TRC Ghudani

Call Directions Website

TRC Ghudani TRC Ghudani Our Official Page, Follow for More Activites.

05/10/2026

ਅੱਜ ਹਲਕਾ ਪਾਇਲ ਸ਼ਿਵ ਮੰਦਿਰ ਵਿਖੇ ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਸੂਬਾ ਚੇਅਰਮੈਨ ਬਾਬਾ ਦੀਪਕ ਸ਼ਾਹ ਜੀ ਦੀ ਯੋਗ ਅਗਵਾਈ ਹੇਠ ਸੰਗਠਨ ਕੀਤਾ ਅਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਓਥੇ ਹੀ ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਪੁਲੀਸ ਖੰਨਾ ਦੇ ਚੇਅਰਮੈਨ ਸੰਤ ਬਾਬਾ ਮਨਜੋਤ ਸਿੰਘ ਗਰੇਵਾਲ ਦਾ ਪਾਇਲ ਵਿਖੇ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਅਤੇ ਬੋਰਡ ਦੇ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਬੋਰਡ ਵੱਲੋਂ ਭਗਵਾਨ ਸਿੰਘ ਰਾਜਗੜ੍ਹ ਨੂੰ ਹਲਕਾ ਪਾਇਲ ਦਾ ਚੇਅਰਮੈਨ ਅਤੇ ਗੁਰਮੀਤ ਸਿੰਘ ਨੂੰ ਵਾਈਸ ਚੇਅਰਮੈਨ ਨਿਯੁਕਤ ਕਰਕੇ ਉਨ੍ਹਾਂ ਨੂੰ ਅਧਿਕਾਰਤ ਨਿਯੁਕਤੀ ਪੱਤਰ ਸੌਂਪੇ ਗਏ। ਇਸ ਦੇ ਨਾਲ ਹੀ ਹਲਕਾ ਪਾਇਲ ਦੇ ਵੱਖ-ਵੱਖ ਵਾਰਡਾਂ ਵਿੱਚ ਵੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।ਇਸ ਵਿਸ਼ੇਸ਼ ਮੀਟਿੰਗ ਦੌਰਾਨ ਬਲਜਿੰਦਰ ਕੌਰ (ਪ੍ਰਧਾਨ ਨਗਰ ਕੌਂਸਲ ਪਾਇਲ), ਬੀਬੀ ਦਾਨੋ ਰਾਣੀ (ਮੀਤ ਪ੍ਰਧਾਨ), ਜੀਤ ਖਾਨ ਗੋਰੀਆ (ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਪੰਜਾਬ ਪ੍ਰਧਾਨ), ਬਲਜਿੰਦਰ ਸਿੰਘ (ਪ੍ਰਧਾਨ ਹਿਊਮਨ ਰਾਇਟਸ, ਪਾਇਲ), ਬੀਬੀ ਅਮਰਜੀਤ ਕੌਰ (ਚੇਅਰਮੈਨ ਇਸਾਈ ਭਾਈਚਾਰਾ, ਪਾਇਲ) ਇਨ੍ਹਾਂ ਤੋਂ ਇਲਾਵਾ ਸ਼ਿਵ ਕੁਮਾਰ, ਸਤੀਸ਼ ਕੁਮਾਰ ਚੌਧਰੀ, ਜਾਗਰ ਰਾਮ ਪਟਿਆਲਾ, ਸਟੈਕੀ ਰਾਮ, ਬਾਬਾ ਹਸਨ ਦੀਨ, ਅਮਰਜੀਤ ਸਿੰਘ, ਸ਼ੇਰ ਸਿੰਘ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਤੇ ਜਥੇਬੰਦੀ ਦੇ ਮੈਂਬਰ ਮੌਜੂਦ ਸਨ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

30/09/2026

ਆਪ ਜੀ ਦੇਖ ਰਹੇ ਹੋ ਪੱਖੋਵਾਲ ਤੋਂ ਹਲਵਾਰਾ ਰੋਡ ਤੇ ਜਾਣ ਵਾਲੇ ਰਸਤੇ ਵਿਚ ਸੇਮ ਨਾਲ਼ੇ ਉੱਤੇ ਪੁਲ ਦੀ ਬੁਹਤ ਹੀ ਖਸਤਾ ਹਾਲਤ ਕੇ ਭਾਰੀ ਦੁਰਘਟਨਾ ਨੇ ਦੇ ਰਹੀ ਹੈ ਸੱਦਾ ਓਥੇ ਹੀ ਰਾਹ ਗੀਰ ਦੇ ਵਲੋਂ ਕਿਹਾ ਕੇ ਅਗਰ ਕੋਈ ਹਾਦਸਾ ਹੁੰਦਾ ਹੈ ਤਾਂ ਉਹ ਦਾ ਜੁਮੇਵਾਰ ਕੌਣ ਹੈ ਅਤੇ ਓਥੇ ਹੀ ਸਾਡੇ ਚੈਨਲ ਵਲੋਂ ਪੰਜਾਬ ਸਰਕਾਰ CM ਭਗਵੰਤ ਮਾਨ ਅਤੇ ਹਲਕੇ ,ਲੋਕਸਭਾ MP,MLA ਅਤੇ SDM ਨੂੰ ਬੇਨਤੀ ਹੈ ਕਿ ਇਸ ਪੁਲ ਦੀ ਜਲਦੀ ਤੋਂ ਜਲਦੀ ਸਾਰ ਲੈਤੀ ਜਾਵੇ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ ਨੋਟ ਇਸ ਨੂੰ ਆਪਣਾ ਫਰਜ਼ ਸਮਜਦੇ ਹੋਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ share ਕਰੋ ਜੀ

25/09/2026

ਤੁਸੀਂ ਦੇਖ ਰਹੇ ਜੋ ਪ੍ਰਸਿੱਧ ਪੁਰਾਤਨ ਗੁੱਗਾ ਜਾਹਰ ਪੀਰ ਮੈੜੀ ਦਾ ਮੇਲਾ ਪਿੰਡ ਬਿਲਾਸਪੁਰ ਜੋ ਕਿ ਪਿੱਛੇ 136 ਸਾਲ ਤੋਂ ਚੱਲਿਆ ਆ ਰਿਹਾ ਹੈ ਜਿਸ ਵਿਚ ਇਲਾਕੇ ਦਿਆਂ ਸੰਗਤਾਂ ਆਪਣਿਆਂ ਮੰਗੀਆਂ ਮੁਰਾਦਾ ਪੂਰਿਆਂ ਕਰਦਿਆਂ ਹਨ ਅਤੇ ਓਥੇ ਹੈ ਪਿੰਡ ਸਮੂਹ ਨਗਰ ਨਿਵਾਸੀ ਅਤੇ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਮੈੜੀ ਦੀ ਦੇਖ ਰੇਖ ਪਿਛਲੀਆਂ ਪੀਹੜੀਆਂ ਤੋਂ ਕੀਤੀ ਜਾ ਰਹੀ ਹੈ ਜੋ ਕਿ ਹਲਕਾ ਪਾਇਲ ਦਾ ਮਸ਼ਹੂਰ ਮੇਲਾ ਹੈ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

24/09/2026

ਆਪ ਦੇਖ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਭਗਵਾਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ 532 ਵਾ ਪ੍ਰਕਾਸ਼ ਦਿਹਾੜਾ ਮਨਾਇਆ ਗਇਆ ਜਿਸ ਵਿੱਚ ਮੌਜੂਦਾ ਗੱਦੀ ਨਸ਼ੀਨ ਮਹੰਤ ਧੂਨੀ ਦਾਸ ਜੀ ਪ੍ਰਧਾਨ ਸ੍ਰੀ ਪੰਚਾਇਤੀ ਉਦਾਸੀ ਨਿਆ ਅਖਾੜਾ ਕਨਖਲ ਨਖਲ ਹਰਿਦੁਆਰ,ਉਦਾਸੀਨਡੇਰਾ ਸਾਹਿਬ ਆਕੜ,ਡੇਰਾ ਬਾਬਾ ਸ਼੍ਰੀ ਚੰਦ ਜੀ ਘੁਡਾਣੀ ਕਲਾ ਘੁਡਾਣੀ ਖੁਰਦ ਪ੍ਰੋਗਰਾਮ ਸਜਾਏ ਗਏ ਜਿਸ ਵਿੱਚ ਮਹੰਤ ਗੰਗਾ ਰਾਮ ਜੀ ਡੇਰਾ ਸਾਹਿਬ ਨਾਨਕਸਰ ਕੁਲਾੜ,ਮਹੰਤ ਰਾਮ ਸਰਨ ਦਾਸ ਜੀ ਡੇਰਾ ਸਾਹਿਬ ਲਲੋਸੀ ਪਟਿਆਲਾ,ਮਹੰਤ ਗਿਆਨ ਪ੍ਰਕਾਸ਼ ਜੀ ਡੇਰਾ ਰੱਲਾ ਮਾਨਸਾ,ਮਹੰਤ ਬੁੱਧ ਦਾਸ ਜੀ ਡੇਰਾ ਬਾਦਸ਼ਾਹਪੁਰ ਧੂਰੀ,ਮਹੰਤ ਧਰਮੁ ਮੁਨੀ ਜੀ ਡੇਰਾ ਸਾਹਿਬ ਅਲਾਲ ਵਾਲੇ ਸਾਧੂ ਸੰਤ ਪੁਹੰਚੇ ਓਥੇ ਹੀ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹਾਰਜਰੀ ਲਗਵਾਈ ਓਥੇ ਹੀ ਗੁਰੂ ਕੇ ਭੰਡਾਰੇ ਅਤੁਟ ਵਰਤੇ ਗਏ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਘੁਡਾਣੀ ਕਲਾਂ ਅਤੇ ਖੁਰਦ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਪ੍ਰਕਾਸ ਦਿਵਸ਼ ਉਤੇ ਸਿਰਕਤ ਕੀਤੀ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

19/09/2026

ਅੱਜ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ 532 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲਾ ਤੇ ਗੁਰਬਾਣੀ ਕੰਠ ਮੁਕਾਬਲੇ ਅਤੇ ਲੰਮੇ ਕੇਸਾਂ ਦੇ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ ਅਤੇ ਜੇਤੂ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਓਥੇ ਹੈ ਬਾਹਰੋਂ ਆਏ ਸਾਜਣਾ ਦਾ ਸਨਮਾਨ ਕੀਤਾ ਗਿਆ ਵਲੋਂ ਨਗਰ ਨਿਵਾਸੀ ਤੇ ਸਮੂਹ ਮਹੰਤ ਭਾਈਚਾਰਾ ਮਹੰਤ ਹਰਨਾਮ ਦਾਸ ਅਤੇ ਜੱਸੜ ਪਰਿਵਾਰ ਪਿੰਡ ਕੋਟ ਸੇਖੋਂ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

15/09/2026

ਪਿਛਲੇ ਦਿਨ ਹੀ ਪਿੰਡ ਘਣਗਸ ਵਿਖੇ ਸ.ਕੁਲਵੰਤ ਸਿੰਘ ਦੇ ਘਰ ਵਿਖੇ ਮੱਝਾਂ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੀਤੀ ਕੋਸਿਸ ਪਰ ਅੱਗੋਂ ਓਹਨਾ ਦੀ 68 ਸਾਲਾ ਪਤਨੀ ਮਾਤਾ ਕਰਮਜੀਤ ਕੌਰ ਦੇ ਬਾਹਰ ਓਂਦੇ ਦੇਖ ਹੀ ਚੋਰਾਂ ਨੂੰ ਪਾਇਆਂ ਭਾਜੜਾਂ ਵੀਡੀਓ ਸਬੰਦੀ ਜਾਣਕਾਰੀ ਦੇਣ ਲਈ ਕਾਮੈਂਟ ਕਰੋ ਅਤੇ ਸਾਡੇ ਚੈਨਲ ਨੂੰ suscribe ਕਰੋ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ ਸੰਪਰਕ 9872153593

09/09/2026

ਪਿਛਲੇ ਦਿਨੀ ਹੋਏ ਕਤਲ ਸ.ਕਰਨੈਲ ਸਿੰਘ ਪਿਤਾ ਨੱਥਾ ਸਿੰਘ ਪਿੰਡ ਘਲੋਟੀ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਸੀ ਅਤੇ ਪਰਿਵਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਤਲ ਘਰੇਲੂ ਝਗੜਿਆਂ ਕਾਰਨ ਹੋਇਆ ਹੈ ਜੋ ਕਿ ਓਹਨਾ ਦੇ ਹੀ ਗੁਆਂਢ ਦੇ ਤਿੰਨ ਨੌਜੁਆਨ ਵਲੋਂ ਕੀਤਾ ਗਿਆ ਹੈ ਜਿਨ੍ਹਾਂ ਵਿੱਚੋ DSP ਅਤੇ SHO ਥਾਣਾ ਪਾਇਲ ਵਲੋਂ 2 ਦੋਸੀਆਂ ਨੂੰ ਕੀਤਾ ਗਿਰਫ਼ਤਾਰ ਅਤੇ ਇੱਕ ਦੀ ਭਾਲ ਹੈ ਜਾਰੀ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

07/09/2026

ਆਪ ਜੀ ਦੇਖ ਰਹੇ ਹੋ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਪਿੰਡ ਹਮੀਰਾ, ਜਿਲਾ ਕਪੂਰਥਲਾ ਵਿਖੇ ਜੋ ਕਿ ਲਗਾਤਾਰ ਹਰ ਸਾਲ ਵੱਖ ਵੱਖ ਜ਼ਿਲਿਆਂ ਵਿੱਚ ਕਾਰਵਾਏ ਜਾਂਦੇ ਹਨ ਬੇਬੇ ਨਾਨਕੀ ਸਮਾਜ ਸੇਵਾ ਸੋਸਾਇਟੀ (ਰਜਿ:) ਜਿਸ ਵਿੱਚ ਛੇ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕੀਤੇ ਗਏ ਅਤੇ ਓਹਨਾ ਨੂੰ ਲੋੜੀਂਦਾ ਸਮਾਨ ਵੀ ਦਿਤਾ ਗਿਆ ਓਥੇ ਹੀ ਅਸ਼ੀਰਵਾਦ ਦੇਣ ਪੁਹੰਚੇ ਸੰਤ ਬਾਬਾ ਸੁੱਧ ਸਿੰਘ ਟੂਸੇ ਵਾਲੇ ਅਤੇ MLA ਸੁਖਪਾਲ ਸਿੰਘ ਖੈਰਾ ਅਤੇ ਬੋਹਤ ਵੱਡੀ ਗਿਣਤੀ ਵਿੱਚ ਸੰਗਤਾਂ ਪੁਹੰਚ ਕੇ ਬੱਚੇਆਂ ਨੂੰ ਅਸ਼ੀਰਵਾਦ ਦਿਤਾ ਵਿਸ਼ੇਸ਼ ਸਹਿਯੋਗ: ਇਲਾਕਾ ਨਿਵਾਸੀ ਸੰਗਤਾਂ, ਨੌਜਵਾਨ ਸਭਾ, ਗ੍ਰਾਮ ਪੰਚਾਇਤ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਪਿੰਡ ਹਮੀਰਾ ਧੰਨਵਾਦ ਵਲੋਂ ਮੁੱਖ ਸੇਵਾਦਾਰ ਭਾਈ ਬੂਟਾ ਸਿੰਘ ਜੀ ਈਸਾਪੁਰ ਵਾਲੇ ਅਤੇ ਸਮੂਹ ਬੇਬੇ ਨਾਨਕੀ ਸਮਾਜ ਸੇਵਾ ਸੋਸਾਇਟੀ (ਰਜਿ:) ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਘੁਡਾਣੀ

Address

Vill Ghudani Kalan TEH. Payal LDH
Ludhiana
141419

Alerts

Be the first to know and let us send you an email when TRC Ghudani posts news and promotions. Your email address will not be used for any other purpose, and you can unsubscribe at any time.

Shortcuts

Share