23/01/2026
ਬਸੰਤ ਪੰਚਮੀ ਦੀਆਂ ਵਧਾਈਆਂ ਦਿੰਦੇ ਹੋਏ ਅਕਾਲ ਪੁਰਖ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਮੌਸਮ ਦੇ ਸੱਜਰੇਪਣ ਵਾਂਗ ਬਸੰਤ ਦਾ ਤਿਉਹਾਰ ਸਭ ਦੀ ਜ਼ਿੰਦਗੀ ਵਿੱਚ ਵੀ ਨਵਾਂ ਜੋਸ਼ ਅਤੇ ਉਤਸ਼ਾਹ ਲੈ ਕੇ ਆਵੇ ।
ਆਪ ਸਭ ਨੂੰ ਬਸੰਤ ਦੀਆਂ ਬਹੁਤ ਬਹੁਤ ਮੁਬਾਰਕਾਂ।
14/01/2026
ਅੱਜ ਦੇ ਦਿਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਮਿਹਰ ਨਾਲ ਸੂਫ਼ੀ ਫ਼ਕੀਰ ਸਾਂਈ ਮੀਆਂ ਮੀਰ ਜੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਵਾਈ ਤੇ ਕੌਮ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ ਅਸਥਾਨ ਦੀ ਸਥਾਪਨਾ ਕੀਤੀ ਸੀ । ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਅਤੇ ਹੋਰ ਮੁਖੀ ਸਿੱਖਾਂ ਦੁਆਰਾ ਕੀਤਾ ਗਿਆ ।
14/01/2026
ਖਿਦਰਾਣੇ ਦੀ ਢਾਬ ਨੂੰ ਗੁਰੂ ਪ੍ਰੇਮ ‘ਚ ਭਿੱਜਦਿਆਂ ਆਪਣੀ ਸ਼ਹਾਦਤ ਨਾਲ ਸ੍ਰੀ ਮੁਕਤਸਰ ਸਾਹਿਬ ਬਣਾਉਣ ਵਾਲੇ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ । ਜਿੰਨੇ ਦੇ ਸੱਚੇ ਸਿਦਕ ਨੇ ਬੇਦਾਵੇ ਪੜ੍ਹਵਾ ਲਏ ਤੇ ਗੁਰੂ ਸਾਹਿਬ ਨਾਲ ਟੁੱਟੀ ਗੰਢ ਲਈ , ਆਓ ਅਸੀਂ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੀ ਵੀ ਟੁੱਟੀ ਗੰਢ ਲੈਣ ।
09/01/2026
ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਘਟੀਆ ਕਰਤੂਤ ❗
ਸ. ਸੁਖਬੀਰ ਸਿੰਘ ਬਾਦਲ ਦੀ ਬਣਾਈ AI ਵੀਡੀਓ ਅਤੇ ਗੁਰੂ ਸਾਹਿਬ ਦਾ ਕੀਤਾ ਘੋਰ ਅਪਮਾਨ ❗
ਭਗਵੰਤ ਮਾਨ ਦੇ ਪਟਿਆਲਾ ਤੋਂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਆਪਣੇ ਪੇਜ਼ 'ਤੇ ਪਾਈ ਸੀ❗
ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਅੱਜ ਸੰਗਤ ਦੇ ਸਾਹਮਣੇ ਹੈ❗
ਕੋਈ ਸਿੱਖ ਅਜਿਹੀ ਘਟੀਆ ਵੀਡੀਓ ਬਣਾਉਣ ਬਾਰੇ ਸੋਚ ਵੀ ਨਹੀਂ ਸਕਦਾ ਪਰ ਭਗਵੰਤ ਮਾਨ ਤੇ ਇਸਦੀ ਦਿੱਲੀ ਵਾਲੀ ਜੁੰਡਲੀ ਹੀਂ ਇਹ ਕਰ ਸਕਦੀ ਹੈ❗
ਇਹੀ ਤਾਂ ਮਨੀਸ਼ ਸੀਸੋਦੀਏ ਦਾ ਸਾਮ ਦਾਮ ਦੰਡ ਭੇਦ ਹੈ ਜੋ ਝੂਠਾ ਤੇ ਹਾਰ ਨੀਵੇਂ ਪੱਧਰ ਦਾ ਪ੍ਰਚਾਰ ਕਰ ਰਹੇ ਹਨ ❗
ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਆਗੂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕਰਵਾਏਗਾ ਤੇ ਇਸ ਮਾਮਲੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ਼ ਵੀ ਲੈ ਕੇ ਜਾਇਆ ਜਾਵੇਗਾ❗