Mata Gujri Ji Park Murad Pura Ldh

Mata Gujri Ji Park Murad Pura Ldh

Share

A Humble Initiative By Management of Gurudwara Sri Guru Singh Sabha Murad Pura & Mata Gujri Ji Friend

Photos from Mata Gujri Ji Park Murad Pura Ldh's post 30/12/2020

================================
*ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਫਿਲਮ ਚਾਰ ਸਾਹਿਬਜ਼ਾਦੇ ਦਾ ਪ੍ਰਦਰਸ਼ਨ*
===============================

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮੁਰਾਦ ਪੁਰਾ, ਮਾਤਾ ਗੁਜਰੀ ਜੀ ਰੋਡ, ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵਲੋਂ, ਮਾਤਾ ਗੁਜਰੀ ਜੀ ਪਾਰਕ ਮੁਰਾਦ ਪੁਰਾ ਵਿਖੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਫਿਲਮ ਚਾਰ ਸਾਹਿਬਜ਼ਾਦੇ ਦੀ ਪ੍ਰਦਰਸ਼ਨੀ ਲਗਾਈ ਗਈ । ਸ਼ਾਮ ਵੇਲੇ ਦੇ ਇਸ ਵਿਸ਼ੇਸ਼ ਸਮਾਗਮ ਰਾਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਅਪਣੇ ਅਮੀਰ ਅਤੇ ਮਾਣਮੱਤੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਫਿਲਮ ਪ੍ਰਦਰਸ਼ਨੀ ਦੌੋਰਾਨ ਚਾਹ ਦੇ ਅਤੁੱਟ ਲੰਗਰ ਵਰਤਾਏ ਗਏ। ਸ. ਮਹਿੰਦਰ ਸਿੰਘ ਕੰਡਾ, ਮੁੱਖ ਸੇਵਾਦਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨੋਜਵਾਨਾਂ ਦੁਆਰਾ ਪਾਰਕ ਦੀ ਨੁਹਾਰ ਬਦਲਣ ਲਈ ਜਿੱਥੇ ਧੰਨਵਾਦ ਕੀਤਾ ਉਥੇ ਭਵਿੱਖ ਵਿੱਚ ਪਾਰਕ ਵਿਚ ਵਿਸ਼ੇਸ਼ ਖੁਸ਼ੀ ਮੌਕੇ ਪੌਦੇ ਲਗਾ ਕੇ ਮਨਾਉਣ ਦੀ ਵੀ ਅਪੀਲ ਕੀਤੀ। ਸਮਾਗਮ ਦੀ ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸ. ਮਨੋਹਰ ਸਿੰਘ ਮੱਕੜ, ਚੇਅਰਮੈਨ, ਸ. ਬਲਵਿੰਦਰ ਸਿੰਘ, ਕੈਸ਼ੀਅਰ, ਸ. ਅਵਤਾਰ ਸਿੰਘ ਸਟਾਰ, ਸ. ਪ੍ਰਤਾਪ ਸਿੰਘ ਮੱਕੜ, ਸ. ਗੁਰਮੀਤ ਸਿੰਘ , ਬੀਬੀ ਦਵਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਰਿਤੂ ਬਿੰਦਰਾ, ਸ. ਰਸ਼ਪਾਲ ਸਿੰਘ, ਸ. ਸਿਮਰਨਜੀਤ ਸਿੰਘ ਕੈਂਥ, ਸ. ਅਵਤਾਰ ਸਿੰਘ ਬਟਾਲਾ, ਸ. ਸੁਮੀਤ ਸਿੰਘ ਬਿੰਦਰਾ, ਗੁਰਮੀਤ ਸਿੰਘ ਵਿਕੀ ਮੱਕੜ, ਬਲਵੀਰ ਸਿੰਘ, ਬੀਬੀ ਬਲਜੀਤ ਕੌਰ, ਸ. ਅਜੀਤ ਸਿੰਘ, ਸ. ਹਰਪ੍ਰੀਤ ਸਿੰਘ ਮੱਕੜ ਆਦਿ ਹਾਜਰ ਸਨ ਅਤੇ ਮਾਤਾ ਗੁਜਰੀ ਜੀ ਫਰੈਂਡਜ ਕਲੱਬ ਦੇ ਹਰਵਿੰਦਰ ਸਿੰਘ ਲੱਲਹ, ਬਲਦੀਪ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ ਕੰਡਾ, ਹਰਮੀਤ ਸਿੰਘ ਕੰਡਾ, ਭੁਪਿੰਦਰ ਸਿੰਘ ਭਿੰਦਾ, ਅਨਮੋਲ ਸਾਗਰ, ਮਨਦੀਪ ਸਿੰਘ ਬੱਗਾ, ਕਰਨਵੀਰ ਸਿੰਘ, ਅਰਸ਼ਦੀਪ ਸਿੰਘ ਅਤੇ ਗੁਰਪ੍ਰੀਤ
ਸਿੰਘ ਮੌਲੀ ਆਦਿ ਸ਼ਾਮਲ ਸਨ।
-------------------------------------------
🌸🌸🌸🌸🌸🌸🌸🌸🌸
-------------------------------------------
-------------------------------------------
🌸🌸🌸🌸🌸🌸🌸🌸🌸
-------------------------------------------

24/12/2020
Photos from Mata Gujri Ji Park Murad Pura Ldh's post 23/12/2020

ਮਾਤਾ ਗੁਜਰੀ ਜੀ ਪਾਰਕ ਮੁਰਾਦ ਪੁਰਾ ਵਿਖੇ ਸਾਦੇ ਢੰਗ ਨਾਲ ਮਨਾਏ ਗਏ ਜਨਮ ਦਿਨ ਦੀਆਂ ਪ੍ਰੈਸ ਕਲੀਪਿੰਗ

Photos from Mata Gujri Ji Park Murad Pura Ldh's post 22/12/2020

🌳🌱🌿ਮਾਤਾ ਗੁਜਰੀ ਜੀ ਪਾਰਕ ਮੁਰਾਦ ਪੁਰਾ ਲੁਧਿਆਣਾ ਵਿਖੇ ਜਨਮ ਦਿਨ ਸਾਦੇ ਢੰਗ ਨਾਲ ਮਨਾਇਆ🌳🌱🌿
=================================
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਰਾਦ ਪੁਰਾ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਕੁਦਰਤ ਸੰਭਾਲ ਲਹਿਰ ਦੇ ਉਪਰਾਲੇ ਤਹਿਤ ਅੱਜ ਮਿਤੀ 22-12-2020 ਤੋਂ ਕਿਸੇ ਵੀ ਖੁਸ਼ੀ ਮੌਕੇ ਦਾ ਕਾਰਜ, ਮਾਤਾ ਗੁਜਰੀ ਪਾਰਕ ਵਿਖੇ ਪੌਦੇ ਲਗਾ ਕੇ ਮਨਾਉਣ ਦਾ ਤਹੀਆ ਕੀਤਾ ਗਿਆ। ਇਸੇ ਲੜੀ ਤਹਿਤ ਸ. ਹਰਦੀਪ ਸਿੰਘ ਮਸੋਣ ਦੀ ਨੂੰਹ ਅਤੇ ਸ. ਮਹਿੰਦਰ ਸਿੰਘ ਕੰਡਾ, ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਰਾਦ ਪੁਰਾ ਦੀ ਬੇਟੀ ਬੀਬਾ ਮਨਪ੍ਰੀਤ ਕੌਰ ਨੇ ਆਪਣਾ ਜਨਮ ਦਿਨ, ਵੱਡੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਾਦੇ ਢੰਗ ਨਾਲ ਮਨਾਇਆ ਜਿਸ ਤਹਿਤ ਉਨ੍ਹਾਂ ਦੇ ਪਰਿਵਾਰ ਵਲੋਂ ਪਾਰਕ ਵਿੱਚ 100 ਪੌਦੇ ਲਗਾਏ ਗਏ।ਇਸ ਨਿਵੇਕਲੇ ਕਾਰਜ਼ ਵਿੱਚ ਪਾਰਕ ਵਿਚ ਮੌਜੂਦ ਬਜ਼ੁਰਗ ਅਤੇ ਬੱਚਿਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸ. ਮਹਿੰਦਰ ਸਿੰਘ ਕੰਡਾ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਸਵਰਗਵਾਸੀ ਸ. ਤਾਰਾ ਸਿੰਘ ਕੈਂਥ, ਫਾਊਂਡਰ ਮੈਂਬਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਰਾਦ ਪੁਰਾ ਨੂੰ ਵੀ ਉਨ੍ਹਾਂ ਦੇ ਜਨਮ ਦਿਨ ਤੇ ਯਾਦ ਕੀਤਾ ਗਿਆ।ਇਸ ਤੋ ਇਲਾਵਾ ਸ. ਸਿਮਰਨਜੀਤ ਸਿੰਘ ਕੈਂਥ, ਸੈਕੇਟਰੀ ਗੁਰਦੁਆਰਾ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸੇ ਖੁਸ਼ੀ ਦੇ ਕਾਰਜ਼ ਮੌਕੇ ਅਜਿਹੇ ਉਪਰਾਲਿਆਂ ਨਾਲ ਜੁੜਨ ਅਤੇ ਵਾਤਾਵਰਣ ਦੀ ਸੰਭਾਲ ਲਈ ਗੁਰਦੁਆਰਾ ਸਾਹਿਬ ਵਲੋਂ ਆਰੰਭ ਕੀਤੀ ਲਹਿਰ ਦਾ ਹਿੱਸਾ ਬਣ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Photos from Mata Gujri Ji Park Murad Pura Ldh's post 18/11/2020

ਮਾਤਾ ਗੁਜਰੀ ਜੀ ਪਾਰਕ ਵਿਖੇ ਖਾਦ ਬਨਾਉਣ ਲਈ ਟੋਇਆਂ ਪੁਟ ਕੇ ਜੰਗਲਾਂ ਲਗਾਉਣ ਦੀ ਸੇਵਾ ਚਲ ਰਹੀ ਹੈ ਜੀ

01/11/2020

*⛳ਗੁਰੁਦਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਰਾਦ ਪੁਰਾ*⛳

*🌹ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ*

*ਸਥਾਨ:* ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਰਾਦ ਪੁਰਾ, ਮਿੱਲਰ ਗੰਜ, ਲੁਧਿਆਣਾ।

🗓️ *ਮਿਤੀ* : 02 ਨਵੰਬਰ , 2020

⏰ *ਸਮਾਂ* : ਸ਼ਾਮ 6 ਵਜੇ ਤੋਂ 8:30 ਵਜੇ ਤੱਕ

*📝 ਉਪਰਾਲੇ : ਸਾਧ ਸੰਗਤ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਜਾਂਦੀ ਹੈ ਕਿ 02 ਨਵੰਬਰ ਦਿਨ ਸੋਮਵਾਰ ਨੂੰ *ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ* ਦਾ ਆਯੋਜਨ ਕੀਤਾ ਜਾ ਰਿਹਾ ਹੈ। ਬੇਨਤੀ ਹੈ ਕਿ ਸਮੇਂ ਸਿਰ ਪੁੱਜ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ। ਸਮਾਗਮ ਦਾ ਵੇਰਵਾ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ। ਸਮਾਗਮ ਦੀ ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਇਹ ਸੁਨੇਹਾ ਵੱਧ ਤੋਂ ਵੱਧ ਸੰਗਤਾਂ ਨਾਲ ਸਾਂਝਾ ਕਰਨ ਦਾ ਯਤਨ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ॥

ਬੇਨਤੀ ਕਰਤਾ
ਸਮੂਹ ਪ੍ਰਬੰਧਕ ਕਮੇਟੀ ਅਤੇ ਬੀਬੀ ਭਾਨੀ ਇਸਤਰੀ ਸਤਸੰਗ ਸਭਾ

*_⛳ਗੁਰੁਦਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਰਾਦ ਪੁਰਾ ⛳_*
📱 *9855511847/9653767008/9872197477*
🏡 *ਮਾਤਾ ਗੁਜਰੀ ਜੀ ਰੋਡ, ਮੁਹੱਲਾ ਮੁਰਾਦ ਪੁਰਾ, ਮਿੱਲਰ ਗੰਜ ਲੁਧਿਆਣਾ 141003*

31/10/2020

ਸੰਗਤ ਜੀ ਪਾਰਕ ਵਿਖੇ ਚਾਰੋਂ ਕੌਨਿਆਂ ਚ LED LIGHTS ਲਗਾ ਦਿੱਤੀਆਂ ਗਈਆਂ ਹਨ, ਧੰਨਵਾਦ ਕਰਦੇ ਹਾਂ ਸਮੂਹ ਸੰਗਤ ਦਾ ਜਿੰਨ੍ਹਾਂ ਆਪਣੀ ਨੇਕ ਕਮਾਈ ਚੋ ਦਸਵੰਦ ਕੱਢ ਕੇ ਸੇਵਾ ਦਿੱਤੀ ਹੈ !


#ਮਾਤਾ_ਗੁਜਰੀ_ਜੀ_ਪਾਰਕ

Want your business to be the top-listed Government Service in Ludhiana?

Click here to claim your Sponsored Listing.

Location

Telephone

Website

Address


141003
Ludhiana
141003