Navdeep singh batth E-Library ,chananwal - barnala

Navdeep singh batth E-Library ,chananwal - barnala

Share

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ? ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ।ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ।

Photos from Navdeep singh batth E-Library ,chananwal - barnala's post 11/04/2025

ਲਾਇਬ੍ਰੇਰੀ ਵਿੱਚ ਨਵੀਆਂ ਕਿਤਾਬਾਂ ਦੀ ਆਮਦ ☺️

24/10/2024

ਲਾਇਬ੍ਰੇਰੀ ਵਿੱਚ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਤੋਂ ਨਵੀਆਂ ਕਿਤਾਬਾਂ ਆ ਗਈਆਂ ਹਨ ।ਰਜਿਸਟਰ ਅਤੇ ਕੰਪਿਊਟਰ ਵਿੱਚ ਦੋ ਦਿਨ੍ਹਾਂ ਵਿੱਚ ਕਿਤਾਬਾਂ ਦਰਜ ਹੋ ਜਾਣਗੀਆਂ । ਪਾਠਕ ਕਿਤਾਬਾਂ ਲੈ ਕੇ ਪੜ੍ਹ ਸਕਦੇ ਹਨ। ਧੰਨਵਾਦ 🙏

26/05/2024

ਅੱਜ ਮਿਤੀ 26 ਮਈ 2024, ਦਿਨ ਐਤਵਾਰ ਨੂੰ ਸੰਤ ਰਾਮ ਉਦਾਸੀ ਲਾਇਬ੍ਰੇਰੀ, ਰਾਏਸਰ ਦੀ ਸੁਰੂਆਤ ਲਈ, ਸਰਪੰਚ ਗੁਰਪ੍ਰੀਤ ਸਿੰਘ ਰਾਏਸਰ (ਪੰਜਾਬ) ਅਤੇ ਸਾਥੀਆਂ ਨੂੰ ਨਵਦੀਪ ਸਿੰਘ ਬਾਠ ਈ-ਲਾਇਬ੍ਰੇਰੀ ਚੰਨਣਵਾਲ ਦੇ ਕਮੇਟੀ ਮੈਂਬਰਾਂ ਵੱਲੋਂ ਕਿਤਾਬਾਂ ਭੇਂਟ ਕੀਤੀਆਂ ਗਈਆਂ ।

27/03/2024

ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਤੋਂ ਨਵੀਆਂ ਕਿਤਾਬਾਂ ਦੀ ਆਮਦ ਹੋ ਚੁੱਕੀ ਹੈ । ਪਾਠਕ 1 ਅਪ੍ਰੈਲ ਤੋਂ ਲੈ ਕੇ ਜਾ ਸਕਦੇ ਹਨ, ਤਦ ਤੱਕ ਰਜਿਸ਼ਟਰੇਸਨ ਹੋ ਜਾਵੇਗੀ। ਲਾਇਬ੍ਰੇਰੀ ਖੁੱਲ੍ਹਣ ਦਾ ਸਮਾਂ :- ਸਵੇਰੇ 8 ਤੋਂ 10 ਅਤੇ ਸ਼ਾਮ 4 ਤੋਂ 6 ਵਜੇ ਤੱਕ।

05/03/2024

ਲਾਇਬ੍ਰੇਰੀ ਸਵੇਰੇ 8 ਤੋਂ 10 ਅਤੇ ਸ਼ਾਮ ਨੂੰ 4 ਤੋਂ 6 ਵਜੇ ਤੱਕ ਰੋਜ਼ਾਨਾ ਖੁੱਲਦੀ ਹੈ।

22/10/2023

ਮਲੇਰਕੋਟਲੇ ਤੋਂ ਮਸ਼ਹੂਰ ਲੇਖਕ ਅਤੇ ਗ਼ਜ਼ਲਕਾਰ ਨੂਰ ਮੁਹੰਮਦ ‘ਨੂਰ’ ਜੀ ਨੇ 65 ਖ਼ੂਬਸੂਰਤ ਕਿਤਾਬਾਂ ਦਾ ਗੁਲਦਸਤਾ ਡਾ. ਮੁਹੰਮਦ ਯਾਸੀਨ ਸੰਧੇ ਦੇ ਜ਼ਰੀਏ ਲਾਇਬ੍ਰੇਰੀ ਚੰਨਣਵਾਲ ਲਈ ਭੇਂਟ ਕੀਤਾ। ਬਹੁਤ ਬਹੁਤ ਸ਼ੁਕਰੀਆ 🙏

17/03/2023

ਅੱਜ ਮਿਤੀ 17 ਮਾਰਚ 2023 ਨੂੰ ਨਵਦੀਪ ਸਿੰਘ ਬਾਠ ਈ-ਲਾਇਬ੍ਰੇਰੀ ਚੰਨਣਵਾਲ ਲਈ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ (ਮੈਂਬਰ ਭਾਰਤੀ ਸਾਹਿਤ ਅਕੈਡਮੀ ਦਿੱਲੀ) ਨੇ 110 ਬਹੁਮੁੱਲੀਆਂ ਕਿਤਾਬਾਂ (ਪੰਜਾਬੀ ਸਾਹਿਤ) ਭੇਂਟ ਕੀਤੀਆਂ। ਉਨ੍ਹਾਂ ਦੇ ਨਾਲ ਗਜ਼ਲਕਾਰ ਜਗਜੀਤ ਗੁਰਮ, ਪ੍ਰਧਾਨ ਗਜ਼ਲ ਮੰਚ ਬਰਨਾਲਾ ਨੇ ਆਪਣੀ ਆਉਣ ਵਾਲੀ ਪੁਸਤਕ ਬਾਰੇ ਵਿਚਾਰ ਦਿੱਤੇ। ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਜਿਸ ਬੰਦੇ ਦੇ ਦਿਲ ਅੰਦਰ ਸਮਾਜ ਲਈ ਦਰਦ ਹੁੰਦਾ ਹੈ ਉਹੀ ਸਮਾਜ ਲਈ ਕੁੱਝ ਕਰਦਾ ਹੈ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਵੀ ਚੰਗੇ ਲੇਖਕ ਦੀਆਂ ਕਿਤਾਬਾਂ ਦੀ ਲਾਇਬ੍ਰੇਰੀ ਵਿੱਚ ਘਾਟ ਹੈ ਉਨ੍ਹਾਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ। ਲਾਇਬ੍ਰੇਰੀ ਕਮੇਟੀ ਵੱਲੋਂ ਕਿਤਾਬਾਂ ਭੇਂਟ ਕਰਨ ਲਈ ਬੂਟਾ ਸਿੰਘ ਚੌਹਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਇਸ ਮੌਕੇ ਜਗਦੇਵ ਸਿੰਘ ਗਿੱਲ, ਡਾ. ਮੁਹੰਮਦ ਯਾਸੀਨ, ਮਨਦੀਪ ਵਿਕਟਰ, ਬਲਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ ਸਿੱਧੂ, ਸਤਿਨਾਮ ਸਿੰਘ ਗੋਗਾ, ਤਰਨਵੀਰ ਕੌਰ ਹਾਜ਼ਰ ਸਨ।

12/06/2022

ਅੱਜ ਨਵਦੀਪ ਸਿੰਘ ਬਾਠ ਈ-ਲਾਇਬ੍ਰੇਰੀ ਚੰਨਣਵਾਲ ਵਿਖੇ ਉਨ੍ਹਾਂ ਬੱਚਿਆਂ ਨੂੰ ਇਨਾਮ ਵੰਡੇ ਗਏ ਜਿਨ੍ਹਾਂ ਨੇ ਪਿਛਲੇ ਦੋ ਹਫ਼ਤਿਆਂ ਦੌਰਾਨ ਧਾਰਮਿਕ ਅਧਿਆਪਕਾ ਜਗਵੰਤ ਕੌਰ, ਚੰਨਣਵਾਲ ਦੀ ਅਗਵਾਈ ਵਿੱਚ ਧਾਰਮਿਕ ਕਲਾਸਾਂ ਲਗਾਈਆਂ ਅਤੇ ਕਾਫ਼ੀ ਕੁੱਝ ਸਿੱਖਿਆ। ਇਹ ਕਲਾਸਾਂ ਸਤਿਨਾਮ ਸਰਬ ਕਲਿਆਣ ਟਰੱਸਟ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਈਆਂ ਗਈਆਂ। ਇਸ ਮੌਕੇ ਬਰਨਾਲਾ ਜੋਨ ਦੇ ਸੁਪਰਵਾਈਜ਼ਰ ਸ: ਗੁਰਸੇਵਕ ਸਿੰਘ ਤੋਂ ਇਲਾਵਾ ਲਾਇਬ੍ਰੇਰੀ ਕਮੇਟੀ ਵੀ ਹਾਜ਼ਰ ਰਹੀ। ਬੱਚਿਆਂ ਨੇ ਕਵਿਤਾਵਾਂ ਪੜ੍ਹ ਕੇ ਪ੍ਰੋਗਰਾਮ ਨੂੰ ਹੋਰ ਵੀ ਸ਼ਿੰਗਾਰ ਦਿੱਤਾ। ਬੱਚਿਆਂ ਨੂੰ ਧਾਰਮਿਕ ਵਿੱਦਿਆ ਦੇਣ ਦੇ ਉਪਰਾਲੇ ਲਈ ਟਰੱਸਟ ਦਾ ਬਹੁਤ ਬਹੁਤ ਧੰਨਵਾਦ 🙏

31/05/2022

ਸਰਕਾਰੀ ਪ੍ਰਾਇਮਰੀ ਸਕੂਲ ਚੰਨਣਵਾਲ ਵਿਖੇ ਸਵ: ਮਾਤਾ ਗੁਰਦੇਵ ਕੌਰ ਦੀ ਯਾਦ ਵਿੱਚ ਉਨ੍ਹਾਂ ਦੇ ਪੋਤਰੇ ਪਰਮਜੀਤ ਸਿੰਘ (ਪਿੰਦਰ) ਜਟਾਣਾ (ਕਨੇਡੀਅਨ) ਵੱਲੋਂ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ, 150 ਲੀਟਰ ਪ੍ਰਤੀ ਘੰਟੇ ਦੀ ਸਮਰੱਥਾ ਵਾਲਾ ਆਰ.ਓ ਸਿਸਟਮ ਲਗਵਾਇਆ ਗਿਆ। ਪਿੰਡ ਅਤੇ ਸਕੂਲ ਸਟਾਫ਼ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ।🙏

13/05/2022

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੰਨਣਵਾਲ ਵਿਖੇ ਸ. ਅਜਮੇਰ ਸਿੰਘ ਧਾਲੀਵਾਲ ਵੱਲੋਂ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ। ਉਨ੍ਹਾਂ ਵੱਲੋਂ ਬੱਚਿਆਂ ਲਈ ਇਮਾਨਦਾਰੀ ਦੀ ਦੁਕਾਨ ਖੋਲੀ ਗਈ ਹੈ ਜਿਸ ਵਿੱਚ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਆਦਿ ਸਕੂਲ ਵਿੱਚ ਹੀ ਬਹੁਤ ਹੀ ਘੱਟ ਰੇਟਾਂ ਤੇ ਉਪਲੱਬਧ ਕਰਵਾਈਆਂ ਜਾਣਗੀਆਂ, ਬੱਚੇ ਆਪਣੀ ਇਮਾਨਦਾਰੀ ਨਾਲ ਉੱਥੇ ਰੱਖੇ ਗੱਲੇ ਵਿੱਚ ਪੈਸੇ ਪਾ ਸਕਦੇ ਹਨ ਅਤੇ ਆਪਣੀ ਲੋੜ ਪੂਰੀ ਕਰ ਸਕਦੇ ਹਨ। ਇਸ ਦਾ ਅਸਲ ਮਕਸਦ ਬੱਚਿਆਂ ਵਿੱਚ ਇਮਾਨਦਾਰੀ ਦੀ ਭਾਵਨਾ ਪੈਦਾ ਕਰਨਾ ਹੈ।
ਇਸ ਮੌਕੇ ਸੀ.ਐੱਚ.ਟੀ. ਗੁਰਗੀਤ ਸਿੰਘ, ਚਰਨਜੀਤ ਸਿੰਘ ਬੜਿੰਗ, ਹਰਦੀਪ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸਨ।

Photos from Navdeep singh batth E-Library ,chananwal - barnala's post 05/03/2022

ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਤੋਂ ਲਾਇਬ੍ਰੇਰੀ ਵਿੱਚ ਨਵੀਆਂ ਕਿਤਾਬਾਂ ਆ ਚੁੱਕੀਆਂ ਹਨ, ਰਜਿਸਟ੍ਰੇਸ਼ਨ ਸ਼ੁਰੂ ਹੈ। ਇੱਕ-ਦੋ ਦਿਨਾਂ ਵਿੱਚ ਪਾਠਕ ਲੈ ਕੇ ਪੜ੍ਹ ਸਕਦੇ ਹਨ।
ਸਮਾਂ :-
ਸਵੇਰੇ 8 ਤੋਂ10
ਸ਼ਾਮ 4 ਤੋਂ 6

Want your business to be the top-listed Government Service in Barnala?

Click here to claim your Sponsored Listing.

Location

Category

Telephone

Address


Near Waterworks, Vpo Chananwal
Barnala
148104

Opening Hours

Monday 8am - 10am
4pm - 6pm
Tuesday 8am - 10am
4pm - 6pm
Wednesday 8am - 10am
4pm - 6pm
Thursday 8am - 10am
4pm - 6pm
Friday 8am - 10am
4pm - 6pm
Saturday 8am - 10am
4pm - 6pm
Sunday 8am - 10am
4pm - 6pm