ੍ਰਣ ਦੀ ਰੋਜ਼ਾਨਾ ਪੁਸ਼ਟੀ ਵਜੋਂ ਕੰਮ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਦਿਨ ਦਾ ਕੰਮ ਦੇਸ਼ ਅਤੇ ਇਸਦੇ ਨਾਗਰਿਕਾਂ ਲਈ ਡੂੰਘੇ ਸਤਿਕਾਰ ਵਿੱਚ ਜੁੜਿਆ ਹੋਇਆ ਹੈ।

*ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਰਚਿਆ ਇਤਿਹਾਸ; ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ**ਸਬ-ਜੂਨੀਅਰ ਲੜਕੀਆਂ ਦੇ ਟੀਮ ...
03/11/2026

*ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਰਚਿਆ ਇਤਿਹਾਸ; ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ*

*ਸਬ-ਜੂਨੀਅਰ ਲੜਕੀਆਂ ਦੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ; ਅੰਮ੍ਰਿਤਸਰ ਦੀਆਂ ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਵੀ ਜੇਤੂ ਟੀਮ ਦਾ ਹਿੱਸਾ

*ਖਿਡਾਰਨਾਂ ਨੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਵਿਸ਼ੇਸ਼ ਯਤਨਾਂ, ਕੋਚਾਂ ਦੀ ਅਗਵਾਈ ਅਤੇ ਮਾਪਿਆਂ ਦੇ ਸਹਿਯੋਗ ਲਈ ਕੀਤਾ ਧੰਨਵਾਦ

ਅੰਮ੍ਰਿਤਸਰ, 3 ਨਵੰਬਰ:

ਪੰਜਾਬ ਦੀਆਂ ਹੋਣਹਾਰ ਸਾਈਕਲਿਸਟ ਧੀਆਂ ਨੇ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਦਿਆਂ ਸੋਨ ਤਗਮਾ ਜਿੱਤ ਕੇ ਸੂਬੇ ਦਾ ਮਾਣ ਵਧਾਇਆ ਹੈ। ਰਾਂਚੀ ਦੇ ਸਾਈਕਲਿੰਗ ਵੈਲੋਡਰੋਮ ਵਿਖੇ ਚੱਲ ਰਹੀ 78ਵੀਂ ਸੀਨੀਅਰ, 55ਵੀਂ ਜੂਨੀਅਰ ਅਤੇ 41ਵੀਂ ਸਬ-ਜੂਨੀਅਰ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੀ ਸਬ-ਜੂਨੀਅਰ ਲੜਕੀਆਂ ਦੀ ਟੀਮ ਨੇ ਟੀਮ ਸਪ੍ਰਿੰਟ ਮੁਕਾਬਲੇ ਵਿੱਚ 1 ਮਿੰਟ 16 ਸੈਕਿੰਡ ਦਾ ਸਮਾਂ ਦਰਜ ਕਰਦਿਆਂ ਇਹ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੇਤੂ ਟੀਮ ਵਿੱਚ ਪ੍ਰੀਤੀ ਸ਼ਾਹ, ਗੁਨਤਾਸ ਸੰਧੂ, ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਖਿਡਾਰਨਾਂ ਦੀ ਸਖ਼ਤ ਮਿਹਨਤ, ਲਗਾਤਾਰ ਅਭਿਆਸ ਅਤੇ ਆਪਸੀ ਤਾਲਮੇਲ ਨੇ ਪੰਜਾਬ ਨੂੰ ਕੌਮੀ ਪੱਧਰ ’ਤੇ ਇਹ ਸੁਨਹਿਰੀ ਸਫ਼ਲਤਾ ਦਿਵਾਈ ਹੈ।

ਇਸ ਜਿੱਤ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਦੋ ਖਿਡਾਰਨਾਂ ਜਪਨੀਤ ਕੌਰ ਅਤੇ ਪਲਕਪ੍ਰੀਤ ਕੌਰ ਦੀ ਸ਼ਮੂਲੀਅਤ ਨੇ ਜ਼ਿਲ੍ਹੇ ਦੇ ਖੇਡ ਪ੍ਰੇਮੀਆਂ ਦਾ ਮਾਣ ਵੀ ਵਧਾਇਆ ਹੈ। ਜਪਨੀਤ ਕੌਰ, ਪਿਤਾ ਜਗਦੀਪ ਸਿੰਘ ਅਤੇ ਮਾਤਾ ਸੁਖਜਿੰਦਰ ਕੌਰ ਦੀ ਧੀ ਹੈ, ਜਦਕਿ ਪਲਕਪ੍ਰੀਤ ਕੌਰ, ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਦੀ ਧੀ ਹੈ। ਟੀਮ ਦੀ ਸਾਥੀ ਖਿਡਾਰਨ ਲੁਧਿਆਣਾ ਦੀ ਪ੍ਰੀਤੀ ਸ਼ਾਹ, ਪਿਤਾ ਗਣੇਸ਼ ਸ਼ਾਹ ਅਤੇ ਮਾਤਾ ਰੇਣੂ ਦੇਵੀ ਦੀ ਧੀ ਹੈ, ਜਦਕਿ ਪਟਿਆਲਾ ਦੀ ਗੁਨਤਾਸ ਸੰਧੂ, ਪਿਤਾ ਗੁਰਮੀਤ ਸਿੰਘ ਅਤੇ ਮਾਤਾ ਪੂਨਮਦੀਪ ਕੌਰ ਦੀ ਧੀ ਹੈ।

ਕਾਹਲੋਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੀ ਤਿਆਰੀ ਲਈ ਪੰਜਾਬ ਸਾਈਕਲਿੰਗ ਟੀਮ ਦਾ ਸਿਖਲਾਈ ਕੈਂਪ ਲੁਧਿਆਣਾ ਵਿਖੇ ਲਗਾਇਆ ਗਿਆ ਸੀ। ਕੈਂਪ ਦੌਰਾਨ ਖਿਡਾਰਨਾਂ ਨੇ ਕੋਚਾਂ ਦੀ ਨਿਗਰਾਨੀ ਹੇਠ ਸਖ਼ਤ ਅਭਿਆਸ ਕੀਤਾ। ਉਨ੍ਹਾਂ ਕਿਹਾ ਕਿ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਨਾ ਖਿਡਾਰਨਾਂ ਦੀ ਲਗਨ ਅਤੇ ਯੋਜਨਾਬੱਧ ਤਿਆਰੀ ਦਾ ਨਤੀਜਾ ਹੈ।

ਇਸ ਪ੍ਰਾਪਤੀ ’ਤੇ ਖਿਡਾਰਨਾਂ ਨੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਉਨ੍ਹਾਂ ਦੀ ਤਿਆਰੀ ਅਤੇ ਹੌਸਲਾ-ਅਫ਼ਜ਼ਾਈ ਲਈ ਕੀਤੇ ਵਿਸ਼ੇਸ਼ ਯਤਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੀ ਸਫ਼ਲਤਾ ਵਿੱਚ ਕੋਚਾਂ ਦੀ ਅਗਵਾਈ ਅਤੇ ਮਾਪਿਆਂ ਦੇ ਨਿਰੰਤਰ ਸਹਿਯੋਗ ਨੂੰ ਅਹਿਮ ਦੱਸਿਆ।

ਕਾਹਲੋਂ ਨੇ ਪੰਜਾਬ ਸਾਈਕਲਿੰਗ ਟੀਮ ਦੇ ਮੁੱਖ ਕੋਚ ਸਤਵਿੰਦਰ ਸਿੰਘ, ਕੋਚ ਭੁਪਿੰਦਰ ਕੁਮਾਰ, ਕੋਚ ਇਕਵਿੰਦਰ ਸਿੰਘ ਅਤੇ ਮਹਿਲਾ ਕੋਚ ਹਰਪ੍ਰੀਤ ਕੌਰ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਚਾਂ ਵੱਲੋਂ ਦਿੱਤੀ ਸੁਚੱਜੀ ਸਿਖਲਾਈ ਅਤੇ ਖਿਡਾਰਨਾਂ ਵੱਲੋਂ ਕੀਤੇ ਨਿਰੰਤਰ ਅਭਿਆਸ ਸਦਕਾ ਹੀ ਇਹ ਪ੍ਰਾਪਤੀ ਸੰਭਵ ਹੋਈ ਹੈ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।

ਐਸੋਸੀਏਸ਼ਨ ਦੇ ਖ਼ਜ਼ਾਨਚੀ ਬੀ.ਐੱਸ. ਸੂਦਨ ਅਤੇ ਮੀਤ ਪ੍ਰਧਾਨ ਐੱਸ.ਪੀ. ਸਿੰਘ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਰਾਸ਼ਟਰੀ ਰਿਕਾਰਡ ਨਾਲ ਸੋਨ ਤਗਮਾ ਜਿੱਤਣਾ ਪੰਜਾਬ ਦੇ ਸਮੁੱਚੇ ਸਾਈਕਲਿੰਗ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਹੋਰਨਾਂ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ।

ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ, ਮੁੱਖ ਸਰਪ੍ਰਸਤ ਦਰਸ਼ਨ ਸਿੰਘ ਧਾਲੀਵਾਲ ਯੂਐੱਸਏ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ, ਜਨਰਲ ਸਕੱਤਰ ਮਨਿੰਦਰਪਾਲ ਸਿੰਘ, ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਅਤੇ ਓਲੰਪੀਅਨ ਗੁਰਜੀਤ ਕੌਰ ਨੇ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਸਹਿਯੋਗੀ ਟੀਮ ਨੂੰ ਵਧਾਈ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅੰਮ੍ਰਿਤਸਰ ਵਿੱਚ 12 ਦਸੰਬਰ ਨੂੰ ਨੈਸ਼ਨਲ ਲੋਕ ਅਦਾਲਤ: ਡੀ.ਐਲ.ਐਸ.ਏ (DLSA) ਵੱਲੋਂ ਨਾਗਰਿਕਾਂ ਨੂੰ ਅੰਤਿਮ ਨਿਪਟਾਰੇ ਅਤੇ ਕੋਰਟ ਫੀਸ ਦੀ ਵਾਪਸੀ ਲ...
03/11/2026

ਅੰਮ੍ਰਿਤਸਰ ਵਿੱਚ 12 ਦਸੰਬਰ ਨੂੰ ਨੈਸ਼ਨਲ ਲੋਕ ਅਦਾਲਤ: ਡੀ.ਐਲ.ਐਸ.ਏ (DLSA) ਵੱਲੋਂ ਨਾਗਰਿਕਾਂ ਨੂੰ ਅੰਤਿਮ ਨਿਪਟਾਰੇ ਅਤੇ ਕੋਰਟ ਫੀਸ ਦੀ ਵਾਪਸੀ ਲਈ ਵਿਵਾਦ ਸੁਲਝਾਉਣ ਦੀ ਅਪੀਲ

ਅੰਮ੍ਰਿਤਸਰ, ਪੰਜਾਬ — 3 ਨਵੰਬਰ, 2026 — ਪੰਜਾਬ ਦੇ ਨਾਗਰਿਕਾਂ ਨੂੰ ਜਲਦੀ, ਆਸਾਨ ਅਤੇ ਸਸਤਾ ਨਿਆਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ), ਅੰਮ੍ਰਿਤਸਰ ਨੇ ਸ਼ਨੀਵਾਰ, 12 ਦਸੰਬਰ, 2026 ਨੂੰ ਇੱਕ ਮੈਗਾ ਨੈਸ਼ਨਲ ਲੋਕ ਅਦਾਲਤ ਲਗਾਉਣ ਦਾ ਐਲਾਨ ਕੀਤਾ ਹੈ। ਵਿਵਾਦਾਂ ਦੇ ਨਿਪਟਾਰੇ ਦੀ ਇਹ ਵਿਸ਼ੇਸ਼ ਮੁਹਿੰਮ ਮੈਡਮ ਜਤਿੰਦਰ ਕੌਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਡੀ.ਐਲ.ਐਸ.ਏ, ਅੰਮ੍ਰਿਤਸਰ ਦੀ ਸੁਚੱਜੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ।

ਡੀ.ਐਲ.ਐਸ.ਏ ਵੱਲੋਂ ਸੈਸ਼ਨ ਡਿਵੀਜ਼ਨ, ਅੰਮ੍ਰਿਤਸਰ ਅਧੀਨ ਆਉਂਦੀਆਂ ਸਾਰੀਆਂ ਅਦਾਲਤਾਂ ਵਿੱਚ ਵੱਧ ਤੋਂ ਵੱਧ ਕੇਸਾਂ ਦੇ ਨਿਪਟਾਰੇ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਜ਼ਿਲ੍ਹੇ ਭਰ ਦੇ ਨਿਆਇਕ ਅਧਿਕਾਰੀਆਂ ਵੱਲੋਂ ਰਾਜ਼ੀਨਾਮੇ ਯੋਗ ਫੌਜਦਾਰੀ ਕੇਸਾਂ, ਪਰਿਵਾਰਕ ਝਗੜਿਆਂ, ਮੋਟਰ ਐਕਸੀਡੈਂਟ ਕਲੇਮ, ਸਿਵਲ ਕੇਸ, ਬੈਂਕ ਰਿਕਵਰੀ ਅਤੇ ਟ੍ਰੈਫਿਕ ਚਲਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਆਪਸੀ ਸਹਿਮਤੀ ਨਾਲ ਨਿਪਟਾਏ ਜਾ ਸਕਦੇ ਹਨ।

ਸ੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਡੀ.ਐਲ.ਐਸ.ਏ, ਅੰਮ੍ਰਿਤਸਰ ਨੇ ਲੋਕਾਂ, ਵਕੀਲ ਸਾਹਿਬਾਨਾਂ ਅਤੇ ਸਾਰੀਆਂ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਲੰਬਿਤ ਜਾਂ ਪ੍ਰੀ-ਲਿਟੀਗੇਸ਼ਨ ਵਿਵਾਦਾਂ ਨੂੰ ਪ੍ਰੀ-ਲੋਕ ਅਦਾਲਤ ਅਤੇ ਆਗਾਮੀ ਲੋਕ ਅਦਾਲਤ ਵਿੱਚ ਸੂਚੀਬੱਧ ਕਰਵਾ ਕੇ ਵਿਵਾਦ ਨਿਪਟਾਰਾ ਵਿਧੀ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਲੋਕ ਅਦਾਲਤ ਦੇ ਫਾਇਦੇ: ਨਿਆਂ, ਫੀਸ ਵਾਪਸੀ ਅਤੇ ਅੰਤਿਮ ਫੈਸਲਾ
ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ, ਡੀ.ਐਲ.ਐਸ.ਏ ਨੇ ਲੋਕ ਅਦਾਲਤ ਦੇ ਵਿਲੱਖਣ ਕਾਨੂੰਨੀ ਅਤੇ ਵਿੱਤੀ ਫਾਇਦਿਆਂ ਬਾਰੇ ਦੱਸਿਆ ਹੈ, ਜੋ ਕਿ ਰਵਾਇਤੀ ਅਦਾਲਤੀ ਪ੍ਰਣਾਲੀ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਬਦਲ ਹੈ:

ਮਨੁੱਖੀ ਛੋਹ ਨਾਲ ਨਿਆਂ: ਆਮ ਅਦਾਲਤੀ ਕਾਰਵਾਈਆਂ ਦੇ ਉਲਟ, ਲੋਕ ਅਦਾਲਤ ਇੱਕ ਗੈਰ-ਰਸਮੀ ਅਤੇ ਦੋਸਤਾਨਾ ਮਾਹੌਲ ਵਿੱਚ ਕੰਮ ਕਰਦੀ ਹੈ। ਖਾਸ ਤੌਰ 'ਤੇ ਬਣਾਏ ਗਏ ਬੈਂਚ—ਜਿਸ ਵਿੱਚ ਆਮ ਤੌਰ 'ਤੇ ਇੱਕ ਮੌਜੂਦਾ ਨਿਆਇਕ ਅਧਿਕਾਰੀ ਅਤੇ ਇੱਕ ਸਤਿਕਾਰਤ ਸਮਾਜਿਕ ਮੈਂਬਰ ਜਾਂ ਕਾਨੂੰਨੀ ਮਾਹਰ ਸ਼ਾਮਲ ਹੁੰਦਾ ਹੈ—ਨਿਰਪੱਖ ਵਿਚੋਲੇ ਵਜੋਂ ਕੰਮ ਕਰਦੇ ਹਨ। ਉਹ ਸਖ਼ਤ ਕਾਨੂੰਨੀ ਪ੍ਰਕਿਰਿਆਵਾਂ ਜਾਂ ਸਬੂਤ ਐਕਟ ਦੀਆਂ ਪਾਬੰਦੀਆਂ ਤੋਂ ਬਿਨਾਂ ਆਪਸੀ ਸਹਿਮਤੀ ਵਾਲਾ ਰਸਤਾ ਲੱਭਣ ਲਈ ਦੋਵਾਂ ਧਿਰਾਂ ਦੀ ਮਦਦ ਕਰਦੇ ਹਨ।

ਜ਼ੀਰੋ ਖਰਚਾ ਅਤੇ ਕੋਰਟ ਫੀਸ ਦੀ ਪੂਰੀ ਵਾਪਸੀ: ਲੋਕ ਅਦਾਲਤ ਵਿੱਚ ਹਿੱਸਾ ਲੈਣਾ ਬਿਲਕੁਲ ਮੁਫ਼ਤ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ, 1987 ਦੇ ਤਹਿਤ, ਜੇਕਰ ਕਿਸੇ ਨਿਯਮਤ ਅਦਾਲਤ ਵਿੱਚ ਪਹਿਲਾਂ ਤੋਂ ਲੰਬਿਤ ਕੇਸ ਲੋਕ ਅਦਾਲਤ ਵਿੱਚ ਸਫਲਤਾਪੂਰਵਕ ਨਿਪਟਾਇਆ ਜਾਂਦਾ ਹੈ, ਤਾਂ ਮੁਕੱਦਮੇਬਾਜ਼ ਵੱਲੋਂ ਅਦਾ ਕੀਤੀ ਗਈ ਪੂਰੀ ਕੋਰਟ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ।

ਸਥਾਈ ਨਿਪਟਾਰਾ (ਕੋਈ ਅਪੀਲ ਨਹੀਂ): ਜਦੋਂ ਕੋਈ ਸਮਝੌਤਾ ਹੋ ਜਾਂਦਾ ਹੈ, ਤਾਂ ਲੋਕ ਅਦਾਲਤ ਇੱਕ "ਐਵਾਰਡ" ਪਾਸ ਕਰਦੀ ਹੈ, ਜਿਸ ਨੂੰ ਕਾਨੂੰਨੀ ਤੌਰ 'ਤੇ ਸਿਵਲ ਕੋਰਟ ਦੀ ਅੰਤਿਮ ਡਿਕਰੀ ਮੰਨਿਆ ਜਾਂਦਾ ਹੈ। ਕਿਉਂਕਿ ਇਹ ਫੈਸਲਾ ਆਪਸੀ ਸਹਿਮਤੀ ਨਾਲ ਹੁੰਦਾ ਹੈ, ਇਸ ਲਈ ਕਿਸੇ ਵੀ ਉਪਰਲੀ ਅਦਾਲਤ ਵਿੱਚ ਇਸਦੇ ਖਿਲਾਫ ਕੋਈ ਅਪੀਲ ਨਹੀਂ ਕੀਤੀ ਜਾ ਸਕਦੀ।

ਸ੍ਰੀ ਅਮਰਦੀਪ ਸਿੰਘ ਬੈਂਸ ਨੇ ਕਿਹਾ, "ਨੈਸ਼ਨਲ ਲੋਕ ਅਦਾਲਤ ਮੁਕੱਦਮੇਬਾਜ਼ਾਂ ਲਈ ਰਵਾਇਤੀ ਪ੍ਰਣਾਲੀ ਤੋਂ ਬਾਹਰ ਆਪਣੀਆਂ ਸ਼ਿਕਾਇਤਾਂ ਦਾ ਹੱਲ ਕਰਨ ਅਤੇ 'ਜਿੱਤ-ਜਿੱਤ' ਵਾਲਾ ਫੈਸਲਾ ਪ੍ਰਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਅਸੀਂ ਅੰਮ੍ਰਿਤਸਰ ਸੈਸ਼ਨ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਗੇ ਆਉਣ, ਪ੍ਰੀ-ਲੋਕ ਅਦਾਲਤ ਮੀਟਿੰਗਾਂ ਵਿੱਚ ਹਿੱਸਾ ਲੈਣ ਅਤੇ 12 ਦਸੰਬਰ ਨੂੰ ਆਪਣੀਆਂ ਕਾਨੂੰਨੀ ਮੁਸ਼ਕਲਾਂ ਨੂੰ ਸਦਾ ਲਈ ਖਤਮ ਕਰਨ ਦੀ ਅਪੀਲ ਕਰਦੇ ਹਾਂ।"

ਹਿੱਸਾ ਕਿਵੇਂ ਲੈਣਾ ਹੈ
ਆਗਾਮੀ ਨੈਸ਼ਨਲ ਲੋਕ ਅਦਾਲਤ ਲਈ ਆਪਣੇ ਕੇਸ ਸੂਚੀਬੱਧ ਕਰਵਾਉਣ ਦੇ ਚਾਹਵਾਨ ਵਿਅਕਤੀ ਉਸ ਅਦਾਲਤ ਦੇ ਪ੍ਰੀਜ਼ਾਈਡਿੰਗ ਅਫਸਰ ਨੂੰ ਇੱਕ ਸਾਧਾਰਨ ਅਰਜ਼ੀ ਦੇ ਸਕਦੇ ਹਨ ਜਿੱਥੇ ਉਨ੍ਹਾਂ ਦਾ ਕੇਸ ਪੈਂਡਿੰਗ ਹੈ। ਨਵੇਂ ਜਾਂ ਪ੍ਰੀ-ਲਿਟੀਗੇਸ਼ਨ ਮਾਮਲਿਆਂ ਲਈ, ਪਾਰਟੀਆਂ ਤੁਰੰਤ ਸਹਾਇਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਏ.ਡੀ.ਆਰ (ADR) ਸੈਂਟਰ, ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੀਆਂ ਹਨ।

National Lok Adalat Scheduled for December 12 in Amritsar: DLSA Urges Citizens to Resolve Disputes for Final Settlement and Court Fee Refund

AMRITSAR, PUNJAB — November 3, 2026 — With a steadfast commitment to providing swift, accessible, and cost-effective justice to the citizens of Punjab, the District Legal Services Authority (DLSA), Amritsar, has announced the organization of upcoming National Lok Adalat on Saturday, December 12, 2026. This comprehensive dispute resolution drive is being spearheaded under the guidance of Punjab State Legal Services Authority, S.A.S. Nagar, Punjab and under the visionary leadership of Ms. Jatinder Kaur, Ld. District & Sessions Judge-cum-Chairperson, DLSA, Amritsar.
The DLSA is placing special emphasis on maximizing case disposal across all courts within the Sessions Division, Amritsar. Judicial officers throughout the district are actively identifying compoundable criminal cases, family disputes, motor accident claims, civil suits, bank recoveries, and traffic challans that are ripe for mutual agreement.
Sh. Amardeep Singh Bains, Secretary, DLSA, Amritsar, has issued a public appeal urging litigants, advocates, and all interested parties to take maximum advantage of this alternative dispute resolution mechanism by getting their pending or pre-litigation disputes listed in the Pre-Lok Adalat sessions and the upcoming Lok Adalat.
The Lok Adalat Advantage: Justice, Refunded and Final To encourage maximum participation, the DLSA has highlighted the unique legal and financial benefits of bringing disputes to the Lok Adalat, providing a highly effective alternative to the traditional adversarial system:
• Justice with a Human Touch: Unlike regular court proceedings, a Lok Adalat (People’s Court) operates in an informal and approachable setting. Specially constituted benches—typically comprising a sitting Judicial Officer and a respected community member or legal professional—act as neutral facilitators. They help both parties communicate openly to find a mutually acceptable middle ground without the constraints of strict procedural laws or evidence acts.
• Zero Cost & Full Refund of Court Fees: Participating in a Lok Adalat is entirely free of charge. Most importantly, under the Legal Services Authorities Act, 1987, if a case already pending in a regular court is successfully settled in the Lok Adalat, the entire court fee originally paid by the litigant is fully refunded. This makes it an incredibly cost-effective way to end prolonged litigation.
• Permanent Closure (No Appeals): When a compromise is reached, the Lok Adalat passes an "Award," which is legally treated as a final decree of a Civil Court. Because the decision is born out of mutual consent, no appeal can be filed against it in any higher court. The dispute ends the very same day, saving families and businesses from years of exhausting appellate litigation.
"The National Lok Adalat provides a golden opportunity for litigants to resolve their grievances outside the traditional adversarial system and achieve a 'win-win' resolution," stated Sh. Amardeep Singh Bains. "We highly encourage citizens across the Amritsar Sessions Division to come forward, participate in the Pre-Lok Adalat conciliation meetings, and clear their pending legal hurdles permanently on December 12."
How to Participate Litigants wishing to list their cases for the upcoming National Lok Adalat can submit a simple application to the presiding officer of the court where their case is currently pending. For new or pre-litigation matters, parties can contact the office of the District Legal Services Authority at the Alternative Dispute Resolution (ADR) Centre, District Courts Complex, Amritsar, for prompt assistance

 # # ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 05 ਅਣ-ਅਧਿਕਾਰਤ ਕਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ, ਨਾਜਾਇਜ਼ ਉਸਾਰੀਆਂ ਢਾਹੀਆਂ**ਪਾਪਰਾ ਐਕਟ-1995 ਤਹਿਤ...
03/11/2026

# # ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 05 ਅਣ-ਅਧਿਕਾਰਤ ਕਲੋਨੀਆਂ ਖ਼ਿਲਾਫ਼ ਵੱਡੀ ਕਾਰਵਾਈ, ਨਾਜਾਇਜ਼ ਉਸਾਰੀਆਂ ਢਾਹੀਆਂ

**ਪਾਪਰਾ ਐਕਟ-1995 ਤਹਿਤ ਨੋਟਿਸ ਜਾਰੀ ਕਰਨ ਦੇ ਬਾਵਜੂਦ ਵਿਕਾਸ ਕਾਰਜ ਜਾਰੀ ਰੱਖਣ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ**

**ਅੰਮ੍ਰਿਤਸਰ, 03 ਨਵੰਬਰ:** ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.), ਪੁੱਡਾ ਦੇ ਜ਼ਿਲ੍ਹਾ ਨਗਰ ਯੋਜਨਾਕਾਰ (ਰੈਗੂਲੇਟਰੀ) ਵਿੰਗ ਵੱਲੋਂ ਜ਼ਿਲ੍ਹੇ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ ਪੰਜ ਅਣ-ਅਧਿਕਾਰਤ ਕਲੋਨੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਵਿੱਚ ਕੀਤੇ ਗਏ ਨਾਜਾਇਜ਼ ਵਿਕਾਸ ਕਾਰਜਾਂ ਅਤੇ ਉਸਾਰੀਆਂ ਨੂੰ ਢਾਹ ਦਿੱਤਾ ਗਿਆ।

ਇਹ ਕਾਰਵਾਈ ਏ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸ੍ਰੀ ਨਿਤੇਸ਼ ਕੁਮਾਰ ਜੈਨ, ਆਈ.ਏ.ਐੱਸ. ਅਤੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ ਇਨਾਯਤ, ਪੀ.ਸੀ.ਐੱਸ. ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੀਤੀ ਗਈ। ਰੈਗੂਲੇਟਰੀ ਵਿੰਗ ਦੀ ਟੀਮ ਵੱਲੋਂ ਥਾਣਾ ਕੱਥੂਨੰਗਲ, ਥਾਣਾ ਕੰਬੋ ਅਤੇ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਿੰਡ ਪਾਖਰਪੁਰਾ ਵਿਖੇ ਇੱਕ ਅਤੇ ਪਿੰਡ ਨੰਗਲੀ ਵਿਖੇ ਚਾਰ ਰਿਹਾਇਸ਼ੀ ਤੇ ਕਮਰਸ਼ੀਅਲ ਅਣ-ਅਧਿਕਾਰਤ ਕਲੋਨੀਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਗੂਲੇਟਰੀ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਵਿੱਖ ਵਿੱਚ ਗੈਰ-ਯੋਜਨਾਬੱਧ ਵਿਕਾਸ ਨੂੰ ਰੋਕਣ ਅਤੇ ਸ਼ਹਿਰੀ ਵਿਕਾਸ ਨੂੰ ਨਿਯਮਾਂ ਅਨੁਸਾਰ ਯਕੀਨੀ ਬਣਾਉਣ ਲਈ ਪਿੰਡ ਪਾਖਰਪੁਰਾ ਅਤੇ ਨੰਗਲੀ ਵਿਖੇ ਵਿਕਸਿਤ ਕੀਤੀਆਂ ਜਾ ਰਹੀਆਂ ਅਣ-ਅਧਿਕਾਰਤ ਕਲੋਨੀਆਂ ਦੇ ਮਾਲਕਾਂ ਨੂੰ ਪਾਪਰਾ ਐਕਟ-1995 ਤਹਿਤ ਨੋਟਿਸ ਜਾਰੀ ਕਰਕੇ ਵਿਕਾਸ ਕਾਰਜ ਬੰਦ ਕਰਵਾਏ ਗਏ ਸਨ। ਇਸ ਦੇ ਬਾਵਜੂਦ ਕਲੋਨੀਆਂ ਦੇ ਮਾਲਕਾਂ ਵੱਲੋਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਿਆਂ ਮੌਕੇ 'ਤੇ ਵਿਕਾਸ ਕਾਰਜ ਜਾਰੀ ਰੱਖੇ ਗਏ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਪਿੰਡ ਨੰਗਲੀ ਵਿਖੇ ਵਿਕਸਿਤ ਕੀਤੀ ਗਈ ਅਣ-ਅਧਿਕਾਰਤ ਕਲੋਨੀ **'ਬਾਬਾ ਦੀਪ ਸਿੰਘ ਇਨਕਲੇਵ'** ਖ਼ਿਲਾਫ਼ ਪਹਿਲਾਂ ਵੀ 21 ਮਾਰਚ 2025 ਨੂੰ ਡੈਮੋਲੀਸ਼ਨ ਦੀ ਕਾਰਵਾਈ ਕੀਤੀ ਗਈ ਸੀ ਅਤੇ ਇਸ ਸਬੰਧੀ ਐੱਫ.ਆਈ.ਆਰ. ਦਰਜ ਕਰਨ ਲਈ ਪੁਲਿਸ ਵਿਭਾਗ ਨੂੰ ਲਿਖਿਆ ਗਿਆ ਸੀ। ਇਸੇ ਤਰ੍ਹਾਂ ਪਿੰਡ ਪਾਖਰਪੁਰਾ ਵਿਖੇ ਸਥਿਤ ਅਣ-ਅਧਿਕਾਰਤ ਕਲੋਨੀ ਖ਼ਿਲਾਫ਼ 22 ਅਕਤੂਬਰ 2026 ਨੂੰ ਵੀ ਕਾਰਵਾਈ ਕੀਤੀ ਗਈ ਸੀ, ਪਰ ਕਲੋਨੀ ਮਾਲਕਾਂ ਵੱਲੋਂ ਮੁੜ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ। ਇਸ ਕਾਰਨ ਹੁਣ ਦੁਬਾਰਾ ਕੀਤੇ ਗਏ ਨਾਜਾਇਜ਼ ਵਿਕਾਸ ਕਾਰਜਾਂ ਨੂੰ ਢਾਹਿਆ ਗਿਆ ਹੈ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪਾਪਰਾ ਐਕਟ-1995 ਵਿੱਚ ਸਾਲ 2024 ਦੌਰਾਨ ਕੀਤੀ ਸੋਧ ਅਨੁਸਾਰ ਅਣ-ਅਧਿਕਾਰਤ ਕਲੋਨੀ ਵਿਕਸਿਤ ਕਰਨ ਵਾਲੇ ਵਿਅਕਤੀਆਂ ਨੂੰ 5 ਤੋਂ 10 ਸਾਲ ਤੱਕ ਦੀ ਕੈਦ ਅਤੇ 25 ਲੱਖ ਤੋਂ 5 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕਲੋਨੀਆਂ ਅਧੀਨ ਆਉਂਦੀ ਜ਼ਮੀਨ ਦੇ ਮਾਲਕਾਂ ਅਤੇ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਰੈਵੇਨਿਊ ਰਿਕਾਰਡ ਦੇ ਆਧਾਰ 'ਤੇ ਪੁਲਿਸ ਵਿਭਾਗ ਨੂੰ ਵੀ ਲੋੜੀਂਦੀ ਕਾਰਵਾਈ ਕਰਨ ਵਾਸਤੇ ਲਿਖਿਆ ਜਾ ਰਿਹਾ ਹੈ।

**ਆਮ ਲੋਕਾਂ ਨੂੰ ਅਪੀਲ**

ਜ਼ਿਲ੍ਹਾ ਟਾਊਨ ਪਲੈਨਰ (ਰੈਗੂਲੇਟਰੀ), ਅੰਮ੍ਰਿਤਸਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣ-ਅਧਿਕਾਰਤ ਜਾਂ ਗੈਰ-ਮਨਜ਼ੂਰਸ਼ੁਦਾ ਕਲੋਨੀ ਵਿੱਚ ਪਲਾਟ ਖਰੀਦਣ ਤੋਂ ਪਹਿਲਾਂ ਸਬੰਧਤ ਕਲੋਨੀ ਦੀ ਪੁੱਡਾ ਵਿਭਾਗ ਵੱਲੋਂ ਜਾਰੀ ਮਨਜ਼ੂਰੀ ਦੀ ਜਾਂਚ ਜ਼ਰੂਰ ਕਰਨ। ਪਲਾਟ ਖਰੀਦਣ ਤੋਂ ਪਹਿਲਾਂ ਸਿਰਫ਼ ਇਸ਼ਤਿਹਾਰਾਂ ਜਾਂ ਕਲੋਨਾਈਜ਼ਰਾਂ ਦੇ ਦਾਅਵਿਆਂ 'ਤੇ ਭਰੋਸਾ ਨਾ ਕੀਤਾ ਜਾਵੇ, ਸਗੋਂ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਵੈੱਬਸਾਈਟ 'ਤੇ ਉਪਲਬਧ ਅਣ-ਅਧਿਕਾਰਤ ਕਲੋਨੀਆਂ ਦੀ ਸੂਚੀ ਅਤੇ ਵੇਰਵਿਆਂ ਦੀ ਵੀ ਜਾਂਚ ਕੀਤੀ ਜਾਵੇ, ਤਾਂ ਜੋ ਲੋਕਾਂ ਦੀ ਮਿਹਨਤ ਦੀ ਕਮਾਈ ਅਤੇ ਜਾਇਦਾਦ ਦਾ ਨੁਕਸਾਨ ਨਾ ਹੋਵੇ।

ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ 'ਤੇ ਕਿਸੇ ਵੀ ਕਿਸਮ ਦੀ ਉਸਾਰੀ ਕਰਨ ਤੋਂ ਪਹਿਲਾਂ ਪੁੱਡਾ ਵਿਭਾਗ ਅਤੇ ਸਬੰਧਤ ਅਥਾਰਟੀ ਤੋਂ ਲੋੜੀਂਦੀਆਂ ਕਾਨੂੰਨੀ ਪ੍ਰਵਾਨਗੀਆਂ ਜ਼ਰੂਰ ਪ੍ਰਾਪਤ ਕੀਤੀਆਂ ਜਾਣ ਅਤੇ ਨਿਯਮਾਂ ਦੀ ਪਾਲਣਾ ਕਰਨ ਉਪਰੰਤ ਹੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇ।

# PRESS NOTE

# # Amritsar Development Authority (ADA) Takes Action Against Five Unauthorized Colonies, Illegal Developments Demolished

**Demolition drive carried out against colonizers who continued development activities despite notices issued under the PAPRA Act, 1995**

**Amritsar, November 3:** In compliance with the directions issued by the Punjab Government, the Regulatory Wing of the District Town Planner, Amritsar Development Authority (ADA), PUDA, took action against five unauthorized colonies being developed in the district and demolished the illegal developments and structures raised therein.

The action was carried out in accordance with the directions of ADA Chief Administrator, Sh. Nitesh Kumar Jain, IAS, and Additional Chief Administrator, Sh. Inayat, PCS. The Regulatory Wing, in the presence of police officials from Police Stations Kathunangal, Kambo and Sadar, carried out demolition operations against one unauthorized colony at village Pakharpura and four unauthorized residential and commercial colonies at village Nangli.

Providing details of the action, officials of the Regulatory Wing stated that, in order to regulate future development and prevent unplanned urbanization, notices had been issued under the PAPRA Act, 1995, to the owners of the unauthorized colonies being developed at villages Pakharpura and Nangli, directing them to stop all development activities. However, despite the notices, the colonizers continued development work at the sites in violation of government regulations. Taking serious note of the violations, demolition action was carried out on November 3, 2026, under the directions of senior officials.

The officials further informed that demolition action had previously been taken on March 21, 2025, against the unauthorized colony **'Baba Deep Singh Enclave'** at village Nangli. The Police Department had also been requested to register an FIR in this regard. Similarly, action had been taken against the unauthorized colony at village Pakharpura on October 22, 2026. However, the colonizers resumed development activities at the site. Consequently, the newly undertaken illegal developments were demolished once again.

The officials clarified that, under the amendments made to the PAPRA Act, 1995, in 2024, individuals involved in developing unauthorized colonies may face imprisonment ranging from 5 to 10 years and a fine ranging from Rs. 25 lakh to Rs. 5 crore. Furthermore, the Police Department is being requested to initiate necessary legal action against the landowners and colonizers involved in developing these unauthorized colonies, on the basis of revenue records.

# # # Appeal to the General Public

The District Town Planner (Regulatory), Amritsar, appealed to the general public not to purchase plots in unauthorized or unapproved colonies without verifying the necessary approvals issued by the PUDA Department. Before purchasing any plot, prospective buyers should seek documentary proof of the colony's approval and carefully check the details of unauthorized colonies available on the official website of the Amritsar Development Authority. This will help protect people from financial losses and unnecessary legal complications.

The public has also been advised to obtain all necessary permissions and approvals from PUDA and the concerned authorities before undertaking any kind of construction in the district. Construction should commence only after securing the requisite statutory approvals and complying with the applicable regulations.

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਸੁਰੱਖਿਅਤ ਪਹੁੰਚ ਢਾਂਚਾ ਅੰਤਰਗਤ ਦੋ ਰੋਜਾ ਵਰਕਸ਼ਾਪ ਆਯੋਜਿਤਅੰਮ੍ਰਿਤਸਰ 3 ਨਵੰਬਰ 206—ਸ. ਦਲਵਿੰਦਰ...
03/11/2026

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਸੁਰੱਖਿਅਤ ਪਹੁੰਚ ਢਾਂਚਾ ਅੰਤਰਗਤ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ 3 ਨਵੰਬਰ 206—
ਸ. ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਅੰਮ੍ਰਿਤਸਰ ਦੀ ਅਗਵਾਈ ਹੇਠ ਅੱਜ 3 ਨਵੰਬਰ 2026 ਨੂੰ ਬਚਤ ਭਵਨ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਰੈਡ ਕਰਾਸ ਸੋਸਾਇਟੀ,ਚੰਡੀਗੜ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦਘਾਟਨ ਸ਼੍ਰੀਮਤੀ ਪਲਵੀ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਸੀਨੀਅਰ ਉਪ ਪ੍ਰਧਾਨ ਰੈਡ ਕਰਾਸ ਸੋਸਾਇਟੀ, ਅੰਮ੍ਰਿਤਸਰ ਨੇ ਆਪਣੇ ਕਰ ਕਮਲਾ ਨਾਲ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿਚ ਰੈਡ ਕਰਾਸ ਸੋਸਾਇਟੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਟ੍ਰੇਨਿੰਗ ਬਾਰਡਰ ਏਰੀਆ ਵਿਚ ਕੁਦਰਤੀ ਆਪਦਾ ਦੇ ਨਾਲ ਨਜਿਠਣ ਲਈ ਵਲੰਟੀਅਰਸ ਲਈ ਸਮੱਰਥਾ ਨਿਰਮਾਣ ਦਾ ਕੰਮ ਕਰੇਗੀ ਜੋ ਲੋੜ ਪੈਣ ਤੇ ਇਹ ਵਲੰਟੀਅਰਸ ਜ਼ਿਲ੍ਹਾ ਪ੍ਰਸ਼ਾਸਣ ਨਾਲ ਆਪਣਾ ਸਹਿਯੋਗ ਦੇ ਸਕਣਗੇ। ਉਹਨਾਂ ਨੇ ਰੈਡ ਕਰਾਸ ਸੋਸਾਇਟੀ ਵਲੋਂ ਪਹਿਲੇ ਕੀਤੇ ਕੰਮਾ ਦੀ ਉਦਾਹਰਣ ਦਿੱਤੀ ਅਤੇ ਸਾਰੇ ਟ੍ਰੇਨਿੰਗ ਨੂੰ ਇਸ ਵਰਕਸ਼ਾਪ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਇਸ ਵਰਕਸ਼ਾਪ ਦੇ ਆਯੋਜਕ ਸ੍ਰੀ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਸੋਸਾਇਟੀ, ਅੰਮ੍ਰਿਤਸਰ ਨੇ ਦੱਸਿਆ ਕਿ ਇਹ ਟ੍ਰੇਨਿੰਗ 80 ਵਲੰਟੀਅਰਸ/ਵੱਖ ਵੱਖ ਐਨ ਜੀ ਓ ਦੇ ਨੁਮਾਇੰਦੇਆ ਨੂੰ ਦਿੱਤੀ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਉਹਨਾ ਦੱਸਿਆ ਕਿ ਕੁਦਰਤੀ ਆਪਦਾ ਦੇ ਸਮੇਂ ਇਹ ਵਲੰਟੀਅਰਸ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨਾਲ ਮਿਲ ਕੇ ਤਨਦੇਹੀ ਨਾਲ ਕੰਮ ਕਰਨਗੇ।
ਇਸ ਟ੍ਰੇਨਿੰਗ ਦੇ ਉਦੇਸ਼ਾ ਤੋਂ ਡਾ. ਸਾਇਲਾ ਵਰਮਾ, ਸਟੇਟ ਟ੍ਰੇਨਿੰਗ ਸੁਪਰਵਾਇਜਰ ਅਤੇ ਸ੍ਰੀ ਅਮਰਜੀਤ ਸਿੰਘ, ਸੀਨੀਅਰ ਫੀਲਡ ਅਫਸਰ, ਸਟੇਟ ਰੈਡ ਕਰਾਸ ਸੋਸਾਇਟੀ ਚੰਡੀਗੜ ਵਲੋਂ ਚਾਨਣਾ ਪਾਇਆ ਗਿਆ।
ਇਸ ਮੌਕੇ ਤੇ ਸਿਵਲ ਡਿਫੈਂਸ ਤੋਂ ਸ੍ਰੀ ਖੰਨਾ, ਪਿੰਗਵਾਏ ਤੋਂ ਸ੍ਰੀ ਰਾਜਬੀਰ ਸਿੰਘ, ਸੋਸ਼ਲ ਵਰਕਰ ਸ੍ਰੀ ਸਰਬਜੀਤ ਸਿੰਘ, ਕੇ ਵੀ ਆਈ(ਐਨ ਜੀ ਓ) ਤੋਂ ਸ੍ਰੀ ਬਿਕਰਮਜੀਤ ਸਿੰਘ ਅਤੇ ਸ੍ਰੀ ਮਨਜਿੰਦਰ ਸਿੰਘ/ਸ੍ਰੀ ਫੁਲਵਿੰਦਰ ਸਿੰਘ, ਸਾਂਝੀ ਰਸੋਈ ਵਲੋਂ ਸੰਬੋਧਨ ਕੀਤਾ ਗਿਆ ।
==-- **

03/11/2026

ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live

03/11/2026

[ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਖੋ ਵੱਖ ਵਿਭਾਗਾਂ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕਰਦੇ ਹੋਏ।

[Live] CM distributing appointment letters to newly recruited candidates of various Departments.

Address

District Administrative Complex, 2nd Floor, Room No. 233
Amritsar
143001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 6pm
Sunday 9am - 5pm

Telephone

+919988298974

Website

Alerts

Be the first to know and let us send you an email when District Public Relations Office Amritsar posts news and promotions. Your email address will not be used for any other purpose, and you can unsubscribe at any time.

Contact The Organization

Send a message to District Public Relations Office Amritsar:

Shortcuts

Share