24/06/2026
ਪ੍ਰੈਸ ਬਿਆਨ
ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ : ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ (ਏਟਕ) ਪੰਜਾਬ
ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ (ਏਟਕ) ਪੰਜਾਬ ਵੱਲੋਂ ਪੀਐਸਪੀਐਲ ਦੀ ਮੈਨੇਜਮੈਟ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਲਗਾਤਾਰ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿੱਚ ਪੀਐਸਪੀਸੀਐਲ ਹੈੱਡ ਆਫਿਸ ਪਟਿਆਲਾ ਦੇ ਮੁੱਖ ਗੇਟ ਅੱਗੇ ਚੱਲ ਰਿਹਾ ਸੰਘਰਸ਼ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ।
ਯੂਨੀਅਨ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਫਰੀਦਕੋਟ, ਅਤੇ ਸਮੂਹ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਾਡਾ ਪਹਿਲਾ ਧਰਨਾ ਮਿਤੀ 21/5/2026 ਨੂੰ ਸੁਰੂ ਕੀਤਾ ਗਿਆ ਸੀ ਅਤੇ 24 ਮਈ 2026 ਨੂੰ ਬਿਜਲੀ ਮੰਤਰੀ ਸ. ਤਰਨਪ੍ਰੀਤ ਸਿੰਘ ਸੌਂਧ, ਸੀਐਮਡੀ ਪੀਐਸਪੀਸੀਐਲ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਸਹਿਮਤੀ ਬਣੀ ਸੀ ਕਿ 15 ਜੂਨ 2026 ਤੱਕ ਸਮੂਹ ਕਰਮਚਾਰੀਆਂ ਦਾ ਡਾਟਾ ਵੈਰੀਫਾਈ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਮਹਿਕਮੇ ਵਿੱਚ ਮਰਜ ਕਰਨ ਲਈ ਸੀ ਐਚ ਬੀ ਵਾਲੀ ਪਾਲਿਸੀ ਦੀ ਪ੍ਰਕਿਰਿਆ ਪੂਰੀ ਕਰਕੇ ਆਫਰ ਲੈਟਰ ਜਾਰੀ ਕੀਤੇ ਜਾਣਗੇ। ਪਰ ਨਿਰਧਾਰਿਤ ਸਮਾਂ ਬੀਤ ਜਾਣ ਦੇ ਬਾਵਜੂਦ ਪੀ ਐਸ ਪੀ ਸੀ ਐਲ ਦੀ ਮੈਨੇਜਮੈਟ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਇਸੇ ਕਾਰਨ ਯੂਨੀਅਨ ਨੂੰ 16 ਜੂਨ 2026 ਤੋਂ ਮੁੜ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ। 22 ਜੂਨ 2026 ਨੂੰ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਅਤੇ ਸੀਐਮਡੀ ਪੀਐਸਪੀਸੀਐਲ ਅਤੇ ਉਚ ਅਧਿਕਾਰੀਆਂ ਨਾਲ ਲਗਭਗ ਛੇ ਘੰਟੇ ਚੱਲੀ ਮੀਟਿੰਗ ਵੀ ਬਿਨਾਂ ਕਿਸੇ ਠੋਸ ਨਤੀਜੇ ਦੇ ਸਮਾਪਤ ਹੋ ਗਈ। ਮੀਟਿੰਗ ਦੌਰਾਨ ਪੀ ਐਸ ਪੀ ਸੀ ਐਲ ਦੀ ਮੈਨੇਜਮੈਟ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਅਤੇ ਪ੍ਰਸਤਾਵ ਯੂਨੀਅਨ ਨੂੰ ਮਨਜ਼ੂਰ ਨਹੀਂ ਸਨ।
ਯੂਨੀਅਨ ਆਗੂਆਂ ਨੇ ਕਿਹਾ ਕਿ ਕੁਝ ਜਥੇਬੰਦੀਆਂ ਭਾਵੇਂ ਸਮਝੌਤਾ ਕਰਕੇ ਸੰਘਰਸ਼ ਤੋਂ ਵੱਖ ਹੋ ਗਈਆਂ ਹਨ, ਪਰ ਪਾਵਰਕੌਮ ਅਤੇ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ (ਏਟਕ) ਪੰਜਾਬ ਅਤੇ ਹੋਰ ਸਾਥੀ ਜਥੇਬੰਦੀਆਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਡਟੀਆਂ ਹੋਈਆਂ ਹਨ ਅਤੇ ਸੰਘਰਸ਼ ਨੂੰ ਅੰਤਿਮ ਨਤੀਜੇ ਤੱਕ ਜਾਰੀ ਰੱਖਣਗੀਆਂ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸੀ ਐਚ ਬੀ ਪਾਲਿਸੀ ਨੂੰ ਲਾਗੂ ਕਰਕੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਅਤੇ ਕਰਮਚਾਰੀਆਂ ਨੂੰ ਮੰਗ ਪੱਤਰ ਅਨੁਸਾਰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਧਰਨਾ ਅਤੇ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀਐਸਪੀਸੀਐਲ ਮੈਨੇਜਮੈਟ ਦੀ ਹੋਵੇਗੀ।
ਇਸ ਮੌਕੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ, ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ ਸੰਗਰੂਰ ਮੁੱਖ ਸਲਾਹਕਾਰ ਰਮਨਦੀਪ ਸਿੰਘ, ਮੁੱਖ ਸਲਾਹਕਾਰ ਮਨਦੀਪ ਸ਼ਰਮਾ ਰਾਮਪੁਰਾ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਰਾਜੂ,ਸੀਨੀਅਰ ਮੀਤ ਪ੍ਰਧਾਨ ਰਾਮ ਦੁਲਾਰ ਚੌਹਾਨ, ਮੀਤ ਪ੍ਰਧਾਨ ਮਨਦੀਪ ਸਿੰਘ ਪਟਿਆਲਾ, ਵਿੱਤ ਸਕੱਤਰ ਹਰਦੀਪ ਸਿੰਘ ਬਾਦਸ਼ਾਹਪੁਰ, ਸਹਾਇਕ ਵਿੱਤ ਸਕੱਤਰ ਸੁਖਵੀਰ ਸਿੰਘ ਸੁੱਖਾ ਲਾਲਤੋਂ, ਪ੍ਰੈਸ ਸਕੱਤਰ ਜਗਦੀਪ ਸਿੰਘ ਧਾਲੀਵਾਲ ਮਾਨਸਾ, ਸਹਾਇਕ ਪ੍ਰੈਸ ਸਕੱਤਰ,ਕੁਲਦੀਪ ਸਿੰਘ ਬਾਗੀ ਸਮੇਤ ਹੋਰ ਆਗੂ ਸ਼ਾਮਲ ਹੋਏ ।ਜਾਰੀ ਕਰਤਾ-ਜਗਦੀਪ ਸਿੰਘ ਧਾਲੀਵਾਲ ਮਾਨਸਾ ਪ੍ਰੈਸ ਸਕੱਤਰ ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ (ਏਟਕ) ਪੰਜਾਬ ।