29/07/2026
ਅੱਜ ਮਿਤੀ 29-07-2026 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਦੀ ਬੈਗ ਵੰਡਣ ਦੀ ਮੁਹਿੰਮ ਤਹਿਤ ਗਿਆਰਵੀਂ ਅਤੇ ਬਾਰਵੀਂ ਜਮਾਤ ਤੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਮਿੱਤਰ ਜੀ ਅਤੇ ਪਿੰਡ ਦੇ ਪੱਤਵੰਤੇ ਸੱਜਣਾ ਦੀ ਮੌਜੂਦਗੀ ਵਿੱਚ ਸਕੂਲ ਬੈਗਾ ਦੀ ਵੰਡ ਕੀਤੀ ਗਈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਪਿੰਡ ਪੁੜੈਣ ਦੇ ਪਤਵੰਤੇ ਸੱਜਣ ਸ. ਸ਼ਿੰਗਾਰਾ ਸਿੰਘ , ਸ੍ਰ. ਸੁਖਵਿੰਦਰ ਸਿੰਘ ਸੋਨੀ, ਗੁਰਦਿਆਲ ਸਿੰਘ, ਮੇਵਾ ਸਿੰਘ ਆਦਿ ਹਾਜ਼ਰ ਸਨ। ਸਾਰੇ ਵਿਦਿਆਰਥੀਆਂ ਵੱਲੋਂ ਇਸ ਸ਼ਲਾਘਾਯੋਗ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।