22/09/2026
ਜ਼ਿੰਦਗੀ ਮੁੜ-ਮੁੜ ਨਹੀਂ ਮਿਲਦੀ… ਇਸਨੂੰ ਖੋਹਣ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਮੌਕਾ ਜ਼ਰੂਰ ਦਿਓ।
ਡਾਕਟਰੀ ਇਲਾਜ ਦੇ ਨਾਲ-ਨਾਲ ਸਹੀ ਕਾਊਂਸਲਿੰਗ ਵੀ ਬਹੁਤ ਜ਼ਰੂਰੀ ਹੈ। ਜਦੋਂ ਕਿਸੇ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਜੇ ਉਸਦੇ ਆਪਣੇ ਬੱਚੇ ਨਸ਼ੇ ਦੀ ਲਪੇਟ ਵਿੱਚ ਆ ਜਾਣ ਤਾਂ ਕੀ ਉਹਨੂੰ ਚੰਗਾ ਲੱਗੇਗਾ?
ਜਵਾਬ ਸਾਫ਼ ਹੈ-ਨਹੀਂ।
ਫਿਰ ਮਾਂ-ਪਿਓ ਦੇ ਦਿਲ ’ਤੇ ਕੀ ਬੀਤਦੀ ਹੈ, ਜਦੋਂ ਉਹ ਆਪਣੇ ਬੱਚੇ ਨੂੰ ਨਸ਼ੇ ਵਿੱਚ ਡੁੱਬਦਾ ਦੇਖਦੇ ਹਨ, ਉਹਨਾਂ ਦੇ ਰੋਂਦੇ ਚਿਹਰੇ, ਉਹਨਾਂ ਦੀਆਂ ਟੁੱਟਦੀਆਂ ਉਮੀਦਾਂ, ਇਹ ਅਹਿਸਾਸ ਅਕਸਰ ਦਿਲ ਨੂੰ ਅੰਦਰੋਂ ਝੰਜੋੜ ਦਿੰਦਾ ਹੈ।
ਕਈ ਵਾਰ ਇੱਕ ਸੱਚੀ ਗੱਲ ਹੀ ਇਨਸਾਨ ਨੂੰ ਨਸ਼ਾ ਛੱਡਣ ਦਾ ਮਨ ਬਣਾ ਦਿੰਦੀ ਹੈ। ਜ਼ਿੰਦਗੀ ਬਚਾਉਣ ਲਈ ਇਲਾਜ ਵੀ ਜ਼ਰੂਰੀ ਹੈ ਅਤੇ ਹੌਂਸਲਾ ਵੀ।