ਸਿੱਖ ਸਿਆਸਤ

ਸਿੱਖ ਸਿਆਸਤ

Share

Contact information, map and directions, contact form, opening hours, services, ratings, photos, videos and announcements from ਸਿੱਖ ਸਿਆਸਤ, Political organisation, Chandigarh.

Photos from ਸਿੱਖ ਸਿਆਸਤ's post 24/03/2023

24/03/2023

ਭਾਈ ਦਿਲਾਵਰ ਸਿੰਘ

20/07/2022

ਲੰਮੇ ਸਮੇਂ ਤੋਂ ਘੜੇ ਬਿਰਤਾਂਤ ਨੂੰ ਤੋੜਨਾ ਬਹੁਤ ਔਖਾ ਹੁੰਦਾ ਹੈ। ਜਦੋਂ ਇਹ ਸਟੇਟ ਨੇ ਘੜਿਆ ਹੋਵੇ ਤਾਂ ਹੋਰ ਵੀ ਔਖਾ ਹੁੰਦਾ ਹੈ ਅਜਿਹੇ ਬਿਰਤਾਂਤ ਨੂੰ ਤੋੜਨਾ। ਕਿਉਂਕਿ ਸਟੇਟ ਕੋਲ ਸਾਰੇ ਟੂਲ ਮੌਜੂਦ ਹੁੰਦੇ ਹਨ ਆਪਣੇ ਨੈਰੇਟਿਵ ਨੂੰ ਮਜ਼ਬੂਤ ਕਰਨ ਦੇ। ਸਟੇਟ ਆਪਣੀ ਪਸੰਦ ਦੇ ਬੰਦਿਆਂ ਨੂੰ ਲੋਕਾਂ ‘ਚ ਨਾਇਕ ਸਿੱਧ ਕਰ ਸਕਦੀ ਹੈ ਅਤੇ ਆਪਣੀ ਸੋਚ ਦੇ ਉਲਟ ਬੰਦਿਆਂ ਨੂੰ ਖਲਨਾਇਕ। ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਨਾਲ ਵੀ ਸਟੇਟ ਨੇ ਇਹੀ ਕੀਤਾ। ਕਿਸੇ ਵੀ ਬੱਬਰ ਅਕਾਲੀ ਦਾ ਨਾਂਅ ਬੱਚਿਆਂ ਦੇ ਸਿਲੇਬਸ ‘ਚ ਸ਼ਾਮਲ ਨਹੀਂ ਕੀਤਾ। ਕਿਉਂਕਿ ਬੱਬਰ ਅਕਾਲੀ ਅਕਾਲ ਦੇ ਪੁਜਾਰੀ ਸਨ। ਦੇਸ਼ ਦੀਆਂ ਸਰਹੱਦਾਂ ਅਤੇ ਨੇਸ਼ਨ ਸਟੇਟ ਦੀਆਂ ਵਲ਼ਗਣਾਂ ਤੋਂ ਆਕੀ। ਗਦਰੀ ਬਾਬਿਆਂ ਦਾ ਇਤਿਹਾਸ ਵੀ ਜੇਕਰ ਪੜ੍ਹਾਇਆ ਜਾਂਦਾ ਤਾਂ ਸਟੇਟ ਲਈ ਘਾਟੇ ਵਾਲਾ ਸੌਦਾ ਸੀ। ਉਹਨਾਂ ਪਹਿਲੇ ਨੰਬਰ ‘ਤੇ ਗਾਂਧੀ ਚੁਣਿਆ ਅਤੇ ਉਸ ਨੂੰ ਬਾਪੂ, ਮਹਾਤਮਾ, ਅਹਿੰਸਾ ਦੀ ਮੂਰਤ ਅਤੇ ਪਤਾ ਨਹੀਂ ਕੀ-ਕੀ ਨਾਵਾਂ ਨਾਲ ਲੋਕਾਂ ਉੱਤੇ ਮੜ ਦਿੱਤਾ। ਬਾਕੀ ਦੇਸ਼ ਨੇ ਤਾਂ ਪ੍ਰਵਾਨ ਕਰ ਲਿਆ ਪਰ ਸਿੱਖਾਂ ਨੇ ਨਾ ਕੀਤਾ। ਕਰਦੇ ਵੀ ਕਿਵੇਂ ਸਿੱਖਾਂ ਦਾ ਇਤਿਹਾਸ ਗਾਂਧੀ ਦੇ ਫ਼ਲਸਫ਼ੇ ਨਾਲ ਰਤਾ ਵੀ ਮੇਲ ਨਹੀਂ ਖਾਂਦਾ। ਦੂਜੇ ਨੰਬਰ ‘ਤੇ ਭਗਤ ਸਿੰਘ ਨੂੰ ਹਾਰ-ਸ਼ਿੰਗਾਰ ਕੇ ਲਿਆਂਦਾ। ਭਗਤ ਸਿੰਘ ਨੂੰ ਪੰਜਾਬੀ ਤਬੀਅਤ ਨੇ ਕਾਫ਼ੀ ਹੱਦ ਤੱਕ ਪਰਵਾਨ ਕਰ ਲਿਆ। ਕਿਉਂਕਿ ਉਹ ਬਾਗ਼ੀ ਸੋਚ ਦਾ ਪ੍ਰਤੀਕ ਸੀ। ਪੰਜਾਬ ਨੂੰ ਬਗ਼ਾਵਤ ਹੀ ਪਸੰਦ ਹੈ। ਪਰ ਭਗਤ ਸਿੰਘ ਦੀ ਵਿਚਾਰਧਾਰਾ ਉਸ ਦੇ ਬਾਗੀਪੁਣੇ ਨਾਲ ਬਿਲਕੁਲ ਹੀ ਮੇਲ ਨਹੀਂ ਖਾਂਦੀ। ਉਹ ਜਿੱਥੇ ਹਿੰਦੀ ਬੋਲੀ ਪੂਰੇ ਮੁਲਕ ‘ਚ ਲਾਗੂ ਕਰਨ ਦੀ ਗੱਲ ਕਰਦਾ ਹੈ ਉੱਥੇ ਪੰਜਾਬੀ ਬੋਲੀ ਨੂੰ ਨਿੰਦਦਾ ਹੈ ਅਤੇ ਇਸ ਦੇ ਮੁੱਦਈ ਲੋਕਾਂ ਨੂੰ ਤੰਗ-ਦਿਲ ਦੱਸਦਾ ਹੈ।

ਸਟੇਟ ਦੇ ਬਣਾਏ ਨਾਇਕ ਦੇ ਸਿਰਜੇ ਬਿਰਤਾਂਤ ਨੂੰ ਤੋੜਨਾ ਉੱਖਲ਼ੀ ‘ਚ ਸਿਰ ਦੇਣ ਬਰਾਬਰ ਹੈ। ਰਾਮ ਜੇਠਮਲਾਨੀ ਦੀ ਮਿਸਾਲ ਲੈ ਲਓ। ਭਾਰਤ ਦਾ ਪ੍ਰਸਿੱਧ ਵਕੀਲ ਅਤੇ ਨੇਤਾ ਰਿਹਾ। ਇੱਕ ਵਾਰੀ ਕਹਿੰਦਾ ਸ੍ਰੀ ਰਾਮ ਚੰਦਰ ਇੱਕ ਚੰਗਾ ਪਤੀ ਨਹੀਂ ਸੀ ਕਿਉਂਕਿ ਉਸ ਨੇ ਇੱਕ ਧੋਬੀ ਦੇ ਕਹਿਣ ‘ਤੇ ਆਪਣੀ ਪਤਨੀ ‘ਤੇ ਸ਼ੱਕ ਕੀਤਾ ਅਤੇ ਉਸਦੀ ਅਗਨੀ-ਪ੍ਰੀਖਿਆ ਲਈ। ਲੋਕਾਂ ਨੇ ਜੇਠਮਲਾਨੀ ਘੇਰ ਲਿਆ। ਅਖੇ ਹਿੰਦੂ ਹੋ ਕੇ ਸ੍ਰੀ ਰਾਮ ਚੰਦਰ ਜੀ ਬਾਰੇ ਇੱਦਾਂ ਬੋਲਦੈ। ਜੇਠਮਲਾਨੀ ਕਹਿੰਦਾ ਕਿ ਤੱਥ ਦੇ ਆਧਾਰ ‘ਤੇ ਜਿਹੜੀ ਗੱਲ ਮੈਂ ਕਹੀ ਹੈ ਜੇ ਉਹ ਝੂਠ ਹੈ ਤਾਂ ਦੱਸੋ। ਇਸੇ ਤਰਾਂ ਸੁਪਰੀਮ ਕੋਰਟ ਦਾ ਜੱਜ ਰਿਹਾ ਮਾਰਕੰਡੇ ਕਾਟਜੂ ਇੱਕ ਵਾਰੀ ਕਹਿੰਦਾ ਕਿ ਸ੍ਰੀ ਰਾਮ ਚੰਦਰ ਇੱਕ ਰਾਜਾ ਸੀ ਨਾ ਕਿ ਕੋਈ ਭਗਵਾਨ। ਲੋਕ ਉਸ ਉੱਤੇ ਵੀ ਔਖੇ ਹੋ ਗਏ। ਉਹ ਕਹਿੰਦਾ ਮੈਂ ਵੀ ਇੱਕ ਹਿੰਦੂ ਬ੍ਰਾਹਮਣ ਹਾਂ ਪਰ ਸਾਨੂੰ ਅੱਜ ਤੱਕ ਦੱਸਿਆ ਹੀ ਇਹੀ ਗਿਆ ਹੈ ਕਿ ਰਾਮ ਭਗਵਾਨ ਸੀ। ਪਰ ਮੇਰੇ ਖਿਆਲ ‘ਚ ਉਹ ਇੱਕ ਰਾਜਾ ਹੀ ਸੀ।

ਹੁਣ ਜੇਠਮਲਾਨੀ ਅਤੇ ਕਾਟਜੂ ਦਾ ਮੰਨਣਾ ਵੀ ਇਹੀ ਸੀ ਕਿ ਬਿਰਤਾਂਤ ਇਹੀ ਸਿਰਜਿਆ ਗਿਆ ਕਿ ਸ੍ਰੀ ਰਾਮ ਚੰਦਰ ਜੀ ਭਗਵਾਨ ਸਨ। ਖ਼ੈਰ ਉਹਨਾਂ ਨੂੰ ਭਗਵਾਨ ਮੰਨਣਾ ਜਾਂ ਨਹੀਂ ਇਹ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ।

ਭਗਤ ਸਿੰਘ ਦਾ ਮਸਲਾ ਥੋੜਾ ਵੱਖਰਾ ਹੈ। ਭਗਤ ਸਿੰਘ ਰੱਬੀ ਅਵਤਾਰ ਨਹੀਂ ਸੀ। ਉਸ ਦੀ ਆਲੋਚਨਾ ਹੋ ਸਕਦੀ ਹੈ। ਇਹ ਯਾਦ ਰਹੇ ਕਿ ਉਸ ਵੱਲੋਂ ਆਪਣੀ ਜਾਨ ਕੁਰਬਾਨ ਕਰਨ ਨੂੰ ਕੋਈ ਫਜ਼ੂਲ ਨਹੀਂ ਕਹਿ ਰਿਹਾ। ਭਗਤ ਸਿੰਘ ਕੋਈ ਧਾਰਮਿਕ ਹਸਤੀ ਵੀ ਨਹੀਂ। ਸਗੋਂ ਉਹ ਤਾਂ ਧਰਮ ਦਾ ਆਲੋਚਕ ਸੀ। ਉਸ ਨੇ ਮੁਸਲਮਾਨ ਅਤੇ ਹਿੰਦੂ ਦੋਵੇਂ ਧਰਮਾਂ ਦੀ ਆਲੋਚਨਾ ਕੀਤੀ।

ਭਗਤ ਸਿੰਘ ਦੇ ਮਸਲੇ ‘ਤੇ ਸਿਆਸੀ ਪਾਰਟੀਆਂ ਨੇ ਤਾਂ ਸਿਆਸਤ ਕਰਨੀ ਹੀ ਹੈ। ਕੁਝ ਕੁ ਕਲਾਕਾਰ ਵੀ ਭਗਤ ਸਿੰਘ ਦੇ ਹੱਕ ‘ਚ ਆਣ ਖਲੋਤੇ ਹਨ। ਉਂਝ ਹੈਰਾਨੀ ਵਾਲੀ ਗੱਲ ਵੀ ਨਹੀਂ। ਇਹ ਕਲਾਕਾਰ ਤਾਂ ਇੱਕ ਨਿਹੰਗ ਸਿੰਘ ਵੱਲੋਂ ਪੁਲਿਸ ਕਰਮੀ ਦਾ ਗੁੱਟ ਵੱਢੇ ਜਾਣ ‘ਤੇ ਪੁਲਿਸ ਦੇ ਹੱਕ ‘ਚ ਆ ਗਏ ਸਨ। ਕਿਸਾਨ ਮੋਰਚੇ ਦੌਰਾਨ ਇਹਨਾਂ ਮਾਹੌਲ ਮੁਤਾਬਕ ਦੀਪ ਸਿੱਧੂ ਖਿਲਾਫ ਮਾਹੌਲ ਤਿਆਰ ਕੀਤਾ। ਜਦੋਂ ਦੀਪ ਦੀ ਮੌਤ ਹੋ ਗਈ ਤਾਂ ਉਸ ਦੇ ਹੱਕ ‘ਚ ਆ ਗਏ।

ਹੁਣ ਕਸੂਰ ਨਾ ਤਾਂ ਇਹਨਾਂ ਕਲਾਕਾਰਾਂ ਦਾ ਹੈ ਨਾ ਹੀ ਇੰਸਟਾਗ੍ਰਾਮ ‘ਤੇ ਮਾਨ ਨੂੰ ਗਾਲ੍ਹਾਂ ਕੱਢ ਰਹੇ ਆਮ ਨੌਜਵਾਨਾਂ ਦਾ। ਕਿਉਂਕਿ ਸਟੇਟ ਵੱਲੋਂ ਪ੍ਰੋਗਰਾਮਿੰਗ ਹੀ ਇੱਦਾਂ ਦੀ ਕੀਤੀ ਗਈ ਹੈ ਕਿ ਭਗਤ ਸਿੰਘ ਤੁਹਾਡਾ ਇਸ਼ਟ ਹੈ। ਇਸ਼ਟ ਖਿਲਾਫ ਕਦੇ ਕੁਝ ਬਰਦਾਸ਼ਤ ਨਹੀਂ ਕੀਤਾ ਜਾਂਦਾ ਹੁੰਦਾ। ਸਟੇਟ ਨੂੰ ਭਗਤ ਸਿੰਘ ਤੋਂ ਕਦੇ ਵੀ ਕੋਈ ਖਤਰਾ ਨਹੀਂ ਕਿਉਂਕਿ ਉਹਨਾਂ ਭਗਤ ਸਿੰਘ ਨੂੰ ਆਪ ਚੁਣਿਆ ਹੈ। ਭਗਤ ਸਿੰਘ ਹਥਿਆਰ ਤਾਂ ਚੁੱਕਦਾ ਹੈ ਪਰ ‘ਦੇਸ਼’ ਦੀ ਏਕਤਾ ਅਤੇ ਅਖੰਡਤਾ ਦੇ ਖਿਲਾਫ। ਉਸਨੂੰ ਇੱਕ ਬੋਲੀ, ਇੱਕ ਦੇਸ਼ ਅਤੇ ਇੱਕ ਕੌਮ ਦਾ ਸਿਧਾਂਤ ਪਸੰਦ ਹੈ। ਜੋ ਕਿ ਅੱਜ ਹਿੰਦੂ ਰਾਸ਼ਟਰ ਦਾ ਰੂਪ ਲੈ ਚੁੱਕਾ ਹੈ।

ਵੱਖ-ਵੱਖ ਸਿਆਸੀ ਪਾਰਟੀਆਂ ਨੇ ਮਾਨ ਦੇ ਬਿਆਨ ਦਾ ਵਿਰੋਧ ਕੀਤਾ ਪਰ ਕਿਸੇ ਵੀ ਆਗੂ ਨੇ ਮਾਨ ਵੱਲੋਂ ਚੁੱਕੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਜੇਮਜ਼ ਸਕਾੱਟ ਤੋਂ ਲਾਲਾ ਲਾਜਪਤ ਰਾਏ ਦੀ ਹੱਤਿਆ ਦਾ ਬਦਲਾ ਲੈਣ (ਜੋ ਕੇ ਹੱਤਿਆ ਵੀ ਨਹੀਂ ਸੀ) ਗਏ ਭਗਤ ਸਿੰਘ ਨੇ ਚੰਨਣ ਸਿੰਘ ਨੂੰ ਕਿਉਂ ਗੋਲੀਆਂ ਮਾਰ ਦਿੱਤੀਆਂ। ਜਦਕਿ ਜੋਹਨ ਸਾਂਡਰਸ ਬਾਰੇ ਬਾਅਦ ‘ਚ ਪਤਾ ਲੱਗਾ ਕਿ ਉਹ ਭਾਰਤੀਆਂ ਪ੍ਰਤੀ ਹਮਦਰਦੀ ਰੱਖਦਾ ਸੀ ਅਤੇ ਉਸਦੇ ਕਈ ਇਨਕਲਾਬੀਆਂ ਨਾਲ ਚੰਗੇ ਸੰਬੰਧ ਸਨ। ਮਤਲਬ ਕਿ ਦੋ ਬੰਦੇ ਮਾਰੇ ਅਤੇ ਦੋਵੇਂ ਨਿਰਦੋਸ਼।

ਮਾਨ ਨੇ ਸਟੇਟ ਵੱਲੋਂ ਘੜੇ ਮੱਕੜਜਾਲ ਨੂੰ ਤੋੜਨ ਦਾ ਕੰਮ ਕੀਤਾ ਹੈ। ਇਹ ਸਿਸਟਮ ਦੀ ਕਾਮਯਾਬੀ ਹੀ ਸੀ ਕਿ ਅੱਜ ਤੱਕ ਭਗਤ ਸਿੰਘ ‘ਤੇ ਪੰਜਾਬੀ ਗਾਣਿਆਂ ਦੀ ਵੀ ਭਰਮਾਰ ਹੈ। ਪਰ ਸ਼ਾਇਦ ਹੀ ਕੋਈ ਗੀਤ ਕਰਤਾਰ ਸਿੰਘ ਸਰਾਭੇ ‘ਤੇ ਲਿਖਿਆ ਗਿਆ ਹੋਵੇ ਜਿਸ ਤੋਂ ਭਗਤ ਸਿੰਘ ਪ੍ਰਭਾਵਿਤ ਹੋਇ

19/07/2022
Want your business to be the top-listed Government Service in Chandigarh?

Click here to claim your Sponsored Listing.

Location

Website

Address


Chandigarh