31/08/2026
ਪਰਮ ਸਤਿਕਾਰਯੋਗ ਬਾਬਾ ਨਰਿੰਦਰ ਸਿੰਘ ਗ੍ਰੰਥੀ ਸਿੰਘ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਨੇ ਬੀਤੇ 31 ਸਾਲਾਂ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਜੋ ਨਿਰੰਤਰ, ਨਿਰਸਵਾਰਥ ਅਤੇ ਸ਼ਰਧਾਪੂਰਵਕ ਨਿਸਕਾਮ ਸੇਵਾ ਨਿਭਾਈ ਹੈ, ਉਸ ਲਈ ਸਮੁੱਚੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਆਪ ਜੀ ਦੀ ਸਦਾ ਰਿਣੀ ਰਹੇਗੀ। ਆਪ ਜੀ ਨੇ ਹਮੇਸ਼ਾ ਗੁਰਬਾਣੀ ਦੇ ਪ੍ਰਵਾਹ ਅਤੇ ਸਿੱਖ ਮਰਯਾਦਾ ਨਾਲ ਸੰਗਤਾਂ ਨੂੰ ਜੋੜਿਆ।
ਹੁਣ ਜਦੋਂ ਆਪ ਜੀ ਵਧਦੀ ਉਮਰ ਅਤੇ ਸਿਹਤ ਦੇ ਕਾਰਨਾਂ ਕਰਕੇ ਇਸ ਸੇਵਾ ਤੋਂ ਮੁਕਤ ਹੋ ਰਹੇ ਹੋ, ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਆਪ ਜੀ ਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ਣ।
ਵੱਲੋਂ: ਸਮੁੱਚੀ ਸਾਧ ਸੰਗਤ ਜੌੜਾ ਸਿੰਘਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ।🙏