03/06/2026
"ਜੇ ਫ਼ਿਦੇਲ ਘੋੜਾ ਹੈ, ਤਾਂ ਰਾਊਲ ਉਸ ਦਾ ਸਭ ਤੋਂ ਦਲੇਰ ਅਤੇ ਨਿਡਰ ਸਵਾਰ ਹੈ।"
ਕਿਊਬਾ ਦੀ ਕ੍ਰਾਂਤੀ ਦੇ ਮਹਾਨ ਯੋਧੇ ਰਾਊਲ ਕਾਸਤ੍ਰੋ ਰੂਜ਼ ਅੱਜ ਆਪਣੇ ਜੀਵਨ ਦੇ 95 ਸਾਲ ਪੂਰੇ ਕਰ ਰਹੇ ਹਨ। ਕਿਊਬਾ ਦੀ ਕ੍ਰਾਂਤੀ ਦੀ ਰੱਖਿਆ ਅਤੇ ਉਸ ਦੇ ਆਦਰਸ਼ਾਂ ਲਈ ਸਮਰਪਤ ਉਨ੍ਹਾਂ ਦਾ ਪ੍ਰੇਰਣਾਦਾਇਕ ਜੀਵਨ ਕਿਊਬਾਈ ਕੌਮ ਦੀ ਸ਼ਾਨ, ਸਵੈਮਾਨ ਅਤੇ ਚੜ੍ਹਦੀਕਲਾ ਦਾ ਪ੍ਰਤੀਕ ਹੈ।
ਅਮਰੀਕੀ ਨਿਆਂ ਵਿਭਾਗ ਵੱਲੋਂ ਰਾਊਲ ਖ਼ਿਲਾਫ਼ ਗੈਰ-ਕਾਨੂੰਨੀ ਇਲਜ਼ਾਮਨਾਮਾ ਅਤੇ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਕਿਊਬਾ ਉੱਤੇ ਫੌਜੀ ਹਮਲੇ ਦੀਆਂ ਧਮਕੀਆਂ—ਜੋ ਕਿ ਪਹਿਲਾਂ ਤੋਂ ਹੀ ਸਖ਼ਤ ਆਰਥਿਕ ਨਾਕਾਬੰਦੀ ਅਤੇ ਹਮਲਾਵਰ ਫੌਜੀ ਦਬਾਅ ਦੇ ਮਾਹੌਲ ਵਿੱਚ ਦਿੱਤੀਆਂ ਗਈਆਂ ਹਨ—ਅਸਲ ਵਿੱਚ ਇਸ ਛੋਟੇ ਜਿਹੇ ਟਾਪੂ ਦੇਸ਼ ਦੀ ਉਸ ਅਦਭੁੱਤ ਤਾਕਤ ਦਾ ਸਬੂਤ ਹਨ, ਜਿਸ ਨੇ ਸਾਮਰਾਜਵਾਦੀ ਮਹਾਸੱਤਾ ਦੇ ਬਿਲਕੁਲ ਨੇੜੇ ਰਹਿੰਦਿਆਂ ਵੀ ਪਿਛਲੇ 67 ਸਾਲਾਂ ਤੋਂ ਸਮਾਜਵਾਦੀ ਰਾਹ 'ਤੇ ਡਟ ਕੇ ਅੱਗੇ ਵਧਣਾ ਜਾਰੀ ਰੱਖਿਆ ਹੈ।
ਕਿਊਬਾ ਅਤੇ ਰਾਊਲ ਕਦੇ ਵੀ ਝੁਕਣ ਵਾਲੇ ਨਹੀਂ ਹਨ!
ਰਾਊਲ ਕਾਸਤ੍ਰੋ ਜ਼ਿੰਦਾਬਾਦ!
ਕਿਊਬਾ ਇਕੱਲਾ ਨਹੀਂ ਹੈ!
(ਅੰਤਿਮ ਜਿੱਤ ਤੱਕ ਸੰਘਰਸ਼ ਜਾਰੀ ਰਹੇਗਾ!)
03/06/2026
ਨੋਇਡਾ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨਾਲ ਸੀ.ਪੀ.ਆਈ(ਐਮ) ਦੀ ਮਜ਼ਬੂਤ ਏਕਜੁੱਟਤਾ ।
ਸੀ.ਪੀ.ਆਈ(ਐਮ) ਦੇ ਜਨਰਲ ਸਕੱਤਰ ਕਾਮਰੇਡ ਐਮ.ਏ. ਬੇਬੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਨੋਇਡਾ ਦੇ ਉਹਨਾਂ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਨੋਇਡਾ ਮਜ਼ਦੂਰ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜੋ ਕਰੀਬ ਇੱਕ ਮਹੀਨਾ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਹੋਏ ਹਨ। ਇਨ੍ਹਾਂ ਪੀੜਤ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਵੀ ਕੱਢ ਦਿੱਤਾ ਗਿਆ ਹੈ।
ਮਜ਼ਦੂਰਾਂ ਨੇ ਵਫ਼ਦ ਨੂੰ ਦੱਸਿਆ ਕਿ ਪੁਲਿਸ ਹਿਰਾਸਤ ਦੌਰਾਨ ਉਨ੍ਹਾਂ ਨਾਲ ਸਰੀਰਕ ਤਸ਼ੱਦਦ ਕੀਤਾ ਗਿਆ, ਝੂਠੇ ਸਬੂਤ ਘੜ ਕੇ ਉਨ੍ਹਾਂ ਨੂੰ ਕਈ ਮਾਮਲਿਆਂ ਵਿੱਚ ਫਸਾਇਆ ਗਿਆ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ।
ਵਫ਼ਦ ਵਿੱਚ ਪੋਲਿਟ ਬਿਊਰੋ ਮੈਂਬਰ ਕਾਮਰੇਡ ਅਰੁਣ ਅਤੇ ਕਾਮਰੇਡ ਤਪਨ ਸੇਨ, ਰਾਜ ਸਭਾ ਮੈਂਬਰ ਡਾ. ਵੀ. ਸ਼ਿਵਦਾਸਨ, ਸੀਪੀਆਈ(ਐਮ) ਦਿੱਲੀ ਰਾਜ ਸਕੱਤਰੇਤ ਮੈਂਬਰ ਰਾਜੀਵ ਕੁੰਵਰ, ਪੀ.ਵੀ. ਅਨਿਯਨ ਅਤੇ ਨੋਇਡਾ ਦੇ ਆਗੂ ਰਾਮ ਸਵਰਥ, ਗੰਗੇਸ਼ਵਰ ਅਤੇ ਰਾਮ ਸਾਗਰ ਸ਼ਾਮਲ ਸਨ।
ਅਪ੍ਰੈਲ ਵਿੱਚ ਹੋਏ ਮਜ਼ਦੂਰ ਅੰਦੋਲਨ ਤੋਂ ਬਾਅਦ ਗਾਰਮੈਂਟ ਫੈਕਟਰੀ ਫੈਬਸਟ੍ਰੈਕਟ ਕਲੋਦਿੰਗ ਦੇ 50 ਮਜ਼ਦੂਰ ਟਰੇਡ ਯੂਨੀਅਨ ਅੰਦੋਲਨ ਨਾਲ ਜੁੜੇ ਅਤੇ ਆਪਣੇ ਮਸਲੇ ਵਫ਼ਦ ਸਾਹਮਣੇ ਰੱਖੇ। ਵਫ਼ਦ ਨੇ ਆਟੋਮੋਬਾਈਲ ਖੇਤਰ ਦੀ ਕੰਪਨੀ ਵਾਈਬਰਾਕੋਸਟਿਕ ਇੰਡੀਆ ਦੇ ਮਜ਼ਦੂਰ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ। ਗਾਰਮੈਂਟ ਫੈਕਟਰੀ ਅਤੇ ਮਦਰਸਨ ਦੇ ਮਜ਼ਦੂਰਾਂ ਨੇ ਦੱਸਿਆ ਕਿ ਪ੍ਰਬੰਧਨ ਅਕਸਰ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਅਤੇ ਸੰਗਠਿਤ ਹੋਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਯੂਨੀਅਨ ਦੀ ਅਗਵਾਈ ਕਰਨ ਵਾਲੇ ਮਜ਼ਦੂਰਾਂ ਨੂੰ ਅਕਸਰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।
ਮਜ਼ਦੂਰਾਂ ’ਤੇ ਹੋ ਰਹੇ ਦਮਨ, ਗ੍ਰਿਫ਼ਤਾਰੀਆਂ ਅਤੇ ਨੌਕਰੀਆਂ ਤੋਂ ਕੱਢੇ ਜਾਣ ਦੀਆਂ ਘਟਨਾਵਾਂ ਸਾਫ਼ ਤੌਰ ’ਤੇ ਦਰਸਾਉਂਦੀਆਂ ਹਨ ਕਿ ਮਜ਼ਦੂਰ ਹੱਕਾਂ ’ਤੇ ਹਮਲੇ ਲਗਾਤਾਰ ਜਾਰੀ ਹਨ। ਫਿਰ ਵੀ ਸੰਘਰਸ਼ ਜਾਰੀ ਹੈ। ਮਜ਼ਦੂਰਾਂ ਦੀ ਏਕਤਾ, ਸੰਗਠਨ ਅਤੇ ਸਾਂਝਾ ਵਿਰੋਧ ਹੀ ਇਨ੍ਹਾਂ ਹਮਲਿਆਂ ਦਾ ਸਭ ਤੋਂ ਮਜ਼ਬੂਤ ਜਵਾਬ ਹੈ।
ਮਜ਼ਦੂਰਾਂ ਨਾਲ ਮੁਲਾਕਾਤ ਤੋਂ ਬਾਅਦ ਬੋਲਦਿਆਂ ਸੀਪੀਆਈ(ਐੱਮ) ਦੇ ਜਨਰਲ ਸਕੱਤਰ ਕਾਮਰੇਡ ਐਮ.ਏ. ਬੇਬੀ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਜ਼ਦੂਰਾਂ ਖ਼ਿਲਾਫ਼ ਪੁਲਿਸ ਜਬਰ ਵਰਤਿਆ ਅਤੇ ਉਨ੍ਹਾਂ ਉੱਤੇ ਝੂਠੇ ਕੇਸ ਦਰਜ ਕੀਤੇ ਹਨ। ਉਨ੍ਹਾਂ ਇਹ ਵੀ ਨਿੰਦਾ ਕੀਤੀ ਕਿ ਜੇਲ੍ਹਾਂ ਵਿੱਚ ਨਾਜਾਇਜ਼ ਤੌਰ ’ਤੇ ਬੰਦ ਮਜ਼ਦੂਰਾਂ ਨਾਲ ਮਿਲਣ ਦੀ ਆਗਿਆ ਤੱਕ ਨਹੀਂ ਦਿੱਤੀ ਜਾ ਰਹੀ। ਕਈ ਮਜ਼ਦੂਰ ਤਾਂ ਜ਼ਮਾਨਤ ਲਈ ਅਰਜ਼ੀ ਦੇਣ ਜਾਂ ਢੁੱਕਵੀਂ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਵੀ ਨਹੀਂ ਹਨ। ਇਹ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਰਾਜ ਸਭਾ ਮੈਂਬਰ ਡਾ. ਵੀ. ਸ਼ਿਵਦਾਸਨ ਰਾਹੀਂ ਜੇਲ੍ਹ ਵਿੱਚ ਬੰਦ ਮਜ਼ਦੂਰਾਂ ਨਾਲ ਮੁਲਾਕਾਤ ਦੀ ਇਜਾਜ਼ਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਇਹ ਪੂਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ ਅਤੇ ਇਸ ਤੋਂ ਲੱਗਦਾ ਹੈ ਕਿ ਸਰਕਾਰ ਕੁਝ ਲੁਕਾਉਣਾ ਚਾਹੁੰਦੀ ਹੈ।
ਕਾਮਰੇਡ ਐਮ.ਏ. ਬੇਬੀ ਨੇ ਭਰੋਸਾ ਦਿੱਤਾ ਕਿ ਸੀ.ਪੀ.ਆਈ(ਐਮ) ਮਜ਼ਦੂਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ, ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਏਗੀ ਅਤੇ ਉਨ੍ਹਾਂ ਦੇ ਸੰਘਰਸ਼ਾਂ ਵਿੱਚ ਹਰ ਸੰਭਵ ਸਹਿਯੋਗ ਦੇਵੇਗੀ।
ਮਜ਼ਦੂਰ ਏਕਤਾ ਜ਼ਿੰਦਾਬਾਦ!
ਨੋਇਡਾ ਦੇ ਸੰਘਰਸ਼ਸ਼ੀਲ ਮਜ਼ਦੂਰਾਂ ਨਾਲ ਏਕਜੁੱਟਤਾ ਜ਼ਿੰਦਾਬਾਦ!
29/05/2026
ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਵਿਸ਼ਾਲ ਸਾਂਝੀ ਰੈਲੀ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਸਤਪਾਲ ਸਿੰਘ ਬਨੂੜ ਦੀ ਪ੍ਰਧਾਨਗੀ ਹੇਠ ਹੋਈ।
ਰੈਲੀ ਤੋੰ ਪਹਿਲਾ ਕਾਮਰੇਡ ਅਸ਼ੋਕ ਧਾਵਲੇ ਪ੍ਰਧਾਨ ਕੁੱਲ ਹਿੰਦ ਕਿਸਾਨ, ਕਾਮਰੇਡ ਸੁਖਵਿੰਦਰ ਸਿੰਘ ਸੇਖੋੰ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਸਭਾ ਪੰਜਾਬ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜੁਆਇੰਟ ਸਕੱਤਰ ਕਾਮਰੇਡ ਵਿਕਰਮ ਸਿੰਘ ਅਤੇ ਹੋਰ ਆਗੂਆਂ ਨੇ ਮਹਾਨ ਅਜਾਦੀ ਘੁਲਾਟੀਏ ਅਤੇ ਸ਼ਹੀਦ ਭਗਤ ਸਿੰਘ ਸਾਥੀ ਰਹੇ ਕਾਮਰੇਡ ਕਿਸ਼ੋਰੀ ਲਾਲ ਜੀ ਦੇ ਬੁੱਤ ਤੇ ਹਾਰ ਪਾ ਕੇ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਦਿੱਤੀ।
ਰੈਲੀ ਨੂੰ ਸੰਬੋਧਨ ਕਰਦਿਆ ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਕਾਮਰੇਡ ਅਸ਼ੋਕ ਧਾਵਲੇ ਨੇ ਕਿਹਾ ਕਿ ਭਾਜਪਾ-ਆਰ ਆਰ ਐਸ ਵਲੋਂ ਦੇਸ਼ ਵਿੱਚ ਫਿਰਕੂ ਅਤੇ ਫਾਸ਼ੀਵਾਦੀ ਤਾਕਤਾਂ ਦੇ ਏਜੰਡੇ ਨੂੰ ਤੇਜੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਹ ਤਾਕਤਾਂ
ਦੇਸ਼ ਵਿੱਚ ਫਿਰਕੂ,ਫਾਸ਼ੀਵਾਦੀ ਅਤੇ ਕਾਰਪੋਰੇਟ ਘਰਾਣਿਆ ਵਿਰੁੱਧ ਕਿਸਾਨਾ, ਕਿਰਤੀਆਂ ਅਤੇ ਹੋਰ ਵਰਗਾ ਦੀ ਤਿੱਖੀ ਲੜਾਈ ਨੂੰ ਖੁੰਡਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਹਨਾਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਦੇਸ਼ ਦੀਆਂ ਖੱਬੀਆਂ, ਅਗਾਂਹਵਧੂ, ਜਮਹੂਰੀ ਅਤੇ ਧਰਮਨਿਰਪੱਖ ਤਾਕਤਾਂ ਦਾ ਏਕਾ ਹੋਣਾ ਬਹੁਤ ਜਰੂਰੀ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਪੂਰੀ ਤਰਾਂ ਅਮਰੀਕੀ ਦਬਾਅ ਹੇਠ ਹੈ ਇਸੇ ਲਈ ਉਹ ਕਿਸਾਨ , ਮਜ਼ਦੂਰ ਅਤੇ ਹਰ ਵਰਗ ਦਾ ਨੁਕਸਾਨ ਕਰਨ ਵਾਲੇ ਮੁਕਤ ਵਿਉਪਾਰ ਸਮਝੌਤੇ ਕਰ ਰਹੀ ਹੈ। ਉਹਨਾਂ ਨੇ ਅਪੀਲ ਕੀਤੀ ਕਿ ਕਿਸਾਨ ਵਿਰੋਧੀ ਬਿਜਲੀ ਬਿੱਲ, ਬੀਜ ਬਿੱਲ ਅਤੇ ਮਜ਼ਦੂਰ ਵਿਰੋਧੀ ਵੀਬੀ ਜੀ ਰਾਮ ਜੀ ਕਨੂੰਨ ਦੀ ਵਾਪਸੀ ਲਈ ਸਥਾਨਕ ਪੱਧਰ ਤੇ ਕਿਸਾਨਾ ਮਜਦੂਰਾਂ ਦੇ ਸਾਂਝੇ ਸੰਘਰਸ਼ ਵਿੱਢੇ ਜਾਣ।
ਰੈਲੀ ਨੂੰ ਸੰਬੋਧਨ ਕਰਦਿਆ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਨੇ ਕਿਹਾ ਕਿ ਪੰਜਾਬ ਦਾ ਗੌਰਵਮਈ ਅਤੇ ਇਤਿਹਾਸਕ ਵਿਰਸਾ ਹੈ ਕਿ ਪੰਜਾਬੀਆਂ ਨੇ ਇੱਕਜੁੱਟ ਹੋ ਕੇ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਵਿਰੁੱਧ ਬੇਕਿਰਕ ਲੜਾਈ ਲੜੀ ਹੈ ਅਤੇ ਇਹਨਾਂ ਦੇ ਮਨਸੂਬਿਆਂ ਨੂੰ ਫੇਲ ਕੀਤਾ ਹੈ। ਅੱਜ ਵੀ ਪੰਜਾਬ ਦੇ ਲੋਕ ਫਿਰਕਾਪ੍ਰਸਤ, ਫਾਸ਼ੀਵਾਦੀ ਤਾਕਤਾਂ ਦੇ ਖਿਲਾਫ, ਮਨਰੇਗਾ ਦੀ ਜਗ੍ਹਾ ਨਵੇਂ ਕਨੂੰਨ ਵੀਬੀ ਜੀ ਰਾਮ ਜੀ, ਮੁਕਤ ਵਿਉਪਾਰ ਸਮਝੌਤੇ, ਬੀਜ ਬਿੱਲ ਅਤੇ ਬਿਜਲੀ ਬਿੱਲ ਵਿਰੁੱਧ ਮੂਹਰਲੀਆਂ ਕਤਾਰਾਂ ਵਿੱਚ ਹੋ ਕੇ ਲੜ ਰਹੇ ਹਨ।
ਪੰਜਾਬ ਸਰਕਾਰ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ,ਅਮਨ ਕਨੂੰਨ ਦੀ ਸਥਿਤੀ ਕਾਬੂ ਵਿੱਚ ਰੱਖਣ, ਗੈਂਗਸਟਰਵਾਦ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਹੜ੍ਹ ਨੂੰ
ਰੋਕਣ ਵਿੱਚ ਪੂਰੀ ਤਰਾਂ ਅਸਫਲ ਰਹੀ ਹੈ।
ਰੈਲੀ ਨੂੰ ਸੰਬੋਧਨ ਕਰਦਿਆ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜੁਆਇੰਟ ਸਕੱਤਰ ਕਾਮਰੇਡ ਵਿਕਰਮ ਨੇ ਕਿਹਾ ਕਿ ਮੋਦੀ ਸਰਕਾਰ ਵਲੋੰ ਮਨਰੇਗਾ ਕਨੂੰਨ ਖਤਮ ਕਰਕੇ ਨਵੇਂ ਲਿਆਂਦੇ ਕਨੂੰਨ ਵੀਬੀ ਜੀ ਰਾਮ ਜੀ ਕਨੂੰਨ ਕਾਰਨ ਦੇਸ਼ ਦੇ ਪੇੰਡੂ ਖੇਤਰ ਦੇ ਮਜ਼ਦੂਰਾਂ ਕੋਲ ਰੁਜ਼ਗਾਰ ਦਾ ਕੋਈ ਵਸੀਲਾ ਨਹੀਂ ਬਚਿਆ। ਇਸ ਨਾਲ ਮੋਦੀ ਸਰਕਾਰ ਦਾ ਮਜ਼ਦੂਰ ਵਿਰੋਧੀ ਚੇਹਰਾ ਪੂਰੀ ਤਰਾਂ ਬੇਨਕਾਬ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਵੱਲੋਂ ਥੋਪੀਆਂ ਗਈਆਂ ਨਵ-ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਾਰਨ ਕਾਰਨ ਦੇਸ਼ ਅੰਦਰ ਮਹਿੰਗਾਈ,ਭੁੱਖਮਰੀ, ਬੇਰੁਜਗਾਰੀ, ਗਰੀਬੀ ਲਗਾਤਾਰ ਵੱਧ ਰਹੀ ਹੈ ਅਤੇ ਭਰਿਸ਼ਟਾਚਾਰ ਸਿਖਰਾਂ ਤੇ ਪਹੁੰਚ ਗਿਆ ਹੈ। ਇਸ ਸਥਿਤੀ ਨਾਲ ਨਿਬੜਨ ਲਈ ਸਥਾਨਕ ਪੱਧਰ ਤੇ ਸਾਂਝੇ ਸੰਘਰਸ਼ਾ ਦੀ ਲੋੜ ਹੈ।
ਰੈਲੀ ਨੂੰ ਹੋਰਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ, ਸਤਨਾਮ ਸਿੰਘ ਵਡੈਚ, ਕੁੱਲ ਹਿੰਦ ਕਿਸਾਨ ਸਭਾ ਦੇ ਖਜ਼ਾਨਚੀ, ਕਾਮਰੇਡ ਸਤਪਾਲ ਸਿੰਘ ਬਨੂਰ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਚਮਕੌਰ ਸਿੰਘ ਖੇੜੀ, ਏਆਈਕੇਐੱਸ ਆਗੂ ਸੁਖਪ੍ਰੀਤ ਸਿੰਘ ਜੋਹਲ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਗੁਰਮੇਸ਼ ਸਿੰਘ ਭੂਪ ਚੰਦ ਚੰਨੋ, ਸਵਰਨਜੀਤ ਸਿੰਘ ਦਲਿਓਂ, ਸੋਧੀ ਲਾਲ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਮੇਜਰ ਸਿੰਘ ਭਿੱਖੀਵਿੰਡ ਨੇ ਵੀ ਸੰਬੋਧਨ ਕੀਤਾ।