ਕਾਮਰੇਡ ਸੁੱਖਵੰਤ ਬਰਾੜ RSS ਦਾ ਕੁੱਤਾ ਕਹਿੰਦਾ ਮਸਾਂ ਬਚਿਆ ਜੁੱਤੀਆਂ ਤੋਂ, ਪਹਿਲਾਂ ਲਲਕਾਰੇ ਮਾਰ ਰਿਹਾ ਸੀ, ਜਦੋਂ ਸਿੰਘ ਕੋਲ ਆਏ ਇਹ ਪੁਲਿਸ ਕੋਲ ਜਾਂ ਕੇ ਕਹਿੰਦਾ, HE IS HIT ME😂😂 HE KILL ME. 😂😂
Rakha punjab da
ਜਿਗਰਾ, ਜੁਰਤ, ਜਨੂੰਨ ਚਾਹੀਦਾ
ਉਲਟ ਵਹਾਅ ਦੇ ਤੈਰਨ ਨੂੰ,
ਵੱਗਦੇ ਪਾਣੀਆ ਨਾਲ ਤਾਂ ,ਤੈਰ ਲੈਦੀਆਂ "ਲਾਸ਼ਾ" ਵੀ!�
ਵੋਟਾਂ ਵਿੱਚ ਹਾਰ–ਜਿੱਤ ਤਾਂ ਲਗਾਤਾਰ ਹੁੰਦੀ ਰਹਿੰਦੀ ਹੈ, ਪਰ ਜਿਹੜੇ ਮਾਝੇ ਦੇ ਲੋਕਾਂ ਨੂੰ ਤਾਣੇ–ਮਿਹਣੇ ਦੇ ਰਹੇ ਹਨ,—ਇਹਨਾਂ ਕੋਲ ਹੀ 2027 ਵਿੱਚ ਫਿਰ ਵੋਟਾਂ ਮੰਗਣ ਆਉਣਾ ਪੈਣਾ ! ਜੇ ਭਾਰਤੀ ਲੋਕਤੰਤਰ (ਦਿੱਲੀ ਤਖ਼ਤ) ਹੇਠ ਚੋਣਾਂ ਲੜਣੀਆਂ ਹਨ, ਤਾਂ ਲੋਕਾਂ ਨੂੰ ਆਪਣੀ ਪਾਰਟੀ ਨਾਲ ਜੋੜਨਾ ਪਵੇਗਾ, ਜਿਸ ਲਈ ਮੁੱਦੇ–ਅਧਾਰਿਤ ਰਾਜਨੀਤੀ ਕਰਨੀ ਲਾਜ਼ਮੀ ਹੈ।
ਹੇਠ ਲਿਖੇ ਕੁਝ ਮੁੱਖ ਮੁੱਦੇ ਹਨ—
1. ਨਸ਼ਾ
2. ਬੇਰੋਜ਼ਗਾਰੀ ਅਤੇ ਬ੍ਰੇਨ ਡ੍ਰੇਨ
3. ਖੇਤੀਬਾੜੀ ਅਤੇ ਕਿਸਾਨ ਮੁੱਦੇ
4. ਸਿਹਤ ਪ੍ਰਣਾਲੀ (ਨਸ਼ੇ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਸਮੱਸਿਆ)
5. ਸਕੂਲਾਂ ਅਤੇ ਯੂਨੀਵਰਸਿਟੀਆਂ ਦੀ ਖਰਾਬ ਹਾਲਤ
6. ਪਰਵਾਸ ਅਤੇ ਇਮੀਗ੍ਰੇਸ਼ਨ ਸਿਸਟਮ
7. ਪਾਣੀ ਦੇ ਮਸਲੇ
8. ਵਾਤਾਵਰਣ ਸੰਬੰਧੀ ਚੁਣੌਤੀਆਂ
ਅਤੇ ਇਹ ਵੀ ਸਪੱਸਟ ਕਰਨਾ ਪਵੇਗਾ ਭਾਰਤੀ ਸੰਵੀਧਾਨ ਹੇਠ ਰਹਿ ਕੇ ਇਹ ਮਸਲੇ ਕਿੰਨੇ ਕ ਹੱਲ ਹੋ ਸਕਦੇ ਹਨ!!
ਪੰਥ ਇੰਨਾ ਛੋਟਾ ਨਹੀਂ ਕਿ ਜੇ ਭਾਰਤੀ ਸੰਵਿਧਾਨ ਹੇਠ ਕੋਈ ਚੋਣ ਨਾ ਜਿੱਤੇ ਤਾਂ ਪੰਥ ਨੂੰ ਹਾਰ ਮੰਨ ਲੈਣੀ ਪਵੇ! ਪੰਥ ਤਾਂ ਉਸ ਸਮੇਂ ਵੀ ਨਹੀਂ ਹਾਰਿਆ ਜਦੋਂ 18ਵੀਂ ਸਦੀ ਵਿੱਚ ਸਿੱਖਾਂ ਲਈ ਹਵਾ ਵੀ ਜਿਹਰੀਲੀ ਹੋਈ ਪਈ ਸੀ,ਪੈਰ–ਪੈਰ ‘ਤੇ ਖਤਰੇ, ਸਿਰਾਂ ਦੀਆਂ ਮੁੱਲ ਪੈ ਰਹੇ, ਬੱਚਿਆਂ ਦੇ ਟੁਕੜੇ, ਘੱਲੂਘਾਰੇ, ਬੇਅੰਤ ਸ਼ਹੀਦੀਆਂ। ਫਿਰ 20ਵੀਂ ਸਦੀ ਵਿੱਚ ਖਾੜਕੂ ਸੰਘਰਸ਼ ਅਤੇ ਲਗਭਗ ਦੋ ਲੱਖ ਸ਼ਹੀਦੀਆਂ ਦੇ ਬਾਵਜੂਦ ਵੀ ਗੁਰੂ ਖਾਲਸੇ ਦੇ ਪੰਥ ਨੇ ਕਦੇ ਹਾਰ ਨਹੀਂ ਮੰਨੀ। ਲੜਦੇ ਸਨ, ਸ਼ਹੀਦ ਹੁੰਦੇ ਸਨ, ਫਿਰ ਖੜ੍ਹੇ ਹੋ ਜਾਂਦੇ ਸਨ, ਫਿਰ ਲੜਦੇ ਸਨ।
ਅੱਜ ਕੱਲ੍ਹ ਜੇ ਵੋਟਾਂ ਵਿੱਚ ਇੱਕ ਵਾਰ ਕੋਈ ਹਾਰ ਜਾਵੇ, ਤਾਂ ਕਈ ਲੋਕ ਤੁਰੰਤ ਕਹਿ ਦੇਂਦੇ ਹਨ—“ਪੰਥ ਹਾਰ ਗਿਆ”!
ਜਦੋਂ ਕਿ ਪੰਥ ਕਦੇ ਹਾਰਿਆ ਹੀ ਨਹੀਂ—ਨਾ ਪਿੱਛੇ, ਨਾ ਅੱਜ।
05/09/2025
4 ਸਤੰਬਰ 1991 ਵਾਲੇ ਦਿਨ ਭਾਈ ਬਲਵਿੰਦਰ ਸਿੰਘ ਜੀ ਜਟਾਣਾ, ਭਾਈ ਚਰਨਜੀਤ ਸਿੰਘ ਜੀ ਚੰਨਾ ਅਤੇ ਭਾਈ ਸਤਨਾਮ ਸਿੰਘ ਸੱਤਾ ਉਰਫ ਚੂਸਲੇਵੜ ਨੂੰ ਸ਼ਹੀਦ ਕਰ ਦਿੱਤਾ ਗਿਆ:
ਗੁਰਦੀਪ ਸਿੰਘ ਜਗਬੀਰ ( ਡਾ.)
ਭਾਈ ਬਲਵਿੰਦਰ ਸਿੰਘ ਜੀ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਜੀ ਚੰਨਾ ਹੁਣਾਂ ਦੀ ਸ਼ਹਾਦਤ ਦਾ ਜ਼ਿਕਰ ਕਰਣ ਤੋਂ ਪਹਿਲਾਂ ਇੱਥੇ ਇਹ ਦਸਣਾ ਜ਼ਰੂਰੀ ਹੈ ਕਿ ਇਹਨਾਂ ਯੋਧਿਆਂ ਨੂੰ ਪੰਜਾਬ ਦੇ ਪਾਣੀਆਂ ਦੇ ਰਾਖੇ ਵੀ ਕਿਹਾ ਗਿਆ ਹੈ, ਕਿਉਂਕਿ ਜਦੋਂ ਪੰਜਾਬ ਅਤੇ ਹਿੰਦ ਸਰਕਾਰਾਂ, ਪੰਜਾਬ ਦੀ ਧਰਤੀ' ਤੇ ਪਾਣੀਆਂ'ਤੇ ਡਾਕਾ ਮਾਰਨ ਦੇ ਲਈ ਸਤਲੁਜ ਜਮਨਾ ਲਿੰਕ ਨਹਿਰ ਦਾ ਨਿਰਮਾਣ ਕਰਨ ਜਾ ਰਹੀਆਂ ਸਨ ।ਜਿਸਦੀ ਮਾਰ ਹੇਠ ਪੰਜਾਬ ਦੀ ਕਿਰਸਾਨੀ ਨੇ ਆਉਣਾ ਸੀ ਅਤੇ ਪੰਜਾਬ ਦੀ ਧਰਤੀ ਬੰਜਰ ਹੋ ਜਾਣੀ ਸੀ ਪਰ ਜੁਝਾਰੂ ਬੱਬਰਾਂ, ਭਾਈ ਬਲਵਿੰਦਰ ਸਿੰਘ ਜੀ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਜੀ ਚੰਨਾ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਇਸ ਨਿਰਮਾਣ ਦੀ ਉਸਾਰੀ ਕਰ ਰਹੇ ਇੰਜੀਨੀਅਰਾਂ ਦੀ ਸੁਧਾਈ ਕਰ ਕੇ ਇਸ ਕੰਮ ਨੂੰ ਉੱਥੇ ਹੀ ਰੁਕਵਾ ਦਿੱਤਾ। ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਅੱਜ ਵੀ ਇਸ ਮੁੱਦੇ ' ਤੇ ਸਿਆਸਤ ਖੇਡ ਰਹੀਆਂ ਹਨ।
ਬੱਬਰ ਖਾਲਸਾ ਮਾਲਵਾ ਜ਼ੋਨ ਦੇ ਦੋ ਚੋਟੀ ਦੇ ਏਰੀਆ ਕਮਾਂਡਰ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਸ ਦਾ ਇੱਕ ਹੋਰ ਸਾਥੀ ਭਾਈ ਚਰਨਜੀਤ ਸਿੰਘ ਚੰਨਾ ਅੱਜ ਦੇ ਦਿਨ ਭਾਵ 4 ਸਤੰਬਰ ਨੂੰ, ਪੁਲਿਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੈਦਪੁਰ ਖੇੜੀ ਵਿਖੇ ਸ਼ਹੀਦ ਹੋ ਗਏ।
10 ਜੁਲਾਈ 1963 ਵਾਲੇ ਦਿਨ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜਨਮ ਪਿਤਾ ਸੋਹਣ ਸਿੰਘ ਅਤੇ ਮਾਤਾ ਬੀਬੀ ਨਸੀਬ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਘਰ ਪਿੰਡ ਸਲੇਮਪੁਰ ਵਿੱਖੇ ਹੋੲਿਅਾ।
ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਪਿੰਡ ਭੈਰਮਾਜਰਾ ਦੇ ਸਰਕਾਰੀ ਸਕੂਲ ਤੋਂ ਆਪਣੀ ਮੁੱਢਲੀ ਵਿੱਦਿਆ ਹਾਸਲ ਕਰਨ ਦੀ ਸ਼ੁਰੂਆਤ ਕੀਤੀ । ਪੰਜਵੀ ਤੱਕ ਪਿੰਡ ਜਟਾਣਾ ਵਿਖੇ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਆਪ ਨੇ ਬੀ.ਏ ਦੀ ਡਿਗਰੀ ਬੇਲੇ ਕਾਲਜ ਤੋਂ ਪ੍ਰਾਪਤ ਕੀਤੀ ਅਤੇ ਫੇਰ ਜਿਸ ਵਕਤ ਆਪ ਰੋਪੜ ਕਾਲਜ ਤੋਂ ਐਮ .ਏ ਕਰ ਰਹੇ ਸਨ ਤਾਂ ਆਪ ਸਿੱਖ ਸੰਘਰਸ਼ ਨਾਲ ਜੁੜ ਗਏ।
4 ਸਤੰਬਰ 1991 ਵਾਲੇ ਦਿਨ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਅਤੇ ਭਾਈ ਚਰਨਜੀਤ ਸਿੰਘ ਚੰਨਾ ਬੱਬਰ ਨੂੰ ਪੰਜਾਬ ਪੁਲਿਸ ਵਲੋਂ ਸ਼ਹੀਦ ਕਰ ਦਿੱਤਾ ਗਿਆ । ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਨਾਂ ਬੱਬਰ ਖਾਲਸਾ ਜਥੇਬੰਦੀ ਦੇ ਨਾਲ ਸੰਬੰਧਤ ਖਾੜਕੂ ਸਿੰਘਾਂ ਦੀ ਉਸ ਫੈਰਿਸਟ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਦੌਰਾਨ ਜੂਝ ਕੇ ਸ਼ਹੀਦੀਆਂ ਪਾਈਆਂ ਹਨ।
ਥੋੜਾ ਜ਼ਿਕਰ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦਾ ਵੀ ਕਰਦੇ ਚਲੀਏ:
ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦਾ ਜਨਮ 5 ਜਨਵਰੀ 1964 ਵਾਲੇ ਦਿਨ ਪਿਤਾ ਭਾਈ ਰਾਮ ਕਿਸ਼ਨ ਅਤੇ ਮਾਤਾ ਬੀਬੀ ਹਰਬੰਸ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ।ਆਪ ਜੀ ਦੇ ਅੱਠ ਭੈਣ ਭਰਾ ਸਨ,ਜਿਨ੍ਹਾਂ ਵਿੱਚ ਬੀਬੀ ਰਾਜਿੰਦਰ ਕੌਰ ਸਭ ਤੋਂ ਵਡੇ ਸਨ ਫੇਰ ਬੀਬੀ ਸੁਰਿੰਦਰ ਕੌਰ,ਬੀਬੀ ਦਵਿੰਦਰ ਸਿੰਘ,ਬੀਬੀ ਮਹਿੰਦਰ ਕੌਰ,ਬੀਬੀ ਰਣਜੀਤ ਕੌਰ,ਭਾਈ ਦਰਸ਼ਨ ਸਿੰਘ,ਸ਼ਹੀਦ ਭਾਈ ਚਰਨਜੀਤ ਸਿੰਘ ਅਤੇ ਭਾਈ ਸਤਪਾਲ ਸਿੰਘ ਸਨ।
ਆਪ ਜੀ ਦੀ ਅਠਵੀਂ ਕਲਾਸ ਤਕ ਦੀ ਪੜ੍ਹਾਈ ਪਿੰਡ ਝੱਲੀਆਂ ਖੁਰਦ ਦੇ ਮਿਡਲ ਸਕੂਲ ਵਿੱਚ ਹੋਈ ਫੇਰ 1980 ਸਾਲ ਦੇ ਦੌਰਾਨ ਗਾਂਧੀ ਸਕੂਲ ਰੋਪੜ ਤੋਂ ਆਪ ਨੇ ਦਸਵੀਂ ਪਾਸ ਕੀਤੀ।ਇਸੇ ਹੀ ਸਾਲ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਪੂਰਣ ਤੌਰ ਤੇ ਸਿੱਖੀ ਨੂੰ ਸਮਰਪਤ ਹੋ ਗਏ।
ਇਲੈਕਟਰੀਕਲ ਦਾ ਕੰਮ ਸਿੱਖਣ ਤੋਂ ਮਗਰੋਂ ਆਪ ਨੇ ਤਿੰਨ ਸਾਲ ਇਲੈਕਟ੍ਰੀਸ਼ਨ ਦਾ ਕੰਮ ਕੀਤਾ। 1984 ਵਿੱਚ ਆਪ ਡੀ.ਸੀ.ਐਮ.ਇੰਜੀਨੀਅਰੀ ਪ੍ਰਾਜੈਕਟ ਵਿੱਚ ਕੰਮ ਕਰਦੇ ਸੋ ਜਦੋਂ ਇੰਦਰਾਂ ਗਾਂਧੀ ਦੇ ਹੁਕਮਾਂ ਦੇ ਨਾਲ ਹਿੰਦ ਫੌਜ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਕਾਲ ਤਖ਼ਤ ਸਾਹਿਬ ਉਤੇ ਹਮਲਾ ਕਰ ਦਿੱਤਾ। ਜਿਸ ਕਾਰਣ ਬਾਕੀ ਦੇ ਸਿੱਖ ਨੌਜਵਾਨਾਂ ਵਾਗੂੰ ਆਪ ਜੀ ਦਾ ਵੀ ਹਿਰਦਾ ਵਲੂੰਧਰਿਆ ਗਿਆ।ਉਸ ਤੋਂ ਬਾਅਦ ਆਪ ਖ਼ਾੜਕੂ ਲਹਿਰ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਹੋ ਗਏ ਅਤੇ ਪੁਲਿਸ ਦੀਆਂ ਨਜ਼ਰਾਂ ਵਿੱਚ ਆ ਗਏ।
ਦਸੰਬਰ 1984 ਵਿੱਚ ਰਾਤ ਵੇਲੇ ਰੋਪੜ ਪੁਲੀਸ ਨੇ ਆਪ ਜੀ ਘਰ ਤੇ ਛਾਪਾ ਮਾਰ ਕੇ ਆਪ ਨੂੰ ਬਿਨਾਂ ਵਾਰੰਟ ਦਿਖਾਏ ਜਬਰੀ ਗ੍ਰਿਫਤਾਰ ਕਰ ਲਿਆ। ਆਪ ਜੀ ਉਪਰ ਦੋਸ਼ ਇਹ ਦੀ ਕੇ ਆਪ ਨੇ ਟੱਪਰੀਆਂ ਦੇ ਸਰਕਾਰੀ ਸਕੂਲ ਦਾ ਰਿਕਾਰਡ ਸਾੜ ਦਿੱਤਾ ਹੈ। ਇਸਤੋਂ ਇਲਾਵਾ ਹੋਰ ਵੀ ਕਈ ਝੂੱਠੇ ਕੇਸ ਪਾ ਕੇ ਆਪ ਨੂੰ ਕੇ ਜੇਲ੍ਹ ਭੇਜ ਦਿੱਤਾ ਗਿਆ।
1986 ਸਾਲ ਦੇ ਦੌਰਾਨ ਪੰਜਾਬ ਵਿਚਲੀ ਅਕਾਲੀ ਸਰਕਾਰ ਵਲੋਂ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇੱਕ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਜਿਸਦੀ ਸਿਫ਼ਾਰਸ਼' ਤੇ ਭਾਈ ਸਾਹਿਬ' ਤੇ ਦਰਜ ਝੂੱਠੇ ਕੇਸ ਵਾਪਸ ਹੋ ਜਾਣ ਤੋਂ ਬਾਅਦ ਆਪ ਨੂੰ ਰਿਹਾਅ ਕਰ ਦਿੱਤਾ ਗਿਆ।
ਜੇਲ੍ਹ ਵਿੱਚੋਂ ਭਾਂਵੇਂ ਭਾਈ ਚਰਨਜੀਤ ਸਿੰਘ ਚੰਨਾ ਦੀ ਰਿਹਾਈ ਹੋ ਗਈ ਸੀ ਪਰ ਪੁਲੀਸ ਵੱਲੋਂ ਆਪ ਨੂੰ ਤੰਗ ਪ੍ਰੇਸ਼ਾਨ ਕਰਣ ਦਾ ਕਰਮ ਬਾਦਸਤੂਰ ਜਾਰੀ ਰਖਿਆ ਗਿਆ ਅਤੇ ਇਲਾਕੇ ਵਿੱਚ ਕੋਈ ਵੀ ਛੋਟੀ ਵੱਡੀ ਵਾਰਦਾਤ ਹੁੰਦੀ ਤਾਂ ਪੁਲੀਸ ਆਪ ਨੂੰ ਗ੍ਰਿਫਤਾਰ ਕਰ ਕੇ ਲੈ ਜਾਂਦੀ। ਪੁਲਿਸ ਵਲੋਂ ਤਸ਼ੱਦਦ ਦੀ ਜਦੋਂ ਹੱਦ ਹੀ ਹੋ ਗਈ ਤਾਂ ਭਾਈ ਸਾਹਿਬ ਨੇ ਆਪਣਾ ਘਰ ਛੱਡ ਦਿੱਤਾ ਅਤੇ ਮਨ ਵਿੱਚ ਫ਼ੈਸਲਾ ਕਰ ਲਿਆ ਕਿ ਹੁਣ ਉਹ ਜਿਊਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਏਗਾ। ਹੁਣ ਪੁਲਿਸ ਨੇ ਆਪ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁਲੀਸ ਆਪ ਦੀ ਮਾਤਾ ਬੀਬੀ ਹਰਬੰਸ ਕੌਰ ਅਤੇ ਭਰਾ ਭਾਈ ਸਤਪਾਲ ਨੂੰ ਫੜ ਕੇ ਲੈ ਗਈ। ਅਤੇ ਉਹਨਾਂ ਤੋਂ ਭਾਈ ਸਾਹਿਬ ਦੇ ਥਹੁ ਟਿਕਾਣੇ ਬਾਰੇ ਦਸਣ ਦੇ ਲਈ ਦਬਾਓ ਬਣਾਇਆ ਜਾਂਦਾ ਅਤੇ ਤਸ਼ੱਦਦ ਕੀਤਾ ਜਾਂਦਾ।
ਸਾਲ 1990 ਵਿੱਚ ਭਾਈ ਚਰਨਜੀਤ ਸਿੰਘ ਚੰਨਾ ਕਿਸੇ ਹੋਰ ਦੇ ਨਾਂ ਦਾ ਪਾਸਪੋਰਟ ਬਣਾ ਕੇ ਯੂ.ਐਸ.ਏ. ਪੁੱਜਣ ਵਿੱਚ ਸਫ਼ਲ ਹੋ ਗਏ। ਪਰ ਜੁਲਾਈ 1991ਵਿੱਚ ਪੰਜਾਬ ਵਾਪਸ ਪਰਤ ਆਏ।
ਪੰਜਾਬ ਦੇ ਵਿੱਚ ਹੁੰਦੀਆਂ ਸਰਕਾਰੀ ਬੇਇਨਸਾਫੀਆਂ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਪੰਜਾਬ ਦੀ ਸਿਆਸਤ ਵਿਚ ਹਮੇਸ਼ਾ ਉੱਥਲ-ਪੁੱਥਲ ਮਚਾਉਂਦਾ ਰਿਹਾ ਹੈ। 1990ਵਿਆਂ ਵਿੱਚ ਜਦੋਂ ਇਹ ਮਸਲਾ ਇੱਕ ਵਾਰੀ ਫੇਰ ਭਖਿਆ ਹੋਇਆ ਸੀ ਤਾਂ ਉਸ ਵਕਤ ਪੰਜਾਬ ਦੇ ਜੁਝਾਰੂ ਸਿੰਘਾਂ ਨੇ ਇਸ ਬੇਇਨਸਾਫ਼ੀ ਦੇ ਨਾਲ ਨਿਜਠਣ ਦੇ ਲਈ ਐਕਸ਼ਨ ਸ਼ੁਰੂ ਕਰ ਦਿੱਤੇ ਸਨ। ਸਤਲੁਜ-ਜਮਨਾ ਲਿੰਕ ਨਹਿਰ ਦੀ ਨੀਂਹ ਇੰਦਰਾ ਗਾਂਧੀ ਵਲੋਂ ਰੱਖ ਕੇ ਪੰਜਾਬ ਦੇ ਭਖਦੇ ਮਸਲਿਆਂ ਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਸੀ। ਬਾਅਦ ਵਿੱਚ ਬਰਨਾਲਾ ਸਾਰਕਾਰ ਨੇ ਇਸ ਨਹਿਰ ਦੀ ਉਸਾਰੀ ਸ਼ੁਰੂ ਕਰਵਾਈ ਸੀ, ਜਿਸ ਉਸਾਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਜੁਝਾਰੂਆਂ ਵਲੋਂ ਨਿਭਾਈ ਗਈ ਸੀ।
23 ਜੁਲਾਈ 1990 ਵਾਲੇ ਦਿਨ ਚੰਡੀਗੜ੍ਹ ਦੇ ਸੈਕਟਰ 26 ਵਿਚ ਸਤਲੁੱਜ ਯਮੁਨਾ ਲਿੰਕ ਨਹਿਰ ਬਾਬਤ ਮੁੱਖ ਦਫ਼ਤਰ ਸਰਕਾਰੀ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ। ਦਫ਼ਤਰ ਦੀ ਦੂਸਰੀ ਮੰਜ਼ਿਲ' ਤੇ ਚੱਲ ਰਹੀ ਇਸ ਮੀਟਿੰਗ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਆਪਣੇ ਤਿੰਨ ਹੋਰ ਸਾਥੀ, ਜੁਝਾਰੂ ਸਿੰਘਾਂ, ਭਾਈ ਜਗਤਾਰ ਸਿੰਘ ਪੰਜੋਲਾ,ਭਾਈ ਬਲਬੀਰ ਸਿੰਘ ਫ਼ੌਜੀ ਮਕਰੋੜ ਅਤੇ ਭਾਈ ਹਰਮੀਤ ਸਿੰਘ ਭਾਊਵਾਲ ਦੇ ਨਾਲ ਇਸ ਮੀਟਿੰਗ ਵਾਲੇ ਕਮਰੇ ਦੇ ਬਾਹਰ ਪੁੱਜੇ ਤਾਂ ਚਪੜਾਸੀ ਭੋਲਾ ਪ੍ਰਸ਼ਾਦ ਨੇ ਇਹਨਾਂ ਜੁਝਾਰੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸਿੰਘਾਂ ਦੇ ਹੱਥਾਂ ਵਿੱਚ ਪਿਸਤੌਲਾਂ ਵੇਖ ਕੇ ਭੋਲਾ ਪ੍ਰਸ਼ਾਦ ਘਬਰਾ ਗਿਆ ਅਤੇ ਉਥੋਂ ਭੱਜ ਗਿਆ। ਇਨ੍ਹੇ ਵਿੱਚ ਸਿੰਘਾਂ ਨੇ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋ ਕੇ ਸਤਲੁੱਜ ਯਮੁਨਾ ਲਿੰਕ ਨਹਿਰ ਨੂੰ ਬਣਾਉਣ ਵਾਲੇ ਚੀਫ਼ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਕੇ ਪਾਰ ਪਹੁੰਚਾ ਦਿੱਤਾ। ਇਥੇ ਹੀ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ।ਇਸ ਐਕਸ਼ਨ ਤੋਂ ਬਾਅਦ ਸਤਲੁਜ-ਯਮੁਨਾ ਲਿੰਕ ਨਹਿਰ ਦਾ ਕੰਮ ਤੁਰੰਤ ਬੰਦ ਹੋ ਗਿਆ।
ਹੁਣ ਪੁਲਿਸ ਹੱਥ ਧੋ ਕੇ ਭਾਈ ਜਟਾਣਾ ਦੇ ਮਗਰ ਪੈ ਗਈ, ਅਤੇ ਉਸਦੀ ਦੀ ਗ੍ਰਿਫਤਾਰੀ ਦੇ ਲਈ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ। ਪਰਿਵਾਰਕ ਮੈਬਰਾਂ ਨੂੰ ਥਾਣਿਆਂ ਵਿਚ ਸੱਦ ਕੇ ਤੰਗ ਅਤੇ ਜ਼ਲੀਲ ਕੀਤਾ ਜਾਂਦਾ।ਸਰਕਾਰ ਨੇ ਭਾਈ ਜਟਾਣਾ ਦੇ ਸਿਰ ਦਾ ਮੁੱਲ 15 ਲੱਖ ਰੁਪਏ ਰੱਖ ਦਿੱਤਾ।
29 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿਖੇ ਐਸ ਐਸ ਪੀ ਸਿਟੀ ਸੁਮੇਧ ਸੈਣੀ ਨੂੰ ਨਿਸ਼ਾਨਾਂ ਬਣਾ ਇਕ ਬੰਬ ਧਮਾਕਾ ਕੀਤਾ ਗਿਆ। ਇਸ ਧਮਾਕੇ ਵਿੱਚ ਸੁਮੇਧ ਸੈਣੀ ਸਖਤ ਜ਼ਖਮੀ ਹੋ ਗਿਆ ਸੀ ਅਤੇ 4 ਜਵਾਨ ਮਾਰੇ ਗਏ ਸਨ ਜਦੋਂ ਕੇ 20 ਹੋਰ ਵਿਅਕਤੀ ਜ਼ਖਮੀ ਹੋ ਗਏ ਸਨ।ਇਸ ਹਮਲੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਜਿੰਮੇਵਾਰ ਦੱਸਿਆ ਗਿਆ ਸੀ।ਚੰਡੀਗੜ੍ਹ ਵਿੱਚ ਵਾਪਰੇ ਇਸ ਕਾਂਡ ਤੋਂ ਥੋੜੇ ਦਿਨ ਬਾਅਦ ਹੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਜਟਾਣਾ ਵਿਖੇ ਸਰਕਾਰੀ ਸ਼ਹਿ ਪ੍ਰਾਪਤ ਲੁਟੇਰੇ ਅਜੀਤ ਸਿੰਘ ਪੂਹਲੇ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਪੰਜ ਮੈਂਬਰ ਮੌਤ ਦੇ ਘਾਟ ਉਤਾਰ ਦਿੱਤੇ ਸਨ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।ਇਸ ਘਟਨਾ ਨੂੰ ਐਸ ਐਸ ਪੀ ਸੈਣੀ 'ਤੇ ਹੋਏ ਹਮਲੇ ਦੇ ਨਾਲ ਜੋੜ ਕੇ ਦੇਖਿਆ ਗਿਆ ਸੀ।ਪੰਜਾਬ ਪੁਲਿਸ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਉੱਤੇ 1 - 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
29 ਅਗਸਤ 1991 ਦੀ ਰਾਤ ਨਿਹੰਗਾਂ ਦੇ ਭੇਖ਼ ਵਿੱਚ ਕੁਝ ਲੋਕ, ਖੁਮਾਣੋਂ ਲਾਗੇ ਉੱਚੇ ਜਟਾਣੇ ਪਿੰਡ ਪੁੱਜੇ।ਇਹ ਲੋਕ ਭਾਈ ਬਲਵਿੰਦਰ ਸਿੰਘ ਦਾ ਘਰ ਲੱਭ ਰਹੇ ਸਨ। ਇਨ੍ਹਾਂ ਨੂੰ ਪਤਾ ਲੱਗਾ ਸੀ ਕਿ ਭਾਈ ਬਲਵਿੰਦਰ ਸਿੰਘ ਦਾ ਪਿੰਡ, ਚਮਕੌਰ ਸਾਹਿਬ ਦੇ ਲਾਗੇ ਹੈ ਤਾਂ ਨਿਹੰਗਾਂ ਦੇ ਭੇਖ ਵਿੱਚ ਕਾਤਲਾਂ ਦਾ ਇਹ ਟੋਲਾ ਅਗਲੇ ਦਿਨ ਸਵੇਰ ਦੇ ਵਕਤ ਪਿੰਡ ਜਟਾਣੇ ਪੁੱਜਿਆ ਅਤੇ ਭਾਈ ਬਲਵਿੰਦਰ ਸਿੰਘ ਦੇ ਘਰ ਦੇ ਅੰਦਰ ਘੁਸ ਕੇ ਅੰਨ੍ਹੇਵਾਹ ਗੋਲੀਆਂ ਦੀ ਬਾਛੜ ਕਰ ਦਿੱਤੀ। ਜਿਸ ਵਿੱਚ ਭਾਈ ਬਲਵਿੰਦਰ ਸਿੰਘ ਦੀ 91ਵਰ੍ਹਿਆਂ ਦੀ ਦਾਦੀ ਦਵਾਰਕੀ ਕੌਰ,43 ਵਰ੍ਹਿਆਂ ਦੀ ਮਾਸੀ ਜਸਮੇਰ ਕੌਰ, 12 ਵਰ੍ਹਿਆਂ ਦੀ ਭੈਣ ਮਨਪ੍ਰੀਤ ਕੌਰ ਅਤੇ ਪੰਜ ਸਾਲ ਦਾ ਭਾਣਜਾ ਸਿਮਰਨਜੀਤ ਸਿੰਘ ਜਿਹੜਾ ਪੋਲੀਓ ਗ੍ਰਸਤ ਸੀ, ਨੂੰ ਕਤਲ ਕਰ ਕੇ ਉਨ੍ਹਾਂ ਦੀਆਂ ਮਿਰਤਕ ਦੇਹੀਆਂ ਉੱਪਰ ਕੱਪੜੇ ਸੁੱਟ ਕੇ ਅੱਗ ਲਗਾ ਦਿੱਤੀ ਗਈ।
ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਕਤਲ ਕਰਨ ਅਤੇ ਘਰ ਨੂੰ ਸਾੜ ਦੇਣ ਤੋਂ ਛੇ ਦਿਨ ਬਾਅਦ 4 ਸਤੰਬਰ 1991 ਵਾਲੇ ਦਿਨ ਕਿਸੇ ਮੁਖਬਰ ਦੀ ਸੂਹ' ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਧੂਗੜ੍ਹ ਦੇ ਲਾਗੇ,ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ।।ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਚਿੱਟੇ ਰੰਗ ਦੀ ਜਿਪਸੀ ਕਰ ਸੀ.ਐੱਚ.-01 8206 ਅੰਬਾਲਾ ਵੱਲੋਂ ਆਉਂਦੀ ਨਜ਼ਰ ਆਈ। ਪੁਲਿਸ ਨੇ ਜਿਪਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਪਸੀ ਚਲਾ ਰਹੇ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਰੁਕਣ ਦੀ ਥਾਂ ਜਿਪਸੀ ਇਕ ਦਮ ਘੁਮਾ ਕੇ ਸੈਦਪੁਰ ਵੱਲ ਭਜਾਉਣ ਦੇ ਲਈ ਮੋੜੀ ਪਰ ਜੀਪ ਖੇਤਾਂ ਵਿੱਚ ਜਾ ਫਸੀ। ਭਾਈ ਬਲਵਿੰਦਰ ਸਿੰਘ ਦੇ ਨਾਲ ਭਾਈ ਚਰਨਜੀਤ ਸਿੰਘ 'ਚੰਨਾ' ਵੀ ਸਨ।ਦੋਨੋ ਸਿੰਘ ਜੀਪ ਵਿਚੋਂ ਬਾਹਰ ਆ ਗਏ ਅਤੇ ਪੁਲਿਸ ਨਾਲ ਮੁਕਾਬਲਾ ਕਰਨ ਲਈ ਨੇੜਲੇ ਖੇਤਾਂ ਵੱਲ ਭੱਜੇ। ਦੋਵਾਂ ਕੋਲ ਉਸ ਸਮੇਂ ਕੋਈ ਅਸਲਾ ਬਹੁਤ ਥੋੜਾ ਸੀ। ਇਸ ਕਰਕੇ ਮੁਕਾਬਲਾ ਜ਼ਿਆਦਾ ਦੇਰ ਨਹੀਂ ਚਾਲ ਸਕਿਆ ਅਤੇ ਦੋਵੇਂ ਸਿੰਘ ਸ਼ਹਾਦਤ ਦਾ ਜਾਮ ਪੀ ਗਏ।
ਆਖਰ ਵਿੱਚ: ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਝੱਲੀਆ ਖੁਰਦ ਦੀ ਸ਼ਹੀਦੀ ਦੀ ਖਬਰ ਇਲਾਕੇ ਵਿਚ ਜਿਵੇਂ ਹੀ ਫੈਲੀ, ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ।ਇਸ ਗੱਲ ਨੂੰ ਦੇਖ ਕੇ ਪੁਲਿਸ ਵਾਲੇ ਘਬਰਾ ਗਏ। ਫੇਰ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ, ਭਾਈ ਸ਼ੇਰ ਸਿੰਘ ਡੂਮਛੇਡ਼ੀ,ਅਤੇ ਭਾਈ ਕਰਨੈਲ ਸਿੰਘ ਪੰਜੌਲੀ ਆਦਿ ਦੇ ਜਤਨਾਂ ਦੇ ਨਾਮ ਦੋਹਾਂ ਜੋਧਿਆਂ ਦੀਆਂ ਮ੍ਰਿਤਕ ਦੇਹਾਂ ਇਲਾਕਾ ਨਿਵਾਸੀਆਂ ਦੇ ਹਵਾਲੇ ਕੀਤੀਆਂ ਗਈਆਂ,ਅਤੇ ਹਜ਼ਾਰਾ ਲੋਕਾਂ ਦੀ ਹਾਜ਼ਰੀ ਵਿਚ ਇਨ੍ਹਾਂ ਦਾ ਸਸਕਾਰ ਕੀਤਾ ਗਿਆ।
ਜਲੰਧਰ ਤੋਂ ਛਪਦੇ ਇੱਕ ਅਖਬਾਰ ਦੇ ਮੁਤਾਬਿਕ, 4 ਸਤੰਬਰ 1991 ਵਾਲੇ ਦਿਨ ਭਿੰਡਰਾਂਵਾਲਾ ਟਾਈਗਰ ਫੋਰਸ ਦਾ ਲੈਫਟੀਨੈਂਟ ਜਨਰਲ ਭਾਈ ਸਤਨਾਮ ਸਿੰਘ ਸੱਤਾ ਉਰਫ ਚੂਸਲੇਵੜ ਭਾਰਤ ਦੇ ਨੀਮ ਫੌਜੀ ਦਸਤਿਆਂ ਦੇ ਨਾਲ ਹੋਏ ਮੁਕਾਬਲੇ ਵਿੱਚ ਆਪਣੇ ਤਿੰਨ ਸਾਥੀਆਂ ਸਮੇਤ ਸ਼ਹਾਦਤ ਪਾ ਗਿਆ । ਕਈ ਘੰਟੇ ਤੱਕ ਲਗਾਤਾਰ ਪੁਲਿਸ ਅਤੇ ਸੁਰੱਖਿਆ ਦਸਤਿਆਂ ਨੇ ਘੇਰਾ ਬੰਦੀ ਕਰੀ ਰੱਖੀ। ਭਾਈ ਸਤਨਾਮ ਸਿੰਘ ਸੱਤਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੁਲਸ ਨਾਲ ਇਹ ਮੁਕਾਬਲਾ ਲਗਾਤਾਰ ਕਈ ਘੰਟੇ ਤਕ ਚਲਦਾ ਰਿਹਾ। ਅਖੀਰ ਭਾਈ ਸਤਨਾਮ ਸਿੰਘ ਸ਼ਹੀਦ ਹੋ ਗਿਆ ਇਹ ਮੁਕਾਬਲਾ ਤਰਨਤਾਰਨ ਪੁਲਿਸ ਜ਼ਿਲ੍ਹੇ ਦੇ ਪੱਟੀ ਖੇਤਰ ਦੇ ਪਿੰਡ ਰਾਜਪੂਤਾਂ ਵਿੱਚ ਹੋਇਆ, ਪੁਲਿਸ ਨੇ ਭਾਈ ਸਤਨਾਮ ਸਿੰਘ ਸੱਤਾ'ਤੇ 5 ਲੱਖ ਰੁਪਏ ਦਾ ਇਨਾਮ ਰਖਿਆ ਹੋਇਆ ਸੀ।
ਭਾਈ ਸਤਨਾਮ ਸਿੰਘ ਸੱਤਾ ਭਿੰਡਰਾਂਵਾਲਾ ਟਾਈਗਰਜ਼ ਫੋਰਸ ਦੇ ਮੁਖੀ ਭਾਈ ਰਛਪਾਲ ਸਿੰਘ ਛੰਦੜਾ ਦੇ ਨਜਦੀਕੀ ਸਾਥੀ ਸਨ।
(ਸਤਿਕਾਰ ਯੋਗ ਸਿਰਦਾਰ ਲਵਸ਼ਿੰਦਰ ਸਿੰਘ ਡੱਲੇਵਾਲ ਹੁਣਾਂ ਦੇ ਵਡਮੁੱਲੇ ਸਹਿਯੋਗ ਅਤੇ ਧੰਨਵਾਦ ਸਹਿਤ ਮਿਲੀ ਜਾਣਕਾਰੀ ' ਤੇ ਅਧਾਰਿਤ)
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)
ਮੇਰੀ ਛੱਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ:
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
ਦਿਨ ੧੦ ਅਗਸਤ ੨੦੨੫,
ਇਹ ਉਹ ਦਿਨ ਸੀ ਜਿਸ ਦਿਨ ਭਾਰਤ ਦੀ ਬੀਪਰਵਾਦੀ ਸੋਚ ਨੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ IED ਬੰਬ ਧਮਾਕਾ ਕਰਵਾ ਕੇ ਦੁਬਾਰਾ ਤੋਂ 1955,1984,1986 ਅਤੇ 1988 ਵਾਲੀ ਸੋਚ ਦਾ ਪ੍ਰਗਟਾਵਾ ਕੀਤਾ ਹੈ, ਸਾਡਾ ਇਹ ਵੀ ਖ਼ਦਸ਼ਾ ਹੈ ਕੀ ਸ਼ਾਇਦ ਇਹ ਬੰਬ ਧਮਾਕਾ ਕਰਨ ਦੀ ਅਸਲ ਤਰੀਕ ੧੦ ਅਗਸਤ ਨਹੀਂ 24 ਅਗਸਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਹੋਵੇ, ਜਿਸ ਦਿਨ ਸੰਗਤ ਦੀ ਹਾਜ਼ਰੀ ਬਹੁਤ ਜਿਆਦਾ ਹੁੰਦੀ ਹੈ। ਪਰ ਇਹ ਬੰਬ ਡਿਫਿਊਜ਼ ਕਰਦੇ ਸਮੇਂ ੧੦ ਅਗਸਤ ਨੂੰ ਹੀ ਫੱਟ ਗਿਆ ਜਿਸ ਕਾਰਨ ਪੰਜਾਬ ਪੁਲਿਸ ਦਾ ਇੱਕ ਸਿੱਖ ਨੌਜਵਾਨ ਅੱਜ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ।
ਪਰ ਸਵਾਲ ਤਾਂ ਇਹ ਹੈ,
•ਕੀ ਸ਼੍ਰੋਮਣੀ ਕਮੇਟੀ ਨੇ ਸਰਕਾਰ ਨਾਲ ਰਲ ਕੇ ਇਸ ਹਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ?
•ਕੀ ਹੁਣ ਵੀ ਬਿਆਨਬਾਜ਼ੀ ਸਿਰਫ਼ ਸਖ਼ਤ ਸ਼ਬਦਾਂ ਵਿੱਚ ਨਿਖੇਧੀ, ਨਿੰਦਾ ਜਾਂ ਲੈਟਰ ਪੈਡ ਕੱਢਣ ਤੱਕ ਹੀ ਰੱਖਣੀ ਹੈਂ ਜਾਂ ਗੁਰੂ ਮਹਾਰਾਜ ਦੇ ਹੁਕਮਾਂ ਤੇ ਪਹਿਰਾ ਦੇਣਾ ਹੈਂ?
•ਜੋ ਹਿੰਦੂ ਅੱਤਵਾਦੀ ਪਿੱਛਲੇ ਮਹੀਨੇ ਫੜ੍ਹ ਹੋਇਆ ਸੀ ਕੀ ਉਸ ਤੇ ਵੀ ਉਸ ਤਰ੍ਹਾਂ ਦਾ ਤਸ਼ੱਦਦ ਕਰਕੇ (ਜੋ ਸਾਡੇ ਜੁਝਾਰੂ ਸਿੰਘਾ ਤੇ ਭਾਰਤੀ ਪੁਲਿਸ ਵੱਲੋਂ ਕੀਤਾ ਜਾਂਦਾ ਰਿਹਾ ਜਾਂ ਅੱਜ ਵੀ ਹੋ ਰਿਹਾ) ਉਸ ਦੇ ਹੋਰ ਸਾਥੀਆਂ ਬਾਰੇ ਪੁੱਛਿਆ ਗਿਆ?
ਇਸ ਦੇ ਉਲਟ, ਪਿਛਲੇ ਦਿਨਾਂ ਵਿੱਚ ਸਿਰਫ਼ “ਖਾਲਿਸਤਾਨ ਜਿੰਦਾਬਾਦ” ਲਿਖਣ ਕਰਕੇ ਜਸ਼ਨਪ੍ਰੀਤ ਸਿੰਘ ਨੂੰ ਤਾਂ ਸਰੇਆਮ ਗੋਲੀ ਮਾਰ ਦਿੱਤੀ ਗਈ ਪਰ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਹਮਲਾ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਹੀਂ? ਇਹ ਦੋਹਰਾ ਕਾਨੂੰਨ ਸਿਰਫ਼ ਸਿੱਖਾਂ ਲਈ ਹੀ ਕਿਉਂ?
ਹੁਣ ਉਹਨਾਂ ਸਿੱਖਾਂ ਨੂੰ ਵੀ ਸੋਚਣਾ ਪਏਗਾ ਜੋਂ ਅੱਜ ਵੀ ਭਾਰਤੀ ਬਣੇ ਹੋਏ ਹਨ ਜਾਂ ਭਾਰਤੀ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਇਹ ਭਾਰਤ ਦਾ ਸ਼੍ਰੀ ਦਰਬਾਰ ਸਾਹਿਬ ਉੱਤੇ ਕੋਈ ਪਹਿਲਾਂ ਹਮਲਾ ਨਹੀਂ ਅਤੇ ਨਾਂ ਹੀ ਆਖਰੀ ਹਮਲਾ, ਜਦੋਂ ਤੱਕ ਸਿੱਖ ਆਪਣਾ ਵੱਖਰਾ ਰਾਜ ਖ਼ਾਲਿਸਤਾਨ ਨਹੀਂ ਬਣਾ ਲੈਂਦੇ ਉਸ ਸਮੇਂ ਤੱਕ ਭਾਰਤ ਦੀ ਹਿੰਦੂਵਾਦੀ ਸੋਚ ਵਲੋਂ ਸਾਡੇ ਧਾਰਮਿਕ ਅਸਥਾਨਾਂ ਤੇ ਹਮਲੇ ਬੰਦ ਨਹੀਂ ਹੋਣੇ।
ਰਾਜਵਿੰਦਰ ਸਿੰਘ
ਏ.ਕੇ.ਐਫ ਇੰਟਰਨੈਸ਼ਨਲ ਐਸੋਸੀਏਸ਼ਨ।
Click here to claim your Sponsored Listing.
Location
Category
Website
Address
Chandigarh
