04/11/2024
ਆਪਣਾ ਮੂਲੁ ਪਛਾਣੁ ਲਹਿਰ - ਪਿੰਡ ਬਡਬਰ
ਗੁਰੂ ਮਹਾਰਾਜ ਦੀ ਕਿਰਪਾ ਸਦਕਾ, ਸ਼੍ਰੋਮਣੀ ਅਕਾਲੀ ਦਲ " ਧਾਰਮਿਕ ਲਹਿਰ ਚਲਾ ਰਿਹਾ ਹੈ, ਜਿਸ ਤਹਿਤ ਬਰਨਾਲਾ ਵਿੱਚ ਨੌਜਵਾਨਾਂ ਨੂੰ ਗੁਰਬਾਣੀ ਸੰਥਿਆ, ਸ਼ਬਦ ਕੀਰਤਨ ਅਤੇ ਗਤਕਾ ਸਿਖਲਾਈ ਦਿੱਤੀ ਜਾਵੇਗੀ।
ਬਾਬਾ ਈਸ਼ਰ ਸਿੰਘ ਜੀ, ਵੱਲੋਂ ਬੁੰਗਾ ਮਸਤੂਆਣਾ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਨੇ ਇਸ ਗੁਰਮਤਿ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਸੰਗਤ ਨੇ ਵੱਧ ਚੜ੍ਹ ਕੇ ਹਾਜ਼ਰੀ ਭਰ ਰਹੀਆਂ ਹਨ।
ਅਸੀਂ ਅਰਦਾਸ ਕਰਦੇ ਹਾਂ ਕਿ ਇਸ ਸਿੱਖਿਆ ਰਾਹੀਂ ਨੌਜਵਾਨ ਨਸ਼ਿਆਂ ਅਤੇ ਕੁਰਹਿਤਾਂ ਤੋਂ ਬਚ ਕੇ ਚੰਗੇ ਜੀਵਨ ਦੀ ਰਹੁਨੁਮਾਈ ਪ੍ਰਾਪਤ ਕਰਨਗੇ, ਤਾਕਿ ਪੰਥ ਅਤੇ ਪੰਜਾਬ ਦੇ ਭਵਿੱਖ ਵਿੱਚ ਯੋਗਦਾਨ ਪਾ ਸਕਣ।
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਪੰਜਾਬ ਦੇ ਹਿੱਤਾਂ ਲਈ ਖੜਦਾ ਆ ਰਿਹਾ ਹੈ ਅਤੇ ਆਸ ਕਰਦਾ ਹੈ ਕਿ ਜਿਮਨੀ ਚੋਣਾਂ ਵਿੱਚ ਤੁਸੀਂ ਸਾਡਾ ਸਾਥ ਦੇਕੇ ਵਿਧਾਨ ਸਭਾ ਵਿੱਚ ਸਾਡੀ ਆਵਾਜ਼ ਬੁਲੰਦ ਕਰਨ ਦਾ ਮੌਕਾ ਦਵੋਂਗੇ।
31/10/2024
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਿਗਾ ਰੱਖਣ ਵਾਲੇ ਬਟੇਰਿਆਂ ਦੀਆਂ ਅੱਖਾਂ ਗੁਰੂ ਪਾਤਸ਼ਾਹ ਦੇ ਬਾਜ਼ ਨੋਚਦੇ ਰਹਿਣਗੇ
ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ 40ਵੀਂ ਬਰਸੀ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ
25/10/2024
ਗੁਰੂ ਮਹਾਰਾਜ ਦੀ ਕਿਰਪਾ, ਬਰਨਾਲਾ ਵਾਸੀਆਂ ਦੇ ਅਥਾਹ ਪਿਆਰ ਅਤੇ ਪੰਥਕ ਧਿਰਾਂ ਦੇ ਥਾਪੜੇ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੂਹ ਪੰਥਕ ਧਿਰਾਂ ਵੱਲੋਂ ਬਰਨਾਲੇ ਤੋਂ ਐਲਾਨੇ ਗਏ ਸਾਂਝੇ ਉਮੀਦਵਾਰ ਸ.ਗੋਵਿੰਦ ਸਿੰਘ ਸੰਧੂ ਨੇ ਅੱਜ ਕੀਤੇ ਨਾਮਜਦਗੀ ਪੱਤਰ ਦਾਖਿਲ।
23/10/2024
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਲਈ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਭੁਜੰਗੀ ਅਤੇ ਬਰਗਾੜੀ ਮੋਰਚੇ ਦੇ ਸੰਚਾਲਕ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਹੋਣਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਿੱਦੜਬਾਹਾ ਤੋਂ ਉਮੀਦਵਾਰ।
22/10/2024
ਪੰਥਕ ਧਿਰਾਂ ਅਤੇ ਸਮੂਹ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ ਬਰਨਾਲਾ ਤੋਂ ਜਿਮਨੀ ਚੋਣਾਂ ਲੜਨਗੇ।
Govind Singh Sandhu
21/10/2024
SADA: 20 October
ਕੱਲ੍ਹ ਬਰਨਾਲਾ ਵਿਖੇ ਸਮੂਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਵਿੱਚ ਜਿਮਨੀ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ, 15 ਅਕਤੂਬਰ ਨੂੰ ਹੋਈਆਂ ਸਰਪੰਚੀ ਚੋਣਾਂ ਵਿੱਚ ਪੰਜਾਬੀਆਂ ਵੱਲੋਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਸਨਮਾਨਿਤ ਕੀਤਾ ਗਿਆ। ਅਸੀਂ ਸਾਡੀ ਪਾਰਟੀ ਦੇ ਜਥੇਦਾਰਾਂ ਵਿੱਚ ਭਰੋਸਾ ਜਤਾਉਣ ਵਾਲੇ ਅਤੇ ਹੱਕ-ਸੱਚ ਦੀ ਆਵਾਜ਼ ਨਾਲ ਖੜਨ ਵਾਲੇ ਸਾਰੇ ਪਿੰਡਾਂ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ।
ਪੰਚਾਇਤ ਸਦਾ ਤੋਂ ਹੀ ਲੋਕ ਭਲਾਈ ਅਤੇ ਲੋਕਤੰਤਰ ਦੀ ਮੁੱਢ ਰਹੀ ਹੈ। ਇਸ ਤਰ੍ਹਾਂ ਦੇ ਤਗੜੇ ਅਧਾਰ ਨਾਲ, ਅਸੀਂ ਜਿਮਨੀ ਚੋਣਾਂ, SGPC ਦੀਆਂ ਚੋਣਾਂ, ਅਤੇ 2027 ਦੀਆਂ ਰਾਜ ਸਭਾ ਚੋਣਾਂ ਵੱਲ ਬੇਹਤਰੀਨ ਤਰੀਕੇ ਨਾਲ ਜਿੱਤ ਵੱਲ ਵਧ ਰਹੇ ਹਾਂ।
21/10/2024
ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਅਹਿਮ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਮਾਝੇ, ਦੋਆਬੇ, ਪੁਆਧ ਅਤੇ ਮਾਲਵੇ ਦੇ ਸਾਰੇ ਜਥੇਦਾਰ ਬਰਨਾਲਾ ਪਹੁੰਚੇ ਅਤੇ ਉਨ੍ਹਾਂ ਨੂੰ ਹਲਕੇ ਦੇ ਵੱਖ-ਵੱਖ ਬੂਥਾਂ, ਵਾਰਡਾਂ ਅਤੇ ਪਿੰਡਾਂ ਵਿੱਚ ਡਿਊਟੀਆਂ ਸੌਂਪੀ ਗਈਆਂ। ਇਹਨਾਂ ਦੀ ਤਿਆਰੀ ਆਉਣ ਵਾਲੀਆਂ ਜਿਮਨੀ ਚੋਣਾਂ, SGPC ਅਤੇ 2027 ਦੀਆਂ ਚੋਣਾਂ ਲਈ ਕੀਤੀ ਜਾ ਰਹੀ ਹੈ।
ਅਸੀਂ ਬਰਨਾਲਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਸਾਡੇ ਪਾਰਟੀ ਦੇ ਮੈਂਬਰਾਂ ਨਾਲ ਸੰਪਰਕ ਕਰੋ। ਅਸੀਂ ਹਰ ਤਬਕੇ ਦੇ ਲੋਕਾਂ ਦੀ ਮਦਦ ਕਰਨ ਦਾ ਵਾਅਦਾ ਕਰਦੇ ਹਾਂ।
Repost Kisan Simranjit Singh Mann
16/10/2024
Repost Kisan Simranjit Singh Mann
ਹਕੂਮਤਾਂ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੇ ਪਵਿੱਤਰ ਮੌਕੇ 'ਤੇ, ਅਸੀਂ ਉਹਨਾਂ ਨੂੰ ਸਤਿਕਾਰ ਭਰਿਆ ਸਿਜਦਾ ਕਰਦੇ ਹਾਂ।
ਮਾਧੋਦਾਸ ਬੈਰਾਗੀ ਤੋਂ ਦਸਮ ਪਾਤਸ਼ਾਹ ਵੱਲੋਂ ਖੰਡੇ ਦੀ ਪਾਹੁਲ ਛਕ ਖਾਲਸਾ ਸਜ ਕੇ ਉਹਨਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਨੇ ਜਾਲਮ ਹਕੂਮਤਾਂ ਨੂੰ ਮਿੱਟੀ ਵਿੱਚ ਮਿਲਾ ਕੇ ਹਲੇਮੀ ਰਾਜ ਸਥਾਪਿਤ ਕੀਤਾ।
ਅਸੀਂ ਅਰਦਾਸ ਕਰਦੇ ਹਾਂ ਕਿ ਸਿੱਖ ਮੁੜ ਗੁਰਸਿੱਖੀ ਵੱਲ ਵਧਣ ਅਤੇ ਆਪਣੇ ਰਾਜ ਲਈ ਸੰਘਰਸ਼ ਕਰਨ ਅਤੇ ਪੂਰੀ ਦੁਨੀਆ ਵਿੱਚ ਗੁਰਮਤਿ ਦਾ ਝੰਡਾ ਬਰਦਾਰ ਕਰਨ।
10/10/2024
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਕੌਮੀ ਫਰਜ਼ ਸਮਝਦਿਆਂ ਵੱਧ ਚੜ੍ਹਕੇ ਪਹੁੰਚਣ ਜੀ।
ਸ਼ਹੀਦ ਭਾਈ ਬੇਅੰਤ ਸਿੰਘ ਜੀ
ਮਿਤੀ : 31 ਅਕਤੂਬਰ,
ਦਿਨ: ਵੀਰਵਾਰ
ਸਥਾਨ : ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ, ਮਲੋਆ (ਚੰਡੀਗੜ੍ਹ)
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ 40ਵੇਂ ਸ਼ਹੀਦੀ ਸਮਾਗਮ ਜੋ ਕਿ ਹਰ ਸਾਲ ਉਹਨਾਂ ਦੇ ਜੱਦੀ ਪਿੰਡ ਮਲੋਆ (ਚੰਡੀਗੜ੍ਹ) ਵਿੱਚ ਮਨਾਇਆ ਜਾਂਦਾ ਹੈ, ਆਪਣਾ ਕੌਮੀ ਫਰਜ਼ ਸਮਝਦਿਆਂ ਵੱਧ ਚੜ੍ਹਕੇ ਪਹੁੰਚਣ ਜੀ।
ਮਿਤੀ : 31 ਅਕਤੂਬਰ,
ਦਿਨ: ਵੀਰਵਾਰ
ਸਥਾਨ : ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ, ਮਲੋਆ (ਚੰਡੀਗੜ੍ਹ)
01/10/2024
Repost Kisan Simranjit Singh Mann:
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 28 ਸਤੰਬਰ ਨੂੰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪਹਿਰੇਦਾਰ ਅਖ਼ਬਾਰ Rozana Pehredar ਦੇ ਬਾਨੀ ਸਰਦਾਰ ਜਸਪਾਲ ਸਿੰਘ ਹੇਰਾਂ ਦੇ ਪਰਿਵਾਰ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ 'ਤੇ, ਉਨ੍ਹਾਂ ਨੂੰ ਸਿਰਦਾਰ ਕਪੂਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਗੁਰੂ ਸਾਹਿਬਾਨ ਨੇ ਸਾਨੂੰ ਕਲਮ ਅਤੇ ਤਲਵਾਰ ਦੋਵਾਂ ਦੀ ਦਾਤ ਬਖ਼ਸ਼ੀ ਹੈ। ਅਜੋਕੇ ਸਮੇਂ ਵਿੱਚ, ਪਹਿਰੇਦਾਰ ਅਖ਼ਬਾਰ ਰਾਹੀਂ ਸ: ਜਸਪਾਲ ਸਿੰਘ ਹੇਰਾਂ ਨੇ ਪੰਥ ਅਤੇ ਪੰਜਾਬ ਦੀ ਆਵਾਜ਼ ਬਣਦਿਆਂ ਹਕੂਮਤਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸਿੱਖ ਕੌਮ ਦੇ ਹੱਕਾਂ ਅਤੇ ਸੰਘਰਸ਼ ਨੂੰ ਬੇਬਾਕੀ ਨਾਲ ਦੁਨੀਆ ਦੇ ਸਾਹਮਣੇ ਰੱਖਿਆ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਦੀ ਇਮਾਨਦਾਰੀ, ਤਨਦੇਹੀ ਅਤੇ ਪੰਥ ਦੇ ਪ੍ਰਤੀ ਉਨ੍ਹਾਂ ਦੇ ਅਮਰ ਜਜ਼ਬੇ ਨੂੰ ਸਿਜਦਾ ਕਰਦਾ ਹੈ।
Govind Singh Sandhu