Sukhdev inspector Phul

Call Directions

Sukhdev inspector  Phul ਸਮਾਜ ਸੇਵੀ

17/06/2026
17/06/2026

ਰਾਜਨੀਤੀ ਵਿੱਚ ਬਦਲਾਅ ਜਰੂਰੀ।

ਦੇਸ਼ ਦੀ ਅਜਾਦੀ ਤੋਂ ਬਾਅਦ ਜੇਕਰ ਦੇਸ਼ ਦੀ ਰਾਜਨੀਤੀ ਤੇ ਝਾਤ ਮਾਰੀ ਜਾਵੇ ਤਾਂ ਸਾਡੇ ਸਾਹਮਣੇ ਆਵੇਗਾ ਦੇਸ਼ ਦਾ ਭ੍ਰਿਸਟ ਤੰਤਰ,ਦੇਸ਼ ਨੂੰ ਚਲਾਉਣ ਵਾਲੇ ਆਈ ਪੀ ਐੱਸ ਤੇ ਆਈ ਏ ਐੱਸ ਅਧਿਕਾਰੀ ਵੀ ਇਸ ਭ੍ਰਿਸਟ ਤੰਤਰ ਦੇ ਸਭ ਤੋਂ ਵੱਡੇ ਪਿੱਲਰ ਹਨ।ਦੇਸ਼ ਦਾ ਕੋਈ ਵੀ ਜਿਲ੍ਹਾ ਅਜਿਹਾ ਨਹੀਂ ਜਿੱਥੇ ਭ੍ਰਿਸ਼ਟਾਚਾਰ ਨੇ ਜਾਲ ਨਹੀਂ ਫੈਲਾਇਆ। ਕਾਨੂੰਨ ਜਿੰਨਾਂ ਮਰਜੀ ਸ਼ਕਤੀਸਾਲੀ ਹੋਵੇ,ਜੇਕਰ ਉਸ ਨੂੰ ਚਲਾਉਣ ਵਾਲੇ ਹੀ ਭ੍ਰਿਸ਼ਟ ਹੋਣ ਤਾਂ ਲੋਕਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਇਹੀ ਕੁਝ ਮੋਜੂਦਾ ਸਮੇਂ ਦੇ ਵਿੱਚ ਵਾਪਰ ਰਿਹਾ ਹੈ। ਪੁਲਿਸ ਤੰਤਰ ਪੂਰੀ ਤਰ੍ਹਾਂ ਗਲ ਸੜ ਚੁੱਕੇ ਰਾਜਨੇਤਾ ਦੀ ਰਖੇਲ ਬਣ ਚੁੱਕਿਆ ਹੈ।ਜਿਹੜੀ ਸਰਕਾਰ ਆਉਂਦੀ ਹੈ,ਉਹ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਦਬਾਉਣ ਦੇ ਇਰਾਦੇ ਨਾਲ ਇਸ ਨੂੰ ਇੱਕ ਸਟਰਾਂਗ ਟੂਲ ਵਜੋਂ ਵਰਤੋਂ ਕਰਦੀ ਹੈ। ਇਸ ਤੇ ਪੱਕੀ ਮੋਹਰ ਲਗਾਉਂਦਾ ਹੈ ਵਿਕਾਊ ਮੀਡੀਆ,ਪਰ ਇੱਥੇ ਇਹ ਵੀ ਸੱਚਾਈ ਹੈ ਇਮਾਨਦਾਰ ਪੱਤਰਕਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੇਸ਼ ਦੀ ਜਨਤਾ ਅੱਗੇ ਸੱਚਾਈ ਪੇਸ਼ ਕਰ ਰਹੇ ਹਨ। ਦੂਜੇ ਪਾਸੇ ਬਿਊਰੀਕਰੇਸੀ ਦੀ ਜੁੱਤੀ ਚੱਟਣ ਵਾਲੇ ਪੱਤਰਕਾਰ ਤੁਹਾਨੂੰ ਸਰਕਾਰੀ ਅਫ਼ਸਰਾਂ ਨਾਲ ਫੋਟੋਆਂ ਖਿਚਾਉਂਦੇ ਦਿਖਾਈ ਦੇ ਜਾਣਗੇ। ਜਿਹੜੇ ਪੱਤਰਕਾਰ ਸਰਕਾਰੀ ਅਫਸਰਾਂ ਦਾ ਸਵਾਗਤ ਕਰਨਗੇ ਤਾਂ ਉਹ ਉਹਨਾਂ ਦੇ ਵਿਰੁੱਧ ਖ਼ਬਰ ਕਦੇ ਵੀ ਨਹੀਂ ਲਗਾਉਣਗੇ । ਅੰਦਲੋਨ ਵਿੱਚ ਪੈਦਾ ਹੋਈ ਪਾਰਟੀ ਜਿਸ ਦਾ ਪਹਿਲਾ ਏਜੰਡਾ ਲੋਕਪਾਲ ਬਿਲ ਸੀ,ਪਰ ਸਰਕਾਰ ਬਣਨ ਤੋਂ ਬਾਅਦ ਉਹਨਾਂ ਇਸ ਬਾਰੇ ਇੱਕ ਵਾਰ ਵੀ ਗੱਲ ਨਹੀਂ ਕੀਤੀ। ਇਹ ਪਾਰਟੀ ਦੂਸਰੀਆਂ ਪਾਰਟੀਆਂ ਨੂੰ ਵੀ ਮਾਤ ਦੇ ਗਈ । ਲੋਕਾਂ ਦੀ ਜਾਨ ਮਾਲ ਤੇ ਮਾਣ ਦੀ ਹਿਫਾਜਤ ਕਰਨ ਵਿੱਚ ਸਾਰੀਆਂ ਪਾਰਟੀਆਂ ਹੀ ਫੇਲ ਰਹੀਆਂ ਹਨ।ਇਸ ਸਮੇਂ ਦੇਸ਼ ਦੇ ਜ਼ੋ ਹਲਾਤ ਹਨ ਅਗਰ ਇਸ ਤੇ ਗੌਰ ਕੀਤੀ ਜਾਵੇ ਤਾਂ ਆਮ ਇਨਸਾਨ ਬਹੁਤ ਨਰਕ ਵਾਲੀ ਜ਼ਿੰਦਗੀ ਜਿਉਂ ਰਿਹਾ ਹੈ। ਦੇਸ ਅਜਾਦ ਹੋਣ ਤੋਂ ਬਾਅਦ ਅਸੀਂ ਅੱਜ ਵੀ ਪਸੂਆਂ ਦੀ ਵਰਤੋ ਰੇਹੜੇ ਅੱਗੇ ਜੋੜ ਕੇ ਕੀਤੀ ਜਾਂਦੀ ਹੈ ਤੇ ਗੱਲ ਅਸੀਂ ਮਾਈਕਰੋ ਟੈਕਨੋਲੋਜੀ ਤੇ ਨੈਨੋ ਟੈਕਨੋਲਜੀ ਦੀ ਕਰ ਰਹੇ ਹਾਂ। ਦੇਸ਼ ਦੀ ਸਭ ਤੋਂ ਇਨਸਾਫ ਦੀ ਕੁਰਸੀ ਤੇ ਬੈਠਣ ਵਾਲਾ ਸਖਸ ਜਿਸ ਅੱਗੇ ਦੇਸ਼ ਦੀਆਂ ਸਾਰੀਆਂ ਏਜੰਸੀਜ਼ ਸਿਰ ਝੁਕਾਉਂਦੀਆਂ ਹਨ। ਉਸ ਦੇ ਬਿਆਨ ਨੇ ਇੱਕ ਵਾਰ ਫੇਰ ਤੋਂ ਹਾਸ਼ੀਏ ਤੋਂ ਪਰੇ ਧੱਕੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾਂ ਕਿਹਾ ਕੇ ਦੇਸ਼ ਦੇ ਵਿਹਲੇ ਨੌਜਵਾਨ ਕਾਕਰੋਚ ਹਨ ਕੁਝ ਯੂਟਿਊਬਰ ਪੱਤਰਕਾਰ ਤੇ ਕੁਝ ਆਰ ਟੀ ਆਈ ਐਕਟੀਵਿਸਟ ਬਣ ਗਏ ਹਨ। ਦੇਸ਼ ਦੀ ਰੀੜ ਦੀ ਹੱਡੀ ਬਾਰੇ ਬੇਇੱਜ਼ਤੀ ਕਰਨ ਵਾਲੇ ਬਿਆਨ ਨੇ ਦੇਸ਼ ਦੇ ਨੌਜਵਾਨ ਤੇ ਸਿਆਣੇ ਤਬਕੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।ਜਿਸ ਕਰਕੇ ਦੇਸ਼ ਵਿੱਚ ਅਭੀਜੀਤ ਦੀਪਕੇ ਨਾਂ ਦਾ ਨੌਜਵਾਨ ਇੱਕ ਕੌਕਰੋਚ ਜਨਤਾ ਪਾਰਟੀ ਬਣਾਉਂਦਾ ਹੈ। ਇਸ ਪਾਰਟੀ ਦਾ ਅਗਾਜ਼ 16 ਮਈ 2026 ਨੂੰ ਹੁੰਦਾ ਹੈ ਤੇ ਦੇਖਦੇ ਦੇਖਦੇ ਇੱਕ ਲਹਿਰ ਸੁਨਾਮੀ ਬਣ ਜਾਂਦੀ ਹੈ। ਜਿਸ ਨੇ ਦੇਸ਼ ਦੇ ਵੱਡੇ ਅਧਿਕਾਰੀਆਂ ਨੂੰ ਕੰਬਣੀ ਛੇੜ ਦਿੱਤੀ ਹੈ। ਫੇਰ ਸੁਰੂ ਹੁੰਦਾ ਹੈ ਇੱਕ ਪ੍ਰੋਪੇਗੰਡਾ,ਜਿਹੜੇ ਸੋਸਲ ਮੀਡੀਆ ਵਰਤਣ ਵਾਲੇ ਵਰਗ ਨੂੰ ਕੋਕਰੋਚ ਕਿਹਾ ਸੀ ਉਸ ਨੂੰ ਦਬਾਉਣ ਲਈ ਇਸੇ ਮੀਡੀਆ ਤੇ ਗਲਤ ਅਫ਼ਵਾਹਾਂ ਫੈਲਾਉਣੀਆਂ ਸੁਰੂ ਕਰ ਦਿੱਤੀਆਂ ਹਨ। ਪਰ ਸਾਰੇ ਉਸ ਸਮੇਂ ਹੈਰਾਨ ਰਹਿ ਜਾਂਦੇ ਹਨ ਜਦੋਂ ਉਹ ਭਾਰਤ ਦੇਸ਼ ਲਈ ਰਵਾਨਾ ਹੁੰਦਾ ਹੈ।ਅੱਤ ਦੀ ਗਰਮੀ ਵਿੱਚ ਇਕੱਠ ਦੱਸਦਾ ਸੀ ਕਿ ਹਵਾ ਬਦਲ ਰਹੀ ਹੈ। ਬੇਸ਼ੱਕ ਦੇਸ਼ ਦਾ ਮੀਡੀਆ ਨਾਕਾਰਆਤਮਕ ਖ਼ਬਰਾ ਦੇ ਰਿਹਾ ਸੀ। ਅਮਰੀਕਾ ਤੇ ਕਨੇਡਾ ਦੇ ਮੀਡੀਆ ਨੇ ਆਪਣੇ ਨੈਸ਼ਨਲ ਮੀਡੀਆਂ ਰਿਪੋਟਰਸ ਤੇ ਇਸ ਨੂੰ ਪੂਰੀ ਪ੍ਰਮੁੱਖਤਾ ਨਾਲ ਦਿਖਾਇਆ ਹੈ। ਪੰਜਾਬ ਦਾ ਮੀਡੀਆ ਇਸ ਬਾਰੇ ਕਾਫ਼ੀ ਚਰਚਾ ਕਰਦਾ ਰਿਹਾ ਹੈ। ਪਰ ਸਕਰਾਰੀ ਪੱਖ ਦਾ ਤੇ ਵਿਕਾਊ ਮੀਡੀਏ ਨੇ ਇਸ ਨੂੰ ਕੋਈ ਬਹੁਤ ਅਹਿਮੀਅਤ ਨਹੀਂ ਦਿੱਤੀ। ਇਸ ਸਮੇਂ ਵਿੱਚ ਇੱਕ ਗੱਲ ਇਹ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਜਿਸ ਪਾਰਟੀ ਨੂੰ ਵੀ ਸਪੱਸ਼ਟ ਬਹੁਮੱਤ ਤੋਂ ਜਿਆਦਾ ਸੀਟਾਂ ਮਿਲੀਆਂ ਹਨ ਉਹਨਾਂ ਨੇ ਜੁਲਮ ਹੀ ਕੀਤਾ ਹੈ। ਪੰਜਾਬ ਦਾ ਇਤਿਹਾਸ ਤੁਸੀਂ ਚੁੱਕ ਕੇ ਦੇਖ ਸਕਦੇ ਹੋ। ਇਸ ਲਈ ਜਿੰਨਾਂ ਸਮਾਂ ਆਮ ਲੋਕ ਰਾਜਨੀਤੀ ਵਿੱਚ ਨਹੀਂ ਉਤਰਦੇ ਉਹਨਾਂ ਸਮਾਂ ਦੇਸ਼ ਦਾ ਭਲਾ ਸੋਚਣਾਂ ਨੀਂਦ ਵਿੱਚ ਆਏ ਸੁਪਨੇ ਵਾਂਗ ਹੀ ਐ। ਪੰਜਾਬ ਦੇ ਵਿੱਚ ਵੀ ਕਾਕਰੋਚ

ਪਾਰਟੀ ਨੇ ਪੈਰ ਪਸਾਰਨੇ ਸੁਰੂ ਕਰ ਦਿੱਤੇ ਹਨ। ਜਿਹੜੀ ਪਾਰਟੀ ਕਾਕਰੋਚ ਪਾਰਟੀ ਨੂੰ ਮਜਾਕ ਕਰਦੇ ਸਨ ਅੱਜ ਉਸ ਦਾ ਪ੍ਰਭਾਵ ਵੀ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਮਸ਼ਹੂਰ ਵਕੀਲ ਐਡਵੋਕੇਟ ਗੁਰਪਿਆਰ ਸਿੰਘ ਨੇ ਅਮਲੋਹ ਤੋਂ ਆਪਣੇ ਆਪ ਨੂੰ ਕਾਕਰੋਚ ਪਾਰਟੀ ਦਾ ਉਮੀਦਵਾਰ ਐਲਾਨ ਕਰ ਵੀ ਦਿੱਤਾ ਹੈ। ਇਨਸਾਫ਼ ਨੂੰ ਪਸੰਦ ਕਰਨ ਵਾਲੇ ਲੋਕ ਇਸ ਦੀ ਹਾਮੀ ਵੀ ਭਰ ਰਹੇ ਹਨ। ਇਹ ਸੱਚ ਹੈ ਕਿ ਜੇਕਰ ਤੁਸੀਂ ਜਨਤਾ ਦਾ ਭਲਾ ਕਰਨਾ ਹੈ ਤਾਂ ਉਹ ਹਰ ਇੱਕ ਚੰਗੇ ਇਨਸਾਨ ਨੂੰ ਰਾਜਨੀਤੀ ਦੇ ਵਿੱਚ ਆਉਣਾ ਪਾਵੇਗਾ । ਪੰਜਾਬ ਦੀ ਰਾਜਨੀਤੀ ਵਿੱਚ ਜੇਕਰ ਨਜ਼ਰ ਮਾਰੀ ਜਾਵੇ ਤਾਂ ਉਹ ਪਰਿਵਾਰ ਹੀ ਰਾਜ ਸੱਤਾ ਦਾ ਅਨੰਦ ਭੋਗ ਰਹੇ ਹਨ ਜਿੰਨਾਂ ਨੇ ਕਦੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ। ਪੰਜਾਬ ਵਿੱਚ ਟਿਕਟਾ ਵਿਕ ਰਹੀਆਂ ਹਨ। ਜੇਕਰ ਗੱਲ ਕੀਤੀ ਜਾਵੇ ਤਾਂ ਸਾਰੀਆਂ ਪਾਰਟੀਆਂ ਦੁੱਧ ਧੋਤੀਆਂ ਹੋਣ ਦਾ ਪਾਠ ਕਰਨ ਲੱਗ ਜਾਂਦੀਆਂ ਹਨ। ਹੁਣ ਲੀਡਰ ਪਾਰਟੀਆਂ ਐਵੇਂ ਬਦਲ ਰਹੇ ਹਨ ਜਿਵੇਂ ਵਿਆਹ ਸ਼ਾਦੀਆਂ ਟੁੱਟ ਰਹੀਆਂ ਹਨ ਤੇ ਦੂਜੇ ਤੀਜੇ ਵਿਆਹ ਹੋਣੇ ਸੁਰੂ ਹੋ ਗਏ ਹਨ। ਕਈਆਂ ਦੀ ਤਾਂ ਅਫੇਅਰ ਵਾਂਗ ਦੂਸਰੀਆਂ ਪਾਰਟੀਆਂ ਨਾਲ ਵੀ ਅੰਦਰਖਾਤੇ ਗੱਲ ਚੱਲ ਰਹੀ ਹੁੰਦੀ ਹੈ।ਇਸ ਵਿੱਚ ਮੂਰਖ ਬਣਦੀ ਹੈ ਦੇਸ਼ ਦੀ ਗਰੀਬ ਜਨਤਾ,ਜਿਹੜੀ ਕਿ ਵੋਟਾਂ ਵੇਲੇ ਇਨਾਂ ਦੇ ਡਰਾਮਿਆਂ ਵਿੱਚ ਆ ਜਾਂਦੀ ਹੈ। ਰਵਾਇਤੀ ਪਾਰਟੀਆਂ ਵਿੱਚ ਬਹੁਤੇ ਲੀਡਰ ਸਿਰਫ ਤੇ ਸਿਰਫ਼ ਰਾਜਸੱਤਾ ਦਾ ਅਨੰਦ ਭੋਗਣ ਲਈ ਹੀ ਇੰਨੇ ਡਰਾਮੇ ਕਰਦੇ ਹਨ।ਇਸ ਲਈ ਉਸ ਹਰ ਉਦਮੀ ਦਾ ਸਵਾਗਤ ਕਰਨਾ ਬਣਦਾ ਹੈ ਜਿਹੜਾ ਲੁਕਾਈ ਦੇ ਭਲੇ ਲਈ ਅੱਗੇ ਆਉਂਦਾ ਹੈ। ਪੰਜਾਬ ਵਿੱਚ ਨਵੀਂ ਸੋਚ ਤੇ ਲਹਿਰ ਦਾ ਸਵਾਗਤ ਕਰਨਾ ਤਾਂ ਬਣਦਾ ਹੈ। ਅਸੀਂ ਚਾਹੁੰਦੇ ਹਾਂ ਕਿ ਬੇਰੋਜ਼ਗਾਰ ਮੁੰਡੇ ਕੁੜੀਆਂ ਜਿਹੜੇ ਸੜਕਾਂ ਤੇ ਦਿਨ ਰਾਤ ਸੜਕਾਂ ਤੇ ਕੁੱਟ ਖਾ ਰਹੇ ਹਨ, ਉਹ ਵੀ ਨੌਕਰੀਆਂ ਮੰਗਣ ਵਾਲੇ ਨਹੀਂ ਦੇਣ ਵਾਲੇ ਬਣਨ ਵਾਸਤੇ ਰਾਜਨੀਤੀ ਵਿੱਚ ਆਉਣ ਤਾਂ ਕਿ ਇਹਨਾਂ ਬੇਈਮਾਨ ਲੀਡਰਾਂ ਤੋਂ ਛੁਟਕਾਰਾ ਪਾਇਆ ਜਾ ਸਕੇ।

ਹਰਪ੍ਰੀਤ ਸਿੰਘ ਮੀਤ

28/03/2026

ਮੈਡਮ ਦੀ ਭੁੱਖ ਮਿਟਾਉਣ ਲਈ ਪੰਜਾਬੀਓ ਚੰਦਾ ਦਿਓ, ਮਾਨ ਦਾ ਖ਼ਾਸ ਯਾਰ ਵੀ ਨਾਲ਼ ਰਲ਼ਿਆ?? brain on tv, bhagwant mann

Address

ਫੂਲ
Bathinda

Telephone

+919417511696

Website

Alerts

Be the first to know and let us send you an email when Sukhdev inspector Phul posts news and promotions. Your email address will not be used for any other purpose, and you can unsubscribe at any time.

Shortcuts

Share

Category