Shiromani Akali Dal Jaito

Call Directions

Shiromani Akali Dal Jaito Official page of Shiromani Akali Dal JAITO Constituency. Stay connected with us for more updates.

23/10/2026

ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ 4 ਮੁੱਖ ਮੰਗਾਂ ਵਾਲਾ ਮੰਗ ਪੱਤਰ ਸੌਂਪਿਆ।

1. ਗੁਰੂ ਦੋਖੀ ਭਗਵੰਤ ਮਾਨ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ।

2. ⁠ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦੇਣ ਵਾਲੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਸ਼ਾਹੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

3. ਨਸ਼ਿਆਂ ਵਿਰੁੱਧ ਜੰਗ ਲੜਨ ਵਾਲੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਬੀਬੀ ਮਨਪ੍ਰੀਤ ਕੌਰ ਨੂੰ ਮਨੁੱਖੀ ਆਧਾਰ ’ਤੇ ਕਲਾਸ-1 ਦੀ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

4. CBI ਜਾਂਚ ਦਾ ਦਾਇਰਾ ਵਧਾ ਕੇ ਪਿੰਡ ਤੂਰ ਬੰਜਾਰਾ (ਦਿੜ੍ਹਬਾ) ਦੇ ਗੁਲਜ਼ਾਰ ਸਿੰਘ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਿਕਰਮਜੀਤ ਸਿੰਘ ਦੇ ਮਾਮਲੇ ਵੀ ਸ਼ਾਮਲ ਕੀਤੇ ਜਾਣ। ਗੁਲਜ਼ਾਰ ਸਿੰਘ ਨੇ ਮੌਤ ਤੋਂ ਪਹਿਲਾਂ ਦਿੱਤੇ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦਾ ਨਾਮ ਲਿਆ ਸੀ, ਜਦਕਿ ਬਿਕਰਮਜੀਤ ਸਿੰਘ ਦਾ ਕਤਲ ਨਸ਼ਿਆਂ ਦੇ ਕਾਰੋਬਾਰ ਦਾ ਵਿਰੋਧ ਕਰਨ ਕਰਕੇ ਕੀਤਾ ਗਿਆ ਸੀ।

23/10/2026

ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਸ਼ਹੀਦ ਸ. ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ 4 ਮੁੱਖ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ:

1. ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।

2. ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦੇਣ ਵਾਲੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਸ਼ਾਹੀ ਵਿਰੁੱਧ ਕਾਰਵਾਈ ਕੀਤੀ ਜਾਵੇ।

3. ਨਸ਼ਾ ਖ਼ਿਲਾਫ਼ ਸੰਘਰਸ਼ ਕਰਦਿਆਂ ਸ਼ਹੀਦ ਹੋਣ ਵਾਲੇ ਸ.ਪਰਵਿੰਦਰ ਸਿੰਘ ਝੋਟਾ ਦੀ ਧਰਮ ਪਤਨੀ ਬੀਬੀ ਮਨਪ੍ਰੀਤ ਕੌਰ ਨੂੰ ਕਲਾਸ-1 ਦੀ ਨੌਕਰੀ ਅਤੇ ਮਨੁੱਖੀ ਆਧਾਰ 'ਤੇ 2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
(ਹਾਲਾਂਕਿ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਇਸਦੀ ਮੰਗ ਨਹੀਂ ਕੀਤੀ ਹੈ)।

4. ਤੂਰ ਬੰਜਾਰਾ (ਦਿੜ੍ਹਬਾ) ਦੇ ਗੁਲਜ਼ਾਰ ਸਿੰਘ, ਜਿਸਨੇ ਆਪਣੇ ਅੰਤਿਮ ਬੋਲਾਂ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦਾ ਨਾਮ ਲਿਆ ਸੀ, ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਿਕਰਮਜੀਤ ਸਿੰਘ, ਜਿਸਨੂੰ ਨਸ਼ਿਆਂ ਦੇ ਵਪਾਰ ਦਾ ਵਿਰੋਧ ਕਰਨ ਕਾਰਨ ਕਤਲ ਕਰ ਦਿੱਤਾ ਗਿਆ ਸੀ, ਉਪਰੋਕਤ ਮਾਮਲਿਆਂ ਵਿੱਚ ਸੱਚਾਈ ਦਾ ਪਤਾ ਕਰਨ ਲਈ ਸੀਬੀਆਈ ਜਾਂਚ ਕੀਤੀ ਜਾਵੇ।

23/10/2026
23/10/2026

ਸ਼੍ਰੋਮਣੀ ਅਕਾਲੀ ਦਲ ਪਰਵਿੰਦਰ ਝੋਟਾ ਕਤਲ ਕਾਂਡ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਨ ਵਾਲੀ ਪਹਿਲੀ ਪਾਰਟੀ ਸੀ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ 18 ਅਕਤੂਬਰ ਨੂੰ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਅਤੇ 21 ਅਕਤੂਬਰ ਤੱਕ ਸੀ.ਬੀ.ਆਈ. ਨੂੰ ਕੇਸ ਸੌਂਪ ਦਿੱਤਾ ਗਿਆ।
ਅਕਾਲੀ ਦਲ ਸਿਰਫ਼ ਗੱਲਾਂ ਨਹੀਂ ਕਰਦਾ, ਸਗੋਂ ਜਦੋਂ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਲੋੜ ਹੁੰਦੀ ਹੈ, ਠੋਸ ਕਾਰਵਾਈ ਕਰਦਾ ਹੈ!

23/10/2026

ਆਹਲੂਵਾਲੀਆ ਮਿਸਲ ਦੇ ਸੰਸਥਾਪਕ, ਪੰਜਾਬ ਵਿੱਚ ਅਫ਼ਗਾਨ ਅਤੇ ਮੁਗ਼ਲ ਸ਼ਕਤੀ ਨੂੰ ਵੰਗਾਰਦਿਆਂ ਖਾਲਸੇ ਦੇ ਨਾਮ ਦਾ ਸਿੱਕਾ ਚਲਾਉਣ ਵਾਲੇ, ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ।

ਕੌਮ ਦੀ ਬਿਖੜੇ ਪੈਂਡੇ ਸੁਚੱਜੀ ਅਗਵਾਈ ਕਰਨ ਵਾਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਘਾਲਣਾ ਨੂੰ ਖਾਲਸਾ ਪੰਥ ਕਦੇ ਭੁਲਾ ਨਹੀਂ ਸਕਦਾ। ਸਿੱਖ ਇਤਿਹਾਸ ਦੇ ਪੰਨਿਆਂ 'ਤੇ ਉਨ੍ਹਾਂ ਦਾ ਨਾਮ ਸਦਾ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਰਹੇਗਾ।

23/10/2026

ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥

ਪੂਰਨ ਬ੍ਰਹਮਗਿਆਨੀ, ਗੁਰੂ ਘਰ ਦੇ ਅਨਿੰਨ ਸੇਵਕ ਧੰਨ-ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। 🙏🏻

23/10/2026

ਸ਼੍ਰੋਮਣੀ ਅਕਾਲੀ ਦਲ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਨਸ਼ਿਆਂ ਦੇ ਖ਼ਾਤਮੇ ਅਤੇ ਨਸ਼ੇ ਵਿਰੁੱਧ ਸੰਘਰਸ਼ ਕਰਨ ਵਾਲੇ ਯੋਧੇ ਦੇ ਕਤਲ ਦੇ ਜ਼ਿੰਮੇਵਾਰ ਸਾਰੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਉਣ ਦੀ ਲੜਾਈ ਵਿੱਚ ਮਜ਼ਬੂਤੀ ਨਾਲ ਖੜ੍ਹਾ ਹੈ।

ਮਾਣਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਸੀਬੀਆਈ ਜਾਂਚ ਲਈ ਲਿਖਣ ਤੋਂ ਬਾਅਦ (ਜੋ ਹੁਣ ਸ਼ੁਰੂ ਹੋ ਗਈ ਹੈ), ਅਸੀਂ ਕੱਲ੍ਹ (ਸ਼ੁੱਕਰਵਾਰ) ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਪੰਜਾਬ ਵਿੱਚ ਨਸ਼ਾ ਤਸਕਰੀ ਨੂੰ ਸ਼ਹਿ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਹਾਂ।

ਹਾਲਾਂਕਿ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਇਸਦੀ ਮੰਗ ਨਹੀਂ ਕੀਤੀ ਹੈ, ਅਸੀਂ ਰਾਜਪਾਲ ਜੀ ਨੂੰ ਪੀੜਤ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਧਰਮ ਪਤਨੀ ਬੀਬੀ ਮਨਪ੍ਰੀਤ ਕੌਰ ਨੂੰ ਕਲਾਸ-1 ਨੌਕਰੀ ਦੇਣ ਦੀ ਅਪੀਲ ਕਰਾਂਗੇ।

22/10/2026

ਪੰਜਾਬ ਦੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਵਾਸਤੇ ਕੀਤੇ ਗਏ ਸਨ ਕਈ ਵੱਡੇ ਉਪਰਾਲੇ!
ਜੋ ਕਿਹਾ, ਉਹ ਕੀਤਾ
ਜੋ ਕਹਾਂਗੇ, ਉਹ ਕਰਾਂਗੇ

kehaOhKita

21/10/2026

ਬੇਮੌਸਮੀ ਬਾਰਿਸ਼ ਅਤੇ ਗੜਿਆਂ ਦੀ ਮਾਰ ਹੇਠ ਆਏ ਮਾਲਵਾ ਖੇਤਰ ਵਿੱਚ ਹਜ਼ਾਰਾਂ ਏਕੜ ਵਿੱਚ ਪੱਕਿਆ ਝੋਨਾ ਤਬਾਹ ਹੋ ਚੁੱਕਾ ਹੈ।

ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਵਿੱਚ ਸਰਾਏਨਾਗਾ, ਖੋਖਰ, ਮਰਾੜ ਕਲਾਂ, ਕੋਠੇ ਮੱਲ ਕੇ, ਸੰਗਰਾਣਾ, ਲੁਬਾਣਿਆਂ ਵਾਲੀ, ਲੰਡੇ ਰੋਡੇ ਅਤੇ ਕਿਰਪਾਲ ਕੇ ਸ਼ਾਮਲ ਹਨ; ਮਲੋਟ ਵਿੱਚ ਧਿਗਾਣਾ, ਰੁਪਾਣਾ, ਸੋਥਾ ਅਤੇ ਫੂਲੇਵਾਲਾ; ਗਿੱਦੜਬਾਹਾ ਵਿੱਚ ਹਰੀਕੇ ਕਲਾਂ ਅਤੇ ਭੁੱਟੀਵਾਲਾ; ਅਤੇ ਕੋਟਕਪੂਰਾ ਵਿੱਚ ਖਾਰਾ, ਚੱਕ ਕਲਿਆਣ ਅਤੇ ਵਾਂਦਰ ਜਟਾਣਾ ਸ਼ਾਮਲ ਹਨ।

ਵਾਢੀ ਤੋਂ ਠੀਕ ਪਹਿਲਾਂ ਇਸ ਭਾਰੀ ਨੁਕਸਾਨ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਮੈਂ ਜਲਦੀ ਹੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਾਂਗਾ ਅਤੇ ਕਿਸਾਨਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।

ਇਸ ਮੁਸ਼ਕਲ ਦੇ ਸਮੇਂ ਦੌਰਾਨ, 'ਗੁਰੂ ਦੋਖੀ' ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਵਿਸ਼ੇਸ਼ ਗਿਰਦਾਵਰੀ ਦਾ ਆਦੇਸ਼ ਦੇਣਾ ਚਾਹੀਦਾ ਹੈ ਅਤੇ ਫ਼ਸਲੀ ਨੁਕਸਾਨ ਦੇ ਸਾਰੇ ਬਕਾਏ ਅਦਾ ਕਰਨ ਦੇ ਨਾਲ-ਨਾਲ ਬਿਨਾਂ ਕਿਸੇ ਦੇਰੀ ਦੇ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ। ਇਸ ਮੁਸ਼ਕਲ ਘੜੀ ਵਿੱਚ ਅੰਨਦਾਤਾ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।

21/10/2026

ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਫੇਲ੍ਹ ਸਾਬਤ ਹੋਈ ਗੁਰੂ ਦੋਖੀ ਦੀ ਸਰਕਾਰ ਆਪਣੀ ਅਸਫ਼ਲਤਾ ਨੂੰ ਛੁਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ-ਦੋਖੀ ਸਰਕਾਰ ਨਸ਼ੇ ਵਿਰੁੱਧ ਲੜਾਈ ਲੜ੍ਹਨ ਵਾਲਾ ਯੋਧੇ ਮਰਹੂਮ ਸ. ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਲਈ ਜ਼ਿੰਮੇਵਾਰ ਨਸ਼ਾ ਮਾਫ਼ੀਆ ਨੂੰ ਫੜਨ ਦੀ ਬਜਾਏ, 'ਆਪ' ਤੱਥਾਂ ਨੂੰ ਦਬਾਉਣ ਅਤੇ ਹਕੀਕਤ ਨੂੰ ਛੁਪਾਉਣ ਲਈ ਨੋਟਿਸ ਭੇਜਣ ਵਿੱਚ ਰੁੱਝੀ ਹੋਈ ਹੈ।

ਇੱਕ ਫੇਲ੍ਹ ਸਰਕਾਰ ਦਾ ਨਲਾਇਕ ਮੁੱਖ ਮੰਤਰੀ, ਜਿਸਦੇ ਰਾਜ ਵਿੱਚ ਅਪਰਾਧੀ ਬੇਖੌਫ਼ ਹੋ ਕੇ ਖ਼ਤਰਨਾਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ-ਆਪਣੀ ਮਾੜੀ ਕਾਰਗੁਜ਼ਾਰੀ ਨੂੰ ਛੁਪਾਉਣ ਲਈ ਸੋਸ਼ਲ ਮੀਡੀਆ 'ਤੇ ਸੈਂਸਰ ਲਗਾਉਂਦਾ ਹੈ! ਅਜਿਹੇ ਅਸਫ਼ਲ ਮੁੱਖ ਮੰਤਰੀ ਗੁਰੂ ਦੋਖੀ ਭਗਵੰਤ ਮਾਨ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ ਨਿਆਂ ਦੀ ਮੰਗ ਕਰਦਾ ਹੈ, ਆਪਣੀਆਂ ਨਾਕਾਮੀਆਂ ਲੁਕਾਉਣ ਦੀ ਥਾਂ ਪੰਜਾਬੀਆਂ ਨੂੰ ਨਿਆਂ ਦਿੱਤਾ ਜਾਵੇ। ਪੰਜਾਬ ਦੀ ਰੂਹ ਨੂੰ ਹਿਲਾ ਦੇਣ ਵਾਲੀਆਂ ਦੁਖਦ ਘਟਨਾਵਾਂ ਤੋਂ ਬਾਅਦ, ਗੁਰੂ-ਦੋਖੀ ਭਗਵੰਤ ਮਾਨ ਨੂੰ ਹੁਣ ਕੋਈ ਹੱਲ ਨਹੀਂ ਲੱਭ ਰਿਹਾ ਹੈ, ਉਹ ਸਿਰਫ਼ ਆਪਣੀ ਇੱਜ਼ਤ ਬਚਾਉਣ ਲਈ ਆਪਣੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਵਿੱਚ ਰੁੱਝਿਆ ਹੋਇਆ ਹੈ।

Address

ਬਾਦਲ ਨਿਵਾਸ ਕਮਰਾ ਪੱਤੀ
Jaito
151202

Telephone

9815628915

Website

Alerts

Be the first to know and let us send you an email when Shiromani Akali Dal Jaito posts news and promotions. Your email address will not be used for any other purpose, and you can unsubscribe at any time.

Shortcuts

Share