Hira Singh Gabria

Hira Singh Gabria

Share

Contact information, map and directions, contact form, opening hours, services, ratings, photos, videos and announcements from Hira Singh Gabria, Ludhiana.

04/06/2026

ਘੱਲੂਘਾਰਾ ਜੂਨ 1984

03/06/2026

3 ਜੂਨ 1984, ਸਾਕਾ ਨੀਲਾ ਤਾਰਾ
"ਨਾ ਭੁੱਲਣਯੋਗ ਨਾ ਬਖ਼ਸ਼ਣਯੋਗ"
ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹਜ਼ਾਰਾਂ ਸ਼ਰਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹੋਏ ਸਨ। ਜ਼ਾਲਮ ਕਾਂਗਰਸ ਸਰਕਾਰ ਨੇ ਅਚਾਨਕ ਕਰਫਿਊ ਲਗਾ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਮੌਜੂਦ ਹਜ਼ਾਰਾਂ ਸ਼ਰਧਾਲੂਆਂ ਨੂੰ ਬਾਹਰ ਨਿਕਲਣ ਦੀ ਆਗਿਆ ਨਾ ਦਿੱਤੀ ਗਈ ਤਾਂ ਜੋ ਵੱਡਾ ਹਮਲਾ ਕਰਕੇ ਵੱਧ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਸਕੇ। ਸ੍ਰੀ ਦਰਬਾਰ ਸਾਹਿਬ ਨੂੰ ਫ਼ੌਜੀ ਘੇਰੇ ਵਿੱਚ ਲੈ ਕੇ ਜੋ ਸਥਿਤੀ ਪੈਦਾ ਕੀਤੀ ਗਈ, ਉਸ ਨੇ ਸਿੱਖ ਕੌਮ ਦੇ ਮਨਾਂ ਉੱਤੇ ਅਜਿਹੇ ਜ਼ਖ਼ਮ ਲਾਏ ਜੋ ਕਦੇ ਵੀ ਨਹੀਂ ਭਰ ਸਕਦੇ।

02/06/2026

2 ਜੂਨ 1984
"ਨਾ ਭੁੱਲਣਯੋਗ, ਨਾ ਬਖ਼ਸ਼ਣਯੋਗ"

2 ਜੂਨ 1984 ਨੂੰ ਕਾਂਗਰਸੀ ਹਕੂਮਤ ਦੀ ਸਾਜ਼ਿਸ਼ ਤਹਿਤ ਪੰਜਾਬ ਨੂੰ ਦੇਸ਼ ਤੋਂ ਕੱਟਣ ਦੀ ਸਾਜ਼ਿਸ਼ ਨੂੰ ਅਮਲੀ ਰੂਪ ਦਿੱਤਾ ਗਿਆ। ਪਹਿਲੀ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ 2 ਜੂਨ ਨੂੰ ਸਾਰੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ, ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਅਤੇ ਰੇਲ ਤੇ ਸੜਕੀ ਆਵਾਜਾਈ ਨੂੰ ਠੱਪ ਕਰ ਦਿੱਤਾ ਗਿਆ। ਟੈਲੀਫੋਨ ਲਾਈਨਾਂ ਕੱਟ ਦਿੱਤੀਆਂ ਗਈਆਂ, ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਾਂਗਰਸੀ ਹਕੂਮਤ ਨੇ ਬਿਜਲੀ ਬੰਦ ਕਰਕੇ ਸੱਚ ਨੂੰ ਹਨੇਰਿਆਂ ਵਿੱਚ ਦਫ਼ਨ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਗਈ।

Photos from Hira Singh Gabria's post 30/05/2026

ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਦੀਆਂ ਮੱਦਾਂ ਦੇ ਖਿਲਾਫ਼ ਅੱਜ 'ਵਿਸੇਸ਼ ਪੰਥਕ ਇਕੱਤਰਤਾ' ਗੁਰਦੁਆਰਾ ਸ਼ਹੀਦਾਂ ਫੇਰੂਮਾਨ, ਢੋਲੇਵਾਲ (ਲੁਧਿਆਣਾ) ਵਿਖੇ ਹੋਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਲੁਧਿਆਣੇ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ ਤੋਂ ਇਲਾਵਾ ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਨੇ ਹਾਜ਼ਰੀ ਭਰੀ

29/05/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਸਤਿਕਾਰ ਐਕਟ 2026’ ਦੇ ਸੰਬੰਧ 'ਚ ਬੇਅਦਬੀ ਕਾਨੂੰਨ ਦੀ ਆੜ ਵਿੱਚ ਸਰਕਾਰ ਵਲੋਂ ਘੜੇ ਗਏ ਬਿਰਤਾਂਤ ਖਿਲਾਫ ਵਿਸ਼ੇਸ਼ ਇਕੱਤਰਤਾ
ਸਿੱਖ ਸੰਸਥਾਵਾਂ ਸਤਿਕਾਰ ਕਾਨੂੰਨ ਨੂੰ ਰੱਦ ਕਰਨ ਦੀ ਨਹੀਂ ਸਗੋਂ ਸੋਧ ਦੀ ਮੰਗ ਕਰ ਰਹੀਆਂ ਹਨ

28/05/2026

ਈਦ-ਉਲ-ਜ਼ੁਹਾ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਲੱਖ-ਲੱਖ ਵਧਾਈਆਂ।

Photos from Hira Singh Gabria's post 24/05/2026

ਮੋਗਾ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਵਾਰਡ ਨੰਬਰ 09 ਅਤੇ ਵਾਰਡ ਨੰਬਰ 10 ਵਿਚ ਕੀਤਾ ਗਿਆ ਚੋਣ ਪ੍ਰਚਾਰ

24/05/2026

ਗਦਰ ਲਹਿਰ ਦੇ ਮਹਾਨ ਨੌਜਵਾਨ ਸਿੱਖ ਆਗੂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ। ਮਹਿਜ਼ 19 ਸਾਲਾਂ ਦੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਮਹਾਨ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਇਤਿਹਾਸ ਵਿੱਚ ਸੁਨਿਹਰੇ ਅੱਖਰਾਂ ਵਿੱਚ ਦਰਜ ਹੈ ਜੋ ਨੌਜਵਾਨਾਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।

Photos from Hira Singh Gabria's post 23/05/2026

ਅੱਜ ਗੁਰਦੁਵਾਰਾ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਲੁਧਿਆਣਾ ਵਿਖੇ ਸਮਾਗਮ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਸਾਹਿਬਾਨਾਂ ਦਾ ਸਨਮਾਨ

Photos from Hira Singh Gabria's post 23/05/2026

ਸਮਰਾਲਾ ਨਗਰ ਕੌਂਸਲ ਚੋਣ ਪ੍ਰਚਾਰ ਦੌਰਾਨ ਅੱਜ ਪਰਮਜੀਤ ਸਿੰਘ ਢਿੱਲੋ ਇੰਚਾਰਜ ਹਲਕਾ ਸਮਰਾਲਾ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਲਈਚੋਣ ਪ੍ਰਚਾਰ ਕੀਤਾ ਗਿਆ,
ਇਸ ਵਾਰ ਚੋਣਾਂ ਵਿੱਚ ਸਮੁੱਚੇ ਸ਼ਹਿਰ ਤੋਂ ਅਕਾਲੀ ਉਮੀਦਵਾਰਾਂ ਨੂੰ ਭਰਵਾਂ ਸਹਿਯੋਗ ਮਿਲ ਰਿਹਾ ਹੈ। ਯਕੀਨਨ ਇਸਦੇ ਚੰਗੇ ਨਤੀਜੇ ਮੌਜੂਦਾ ਆਪ ਸਰਕਾਰ ਦੇ ਧੱਕੇ ਵਿਰੁੱਧ ਮੂੰਹ ਤੋੜ ਜਵਾਬ ਹੋਣਗੇ

Want your business to be the top-listed Government Service in Ludhiana?

Click here to claim your Sponsored Listing.

Location

Website

Address


Ludhiana