Youth Sports and Wellfare Club,Siarh,Ludhiana Regd.

Youth Sports and Wellfare Club,Siarh,Ludhiana Regd.

Share

“The sole meaning of life is to serve humanity.”

03/03/2023

Match Pind Siahar and Ghawaddi

[LIVE] 🔴 PIND SIAHAR FOOTBALL CUP (LUDHIANA) 02-03-2023 02/03/2023

ਪਿੰਡ ਸਿਆੜ੍ਹ ਵਿੱਖੇ ਪਹਿਲਾ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਅੱਜ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋ ਗਿਆ ਹੈ, ਆਪ ਸਭ ਨੂੰ ਪਹੁੰਚਣ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ,
ਲਾਈਵ ਮੈਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

[LIVE] 🔴 PIND SIAHAR FOOTBALL CUP (LUDHIANA) 02-03-2023

Photos from Youth Sports and Wellfare Club,Siarh,Ludhiana Regd.'s post 27/02/2023

ਯੂਥ ਸਪੋਰਟਸ ਅਤੇ ਵੈਲਫੇਅਰ ਕਲੱਬ ਸਿਆੜ੍ਹ (ਰਜਿ:) ਵੱਲੋ ਸਹਿਯੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਗ੍ਰਾਊਂਡ ਵਿੱਚ ਲਾਈਟਾਂ ਲਗਾਉਣ ਲਈ ਸਹਿਯੋਗ ਦਿੱਤਾ l
ਯੂਥ ਸਪੋਰਟਸ ਅਤੇ ਵੈਲਫੇਅਰ ਕਲੱਬ ਸਿਆੜ੍ਹ (ਰਜਿ:) ਇਹਨਾ ਸੱਜਣਾਂ ਦਾ ਹਮੇਸ਼ਾ ਰਿਣੀ ਅਤੇ ਧੰਨਵਾਦੀ ਰਹੇਗਾ l
ਕਿਸੇ ਤਰਾਂ ਦੀ ਸਹਾਇਤਾ ਜਾ ਸੁਝਾਅ ਲਈ ਸੰਪਰਕ ਕਰੋ ਜੀ:-
99144-00357, 98787-00005,
95170-00330
94173-28928

Photos from Youth Sports and Wellfare Club,Siarh,Ludhiana Regd.'s post 24/02/2023

ਸਾਰਿਆ ਨੂੰ ਪਹੁੰਚਣ ਲਈ ਬੇਨਤੀ🙏🏻

15/02/2023
Photos from Youth Sports and Wellfare Club,Siarh,Ludhiana Regd.'s post 17/11/2022

ਅੱਜ ਮਿਤੀ 17/11/2022 ਨੂੰ ਪੇਂਡੂ ਵਿਕਾਸ ਅਤੇ ਮੁਲਾਜਮ ਭਲਾਈ ਸੰਸਥਾ ਸਿਆੜ ਵੱਲੋ 25ਵਾਂ ਅੱਖਾ ਦਾ ਫਰੀ ਚੈੱਕ ਅੱਪ ਅਤੇ ਅਪਰੇਸ਼ਨ ਕੈਂਪ(ਲੈਨਜ ਵਾਲਾ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ ਵਿੱਚ ਲਗਾਇਆ ਗਿਆ। ਜਿਸ ਵਿੱਚ ਇਲਾਕੇ ਦੇ ਲੱਗਭੱਗ 350 ਦੇ ਕਰੀਬ ਲੋੜਵੰਦਾ ਵੱਲੋ ਅੱਖਾ ਦਾ ਚੈੱਕ ਅੱਪ ਕਰਵਾਇਆ ਗਿਆ ਅਤੇ ਕਰੀਬ 60 ਲੋੜਵੰਦਾ ਨੂੰ ਲੈਨਜ ਪਵਾਉਣ ਲਈ ਸ਼ੰਕਰਾ ਹਸਪਤਾਲ ਲੁਧਿਆਣਾ ਵਿਖੇ ਲਜਾਇਆ ਗਿਆ ਜਿੱਥੇ ਉਹਨਾ ਦੇ ਲੈਨਜ ਪਵਾਏ ਜਾਣਗੇ।

ਮੁਲਾਜਮ ਭਲਾਈ ਸੰਸਥਾ ਦੇ ਇਸ ਲੋਕ ਭਲਾਈ ਲਈ ਕੀਤੇ ਗਏ ਉਪਰਾਲੇ ਵਿੱਚ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਬਰਾ ਵੱਲੋ ਸੰਸਥਾ ਵੱਲੋ ਦਿੱਤੀ ਗਈ ਜੁੰਮੇਵਾਰੀ ਨੂੰ ਬਹੁਤ ਹੀ ਤਨਦੇਹੀ ਨਾਲ ਨਿਭਾਇਆ ਗਿਆ ਅਤੇ ਸੰਸਥਾ ਦੇ ਇਸ ਨੇਕ ਕੰਮ ਲਈ ਮਾਲੀ ਸਹਾਇਤਾ ਵੀ ਦਿੱਤੀ ਗਈ।

ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਮੁਲਾਜਮ ਭਲਾਈ ਸੰਸਥਾ ਅਤੇ ਪਿੰਡ ਦੀਆ ਹੋਰ ਸਮਾਜਿਕ ਸੰਸਥਾਵਾਂ ਨੂੰ ਭਰੋਸਾ ਦਿੰਦਾ ਹੈ ਕਿ ਭਵਿੱਖ ਵਿੱਚ ਵੀ ਕਲੱਬ ਹੋਰ ਭਲਾਈ ਦੇ ਕੰਮਾ ਵਿੱਚ ਹਮੇਸ਼ਾ ਉਹਨਾ ਨਾਲ ਇਸੇ ਤਰ੍ਹਾ ਲੋੜ ਅਨੁਸਾਰ ਆਪਣੇ ਵੱਲੋ ਹਰ ਸਹਿਯੋਗ ਦਿੰਦਾ ਰਹੇਗਾ ਜੀ।

ਵੱਲੋਃ
ਪ੍ਰਧਾਨ ਅਤੇ ਸਮੂਹ ਮੈਬਰ
ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ
ਸਿਆੜ ( ਰਜਿ.)

ਕਲੱਬ ਦੀ ਕਿਸੇ ਵੀ ਤਰ੍ਹਾ ਦੀ ਮੱਦਦ ਜਾ ਸੁਝਾਅ ਲਈ ਹੇਠ ਲਿਖੇ ਨੰਬਰਾ ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ।
98787-00005
95170-00330
99144-00357

Photos from Youth Sports and Wellfare Club,Siarh,Ludhiana Regd.'s post 24/10/2022

ਆਪ ਜੀ ਦੇ ਸਾਰੇ ਪਰਿਵਾਰ ਨੂੰ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆ ਬਹੁਤ ਬਹੁਤ ਮੁਬਾਰਕਾ । ਵਾਹਿਗੁਰੂ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣ ਅਤੇ ਖੁਸ਼ੀਆ ਬਖਸ਼ਣ🙏🏻

ਵੱਲੋਃ ਪ੍ਰਧਾਨ ਅਤੇ ਸਮੂਹ ਕਲੱਬ ਮੈਬਰ,
ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ,
ਸਿਆੜ੍ਹ(ਰਜਿ.)

Photos from Youth Sports and Wellfare Club,Siarh,Ludhiana Regd.'s post 03/10/2022

ਸਮੂਹ ਨਗਰ ਨਿਵਾਸੀਆ ਅਤੇ ਇਲਾਕਾ ਨਿਵਾਸੀਆ ਬੇਨਤੀ ਹੈ ਕਿ ਯੂਥ ਸਪੋਰਟਸ ਤੇ ਵੈਲਫੇਅਰ ਕਲੱਬ, ਸਿਆੜ ਵੱਲੋ ਬੱਚਿਆ ਨੂੰ ਖੇਡਾ ਨਾਲ ਜੋੜਨ ਲਈ ਫੁੱਟਬਾਲ ਦਾ ਕੋਚ ਸਿਖਲਾਈ ਲਈ ਰੱਖਿਆ ਗਿਆ ਹੈ, ਜੋ ਪਿਛਲੇ 3-4 ਤੋ ਗਰਾਊਂਡ ਵਿੱਚ ਸਾਮ 6.15 ਵਜੇ ਤੋ ਫੁੱਟਬਾਲ ਦੀ ਕੋਚਿੰਗ ਦੇ ਰਿਹਾ ਹੈ। ਪਿੰਡ ਵਾਸੀਆ ਤੇ ਨਾਲ ਦੇ ਪਿੰਡਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ 8 ਸਾਲ ਤੋ ਉੱਪਰ ਵਾਲੇ ਬੱਚਿਆ ਨੂੰ ਸਿਖਲਾਈ ਲਈ ਭੇਜ ਸਕਦੇ ਹਨ। ਟ੍ਰੇਨਿੰਗ ਦਾ ਸਾਰਾ ਖਰਚਾ ਕਲੱਬ ਵੱਲੋ ਆਪਣੇ ਪੱਧਰ ਤੇ ਕੀਤਾ ਜਾਵੇਗਾ ਜੀ। ਵੱਧ ਤੋ ਵੱਧ ਮਾਪੇ ਆਪਣੇ ਬੱਚਿਆ ਨੂੰ ਖੇਡਾ ਨਾਲ ਜੋੜੋ ਜੀ। ਆਸ ਹੈ ਕਿ ਮਾਪੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਜਰੂਰ ਗ੍ਰਾਊਂਡ ਅਤੇ ਖੇਡਾਂ ਨਾਲ ਜੋੜਨ ਗੇl
ਆਪ ਦੇ ਸਹਿਯੋਗ ਤੇ ਸੁਹਿਰਦ ਹੁੰਗਾਰੇ ਦੀ ਆਸ ਵਿੱਚ,
ਯੂਥ ਸਪੋਰਟਸ ਅਤੇ ਵੈਲਫੇਅਰ ਕਲੱਬ, ਸਿਆੜ੍ਹ
ਕਿਸੇ ਵੀ ਸੁਝਾਅ ਜਾ ਜਾਣਕਾਰੀ ਲਈ ਕਲੱਬ ਦੇ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
9914400357
9517000330
9878700005

28/09/2022

ਜੰਗ-ਏ-ਆਜ਼ਾਦੀ ਦੇ ਮਹਾਂਨਾਇਕ, ਪੰਜਾਬ ਦੇ ਵੀਰ ਸਪੂਤ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੀ 115ਵੀਂ ਜਨਮ ਵਰ੍ਹੇਗੰਢ ਮੌਕੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਕੋਟਿਨ-ਕੋਟਿ ਪ੍ਰਣਾਮ ਕਰਦੇ ਹਾਂ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਬਦਲੇ ਆਪ ਜੀ ਨੂੰ ਰਹਿੰਦੀ ਦੁਨੀਆ ਤੀਕ ਸਦਾ ਚੇਤਿਆਂ ਵਿੱਚ ਰੱਖਿਆ ਜਾਵੇਗਾ।

ਯੂਥ ਸਪੋਰਟਸ ਅਤੇ ਵੈਲਫੇਅਰ ਕਲੱਬ, ਸਿਆੜ

Photos from Youth Sports and Wellfare Club,Siarh,Ludhiana Regd.'s post 03/09/2022

ਅੱਜ ਪੇਂਡੂ ਵਿਕਾਸ ਅਤੇ ਮੁਲਾਜਮ ਭਲਾਈ ਸੰਸਥਾਂ ਪਿੰਡ ਸਿਆੜ੍ਹ ਵੱਲੋ 25ਵਾਂ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਇਸ ਸਾਲ ਪੜਾਈ ਵਿੱਚ ਅੱਵਲ ਆਉਣ ਵਾਲੇ ਪਿੰਡ ਦੇ ਸਾਰੇ ਸਕੂਲਾ ਦੇ ਪਹਿਲੀਆ ਤਿੰਨ ਪੁਜੀਸ਼ਨਾ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਸਿਆੜ੍ਹ ਦੇ ਪ੍ਰਧਾਨ ਅਤੇ ਕਲੱਬ ਮੈਬਰਾ ਵੱਲੋ ਵੀ ਇਸ ਸਮਾਰੋਹ ਵਿਚ ਹਾਜਰੀ ਲਗਵਾਈ ਗਈ।
ਕਲੱਬ ਵੱਲੋ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਖੇਡਾ ਵਿੱਚ ਵੀ ਆਪਣਾ ਹੁਨਰ ਦਿਖਾਉਣ ਲਈ ਪ੍ਰੇਰਤ ਕੀਤਾ ਗਿਆ। ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋ ਬੱਚਿਆ ਨੂੰ ਖੇਡਾ ਪ੍ਰਤੀ ਉਤਸਾਹਿਤ ਕਰਨ ਲਈ ਹਰ ਸਾਲ ਜੋਨ ਪੱਧਰ ,ਜਿਲਾ ਪੱਧਰ ਅਤੇ ਪੰਜਾਬ ਪੱਧਰ ਤੇ ਪੁਜੀਸ਼ਨਾ ਹਾਸਲ ਕਰਨ ਵਾਲੇ ਪਿੰਡ ਦੇ ਸਕੂਲਾ ਦੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਜਾਇਆ ਕਰੇਗਾ। ਜਿਸ ਦੀ ਸੁਰੂਆਤ ਕਲੱਬ ਵੱਲੋ ਅੱਜ ਦੇ ਇਸ ਇਨਾਮ ਵੰਡ ਸਮਾਰੋਹ ਵਿੱਚ ਜੋਨ ਪੱਧਰ ਤੇ ਪੁਜਿਸ਼ਨਾ ਲੈ ਕੇ ਆਏ ਵਿਦਿਆਰਥੀਆ ਨੂੰ ਸਨਮਾਨਿਤ ਕਰਕੇ ਕੀਤੀ ਗਈ। ਕਲੱਬ ਵੱਲੋ ਨਕਦ ਇਨਾਮ ਦੇ ਕੇ ਖਿਡਾਰੀਆ ਦਾ ਹੌਸਲਾ ਵਧਾਇਆ ਗਿਆ ਅਤੇ ਅੱਗੇ ਹੋਰ ਵੀ ਵਧੀਆ ਪ੍ਰਦਰਸਨ ਕਰਕੇ ਪਿੰਡ , ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਤ ਕੀਤਾ ਗਿਆ।

ਖੇਡਾ ਵਿੱਚ ਜੋਨ ਪੱਧਰ ਤੇ ਮੱਲਾ ਮਾਰਨ ਵਾਲੇ ਖਿਡਾਰੀ ਜਿੰਨਾ ਦਾ ਕਲੱਬ ਵੱਲੋ ਸਨਮਾਨ ਕੀਤਾ ਗਿਆਃ

ਜੋਨ ਪੱਧਰ ਮੁਕਾਬਲੇ ਸਾਲ 2022
1.ਸਰਕਾਰੀ ਸੀਨੀ. ਸੈਕੰ.ਸਮਾਰਟ ਸਕੂਲ ਸਿਆੜ੍ਹ।
ਫੁੱਟਬਾਲ ਟੀਮ ਲੜਕੇ (ਅੰਡਰ-17)- ਪਹਿਲੀ ਪੁਜੀਸ਼ਨ
ਵਾਲੀਵਾਲ ਟੀਮ ਲੜਕੇ (ਅੰਡਰ-17) - ਦੂਜੀ ਪੁਜੀਸ਼ਨ
2.ਸਰਕਾਰੀ ਹਾਈ ਸਕੂਲ (ਲੜਕੀਆ) ਸਿਆੜ੍ਹ।
ਖੋ-ਖੋ ਟੀਮ (ਅੰਡਰ-19) - ਪਹਿਲੀ ਪੁਜੀਸ਼ਨ
3.ਗੁੱਡਅਰਥ ਕਾਨਵੈਂਟ ਸਕੂਲ, ਸਿਆੜ੍ਹ।
ਰਸ਼ਮੀਤ ਕੌਰ (ਅੰਡਰ-17)
100 ਮੀਟਰ ਰੇਸ -ਪਹਿਲੀ ਪੁਜੀਸ਼ਨ

ਮਨਜੋਤ ਕੌਰ (ਅੰਡਰ-17)
200 ਮੀਟਰ ਰੇਸ- ਤੀਜੀ ਪੁਜੀਸ਼ਨ

ਅਵੀਜੋਤ ਸਿੰਘ (ਅੰਡਰ-14)
ਲੰਬੀ ਛਾਲ - ਤੀਜੀ ਪੁਜੀਸ਼ਨ

ਕਲੱਬ ਵੱਲੋ ਜੇਤੂ ਵਿਦਿਆਰਥੀਆ ਨੂੰ ਬਹੁਤ ਬਹੁਤ ਮੁਬਾਰਕਾ ਜਿੰਨਾ ਨੇ ਸਕੂਲ ਅਤੇ ਆਪਣੇ ਪਿੰਡ ਦਾ ਨਾ ਖੇਡਾ ਵਿੱਚ ਰੌਸ਼ਨ ਕੀਤਾ। ਇਸ ਮੌਕੇ ਮੁਲਾਜਮ ਭਲਾਈ ਸੰਸਥਾ ਦੇ ਸਮੂਹ ਮੈਬਰ ਸਾਹਿਬਾਨ,ਸਰਪੰਚ ਲਵਪ੍ਰੀਤ ਕੌਰ ਸਮੇਤ ਸਮੂਹ ਮੈਬਰ
ਸਾਹਿਬਾਨ,ਪਿੰਡ ਦੇ ਸਕੂਲਾ ਦੇ ਪ੍ਰਿਸੀਪਲ ਸਾਹਿਬਾਨ,ਬੱਚਿਆ ਦੇ ਮਾਪੇ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜਰ ਸਨ।

ਕਲੱਬ ਭਵਿੱਖ ਵਿੱਚ ਇਸ ਤਰ੍ਹਾ ਦੇ ਹੋਰ ਵੀ ਕੰਮਾ ਵਿੱਚ ਆਪਣਾ ਯੋਗਦਾਨ ਪਾਉਦਾ ਰਹੇਗਾ ਤਾ ਜੋ ਪਿੰਡ ਦੇ ਬੱਚਿਆ ਅਤੇ ਨੌਜਵਾਨ ਨੂੰ ਚੰਗੇ ਭਵਿੱਖ ਵੱਲ ਲੈ ਕੇ ਜਾਇਆ ਜਾ ਸਕੇ। ਇਸ ਲਈ ਕਲੱਬ ਨੂੰ ਗ੍ਰਾਮ ਪੰਚਾਇਤ , ਨਗਰ ਨਿਵਾਸੀਆ ਅਤੇ ਐਨ ਆਰ ਆਈ ਵੀਰਾ ਦੇ ਸਾਥ ਦੀ ਹਮੇਸ਼ਾ ਲੋੜ ਹੈ। ਜੇਕਰ ਕੋਈ ਵੀ ਕਲੱਬ ਨੂੰ ਕਿਸੇ ਕਿਸਮ ਦੇ ਸੁਝਾਅ ਜਾ ਸਹਾਇਤਾ ਦੇਣਾ ਚਾਹੁੰਦਾ ਹੈ ਤਾ ਉਹ ਕਲੱਬ ਦੇ ਪ੍ਰਧਾਨ ਦਲਵੀਰ ਸਿੰਘ ਜਾ ਖਜਾਨਚੀ ਸ.ਭੁਪਿੰਦਰਪਾਲ ਸਿੰਘ ਰਾਜਾ ਨੂੰ 98787-00005 ਸੰਪਰਕ ਕਰ ਸਕਦੇ ਹੈ।
ਧੰਨਵਾਦ🙏🏻

ਵੱਲੋਃ
ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ
ਸਿਆੜ੍ਹ(ਰਜਿ.)

Photos from Youth Sports and Wellfare Club,Siarh,Ludhiana Regd.'s post 01/09/2022

ਮਿਤੀ 29 ਅਗਸਤ 2022 ਨੂੰ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਅਤੇ ਸ੍ਰੀ ਹਜੂਰ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਸਾਹਿਬ ਵਾਲਿਆ ਦੀ ਯਾਦ ਵਿੱਚ ਗੁਰਮਿਤ ਸਮਾਗਮ ਨਗਰ ਨਿਵਾਸੀਆ ਅਤੇ ਇਲਾਕਾ ਨਿਵਾਸੀਆ ਵੱਲੋ ਬੜੀ ਸਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸਿਆੜ ਸਾਹਿਬ ਵਿਖੇ ਮਨਾਇਆ ਗਿਆ। ਜਿਸ ਵਿੱਚ ਸੰਗਤਾ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਰਧਾ ਦੇ ਫੁੱਲ ਭੇਟ ਕੀਤੇ। ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਨੂੰ ਇਸ ਸਮਾਗਮ ਵਿੱਚ ਪਾਰਕਿੰਗ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਸਨੂੰ ਕਲੱਬ ਮੈਬਰਾ ਨੇ ਖਿਡਾਰੀਆ ਅਤੇ ਕਲੱਬ ਮੈਬਰਾ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋ ਦਿੱਤੀ ਜੁੰਮੇਵਾਰੀ ਪੂਰੀ ਸਰਧਾ ਨਾਲ ਪੂਰੀ ਕੀਤੀ ਗਈ।ਇਸ ਤੋ ਇਲਾਵਾ ਗਰਮੀ ਜਿਆਦਾ ਹੋਣ ਕਰਕੇ ਪਿੰਡ ਤੋ ਪੈਦਲ ਆਉਣ ਵਾਲੀ ਸੰਗਤ ਲਈ ਕਲੱਬ ਵੱਲੋ ਵੈਨ ਸੇਵਾ ਕੀਤੀ ਗਈ।
ਇਸ ਸਾਰੀ ਸੇਵਾ ਲਈ ਆਉਣ ਵਾਲੀ ਸੰਗਤ ,ਪਿੰਡ ਵਾਸੀਆ ਅਤੇ ਗੁਰਦੁਆਰਾ ਕਮੇਟੀ ਨੇ ਪੂਰਾ ਸਹਿਯੋਗ ਦਿੱਤਾ।ਜਿਸ ਲਈ ਕਲੱਬ ਸਾਰਿਆ ਦਾ ਤਹਿ ਦਿੱਲੋ ਧੰਨਵਾਦ ਕਰਦਾ ਹੈ। ਭਵਿੱਖ ਵਿੱਚ ਕਲੱਬ ਇਸ ਤਰ੍ਹਾਂ ਦੀਆ ਹੋਰ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਦਾ ਰਹੇਗਾ।

ਵੱਲੋਃ
ਪ੍ਰਧਾਨ ਅਤੇ ਸਮੂਹ ਮੈਬਰ,
ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ,
ਸਿਆੜ੍ਹ(ਰਜਿ.)

Want your business to be the top-listed Government Service in Ludhiana?

Click here to claim your Sponsored Listing.

Location

Category

Telephone

Website

Address


Ludhiana
141117