03/11/2026
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਤਿੰਨ ਗਿਰੋਹਾਂ ਦਾ ਪਰਦਾਫਾਸ਼ ਕਰਕੇ 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਨਾਜਾਇਜ਼ ਪਿਸਤੌਲ, 2 ਹੈਂਡ ਗ੍ਰਨੇਡ, 310.10 ਗ੍ਰਾਮ ਹੈਰੋਇਨ ਅਤੇ 33 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕਥਿਤ ਤੌਰ 'ਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਅਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਸਨ। ਇਹ ਹੈਂਡਲਰ ਅਪਰਾਧਿਕ ਅਨਸਰਾਂ ਵਿੱਚ ਵੰਡਣ ਲਈ ਡਰੋਨ ਰਾਹੀਂ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜਦੇ ਸਨ। ਦੋਸ਼ੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਫਿਰੌਤੀ ਮੰਗਣ ਅਤੇ ਲੋਕਾਂ ਨੂੰ ਡਰਾਉਣ-ਧਮਕਾਉਣ ਲਈ ਘਰਾਂ ਅਤੇ ਦੁਕਾਨਾਂ 'ਤੇ ਗੋਲੀਆਂ ਚਲਾਉਣ ਲਈ ਕਰਦੇ ਸਨ।
ਇਸ ਸਬੰਧੀ ਥਾਣਾ ਰਣਜੀਤ ਐਵੀਨਿਊ, ਥਾਣਾ ਛੇਹਰਟਾ ਅਤੇ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਤਿੰਨ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਨੈੱਟਵਰਕ ਦੇ ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਲਗਾਉਣ, ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਇਸ ਪੂਰੇ ਗੈਰ-ਕਾਨੂੰਨੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਸੰਗਠਿਤ ਅਪਰਾਧਿਕ ਨੈੱਟਵਰਕਾਂ ਨੂੰ ਖ਼ਤਮ ਕਰਨ, ਨਾਜਾਇਜ਼ ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਅਤੇ ਪੰਜਾਬ ਨੂੰ ਸੁਰੱਖਿਅਤ ਤੇ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।
𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐛𝐮𝐬𝐭𝐬 𝐭𝐡𝐫𝐞𝐞 𝐢𝐥𝐥𝐞𝐠𝐚𝐥 𝐚𝐫𝐦𝐬 𝐚𝐧𝐝 𝐝𝐫𝐮𝐠 𝐬𝐮𝐩𝐩𝐥𝐲 𝐧𝐞𝐭𝐰𝐨𝐫𝐤𝐬, 𝐚𝐩𝐩𝐫𝐞𝐡𝐞𝐧𝐝𝐬 𝟏𝟏 𝐚𝐜𝐜𝐮𝐬𝐞𝐝, 𝐚𝐧𝐝 𝐫𝐞𝐜𝐨𝐯𝐞𝐫𝐬 𝟏𝟐 𝐢𝐥𝐥𝐞𝐠𝐚𝐥 𝐩𝐢𝐬𝐭𝐨𝐥𝐬, 𝟐 𝐡𝐚𝐧𝐝 𝐠𝐫𝐞𝐧𝐚𝐝𝐞𝐬, 𝟑𝟏𝟎.𝟏𝟎 𝐠𝐦 𝐨𝐟 𝐡𝐞𝐫𝐨𝐢𝐧 𝐚𝐧𝐝 𝟑𝟑 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.
Preliminary investigation reveals that the accused were allegedly in contact with foreign-based handlers and gangsters who facilitated the supply of illegal weapons and narcotics through drone-based consignments for further distribution among criminal elements and used the weapons to fire at houses and shops to intimidate people in connection with extortion demands.
Three FIRs have been registered at PS Ranjit Avenue, PS Chheharta and PS Sultanwind, Amritsar. Further investigation is underway to establish the complete backward and forward linkages, identify other associates and dismantle the wider illegal arms and drug supply networks.
Punjab Police remains committed to dismantling organised criminal networks, curbing illegal arms trafficking and drug smuggling, and ensuring a safer, drug-free Punjab.