15/03/2025
ਗੁਰਦੁਆਰਾ ਸ੍ਰੀ ਕੱਚੀ ਗੜ੍ਹੀ ਸਾਹਿਬ
Vocalist, #punjabi,#sikh, entrepreneur, Husband of 1 wife, Father of 2 Son. T
15/03/2025
ਗੁਰਦੁਆਰਾ ਸ੍ਰੀ ਕੱਚੀ ਗੜ੍ਹੀ ਸਾਹਿਬ
ਸਵਾਲ : ਬਾਬਰਵਾਣੀ ਤੋਂ ਕੀ ਭਾਵ ਹੈ? ਬਾਬਰਵਾਣੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? ਜਾਣਕਾਰੀ ਦਿਓ ਜੀ? –ਸ. ਮਨਜਿੰਦਰ ਸਿੰਘ, ਅੰਮ੍ਰਿਤਸਰ
ਜਵਾਬ : ‘‘ਬਾਬਰਵਾਣੀ’’ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੇਠ ਦਿੱਤੀ ਪੰਗਤੀ ਵਿੱਚ ਦਰਜ ਮਿਲਦਾ ਹੈ :
ਅਗੋ ਦੇ ਜੇ ਚੇਤੀਐ,
ਤਾਂ ਕਾਇਤੁ ਮਿਲੈ ਸਜਾਇ॥
ਸਾਹਾਂ ਸੁਰਤਿ ਗਵਾਈਆ,
ਰੰਗਿ ਤਮਾਸੈ ਚਾਇ॥
ਬਾਬਰ ਵਾਣੀ ਫਿਰਿ ਗਈ,
ਕੁਇਰੁ, ਨ ਰੋਟੀ ਖਾਇ॥ (ਅੰਕ ੪੧੭)
‘ਬਾਬਰਵਾਣੀ’ ਦਾ ਅਰਥ ਮਹਾਨਕੋਸ਼ ਅਨੁਸਾਰ ਹੈ–ਬਾਬਰ ਦੀ ਆਗਿਆ, ਬਾਬਰ ਦੀ ਦੁਹਾਈ। ਪ੍ਰੋ. ਸਾਹਿਬ ਸਿੰਘ ਨੇ ਵੀ ਇਸ ਦਾ ਅਰਥ ‘ਬਾਬਰ ਦੀ ਦੁਹਾਈ’ ਕੀਤਾ ਹੈ। ਦੋਹਾਂ ਅਰਥਾਂ ਨੂੰ ਮਿਲ਼ਾ ਦੇਣ ਨਾਲ਼ ਅਰਥ ਬਣਦਾ ਹੈ–ਬਾਬਰ ਦੀ ਆਗਿਆ ਦੀ ਦੁਹਾਈ। ਇਸ ਤਰ੍ਹਾਂ ‘ਬਾਬਰਵਾਣੀ ਫਿਰਿ ਗਈ’ ਦਾ ਅਰਥ ਬਣਦਾ ਹੈ: ਬਾਬਰ ਦੀ ਆਗਿਆ ਦੀ ਦੁਹਾਈ ਪੈਣ ਲੱਗ ਪਈ। ਹਰ ਪਾਸੇ ਬਾਬਰ ਦਾ ਹੁਕਮ ਗੂੰਜਣ ਲੱਗ ਪਿਆ ਜਾਂ ਇਹ ਕਹਿ ਸਕਦੇ ਹਾਂ ਬਾਬਰ ਦੇ ਰਾਜ ਦਾ ਢੰਡੋਰਾ ਪਿੱਟ
ਗਿਆ।
ਇਸ ਤਰ੍ਹਾਂ ਪੂਰੀ ਪੰਗਤੀ ਦੇ ਅਰਥ ਇਸ ਪ੍ਰਕਾਰ ਹਨ : ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ? (ਇੱਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿੱਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ। (ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਹਿਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ।
‘‘ਬਾਬਰਵਾਣੀ’’ ਸਿਰਲੇਖ ਹੇਠ ਕੋਈ ਵੱਖਰੀ ਬਾਣੀ ਜਾਂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ। ਸੰਮਤ 1578 ਅਥਵਾ ਈਸਵੀ ਸੰਨ 1521 ’ਚ ਬਾਬਰ ਨੇ ਭਾਰਤ ’ਤੇ ਤੀਜਾ ਹਮਲਾ ਕੀਤਾ, ਇਸ ਹਮਲੇ ਉਪਰੰਤ ਭਾਰਤ ’ਚ ਲੋਧੀ ਖ਼ਾਨਦਾਨ ਭਾਵ ਅਫ਼ਗ਼ਾਨੀਆਂ (ਪਠਾਣਾਂ) ਦੇ ਰਾਜ ਦਾ ਅੰਤ ਅਤੇ ਮੁਗ਼ਲ ਰਾਜ ਦਾ ਅਰੰਭ ਹੋ ਗਿਆ। ਬਾਬਰ ਦੇ ਇਸ ਹਮਲੇ ਨਾਲ ਸੰਬੰਧਿਤ ਗੁਰਬਾਣੀ ’ਚ ਚਾਰ ਸ਼ਬਦ ਗੁਰੂ ਨਾਨਕ ਸਾਹਿਬ ਨੇ ਰਚੇ ਹਨ ਜੋ ਨੰਬਰਵਾਰ ਇਸ ਪ੍ਰਕਾਰ ਹਨ :
1. ਤਿਲੰਗ ਮਹਲਾ ੧॥
ਜੈਸੀ ਮੈ ਆਵੈ,
ਖਸਮ ਕੀ ਬਾਣੀ,
ਤੈਸੜਾ ਕਰੀ ਗਿਆਨੁ, ਵੇ ਲਾਲੋ॥ ਪੰਨਾ ੭੨੨)
੨. ਆਸਾ ਮਹਲਾ ੧॥
ਖੁਰਾਸਾਨ ਖਸਮਾਨਾ ਕੀਆ,
ਹਿੰਦੁਸਤਾਨੁ ਡਰਾਇਆ॥
ਆਪੈ, ਦੋਸੁ ਨ ਦੇਈ ਕਰਤਾ,
ਜਮੁ ਕਰਿ ਮੁਗਲੁ ਚੜਾਇਆ॥ ਅੰਕ ੩੬੦)
3. ਰਾਗ ਆਸਾ ਮਹਲਾ ੧,
ਅਸਟਪਦੀਆ ਘਰੁ ੩॥
ੴ ਸਤਿ ਗੁਰ ਪ੍ਰਸਾਦਿ॥
ਜਿਨੑ ਸਿਰਿ ਸੋਹਨਿ ਪਟੀਆ,
ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨ੍ਹ੍ਹਿ,
ਗਲ ਵਿਚਿ ਆਵੈ ਧੂੜਿ॥ (੪੧੭)
4. ਆਸਾ ਮਹਲਾ ੧॥
ਕਹਾ, ਸੁ ਖੇਲ ਤਬੇਲਾ ਘੋੜੇ,
ਕਹਾ, ਭੇਰੀ ਸਹਨਾਈ॥
ਕਹਾ, ਸੁ ਤੇਗਬੰਦ ਗਾਡੇਰੜਿ,
ਕਹਾ, ਸੁ ਲਾਲ ਕਵਾਈ॥ (੪੧੭)
ਉੱਪਰ ਦੱਸੇ ਤੀਜੇ ਸ਼ਬਦ ਵਿੱਚ ਸਤਿਗੁਰੂ ਜੀ ਵੱਲੋਂ ਵਰਤੇ ਵਾਕ “ਬਾਬਰਵਾਣੀ ਫਿਰਿ ਗਈ, ਕੁਇਰੁ, ਨ ਰੋਟੀ ਖਾਇ॥” ਮੁਤਾਬਕ ਕਈ ਵਿਦਵਾਨਾਂ, ਲਿਖਾਰੀਆਂ ਨੇ ਇਨ੍ਹਾਂ ਚਾਰ ਸ਼ਬਦਾਂ ਨੂੰ ‘‘ਬਾਬਰਵਾਣੀ ਦੇ ਸ਼ਬਦ’’ ਲਿਖ ਦੇਣ ਦੀ ਗ਼ਲਤੀ ਕਰ ਦਿੱਤੀ। ਜਦ ਕਿ ਬਾਬਰਵਾਣੀ ਸਿਰਲੇਖ ਹੇਠ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ। ਇਨ੍ਹਾਂ ਚੌਹਾਂ ਸ਼ਬਦਾਂ ਵਿੱਚ ਜਿੱਥੇ ਸਤਿਗੁਰਾਂ ਨੇ ਬਾਬਰ ਦੇ ਹਮਲੇ ਸਮੇਂ ਸੈਦਪੁਰੀਆਂ ਦੀ ਹੋਈ ਲਾ ਮਿਸਾਲ ਦੁਰਗਤ ਦਾ ਵਰਣਨ ਹੈ ਉੱਥੇ ਗੁਰਮਤਿ ਦੇ ਸਿਧਾਂਤ ਗੁਰੂ ਸਾਹਿਬ ਨੇ ਦ੍ਰਿੜ੍ਹ ਕਰਵਾਏ ਹਨ ਜਿਨ੍ਹਾਂ ਮੁਤਾਬਕ, ਆਪ ਨੇ ਦੱਸਿਆ ਹੈ ਕਿ, ਅਕਾਲ ਪੁਰਖ ਦੇ ਨਿਯਮ ਸਦਾ ਅਟੱਲ ਹਨ, ਉਹ ਨਿਰਦੋਸ਼ ਹੈ ਤੇ ਸਦਾ ਨਿਰਦੋਸ਼ ਰਿਹਾ ਹੈ, ਉਸ ਸਾਹਮਣੇ ਮਨੁੱਖ ਦੀ ਕੋਈ ਪਾਇਆਂ ਨਹੀਂ, ਧਨ ਅਤੇ ਜੋਬਨ ਦੇ ਨਸ਼ੇ ਵਿੱਚ ਫਸ ਕੇ ਮਨੁੱਖ ਖ਼ੁਆਰ ਹੁੰਦਾ ਹੈ, ਦੁੱਖਾਂ ਤੇ ਖ਼ੁਆਰੀ ਤੋਂ ਬਚਣ ਲਈ ਪਹਿਲਾਂ ਹੀ ਸੂਝ ਬੂਝ ਤੋਂ ਕੰਮ ਲੈਣਾ ਜ਼ਰੂਰੀ ਹੈ, ਪ੍ਰਮਾਤਮਾ ਉਹ ਕੁੱਝ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ, ਮਨੁੱਖ ਨੂੰ ਦੁੱਖ ਸੁੱਖ ਅਕਾਲ ਪੁਰਖ ਦੇ ਭਾਣੇ ਅੰਦਰ ਹੀ ਹੁੰਦੇ ਹਨ।
ਇਨ੍ਹਾਂ ਸ਼ਬਦਾਂ ਨੂੰ ‘ਬਾਬਰਵਾਣੀ’ ਦੇ ਸ਼ਬਦ ਆਖਣਾ ਤੇ ਪ੍ਰਚਾਰਨਾ ਦੋਵੇਂ ਗੱਲਾਂ ਗ਼ਲਤ ਹਨ। ਇਨ੍ਹਾਂ ਸ਼ਬਦਾਂ ਦਾ ਬਾਬਰਵਾਣੀ ਦੇ ਸ਼ਬਦ ਪ੍ਰਚਲਿਤ ਹੋ ਜਾਣ ਦਾ ਮੁੱਖ ਕਾਰਨ ਇਨ੍ਹਾਂ ਸ਼ਬਦਾਂ ਵਿਚਕਾਰ ਗੁਰਦੇਵ ਰਾਹੀਂ “ਬਾਬਰਵਾਣੀ ਫਿਰਿ ਗਈ, ਕੁਇਰੁ, ਨ ਰੋਟੀ ਖਾਇ॥’’ ਲਫ਼ਜ਼ਾਂ ਦੀ ਵਰਤੋਂ ਹੈ, ਪਰ ਸ਼ਬਦਾਂ ਨੂੰ ਹੀ ‘ਬਾਬਰਵਾਣੀ’ ਦੇ ਸ਼ਬਦ ਕਹਿ ਦੇਣਾ ਵੱਡੀ ਗਲਤੀ ਹੈ।
15/03/2025
ਸਲੋਕ ਮਃ ੩ ॥
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥
Gurjeet Singh Azad
ਗਿਆਨ ਅਤੇ ਘਮੰਡ: ਇੱਕ ਅਧਿਆਨ
ਗਿਆਨ ਮਨੁੱਖ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਜਾਂਦਾ ਹੈ। ਇਹ ਮਨੁੱਖ ਦੇ ਜੀਵਨ ਨੂੰ ਸੁਰਗਮ ਬਣਾਉਂਦਾ ਹੈ ਅਤੇ ਉਸਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਂਦਾ ਹੈ। ਗਿਆਨਵਾਨ ਵਿਅਕਤੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਨਮਰਤਾ ਅਤੇ ਪ੍ਰੇਰਨਾ ਦਾ ਸਰੋਤ ਬਣਦਾ ਹੈ। ਪਰ ਜਦੋਂ ਮਨੁੱਖ ਆਪਣੇ ਗਿਆਨ ਦੇ ਬੁੱਦੇ ਨੂੰ ਸਮੁੰਦਰ ਸਮਝਣ ਲੱਗ ਪਵੇ ਅਤੇ ਦੂਜਿਆਂ ਨੂੰ ਅਗਿਆਨੀ ਮੰਨਣ ਲੱਗ ਜਾਏ, ਤਾਂ ਘਮੰਡ ਦਾ ਜਨਮ ਹੁੰਦਾ ਹੈ।
ਗਿਆਨਵਾਨ ਵਿਅਕਤੀ ਕਦੇ ਵੀ ਘਮੰਡੀ ਨਹੀਂ ਹੁੰਦਾ। ਉਹ ਜਾਣਦਾ ਹੈ ਕਿ ਜ਼ਿੰਦਗੀ ਵਿੱਚ ਸਿਖਣ ਦੀ ਕੋਈ ਸੀਮਾ ਨਹੀਂ ਹੈ। ਉਸ ਦੇ ਵਿਚਾਰ ਸਦੈਵ ਖੁੱਲ੍ਹੇ ਰਹਿੰਦੇ ਹਨ। ਇਤਿਹਾਸ ਗਵਾਹ ਹੈ ਕਿ ਮਹਾਨ ਵਿਦਵਾਨਾਂ ਅਤੇ ਰਿਸ਼ੀ-ਮੁਨੀਆਂ ਨੇ ਹਮੇਸ਼ਾ ਨਮ੍ਰਤਾ ਦੀ ਪ੍ਰੇਰਣਾ ਦਿੱਤੀ ਹੈ। ਦੂਜੇ ਪਾਸੇ, ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਗਿਆਨਵਾਨ ਮੰਨਣ ਲੱਗਦਾ ਹੈ, ਤਾਂ ਉਹ ਅਹੰਕਾਰ ਦਾ ਸ਼ਿਕਾਰ ਹੋ ਜਾਂਦਾ ਹੈ।
ਘਮੰਡ ਦਾ ਇਹ ਅਹਿਸਾਸ ਉਸਦੇ ਆਤਮਿਕ ਵਿਕਾਸ ਨੂੰ ਰੋਕ ਦਿੰਦਾ ਹੈ। ਉਸਦੀ ਸੋਚ ਦੂਸਰਿਆਂ ਨੂੰ ਹੇਠਾਂ ਦਿਖਾਉਣ ਅਤੇ ਖੁਦ ਨੂੰ ਸ੍ਰੇਸ਼ਠ ਮੰਨਣ ਤੱਕ ਸੀਮਿਤ ਹੋ ਜਾਂਦੀ ਹੈ। ਇਹੋ ਜਿਹੇ ਵਿਅਕਤੀ ਜ਼ਿੰਦਗੀ ਦੇ ਅਸਲ ਮਕਸਦ ਤੋਂ ਭਟਕ ਜਾਂਦੇ ਹਨ।
ਗਿਆਨ ਦਾ ਸੱਚਾ ਮਤਲਬ ਸਿਰਫ ਕਿਤਾਬੀ ਗਿਆਨ ਪ੍ਰਾਪਤ ਕਰਨਾ ਨਹੀਂ, ਸਗੋਂ ਜੀਵਨ ਵਿੱਚ ਉਸਨੂੰ ਵਰਤਨਾ ਅਤੇ ਦੁਨੀਆ ਨੂੰ ਵਧੀਆ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਾ ਹੈ। ਸੱਚੇ ਗਿਆਨੀ ਉਹ ਹਨ, ਜੋ ਦੂਜਿਆਂ ਨੂੰ ਸਿੱਖਣ ਦਾ ਮੌਕਾ ਦਿੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਵਿੱਚ ਪ੍ਰੇਰਨਾ ਬਣਦੇ ਹਨ। ਮਹਾਨ ਵਿਅਕਤੀਆਂ ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ, ਸਾਡੇ ਸਾਹਮਣੇ ਇਹੋ ਜਿਹੇ ਉਦਾਹਰਨ ਹਨ। ਉਨ੍ਹਾਂ ਦਾ ਗਿਆਨ ਘਮੰਡ ਦਾ ਕਾਰਣ ਨਹੀਂ, ਸਗੋਂ ਸੰਸਾਰ ਲਈ ਸੇਵਾ ਅਤੇ ਸਦਭਾਵਨਾ ਦਾ ਸਨਦੇਸ਼ ਬਣਿਆ।
ਸੱਚਮੁੱਚ, ਗਿਆਨ ਅਤੇ ਘਮੰਡ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ। ਗਿਆਨ ਮਨੁੱਖ ਨੂੰ ਨਮਰ ਬਣਾਉਂਦਾ ਹੈ, ਜਦਕਿ ਘਮੰਡ ਉਸਦੇ ਵਿਕਾਸ ਨੂੰ ਰੋਕ ਦਿੰਦਾ ਹੈ। ਇਸ ਲਈ, ਮਨੁੱਖ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੱਚਾ ਗਿਆਨ ਉਹੀ ਹੈ ਜੋ ਸਾਨੂੰ ਨਵੀਂ ਸਿੱਖ ਅਤੇ ਨਵੀਂ ਦਿਸ਼ਾ ਪ੍ਰਦਾਨ ਕਰੇ। ਹਮੇਸ਼ਾ ਨਮ੍ਰਤਾ ਨੂੰ ਸਾਥੀ ਬਣਾਉਣਾ ਅਤੇ ਘਮੰਡ ਤੋਂ ਦੂਰ ਰਹਿਣਾ ਹੀ ਸਫਲ ਜੀਵਨ ਦੀ ਕੁੰਜੀ ਹੈ।
ਜੋਤਸ਼ੀਆਂ ਵਲੋਂ ਵੱਦਦੇ ਪਾਣੀ ਵਿੱਚ ਸਮੱਗਰੀ ਸੁੱਟਣ ਦੇ ਉਪਾਅ ਨੇ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਿਤ ਕੀਤਾ ਹੈ। ਇਸ ਨਾਲ ਨਦੀਆਂ ਤੇ ਦਰਿਆਵਾਂ ਦੇ ਕੋਲ ਗੰਦਗੀ ਦੇ ਢੇਰ ਲੱਗ ਰਹੇ ਹਨ। ਇਹ ਨਾ ਸਿਰਫ ਕੁਦਰਤੀ ਸਰੋਤਾਂ ਲਈ ਖਤਰਨਾਕ ਹੈ ਪਰ ਭਵਿੱਖੀ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।
ਗੁਰੂ ਨਾਨਕ ਦੇ ਸਿਧਾਂਤ
ਗੁਰੂ ਨਾਨਕ ਸਾਹਿਬ ਜੀ ਨੇ ਫੋਕੇ ਕਰਮਕਾਂਡਾਂ ਦੇ ਖਿਲਾਫ ਆਵਾਜ਼ ਉਠਾਈ ਅਤੇ ਲੋਕਾਂ ਨੂੰ ਸੱਚੇ ਜੀਵਨ ਦਾ ਮਾਰਗ ਦੱਸਿਆ। ਉਹਨਾਂ ਦਾ ਸਿਧਾਂਤ ਸੀ: “ਕਿਰਤ ਕਰੋ, ਨਾਮ ਜਪੋ, ਵੰਡ ਛਕੋ।” ਅੱਜ ਦੇ ਸਾਰੇ ਸਮਾਜਕ ਅਤੇ ਧਾਰਮਿਕ ਸਮੱਸਿਆਵਾਂ ਦਾ ਹੱਲ ਗੁਰੂ ਨਾਨਕ ਦੇ ਸਿਧਾਂਤਾਂ ਵਿੱਚ ਮਿਲਦਾ ਹੈ।
#ਗੁਰੂਨਾਨਕਦੇਸਿਧਾਂਤ #ਕਿਰਤਕਰੋ #ਸੱਚਾਈਦਾਮਾਰਗ
ਸੋਈ ਗਿਆਨੀ ਜੇ ਸਿਮਰੈ ਏਕ।ਸੋ ਧਨਵੰਤ ਜਿਸੁ ਥੁਧਿ ਬਿਬੇਕ।।
28/10/2024
Since 2004, "ARASH INFO" has been dedicated to simplifying and facilitating business operations. Specializing in "Web Hosting, Web Development," and app development for both "Android" and "iPhone," we excel in creating user-friendly interfaces and prioritizing security.
Our expertise lies in web application development, ensuring seamless functionality and robust security measures. Our "Business Email Hosting" service has been trusted by thousands of users for years, operating securely on dedicated servers without interruption.
We would be privileged to have the chance to serve you.