Inderjeet Singh Harpura

Call Directions Website Contact the organization

Inderjeet Singh Harpura ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ।।
(2)

ਪਾਤਸ਼ਾਹ ਦੇਹਾਂ ਹੀ ਮੁਕਤ ਨਹੀਂ ਕਰਦੇ,ਰੂਹਾਂ ਨੂੰ ਵੀ ਰਿਹਾਅ ਕਰ ਦਿੰਦੇ ਨੇ ਹਨੇਰਿਆਂ ਦੇ ਕਿਲ੍ਹੇ ਵਿੱਚੋਂ। ਬੱਸ ਲੋੜ ਹੈ ਪਾਤਸ਼ਾਹ ਦੇ ਚੋਲੇ਼ ਦੀ ਕੰ...
08/11/2026

ਪਾਤਸ਼ਾਹ ਦੇਹਾਂ ਹੀ ਮੁਕਤ ਨਹੀਂ ਕਰਦੇ,
ਰੂਹਾਂ ਨੂੰ ਵੀ ਰਿਹਾਅ ਕਰ ਦਿੰਦੇ ਨੇ ਹਨੇਰਿਆਂ ਦੇ ਕਿਲ੍ਹੇ ਵਿੱਚੋਂ।
ਬੱਸ ਲੋੜ ਹੈ ਪਾਤਸ਼ਾਹ ਦੇ ਚੋਲੇ਼ ਦੀ ਕੰਨੀ ਫੜ੍ਹ ਕੇ ਹਨੇਰੇ ਦੇ ਕਿਲ੍ਹੇ ਵਿੱਚੋਂ ਨਿਕਲ ਕੇ ਰੌਸ਼ਨੀਆਂ ਦੇ ਮਹਿਲ ਵੱਲ ਤੁਰ ਪੈਣ ਦੀ...।

ਅਕਾਲ ਪੁਰਖ ਕ੍ਰਿਪਾ ਕਰਨ, ਸਾਡੇ ਸਾਰਿਆਂ ਦੇ ਜੀਵਨ ਵਿੱਚ ਗਿਆਨ ਦਾ ਦੀਵਾ ਬਲੇ, ਅਗਿਆਨਤਾ ਦਾ ਅੰਧੇਰਾ ਦੂਰ ਹੋਵੇ।

ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਰੌਸ਼ਨੀਆਂ ਦਾ ਦਿਨ ਮੁਬਾਰਕ ਹੋਵੇ ਜੀ।

ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
098155 77574

ਅੱਜ ਅੰਮ੍ਰਿਤਸਰ ਵਿਖੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ 'ਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ...
26/10/2026

ਅੱਜ ਅੰਮ੍ਰਿਤਸਰ ਵਿਖੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ 'ਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ...

ਸਾਰੰਗ ਦੇ ਸੰਗ....
23/09/2026

ਸਾਰੰਗ ਦੇ ਸੰਗ....

‘ਮੈਂ ਤੇ ਮੇਰੀ ਫੋਟੋਗਰਾਫੀ’ - ਹਰਭਜਨ ਸਿੰਘ ਬਾਜਵਾ ਪੰਜਾਬੀ ਸਾਹਿਤ ਵਿੱਚ ਵੱਡਾ ਨਾਮ ਕਮਾਉਣ ਵਾਲੇ ਫ਼ੋਟੋਗਰਾਫ਼ਰ ਹਰਭਜਨ ਸਿੰਘ ਬਾਜਵਾ ਬੀਤੇ ਦਿਨ ਇਸ ...
20/09/2026

‘ਮੈਂ ਤੇ ਮੇਰੀ ਫੋਟੋਗਰਾਫੀ’ - ਹਰਭਜਨ ਸਿੰਘ ਬਾਜਵਾ

ਪੰਜਾਬੀ ਸਾਹਿਤ ਵਿੱਚ ਵੱਡਾ ਨਾਮ ਕਮਾਉਣ ਵਾਲੇ ਫ਼ੋਟੋਗਰਾਫ਼ਰ ਹਰਭਜਨ ਸਿੰਘ ਬਾਜਵਾ ਬੀਤੇ ਦਿਨ ਇਸ ਸੰਸਾਰ ਤੋਂ ਰੁਖਸਤ ਹੋ ਗਏ ਹਨ। ਕੈਮਰੇ ਦੇ ਸ਼ੁਰੂਆਤੀ ਦੌਰ ਤੋਂ ਸ਼ੁਰੂ ਹੋ ਕੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਯੁੱਗ ਪਲਟਵੇਂ ਦੌਰ ਨੂੰ ਉਨ੍ਹਾਂ ਨੇ ਆਪਣੇ ਕੈਮਰੇ ਦੀ ਅੱਖ ਰਾਹੀਂ ਬਾਖੂਬੀ ਦੇਖਿਆ ਹੈ। ਪਿਛਲੇ ਕੁਝ ਸਾਲਾਂ ਤੋਂ ਬਜ਼ੁਰਗੀ ਕਾਰਨ ਭਾਵੇਂ ਉਹ ਥੋੜਾ ਸਰਗਰਮ ਘੱਟ ਸਨ ਪਰ ਫਿਰ ਵੀ ਬਟਾਲੇ ਸ਼ਹਿਰ ਵਿੱਚ ਖਾਸ ਕਰਕੇ ਜਦੋਂ ਸ਼ਿਵ ਬਟਾਲਵੀ ਦੀ ਯਾਦ ਵਿੱਚ ਕੋਈ ਸਮਾਮਗ ਹੋਣਾ ਤਾਂ ਉਹ ਓਥੇ ਆਪਣੇ ਗਲ ਵਿੱਚ ਆਪਣਾ ਕੈਮਰਾ ਪਾਈ ਦਿਖਾਈ ਜ਼ਰੂਰ ਦਿੰਦੇ ਸਨ। ਹਰਭਜਨ ਸਿੰਘ ਬਾਜਵਾ ਕੋਲ ਦਹਾਕਿਆਂ ਤੱਕ ਆਪਣੇ ਕੈਮਰੇ ਰਾਹੀਂ ਖਿੱਚੀਆਂ ਫੋਟੋਆਂ ਜ਼ਿੰਦਾ ਇਤਿਹਾਸ ਹਨ। ਹਰਭਜਨ ਸਿੰਘ ਬਾਜਵਾ ਦਾ ਇਹ ਸਫ਼ਰ ਅਸਾਨ ਨਹੀਂ ਸੀ। ਬਾਜਵਾ ਹੁਰਾਂ ਦੇ ਆਪਣੇ ਜ਼ਿੰਦਗੀ ਦੇ ਪੈਂਡੇ ਬਾਰੇ ਉਨ੍ਹਾਂ ਤੋਂ ਬੇਹਤਰ ਕੋਈ ਦੱਸ ਨਹੀਂ ਸਕਦਾ। ਇਸ ਲੇਖ ਜਰੀਏ ਅਸੀਂ ਹਰਭਜਨ ਸਿੰਘ ਬਾਜਵਾ ਦੇ ਜੀਵਨ ਤੇ ਘਾਲਣਾ ਨੂੰ ਜਾਣਦੇ ਹਾਂ। ਕੁਝ ਸਮਾਂ ਪਹਿਲਾਂ ਹਰਭਜਨ ਸਿੰਘ ਬਾਜਵਾ ਨੇ ਆਪਣੇ ਬਾਰੇ ਇੱਕ ਲੇਖ ਲਿਖਿਆ ਸੀ ਜੋ ਪੰਜਾਬੀ ਟ੍ਰਿਬਿਊਨ ਅਖ਼ਬਾਰ ਨੇ ਛਾਇਆ ਕੀਤਾ ਸੀ।

‘ਮੈਂ ਤੇ ਮੇਰੀ ਫੋਟੋਗਰਾਫੀ’ ਲੇਖ ਵਿੱਚ ਹਰਭਜਨ ਸਿੰਘ ਬਾਜਵਾ ਲਿਖਦੇ ਹਨ ਕਿ ਮੈਂ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ। ਮੇਰਾ ਦਾਦਾ, ਤਾਇਆ, ਪਿਓ, ਚਾਚਾ ਕੋਈ ਇਕ ਦਿਨ ਲਈ ਵੀ ਸਕੂਲ ਨਹੀਂ ਸੀ ਗਿਆ। ਪਰ ਮੇਰਾ ਦਾਦਾ ਪੜ੍ਹਿਆਂ-ਲਿਖਿਆਂ ਨਾਲੋਂ ਗਿਆਨ ਬਹੁਤ ਰੱਖਦਾ ਸੀ ਤੇ ਉਸ ਨੂੰ ਫਿਰਨ-ਤੁਰਨ ਦਾ ਵੀ ਬਹੁਤ ਸ਼ੌਕ ਸੀ। ਮਿੱਤਰਤਾ ਸਾਰਿਆਂ ਨਾਲ ਰੱਖਦਾ ਸੀ। ਜਾਤ-ਪਾਤ ਵਿਚ ਬਹੁਤਾ ਵਿਸ਼ਵਾਸ ਨਹੀਂ ਸੀ ਰੱਖਦਾ। ਇਸ ਕਰਕੇ ਅਮੀਰ-ਗ਼ਰੀਬ ਉਸ ਨੂੰ ਪਿਆਰ ਕਰਦੇ ਸਨ ਤੇ ਉਹ ਸਾਰਿਆਂ ਨੂੰ ਪਿਆਰ ਕਰਦਾ ਸੀ।

ਲਾਇਲਪੁਰ ਦੀ ਬਾਰ ਵਿਚ ਸਾਡੇ ਪਿੰਡ ਵਿਚ ਸਾਡਾ ਇਕੋ ਘਰ ਬਾਜਵਿਆਂ ਦਾ ਸੀ। ਦੇਸ਼ ਵੰਡ ਹੋਣ ਬਾਅਦ ਬਟਾਲੇ ਨੇੜੇ ਪਿੰਡ ਸਾਗਰਪੁਰ ਵਿਚ ਸਾਨੂੰ ਜ਼ਮੀਨ ਅਲਾਟ ਹੋਈ। ਏਥੇ ਆਣ ਕੇ ਮੈਂ ਪੜ੍ਹਨੇ ਪਿਆ। ਮੈਂ ਘਰ ਵਿਚ ਪਹਿਲਾ ਪੜ੍ਹਨ ਵਾਲਾ ਬੱਚਾ ਸੀ। 1958 ਵਿਚ ਖ਼ਾਲਸਾ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਮੇਰੇ ਸਕੂਲ ਨੇੜੇ ਰਤਨ ਫੋਟੋ ਸਟੂਡੀਓ ਸੀ। ਮੈਂ ਉਸ ਕੋਲੋਂ ਬਾਕਸ ਕੈਮਰਾ ਕਿਰਾਏ ’ਤੇ ਲੈ ਕੇ ਤੇ ਫਿਲਮ ਲੈ ਕੇ ਫੋਟੋ ਖਿੱਚਦਾ ਸੀ ਤੇ ਫੇਰ ਫੋਟੋ ਬਣਾਉਣ ਲਈ ਉਸ ਨੂੰ ਫਿਲਮ ਦੇ ਦਿੰਦਾ। ਉਹ ਫੋਟੋ ਬਣਾ ਕੇ ਮੈਨੂੰ ਦੇ ਦਿੰਦਾ। ਫੋਟੋਗਰਾਫੀ ਦਾ ਬੀਜ ਤਾਂ ਮੇਰੇ ਅੰਦਰ ਬੀਜਿਆ ਗਿਆ, ਪਰ ਉਸ ਨੂੰ ਉੱਗਣ ਦਾ ਸਮਾਂ ਨਹੀਂ ਸੀ ਮਿਲ ਰਿਹਾ।

ਸਕੂਲ ਪੜ੍ਹਦੇ ਸਮੇਂ ਮੇਰੀ ਡਰਾਇੰਗ ਚੰਗੀ ਸੀ। ਸਾਡੇ ਡਰਾਇੰਗ ਮਾਸਟਰ ਸ. ਲਛਮਣ ਸਿੰਘ ਸਨ। ਉਨ੍ਹਾਂ ਦੀ ਡਰਾਇੰਗ ਬਹੁਤ ਚੰਗੀ ਸੀ। ਉਨ੍ਹਾਂ ਇਸ ਦੇ ਬਹੁਤ ਗੁਰ ਦੱਸੇ ਸਨ। ਮੈਂ ਕਾਲਜ ਦਾਖ਼ਲ ਹੋਣਾ ਚਾਹੁੰਦਾ ਸੀ। ਪਿਤਾ ਨੇ ਆਗਿਆ ਨਾ ਦਿੱਤੀ ਤੇ ਖੇਤੀ ਦੇ ਕੰਮਾਂ ਵੱਲ ਤੋਰਨਾ ਸ਼ੁਰੂ ਕਰ ਦਿੱਤਾ। ਥੋੜ੍ਹਾ ਸਮਾਂ ਖੇਤੀਬਾੜੀ ਦਾ ਕੰਮ ਕੀਤਾ, ਪਰ ਦਿਲ ਨਹੀਂ ਸੀ ਲੱਗਦਾ। ਮੈਂ ਬਟਾਲੇ ਕਪੂਰ ਸਿੰਘ ਪੇਂਟਰ ਕੋਲੋਂ ਸਾਈਨ ਬੋਰਡ ਲਿਖਣ ਦਾ ਕੰਮ ਸਿੱਖਿਆ ਤੇ ਕੁਝ ਸਮਾਂ ਉਨ੍ਹਾਂ ਨਾਲ ਕੰਮ ਕੀਤਾ। ਫੇਰ ਆਪਣੀ ਦੁਕਾਨ ਪਾ ਲਈ। ਸਾਈਨ ਬੋਰਡ ਲਿਖਣ ’ਤੇ ਮਨ ਨਹੀਂ ਸੀ ਟਿਕਦਾ। ਦਿਲ ਕਰਦਾ ਸੀ ਚੰਗੀਆਂ ਪੇਂਟਿੰਗ ਬਣਾਵਾਂ ਜਿਨ੍ਹਾਂ ਨੂੰ ਲੋਕ ਵੇਖਣ ਆਉਣ। ਉਸ ਕੰਮ ਵਾਸਤੇ ਵੀ ਕੋਈ ਗੁਰੂ ਲੱਭਦਾ ਸਾਂ।

ਗੁਰਦਾਸਪੁਰ ਚਰਨਜੀਤ ਸਿੰਘ ਨਾਂ ਦਾ ਪੇਂਟਰ ਸੀ। ਪੇਂਟਿੰਗਾਂ ਬਹੁਤ ਚੰਗੀਆਂ ਬਣਾਉਂਦਾ ਸੀ। ਉਹ ਸੋਭਾ ਸਿੰਘ ਆਰਟਿਸਟ ਦਾ ਦੂਰੋਂ-ਨੇੜਿਓਂ ਰਿਸ਼ਤੇਦਾਰ ਵੀ ਸੀ ਤੇ ਉਨ੍ਹਾਂ ਦਾ ਸ਼ਾਗਿਰਦ ਵੀ। ਮੇਰੀ ਉਸ ਨਾਲ ਥੋੜ੍ਹੀ ਜਿਹੀ ਨੇੜਤਾ ਹੋ ਗਈ। ਉਹ ਮੇਰੇ ਨਾਲ ਸੋਭਾ ਸਿੰਘ ਦੀਆਂ ਪੇਂਟਿੰਗਾਂ ਦੀਆਂ ਗੱਲਾਂ ਕਰਦਾ ਰਹਿੰਦਾ।
ਉਹ ਮੈਨੂੰ ਅੰਧਰੇਟੇ ਆਪਣੇ ਨਾਲ ਲੈ ਗਿਆ। ਅੰਧਰੇਟੇ ਅਸੀਂ ਸੋਭਾ ਸਿੰਘ ਨੂੰ ਮਿਲੇ। ਉਨ੍ਹਾਂ ਦੀਆਂ ਸਾਰੀਆਂ ਪੇਂਟਿੰਗਾਂ ਵੇਖੀਆਂ। ਮੇਰੇ ਮਨ ਨੇ ਆਖਿਆ ਕਿ ਪੇਂਟਿੰਗ ਬਣਾਉਣ ਦਾ ਕੰਮ ਸਿੱਖਣਾ ਹੈ ਤਾਂ ਸੋਭਾ ਸਿੰਘ ਕੋਲੋਂ ਹੀ ਸਿੱਖਿਆ ਜਾਵੇ।

ਉਸ ਵਕਤ ਅੰਧਰੇਟਾ ਪਿੰਡਾਂ ਵਰਗਾ ਇਕ ਪਿੰਡ ਸੀ। ਖ਼ਰੀਦੋ-ਫ਼ਰੋਖ਼ਤ ਕਰਨ ਲਈ ਬਾਜ਼ਾਰ ਨਹੀਂ ਸੀ। ਸਿਰਫ਼ ਚਾਹ ਦੀਆਂ ਇਕ ਦੋ ਦੁਕਾਨਾਂ ਸਨ ਜਾਂ ਫੇਰ ਸੋਭਾ ਸਿੰਘ ਦੀ ਕੋਠੀ ਸਾਹਮਣੇ ਫੂਲਾ ਰਾਣੀ ਆਰਟਿਸਟ ਦੀ ਕੁਟੀਆ ਸੀ। ਉਹ ਕਦੀ-ਕਦੀ ਗਰਮੀਆਂ ’ਚ ਉੱਥੇ ਜਾਂਦੀ ਸੀ।

ਸੋਭਾ ਸਿੰਘ ਦੀ ਕੋਠੀ ਦੇ ਚੜ੍ਹਦੇ ਪਾਸੇ ਪੰਡਤ ਮੰਗਤ ਰਾਮ ਨੇ ਨਿੱਕੀ ਜਿਹੀ ਕੋਠੀ ਬਣਾਈ ਹੋਈ ਸੀ। ਉਹ ਸੋਭਾ ਸਿੰਘ ਦਾ ਮਿੱਤਰ ਤੇ ਸ਼ਾਗਿਰਦ ਸੀ। ਪੇਂਟਿੰਗ ਦਾ ਕੰਮ ਤਾਂ ਉਸ ਨੇ ਕੋਈ ਨਹੀਂ ਸੀ ਕੀਤਾ, ਪਰ ਵਾਇਲਨ ਤੇ ਤਬਲਾ ਵਜਾਉਣ ਦਾ ਉਸਤਾਦ ਸੀ। ਨੌਰਾ ਰਿਚਰਡ ਦਾ ਵੁੱਡਲੈਂਡ ਵੀ ਏਥੇ ਹੀ ਸੀ। ਉਸ ਦਾ ਕੱਚਾ ਘਰ ਪੁਰਾਣਾ ਸਭਿਆਚਾਰ ਯਾਦ ਕਰਵਾ ਦਿੰਦਾ। ਚੀਲਾਂ ਦੇ ਰੁੱਖਾਂ ਤੇ ਬਾਂਸ ਦੇ ਰੁੱਖਾਂ ਦਾ ਸੰਘਣਾ ਜੰਗਲ ਬਹੁਤ ਸੋਹਣਾ ਲੱਗਦਾ ਸੀ। ਇਸ ਸਦਕਾ ਹਵਾ ਵਿਚ ਪ੍ਰਦੂਸ਼ਣ ਦੀ ਮਿਲਾਵਟ ਨਹੀਂ ਸੀ ਹੁੰਦੀ। ਪਾਣੀ ਦੀਆਂ ਕੂਲਾਂ ਵਗਦੀਆਂ ਸਨ। ਉਨ੍ਹਾਂ ਦਾ ਪਾਣੀ ਸਾਰਾ ਪਿੰਡ ਪੀਣ ਲਈ ਵਰਤਦਾ ਸੀ। ਉਹ ਪਾਣੀ ਠੰਢਾ ਤੇ ਸਾਫ਼-ਸੁਥਰਾ ਹੁੰਦਾ ਸੀ। ਇਹ ਸਾਰੀਆਂ ਚੀਜ਼ਾਂ ਮੈਨੂੰ ਵੀ ਚੰਗੀਆਂ ਲੱਗਦੀਆਂ ਸਨ। ਕੁਦਰਤ ਨੂੰ ਨੇੜਿਓਂ ਵੇਖਣ ਦਾ ਸਮਾਂ ਮਿਲਦਾ ਸੀ।

ਅਸੀਂ ਦੋਵੇਂ ਵਾਪਸ ਬਟਾਲੇ ਆ ਗਏ। ਮੈਂ ਸੋਭਾ ਸਿੰਘ ਨੂੰ ਚਿੱਠੀ ਲਿਖੀ, ‘‘ਸਰਦਾਰ ਜੀ, ਮੈਂ ਆਪ ਜੀ ਕੋਲੋਂ ਪੇਂਟਿੰਗ ਬਣਾਉਣੀ ਸਿੱਖਣੀ ਚਾਹੁੰਦਾ ਹਾਂ।’’ ਉਨ੍ਹਾਂ ਦਾ ਉੱਤਰ ਆਇਆ, ‘‘ਤੂੰ ਆ ਜਾ, ਪਰ ਏਥੇ ਬਟਾਲੇ ਸ਼ਹਿਰ ਵਾਲੀਆਂ ਸਹੂਲਤਾਂ ਤੈਨੂੰ ਨਹੀਂ ਮਿਲਣਗੀਆਂ। ਇਸ ਕਰਕੇ ਆਉਣਾ ਤੇ ਆ ਜਾ।’’

ਉਸ ਵਕਤ ਤੱਕ ਪੰਜਾਬ ਦੀ ਵੰਡ ਨਹੀਂ ਸੀ ਹੋਈ। ਮੈਂ ਘਰਦਿਆਂ ਨੂੰ ਦੱਸ ਕੇ ਅੰਧਰੇਟੇ ਆ ਗਿਆ। ਉਨ੍ਹਾਂ ਕੋਲ ਆਣ ਕੇ ਸਾਦਾ ਜੀਵਨ ਬਤੀਤ ਕੀਤਾ। ਉਸ ਵਕਤ ਸੋਭਾ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਨੌਕਰ ਸ਼ੌਕੀ ਰਾਮ ਸੀ ਜਿਹੜਾ ਘਰ ਦਾ ਸਾਰਾ ਕੰਮ ਕਰਦਾ ਸੀ। ਰੋਟੀ-ਪਾਣੀ ਉਹ ਹੀ ਤਿਆਰ ਕਰਦਾ ਤੇ ਰਾਤ ਨੂੰ ਆਪਣੇ ਘਰ ਚਲਾ ਜਾਂਦਾ। ਇਸ ਕਰਕੇ ਸਵੇਰ ਦੀ ਚਾਹ (ਬੈੱਡ ਟੀ) ਮੈਂ ਤਿਆਰ ਕਰ ਕੇ ਸੋਭਾ ਸਿੰਘ ਤੇ ਉਨ੍ਹਾਂ ਦੀ ਪਤਨੀ ਬੀਬੀ ਇੰਦਰਜੀਤ ਕੌਰ ਨੂੰ ਦਿੰਦਾ ਸੀ। ਉਸ ਤੋਂ ਬਾਅਦ ਨੌਕਰ ਆ ਜਾਂਦਾ ਸੀ। ਉਹ ਸਵੇਰ ਦਾ ਖਾਣਾ ਸਾਰਿਆਂ ਲਈ ਤਿਆਰ ਕਰਦਾ।

ਮੈਨੂੰ ਸਾਰਾ ਦਿਨ ਡਰਾਇੰਗ ਕਰਨ ਦਾ ਕੰਮ ਹੁੰਦਾ ਸੀ। ਸੋਭਾ ਸਿੰਘ ਡਰਾਇੰਗ ਕਰਨ ਲਈ ਕਾਗ਼ਜ਼ ਤੇ ਪੈਨਸਿਲ ਦੇ ਦਿੰਦੇ ਤੇ ਆਖਦੇ, ‘‘ਘਰੋਂ ਬਾਹਰ ਜਾ ਕੇ ਜੋ ਵੀ ਪਸ਼ੂ ਪੰਛੀ ਜਾਂ ਹੋਰ ਚੰਗੀ ਚੀਜ਼ ਤੈਨੂੰ ਲੱਗਦੀ ਏ, ਉਸ ਦੀ ਡਰਾਇੰਗ ਕਰਕੇ ਲੈ ਆ।’’ ਬਾਹਰ ਫਿਰਦਿਆਂ ਕਦੀ-ਕਦੀ ਗੱਦੀਆਂ ਦੀਆਂ ਭੇਡਾਂ ਦਾ ਇੱਜੜ ਮਿਲ ਪੈਂਦਾ, ਨਾਲ ਹੀ ਉਨ੍ਹਾਂ ਦੀਆਂ ਔਰਤਾਂ ਵੀ ਗੱਦੀ ਪਹਿਰਾਵੇ ਵਿਚ ਬਹੁਤ ਚੰਗੀਆਂ ਲੱਗਦੀਆਂ। ਉਸ ਵਕਤ ਮੇਰੇ ਕੋਲ ਕੈਮਰਾ ਨਹੀਂ ਸੀ ਹੁੰਦਾ। ਉਂਜ ਅੰਦਰ ਫੋਟੋਗਰਾਫੀ ਦਾ ਬੀਜ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਪਰ ਇਹ ਸਾਰਾ ਕੁਝ ਮੇਰੇ ਵਸ ਦਾ ਰੋਗ ਨਹੀਂ ਸੀ। ਜਦੋਂ ਉਹ ਭੇਡਾਂ ਦਾ ਇੱਜੜ ਮੇਰੇ ਕੋਲੋਂ ਦੂਰ ਜਾਂਦਾ। ਫੇਰ ਮੈਂ ਸੋਚਦਾ ਕਿ ਮੈਂ ਵੀ ਕਦੀ ਇਨ੍ਹਾਂ ਦੀ ਫੋਟੋ ਖਿੱਚਾਂਗਾ। ਮੈਂ ਡਰਾਇੰਗ ਕਰਕੇ ਸ਼ਾਮ ਨੂੰ ਘਰ ਆਉਣਾ। ਉਹ ਸਾਰੇ ਕਾਗ਼ਜ਼ ਮੈਂ ਸੋਭਾ ਸਿੰਘ ਨੂੰ ਦੇ ਦਿੰਦਾ। ਉਨ੍ਹਾਂ ਸਾਰੇ ਕਾਗ਼ਜ਼ ਵੇਖ ਕੇ ਪਾੜ ਦੇਣੇ ਤੇ ਅਗਲੇ ਦਿਨ ਲਈ ਹੋਰ ਨਵੇਂ ਕਾਗ਼ਜ਼ ਦੇ ਦੇਣੇ।

ਸੁਰਜੀਤ ਸਿੰਘ ਫੋਟੋਗਰਾਫਰ ਦੀ ਦੁਕਾਨ ਤਾਂ ਪਾਲਮਪੁਰ ਸੀ। ਉਹ ਕਦੀ-ਕਦੀ ਅੰਧਰੇਟੇ ਵੀ ਸੋਭਾ ਸਿੰਘ ਕੋਲ ਆਉਂਦਾ। ਮੈਂ ਉਸ ਨੂੰ ਫੋਟੋ ਖਿੱਚਦਿਆਂ ਵੇਖਦਾ ਤਾਂ ਮੇਰੇ ਅੰਦਰ ਵੀ ਫੋਟੋ ਖਿੱਚਣ ਦੀ ਤਾਂਘ ਜਨਮ ਲੈਂਦੀ। ਫੇਰ ਮੈਂ ਉਸ ਦੇ ਕੈਮਰੇ ’ਤੇ ਕੁਝ ਤਸਵੀਰਾਂ ਖਿੱਚਦਾ ਤੇ ਉਸ ਨੂੰ ਆਖਦਾ ਮੇਰੀਆਂ ਖਿੱਚੀਆਂ ਤਸਵੀਰਾਂ ਮੈਨੂੰ ਦੇ ਦੇਵੇ। ਉਸ ਆਖਣਾ, ‘‘ਤੂੰ ਤਾਂ ਬਾਜਵਾ ਮੇਰੀ ਫਿਲਮ ਦੀ ਜੜ੍ਹ ਮਾਰ ਦਿੱਤੀ ਏ।’’ ਪਰ ਜਦੋਂ ਉਸ ਨੇ ਫਿਲਮ ਨੂੰ ਸਾਫ਼ ਕਰਕੇ ਵੇਖਣਾ ਤਾਂ ਮੈਨੂੰ ਆਖਣਾ, ‘‘ਤੂੰ ਤਾਂ ਬਹੁਤ ਚੰਗਾ ਫੋਟੋਗਰਾਫਰ ਏਂ। ਬੜੀਆਂ ਚੰਗੀਆਂ ਫੋਟੋ ਖਿੱਚਦਾ ਏਂ।’’ ਫੇਰ ਮੇਰੀ ਉਸ ਨਾਲ ਕੁਝ ਨੇੜਤਾ ਹੋ ਗਈ। ਜਦੋਂ ਵੀ ਮੈਂ ਪਾਲਮਪੁਰ ਜਾਣਾ ਤੇ ਉਸ ਦੀ ਦੁਕਾਨ ’ਤੇ ਜਾਣਾ ਤੇ ਉਸ ਦੀਆਂ ਖਿੱਚੀਆਂ ਤਸਵੀਰਾਂ ਨੂੰ ਵੇਖਣਾ।

ਕੁਝ ਸਮੇਂ ਬਾਅਦ ਇਕ ਦਿਨ ਸੋਭਾ ਸਿੰਘ ਮੈਨੂੰ ਆਖਣ ਲੱਗੇ, ‘‘ਬਾਜਵਾ, ਤੇਰੇ ਕੋਲੋਂ ਕਿਸੇ ਨੇ ਵੀ ਆਪਣੇ ਮਾਂ-ਬਾਪ ਦੀ ਪੇਂਟਿੰਗ ਬਣਾਉਣ ਨਹੀਂ ਆਉਣਾ। ਤੂੰ ਸ਼ਾਦੀ ਕਰਵਾਉਣੀ ਏਂ। ਐਵੇਂ ਭੁੱਖਾ ਮਰੇਂਗਾ। ਮੇਰਾ ਤਾਂ ਕੋਈ ਬਾਲ ਬੱਚਾ ਨਹੀਂ। ਤੂੰ ਵੇਖ ਹੀ ਲਿਆ। ਮੈਂ ਵੀ ਸੋਹਣੀ ਮਹੀਵਾਲ ਦੀ ਪੇਂਟਿੰਗ ਦੇ ਪ੍ਰਿੰਟ ਬਣਵਾਏ ਹਨ ਤੇ ਉਨ੍ਹਾਂ ਤੋਂ ਰੋਟੀ ਖਾਂਦਾ ਹਾਂ। ਗੁਰੂ ਸਾਹਿਬ ਦੀਆਂ ਕਿੰਨੀਆਂ ਪੇਂਟਿੰਗਾਂ ਹਨ। ਕਦੀ ਕੋਈ ਖ਼ਰੀਦਣ ਨਹੀਂ ਆਇਆ। ਇਸ ਕਰਕੇ ਤੂੰ ਫੋਟੋਗਰਾਫੀ ਕਰ, ਕਿਉਂਕਿ ਆਉਣ ਵਾਲੇ ਸਮੇਂ ਵਿਚ ਫੋਟੋਗਰਾਫੀ ਵਿਕਾਸ ਕਰ ਰਹੀ ਏ। ਪੇਂਟਿੰਗ ਨੂੰ ਬਹੁਤੇ ਲੋਕ ਪਸੰਦ ਨਹੀਂ ਕਰਦੇ। ਇਸ ਕਰਕੇ ਤੂੰ ਰੱਜ ਕੇ ਰੋਟੀ ਵੀ ਖਾਵੇਂਗਾ ਤੇ ਆਪਣਾ ਨਾਂ ਵੀ ਪੈਦਾ ਕਰੇਂਗਾ।’’ ਮੈਂ ਉਨ੍ਹਾਂ ਨੂੰ ਇਕੋ ਹੀ ਉੱਤਰ ਦਿੱਤਾ, ‘‘ਸਰਦਾਰ ਜੀ, ਜਿਸ ਤਰ੍ਹਾਂ ਆਪ ਜੀ ਆਖਦੇ ਹੋ। ਉਸ ਤਰ੍ਹਾਂ ਹੀ ਕਰ ਲੈਂਦਾ ਹਾਂ।’’ ਫੇਰ ਮੈਂ ਵਾਪਸ ਬਟਾਲੇ ਆ ਗਿਆ।

ਮੈਂ ਫੋਟੋਗਰਾਫੀ ਸਿੱਖਣ ਲਈ ਕੋਈ ਉਸਤਾਦ ਲੱਭਦਾ ਸਾਂ। ਪਤਾ ਲੱਗਿਆ ਗੁਰਦਾਸਪੁਰ ਬਲਵੰਤ ਸਿੰਘ ਸਿਆਣਾ ਫੋਟੋਗਰਾਫਰ ਏ, ਪਰ ਸੁਭਾਅ ਦਾ ਕੱਬਾ ਏ। ਉਸ ਕੋਲੋਂ ਕੋਈ ਵੀ ਸ਼ਗਿਰਦ ਕੰਮ ਨਹੀਂ ਸਿੱਖਦਾ। ਮੈਂ ਉਸ ਕੋਲ ਗਿਆ ਤੇ ਸੋਭਾ ਸਿੰਘ ਦਾ ਹਵਾਲਾ ਦਿੱਤਾ ਕਿ ਮੈਂ ਪਹਿਲਾਂ ਉਨ੍ਹਾਂ ਕੋਲ ਪੇਂਟਿੰਗ ਸਿੱਖਦਾ ਸੀ ਤੇ ਹੁਣ ਫੋਟਗਰਾਫੀ ਸਿੱਖਣੀ ਏਂ। ਉਨ੍ਹਾਂ ਹਾਂ ਕਰ ਦਿੱਤੀ। ਮੈਂ ਗੁਰਦਾਸਪੁਰ ਕਮਰਾ ਕਿਰਾਏ ’ਤੇ ਲੈ ਕੇ ਰਹਿਣ ਲੱਗਾ ਤੇ ਰੋਟੀ-ਪਾਣੀ ਆਪ ਤਿਆਰ ਕਰਕੇ ਸਵੇਰੇ ਸਮੇਂ ਸਿਰ ਦੁਕਾਨ ’ਤੇ ਚਲਾ ਜਾਂਦਾ ਤੇ ਉਨ੍ਹਾਂ ਦੇ ਦੱਸੇ ਅਨੁਸਾਰ ਕੰਮ ਕਰਦਾ। ਪਹਿਲਾਂ ਮੈਨੂੰ ਉਨ੍ਹਾਂ ਛੋਟੇ ਪ੍ਰਿੰਟ ਬਣਾਉਣੇ ਦੱਸੇ। ਉਸ ਤੋਂ ਬਾਅਦ ਫਿਲਮਾਂ ਸਾਫ਼ ਕਰਨੀਆਂ ਦੱਸੀਆਂ। ਉਸ ਤੋਂ ਬਾਅਦ ਕੈਮੀਕਲ ਨਾਲ ਵੱਖ-ਵੱਖ ਫਿਲਮਾਂ ਧੋਣ ਤੇ ਤਸਵੀਰਾਂ ਬਣਾਉਣ ਬਾਰੇ ਸਿੱਖਿਆ। ਉਨ੍ਹਾਂ ਕੁਝ ਸਮੇਂ ਬਾਅਦ ਵੱਡੇ ਪ੍ਰਿੰਟ ਬਣਾਉਣੇ ਤੇ ਤਸਵੀਰਾਂ ਖਿੱਚਣ ਤੇ ਸਟੂਡੀਓ ਦੀਆਂ ਲਾਈਟਾਂ ਬਾਰੇ ਦੱਸਿਆ। ਫੇਰ ਕੈਮਰੇ ਬਾਰੇ ਦੱਸਿਆ, ਬਾਹਰ ਫੋਟੋ ਖਿੱਚਣੀਆਂ ਹੋਣ ਤਾਂ ਕਿੰਨਾ ਸਮਾਂ ਤੇ ਕਿੰਨੀ ਸਪੀਡ ਕੈਮਰੇ ’ਤੇ ਰੱਖਣੀ ਏ। ਜੇ ਅੰਦਰ ਫੋਟੋ ਖਿੱਚਣੀ ਏਂ ਤਾਂ ਕਿੰਨਾ ਸਮਾਂ ਤੇ ਸਪੀਡ ਰੱਖਣੀ। ਮੈਂ ਉਨ੍ਹਾਂ ਕੋਲ ਇਕ ਸਾਲ ਕੰਮ ਕੀਤਾ। ਉਨ੍ਹਾਂ ਨੂੰ ਲੱਗਿਆ ਕਿ ਬਾਜਵਾ ਹੁਣ ਆਪ ਕੰਮ ਕਰ ਸਕਦਾ ਏ।

ਫੇਰ ਮੈਂ ਬਟਾਲੇ ਆ ਕੁਝ ਦੁਕਾਨਾਂ ’ਤੇ ਕੰਮ ਕੀਤਾ, ਪਰ ਮੇਰਾ ਮਨ ਨਹੀਂ ਸੀ ਲੱਗਦਾ। ਫੇਰ ਮੈਂ ਆਪ ਦੁਕਾਨ ਕਿਰਾਏ ’ਤੇ ਲੈ ਕੇ 13 ਅਗਸਤ 1967 ਨੂੰ ਆਪਣੀ ਦੁਕਾਨ ਚਾਲੂ ਕੀਤੀ। ਬਾਜ਼ਾਰੀ ਕੰਮ ਕਰਦਾ ਰਿਹਾ। ਮੈਂ ਅਖ਼ਬਾਰਾਂ ’ਚ ਛਪੀਆਂ ਫੋਟੋਗਰਾਫ਼ ਵੇਖਦਾ ਰਹਿੰਦਾ ਸੀ ਤੇ ਸੋਚਦਾ ਮੇਰੀਆਂ ਫੋਟੋਆਂ ਇਸ ਤਰ੍ਹਾਂ ਅਖ਼ਬਾਰਾਂ ਵਿਚ ਛਪ ਜਾਣ ਤਾਂ ਚੰਗਾ ਏ। ਮੈਂ ਪੇਂਡੂ ਸਮਾਜ ਦੀਆਂ ਵੱਖ-ਵੱਖ ਫੋਟੋਆਂ ਅਖ਼ਬਾਰ ਨੂੰ ਭੇਜਣੀਆਂ ਸ਼ੁਰੂ ਕੀਤੀਆਂ। ਦੋ ਮਹੀਨੇ ਬਾਅਦ ਸੰਪਾਦਕ ਨੇ ਮੈਨੂੰ ਜਲੰਧਰ ਆਪਣੇ ਦਫ਼ਤਰ ਸੱਦਿਆ। ਮੈਂ ਉਨ੍ਹਾਂ ਨੂੰ ਜਾ ਕੇ ਮਿਲਿਆ। ਉਨ੍ਹਾਂ ਮੇਰੀਆਂ ਤਸਵੀਰਾਂ ਬਾਰੇ ਮੇਰੇ ਨਾਲ ਕੁਝ ਗੱਲਾਂ ਕੀਤੀਆਂ। ਫੇਰ ਮੈਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰੈਸ ਫੋਟੋਗਰਾਫਰ ਦੀ ਅਥਾਰਿਟੀ ਦੇ ਦਿੱਤੀ। ਮੈਂ ਅਜੀਤ ਦਾ ਪ੍ਰੈਸ ਫੋਟੋਗਰਾਫਰ ਬਣ ਗਿਆ। ਉਸ ਤੋਂ ਬਾਅਦ ਜੱਗਬਾਣੀ, ਅਕਾਲੀ ਪੱਤ੍ਰਿਕਾ ਤੇ ਨਵਾਂ ਜ਼ਮਾਨਾ ਦਾ ਵੀ ਪ੍ਰੈਸ ਫੋਟੋਗਰਾਫਰ ਬਣ ਗਿਆ। ਇਕ ਸਾਲ ਬਾਅਦ ਅਜੀਤ ਵਾਲਿਆਂ ਸਾਰੇ ਪੰਜਾਬ ਦੀ ਖੁੱਲ੍ਹ ਦੇ ਦਿੱਤੀ। ਜਿੱਥੋਂ ਦਿਲ ਕਰੇ ਫੋਟੋ ਖਿੱਚ ਕੇ ਭੇਜ ਦਿਆ ਕਰ।

ਸਾਧੂ ਸਿੰਘ ਹਮਦਰਦ ਉਸ ਵਕਤ ਕੇਂਦਰੀ ਲਿਖਾਰੀ ਸਭਾ ਰਜਿ. ਜਲੰਧਰ ਦੇ ਪ੍ਰਧਾਨ ਸਨ। ਉਨ੍ਹਾਂ ਮੈਨੂੰ ਵੀ ਕੇਂਦਰੀ ਲਿਖਾਰੀ ਸਭਾ ਦਾ ਮੈਂਬਰ ਬਣਾ ਦਿੱਤਾ। ਫੇਰ ਮੈਂ ਕੇਂਦਰੀ ਲਿਖਾਰੀ ਸਭਾ ਦੀਆਂ ਸਾਰੀਆਂ ਕਾਨਫਰੰਸਾਂ ਤੇ ਹੋਰ ਪ੍ਰੋਗਰਾਮਾਂ ਦੀ ਫੋਟੋਗਰਾਫੀ ਕਰਨ ਲੱਗਾ ਤੇ ਨਾਲ ਹੀ ਸਾਹਿਤਕਾਰਾਂ ਨਾਲ ਨੇੜਤਾ ਹੁੰਦੀ ਗਈ।
ਪੰਦਰਾਂ ਸਾਲ ਮੈਂ ਕੇਂਦਰੀ ਲਿਖਾਰੀ ਸਭਾ ਦਾ ਅਗਜ਼ੈਕਟਿਵ ਮੈਂਬਰ ਰਿਹਾ ਸੀ। ਇਸ ਕਰਕੇ ਕੇਂਦਰੀ ਲਿਖਾਰੀ ਸਭਾ ਦੀਆਂ ਕਾਨਫਰੰਸਾਂ ਦਾ ਰਿਕਾਰਡ ਮੇਰੇ ਕੋਲ ਇਕੱਠਾ ਹੁੰਦਾ ਗਿਆ। ਪ੍ਰੋ. ਮੋਹਨ ਸਿੰਘ, ਜਸਵੰਤ ਸਿੰਘ ਕੰਵਲ, ਪ੍ਰਿੰ. ਸੁਜਾਨ ਸਿੰਘ, ਪ੍ਰਿੰ. ਸੰਤ ਸਿੰਘ ਸੇਖੋਂ, ਕਲਵੰਤ ਸਿੰਘ ਵਿਰਕ, ਪ੍ਰੋ. ਪ੍ਰੀਤਮ ਸਿੰਘ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ, ਨਰਿੰਦਰ ਪਾਲ ਸਿੰਘ, ਕਪੂਰ ਸਿੰਘ ਘੁੰਮਣ, ਗੁਰਮੁਖ ਸਿੰਘ ਮੁਸਾਫ਼ਿਰ, ਗਿਆਨੀ ਲਾਲ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਡਾ. ਮਹਿੰਦਰ ਸਿੰਘ ਰੰਧਾਵਾ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਬਹੁਤ ਸਾਰੇ ਸਾਹਿਤਕਾਰ ਤੇ ਕਲਾਕਾਰ ਮੇਰੇ ਜਾਣੂ ਹੋ ਗਏ ਸਨ। ਮੈਂ ਉਨ੍ਹਾਂ ਦਾ ਜਾਣੂ ਹੋ ਗਿਆ ਸੀ। ਇਉਂ ਸਾਹਿਤਕਾਰਾਂ ਨਾਲ ਮੇਰੀ ਨੇੜਤਾ ਹੋ ਗਈ।

ਪੁਰਾਣੇ ਸਾਹਿਤਕਾਰਾਂ ਵਿਚੋਂ ਕੁਝ ਸਾਹਿਤਕਾਰਾਂ ਦੀ ਇਕ ਦਿਨ ਦੀ ਜ਼ਿੰਦਗੀ (ਵਨ ਡੇਅ ਲਾਈਫ) ਦੀ ਫੋਟੋਗਰਾਫੀ ਕਰਕੇ ਉਨ੍ਹਾਂ ਨੂੰ ਐਲਬਮਾਂ ਬਣਾ ਕੇ ਦਿੱਤੀਆਂ ਜਿਨ੍ਹਾਂ ਵਿਚ ਸੋਭਾ ਸਿੰਘ ਆਰਟਿਸਟ, ਭਾਪਾ ਪ੍ਰੀਤਮ ਸਿੰਘ, ਗੁਰਬਖ਼ਸ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ, ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰਿੰ. ਸੁਜਾਨ ਸਿੰਘ, ਪ੍ਰਿੰ. ਸੰਤ ਸਿੰਘ ਸੇਖੋਂ, ਗੁਰਮੁਖ ਸਿੰਘ ਮੁਸਾਫ਼ਿਰ, ਪ੍ਰਭਜੋਤ ਕੌਰ, ਨਰਿੰਦਰ ਪਾਲ ਸਿੰਘ ਸ਼ਾਮਲ ਸਨ। ਇਸੇ ਤਰ੍ਹਾਂ ਪ੍ਰਿੰ. ਸੁਜਾਨ ਸਿੰਘ, ਜਸਵੰਤ ਸਿੰਘ ਰਾਹੀ ਤੇ ਪ੍ਰਿੰ. ਐੱਸ.ਐੱਸ. ਅਮੋਲ ਦੀਆਂ ਇੰਟਰਵਿਊ ਫਿਲਮਾਂ ਬਣਾਈਆਂ।

ਕਿਲ੍ਹਾ ਰਾਏਪੁਰ ਦੇ ਖੇਡ ਮੇਲਿਆਂ ਦੀ ਫੋਟੋਗਰਾਫੀ ਵੀਹ ਸਾਲ ਕੀਤੀ। ਜਗਦੇਵ ਸਿੰਘ ਜੱਸੋਵਾਲ ਦੇ ਪ੍ਰੋ. ਮੋਹਨ ਸਿੰਘ ਮੇਲੇ ਦੀ ਤੀਹ ਸਾਲ ਫੋਟੋਗਰਾਫੀ ਕੀਤੀ। ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਦੀ ਫੋਟੋਗਰਾਫੀ ਕੀਤੀ। ਫਿਲਮਾਂ ਵੀ ਬਣਾਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਕਹਿਣ ’ਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚਲੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਫੋਟੋਗਰਾਫੀ ਕੀਤੀ। ਉਸ ਦੀ ਸ਼੍ਰੋਮਣੀ ਕਮੇਟੀ ਨੇ ਸਚਿੱਤਰ ਕਿਤਾਬ ਛਾਪੀ ਏ। ਕੁੱਲੂ ਦੇ ਦੁਸਹਿਰੇ ਦੀ ਮੂਵੀ ਫਿਲਮ ਤੇ ਫੋਟੋਗਰਾਫੀ ਵੀਹ ਸਾਲਾਂ ਤੋਂ ਕਰਦਾ ਆ ਰਿਹਾ ਹਾਂ ਤੇ ਅਜੇ ਵੀ ਕਰਦਾ ਹਾਂ। ਕਸ਼ਮੀਰ, ਲੇਹ-ਲੱਦਾਖ ਤੇ ਹਿਮਾਚਲ ਦੇ ਖ਼ਾਸ ਥਾਵਾਂ ਦੀ ਫੋਟੋਗਰਾਫੀ ਅਜੇ ਵੀ ਕਰਦਾ ਹਾਂ। ਜਦੋਂ ਕਸ਼ਮੀਰ, ਲੇਹ-ਲੱਦਾਖ ਜਾਂ ਫੇਰ ਹਿਮਾਚਲ ਵਿਚ ਜਾਂਦਾ ਹਾਂ ਖ਼ਾਸ ਕਰਕੇ ਗੱਦੀਆਂ ਤੇ ਗੁੱਜਰਾਂ ਦੀ ਫੋਟੋਗਰਾਫੀ ਕਰਦਾ ਹੀ ਹਾਂ।

ਪੰਜਾਬ ਵਿਚ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਨੇ ਸਾਹਿਤਕਾਰਾਂ ਦੀਆਂ ਤਸਵੀਰਾਂ ਤੇ ਪੰਜਾਬ ਦੇ ਪੁਰਾਣੇ ਸਭਿਆਚਾਰ ਦੀਆਂ ਤਸਵੀਰਾਂ ਬਣਵਾ ਕੇ ਆਪਣੀ ਸੰਸਥਾ ਵਿਚ ਨਹੀਂ ਰੱਖੀਆਂ। ਸਿਵਾਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜਿਸ ਨੇ ਆਪਣੇ ਪੰਜਾਬੀ ਵਿਭਾਗ ਲਈ ਇਕ ਸੌ ਤਸਵੀਰਾਂ ਬਣਵਾ ਕੇ ਲਾਈਆਂ ਹਨ। ਪੰਜਾਬੀ ਵਿਚ ਐਮ.ਏ. ਤੇ ਪੀਐਚ.ਡੀ. ਕਰਦੇ ਵਿਦਿਆਰਥੀਆਂ ਲਈ।

1979 ਵਿਚ ਬੱਚਿਆਂ ਦੇ ਵਿਸ਼ਵ ਸਾਲ ’ਤੇ ਚੰਡੀਗੜ੍ਹ ਪ੍ਰਦਰਸ਼ਨੀ ਲਾਈ ਸੀ ਜਿਸ ਵਿਚ ਇਕ ਸੌ ਬੱਚਿਆਂ ਦੀਆਂ ਤਸਵੀਰਾਂ ਸਨ। ਕਿਸੇ ਸਰਕਾਰ ਜਾਂ ਗ਼ੈਰ-ਸਰਕਾਰੀ ਸੰਸਥਾ ਨੇ ਕੋਈ ਸਹਾਇਤਾ ਨਹੀਂ ਸੀ ਕੀਤੀ। ਇਸੇ ਤਰ੍ਹਾਂ 1980 ਵਿਚ ਔਰਤਾਂ ਦੇ ਵਿਸ਼ਵ ਸਾਲ ’ਤੇ ਚੰਡੀਗੜ੍ਹ ਪ੍ਰਦਰਸ਼ਨੀ ਲਾਈ ਸੀ। ਵੱਖ-ਵੱਖ ਪ੍ਰਦਰਸ਼ਨੀਆਂ ਵਿਚ ਹਿੱਸਾ ਲੈਂਦਾ ਰਿਹਾ ਹਾਂ। ਜਿਨ੍ਹਾਂ ਵਿਚ ਕਦੀ ਸਨਮਾਨ ਮਾਇਆ ਨਾਲ ਨਹੀਂ ਸਗੋਂ ਡੱਕਾਂ ਨਾਲ ਹੁੰਦਾ ਸੀ। ਜਿਹੜੇ ਡੱਕ ਕਲਾਕਾਰ ਦੀ ਮਾਇਕ ਸਹਾਇਤਾ ਨਹੀਂ ਸਨ ਕਰ ਸਕਦੇ। ਇਸ ਕਰਕੇ ਫੇਰ ਇਕੱਲੇ ਪ੍ਰਦਰਸ਼ਨੀ ਕਰਨ ਦੀ ਹਿੰਮਤ ਨਹੀਂ ਪਈ। ਫੇਰ ਅਖ਼ਬਾਰਾਂ ਤੇ ਵੱਖ-ਵੱਖ ਰਸਾਲਿਆਂ ਨੂੰ ਤਸਵੀਰਾਂ ਭੇਜਦਾ ਰਿਹਾ ਸਾਂ। ਹੁਣ ਜਦੋਂ ਕਦੀ ਕੋਈ ਰਸਾਲਾ ਸਾਹਿਤਕਾਰਾਂ ਦੀਆਂ ਤਸਵੀਰਾਂ ਮੰਗਦਾ ਹੈ ਤਾਂ ਉਨ੍ਹਾਂ ਨੂੰ ਭੇਜ ਦਿੰਦਾ ਹਾਂ।

ਪੰਜਾਬ ਸਰਕਾਰ ਨੇ ਸੋਭਾ ਸਿੰਘ ਆਰਟਿਸਟ ਦਾ 2001 ਵਿਚ ਸੌ ਸਾਲਾ ਜਨਮ ਦਿਨ ਮਨਾਇਆ ਸੀ। ਉਦੋਂ ਸੋਭਾ ਸਿੰਘ ਦੀਆਂ 100 ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਬਣਾ ਕੇ ਚੰਡੀਗੜ੍ਹ ਪ੍ਰਦਰਸ਼ਨੀ ਲਾਈ ਸੀ। ਉਸ ਪ੍ਰਦਰਸ਼ਨੀ ਦਾ ਉਦਘਾਟਨ ਡਾ. ਇੰਦਰਜੀਤ ਕੌਰ ਪ੍ਰਧਾਨ, ਪਿੰਗਲਵਾੜਾ ਨੇ ਕੀਤਾ ਸੀ। ਉਦੋਂ ਹੀ ਡਾ. ਇੰਦਰਜੀਤ ਕੌਰ ਨੇ ਮੈਨੂੰ ਆਖਿਆ ਸੀ, ‘‘ਬਾਜਵਾ, ਭਗਤ ਪੂਰਨ ਸਿੰਘ ਦਾ ਸੌ ਸਾਲਾ ਜਨਮ ਦਿਨ 2004 ਵਿਚ ਅਸੀਂ ਮਨਾ ਰਹੇ ਹਾਂ। ਉਸ ਦੇ ਜਨਮ ਦਿਨ ’ਤੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਸਾਨੂੰ ਤਿਆਰ ਕਰ ਦੇਣਾ।’’ ਫੇਰ ਭਗਤ ਪੂਰਨ ਸਿੰਘ ਦੀਆਂ ਕੁਝ ਤਸਵੀਰਾਂ ਮੇਰੇ ਕੋਲ ਸਨ ਤੇ ਕੁਝ ਪਿੰਗਲਵਾੜੇ ਵਾਲਿਆਂ ਕੋਲੋਂ ਲੈ ਕੇ ਪ੍ਰਦਰਸ਼ਨੀ ਤਿਆਰ ਕੀਤੀ।

ਸੋਭਾ ਸਿੰਘ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਭਾਪਾ ਪ੍ਰੀਤਮ ਸਿੰਘ ਨੇ ਦਿੱਲੀ ਪੰਜਾਬ ਭਵਨ ਵਿਚ ਵੀ ਕਰਵਾਈ ਸੀ ਜਿਸ ਦਾ ਉਦਘਾਟਨ ਯੁਵਰਾਜ ਕਰਮ ਸਿੰਘ ਜੰਮੂ ਕਸ਼ਮੀਰ ਨੇ ਕੀਤਾ ਸੀ। ਇਕ ਪ੍ਰਦਰਸ਼ਨੀ ਮੇਰੀਆਂ ਤਸਵੀਰਾਂ ਦੀ ਡਾ. ਰਣਜੀਤ ਸਿੰਘ ਰੰਗੀਲਾ ਨੇ ਸੁਭਾਸ਼ ਚੰਦਰ ਓਪਨ ਯੂਨੀਵਰਸਿਟੀ ਵਿਖੇ ਭਾਸ਼ਾ ਵਿਗਿਆਨੀਆਂ ਦੀ ਕਾਨਫਰੰਸ ਵਿਚ ਕਰਵਾਈ। ਉਸ ਤੋਂ ਬਾਅਦ ਹੁਣ ਤੱਕ ਹਰ ਐਤਵਾਰ ਅਜੀਤ ਅਖ਼ਬਾਰ ਵਿਚ ਭੁੱਲੀਆਂ ਵਿਸਰੀਆਂ ਯਾਦਾਂ ਵਿਚ ਪੁਰਾਣੀਆਂ ਤਸਵੀਰਾਂ ਛਪਦੀਆਂ ਹਨ। ਬਾਕੀ ਅਜੇ ਵੀ ਕੁਦਰਤ ਰਚਨਾ ਦੀ ਫੋਟੋਗਰਾਫੀ ਕਰਦਾ ਰਹਿੰਦਾ ਹਾਂ।

ਹਰਭਜਨ ਸਿੰਘ ਬਾਜਵਾ ਵੱਲੋਂ ਲਿਖਿਆ ਇਹ ਲੇਖ ਉਨ੍ਹਾਂ ਦੇ ਜੀਵਨ ਦਾ ਉਹ ਸ਼ੀਸ਼ਾ ਹੈ ਜਿਸ ਵਿੱਚ ਉਨ੍ਹਾਂ ਦੇ ਸਮੁੱਚੀ ਘਾਲਣਾ ਨੂੰ ਦੇਖਿਆ ਜਾ ਸਕਦਾ ਹੈ। ਹਰਭਜਨ ਸਿੰਘ ਬਾਜਵਾ ਭਾਂਵੇ ਸਰੀਰਕ ਤੌਰ ‘ਤੇ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਕਲਾ ਅਤੇ ਦੇਣ ਹਮੇਸ਼ਾਂ ਲਈ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਕਰਾਉਂਦੀ ਰਹੇਗੀ। ਕੋਟਿ-ਕੋਟਿ ਸਿਜਦਾ।

- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
98155-77574

ਵਿਆਹ ਪੁਰਬ ਬਟਾਲਾ.....ਗੁਰਮੁਖਿ ਵੀਆਹਣਿ ਆਇਆ॥ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰਹਿ ਰਹੇ ਸਨ। ਭਾਈਆ ...
18/09/2026

ਵਿਆਹ ਪੁਰਬ ਬਟਾਲਾ.....

ਗੁਰਮੁਖਿ ਵੀਆਹਣਿ ਆਇਆ॥

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰਹਿ ਰਹੇ ਸਨ। ਭਾਈਆ ਜੈਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਨ ਲੋਧੀ ਕੋਲ ਮੋਦੀ ਰਖਾ ਦਿੱਤਾ ਤਾਂ ਉਨ੍ਹਾਂ ਨੇ ਮੋਦੀਖਾਨੇ ਵਿੱਚ ਸਭ ਨੂੰ ਤੇਰਾਂ-ਤੇਰਾਂ ਤੋਲ ਕੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ। ਸੁਲਤਾਨਪੁਰ ਲੋਧੀ ਦੇ ਨਾਲ ਸਾਰੇ ਇਲਾਕੇ ਵਿੱਚ ਨਵਾਬ ਦੇ ਨਵੇਂ ਮੋਦੀ ਦੀ ਦਿਆਲਤਾ ਦੀਆਂ ਗੱਲਾਂ ਹੋਣ ਲੱਗ ਪਈਆਂ। ਕੁਝ ਦੋਖੀਆਂ ਨੇ ਨਵਾਬ ਕੋਲ ਇਹ ਸ਼ਿਕਾਇਤ ਕਰ ਦਿੱਤੀ ਕਿ ਮੋਦੀ ਨੇ ਤਾਂ ਸਾਰਾ ਮੋਦੀਖਾਨਾ ਹੀ ਲੁਟਾ ਦਿੱਤਾ ਹੈ। ਨਵਾਬ ਦੌਲਤ ਖਾਨ ਲੋਧੀ ਨੇ ਜਦੋਂ ਗੁਰੂ ਜੀ ਤੋਂ ਮੋਦੀਖਾਨੇ ਦਾ ਸਾਰਾ ਹਿਸਾਬ ਲਿਆ ਤਾਂ ਗੁਰੂ ਸਾਹਿਬ ਦੇ 321 ਰੁਪਏ ਨਵਾਬ ਵੱਲ ਵੱਧ ਗਏ। ਇਸ ਤਰਾਂ ਗੁਰੂ ਜੀ ਸੁਲਤਾਨਪੁਰ ਲੋਧੀ ਵਿਖੇ ਮੋਦੀ ਖਾਨਾ ਚਲਾ ਕੇ ਸੰਸਾਰੀ ਲੋਕਾਂ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ।

ਨਾਨਕ ਨੂੰ ਕੰਮ ਕਰਦਿਆਂ ਦੇਖ ਕੇ ਭੈਣ ਨਾਨਕੀ ਅਤੇ ਮਾਤਾ ਪਿਤਾ ਗੁਰੂ ਜੀ ਦੇ ਵਿਆਹ ਬਾਰੇ ਸੋਚਣ ਲੱਗੇ। ਭਾਈਆ ਜੈਰਾਮ ਜੀ ਨੇ ਨਾਨਕ ਦੇ ਵਿਆਹ ਬਾਰੇ ਪੱਖੋਕੇ ਰੰਧਾਵੇ ਦੇ ਜੱਟ ਅਜਿੱਤੇ ਰੰਧਾਵੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਆਪਣੇ ਪਟਵਾਰੀ ਮੂਲ ਚੰਦ ਚੋਣੇ ਦੀ ਧੀ ਸੁਲੱਖਣੀ ਦਾ ਖਿਆਲ ਆ ਗਿਆ। ਮੂਲ ਚੰਦ ਖੱਤਰੀ ਏਨੀ ਦਿਨੀਂ ਬਟਾਲਾ ਸ਼ਹਿਰ ਵਿਖੇ ਰਹਿੰਦੇ ਸਨ। ਦੋਵਾਂ ਪਰਿਵਾਰਾਂ ਵਿੱਚ ਵਿਆਹ ਦੀ ਗੱਲ ਤਹਿ ਹੋ ਗਈ ਅਤੇ ਮੂਲ ਚੰਦ ਜੀ ਨੇ ਸਾਹਾ ਸੁਧਾਇਆ ਅਤੇ ਭਾਈਆ ਜੈਰਾਮ ਜੀ ਨਾਲ ਵਿਆਹ ਦਾ ਸਮਾਂ ਨਿਸ਼ਚਿਤ ਕਰ ਲਿਆ। ਵਿਆਹ ਪੱਕਾ ਹੋਣ ’ਤੇ ਤਲਵੰਡੀ ਰਾਇ ਭੋਇ (ਨਨਕਾਣਾ ਸਾਹਿਬ) ਵਿਖੇ ਮਹਿਤਾ ਕਲਿਆਣ ਦਾਸ ਦੇ ਘਰ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਅਤੇ ਬੜਾ ਦਾਨ ਦਿੱਤਾ ਗਿਆ। ਏਧਰ ਸੁਲਤਾਨਪੁਰ ਲੋਧੀ ਵਿਖੇ ਵੀ ਭੈਣ ਨਾਨਕੀ ਨੇ ਗੁਰੂ ਸਾਹਿਬ ਦੀ ਕੁੜਮਾਈ ਉੱਪਰ ਬਹੁਤ ਚਾਅ ਕੀਤੇ।

ਸੰਨ 1487 ਦਾ ਸਮਾਂ ਸੀ। ਤਲਵੰਡੀ ਪਿੰਡ ਵਿੱਚ ਮਹਿਤਾ ਕਲਿਆਣ ਦਾਸ ਦੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜਦੋਂ ਗੁਰੂ ਜੀ ਦੇ ਵਿਆਹ ਦੀ ਸੂਚਨਾ ਰਾਇ ਬੁਲਾਰ ਨੂੰ ਮਿਲੀ ਤਾਂ ਉਨ੍ਹਾਂ ਵੀ ਬਹੁਤ ਖੁਸ਼ੀ ਕੀਤੀ ਅਤੇ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦਿੱਤੀਆਂ। ਗੁਰੂ ਜੀ ਦੀ ਬਰਾਤ ਦੀਆਂ ਤਿਆਰੀਆਂ ਹੋਣ ਲੱਗੀਆਂ। ਗੁਰੂ ਜੀ ਉਸ ਸਮੇਂ ਸੁਲਤਾਨਪੁਰ ਲੋਧੀ ਆਪਣੀ ਭੈਣ ਨਾਨਕੀ ਕੋਲ ਸਨ ਅਤੇ ਉਨ੍ਹਾਂ ਦੀ ਬਰਾਤ ਵੀ ਸੁਲਤਾਨਪੁਰ ਲੋਧੀ ਤੋਂ ਹੀ ਬਟਾਲਾ ਸ਼ਹਿਰ ਲਈ ਜਾਣੀ ਸੀ।

ਮਹਿਤਾ ਕਾਲੂ ਜੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਸ਼ਰੀਕੇ ਵਾਲੇ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਰਾਇ ਬੁਲਾਰ ਜੀ ਨੇ ਆਪਣਾ ਸਾਰਾ ਰਾਜਸੀ ਸਾਜ਼ੋ-ਸਮਾਨ ਗੁਰੂ ਜੀ ਦੀ ਸ਼ਾਦੀ ਵਾਸਤੇ ਮਹਿਤਾ ਕਾਲੂ ਜੀ ਨੂੰ ਪੇਸ਼ ਕਰ ਦਿੱਤਾ। ਜਦੋਂ ਗੁਰੂ ਜੀ ਦੇ ਮਾਤਾ ਪਿਤਾ, ਰਿਸ਼ਤੇਦਾਰ ਅਤੇ ਚਾਚੇ ਤਾਏ ਸੁਲਤਾਨਪੁਰ ਲੋਧੀ ਪਹੁੰਚ ਗਏ ਤਾਂ ਓਥੇ ਵੀ ਬਰਾਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।

ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ ਲੋਧੀ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਮੋਦੀ ਨਾਨਕ ਦਾ ਵਿਆਹ ਹੋਣ ਲੱਗਾ ਹੈ ਤਾਂ ਉਨ੍ਹਾਂ ਵੀ ਬੜੀ ਖੁਸ਼ੀ ਕੀਤੀ। ਨਵਾਬ ਨੇ ਜੈ ਰਾਮ ਜੀ ਨੂੰ ਨਾਨਕ ਜੀ ਦੇ ਵਿਆਹ ਕਾਰਜ ਲਈ ਹਾਥੀ, ਘੋੜੇ, ਰੱਥ, ਤੰਬੂ, ਕਨਾਤਾਂ ਸਮੇਤ ਸਭ ਸ਼ਾਹੀ ਸਮਾਨ ਲੈਜਾਣ ਲਈ ਕਿਹਾ।

ਮਾਤਾ ਤ੍ਰਿਪਤਾ ਅਤੇ ਭੈਣ ਨਾਨਕੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸੁੰਦਰ ਤਿੱਲੇ ਦੇ ਜੜਾਊ ਬਸਤਰ ਪਹਿਨਾਏ। ਗਹਿਣਿਆਂ ਨਾਲ ਸੱਜ ਧੱਜ ਕੇ ਦੂਲਹੇ ਨੂੰ ਸਿਹਰਾ ਸਜਾਇਆ ਗਿਆ। ਗੁਰੂ ਸਾਹਿਬ ਦੀ ਜੰਜ ਬੜੀ ਸ਼ਾਨੋ-ਸ਼ੌਕਤ ਨਾਲ ਹਾਥੀ ਘੋੜਿਆਂ, ਪਾਲਕੀਆਂ, ਰੱਥਾਂ ਉੱਤੇ ਸੁਲਤਾਨਪੁਰ ਲੋਧੀ ਤੋਂ ਚੜ੍ਹੀ। ਬਰਾਤ ਦੇ ਅੱਗੇ-ਅੱਗੇ ਝੰਡੀਆਂ ਝੂਲਣ, ਢੋਲ ਨਗਾਰੇ, ਡੱਫਾਂ, ਬੰਸਰੀਆਂ ਅਤੇ ਸ਼ਹਿਨਾਈਆਂ ਵੱਜਣ। ਦਰਿਆ ਬਿਆਸ ਪਾਰ ਕੇ ਬਰਾਤ ਪਿੰਡ ਖਡੂਰ ਆ ਠਹਿਰੀ। ਉਸ ਤੋਂ ਅਗਲਾ ਪੜਾਅ ਪਿੰਡ ਉਦੋਕੇ ਵਿਖੇ ਹੋਇਆ ਜਿੱਥੇ ਅੱਜ ਗੁਰਦੁਆਰਾ ਸ੍ਰੀ ਥੰਮ ਸਾਹਿਬ ਹੈ। ਬਰਾਤ ਨੂੰ ਰਸਤੇ ਵਿੱਚ ਦੋ ਦਿਨ ਲੱਗੇ। ਰਸਤੇ ਵਿੱਚ ਜੋ ਵੀ ਪਿੰਡ ਆਏ ਸਭਨੀ ਥਾਂਈ ਬਹੁਤ ਦਾਨ ਕੀਤਾ ਗਿਆ।

ਗੁਰੂ ਜੀ ਦੀ ਬਰਾਤ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਤੋਂ ਇਲਾਵਾ ਸਾਰੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਸ਼ਾਮਲ ਸਨ। ਭਾਈਆ ਜੈ ਰਾਮ ਜੀ ਨਵਾਬ ਦੌਲਤ ਖਾਨ ਲੋਧੀ ਦੇ ਕੁਝ ਜਰੂਰੀ ਕੰਮਾਂ ਕਾਰਨ ਗੁਰੂ ਜੀ ਦੀ ਬਰਾਤੇ ਨਹੀਂ ਆ ਸਕੇ। ਭਾਈਆ ਜੈ ਰਾਮ ਜੀ ਨੇ ਵਿਸ਼ੇਸ਼ ਸੁਨੇਹਾ ਭੇਜ ਕੇ ਸਾਰਿਆਂ ਤੋਂ ਮੁਆਫੀ ਮੰਗ ਲਈ ਸੀ ਕਿ ਉਹ ਕੁਝ ਬਹੁਤ ਜਰੂਰੀ ਰੁਝੇਵਿਆਂ ਕਾਰਨ ਉਹ ਬਰਾਤ ਵਿੱਚ ਨਹੀਂ ਆ ਸਕੇ। ਭਾਈਆ ਜੈ ਰਾਮ ਜੀ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ।

ਜਦੋਂ ਗੁਰੂ ਜੀ ਦੀ ਬਰਾਤ ਬਟਾਲਾ ਸ਼ਹਿਰ ਪਹੁੰਚੀ ਤਾਂ ਸਭ ਤੋਂ ਪਹਿਲਾਂ ਬਰਾਤ ਨੇ ਸ਼ਹਿਰੋਂ ਬਾਹਰਵਾਰ ਇੱਕ ਬਾਗ ਵਿੱਚ ਉਤਾਰਾ ਕੀਤਾ। ਇਥੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਨਾਨਕ ਮੜ ਪਾਤਸ਼ਾਹੀ ਪਹਿਲੀ ਬਣਾਇਆ ਗਿਆ। ਮਹਿਤਾ ਕਾਲੂ ਜੀ ਨੇ ਨਿੱਧੇ ਬ੍ਰਾਹਮਣ ਰਾਹੀਂ ਭਾਈ ਮੂਲ ਚੰਦ ਜੀ ਅਤੇ ਅਜਿੱਤੇ ਰੰਧਾਵੇ ਨੂੰ ਸੁਨੇਹਾ ਭੇਜਿਆ ਕਿ ਬਰਾਤ ਪਹੁੰਚ ਚੁੱਕੀ ਹੈ। ਮੂਲ ਚੰਦ ਖੱਤਰੀ ਜੀ, ਅਜਿੱਤਾ ਰੰਧਾਵਾ ਸਮੇਤ ਮੋਹਤਬਰ ਵਿਅਕਤੀ ਬਰਾਤ ਦੇ ਸਵਾਗਤ ਲਈ ਸ਼ਹਿਰੋਂ ਬਾਹਰਵਾਰ ਗਏ ਤਾਂ ਜੋ ਸਤਿਕਾਰ ਸਹਿਤ ਬਰਾਤ ਨੂੰ ਲਿਆਂਦਾ ਜਾ ਸਕੇ।

ਗੁਰੂ ਜੀ ਦੀ ਬਰਾਤ ਬਟਾਲਾ ਸ਼ਹਿਰ ਵਿੱਚ ਦਾਖਲ ਹੋਈ। ਸ਼ਾਹੀ ਠਾਠ ਨਾਲ ਬਰਾਤ ਦਾ ਸਵਾਗਤ ਕੀਤਾ ਗਿਆ। ਬਰਾਤ ਦੇ ਢੁਕਾ ਸਮੇਂ ਆਤਸ਼ਬਾਜ਼ੀ ਕੀਤੀ ਗਈ ਅਤੇ ਮਹਿਤਾ ਕਲਿਆਣ ਦਾਸ ਜੀ ਨੇ ਗੁਰੂ ਜੀ ਉਪਰੋਂ ਟਕਿਆਂ ਦੀ ਵਰਖਾ ਕੀਤੀ ਗਈ। ਲੋਕਾਂ ਨੇ ਆਪਣੇ ਕੋਠਿਆਂ ਉੱਪਰ ਚੜ੍ਹ-ਚੜ੍ਹ ਕੇ ਬਰਾਤ ਨੂੰ ਦੇਖਿਆ।

ਜਦੋਂ ਬਟਾਲਾ ਸ਼ਹਿਰ ਵਿੱਚ ਮੂਲਾ ਖੱਤਰੀ ਦੇ ਘਰ ਤੋਂ ਥੋੜੀ ਦੂਰ ਬਰਾਤ ਦਾ ਢੁਕਾ ਕੀਤਾ ਗਿਆ ਤਾਂ ਗੁਰੂ ਨਾਨਕ ਦੇਵ ਜੀ ਘੋੜੀ ਤੋਂ ਉਤਰ ਕੇ ਗਲੀ ਦੇ ਨਾਲ ਹੀ ਇੱਕ ਕੱਚੀ ਕੰਧ ਨਜ਼ਦੀਕ ਰੁਕ ਗਏ। ਸੋਹਣੇ ਸੁਨੱਖੇ ਇਲਾਹੀ ਨੂਰ ਵਾਲੇ ਦੁਲਹੇ ਨੂੰ ਦੇਖਣ ਲਈ ਸਾਰਾ ਬਟਾਲਾ ਸ਼ਹਿਰ ਹੀ ਢੁਕ ਗਿਆ ਸੀ। ਹਰ ਕੋਈ ਦੁਲਹੇ ਦਾ ਨੂਰਾਨੀ ਚਿਹਰਾ ਦੇਖ ਕੇ ਪ੍ਰਸੰਨ ਹੋ ਰਿਹਾ ਸੀ। ਇਸੇ ਦੌਰਾਨ ਸ਼ਹਿਰ ਦੀ ਇੱਕ ਮਾਈ ਨੇ ਅੱਗੇ ਹੋ ਗੁਰੂ ਜੀ ਨੂੰ ਕਿਹਾ ਕਿ ‘ਪੁੱਤਰ ਜੀ ਇਹ ਕੰਧ ਕੱਚੀ ਹੈ, ਕਿਤੇ ਡਿੱਗ ਨਾ ਪਵੇ, ਸੋ ਇਸ ਤੋਂ ਪਰਾਂ ਹੋ ਜਾਵੋ’। ਗੁਰੂ ਜੀ ਨੇ ਉਸ ਮਾਤਾ ਨੂੰ ਸਹਿਜ ਸੁਭਾਅ ਹੀ ਕਹਿ ਦਿੱਤਾ ਕਿ ਮਾਤਾ ਜੀ ਇਹ ਕੰਧ ਜੁਗਾਂ-ਜੁਗਾਂ ਤੱਕ ਨਹੀਂ ਡਿੱਗੇਗੀ, ਇਹ ਤਾਂ ਸਾਡੇ ਵਿਆਹ ਦੀ ਨਿਸ਼ਾਨੀ ਵਜੋਂ ਹਮੇਸ਼ਾਂ ਕਾਇਮ ਰਹੇਗੀ। ਉਹ ਕੰਧ ਅੱਜ ਵੀ ਕਾਇਮ ਹੈ ਅਤੇ ਗੁਰੂ ਸਾਹਿਬ ਦੇ ਵਿਆਹ ਦੀ ਨਿਸ਼ਾਨੀ ਵਜੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਜੋਂ ਜਾਣੀ ਜਾਂਦੀ ਹੈ।

ਇਸ ਤੋਂ ਬਾਅਦ ਗੁਰੂ ਜੀ ਦੀ ਬਰਾਤ ਮੂਲ ਚੰਦ ਖੱਤਰੀ ਜੀ ਦੇ ਘਰ ਚਲੀ ਗਈ, ਜਿਥੇ ਪੂਰੇ ਚਾਵਾਂ ਨਾਲ ਬਰਾਤ ਦਾ ਸਵਾਗਤ ਕੀਤਾ ਗਿਆ। ਗੁਰੂ ਜੀ ਦਾ ਮਾਤਾ ਸੁਲੱਖਣੀ ਜੀ ਨਾਲ ਵਿਆਹ ਮੂਲ ਚੰਦ ਖੱਤਰੀ ਦੇ ਘਰ ਹੋਇਆ, ਜਿਸਨੂੰ ਅੱਜ ਕੱਲ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ।

ਗੁਰੂ ਜੀ ਦੀ ਬਰਾਤ ਤਿੰਨ ਦਿਨ ਬਟਾਲਾ ਸ਼ਹਿਰ ਵਿਖੇ ਰੁਕੀ ਅਤੇ ਇਸ ਦੌਰਾਨ ਸਾਰੇ ਬਟਾਲਾ ਵਾਸੀਆਂ ਨੇ ਬਰਾਤ ਦੀ ਪੂਰੀ ਟਹਿਲ ਸੇਵਾ ਕੀਤੀ। ਚੌਥੇ ਦਿਨ ਬਰਾਤ ਸੁਲਤਾਨਪੁਰ ਲੋਧੀ ਨੂੰ ਰਵਾਨਾ ਹੋਈ। ਜਦੋਂ ਮਾਤਾ ਸੁਲੱਖਣੀ ਜੀ ਦੀ ਡੋਲੀ ਬਟਾਲਾ ਸ਼ਹਿਰ ਤੋਂ ਵਿਦਾ ਹੋਣ ਲੱਗੀ ਤਾਂ ਉਨ੍ਹਾਂ ਦੀ ਮਾਤਾ ਚੰਦੋਰਾਣੀ ਅਤੇ ਸਖੀਆਂ ਨੇ ਬੜਾ ਵਿਰਲਾਪ ਕੀਤਾ। ਮਾਤਾ ਸੁਲੱਖਣੀ ਜੀ ਆਪਣੀ ਮਾਂ ਅਤੇ ਸਖੀਆਂ ਦੇ ਗਲ ਲੱਗ-ਲੱਗ ਕੇ ਰੋਏ। ਅਖੀਰ ਸਾਰਿਆਂ ਨੇ ਬੜੇ ਪਿਆਰ ਨਾਲ ਆਪਣੀ ਧੀ ਸੁਲੱਖਣੀ ਦੀ ਡੋਲੀ ਨੂੰ ਵਿਦਾ ਕੀਤਾ।

ਬਰਾਤ ਕੁਝ ਦਿਨ ਸੁਲਤਾਨਪੁਰ ਲੋਧੀ ਰੁਕੀ ਅਤੇ ਫਿਰ ਗੁਰੂ ਜੀ ਮਾਤਾ ਸੁਲੱਖਣੀ ਜੀ ਦੀ ਡੋਲੀ ਲੈ ਕੇ ਆਪਣੇ ਪਿੰਡ ਤਲਵੰਡੀ ਰਾਇ-ਭੋਇ (ਨਨਕਾਣਾ ਸਾਹਿਬ) ਨੂੰ ਰਵਾਨਾ ਹੋ ਗਏ। ਤਲਵੰਡੀ ਪਹੁੰਚਣ ’ਤੇ ਰਾਇ ਬੁਲਾਰ ਸਮੇਤ ਸਮੂਹ ਪਿੰਡ ਵਾਸੀਆਂ ਬਰਾਤ ਦਾ ਨਿੱਘਾ ਸਵਾਗਤ ਕੀਤਾ ਅਤੇ ਖੂਬ ਖੁਸ਼ੀਆਂ ਮਨਾਈਆਂ।

ਇਸ ਤਰਾਂ ਬਟਾਲਾ ਸ਼ਹਿਰ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਿਆਹ ਹੋਣ ਕਾਰਨ ਇਸ ਸ਼ਹਿਰ ਦਾ ਨਾਮ ਗੁਰੂ ਸਾਹਿਬ ਦੇ ਨਾਮ ਨਾਲ ਜੁੜ ਗਿਆ। ਗੁਰੂ ਸਾਹਿਬ ਦੇ ਪਾਵਨ ਚਰਨ ਬਟਾਲੇ ਦੀ ਧਰਤੀ ਉੱਪਰ ਪੈਣ ਕਾਰਨ ਇਹ ਧਰਤੀ ਪੂਜਣਯੋਗ ਹੈ। ਅੱਜ ਵੀ ਸੰਗਤਾਂ ਬਟਾਲਾ ਸ਼ਹਿਰ ਵਿਖੇ ਹਰ ਸਾਲ ਗੁਰੂ ਸਾਹਿਬ ਦਾ ਵਿਆਹ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਵਿਆਹ ਪੁਰਬ ਮੌਕੇ ਸਾਰਾ ਬਟਾਲਾ ਸ਼ਹਿਰ ਰੂਹਾਨੀ ਰੰਗ ਵਿੱਚ ਰੰਗਿਆ ਜਾਂਦਾ ਹੈ ਅਤੇ ਜਦੋਂ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਜੀ ਦੀ ਬਰਾਤ ਬਟਾਲਾ ਸ਼ਹਿਰ ਵਿਖੇ ਪਹੁੰਚਦੀ ਹੈ ਤਾਂ ਇਵੇਂ ਲੱਗਦਾ ਹੈ ਕਿ ਸੰਨ 1487 ਦਾ ਸਮਾਂ ਵਾਪਸ ਪਰਤ ਆਇਆ ਹੋਵੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਨਾਨਕ ਨਾਮ ਲੇਵਾ ਸੰਗਤ ਵਿੱਚ ਸ਼ਰਧਾ ਅਤੇ ਉਤਸ਼ਾਹ ਹੈ ਅਤੇ ਬਟਾਲਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾ ਰਹੀਆਂ ਹਨ। ਸੋ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਲੱਖ-ਲੱਖ ਵਧਾਈ ਹੋਵੇ।

- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
98155-77574
————

Viah Prabh Batala

Shree Guru Nanak Dev ji, founder of Sikhism, was asked to live at his sister’s ( Bebe Nanaki) residence in Sultanpur Lodhi (India). Guru's brother-in-law ,Jai Ram ,arranged a managerial job for him at Nawab Daulat Khan's Modikhana (a storehouse for revenue collected in non cash form). Nawab Daulat Khan was a governor to Delhi Sultanate.

The essence of Guru's generosity took no time to go far and wide. He used to give away the store items by reciting ‘tera tera' ( all belongs to You my lord) usually mistaken for number thirteen( terain in Punjabi). The locals were happy and grateful to Guru for his kindness with exception of few who could not digest it. They thought that the Guru is depleting the store’s inventory by giving away the materials lavishly and hence they complained about it to the Nawab. The probe was ordered and Guru was found all clear with a balance of 321 rupees towards Nawab. This is how Guru spread the word of truth and honest earnings .

Now that Guru was earning the livelihood, the family decided to make arrangements for Guru’s marriage. Jai Ram asked Ajita Randhawa of Pakhoke to look for a suitable match . He suggested about Sulakhani ,the daughter of Mool Chand. Mool Chand was patwari( accountant) by profession. The match was approved and the wedding date got fixed. Mehta Kalyan Das observed celebrations at their home town Rai Bullar's Talwandi (now Nankana sahib,Pakistan).Bebe Nanaki did her part of ceremonies at Sultanpur Lodhi. Rai Bullar known as Guru's first follower was happy for his Guru’s big day As a token of live, he sent many precious gifts for Guru from Talwandi . Nawab Daulat khan was also very happy for Guru’s event. He offered many items such as Elephants, horses ,chariot and other required items for Guru's wedding.

In 1487, Guru's father did some of the rituals at their native village Talwandi and then left for Sultanpur Lodhi for Guru ji's wedding day. He was accompanied with Baba Nanak's relatives. Guru Nanak dev ji was still living with her elder sister. The baraat ( groom's wedding procession) was planned to leave from Sultanpur to Batala.

Baba ji got dressed up in a beautiful royal dress embroidered with pure tila . Jewels were worn and Sehra was tied by sister Nanaki. The splendid baraat rode from Sultanpur Lodhi to Batala on elephants, horses, palanquins and chariot with great pomp and show. Buntings were raised , flutes and drums were played in front of the procession.

After crossing river Beas, Barat took a halt at village Khadur. It took two days to reach Batala. Lots of donations were made to the villages on the way to Batala.

The wedding procession included all his relatives except his parents. Bhai Jai Ram ji could not able to attend the party due to some work assignments. Hence he sent a special note of apology which was accepted.

The baraat took final halt at one of the orchards on the outskirts of Batala. Brahmin was sent as per rituals to let the other party know about the arrival of the procession. Mool chand,Ajita Randhawa and along with other important members went to welcome the baraat with all respect and love.

Guru’s baraat entered the city. The baraat received a warm welcome followed by fireworks and showers of coins. The locals watched the procession from their roof tops.

Few doors away from Mool chand house, Guru ji get off from his horseback and stood by a mud wall. The whole city was stunned with the divine looks of the bridegroom. An elderly lady warned Guru Nanak about the mud wall and asked him to be careful as it could fell on him . Guru ji instinctively told the lady that the wall will not fall for ages, it will remain as a symbol of my marriage. The wall is still intact and is located at Gurudwara Sri Kandh Sahib.

Finally the baraat reached its final destination at Mool chand's house (Gurudwara Dehra sahib). The baraat was greeted with full enthusiasm . The wedding ceremonies were performed at the break of dawn.

The baraat stayed at Batala for three days during which the natives of Batala served the baraat with all their means. The marriage retreated on fourth day. It must have been an emotional farewell to Mata Sulakhani by her mother. The locals rendered love to the daughter and bid farewell to the baraat.

The baraat departed for Sultanpur Lodhi where it stayed for few days and left for Talwandi Rai-Bhoi . Rai Bular was brimmed with joy . He along with fellow people extended a warm welcome to Guru and his procession .

This is how Guru has blessed Batala and rendered it worship able. Guru Nanak dev ji's wedding day is still celebrated with same fervour and devotion. The Baraat departs from Sultanpur Lodhi and arrives at Batala to observe the religious celebrations of this pious day. Everyone experiences a divineness in whole procession which stays in action for two consecutive days. Almost everyone feels as if they are drifted back to year 1487.

Guru Nanak’s Sikhs all over the world wait for this holy day with full devotion and enthusiasm. The devotees pay their obedience at Gurudwara Kandh Sahib and Gurudwara Dehra Sahib on this pious day.

I would also like to take an opportunity to wish you all a very happy Gurpurab ( Babe da viah).

By - Inderjeet Singh Harpura,
District Public Relations Officer,
Amritsar.
98155-77574

ਵਿਆਹ ਪੁਰਬ ‘ਤੇ ਵਿਸ਼ੇਸ਼ਭਾਗ - 6ਜਦੋਂ ਵਿਆਹ ਪੁਰਬ ਦੌਰਾਨ ਪੰਜ ਪਿਆਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ…. ਵਾਕਿਆ ਸੰਨ 1926 ਦਾ ਹੈ। ਇਸ ਸਾਲ ਵੀ ਸੰਗ...
17/09/2026

ਵਿਆਹ ਪੁਰਬ ‘ਤੇ ਵਿਸ਼ੇਸ਼

ਭਾਗ - 6

ਜਦੋਂ ਵਿਆਹ ਪੁਰਬ ਦੌਰਾਨ ਪੰਜ ਪਿਆਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ….

ਵਾਕਿਆ ਸੰਨ 1926 ਦਾ ਹੈ। ਇਸ ਸਾਲ ਵੀ ਸੰਗਤਾਂ ਵੱਲੋਂ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸੀ। ਉਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰੇਲਗੱਡੀ ਰਾਹੀਂ ਸੰਗਤਾਂ ਬਰਾਤ ਦੇ ਰੂਪ ਵਿੱਚ ਬਟਾਲਾ ਸ਼ਹਿਰ ਪਹੁੰਚਦੀਆਂ ਸਨ ਅਤੇ ਅੱਗੇ ਰੇਲਵੇ ਸਟੇਸ਼ਨ ਬਟਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਂਦਾ ਸੀ।

ਸੰਨ 1926 ਵਿੱਚ ਅੰਗਰੇਜ਼ ਹਕੂਮਤ ਨੇ ਕ੍ਰਿਪਾਨ ਉੱਪਰ ਪਾਬੰਦੀ ਲਗਾਈ ਹੋਈ ਸੀ। ਹਕੂਮਤ ਦੇ ਇਸ ਫੁਰਮਾਨ ਨੂੰ ਨਾ-ਮਨਜ਼ੂਰ ਕਰਦਿਆਂ ਅਕਾਲੀਆਂ ਨੇ ਮੋਰਚਾ ਲਗਾ ਦਿੱਤਾ। ਇਸੇ ਸਾਲ ਜਦੋਂ ਗੁਰੂ ਸਾਹਿਬ ਦਾ ਵਿਆਹ ਪੁਰਬ ਆਇਆ ਤਾਂ ਰੇਲਗੱਡੀ ਰਾਹੀਂ ਜਦੋਂ ਸੰਗਤਾਂ ਬਟਾਲਾ ਪਹੁੰਚੀਆਂ ਤਾਂ ਸਟੇਸ਼ਨ ਤੋਂ ਨਗਰ ਕੀਰਤਨ ਦੀ ਤਿਆਰੀ ਕੀਤੀ ਜਾਣ ਲੱਗੀ। ਗਿਆਨੀ ਆਤਮਾ ਸਿੰਘ, ਸੰਤ ਬਖਸ਼ੀਸ਼ ਸਿੰਘ, ਜਥੇਦਾਰ ਹਰਨਾਮ ਸਿੰਘ, ਭਾਈ ਸਵਰਨ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਸਿੰਘ ਸਭਾ ਸਿਨੇਮਾ ਰੋਡ ਅਤੇ ਸ. ਬਲਵੰਤ ਸਿੰਘ ਦਰਜ਼ੀ ਪੰਜ ਪਿਆਰੇ ਬਣੇ। ਮਰਿਆਦਾ ਅਨੁਸਾਰ ਪੰਜ ਪਿਆਰੇ ਸਾਹਿਬਾਨ ਨੇ ਨਗਰ ਕੀਰਤਨ ਦੀ ਅਗਵਾਈ ਕਰਦਿਆਂ ਹੱਥਾਂ ਵਿੱਚ ਨੰਗੀਆਂ ਕ੍ਰਿਪਾਨਾਂ ਫੜੀਆਂ ਹੋਈਆਂ ਸਨ ਅਤੇ ਨਗਰ ਕੀਰਤਨ ਸ਼ਹਿਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵੱਲ ਵੱਧ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਅੰਗਰੇਜ਼ ਪੁਲਿਸ ਆ ਗਈ ਅਤੇ ਉਨ੍ਹਾਂ ਨੇ ਨਗਰ ਕੀਰਤਨ ਰੋਕ ਕੇ ਪੰਜ ਪਿਆਰਿਆਂ ਨੂੰ ਇਸ ਲਈ ਗ੍ਰਿਫ਼ਤਾਰ ਕਰਨਾ ਚਾਹਿਆ ਕਿਉਂਕਿ ਸਰਕਾਰ ਦੀ ਮਨਾਹੀ ਦੇ ਬਾਵਜੂਦ ਉਨ੍ਹਾਂ ਕੋਲ ਕ੍ਰਿਪਾਨਾਂ ਸਨ। ਸੰਗਤਾਂ ਵੱਲੋਂ ਇਸਦਾ ਡਟਵਾਂ ਵਿਰੋਧ ਕੀਤਾ ਗਿਆ ਅਤੇ ਨਗਰ ਕੀਰਤਨ ਜਾਰੀ ਰਿਹਾ। ਅਖੀਰ ਨਗਰ ਕੀਰਤਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਸਮਾਪਤ ਹੋਇਆ ਅਤੇ ਪੰਜ ਪਿਆਰਿਆਂ ਨੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਹੀ ਪੁਲਿਸ ਨੂੰ ਆਪਣੀ ਗ੍ਰਿਫ਼ਤਾਰੀ ਦਿੱਤੀ। ਅੰਗਰੇਜ਼ ਹਕੂਮਤ ਦੀ ਇਸ ਕਾਰਵਾਈ ਦਾ ਸੰਗਤਾਂ ਨੇ ਬੜਾ ਰੋਸ ਮਨਾਇਆ।

ਜਦੋਂ ਪੰਜ ਪਿਆਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਬਟਾਲਾ ਦੇ ਨਿਵਾਸੀ ਭਾਪਾ ਗੁਰਦਿਤ ਸਿੰਘ ਨੇ ਇਨ੍ਹਾਂ ਦੀ ਜ਼ਮਾਨਤ ਕਰਵਾਣੀ ਚਾਹੀ ਪਰ ਪੰਜ ਪਿਆਰਿਆਂ ਨੇ ਅਜਿਹਾ ਕਰਨੋ ਮਨ੍ਹਾਂ ਕਰ ਦਿੱਤਾ। ਅਖੀਰ ਗੁਰਦਾਸਪੁਰ ਜੇਲ੍ਹ ਵਿੱਚ ਕਰੀਬ ਇੱਕ ਮਹੀਨਾਂ ਕੈਦ ਕਰਨ ਤੋਂ ਬਾਅਦ ਪੰਜ ਪਿਆਰਿਆਂ ਨੂੰ ਰਿਹਾਅ ਕੀਤਾ ਗਿਆ। ਬਟਾਲਾ ਦੀ ਇਸ ਘਟਨਾ ਦਾ ਸਿੱਖ ਜਗਤ ਨੇ ਬਹੁਤ ਰੋਸ ਮਨਾਇਆ। ਓਧਰ ਕ੍ਰਿਪਾਨ ਖਿਲਾਫ ਲੱਗੇ ਅਕਾਲੀ ਮੋਰਚੇ ਕਾਰਨ ਆਖਰ ਅੰਗਰੇਜ਼ ਸਰਕਾਰ ਨੂੰ ਸਿੱਖਾਂ ਅੱਗੇ ਝੁਕਣਾ ਪਿਆ ਅਤੇ ਬਾਅਦ ਵਿੱਚ ਉਨ੍ਹਾਂ ਕ੍ਰਿਪਾਨ ਉੱਪਰ ਲਗਾਈ ਪਾਬੰਦੀ ਵਾਪਸ ਲੈ ਲਈ। ਸੰਨ 1926 ਵਿੱਚ ਬਟਾਲਾ ਸ਼ਹਿਰ ਵਿਖੇ ਵਿਆਹ ਪੁਰਬ ਦੌਰਾਨ ਪੰਜ ਪਿਆਰਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਇਹ ਘਟਨਾ ਹਕੂਮਤ ਦੇ ਜ਼ਬਰ ਦੀ ਗਵਾਹ ਹੈ।

- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
098155 77574

ਤਸਵੀਰ ਸੰਕੇਤਕ ਹੈ।

ਵਿਆਹ ਪੁਰਬ ’ਤੇ ਵਿਸ਼ੇਸ਼ਭਾਗ - ਪੰਜਵਾਂ ਗੁਰੂ ਨਾਨਕ ਸਾਹਿਬ ਦੇ ਵਿਆਹ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਥੰਮ ਸਾਹਿਬ, ਉਦੋਕੇ।ਸ੍ਰੀ ਗੁਰੂ ਨਾਨਕ ਪਾਤਸ਼ਾਹ ...
17/09/2026

ਵਿਆਹ ਪੁਰਬ ’ਤੇ ਵਿਸ਼ੇਸ਼

ਭਾਗ - ਪੰਜਵਾਂ

ਗੁਰੂ ਨਾਨਕ ਸਾਹਿਬ ਦੇ ਵਿਆਹ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਥੰਮ ਸਾਹਿਬ, ਉਦੋਕੇ।

ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦਾ ਜਦੋਂ ਜਿਕਰ ਆਉਂਦਾ ਹੈ ਤਾਂ ਬਟਾਲਾ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ। ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਿਤ ਇੱਕ ਹੋਰ ਇਤਿਹਾਸਕ ਗੁਰਧਾਮ ਪਿੰਡ ਉਦੋਕੇ ਵਿਖੇ ਗੁਰਦੁਆਰਾ ਸ੍ਰੀ ਥੰਮ ਸਾਹਿਬ ਹੈ, ਜਿਸ ਬਾਰੇ ਬਹੁਤੀਆਂ ਸੰਗਤਾਂ ਅੱਜ ਵੀ ਅਣਜਾਣ ਹਨ।

ਉਦੋਕੇ ਪਿੰਡ ਬਟਾਲਾ ਸ਼ਹਿਰ ਤੋਂ ਦੱਖਣ ਦੀ ਬਾਹੀ 10 ਕਿਲੋਮੀਟਰ ਦੂਰ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਹੱਦ ’ਤੇ ਸਥਿਤ ਹੈ। ਗੁਰੂ ਨਾਨਕ ਸਾਹਿਬ ਆਪਣੇ ਵਿਆਹ ਸਮੇਂ ਸਤੰਬਰ 1487 ਨੂੰ ਜਦੋਂ ਬਰਾਤ ਲੈ ਕੇ ਬਟਾਲਾ ਜਾ ਰਹੇ ਸਨ ਤਾਂ ਗੁਰੂ ਸਾਹਿਬ ਦੀ ਬਰਾਤ ਦਾ ਰਾਤ ਸਮੇਂ ਠਹਿਰਾਅ ਉਦੋਕੇ ਪਿੰਡ ਵਿੱਚ ਹੋਇਆ ਸੀ। ਇਥੋਂ ਹੀ ਅਗਲੇ ਦਿਨ ਸਵੇਰੇ ਬਰਾਤ ਬਟਾਲਾ ਸ਼ਹਿਰ ਨੂੰ ਰਵਾਨਾ ਹੋਈ ਸੀ। ਗੁਰੂ ਸਾਹਿਬ ਦੀ ਯਾਦ ਵਿੱਚ ਸੰਗਤਾਂ ਵੱਲੋਂ ਪਿੰਡ ਉਦੋਕੇ ਵਿਖੇ ਇੱਕ ਯਾਦਗਾਰ ਉਸਾਰੀ ਗਈ ਜਿਸਨੂੰ ਪਹਿਲਾਂ ‘ਕੋਠਾ ਸਾਹਿਬ’ ਆਖਿਆ ਜਾਂਦਾ ਸੀ, ਪਰ ਹੁਣ ਇਸ ਅਸਥਾਨ ਦਾ ਨਾਮ ‘ਗੁਰਦੁਆਰਾ ਸ੍ਰੀ ਥੰਮ੍ਹ ਸਾਹਿਬ ਪਾਤਸ਼ਾਹੀ ਪਹਿਲੀ’ ਅਤੇ ‘ਦਮਦਮਾ ਸਾਹਿਬ ਸਾਹਿਬ ਪਾਤਸ਼ਾਹੀ ਛੇਵੀਂ’ ਕਰਕੇ ਮਕਬੂਲ ਹੈ। ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਇਸ ਗੁਰਦੁਆਰੇ ਨੂੰ ਉਦੋਂ ਲਿਖਿਆ ਗਿਆ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹ ਸਮੇਂ ਬਟਾਲੇ ਨੂੰ ਜਾਣ ਸਮੇਂ ਇਸ ਪਿੰਡ ਠਹਿਰੇ ਸਨ।

ਗੁਰਦੁਆਰਾ ਸ੍ਰੀ ਥੰਮ ਸਾਹਿਬ ਦੀ ਅਜੋਕੀ ਇਮਾਰਤ ਮੁਰੱਬਾ ਅਕਾਰ ਦੀ ਹੈ ਜਿਸ ਵਿੱਚ ਪ੍ਰਕਾਸ਼ ਅਸਥਾਨ ਸੁਸ਼ੋਭਿਤ ਹੈ। ਇਹ ਇਮਾਰਤ ਸੰਨ 1942 ਵਿੱਚ ਬਣੀ ਸੀ। ਪ੍ਰਕਾਸ਼ ਅਸਥਾਨ ਦੇ ਉੱਪਰ ਗੁੰਬਦ-ਦਾਰ, ਸੋਨੇ ਦਾ ਕਲਸ ਦੂਰੋਂ ਹੀ ਨਜ਼ਰੀਂ ਪੈਂਦਾ ਹੈ। ਇਹ ਇਤਿਹਾਸਕ ਗੁਰਦੁਆਰਾ ਨੋਟੀਫਾਈਡ ਹੈ ਅਤੇ ਇਸਦਾ ਪ੍ਰਬੰਧ ਨਾਮਜ਼ਦ ਕਮੇਟੀ ਕਰਦੀ ਹੈ। ਇਹ ਗੁਰਦੁਆਰਾ ਐਕਟ ਦੇ ਸੈਕਸ਼ਨ 87 ਅਧੀਨ ਹੈ।

ਪਿੰਡ ਉਦੋਕੇ ਵਿਖੇ ਗੁਰਦੁਆਰਾ ਨਾਗੀਆਣਾ ਸਾਹਿਬ ਨੂੰ ਤਾਂ ਸਾਰੀਆਂ ਸੰਗਤਾਂ ਜਾਣਦੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਾਗੀਆਣਾ ਸਾਹਿਬ ਵਿਖੇ ਪਹੁੰਚਦੀਆਂ ਹਨ। ਇਸ ਗੁਰਦੁਆਰੇ ਤੋਂ ਥੋੜੀ ਹੀ ਦੂਰ ਪਿੰਡ ਉਦੋਕੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਥੰਮ ਸਾਹਿਬ ਬਾਰੇ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ। ਨਾਗੀਆਣਾ ਸਾਹਿਬ ਦੇ ਮੁਕਾਬਲੇ ਕੋਈ ਵਿਰਲਾ-ਟਾਵਾਂ ਸ਼ਰਧਾਲੂ ਹੀ ਏਥੇ ਦਰਸ਼ਨਾਂ ਲਈ ਪਹੁੰਚਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਵਿਆਹ ਪੁਰਬ ਮੌਕੇ ਏਥੇ ਕੋਈ ਰੌਣਕ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਦੇ ਵਿਆਹ ਦੀ ਇਹ ਨਿਸ਼ਾਨੀ ਬਹੁਤ ਖੂਬਸੂਰਤ ਅਤੇ ਰੂਹਾਨੀ ਸਕੂਨ ਨਾਲ ਭਰਪੂਰ ਹੈ। ਕਦੀ ਅਗਲੀ ਵਾਰ ਪਿੰਡ ਉਦੋਕੇ ਦੇ ਨੇੜੇ ਜਾਣ ਦਾ ਸਬੱਬ ਬਣੇ ਤਾਂ ਗੁਰਦੁਆਰਾ ਸ੍ਰੀ ਥੰਮ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਇਓ। ਗੁਰੂ ਸਾਹਿਬ ਭਲੀ ਕਰਨਗੇ।

- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
98155-77574

Address

New Mahajan Colony
Batala
143505

Alerts

Be the first to know and let us send you an email when Inderjeet Singh Harpura posts news and promotions. Your email address will not be used for any other purpose, and you can unsubscribe at any time.

Contact The Organization

Send a message to Inderjeet Singh Harpura:

Shortcuts

Share

Category

Nearby government services