02/12/2023
ਮਿਤੀ 28-11-2023
ਵਣ ਰੇਂਜ ਵਿਸਥਾਰ ਲੁਧਿਆਣਾ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਕੁਦਰਤ ਜਾਗਰੂਕਤਾ ਕੈਂਪ ਲਗਾਇਆ ਗਿਆ।
ਅਜੋਕੇ ਸਮੇਂ ਦੌਰਾਨ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਮਾਡਰਨ ਜ਼ਿੰਦਗੀ ਵੱਲ ਆਕਰਸ਼ਿਤ ਹੋ ਕੇ ਕੁਦਰਤ ਅਤੇ ਕੁਦਰਤੀ ਸੋਮਿਆਂ ਦੇ ਮਹੱਤਵ ਨੂੰ ਸਮਝਣ ਵਿੱਚ ਵਿਸਰ ਰਹੀ ਹੈ। ਉਥੇ ਸਾਡੇ ਸਕੂਲਾਂ ਦੇ ਵਿਦਿਆਰਥੀਆਂ ਭਾਵ ਭਵਿੱਖ ਦੇ ਨਾਗਰਿਕਾਂ ਨੂੰ ਕੁਦਰਤ ਅਤੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਸ੍ਰੀ ਸਤੇਂਦਰ ਕੁਮਾਰ ਸਾਗਰ, ਵਣ ਪਾਲ, ਵਿਸਥਾਰ ਸਰਕਲ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਰੇਂਜ ਲੁਧਿਆਣਾ ਵੱਲੋਂ 'ਨੇਚਰ ਅਵੇਅਰਨੇਸ ਕੈਂਪ' ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਵਣ ਮੰਡਲ ਅਫ਼ਸਰ ਵਿਸਥਾਰ ਮੰਡਲ ਪਟਿਆਲਾ ਮੈਡਮ ਵਿੱਦਿਆਸਾਗਰੀ ਜੀ ਦੀ ਅਗਵਾਈ ਅਤੇ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਪਿੰਡ ਭੰਗਲਾਂ ਵਿਖੇ ਵਿਰਾਸਤੀ ਜੰਗਲ, ਸਰਕਾਰੀ ਜੰਗਲਾਤ ਨਰਸਰੀ ਗੜ੍ਹੀ, ਡੀਅਰ ਪਾਰਕ ਨੀਲੋਂ ਆਦਿ ਥਾਵਾਂ ਦਾ ਟੂਰ ਕਰਵਾਇਆ ਗਿਆ। ਇਸ ਮੌਕੇ ਵਣ ਰੇਂਜ ਅਫ਼ਸਰ ਵਿਸਥਾਰ ਰੇਂਜ ਲੁਧਿਆਣਾ ਸ੍ਰ. ਸਮਿੰਦਰ ਸਿੰਘ ਅਤੇ ਫੀਲਡ ਸਟਾਫ ਵੱਲੋਂ ਬੱਚਿਆਂ ਨੂੰ ਜੰਗਲਾਂ, ਜੰਗਲੀ ਜੀਵਾਂ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਪੰਜਾਬ ਦੇ ਵਿਰਾਸਤੀ ਰੁੱਖਾਂ ਅਤੇ ਜੰਗਲਾਤ ਨਰਸਰੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ। ਨੇਚਰ ਅਵੇਅਰਨੇਸ ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ, ਸਰਕਾਰੀ ਹਾਈ ਸਕੂਲ ਚੀਮਾ ਅਤੇ ਦਸ਼ਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ ਲਗਭਗ 130 ਬੱਚਿਆਂ ਅਤੇ 10 ਅਧਿਆਪਕਾਂ ਨੇ ਭਾਗ ਲਿਆ।
ਕੈਂਪ ਦੌਰਾਨ ਸ੍ਰੀ ਨਿਖਿਲ ਸੈਂਗਰ ਅਤੇ ਮਨਿਕ ਕਪੂਰ ਵੱਲੋਂ ਮਨੁੱਖ ਅਤੇ ਜੰਗਲੀ ਜੀਵਾਂ ਦੇ ਟਕਰਾਵ ਖਾਸ ਕਰਕੇ ਸੱਪਾਂ ਸਬੰਧੀ ਲੈਕਚਰ ਅਤੇ ਡੈਮੋ ਦਿੱਤਾ ਗਿਆ । ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਸ੍ਰ ਗੁਰਦੀਪ ਸਿੰਘ ਬੀ.ਈ.ਈ. ਦੀ ਅਗਵਾਈ ਵਿੱਚ ਬੱਚਿਆਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਹਾਜ਼ਰੀਨ ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਕੈਂਪ ਦੌਰਾਨ ਸ੍ਰ. ਜਗਤਾਰ ਸਿੰਘ ਦਿਆਲਪੁਰਾ, ਵਿਧਾਇਕ ਹਲਕਾ ਸਮਰਾਲਾ ਜੀ ਵੱਲੋਂ ਉਹਨਾਂ ਦੇ ਪੀ.ਏ. ਨਵਜੀਤ ਸਿੰਘ ਉਟਾਲਾਂ, ਸ੍ਰ ਮੇਜਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਤੇਜਿੰਦਰ ਸਿੰਘ ਗਰੇਵਾਲ ਬਲਾਕ ਪ੍ਰਧਾਨ, ਮਨਦੀਪ ਸਿੰਘ ਬਗਲੀ ਬਲਾਕ ਪ੍ਰਧਾਨ ਜੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਨੇਚਰ ਅਵੇਅਰਨੇਸ ਕੈਂਪ ਵਿੱਚ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਕੁਦਰਤ ਦੀ ਸੰਭਾਲ ਸਬੰਧੀ ਪੋਸਟਰ ਮੇਕਿੰਗ, ਕਵਿਤਾਵਾਂ, ਸਕਿੱਟ ਅਤੇ ਕੋਰਿਓਗ੍ਰਾਫੀ ਰਾਹੀਂ ਸਭ ਨੂੰ ਇੱਕ ਚੰਗਾ ਸੁਨੇਹਾ ਦਿੰਦਿਆਂ ਆਕਰਸ਼ਿਤ ਕੀਤਾ। ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਵਣ ਵਿਭਾਗ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਬੱਚਿਆਂ ਨੂੰ ਟੀ ਸ਼ਰਟਾਂ ਅਤੇ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ। ਜ਼ਿਕਰਯੋਗ ਹੈ ਕਿ ਕੈਂਪ ਦੌਰਾਨ ਬੱਚਿਆਂ ਲਈ ਆਵਾਜਾਈ, ਨਾਸ਼ਤਾ,ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤਾ ਗਿਆ।
ਇਸ ਜਾਗਰੂਕਤਾ ਕੈਂਪ ਦੌਰਾਨ ਡਾ. ਚਰਨਜੀਤ ਸਿੰਘ ਜਲਾਜਣ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ ਅਤੇ ਸ੍ਰੀ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਹਾਕੀ ਕਲੱਬ ਸਮਰਾਲਾ ਜੀ ਨੇ ਵੀ ਬੱਚਿਆਂ ਨੂੰ ਪੇ੍ਰਨਾਦਾਇਕ ਲੈਕਚਰ ਰਾਹੀਂ ਸੰਬੋਧਨ ਕੀਤਾ। ਇਸ ਮੌਕੇ ਵਣ ਰੇਂਜ ਇੰਚਾਰਜ ਵਿਸਥਾਰ ਰੇਂਜ ਐੱਸ.ਏ.ਐੱਸ. ਨਗਰ ਸ੍ਰ. ਬਲਿਹਾਰ ਸਿੰਘ, ਵਣ ਬਲਾਕ ਅਫ਼ਸਰ ਸ਼ੀ੍ਮਤੀ ਪਰਨੀਤ ਕੌਰ, ਵਣ ਬੀਟ ਇੰਚਾਰਜ ਜਸਪ੍ਰੀਤ ਸਿੰਘ, ਕੁਲਦੀਪ ਸਿੰਘ ਅੱਤਰੀ, ਨਵਜੋਤ ਸਿੰਘ, ਕੁਲਦੀਪ ਸਿੰਘ, ਸਰਪੰਚ ਹਰਪ੍ਰੀਤ ਸਿੰਘ ਹੈਪੀ ਪਿੰਡ ਭੰਗਲਾਂ, ਡਾ. ਸੌਰਭ ਮੈਨਰੋ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਚੀਮਾ, ਰਾਮਵਿੰਦਰ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਕੌਰ, ਸਿਮਰਨਦੀਪ ਕੌਰ, ਸੀਮਾ ਖੰਗੂੜਾ, ਸ੍ਰੀ ਰਾਮ ਜੀ ਦਾਸ (ਸਾਰੇ ਅਧਿਆਪਕ) ਅਤੇ ਡੀਅਰ ਪਾਰਕ ਨੀਲੋਂ ਦਾ ਸਾਰਾ ਸਟਾਫ ਹਾਜ਼ਰ ਸੀ। ਕੈਂਪ ਦੀ ਸਮਾਪਤੀ ਮੌਕੇ ਸਾਰੇ ਬੱਚਿਆਂ ਨੂੰ ਨੇਚਰ ਦੀ ਸੰਭਾਲ ਕਰਨ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਲਈ 'ਨੇਚਰ ਵਲੰਟੀਅਰ' ਬਣਨ ਲਈ ਉਤਸ਼ਾਹਿਤ ਕੀਤਾ ਗਿਆ।
28/11/2023
28.11.2023
Nature Awareness Camp
Deer Park, Neelon (Ludhiana)
17/11/2023
Workshop on Reduction in Agriculture Carbon footprint through Regenerative Agriculture and Agroforestry at V Max Resort, Ludhiana on 16 Nov 2023
Forest ( Extension ) Range, Ludhiana has participated in Panel Discussion of EXPERTS of Dept. Of Horticulture(Agriculture), India Parayavaran Sahayak (IPS), The Nature Conservency(TNC), DIAGEO India with Progressive Farmers to promote Agroforestry & Regenerative agriculture in " Farmer Felicitation and regenerative agriculture experience sharing workshop" held at V Max Resort Jagera- Ludhiana Road near Pohir. Lecture on CDAF scheme has been delivered to the farmers during the Workshop.
Extn Range Ludhiana has also organised a publicity stall to promote the Agroforestry under CDAF scheme. Departmental literature is distributed to the farmers during Exhibition.
17/10/2023
13-10-2023 International Day for Natural Disaster Reduction # Seminar # Poster making competition Shaheed Sukhchaindeep Singh GSSS, Ghadani Kalan ( Ludhiana) organized by Extn. range Ludhiana
Twitter / ?
17/10/2023
ਮਿਤੀ 13-10-2023
International Day for Natural Disaster Reduction.
ਮਾਣਯੋਗ ਵਣ ਮੰਡਲ ਅਫ਼ਸਰ ਵਿਸਥਾਰ ਪਟਿਆਲਾ ਸ਼੍ਰੀਮਤੀ ਵਿੱਦਿਆ ਸਾਗਰੀ ਆਰ ਯੂ( IFS) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵਿਸਥਾਰ ਵਣ ਰੇਂਜ ਅਫਸਰ ਵਿਸਥਾਰ ਲੁਧਿਆਣਾ ਸ੍ਰ ਸਮਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸ਼ਹੀਦ ਸੁਖਚੈਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਢਾਣੀ ਕਲਾਂ ਵਿਖੇ ਕੁਦਰਤੀ ਆਫਤਾਂ ਦੀ ਰੋਕਥਾਮ ਸਬੰਧੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਇਸ ਦੌਰਾਨ natural disaster ਸਬੰਧੀ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬਚਿੱਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਕੁਦਰਤੀ ਆਫਤਾਂ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਹਨਾਂ ਦੀ ਰੋਕਥਾਮ ਲਈ ਰੁੱਖਾਂ ਦੀ ਮਹੱਤਤਾ ਬਾਰੇ ਲੈਕਚਰ ਦਿਤਾ ਗਿਆ। ਬੱਚਿਆਂ ਨਾਲ ਵਾਤਾਵਰਣ ਸੰਭਾਲ ਸਬੰਧੀ ਨੁਕਤੇ ਸਾਂਝੇ ਕੀਤੇ ਗਏ ਅਤੇ ਉਹਨਾਂ ਨੂੰ ਕੁਦਰਤ ਪੱਖੀ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਣ ਰੇਂਜ ਅਫ਼ਸਰ ਸਮਿੰਦਰ ਸਿੰਘ, ਸਕੂਲ ਪ੍ਰਿੰਸੀਪਲ ਸੁਰਿੰਦਰ ਕੌਰ, ਵਣ ਬਲਾਕ ਅਫ਼ਸਰ ਪ੍ਰਨੀਤ ਕੌਰ, ਬੀਟ ਇੰਚਾਰਜ ਲੁਧਿਆਣਾ ਕੁਲਦੀਪ ਸਿੰਘ, ਬੀਟ ਇੰਚਾਰਜ ਸਮਰਾਲਾ ਕੁਲਦੀਪ ਸਿੰਘ, ਲੈਕ. ਦਿਲਬਾਗ ਸਿੰਘ, ਲੈਕ. ਇਕਬਾਲ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।
12/08/2023
Need to protect the Elephant corridors # Save Forests Elephant Day Celebrations # Govt Primary & Middle School, Chomo (Ludhiana) # Drawing competition # Vanmahotsav to motivate the students to plant more saplings in their surroundings
12/08/2023
Need to protect the Elephant corridors # Save Forests Elephant Day Celebrations # Govt Primary & Middle School, Chomo (Ludhiana) # Drawing competition # Vanmahotsav to plant more saplings
dfo extn on Twitter
“Need to protect the Elephant corridors # Save Forests Elephant Day Celebrations # Govt Primary & Middle School, Chomo (Ludhiana) # Drawing competition # Vanmahotsav to plant more saplings”
11/08/2023
World Lion Day Celebration 🦁It's time to take action to protect the lions # Say no to animal products # Seminar # Govt. High School, Ber Kalan ( Ludhiana) organised by Forest Extn. range, Ludhiana
dfo extn on Twitter
“World Lion Day Celebration 🦁It's time to take action to protect the lions # Say no to animal products # Seminar # Govt. High School, Ber Kalan ( Ludhiana) organised by Forest Extn. range, Ludhiana”
11/08/2023
World Lion Day Celebration 🦁It's time to take action to protect the lions # Say no to animal products # Stop trophy hunting # Seminar # Govt. High School, Ber Kalan ( Ludhiana) organised by Forest Extn. Range, Ludhiana