Akali Dal 1920

Directions Contact the organization

Akali Dal 1920 Shiromani Akali Dal (1920) is a political party in Punjab led by former Speaker of Punjab Vidhan Sabha, S. Ravi Inder Singh.

*ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਈ ਗਿਰਾਵਟ ਅਤੇ ਗੁਰੂ ਘਰਾਂ ਦੀ ਹੋ ਰਹੀ ਦੁਰਵਰਤੋਂ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਵਿੱਚ ਰੋਸ - ਸ ਕਾਹਨੇਕੇ।**...
08/10/2026

*ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਈ ਗਿਰਾਵਟ ਅਤੇ ਗੁਰੂ ਘਰਾਂ ਦੀ ਹੋ ਰਹੀ ਦੁਰਵਰਤੋਂ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਵਿੱਚ ਰੋਸ - ਸ ਕਾਹਨੇਕੇ।*

*ਗੁਰੂ ਘਰਾਂ ਨੂੰ ਅਜੋਕੇ ਮਹੰਤਾਂ ਤੋਂ ਆਜਾਦ ਕਰਾਉਣ ਲਈ ਸ਼ੁਰੂ ਕੀਤੀ ਗਈ ਸੁਧਾਰ ਲਹਿਰ 2- ਸ ਗਿੱਲਪੱਤੀ।*

ਅੰਮ੍ਰਿਤਸਰ-: 8 ਅਕਤੂਬਰ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜੁਰਗਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਸਥਾਪਿਤ ਕੀਤੀ ਸੀ ਜਿਸ ਦੀ ਵਿਰਾਸਤ 'ਤੇ ਸਿੱਖ ਹਮੇਸ਼ਾਂ ਮਾਣ ਕਰਦੇ ਆਏ ਹਨ। ਪਰ ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਈ ਗਿਰਾਵਟ ਨੇ ਸਾਰੀ ਦੁਨੀਆਂ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸ ਕਾਹਨੇਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਸ਼ੁਰੂ ਕੀਤੇ ਗਏ ਅਰਦਾਸ ਪ੍ਰੋਗਰਾਮ ਤਹਿਤ ਮਾਲਵੇ ਦੇ ਜਿਲਿਆਂ ਬਠਿੰਡਾ ਅਤੇ ਮਾਨਸਾ ਦੇ ਜਥੇ ਨਾਲ ਅੰਮ੍ਰਿਤਸਰ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਮਰਿਆਦਾ ਅਨੁਸਾਰ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਲਈ ਜਿਸ ਤਰਾਂ ਗੁਰੂ ਘਰਾਂ ਦੀਆਂ ਸਰਾਵਾਂ, ਗੁਰੂ ਕੀ ਗੋਲਕ ਦੀ ਮਾਇਆ ਅਤੇ ਕਮੇਟੀ ਪ੍ਰਬੰਧਾਂ ਦੀ ਦੁਰਵਰਤੋਂ ਕੀਤੀ ਗਈ ਹੈ, ਸੰਗਤਾਂ ਉਸ ਸਾਰੀ ਸਾਜਿਸ਼ ਤੋਂ ਬਹੁਤ ਹੀ ਦੁਖੀ ਹਨ। ਸੰਗਤਾਂ ਦੀਆਂ ਅਜਿਹੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਦਾ ਸਿਲਸਿਲਾ ਆਰੰਭ ਕੀਤਾ ਗਿਆ ਹੈ। ਜਿਸਦਾ ਮਕਸਦ ਗੁਰਦੁਆਰਾ ਸੁਧਾਰ ਲਹਿਰ 2 ਤਹਿਤ ਗੁਰੂ ਘਰਾਂ ਨੂੰ ਅਜੋਕੇ ਮਹੰਤਾਂ ਤੋਂ ਆਜਾਦ ਕਰਾਉਣਾ ਹੈ। ਸਾਰੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜਾਦ ਕਰਾਉਣ ਵਾਲੀ ਇਸ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਾਰ ਬਾਰ ਚੈਲੇਂਜ ਕਰਨ ਵਾਲੇ ਇਹਨਾਂ ਗੁਰੂ ਦੋਖੀਆਂ ਤੋਂ ਖਹਿੜਾ ਛੁਡਾਇਆ ਜਾ ਸਕੇ। ਅੱਜ ਦੇ ਇਸ ਜਥੇ ਵਿੱਚ ਉਪਰੋਕਤ ਦੋਹਾਂ ਆਗੂਆਂ ਤੋਂ ਇਲਾਵਾ ਸ ਦੀਵਾਨ ਸਿੰਘ ਡਿੱਖ, ਸ ਸੁਖਵਿੰਦਰ ਸਿੰਘ ਸਰਦੂਲਗੜ੍ਹ, ਸ ਸੁਖਮਨਦੀਪ ਸਿੰਘ ਬਠਿੰਡਾ, ਸ ਮਲਕੀਤ ਸਿੰਘ ਸਮਾਉਂ, ਸ ਅਮਨਦੀਪ ਸਿੰਘ ਭਲਾਈ ਕੇ, ਸ ਸੁਰਜੀਤ ਸਿੰਘ ਬੋਪਾਰਾਏ, ਸ ਭੁਪਿੰਦਰ ਸਿੰਘ ਸੇਮਾ, ਸ ਚਰਨਜੀਤ ਸਿੰਘ ਬਠਿੰਡਾ, ਸ ਅਬਰਿੰਦਰ ਸਿੰਘ ਚਾਹਲ, ਸ ਹਰਜਿੰਦਰ ਸਿੰਘ ਭੰਗੂ ਸਰਦੂਲਗੜ੍ਹ, ਜਥੇਦਾਰ ਪਰਮਜੀਤ ਸਿੰਘ ਸਰਦੂਲਗੜ੍ਹ, ਸ ਸੁਦਾਗਰ ਸਿੰਘ ਰੱਲ੍ਹਾ, ਸ ਸਾਹਿਲ ਸਿੰਘ ਮਾਨਸਾ, ਸ ਸਤਨਾਮ ਸਿੰਘ ਭਲਾਈ ਕੇ, ਸ ਤਰਲੋਚਨ ਸਿੰਘ ਮਾਨਸਾ, ਸ ਹੈਪੀ ਸਿੰਘ ਸਮਾਉਂ ਅਤੇ ਸ ਗੁਰਸੇਵਕ ਸਿੰਘ ਸਮਾਉਂ ਸਮੇਤ ਦੋਹਾਂ ਜਿਲਿਆਂ ਦੇ ਸੈਂਕੜੇ ਵਰਕਰ ਅਤੇ ਆਗੂ ਮੌਜੂਦ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।

*ਤਖਤ ਸਾਹਿਬ ਦੀ ਪਵਿੱਤਰ ਧਰਤੀ 'ਤੇ ਵਾਪਰੇ ਘਿਨਾਉਣੇ ਕਾਂਡ ਲਈ ਜਿੰਮੇਵਾਰ ਲੋਕਾਂ ਨੂੰ ਮਿਲੇ ਮਿਸਾਲੀ ਸਜਾ- ਸ ਹਰਬੰਸ ਸਿੰਘ ਕੰਧੋਲਾ।**ਗੁਰਦੁਆਰਾ ਸ...
07/10/2026

*ਤਖਤ ਸਾਹਿਬ ਦੀ ਪਵਿੱਤਰ ਧਰਤੀ 'ਤੇ ਵਾਪਰੇ ਘਿਨਾਉਣੇ ਕਾਂਡ ਲਈ ਜਿੰਮੇਵਾਰ ਲੋਕਾਂ ਨੂੰ ਮਿਲੇ ਮਿਸਾਲੀ ਸਜਾ- ਸ ਹਰਬੰਸ ਸਿੰਘ ਕੰਧੋਲਾ।*

*ਗੁਰਦੁਆਰਾ ਸੁਧਾਰ ਲਹਿਰ 2 ਤਹਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਗਈ ਅਰਦਾਸ।*

ਸ੍ਰੀ ਅਨੰਦਪੁਰ ਸਾਹਿਬ-: 7 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਸ਼ੁਰੂ ਕੀਤੀ ਗਈ ਗੁਰਦੁਆਰਾ ਸੁਧਾਰ ਲਹਿਰ 2 ਤਹਿਤ ਜੋ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਨ ਦਾ ਸਿਲਸਿਲਾ ਆਰੰਭ ਕੀਤਾ ਸੀ, ਉਸ ਮੁਤਾਬਕ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿੱਚ ਅਰਦਾਸ ਕੀਤੀ ਗਈ। ਕਿਉਂਕਿ ਇਹ ਘਿਨਾਉਣਾ ਕਾਂਡ ਇਸੇ ਪਵਿੱਤਰ ਅਸਥਾਨ 'ਤੇ ਵਾਪਰਿਆ ਸੀ। ਜਿਲ੍ਹਾ ਰੋਪੜ ਦੇ ਪ੍ਰਧਾਨ ਸ ਗੁਰਮੀਤ ਸਿੰਘ ਮਕੜੌਨਾ ਅਤੇ ਮੁਹਾਲੀ ਦੇ ਪ੍ਰਧਾਨ ਸ ਜੋਰਾ ਸਿੰਘ ਚੱਪੜਚਿੜੀ ਦੀ ਅਗਵਾਈ ਹੇਠ ਵੱਡਾ ਜਥਾ ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ। ਇਸ ਜਥੇ ਵਿੱਚ ਸ਼ਾਮਲ ਪਾਰਟੀ ਦੇ ਜਨਰਲ ਸਕੱਤਰ ਸ ਹਰਬੰਸ ਸਿੰਘ ਕੰਧੋਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਕ ਬਹੁਤ ਹੀ ਘਿਨਾਉਣੀ ਸਾਜਿਸ਼ ਰਚੀ ਗਈ ਜਿਸ ਦਾ ਮਕਸਦ ਦੋ ਦਸੰਬਰ ਦੇ ਹੁਕਮਨਾਮਿਆ ਵਿੱਚ ਸ਼ਾਮਲ ਸਿੰਘ ਸਹਿਬਾਨ ਦੀ ਕਿਰਦਾਰਕੁਸ਼ੀ ਕਰਨਾ ਸੀ। ਇਹ ਇਕ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਅਤੇ ਆਜਾਦ ਹਸਤੀ ਤੇ ਹਮਲਾ ਸੀ ਜਿਸ ਦੇ ਦੋਸ਼ੀਆਂ ਨੂੰ ਨੰਗਾ ਕਰਕੇ ਮਿਸਾਲੀ ਸਜਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਮੁੜ ਕੇ ਕੋਈ ਛੋਟੀ ਸੋਚ ਵਾਲਾ ਸਨਕੀ ਆਦਮੀ ਅਜਿਹੀ ਜੁਰਅਤ ਨਾ ਕਰ ਸਕੇ। ਸ ਕੰਧੋਲਾ ਨੇ ਦੱਸਿਆ ਕਿ ਅਸੀਂ ਗੁਰੂ ਪਾਤਸ਼ਾਹ ਅੱਗੇ ਵੀ ਇਹੋ ਅਰਦਾਸ ਕੀਤੀ ਹੈ ਕਿ ਹੇ ਸੱਚੇ ਪਾਤਸ਼ਾਹ! ਰਾਜਨੀਤਿਕ ਲਾਹਾ ਲੈਣ ਵਾਸਤੇ ਤੇਰੇ ਤਖਤਾਂ ਦੀ ਸ਼ਾਨ ਰੋਲਣ ਵਾਲਿਆਂ ਦਾ ਮੂੰਹ ਦੋਹੀਂ ਜਹਾਨੀ ਕਾਲਾ ਹੋਵੇ। ਸਾਨੂੰ ਪੂਰੀ ਉਮੀਦ ਹੈ ਕਿ ਬਾਜਾਂ ਵਾਲੇ ਸਤਿਗੁਰੂ ਆਪਣੇ ਪੰਥ ਦੀ ਅਰਦਾਸ ਜਰੂਰ ਸੁਣਨਗੇ। ਸ ਕੰਧੋਲਾ ਨੇ ਸਰਕਾਰੀ ਧਿਰ ਉੱਤੇ ਵੀ ਦੋਸ਼ ਲਾਇਆ ਕਿ ਉਹਨਾਂ ਦਾ ਬੁਲਾਰਾ ਨਿੱਤ ਦਿਨ ਪ੍ਰੈੱਸ ਵਿੱਚ ਆਣ ਕੇ ਸਿਰਫ ਸਵਾਦ ਲੈਣ ਲਈ ਇਲਜ਼ਾਮ ਦਰਾਜੀ ਕਰ ਰਿਹਾ ਹੈ। ਜਦਕਿ ਸਾਡੀ ਪਾਰਟੀ ਦੇ ਆਗੂ ਮੁੱਖ ਮੰਤਰੀ, ਗਵਰਨਰ ਅਤੇ ਡੀ ਜੀ ਪੀ ਨੂੰ ਮਿਲ ਕੇ ਸਿੱਟ ਰਾਹੀਂ ਨਿਰਪੱਖ ਜਾਂਚ ਬਾਰੇ ਕਹਿ ਚੁੱਕੇ ਹਨ ਜਿਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਇਸ ਜਥੇ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਵਾਲੇ ਉਪਰੋਕਤ ਆਗੂਆਂ ਤੋਂ ਇਲਾਵਾ ਸ ਪ੍ਰੀਤਮ ਸਿੰਘ ਸਲੋਮਾਜਰਾ, ਸ ਅਮਰਜੀਤ ਸਿੰਘ ਢਿੱਲੋਂ, ਸ ਤੇਜਪਾਲ ਸਿੰਘ ਸਿੱਧੂ, ਜਥੇਦਾਰ ਨਿਰਭੈ ਸਿੰਘ ਚਮਕੌਰ ਸਾਹਿਬ, ਬਾਬਾ ਹਰਦੀਪ ਸਿੰਘ ਰੋਪੜ, ਸ ਸੁਖਵਿੰਦਰ ਸਿੰਘ ਮੁੰਡੀਆ, ਸ ਜਗਵਿੰਦਰ ਸਿੰਘ ਜੱਗੀ ਪ੍ਰਧਾਨ ਯੂਥ ਵਿੰਗ ਰੋਪੜ, ਸ ਹਰਜਿੰਦਰ ਸਿੰਘ ਰੰਗੀਆਂ, ਪ੍ਰਿੰਸੀਪਲ ਮੋਹਣ ਸਿੰਘ, ਸ ਰਜਿੰਦਰ ਸਿੰਘ ਦੁੱਗਰੀ, ਪ੍ਰਿੰਸੀਪਲ ਜਗਦੀਪ ਸਿੰਘ ਮਾਵੀ, ਸ ਭਾਗ ਸਿੰਘ SC ਵਿੰਗ ਮੋਹਾਲੀ, ਸ ਕੁਲਵੰਤ ਸਿੰਘ ਭੁਰੜੇ, ਸ ਸ਼ੇਰ ਸਿੰਘ ਸੰਧੂ ਮੋਰਿੰਡਾ, ਸ ਗੁਰਦਰਸ਼ਨ ਸਿੰਘ ਅਰਨੋਲੀ, ਸ ਮਲਕੀਤ ਸਿੰਘ ਛੱਜਾ, ਸ ਹਰਜਿੰਦਰ ਸਿੰਘ ਕੁਲਗਰਾਂ, ਮਾਸਟਰ ਜਗਮੋਹਣ ਸਿੰਘ ਨੁਰਪੁਰ ਬੇਦੀ, ਸ ਗੁਰਬਖਸ ਸਿੰਘ ਭੁੱਲਰ, ਸ ਪਰਵਿੰਦਰਪਾਲ ਸਿੰਘ ਢੋਲਣਮਾਜਰਾ, ਸ ਗੁਰਚਰਨ ਸਿੰਘ ਮੁੰਡੀਆ, ਸ ਗੁਰਦੇਵ ਸਿੰਘ ਸਰਪੰਚ ਦੁੱਮਣਾ, ਸ ਸੁਰਿੰਦਰ ਸਿੰਘ ਮੋਰਿੰਡਾ, ਸ ਹਰਜਿੰਦਰ ਸਿੰਘ ਦੁੱਮਣਾ, ਸ ਹਰਜਿੰਦਰ ਸਿੰਘ ਮੋਰਿੰਡਾ, ਸ ਸੇਵਾ ਸਿੰਘ ਮੁੰਡੀਆ, ਸ ਪਰਮਿੰਦਰ ਸਿੰਘ ਭਿਊਰਾ, ਠੇਕੇਦਾਰ ਜਗਤਾਰ ਸਿੰਘ ਸੁਰਤਾਪੁਰ, ਸ ਸੋਹਣ ਸਿੰਘ ਦੁੱਮਣਾ, ਸ ਭਜਨ ਸਿੰਘ ਸ਼ੇਰਗਿੱਲ, ਸ ਜਗਜੀਤ ਸਿੰਘ ਗਿੱਲ, ਸ ਹਰਨਾਮ ਸਿੰਘ ਕੀੜੀ, ਸ ਭੁਪਿੰਦਰ ਸਿੰਘ ਬਜਰੂੜ ਸਮੇਤ ਭਾਰੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ ਜੋ ਇਸ ਜਥੇ ਵਿੱਚ ਸ਼ਾਮਲ ਸਨ।

ਸ. ਸੰਮੇਵਾਲੀ ਦੀਆਂ ਨਿਭਾਈਆਂ ਸੇਵਾਵਾਂ ਅਤੇ ਪੰਥਪ੍ਰਸਤੀ ਕਾਰਨ ਉਹਨਾਂ ਦੀ ਨਿਯੁੱਕਤੀ ਕੀਤੀ ਗਈ   - ਸ. ਰਜਿੰਦਰ ਸਿੰਘ ਰਾਜਾ
07/10/2026

ਸ. ਸੰਮੇਵਾਲੀ ਦੀਆਂ ਨਿਭਾਈਆਂ ਸੇਵਾਵਾਂ ਅਤੇ ਪੰਥਪ੍ਰਸਤੀ ਕਾਰਨ ਉਹਨਾਂ ਦੀ ਨਿਯੁੱਕਤੀ ਕੀਤੀ ਗਈ - ਸ. ਰਜਿੰਦਰ ਸਿੰਘ ਰਾਜਾ

ਆਨੰਦਪੁਰ ਸਾਹਿਬ ਵਿੱਚ ਹੋਇਆ ਕਾਰਾ ਦੋ ਦਸੰਬਰ ਦੀ ਕਾਰਵਾਈ ਵਿਚ ਸ਼ਾਮਲ ਸਿੰਘ ਸਹਿਬਾਨ ਨੂੰ ਬਦਨਾਮ ਕਰਨ ਦੀ ਵਿਆਪਕ ਸਾਜਿਸ਼ ਸੀ   -ਸ. ਤਲਵੰਡੀ।
07/10/2026

ਆਨੰਦਪੁਰ ਸਾਹਿਬ ਵਿੱਚ ਹੋਇਆ ਕਾਰਾ ਦੋ ਦਸੰਬਰ ਦੀ ਕਾਰਵਾਈ ਵਿਚ ਸ਼ਾਮਲ ਸਿੰਘ ਸਹਿਬਾਨ ਨੂੰ ਬਦਨਾਮ ਕਰਨ ਦੀ ਵਿਆਪਕ ਸਾਜਿਸ਼ ਸੀ -ਸ. ਤਲਵੰਡੀ।

ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ 'ਤੇ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਕਿਨਾਰਾਕਸ਼ੀ ਤੋਂ ਇਲਾਵਾ ਸ ਧਾਮੀ ਮੁਕਤਸਰ ਸਾਹਿਬ ਦੀ ਉਸ ਕਾਨਫਰੰਸ ਵਿੱਚ...
07/10/2026

ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ 'ਤੇ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਕਿਨਾਰਾਕਸ਼ੀ ਤੋਂ ਇਲਾਵਾ ਸ ਧਾਮੀ ਮੁਕਤਸਰ ਸਾਹਿਬ ਦੀ ਉਸ ਕਾਨਫਰੰਸ ਵਿੱਚ ਵੀ ਸ਼ਾਮਿਲ ਸੀ ਜਿੱਥੇ ਸੁਖਬੀਰ ਬਾਦਲ ਹੁਕਮਨਾਮਿਆ ਤੋਂ ਮੁਨਕਰ ਹੋਇਆ ਸੀ - ਸ. ਗੁਰਪ੍ਰਤਾਪ ਸਿੰਘ ਵਡਾਲਾ

ਗਿਆਨੀ ਹਰਪ੍ਰੀਤ ਸਿੰਘ ਖਿਲਾਫ ਰਚੀ ਗਈ ਸਾਜਿਸ਼ ਵਿੱਚ ਸ ਹਰਜਿੰਦਰ ਸਿੰਘ ਧਾਮੀ ਦੀ ਰਜਾਮੰਦੀ ਸਾਫ ਨਜ਼ਰ ਆਉਂਦੀ ਹੈ   - ਸ. ਮੀਰਾਂਕੋਟ।
07/10/2026

ਗਿਆਨੀ ਹਰਪ੍ਰੀਤ ਸਿੰਘ ਖਿਲਾਫ ਰਚੀ ਗਈ ਸਾਜਿਸ਼ ਵਿੱਚ ਸ ਹਰਜਿੰਦਰ ਸਿੰਘ ਧਾਮੀ ਦੀ ਰਜਾਮੰਦੀ ਸਾਫ ਨਜ਼ਰ ਆਉਂਦੀ ਹੈ - ਸ. ਮੀਰਾਂਕੋਟ।

ਬੰਦੀ ਸਿੰਘ ਰਿਹਾਈ ਮੋਰਚੇ ਵਿੱਚ ਜਾਣ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਦਫ਼ਤਰ ਫਤਿਹਗੜ੍ਹ ਸਾਹਿਬ ਪਹੁੰਚੇ। ਜਿਲ੍ਹਾ...
02/10/2026

ਬੰਦੀ ਸਿੰਘ ਰਿਹਾਈ ਮੋਰਚੇ ਵਿੱਚ ਜਾਣ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਦਫ਼ਤਰ ਫਤਿਹਗੜ੍ਹ ਸਾਹਿਬ ਪਹੁੰਚੇ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਗੂਆਂ ਨੇ ਢੀਂਡਸਾ ਸਾਹਿਬ ਦਾ ਸਿਰੋਪਾਓ ਦੇ ਕੇ ਸਵਾਗਤ ਕੀਤਾ। ਇਸ ਮੌਕੇ ਤਜਿੰਦਰ ਸਿੰਘ ਪੰਨੂ ਮੀਡੀਆ ਇੰਚਾਰਜ ਮਾਸਟਰ ਚਰਨਜੀਤ ਸਿੰਘ ਖਾਲਸਾਪੁਰ, ਹਰਵੇਲ ਸਿੰਘ ਮਾਧੋਪੁਰ, ਅਮਰਜੀਤ ਸਿੰਘ ਸਾਬਕਾ ਮੈਨੇਜਰ ਫਤਿਹਗੜ੍ਹ ਸਾਹਿਬ, ਹਰੀ ਸਿੰਘ ਚਮਕ, ਜਗਦੀਸ਼ ਸਿੰਘ ਰਾਣਾ, ਜਗਜੀਤ ਸਿੰਘ ਮੋਹਾਲੀ l, ਮਾਸਟਰ ਜਗਦੀਸ਼ ਸਿੰਘ, ਮਾਸਟਰ ਨਿਰਮਲ ਸਿੰਘ ਸ਼ਾਦੀਪੁਰ, ਜਸਵੀਰ ਸਿੰਘ ਸ਼ਹੀਦਗੜ੍ਹ
ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੌਮੀ ਇਨਸਾਫ਼ ਮੋਰਚੇ ਵੱਲੋਂ ਕੱਢੇ ਜਾ ਰਹੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। - ਸ ਗੁਰਜੀਤ ਸਿੰਘ ਤਲਵੰਡੀ

✌️ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਅਤੇ  ਸਮੂਹ ਪੰਥਿਕ ਧਿਰਾ ਵਲੋ ਅਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋ ਦਮਦਮਾਂ ਸਾਹਿਬ ਤੱਕ ਦੋ ਦਿਨ...
02/10/2026

✌️ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਅਤੇ ਸਮੂਹ ਪੰਥਿਕ ਧਿਰਾ ਵਲੋ ਅਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋ ਦਮਦਮਾਂ ਸਾਹਿਬ ਤੱਕ ਦੋ ਦਿਨਾ ਨਗਰ ਕੀਰਤਨ ਦੀ ਆਰੰਭਤਾ ਹੋਈ ।
✌️ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਚ ਨਗਰ ਕੀਰਤਨ ਸਜਾਇਆ ਗਿਆ
✌️ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਿਰਦੇਸ਼ਾਂ ਤੇ ਪਾਰਟੀ ਦੇ ਸੀਨੀਅਰ ਆਗੂ ਸ ਪਰਮਿੰਦਰ ਸਿੰਘ ਢੀਂਡਸਾ ਸ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ ਗੁਰਜੀਤ ਸਿੰਘ ਤਲਵੰਡੀ ਹਰਵੇਲ ਸਿੰਘ ਮਾਧੋਪੁਰ ਰਣਧੀਰ ਸਿੰਘ ਰੱਖੜਾ ਮਨਦੀਪ ਸਿੰਘ ਤਰਖਾਣਮਾਜਰਾ ਜਸਵੰਤ ਸਿੰਘ ਪੁੜੈਣ ਭੁਪਿੰਦਰ ਸਿੰਘ ਸੇਖੂਪੁਰ ਰਵਿੰਦਰ ਸਿੰਘ ਸ਼ਾਹਪੁਰ ਤਜਿੰਦਰ ਸਿੰਘ ਪਨੂੰ ਅਵਤਾਰ ਸਿੰਘ ਕਲੇਰ ਬਲਤੇਜ ਸਿੰਘ ਅਮਲੋਹ ਰਣਬੀਰ ਸਿੰਘ ਪੂਨੀਆ ਚਰਨਜੀਤ ਸਿੰਘ ਮਾਵੀ ਅਕਾਸ਼ਦੀਪ ਸਿੰਘ ਨੌਰੰਗਵਾਲ ਦਰਬਾਰਾ ਸਿੰਘ ਰੰਧਾਵਾ ਜੱਸਾ ਸਿੰਘ ਆਹਲੂਵਾਲੀਆ ਹਰਬੰਸ ਸਿੰਘ ਕੰਧੋਲਾ ਗੁਰਮੀਤ ਸਿੰਘ ਮਕਰੋਨਾਂ ਜਗਦੀਪ ਸਿੰਘ ਸਿਰਥਲਾ ਤਿਰਲੋਚਨ ਸ ਤੋਚੀ ਮਾਸਟਰ ਚਰਨਜੀਤ ਸਿੰਘ ਆਦਿ ਨੇ ਹਾਜ਼ਰੀ ਭਰੀ
✌️ਜਿਸ ਤਰਾਂ ਅੱਜ ਸਮੁੱਚਾ ਪੰਥ ਇੱਕਮੁੱਠ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਂਮੀ ਇਨਸਾਫ ਮੋਰਚਾ ਦੀ ਅਗਵਾਈ ਵਿੱਚ ਇਕੱਤਰ ਹੋਇਆ ਲੱਗਦਾ ਗੁਰੂ ਸਾਹਿਬ ਪੰਥ ਦੀ ਬਹੁੜੀ ਕਰਨਗੇ ।
✌️ਦੇਸ਼ ਅਤੇ ਸੂਬੇ ਦੀਆ ਸਰਕਾਰਾਂ ਤੇ ਦਬਾਅ ਬਣਾਉਣ ਲਈ ਇਸ ਤਰਾਂ ਪੰਥਕ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ।
media

ਐੱਸ.ਜੀ.ਪੀ.ਸੀ ਦਾ ਕੰਮਜ਼ੋਰ ਪ੍ਰਧਾਨ ਸੀ.ਬੀ.ਆਈ ਦੀ ਜਾਂਚ ਰਾਹੀਂ ਖੁਦ ਹੀ ਸੰਸਥਾ ਵਿੱਚ ਸਰਕਾਰੀ ਦਖਲ ਨੂੰ ਸੱਦਾ ਦਾ ਰਿਹੈ- ਸ ਧਾਂਦਰਾ, ਸ ਕੰਧੋਲਾ।ਚ...
01/10/2026

ਐੱਸ.ਜੀ.ਪੀ.ਸੀ ਦਾ ਕੰਮਜ਼ੋਰ ਪ੍ਰਧਾਨ ਸੀ.ਬੀ.ਆਈ ਦੀ ਜਾਂਚ ਰਾਹੀਂ ਖੁਦ ਹੀ ਸੰਸਥਾ ਵਿੱਚ ਸਰਕਾਰੀ ਦਖਲ ਨੂੰ ਸੱਦਾ ਦਾ ਰਿਹੈ- ਸ ਧਾਂਦਰਾ, ਸ ਕੰਧੋਲਾ।

ਚੰਡੀਗੜ੍ਹ-: 1 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਆਗੂਆਂ ਸ ਭਰਪੂਰ ਸਿੰਘ ਧਾਂਦਰਾ ਅਤੇ ਸ ਹਰਬੰਸ ਸਿੰਘ ਕੰਧੋਲਾ ਨੇ ਇਕ ਸਾਂਝੇ ਬਿਆਨ ਰਾਹੀਂ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਜ਼ੋਰ ਪ੍ਰਧਾਨ ਆਪਣੀ ਕੰਮਜ਼ੋਰੀ ਛੁਪਾਉਣ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਏ ਸੋਸ਼ਣ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਜਦੋਂ 328 ਸਰੂਪਾਂ ਵਿੱਚ ਹੋਈ ਘਪਲੇਬਾਜ਼ੀ ਲਈ ਸੰਗਤਾਂ ਦੀ ਮੰਗ 'ਤੇ ਐਫ ਆਈ ਆਰ ਦਰਜ ਕਰਕੇ ਸਰਕਾਰ ਨੇ ਜਾਂਚ ਸ਼ੁਰੂ ਕੀਤੀ ਸੀ ਤਾਂ ਇਸੇ ਪ੍ਰਧਾਨ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਰਕਾਰ ਨਾਲ ਟਕਰਾਅ ਵਿੱਚ ਪਾਉਣ ਲਈ ਇਹ ਆਦੇਸ਼ ਜਾਰੀ ਕਰਵਾ ਲਿਆ ਸੀ ਕਿ ਸਰਕਾਰ ਨਾਲ ਸਹਿਯੋਗ ਨਾ ਕੀਤਾ ਜਾਵੇ। ਫਿਰ ਹੁਣ ਉਹ ਕਿਸ ਮੂੰਹ ਨਾਲ ਇਹ ਮੰਗ ਕਰ ਰਹੇ ਹਨ ਕਿ ਆਨੰਦਪੁਰ ਸਾਹਿਬ ਵਿੱਚ ਵਾਪਰੇ ਘਟਨਾਕ੍ਰਮ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ? ਕੀ ਗੁਰਦੁਆਰਾ ਪ੍ਰਬੰਧ ਵਿੱਚ ਇਹ ਸਰਕਾਰ ਦੀ ਦਖਲ ਅੰਦਾਜੀ ਨਹੀਂ ਹੋਵੇਗੀ? ਸ਼ਾਇਦ ਪ੍ਰਧਾਨ ਜੀ 2015 ਵਿੱਚ ਬਾਦਲ ਸਰਕਾਰ ਦੇ ਬੇਅਦਬੀ ਮਾਮਲੇ ਵਿੱਚ ਲਏ ਫੈਸਲੇ ਤੋਂ ਪ੍ਰਭਾਵਿਤ ਹੋ ਕੇ ਇਹ ਮੰਗ ਕਰ ਰਹੇ ਹਨ ਕਿਉਂਕਿ ਉਦੋਂ ਮਾਮਲਾ ਸੀ ਬੀ ਆਈ ਨੂੰ ਸੌਂਪ ਦਿੱਤਾ ਗਿਆ ਸੀ ਜਿਸ ਨੇ ਕੋਈ ਸਬੂਤ ਨਾ ਹੋਣ ਬਾਰੇ ਕਹਿ ਕੇ ਅਦਾਲਤ ਵਿੱਚ ਕਲੋਜਰ ਰਿਪੋਰਟ ਦੇ ਦਿੱਤੀ ਸੀ।
ਦੋਹਾਂ ਆਗੂਆਂ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਇਸ ਕੇਸ ਵਿੱਚ ਛੁਪੀ ਹੋਈ ਕਿਹੜੀ ਗੱਲ ਹੈ ਜਿਸ ਬਾਰੇ ਸੀਬੀਆਈ ਦੀ ਜਾਂਚ ਲੋੜੀਂਦੀ ਹੈ। ਸਾਰਾ ਕੁਝ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਗੁਰੂ ਘਰ ਦੇ ਪ੍ਰਬੰਧਕ ਸਾਜਿਸ਼ੀ ਬਣਕੇ ਅਤਿ ਘਟੀਆ ਕਿਰਦਾਰ ਨਿਭਾਅ ਰਹੇ ਸਨ। ਜੇ ਪ੍ਰਧਾਨ ਜੀ ਵਾਕਈ ਸੁਹਿਰਦਤਾ ਨਾਲ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਹਨ ਤਾਂ ਬੀਬੀ ਕਿਰਨਜੋਤ ਕੌਰ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਬਣਾਵੇ ਜੋ ਦੋ ਦਿਨ ਵਿੱਚ ਜਾਂਚ ਕਰੇ ਕਿ ਜਿਸ ਬੀਬੀ ਦੇ ਮਾੜੇ ਕਿਰਦਾਰ ਬਾਰੇ ਸਾਰਾ ਬਾਦਲ ਦਲ ਸਬੂਤ ਦੇ ਰਿਹਾ ਹੈ, ਉਸਨੂੰ ਵੀ ਆਈ ਪੀ ਸਰਾਂ ਵਿੱਚ ਕਮਰਾ, ਡਰਾਈਵਰ ਸਮੇਤ ਗੱਡੀ ਅਤੇ ਧਰਮ ਪ੍ਰਚਾਰ ਫੰਡ ਚੋਂ ਪੈਸਾ ਕਿਉਂ ਦਿੱਤਾ ਗਿਆ? ਇਹ ਸੱਚ ਲੱਭਣਾ ਕਿੰਨਾ ਕੁ ਮੁਸ਼ਕਿਲ ਹੈ ਜਿਸ ਬਾਰੇ ਪ੍ਰਧਾਨ ਜੀ ਖੁਦ ਵੀ ਚੰਗੀ ਤਰਾਂ ਜਾਣਦੇ ਹਨ। ਕਿਉਂਕਿ ਇਕ ਲੱਖ ਦੀ ਰਕਮ ਉਹਨਾਂ ਦੀ ਮਨਜੂਰੀ ਤੋਂ ਬਿਨਾ ਦਿੱਤੀ ਹੀ ਨਹੀਂ ਜਾ ਸਕਦੀ। ਏਸੇ ਕਰਕੇ ਉਹਨਾਂ ਨੇ ਵਿਰੋਧੀ ਧਿਰ ਦੇ ਮੈਂਬਰਾਂ ਉਤੇ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪਾਬੰਦੀ ਲਗਵਾ ਕੇ ਐਗਜੈਕਟਿਵ ਦੀ ਮੀਟਿੰਗ ਤੋਂ ਬਾਹਰ ਕੱਢ ਦਿੱਤਾ ਕਿ ਕੋਈ ਸਵਾਲ ਵੀ ਨਾ ਪੁੱਛ ਸਕੇ। ਦੋਹਾਂ ਆਗੂਆਂ ਨੇ ਸਲਾਹ ਦੇਂਦਿਆਂ ਕਿਹਾ ਕਿ ਧਾਮੀ ਸਾਬ! ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ, ਇਸ ਵੱਡੇ ਘੱਗਰ ਨੂੰ ਤੁਸੀਂ ਰਫੂ ਨਹੀਂ ਕਰ ਸਕਦੇ। ਇਸ ਲਈ ਅਸਤੀਫਾ ਦੇ ਕੇ ਉਸੇ ਤਰਾਂ ਘਰ ਨੂੰ ਚਲੇ ਜਾਓ ਜਿਵੇਂ ਤੁਸੀਂ ਭਰਤੀ ਕਮੇਟੀ ਨੂੰ ਖੁਰਦ ਬੁਰਦ ਕਰਨ ਲਈ ਕੀਤਾ ਸੀ। ਕਿਉਂਕਿ ਤੁਹਾਡੇ ਮਕਾਰਪੁਣੇ ਨੂੰ ਸਮਝਣ ਵਾਲੀਆਂ ਸੰਗਤਾਂ ਤੁਹਾਡੇ ਘਰ ਤੱਕ ਪਹੁੰਚ ਗਈਆਂ ਹਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Daily Post Punjabi PTC News Daily Ajit JagBani Rozana Spokesman

ਨਸ਼ੇ ਦੇ ਮਾਮਲੇ ਵਿੱਚ ਪੰਜਾਬ ਨੂੰ ਫੁੱਟਬਾਲ ਸਮਝ ਕੇ ਕਦੇ ਕੇਂਦਰ ਅਤੇ ਕਦੇ ਪੰਜਾਬ ਸਰਕਾਰ ਇੱਕ ਦੂਜੇ ਤੇ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ   - ਰ...
01/10/2026

ਨਸ਼ੇ ਦੇ ਮਾਮਲੇ ਵਿੱਚ ਪੰਜਾਬ ਨੂੰ ਫੁੱਟਬਾਲ ਸਮਝ ਕੇ ਕਦੇ ਕੇਂਦਰ ਅਤੇ ਕਦੇ ਪੰਜਾਬ ਸਰਕਾਰ ਇੱਕ ਦੂਜੇ ਤੇ ਗੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ - ਰਵੀ ਇੰਦਰ ਸਿੰਘ

Address

Sector 10
Kharar
140301

Website

Alerts

Be the first to know and let us send you an email when Akali Dal 1920 posts news and promotions. Your email address will not be used for any other purpose, and you can unsubscribe at any time.

Contact The Organization

Send a message to Akali Dal 1920:

Shortcuts

Share