Manukhta di sewa sab ton vaddi sewa society

Manukhta di sewa sab ton vaddi sewa society

Share

Contact : +91 97803-00071, 0161-5200071 Yet to date we helped a lot of deserving people those are helpless on earth of God.

India, Punjab, Ludhiana based organization, serving the humanity by the means of providing free shelter, food, medical and other vital service to poor, homeless, sick and needy people. Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
__________________________________________
[We, bei

16/05/2026

IPS ਅਫ਼ਸਰ ਦਾ ਪੁੱਤ ਚੰਡੀਗੜ੍ਹ ਦੇ ਸੈਕਟਰ 22A 'ਚ ਵੱਡੇ ਅਫਸਰਾਂ ਦੀਆਂ ਕੋਠੀਆਂ ਬਾਹਰ ਕੱਟ ਰਿਹਾ ਸੀ ਜੀਵਨ !
ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਪਤਾ ਲੱਗ ਸਕੇ 12-13 ਸਾਲ ਤੋਂ ਪਾਰਕ 'ਚ ਰਹਿੰਦੇ ਰੱਬੀ-ਰੂਹ ਦੇ ਕਿੱਥੇ ਨੇ ਆਪਣੇ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071


ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਸੇਵਾ ਪਰਿਵਾਰ ਨੂੰ ਮਿਤੀ 12-05-2026 ਨੂੰ ਇੱਕ ਅਣਪਛਾਤੇ ਰੱਬ-ਰੂਪੀ ਵੀਰ ਦੀ ਸੇਵਾ ਕਰਨ ਦਾ ਮੌਕਾ Chandigarh ਦੇ ਸੈਕਟਰ 22A ਤੋਂ ਮਿਲਿਆ। ਇਸ ਵੀਰ ਦੀ ਉਮਰ ਕਰੀਬ 50-55 ਸਾਲ ਲੱਗਦੀ ਹੈ ਅਤੇ ਵੀਰ ਬੋਲਣ 'ਚ ਅਸਮਰਥ ਹੈ । ਬਿਜਲੀ ਦਫ਼ਤਰ ਦੇ ਨੇੜੇ ਬਣੀ ਪਾਰਕ ਵਿੱਚ ਇਹ ਵੀਰ ਪਿਛਲੇ ਲੰਮੇ ਸਮੇਂ ਤੋਂ ਆਪਣਾ ਜੀਵਨ ਬਤੀਤ ਕਰ ਰਿਹਾ ਸੀ। ਆਸ-ਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀਰ ਕਰੀਬ 10-15 ਸਾਲ ਤੋਂ ਇੱਥੇ ਹੀ ਰਹਿ ਰਿਹਾ ਹੈ । ਇਸ ਨੂੰ ਕੌਣ ਛੱਡ ਕੇ ਗਿਆ ਜਾਂ ਇਹ ਆਪਣੇ ਆਪ ਹੀ ਘੁੰਮਦਾ-ਘੁਮਾਉਂਦਾ ਇੱਥੇ ਆ ਪਹੁੰਚਿਆ — ਇਸ ਬਾਰੇ ਕਿਸੇ ਨੂੰ ਵੀ ਕੋਈ ਪੱਕੀ ਜਾਣਕਾਰੀ ਨਹੀਂ ਹੈ। ਕੁਝ ਲੋਕਾਂ ਦੇ ਦੱਸਣ ਮੁਤਾਬਿਕ ਇਹ ਵੀਰ ਸ਼ਾਇਦ ਕਿਸੇ IPS ਅਫ਼ਸਰ ਦਾ ਪੁੱਤਰ ਹੈ ਅਤੇ ਇਸਦੇ ਪਿਤਾ ਜੀ ਪੁਲਿਸ ਵਿਭਾਗ ਵਿੱਚ ਸਨ, ਪਰ ਇਸ ਗੱਲ ਦਾ ਵੀ ਕੋਈ ਪੁਖਤਾ ਸਬੂਤ ਨਹੀਂ ਮਿਲ ਸਕਿਆ। ਆਸ-ਪਾਸ ਦੇ ਬਿਜਲੀ ਮੁਲਾਜ਼ਮ ਵੀ ਇਸ ਵੀਰ ਦੀ ਆਪਣੀ ਸਮਰੱਥ ਅਨੁਸਾਰ ਸੇਵਾ-ਸੰਭਾਲ ਕਰਦੇ ਰਹੇ ਅਤੇ ਪ੍ਰਸ਼ਾਦਾ-ਪਾਣੀ ਦਾ ਵੀ ਪੂਰਾ ਧਿਆਨ ਰੱਖਦੇ ਰਹੇ। ਪਰ ਵੀਰ ਦੇ ਹਾਲਾਤ ਠੀਕ ਨਹੀਂ ਸਨ। ਜਿਸ ਕਾਰਨ ਚੰਗੀ ਸੇਵਾ ਸੰਭਾਲ ਲਈ ਵੀਰ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ। ਅਰਦਾਸ ਕਰਿਓ ਕਿ ਵੀਰ ਆਪਣਾ ਆਪਾ ਸਾਂਭਣ ਯੋਗ ਕੇ ਚੰਗਾ ਜੀਵਨ ਬਤੀਤ ਕਰੇ।
ਜੇਕਰ ਕੋਈ ਵੀਰ ਇਸ ਵਿਅਕਤੀ ਨੂੰ ਜਾਣਦਾ ਜਾਂ ਪਹਿਚਾਣਦਾ ਹੋਵੇ ਤਾਂ ਕਿਰਪਾ ਕਰਕੇ ਜ਼ਰੂਰ ਸੰਪਰਕ ਕਰੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਇਸ ਵੀਰ ਬਾਰੇ ਪਤਾ ਲੱਗ ਸਕੇ ਕਿ ਇਹ ਕੌਣ ਹੈ ਅਤੇ ਕਿੱਥੋਂ ਆਇਆ ਹੈ।

16/05/2026

ਆਪਣੇ ਹੀ ਪਿੰਡ ਦੇ ਗੁਰੂ ਘਰ ਬਾਹਰ ਪਿਆ ਮੌਤ ਦਾ ਇੰਤਜਾਰ ਕਰ ਰਿਹਾ ਸੀ ਬਜ਼ੁਰਗ !

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071

Watch Rescue Video: https://www.facebook.com/reel/26783491174639002

16/05/2026

15-20 ਸਾਲਾਂ ਤੋਂ ਵਿਛੜੇ ਆਪਣੇ ਭਰਾਵਾਂ ਨੂੰ ਮਿਲੇ ਬਾਪੂ ਮਨਜੀਤ ਸਿੰਘ ਮੰਗਾ ਜੀ
ਮਾਨਸਿਕ ਬਿਮਾਰ ਬਾਪੂ ਜੀ ਨੇ ਦਰ-ਦਰ ਭਟਕ ਕੇ ਕਈ ਸਾਲ ਨਰਕ ਕੱਟਿਆ


ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
97803-00071, 0161-5200071

KEEP SUPPORT HUMANITY 🙏


ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 11-07-2017 ਨੂੰ ਬਾਪੂ ਮਨਜੀਤ ਸਿੰਘ ਮੰਗਾ ਦੀ ਸੇਵਾ ਜਲੰਧਰ ਦੇ ਪਿੰਡ ਜਮਸ਼ੇਰ ਤੋਂ ਮਿਲੀ ਸੀ। ਉਸ ਵੇਲੇ ਬਾਪੂ ਜੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤੇ ਬਾਪੂ ਜੀ ਸਾਡੇ ਕੋਲ ਡੇਢ ਕੁ ਸਾਲ ਰਹੇ ਤੇ 2019 'ਚ ਬਿਨਾਂ ਦੱਸੇ ਹੀ ਕਿਧਰੇ ਚਲੇ ਗਏ। ਅਸੀਂ ਬਹੁਤ ਲੱਭਿਆ ਪਰ ਬਾਪੂ ਜੀ ਕਿਤੇ ਨਾ ਮਿਲੇ। ਫਿਰ 2022 ਦੇ ਵਿੱਚ ਸਾਨੂੰ ਇੱਕ ਵੀਡੀਓ ਆਈ ਜੋ ਕਿ ਬਾਪੂ ਮਨਜੀਤ ਸਿੰਘ ਜੀ ਦੀ ਸੀ, ਤੇ ਸਾਨੂੰ ਇੱਕ ਵਾਰ ਮੁੜ ਤੋਂ ਮਿਤੀ 17-11-2022 ਨੂੰ ਬਾਪੂ ਮਨਜੀਤ ਸਿੰਘ ਮੰਗਾ ਦੀ ਸੇਵਾ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਦੇ ਬਾਹਰੋਂ ਮਿਲੀ। ਇਸ ਵੇਲੇ ਬਾਪੂ ਜੀ ਦੇ ਪੈਰ ਦੀ ਇੱਕ ਉਂਗਲ ਕੀੜੇ ਖਾਂ ਚੁੱਕੇ ਸਨ ਤੇ ਬਾਪੂ ਜੀ ਆਪਣਾ ਮਾਨਸਿਕ ਸੰਤੁਲਨ ਫਿਰ ਤੋਂ ਪੂਰੀ ਤਰ੍ਹਾਂ ਗੁਆ ਬੈਠੇ ਸਨ। ਵਾਹਿਗੁਰੂ ਜੀ ਦੀ ਮਿਹਰ ਸਦਕਾ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਬਾਪੂ ਜੀ ਦਾ ਪੈਰ ਠੀਕ ਹੋ ਗਿਆ ਹੈ ਤੇ ਹੁਣ ਉਨ੍ਹਾਂ ਦੇ ਮਾਨਸਿਕ ਹਾਲਾਤ ਵੀ ਪਹਿਲਾਂ ਨਾਲੋਂ ਠੀਕ ਹਨ। ਬਾਪੂ ਜੀ ਆਪਣੇ ਘਰਦਿਆਂ ਨੂੰ ਬਹੁਤ ਯਾਦ ਕਰਦੇ ਸਨ ਅਤੇ ਅਕਸਰ ਘਰ ਜਾਣ ਦੀ ਗੱਲ ਕਰਦੇ ਸਨ ।ਹੁਣ ਬਾਪੂ ਜੀ ਨੇ ਆਪਣੇ ਘਰ-ਪਰਿਵਾਰ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਟੀਮ ਮੈਂਬਰਾਂ ਦੀ ਕੋਸ਼ਿਸ਼ਾਂ ਅਤੇ ਤੁਹਾਡੀਆਂ ਅਰਦਾਸਾਂ ਸਦਕਾ ਬਾਪੂ ਜੀ ਦੇ ਭਰਾਵਾਂ 'ਚ ਪਹੁੰਚ ਹੋਈ। ਬਾਪੂ ਜੀ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਅਤੇ ਛੋਟੇ ਭਰਾ ਗੁਰਮੁਖ ਸਿੰਘ ਉਨ੍ਹਾਂ ਨੂੰ ਮਿਲਣ ਸੁਪਨਿਆਂ ਦੇ ਘਰ ਪਹੁੰਚੇ ਹਨ। ਅਰਦਾਸ ਕਰਿਓ ਬਾਪੂ ਜੀ ਤੰਦਰੁਸਤ ਹੋ ਜਾਣ ਅਤੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਨ।

16/05/2026

ਅੰਬਾਲਾ ਦੇ ਹਾਈ ਸਕਿਓਰਟੀ ਇਲਾਕੇ 'ਚੋ ਮਿਲੇ ਰੱਬ-ਰੂਪੀ ਨੌਜਵਾਨ ਦਾ ਘਰ ਲੱਭਣ ਚ ਕਰੋ ਮਦਦ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
97803-00071, 0161-5200071
KEEP SUPPORT HUMANITY 🙏


ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 01-02-2026 ਨੂੰ ਇੱਕ ਅਣਪਛਾਤੇ ਵੀਰ ਦੀ ਸੇਵਾ ਦਾ ਮੌਕਾ ਨੇੜੇ ਏਅਰ ਫੋਰਸ ਸਟੇਸ਼ਨ, #ਅੰਬਾਲਾ ਕੈਂਟ ( #ਹਰਿਆਣਾ) ਤੋਂ ਮਿਲਿਆ। ਇਹ ਵੀਰ ਆਪਣਾ ਨਾਮ #ਦਿਨੇਸ਼ ਦੱਸ ਰਿਹਾ ਹੈ। ਛੋਟੀ ਉਮਰ ਦਾ ਇਹ ਨੌਜਵਾਨ ਕਰੀਬ ਪਿਛਲੇ ਦੋ ਸਾਲਾਂ ਤੋਂ ਅੰਬਾਲਾ ਕੈਂਟ ਦੇ ਏਅਰ ਫੋਰਸ ਸਟੇਸ਼ਨ ਦੇ ਇਲਾਕੇ ਵਿੱਚ ਲਵਾਰਿਸ ਹਾਲਾਤਾਂ ਵਿੱਚ ਰਹਿ ਰਿਹਾ ਸੀ। ਇਹ ਨੌਜਵਾਨ ਸਿਰਫ਼ ਰਾਤ ਵੇਲੇ ਹੀ ਕੁੱਝ ਖਾਣ ਲਈ ਬਾਹਰ ਨਿਕਲਦਾ ਸੀ ਅਤੇ ਸਾਰਾ ਦਿਨ ਇੱਕ ਖੰਡਰ ਨੁਮਾ ਘਰ ਦੇ ਅੰਦਰ ਲੁਕਿਆ ਰਹਿੰਦਾ ਸੀ। ਰਾਤ ਨੂੰ ਵੀ ਇਹ ਕਰੀਬ 10 ਫੁੱਟ ਉੱਚੀ ਬਣੀ ਸੈੱਲਫ਼ ਉੱਤੇ ਚੜ੍ਹ ਕੇ ਸੌਂਦਾ ਸੀ, ਤਾਂ ਜੋ ਕੋਈ ਵੀ ਇਸ ਤੱਕ ਪਹੁੰਚ ਨਾ ਸਕੇ। ਇਸ ਦੇ ਗੰਦੇ-ਮੰਦੇ ਕੱਪੜੇ, ਸਿਰ ਵਿੱਚ ਬੱਝੀਆਂ ਜਟਾਵਾਂ ਅਤੇ ਬੇਹੱਦ ਮਾੜੇ ਹਾਲਾਤ ਇਸ ਦੀ ਦਰਦਨਾਕ ਜ਼ਿੰਦਗੀ ਬਿਆਨ ਕਰ ਰਹੇ ਸਨ। ਇਹ ਵੀਰ ਕਿੱਥੋਂ ਆਇਆ ਹੈ ਅਤੇ ਇਸ ਦਾ ਪਰਿਵਾਰ ਕਿੱਥੇ ਹੈ, ਇਸ ਬਾਰੇ ਕੁੱਝ ਵੀ ਦੱਸਣ ਵਿੱਚ ਇਹ ਵੀਰ ਅਸਮਰਥ ਹੈ।
ਜੇਕਰ ਕੋਈ ਇਸ ਵੀਰ ਨੂੰ ਪਹਿਚਾਣਦਾ ਹੋਵੇ ਤਾਂ ਕਿਰਪਾ ਕਰਕੇ ਸੰਪਰਕ ਕਰੋ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਇਸ ਵੀਰ ਨੂੰ ਉਸ ਦਾ ਘਰ-ਪਰਿਵਾਰ ਮਿਲ ਸਕੇ ਜੀ।

15/05/2026

ਪਿੰਡ ਦੌਲੇਵਾਲ ਦੇ ਬੱਸ ਅੱਡੇ 'ਤੇ ਕਈ ਮਹੀਨਿਆਂ ਤੋਂ ਨਰਕ ਕੱਟ ਰਹੇ ਸੀ ਬਾਪੂ ਸੇਵਾ ਸਿੰਘ ਜੀ
ਆਪਣੇ ਹੀ ਪਿੰਡ ਦੇ ਗੁਰੂ ਘਰ ਬਾਹਰ ਬਜ਼ੁਰਗ ਦਾ ਰੁਲਣਾ ਕਰ ਰਿਹਾ ਇਨਸਾਨੀਅਤ ਨੂੰ ਸ਼ਰਮਸਾਰ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071


ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 14-05-2026 ਨੂੰ ਬਜ਼ੁਰਗ ਬਾਪੂ ਸੇਵਾ ਸਿੰਘ (ਪੁੱਤਰ ਸੁੱਚਾ ਸਿੰਘ) ਜੀ ਦੀ ਸੇਵਾ ਕਰਨ ਦਾ ਮੌਕਾ ਪਿੰਡ ਦੋਲੇਵਾਲ, ਜ਼ਿਲ੍ਹਾ ਮੋਗਾ ਤੋਂ ਮਿਲਿਆ। ਬਾਪੂ ਜੀ ਇਸੇ ਪਿੰਡ ਦੇ ਰਹਿਣ ਵਾਲੇ ਹਨ ਅਤੇ ਆਪਣੇ ਹੀ ਪਿੰਡ ਦੇ ਬੱਸ ਸਟੈਂਡ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਨਰਕ ਤੋਂ ਵੀ ਬਦਤਰ ਹਾਲਾਤਾਂ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਸਨ।
ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਪੂ ਜੀ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਪੋਤੇ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਬਾਪੂ ਜੀ ਦੇ ਪੁੱਤ ਦਾ ਪਰਿਵਾਰ ਵੀ ਇਹ ਪਿੰਡ ਛੱਡ ਕੇ ਕਿਤੇ ਹੋਰ ਰਹਿਣ ਲੱਗ ਪਿਆ। ਇਸ ਸਮੇਂ ਬਾਪੂ ਜੀ ਦੀ ਲੱਤ ਉੱਤੇ ਇੱਕ ਵੱਡਾ ਜ਼ਖ਼ਮ ਹੈ, ਜਿਵੇਂ ਕਿਸੇ ਨੇ ਜਾਨਵਰ ਨੇ ਡੂੰਘੀ ਦੰਦੀ ਵੱਢੀ ਹੋਵੇ, ਪਰ ਇਸ ਬਾਰੇ ਕੁੱਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ ਕਿ ਇਹ ਜ਼ਖ਼ਮ ਕਿਵੇਂ ਹੋਇਆ। ਬੁਢਾਪੇ ਕਾਰਨ ਬਾਪੂ ਜੀ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਹਨ ਅਤੇ ਚੱਲਣ-ਫਿਰਣ ਤੋਂ ਵੀ ਅਸਮਰਥ ਹਨ। ਮਲ-ਮੂਤਰ ਵੀ ਵਿੱਚ ਹੀ ਹੋ ਰਿਹਾ ਸੀ।
ਸਭ ਤੋਂ ਦੁਖਦਾਈ ਗੱਲ ਇਹ ਸੀ ਕਿ ਆਪਣੇ ਹੀ ਜੱਦੀ ਪਿੰਡ ਦੇ ਬੱਸ ਸਟੈਂਡ ਉੱਤੇ, ਗੁਰੂ ਘਰ ਦੇ ਬਾਹਰ, ਇਹ ਬਜ਼ੁਰਗ ਲਾਵਾਰਸਾਂ ਵਾਂਗ ਜੀਵਨ ਕੱਟਣ ਲਈ ਮਜਬੂਰ ਸੀ। ਬਾਪੂ ਜੀ ਦੀ ਸਾਂਭ-ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਲਿਆਂਦਾ ਗਿਆ ਹੈ। ਅਰਦਾਸ ਹੈ ਕਿ ਇੱਥੇ ਰਹਿ ਕੇ ਬਾਪੂ ਜੀ ਤੰਦਰੁਸਤ ਹੋਣ ਅਤੇ ਆਪਣਾ ਬਾਕੀ ਜੀਵਨ ਖੁਸ਼ੀਆਂ ਅਤੇ ਸਤਿਕਾਰ ਨਾਲ ਬਤੀਤ ਕਰਨ। 🙏

15/05/2026

ਭੈਣ ਜਗਦੀਪ ਕੌਰ ਦੇ ਪਿੰਡੋਂ ਸੇਵਾ ਲੈ ਕੇ ਆਉਂਦੇ ਵੀਰ ਹਰ ਵਾਰ ਮਿਲ ਕੇ ਜਾਂਦੇ ਆਪਣੇ ਪਿੰਡ ਦੀ ਧੀ ਨੂੰ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071

ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 2-10-2021 ਨੂੰ ਭੈਣ #ਜਗਦੀਪ ਕੌਰ ਦੀ ਸੇਵਾ ਦਾ ਮੌਕਾ ਪਿੰਡ ਮਾਹਲਾ ਕਲਾਂ ( #ਮੋਗਾ) ਤੋਂ ਮਿਲਿਆ ਸੀ। ਜਿਸ ਸਮੇਂ ਭੈਣ ਦੀ ਸੇਵਾ ਮਿਲੀ ਤਾਂ ਪੜ੍ਹੀ-ਲਿਖੀ ਭੈਣ ਬੇਹੱਦ ਜ਼ਿਆਦਾ ਮੈਂਟਲੀ ਅਪਸੈੱਟ ਹੋ ਚੁੱਕੀ ਸੀ ਤੇ ਆਪਣੇ ਘਰ ਦੇ ਵਿੱਚ ਆਪਣੀ ਕੁੱਤੀ ਦੇ ਨਾਲ ਨਰਕ ਭਰਿਆ ਜੀਵਨ ਬਤੀਤ ਕਰ ਰਹੀ ਸੀ। ਭੈਣ ਦੇ ਘਰ ਦੇ ਵਿੱਚ ਚਾਰੇ ਪਾਸੇ ਘਾਹ ਹੀ ਘਾਹ ਉੱਗਿਆ ਹੋਇਆ ਸੀ ਤੇ ਭੈਣ ਨੂੰ ਆਪਣੀ ਬਿਲਕੁਲ ਵੀ ਸੋਝੀ ਨਹੀਂ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਭੈਣ ਬਹੁਤ ਜ਼ਿਆਦਾ (double MA , b-ed) ਪੜ੍ਹੀ ਲਿਖੀ ਹੋਈ ਹੈ।
ਭੈਣ ਦੇ ਪਿਤਾ ਜੀ ਹੈੱਡਮਾਸਟਰ ਲੇਟ ਸ: ਮੁਖ਼ਤਿਆਰ ਸਿੰਘ ਸੈਣੀ ਜੀ ਸਨ ਅਤੇ ਮਾਤਾ ਜੀ ਹੈੱਡਮਾਸਟਰ ਸਰਦਾਰਨੀ ਗੁਰਬਚਨ ਕੌਰ ਸੈਣੀ ਜੀ ਹਨ। ਇਹਨਾਂ ਦੀਆਂ ਸਿਰਫ਼ ਦੋ ਬੇਟੀਆਂ ਹੀ ਹਨ। ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਇਸ ਟੀਚਰ ਜੋੜੇ ਦੀ ਏਨੀ ਜ਼ਿਆਦਾ ਪੜ੍ਹੀ-ਲਿਖੀ ਧੀ ਜਗਦੀਪ ਕੌਰ ਆਪਣੇ ਬਾਪ ਦੀ ਮੌਤ ਤੋਂ ਬਆਦ ਮੈਟਲੀ-ਅਪਸੈੱਟ ਹੋ ਗਈ। ਜਿਸ ਤੋਂ ਡਰਦੇ ਹੋਏ ਮਾਤਾ ਗੁਰਬਚਨ ਕੌਰ ਜੀ ਆਪਣੀ ਦੂਸਰੀ ਬੇਟੀ ਦੇ ਕੋਲ ਉਸ ਦੇ ਸਹੁਰੇ ਪਿੰਡ ਜਾ ਕੇ ਰਹਿਣ ਲੱਗ ਪਏ । ਜਿਸ ਤੋਂ ਬਾਅਦ ਭੈਣ ਜਗਦੀਪ ਕੌਰ ਕਰੀਬ 10 ਸਾਲ, ਆਪਣੀ ਕੁੱਤੀ ਦੇ ਨਾਲ ਘਰ ਵਿੱਚ ਇਕੱਲੀ ਰਹਿ ਕੇ ਨਰਕ ਵਰਗਾ ਜੀਵਨ ਕੱਟ ਰਹੀ ਸੀ। ਭੈਣ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। ਸੁਪਨਿਆਂ ਦੇ ਘਰ ਲੈ ਕੇ ਆਉਣ ਤੋਂ ਬਾਅਦ ਭੈਣ ਦਾ ਇਲਾਜ ਚੱਲਿਆ ਤੇ ਹੁਣ ਭੈਣ ਤੰਦਰੁਸਤ ਹੋ ਕੇ ਸਾਡੇ ਨਾਲ ਬਹੁਤ ਸੇਵਾ ਵੀ ਕਰਵਾਉਂਦੀ ਹੈ। ਅਰਦਾਸ ਕਰਿਓ ਕਿ ਸਾਡੀ ਭੈਣ ਤੰਦਰੁਸਤੀ ਅਤੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰੇ।

15/05/2026

ਪਿਓ ਨੂੰ ਕੁੱਟ-ਮਾਰ ਕੇ ਜ਼ਮੀਨ ਦੇ ਕਾਗ਼ਜ਼ਾਂ 'ਤੇ ਅੰਗੂਠਾ ਲਗਵਾ ਲੈਂਦਾ ਨਾਲਾਇਕ ਪੁੱਤ
ਬਾਪੂ ਕਹਿੰਦਾ " ਮੇਰਾ ਸਾਊ ਪੁੱਤ ਰੱਬ ਨੇ ਖੋਹ ਲਿਆ ਤੇ ਦੂਜੇ ਪੁੱਤ ਨੇ ਮੇਰੀ ਜ਼ਮੀਨ ਖੋਹ ਲਈ"

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071



ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਸੇਵਾ ਪਰਿਵਾਰ ਨੂੰ ਬਾਪੂ ਨਛੱਤਰ ਸਿੰਘ ਜੀ ਦੀ ਸੇਵਾ ਕਰਨ ਦਾ ਮੌਕਾ ਮਿਤੀ 13-05-2026 ਨੂੰ ਮਿਲਿਆ। ਬਾਪੂ ਜੀ ਦਾ ਪਿੰਡ ਕੋਟਲਾ ਸ਼ਮਸ਼ੇਰਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਹੈ। ਅੱਜ ਬਾਪੂ ਜੀ ਸੁਪਨਿਆਂ ਦੇ ਘਰ ਦੇ ਮੈਂਬਰ ਬਣਨ ਜਾ ਰਹੇ ਹਨ। ਦਰਅਸਲ ਬਾਪੂ ਜੀ ਕਾਫੀ ਲੰਬੇ ਸਮੇਂ ਤੋਂ ਸੁਪਨਿਆਂ ਦੇ ਘਰ ਨਾਲ ਜੁੜੇ ਹੋਏ ਸਨ।
ਕਿਸੇ ਵੇਲੇ ਬਾਪੂ ਜੀ ਦਾ ਚੰਗਾ-ਭਲਾ ਹੱਸਦਾ-ਵੱਸਦਾ ਪਰਿਵਾਰ ਸੀ। ਘਰ ਵਿੱਚ ਪਤਨੀ ਅਤੇ ਦੋ ਬੇਟੇ ਸਨ, ਪਰ ਵਕਤ ਦੀ ਐਸੀ ਮਾਰ ਪਈ ਕਿ ਇੱਕ ਪੁੱਤ, ਜੋ ਬਹੁਤ ਹੀ ਸਾਊ ਸੁਭਾਅ ਦਾ ਸੀ ਅਤੇ ਸਾਰਾ ਦਿਨ ਬਾਪੂ ਜੀ ਨਾਲ ਕੰਮ ਕਰਵਾਉਂਦਾ ਸੀ, ਉਸਦੀ ਕੈਂਸਰ ਕਾਰਨ ਭਰੀ ਜਵਾਨੀ ਵਿੱਚ ਹੀ ਮੌਤ ਹੋ ਗਈ। ਉਸੇ ਸਦਮੇ ਕਾਰਨ ਬਾਪੂ ਜੀ ਦੀ ਪਤਨੀ ਜਸਵਿੰਦਰ ਕੌਰ ਮਾਤਾ ਜੀ ਵੀ ਬੇਹੱਦ ਅਪਸੈੱਟ ਹੋ ਗਏ ਸਨ ਅਤੇ ਮਿਤੀ 6-6-2023 ਤੋਂ ਕੈਂਪ ਵਿੱਚੋਂ ਦਵਾਈ ਚੱਲਦੀ ਸੀ। ਉਸ ਵੇਲੇ ਵੀ ਬਾਪੂ ਜੀ ਆਪਣੀ ਪਤਨੀ ਦੇ ਨਾਲ ਸੁਪਨਿਆਂ ਦੇ ਘਰ ਰਹੇ ਅਤੇ ਪਤਨੀ ਦੇ ਤੰਦਰੁਸਤ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਚਲੇ ਗਏ ਸਨ। ਪਰ ਕੁਝ ਸਮੇਂ ਬਾਅਦ ਮਾਤਾ ਜੀ ਵੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ।
ਇਸ ਤੋਂ ਬਾਅਦ ਘਰ ਵਿੱਚ ਇੱਕ ਪਿਓ ਅਤੇ ਇੱਕ ਪੁੱਤ ਹੀ ਰਹਿ ਗਏ। ਬਾਪੂ ਜੀ ਦਾ ਦੂਜਾ ਪੁੱਤ ਨਸ਼ੇ ਦੀ ਲਤ ਦਾ ਸ਼ਿਕਾਰ ਹੈ ਅਤੇ ਉਹ ਬਾਪੂ ਜੀ ਦੀ ਬਿਲਕੁਲ ਵੀ ਸਾਂਭ-ਸੰਭਾਲ ਨਹੀਂ ਕਰਦਾ। ਬਾਪੂ ਜੀ ਨੇ ਦੱਸਿਆ ਕਿ ਹੁਣ ਉਹ ਮੇਰੇ ਨਾਲ ਕੁੱਟਮਾਰ ਵੀ ਕਰਨ ਲੱਗ ਪਿਆ ਹੈ ਅਤੇ ਉਸਨੇ ਜ਼ਬਰਦਸਤੀ ਮੇਰੇ ਤੋਂ ਜ਼ਮੀਨ ਦੇ ਕਾਗਜ਼ਾਂ ’ਤੇ ਦਸਤਖ਼ਤ ਅਤੇ ਅੰਗੂਠਾ ਵੀ ਲਗਵਾ ਲਿਆ। ਉਹ ਬਾਪੂ ਜੀ ਨਾਲ ਬਹੁਤ ਬੁਰਾ ਸਲੂਕ ਕਰਦਾ ਹੈ। ਬਾਪੂ ਜੀ ਨੇ ਦੱਸਿਆ ਕਿ ਇਸ ਮੁੰਡੇ ਦਾ ਵਿਆਹ ਵੀ ਹੋਇਆ ਸੀ। ਇਸ ਦੇ ਦੋ ਬੱਚੇ ਅਤੇ ਘਰਵਾਲੀ ਵੀ ਹਨ, ਪਰ ਇਸ ਦੀਆਂ ਗਲਤ ਆਦਤਾਂ ਕਾਰਨ ਉਸਦੀ ਘਰਵਾਲੀ ਆਪਣੇ ਬੱਚਿਆਂ ਨੂੰ ਲੈ ਕੇ ਚਲੀ ਗਈ। ਹਾਲਾਂਕਿ, ਉਹ ਕਦੇ-ਕਦੇ ਬਾਪੂ ਜੀ ਨੂੰ ਉਹਨਾਂ ਦੇ ਪੋਤਾ-ਪੋਤੀ ਨਾਲ ਮਿਲਾਉਣ ਲਈ ਜ਼ਰੂਰ ਲੈ ਕੇ ਆਉਂਦੀ ਸੀ। ਬਾਪੂ ਜੀ ਨੇ ਦੱਸਿਆ ਕਿ ਉਹਨਾਂ ਦੇ ਦੋ ਭਰਾ ਸਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਅਤੇ ਛੇ ਭੈਣਾਂ ਵਿੱਚੋਂ ਪੰਜ ਭੈਣਾਂ ਦੀ ਵੀ ਮੌਤ ਹੋ ਚੁੱਕੀ ਹੈ। ਇੱਕ ਭੈਣ ਆਪਣੇ ਘਰ ਰਹਿੰਦੀ ਹੈ।
ਇਸ ਸਮੇਂ ਬਾਪੂ ਜੀ ਆਪਣੇ ਪੁੱਤਰ ਦੇ ਨਾਲ ਰਹਿੰਦੇ ਸਨ, ਪਰ ਉਹ ਬਾਪੂ ਜੀ ਦੀ ਬੇਹੱਦ ਕੁੱਟਦਾ-ਮਾਰਦਾ ਅਤੇ ਤੰਗ-ਪਰੇਸ਼ਾਨ ਕਰਦਾ ਸੀ। ਇਸ ਕਾਰਨ ਹੁਣ ਬਾਪੂ ਜੀ ਸੁਪਨਿਆਂ ਦੇ ਘਰ ਦੇ ਮੈਂਬਰ ਬਣਨ ਜਾ ਰਹੇ ਹਨ। ਅਰਦਾਸ ਕਰਿਓ ਕਿ ਬਾਪੂ ਜੀ ਇੱਥੇ ਤੰਦਰੁਸਤੀ ਅਤੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਅਤੇ ਵਾਹਿਗੁਰੂ ਜੀ ਬਾਪੂ ਜੀ ਦੇ ਪੁੱਤ ਨੂੰ ਸੁਮੱਤ ਬੁੱਧੀ ਬਖ਼ਸ਼ਣ।

14/05/2026

ਪਿੰਡ ਦੀਆਂ ਗਲੀਆਂ 'ਚ ਰੁਲਣ ਤੋਂ ਲੈ ਕੇ ਸੁਪਨਿਆਂ ਦੇ ਘਰ ਦਾ ਸਫ਼ਰ ਆਪਣੇ ਮੂੰਹੋਂ ਬਿਆਨ ਕਰ ਰਹੇ ਬਾਪੂ ਕੇਸਰ ਸਿੰਘ ਧਾਲੀਵਾਲ ਜੀ !

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |

Call/WhatsApp: 97803-00071, 01615200071


ਅਰੁਣ ਕੁਮਾਰ ਸ਼ੁਕਲਾ ਤੋਂ ਬਾਅਦ ਸੁਪਨਿਆਂ ਦੇ ਘਰ ਦੇ ਦੂਜੇ ਮੈਂਬਰ ਹਨ ਬਾਪੂ ਕੇਸਰ ਸਿੰਘ ਧਾਲੀਵਾਲ ਜੀ । ਜੋ ਅੱਠ ਭਰਾ ਅਤੇ ਦੋ ਪੁੱਤ ਹੋਣ ਦੇ ਬਾਵਜੂਦ ਲੱਤ ‘ਚ ਕੀੜੇ ਪੈਣ ਕਾਰਨ ਸੜਕਾਂ ’ਤੇ ਰੁਲ ਰਹੇ ਸਨ । ਵਾਹਿਗੁਰੂ ਜੀ ਦੀ ਕਿਰਪਾ ਸਦਕਾ ਮਿਤੀ 17-06-2016 ਨੂੰ ਬਾਪੂ ਜੀ ਦੀ ਸੇਵਾ ਦਾ ਮੌਕਾ ਪਿੰਡ ਚੌਂਕੀਮਾਨ, ਲੁਧਿਆਣਾ ਤੋਂ ਮਿਲਿਆ I ਬਾਪੂ ਜੀ ਦੀ ਲੱਤ ਵਿੱਚੋਂ ਇੱਕ-ਇੱਕ ਕਰਕੇ 45 ਕੀੜੇ ਕੱਢੇ ਤੇ ਇਲਾਜ ਤੋਂ ਬਾਅਦ ਹੁਣ ਬਾਪੂ ਜੀ ਪੂਰੀ ਤਰਾਂ ਤੰਦਰੁਸਤ ਹਨ ਅਤੇ ਸੁਪਨਿਆਂ ਦੇ ਘਰ ‘ਚ ਬਾਕੀ ਬਜ਼ੁਰਗਾਂ ਦੀ ਅਗਵਾਈ ਕਰ ਰਹੇ ਹਨ। ਇਹਨਾਂ ਬਜ਼ੁਰਗਾਂ ਦੀਆਂ ਅਸੀਸਾਂ ਸਦਕਾ ਹੀ ਸੁਪਨਿਆਂ ਦੇ ਘਰ ਦੀ ਸਿਰਜਣਾ ਹੋਈ । ਕਦੀ ਲੋਕ ਇਹਨਾਂ ਦੇ ਕੋਲ ਨਹੀਂ ਸੀ ਬੈਠਦੇ ਕਹਿੰਦੇ ਸੀ ਸਾਨੂੰ ਬਦਬੂ ਆਉਂਦੀ ਹੈ ਤੇ ਅੱਜ ਸਾਡੇ ਬਾਪੂ ਜੀ ਦੇ ਚਿਹਰੇ ਦਾ ਨੂਰ ਦੇਖੋ।

14/05/2026

ਰੱਬ-ਰੂਪੀ ਧੀ ਨੂੰ ਸਾਂਭਣ ਵਾਲਾ ਬਜ਼ੁਰਗ ਪਿਓ ਹੁਣ ਆਪ ਵੀ ਪਿਆ ਮੰਜੇ 'ਤੇ
ਕਮਰੇ 'ਚ ਕੁੰਡਾ ਲੈ ਕੇ ਬੈਠਾ ਸੀ ਜਵਾਨ ਪੁੱਤ ਪਰ ਬਾਪੂ ਕਹਿੰਦਾ " ਮੇਰੇ ਨਾਲ ਪੁੱਤ ਬਾਰੇ ਗੱਲ ਵੀ ਨਾ ਕਰੋ "

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 01615200071



ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 12-05-2025 ਨੂੰ ਭੈਣ ਨਵਦੀਪ ਕੌਰ ਅਤੇ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਜੀ ਦੀ ਸੇਵਾ ਕਰਨ ਦਾ ਮੌਕਾ ਪਿੰਡ ਲਾਟਨ ਜੋਗਾ, ਜ਼ਿਲ੍ਹਾ ਲੁਧਿਆਣਾ ਤੋਂ ਮਿਲਿਆ। ਇਹ ਦੋਵੇਂ ਪਿਓ-ਧੀ ਆਪਣੇ ਹੀ ਘਰ ਵਿੱਚ ਬੇਹੱਦ ਮਾੜੇ ਹਾਲਾਤਾਂ ਵਿੱਚ ਜੀਵਨ ਬਤੀਤ ਕਰ ਰਹੇ ਸਨ।ਬਾਪੂ ਜੀ ਦੇ ਜਵਾਈ ਵੀਰ ਰਮਨਜੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਸਹੁਰਾ ਆਪਣੀ ਰੱਬ ਰੂਪੀ ਧੀ ਦੇ ਨਾਲ ਬਹੁਤ ਹੀ ਦੁਖਦਾਈ ਹਾਲਾਤਾਂ ਵਿੱਚ ਜੀਵਨ ਕੱਟ ਰਿਹਾ ਹੈ।
ਕਦੇ ਇਸ ਬਾਪੂ ਜੀ ਦਾ ਵੀ ਹੱਸਦਾ-ਵੱਸਦਾ ਪਰਿਵਾਰ ਸੀ। ਬਾਪੂ ਜੀ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਰਾਜਵੰਤ ਕੌਰ, ਇੱਕ ਪੁੱਤਰ ਅਤੇ ਦੋ ਧੀਆਂ ਸਨ। ਇੱਕ ਧੀ ਵਿਆਹੀ ਹੋਈ ਹੈ ਜੋ ਕੈਨੇਡਾ ਵਿੱਚ ਰਹਿੰਦੀ ਹੈ।ਪਰ ਸਾਲ 2023 'ਚ ਧਰਮ ਪਤਨੀ ਦੀ ਮੌਤ ਤੋਂ ਬਾਅਦ ਸਾਰਾ ਪਰਿਵਾਰ ਉੱਜੜਦਾ ਚਲਾ ਗਿਆ। ਕੈਨੇਡਾ ਰਹਿੰਦੀ ਧੀ ਦਾ ਪਤੀ ਅੱਜ ਵੀ ਆਪਣੇ ਸਹੁਰੇ ਅਤੇ ਸਾਲੀ ਦਾ ਹਾਲ-ਚਾਲ ਪੁੱਛਣ ਲਈ ਆਉਂਦਾ ਰਹਿੰਦਾ ਹੈ ਅਤੇ ਉਸ ਵੀਰ ਨੇ ਸਾਡੇ ਨਾਲ ਵੀ ਬਹੁਤ ਸਹਿਯੋਗ ਕੀਤਾ।
ਬਾਪੂ ਜੀ ਦੀ ਛੋਟੀ ਧੀ ਜਨਮ ਤੋਂ ਹੀ ਰੱਬ ਰੂਪੀ ਹੈ, ਜਿਸ ਕਾਰਨ ਉਹ ਆਪਣਾ ਆਪ ਸੰਭਾਲਣ ਵਿੱਚ ਅਸਮਰਥ ਹੈ। ਬਾਪੂ ਜੀ ਦਾ ਇੱਕ ਪੁੱਤਰ ਵੀ ਹੈ ਜੋ ਉਸੇ ਘਰ ਵਿੱਚ ਆਪਣੇ ਕਮਰੇ ਨੂੰ ਕੁੰਡਾ ਲਾ ਕੇ ਬੈਠਾ ਸੀ। ਜਦੋਂ ਅਸੀਂ ਬਾਪੂ ਜੀ ਨਾਲ ਉਹਨਾਂ ਦੇ ਪੁੱਤਰ ਬਾਰੇ ਗੱਲ ਕੀਤੀ ਤਾਂ ਬਾਪੂ ਜੀ ਨੇ ਕਿਹਾ ਕਿ ਉਹ ਆਪਣੇ ਪੁੱਤ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਬਾਅਦ ਵਿੱਚ ਜਦੋਂ ਪੁੱਤਰ ਨਾਲ ਗੱਲਬਾਤ ਹੋਈ ਤਾਂ ਉਸ ਨੇ ਵੀ ਆਪਣਾ ਪੱਖ ਦੱਸਿਆ। ਹੁਣ ਸੱਚ ਕੀ ਹੈ, ਇਹ ਤਾਂ ਵਾਹਿਗੁਰੂ ਜੀ ਹੀ ਜਾਣਦੇ ਹਨ।
ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਹੁਣ ਦੋਵੇਂ ਪਿਓ-ਧੀ ਨੂੰ ਸੁਪਨਿਆਂ ਦੇ ਘਰ ਇਲਾਜ ਅਤੇ ਸੇਵਾ ਲਈ ਲਿਆਂਦਾ ਗਿਆ ਹੈ।ਅਰਦਾਸ ਕਰਿਓ ਦੋਵੇਂ ਪਿਓ-ਧੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ਣ, ਉਹ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਅਤੇ ਬਾਪੂ ਜੀ ਦਾ ਆਪਣੇ ਪੁੱਤ ਨਾਲ ਮਨ ਮੁਟਾਅ ਵੀ ਦੂਰ ਹੋਵੇ ਤਾਂ ਜੋ ਸਾਰਾ ਪਰਿਵਾਰ ਦੁਬਾਰਾ ਇਕੱਠਾ ਹੋ ਕੇ ਪਿਆਰ ਨਾਲ ਜੀਵਨ ਬਤੀਤ ਕਰ ਸਕੇ। 🙏🏻

Want your business to be the top-listed Government Service in Ludhiana?

Click here to claim your Sponsored Listing.

Location

Telephone

Address


Manukhta Di Sewa Society, V. P. O. Hassanpur
Ludhiana
141102