21/10/2023
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਇੱਕ ਉਮੀਦਵਾਰ ਬਲਵਿੰਦਰ ਕੌਰ ਵਿਸ਼ਾ ਰਾਜਨੀਤੀ ਵਿਗਿਆਨ ਵੱਲੋਂ ਆਤਮ-ਹੱਤਿਆ ਕਰ ਲਈ ਗਈ ਹੈ। ਇਹ ਆਤਮਹੱਤਿਆ ਨਹੀਂ ਸਗੋਂ ਕਤਲ ਹੈ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੈ। ਬੀਤੇ ਦੋ ਸਾਲਾਂ ਤੋਂ ਆਪਣੀ ਕਾਬਲੀਅਤ ਦੇ ਅਧਾਰ ਉਤੇ ਚੁਣੇ ਗਏ 1158 ਫਰੰਟ ਦੇ ਉਮੀਦਵਾਰ ਸਰਕਾਰ ਦੀਆਂ ਅਣਗਿਹਲੀਆਂ ਕਾਰਨ ਸੜਕਾਂ ਉਤੇ ਰੁਲ਼ ਰਹੇ ਹਨ। ਪਿਛਲੇ ਡੇਢ ਮਹੀਨੇ ਤੋਂ ਇਹਨਾ ਦਾ ਧਰਨਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਲੱਗਿਆ ਹੋਇਆ ਹੈ। ਪਰ ਪੰਜਾਬ ਸਰਕਾਰ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਜਿਸ ਦੇ ਚਲਦਿਆਂ ਅੱਜ ਇਹ ਮੰਦਭਾਗੀ ਘਟਨਾ ਹੋ ਗਈ ਹੈ। ਅਸੀਂ ਇਸ ਦੁੱਖ ਦੀ ਘੜੀ ਪਰਿਵਾਰ ਅਤੇ ਫਰੰਟ ਦੇ ਨਾਲ ਹੈ।
08/10/2023
Press coverage
Govt Rajindra college, Bathinda
SFI - Students' Federation of India
06/10/2023
ਅਦਾਰਾ ਨਿਊਜਕਲਿੱਕ ਦੇ ਪੱਤਰਕਾਰਾਂ ਉੱਪਰ ਮੋਦੀ ਸਰਕਾਰ ਦੁਆਰਾ ਪੁਲਸੀਆ ਕਾਰਵਾਈ ਦੇ ਖਿਲਾਫ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਅੱਗੇ ਤਿੰਨ ਵਿਦਿਆਰਥੀ ਜਥੇਬੰਦੀਆਂ ਆੱਲ ਇੰਡੀਆ ਸਟੂਡੈੰਟਸ ਫੈਡਰੇਸ਼ਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਸਟੂਡੈੰਟਸ ਫੈਡਰੇਸ਼ਨ ਆਫ ਇੰਡੀਆ ਨੇ ਰੋਸ ਵਿਖਾਵਾ ਕੀਤਾ। ਇਸ ਪੁਲਸੀਆ ਕਾਰਵਾਈ ਵਿੱਚ ਦਿੱਲੀ ਪੁਲਿਸ ਨੇ ਕਈ ਪੱਤਰਕਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੋਦੀ ਸਰਕਾਰ ਜਦੋੰ ਦੀ ਸੱਤਾ ਵਿੱਚ ਆਈ ਹੈ ਉਸ ਸਮੇੰ ਤੋਂ ਹੀ ਲੋਕ ਪੱਖੀ ਪੱਤਰਕਾਰਾਂ, ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਤਰ੍ਹਾਂ ਤਰ੍ਹਾਂ ਨਾਲ਼ ਚੁੱਪ ਕਰਵਾਉਣ ਦੇ ਆਹਰ ਲੱਗੀ ਹੋਈ ਹੈ। ਹਾਲ ਹੀ ਵਿੱਚ ਜਿੰਨਾਂ ਪੱਤਰਕਾਰਾਂ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਉਹ ਸਮੇਂ ਸਮੇਂ ਤੇ ਮੋਦੀ ਸਰਕਾਰ ਦੀ ਨੀਤੀਆਂ ਉੱਪਰ ਸਵਾਲ ਚੁੱਕਦੇ ਰਹਿੰਦੇ ਸਨ। ਇਹ ਪੱਤਰਕਾਰਾਂ ਨੇ ਤਿੰਨ ਖੇਤੀ ਕਨੂੰਨਾਂ ਖਿਲਾਫ ਚੱਲੀ ਲੋਕ ਲਹਿਰ, ਨਾਗਰਿਕਤਾ ਸੋਧ ਕਨੂੰਨ ਖਿਲਾਫ ਸੰਘਰਸ਼ ਆਦਿ ਉੱਤੇ ਭਾਰਤ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ। ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਬਦਲਾਖੋਰੀ ਦਾ ਨਤੀਜਾ ਹੋਣ ਦੇ ਨਾਲ਼ ਨਾਲ਼ ਭਵਿੱਖ ਵਿੱਚ ਉੱਠਣ ਵਾਲ਼ੀਆਂ ਲੋਕ ਪੱਖੀ ਅਵਾਜਾਂ ਪ੍ਰਤੀ ਸਰਕਾਰ ਦੇ ਰਵਈਏ ਨੂੰ ਸਾਫ ਕਰਦੀ ਹੈ। ਇਸ ਮੌਕੇ ਪੀ ਐੱਸ ਯੂ (ਲਲਕਾਰ) ਵੱਲੋੰ ਹਰਪ੍ਰੀਤ, ਏ ਆਈ ਐੱਸ ਐੱਫ ਵੱਲੋੰ ਪ੍ਰਿਤਪਾਲ, ਐੱਸ ਐੱਫ ਆਈ ਤੋੰ ਨਿਰਭੈ ਅਤੇ ਪੱਤਰਕਾਰ ਭਾਈਚਾਰੇ ਵੱਲੋੰ ਹਰਿੰਦਰ ਬਾਜਵਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਸਾਨੂੰ ਮੋਦੀ ਸਰਕਾਰ ਖਿਲਾਫ ਲੋਕਾਂ ਨੂੰ ਲਾਮਬੰਦ ਕਰਨਾ ਅਤਿ ਜਰੂਰੀ ਹੈ ਤਾਂ ਕਿ ਆਉਣ ਵਾਲ਼ੇ ਵੱਡੇ ਹਮਲਿਆਂ ਵਿਰੁੱਧ ਤਿਆਰੀ ਕੀਤੀ ਜਾ ਸਕੇ ਤੇ ਸਰਕਾਰ ਦੇ ਅਜਿਹੇ ਹਮਲਿਆਂ ਨੂੰ ਠੱਲਿਆ ਜਾ ਸਕੇ। ਇਸ ਸਮੇੰ ਪੀ ਐੱਸ ਯੂ (ਲਲਕਾਰ) ਵੱਲੋੰ ਡੇਨੀਅਲ ਨੇ ਇਨਕਲਾਬੀ ਗੀਤ ਪੇਸ਼ ਕੀਤਾ ਅਤੇ ਪੀ ਐੱਸ ਯੂ (ਰੰਧਾਵਾ) ਵੱਲੋੰ ਰੋਸ ਵਿਖਾਵੇ ਦੀ ਹਿਮਾਇਤ ਕੀਤੀ ਗਈ।
06/10/2023
ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਐਸ .ਐਫ. ਆਈ ਦੀ 7ਮੈਂਬਰੀ ਐਡਹਾਕ ਕਮੇਟੀ ਦਾ ਗਠਨ - ਮਾਨਵ ਮਾਨਸਾ
ਸਾਥੀ ਮੋਹਿਤ ਕੋਟਕਪੂਰਾ ਕਨਵੀਨਰ ਅਤੇ ਸਾਥੀ ਜਸਕਰਨ ਸਿੰਘ ਫਰੀਦਕੋਟ ਅਤੇ ਹਰਸ਼ਿਤ ਕੁਮਾਰ ਕੋ ਕਨਵੀਨਰ ਨਿਯੁਕਤ ਕੀਤਾ ਗਿਆ
SFI - Students' Federation of India
27/09/2023
congratulations to comrade Amrit Pal for being elected member for all india Universities sub- committee
26/09/2023
Deligation of SFI Punjab reached in All India University students convention at EMS academy Thiruvananthapuram.
25/09/2023
All India University convention
EMS ACADEMY, THIRUVANANTHAPURAM, Kerala
18/09/2023
ਐਸ ਐਫ ਆਈ ਦੀ ਜਨਰਲ ਬਾਡੀ ਮੀਟਿੰਗ ਵਿੱਚ ਅਹਿਮ ਮੁਦਿਆਂ ਤੇ ਵਿਚਾਰ ਚਰਚਾ - ਕਾਮਰੇਡ ਮਾਉਖ , ਦਨਿਤ
18 ਸਤੰਬਰ () ਅੱਜ ਇਥੇ ਜਾਰੀ ਪੇਸ ਨੋਟ ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਐਸ ਐੱਫ ਆਈ ਦੇ ਸੂਬਾ ਕਨਵੀਨਰ ਮਾਨਵ ਮਾਨਸਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਐਡਹਾਕ ਦੀ ਮੀਟਿੰਗ ਸੂਬਾ ਕੋ ਕਨਵੀਨਰ ਅਮ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ ਇਸ ਮੌਕੇ ਕੋਮੀ ਜਰਨਲ ਸਕੱਤਰ ਕਾਮਰੇਡ ਮਾਉਖ ਵਿਸਵਾਸ ਤੇ ਜੁਆਇੰਟ ਸਕੱਤਰ ਕਾਮਰੇਡ ਦਨਿਤ ਦੈਂਤਾ ਜੀ ਨੇ ਮੀਟਿੰਗ ਦੀ ਅਗਵਾਈ ਕੀਤੀ
ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਦੇਸ਼ ਦੇ ਵਿਗੜ ਰਹੇ ਹਾਲਾਤਾਂ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਜਥੇਬੰਦੀ ਦੇ ਕੰਮ ਨੂੰ ਤੇਜ਼ ਕਰਨ ਲਈ ਨਵੀਂ ਯੋਜਨਾਬੰਦੀ ਕੀਤੀ ਗਈ ਹੈ ਅਤੇ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜਨ ਲਈ 1 ਅਕਤੂਬਰ ਤੋਂ 30 ਅਕਤੂਬਰ ਤੱਕ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਦੀ ਇਨਕਲਾਬੀ ਲਹਿਰ ਦੇ ਮਹਾਨ ਆਗੂ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦਾ 116ਵਾਂ ਜਨਮ ਦਿਹਾੜਾ ਇਸ ਵਾਰ ਪੰਜਾਬ ਭਰ ਵਿੱਚ ਜਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ । ਪੰਜਾਬ ਭਰ ਵਿੱਚ 15 ਤੋ ਵਧੇਰੇ ਯੂਨਿਟ ਬਣਾਉਣ ਦਾ ਟੀਚਾ ਮਿੱਥਿਆ ਗਿਆ। ਪੰਜਾਬ ਦੇ ਸਾਰੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਦੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸ਼ਿਲਪਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਕਾਮਰੇਡ ਨਿਰਭੈ ਸਿੰਘ , ਦਿਲਾਵਰ ਸਿੰਘ, ਅਦਿਤਿਆ ਸ਼ਰਮਾ, ਅਤੇ ਕਾਮਰੇਡ ਸ਼ਾਮਿਲ ਕੁਮਾਰ ਆਦਿ ਹਾਜ਼ਰ ਸਨ
15/09/2023
ALL INDIA UNIVERSITY CONVERSATION
25,26 September 2023 In Thiruvananthapuram, Kerala
15/09/2023
ਜੋ ਭਾਸ਼ਾਵਾਂ ਵਿਭਾਗ ਦੀ ਵਿਦਿਆਰਥਣ ਦੀ ਮੌਤ ਹੋਈ ਹੈ ਉਸ ਤੇ ਅਸੀਂ ਬਹੁਤ ਜ਼ਿਆਦਾ ਦੁੱਖ਼ ਪ੍ਰਗਟ ਕਰਦੇ ਹਾਂ। ਜੇਕਰ ਕਿਸੇ ਵਿਦਿਆਰਥੀ ਨੂੰ ਅਧਿਆਪਕ ਦੁਆਰਾ ਤੰਗ-ਪ੍ਰੇਸਾਨ ਕੀਤਾ ਗਿਆ ਸੀ ਤਾਂ ਇਸ ਦੀ ਪ੍ਰਸ਼ਾਸਨ ਦੁਆਰਾ ਸਮਾਂ-ਬੱਧ ਨਿਰਪੱਖ ਜਾਂਚ ਹੋਣੀ ਚਾਹੀਦੀ ਸੀ। ਪਰੰਤੂ ਕੱਲ੍ਹ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੁੱਟ-ਮਾਰ ਦਾ ਘਟਨਾਂਕ੍ਰਮ ਹੋਇਆ ਉਹ ਨਿੰਦਣਯੋਗ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾਂ ਵੀ ਵਿਦਿਆਰਥੀ ਹਿਤਾਂ ਲਈ ਧਰਨੇ ਮੁਜ਼ਾਹਰੇ ਚਲਦੇ ਰਹਿੰਦੇ ਹਨ, ਜਿਹਨਾਂ ਵਿੱਚੋਂ ਵਿਦਿਆਰਥੀਆਂ ਦੇ ਹਿਤਾਂ ਦੇ ਹੱਲ ਨਿਕਲਦੇ ਰਹੇ ਹਨ। ਪਰ ਕੱਲ ਜੋ ਵੀ ਹੋਇਆ ਹੈ, ਇਸ ਪਿੱਛੇ ਪ੍ਰਸ਼ਾਸਨ ਦੀ ਇੱਕ ਵੱਡੀ ਨਕਾਮੀ ਹੈ।
12/09/2023
ਸਰਕਾਰੀ ਕਿਰਤੀ ਕਾਲਜ ਨਿਆਲ, ਪਾਤੜਾਂ ਵਿੱਚ ਕੱਲ੍ਹ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਕਾਲਜ਼ ਵਿੱਚ 21 ਮੈਂਬਰੀ ਕਮੇਟੀ ਦੀ ਚੋਣ ਕਰਨ ਤੋਂ ਬਾਅਦ ਸਰਭ ਸੰਮਤੀ ਨਾਲ ਮਿੰਟੂ ਨਿਆਲ ਨੂੰ ਪ੍ਰਧਾਨ, ਹਰਜੀਤ ਸਿੰਘ ਨੂੰ ਉੱਪ-ਪ੍ਰਧਾਨ, ਹੂਸਨਦੀਪ ਜਲੂਰ ਨੂੰ ਸਕੱਤਰ, ਰਜਨੀ ਕੌਰ ਜੁਆਇੰਟ ਸਕੱਤਰ ਤੇ ਸਿਮਰ ਕੌਰ ਨੂੰ ਪ੍ਰੈਸ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਤਨਾਮ, ਜਸਵੀਰ, ਗਗਨਦੀਪ,ਮੱਘਰ, ਕੋਮਲਪ੍ਰੀਤ, ਬਲਵਿੰਦਰ, ਜਤਿੰਦਰ ਕੌਰ, ਰਾਜਵੀਰ ਕੌਰ, ਜਸ਼ਨਪ੍ਰੀਤ ਕੌਰ, ਮਨਪ੍ਰੀਤ ਕੌਰ, ਨਿਸ਼ਾ ਦੇਵੀ, ਸਿਮਰਨਪ੍ਰੀਤ ਕੌਰ, ਗੁਰਵਿੰਦਰ ਕੌਰ ਆਦਿ ਸਾਥੀ ਸ਼ਾਮਲ ਸਨ।