ਕਰਵਾਉਣ ਵਾਲੇ ਨੂੰ ਵੀ ਲਾਹਨਤ ਅਤੇ ਕਰਨ ਵਾਲੇ ਨੂੰ ਵੀ।
ਸ਼ਰਮ ਦੀ ਘਾਟ
ਪਿੰਡ ਵਾਲਿਓ ਜਾਗੋ ।
Bahomajra - Our Village
A Small Village situated on G.T.Road .......
Very Near to KHANNA city ............
more than 1250 people are Enjoying, Living & Fighting here....
ਪਿੰਡ ਬਾਹੋਮਾਜਰਾ ਵਿੱਚ ਸਰਪੰਚੀ ਦੀਆ ਵੋਟਾਂ ਚ ਕੁਲਵੀਰ ਸਿੰਘ ਨੂੰ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ।
ਪਿੰਡ ਤੇ ਇੱਕ ਸੱਜਣ ਵੱਲੋ ਦੱਸਣ ਅਨੁਸਾਰ
ਕੁੱਲ ਪੋਲ ਹੋਈਆਂ ਵੋਟਾਂ 836
ਕੁਲਵੀਰ ਸਿੰਘ ਕਲੀ ਨੂੰ 370 ਵੋਟਾਂ
ਸਰਬਜੀਤ ਸਿੰਘ ਛੱਬੀ ਨੂੰ 262
ਜਸਵਿੰਦਰ ਸਿੰਘ ਨੂੰ 161
ਕਰਨੈਲ ਸਿੰਘ ਨੂੰ 13
Nota 04
ਕੈਂਸਲ ਹੋਈਆ ਵੋਟਾਂ 39
ਇੱਕਠੇ ਰਹਿਣਾ ਹੁਣ ਅਤੇ ਪਿੰਡ ਦੀ ਭਲਾਈ ਲਈ ਕੰਮ ਕਰਨਾ । ਜੋਂ ਵਾਅਦੇ ਪਿੰਡ ਵਾਸੀਆਂ ਨਾਲ ਕੀਤੇ ਹਨ ਨੂੰ ਪੂਰਾ ਕਰਨਾ ।
ਮੁੱਖ ਮੁੱਦਾ ਗਰਾਊਂਡ ਦਾ ਖਿਆਲ ਰੱਖਣਾ।
ਕੁਲਵੀਰ ਸਿੰਘ ਸਰਪੰਚ ਨੂੰ ਬੇਨਤੀ ਅਤੇ ਸਲਾਹ ਕਿਸੇ ਦੇ ਥੱਲੇ ਲੱਗਕੇ ਕੋਈ ਕੰਮ ਨਾ ਕਰਨਾ । ਆਪਣੇ ਦਿਮਾਗ ਦੇ ਨਾਲ ਨਾਲ ਪਿੰਡ ਦੇ ਸੂਝਵਾਨ ਵਿਅਕਤੀਆਂ ਦੀ ਸਲਾਹ ਲੈਕੇ ਚਲਣਾ ।
ਬਹੁਤ ਵੱਡੀ ਜਿੱਤ ਦੀਆ ਬਹੁਤ ਮੁਬਾਰਕਾ
ਵਾਹਿਗਰੂ ਅੰਗ ਸੰਗ ਹੋਕੇ ਪਿੰਡ ਦੀ ਭਲਾਈ ਲਈ ਕਾਰਜ ਕਰਵਾ ਲੈਣ ।
ਪਿੰਡ ਦੇ ਸੂਝਵਾਨ ਲੋਕਾ ਦੀ ਜਿੱਤ ਹੋਈ । ਪਿੰਡ ਦੇ ਲੋਕਾਂ ਨੂੰ ਵੀ ਬਹੁਤ ਮੁਬਾਰਕਾਂ।
13/10/2024
ਇੱਕ ਸਮਾਂ ਸੀ ਕਿ ਪਿੰਡ ਬਾਹੋਮਾਜਰਾ ਕੋਲ਼ ਆਪਣਾ ਗਰਾਊਂਡ ਹੁੰਦਾ ਸੀ ਜਿੱਥੇ ਖੇਡ ਕੇ ਪਿੰਡ ਦੇ ਕਈ ਮੁੰਡੇ ਪੁਲਿਸ, ਫੌਜ਼ ਵਿੱਚ ਭਰਤੀ ਹੋਏ ਵੱਡੇ ਅਫ਼ਸਰ ਬਣੇ ਅਤੇ ਪਿੰਡ ਚ ਨਸ਼ੇ ਦਾ ਨਾਮੋ ਨਿਸ਼ਾਨ ਨਹੀਂ ਸੀ । ਫਿਰ ਕੁਝ ਦੋਗਲੇ ਲਾਲਚੀ ਸੁਆਰਥੀ ਬੰਦਿਆ ਨੇ ਆਪਣੇ ਫ਼ਾਇਦੇ ਲਈ ਗਰਾਊਂਡ ਨੂੰ ਟੋਬੇ ਦਾ ਰੂਪ ਦੇ ਦਿੱਤਾ । ਤਕਰੀਬਨ 40 50 ਸਾਲ ਗਰਾਊਂਡ ਉਪਰ ਟੋਬੇ ਦਾ ਰਾਜ ਰਿਹਾ । ਇਹਨਾਂ ਸਾਲਾ ਵਿੱਚ ਪਿੰਡ ਵਿੱਚ ਨਸ਼ੇ ਨੇ ਆਪਣੇ ਪੈਰ ਖੁੱਲ੍ਹ ਕੇ ਪਸਾਰ ਲਏ ।
ਵਾਹਿਗਰੂ ਦੀ ਕਿਰਪਾ ਅਤੇ ਪਿੰਡ ਦੇ ਕੁਝ ਸੂਝਵਾਨ ਹਿੰਮਤੀ ਬੰਦਿਆ ਵਲੋਂ ਗਰਾਊਂਡ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਮਿਹਨਤ ਕੀਤੀ ਪਿੰਡ ਦੇ ਲੋਕਾਂ ਨੇ ਅਤੇ NRI ਵੀਰਾ ਨੇ ਸਾਥ ਦਿੱਤਾ ਤਾਂ 40 50 ਸਾਲਾ ਬਾਅਦ ਗਰਾਊਂਡ ਉਪਰੋ ਟੋਬੇ ਦਾ ਕਬਜ਼ਾ ਛੁਡਵਾ ਲਿਆ ਗਿਆ । ਐਨੀ ਖੁਸ਼ੀ ਹੋਈ ਕਿ ਜੋਂ ਕੰਮ ਅਸੀਂ ਐਨੇ ਸਾਲਾ ਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਕੰਮ ਹੋ ਗਿਆ ਤੇ ਪਿੰਡ ਦੇ ਗਰਾਊਂਡ ਨੂੰ ਗੁਲਾਮੀ ਤੋਂ ਆਜ਼ਾਦੀ ਮਿਲੀ ਤੇ ਸਾਡੇ ਬੱਚੇ ਹੁਣ ਇਸ ਗਰਾਊਂਡ ਵਿੱਚ ਖੇਡ ਰਹੇ ਹਨ ਅਤੇ ਆਪਣੀ ਮਾਨਸਿਕ ਅਤੇ ਸਰੀਰਿਕ ਸਿਹਤ ਦਾ ਖ਼ਿਆਲ ਰੱਖ ਰਹੇ ਹਨ , ਨਸ਼ੇ ਤੋ ਦੂਰ ਹੋ ਰਹੇ ਹਨ ਗੁਰੂ ਵਾਲੇ ਬਣ ਰਹੇ ਹਨ । ਗਰਾਊਂਡ ਮਿਲਣ ਨਾਲ ਪਿੰਡ ਦੇ ਨੌਜਵਾਨਾਂ ਵਿੱਚ ਖੇਲ ਭਾਵਨਾ ਵਧੀ ਹੈ ਜਿਸ ਨਾਲ ਉਹ ਖੁਸ਼ ਅਤੇ ਨਸ਼ੇ ਤੋ ਦੂਰ ਰਹਿਣ ਲੱਗੇ ਹਨ ।
ਪਰ ਕੱਲ੍ਹ ਸਵੇਰੇ ਪਿੰਡ ਦੇ ਹੀ ਕਿਸੇ ਸ਼ੁਭਚਿੰਤਕ ਦਾ ਮੈਨੂੰ ਇੱਕ ਸੁਨੇਹਾ ਪ੍ਰਾਪਤ ਹੋਇਆ ਕਿ ਸਰ ਕੁਝ ਸ਼ਰਾਰਤੀ ਬੰਦਿਆ ਵੱਲੋ ਪਿੰਡ ਦੇ ਗਰਾਊਂਡ ਜਿਸ ਵਿੱਚ ਨਿੱਕੇ ਬੱਚਿਆ ਨੂੰ ਖੇਲਣ ਲਈ ਮਿੱਟੀ ਪਾਕੇ ਗਰਾਊਂਡ ਬਣਾਉਣਾ ਸੀ ਵਿੱਚ ਫਿਰ ਤੋ ਟੋਬੇ ਦਾ ਪਾਣੀ ਛੱਡ ਦਿੱਤਾ ਗਿਆ ਹੈ । ਪੜ੍ਹਕੇ ਬਹੁਤ ਧੱਕਾ ਲੱਗਿਆ ਕਿ ਜਿਸ ਗੁਲਾਮੀ ਤੋ ਅਜ਼ਾਦੀ 40ਸਾਲ ਬਾਅਦ ਮਿਲੀ ਸੀ ਫਿਰ ਤੋ ਉਹੀ ਗ਼ੁਲਾਮੀ ਵੱਲ ਗਰਾਊਂਡ ਨੂੰ ਲੈਕੇ ਜਾਣ ਦੀ ਤਿਆਰੀ ਹੋ ਰਹੀ ਹੈ ।
ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਇਸ ਗੁਲਾਮੀ ਨੂੰ ਫਿਰ ਤੋਂ ਆਪਣੇ ਅਤੇ ਆਪਣੇ ਬੱਚਿਆ ਦੇ ਗੱਲ੍ਹ ਨਾ ਪਵਾ ਲੈਣਾ । ਉੱਠੋ ਇੱਕਠੇ ਹੋਵੋ ਤੇ ਇਸ ਖ਼ਿਲਾਫ਼ ਲੜੋ।
ਪਿੰਡ ਦੀ ਪੰਚਾਇਤ ਉਹੀ ਚੁਣਨਾ ਜੋਂ ਇਸ ਖ਼ਿਲਾਫ਼ ਡੱਟਕੇ ਖੜ ਸਕੇ ਜੋਂ ਇਹ ਗਰਾਊਂਡ ਜੋਂ ਬੱਚਿਆ ਲਈ ਬਣਨਾ ਸੀ ਵਿੱਚ ਟੋਬੇ ਦੇ ਪਾਣੀ ਨੂੰ ਰੋਕ ਸਕੇ।
ਜਿਸ ਚ ਜ਼ੁਲਮ ਨਾਲ ਲੜਨ ਦੀ ਹਿੰਮਤ ਹੋਵੇ।
ਜੋਂ ਪਿੰਡ ਦੇ ਸੁਧਾਰ ਲਈ , ਗਰਾਂਊਂਡ ਲਈ ਅਤੇ ਸਾਡੇ ਬੱਚਿਆ ਦੇ ਚੰਗੇ ਭਵਿੱਖ ਲਈ , ਬੱਚਿਆ ਨੂੰ ਨਸ਼ੇ ਤੋ ਬਚਾਉਣ ਲਈ ਲੜ ਸਕੇ ।
ਨੋਟ:- ਤੁਸੀ ਇੱਕਠੇ ਹੋਵੋ ਗਰਾਊਂਡ ਵਿੱਚ ਸੁਧਾਰ ਕਰਨ ਲਈ ਜਿੰਨ੍ਹੀ ਸਹਾਇਤਾ ਅਸੀਂ ਬਾਹਰੋਂ ਕਰ ਸਕਦੇ ਹੋਏ ਕਰਾਗੇ ।
ਧੰਨਵਾਦ ਸਹਿਤ
ਪਿੰਡ ਦੇ ਸ਼ੁਭਚਿੰਤਕ
ਲਓ ਜੀ ਸਰਪੰਚੀ ਦੀਆ ਵੋਟਾਂ ਆ ਗਈਆਂ ਹਨ । ਪਿੰਡ ਦੇ ਸਿਰਫ ਸੂਝਵਾਨ ਲੋਕਾਂ ਨੂੰ ਅਪੀਲ ਆ ਵੋਟ ਉਸ ਬੰਦੇ ਨੂੰ ਪਾਉਣਾ ਜਿਸਦਾ ਆਪਣਾ ਕੋਈ ਸਟੈਂਡ ਹੋਵੇ । ਜਿਸ ਦੀਆ ਆਪਣੀਆਂ ਲੱਤਾਂ ਪਿੰਡ ਦੀ ਭਲਾਈ ਕਰਨ ਦੇ ਜਜ਼ਬੇ ਦਾ ਭਾਰ ਝੱਲਦੀਆ ਹੋਣ। ਕਿਸੇ ਦੇ ਪਿੱਛੇ ਲੱਗ ਸਰਪੰਚ ਜਾ ਪੰਚ ਚੋਣਾਂ ਲੜਨ ਵਾਲੇ ਤੋ ਜਰਾ ਬੱਚਕੇ ਰਹਿਣਾ ।
ਪਿੰਡ ਦੇ ਉਹੀ ਬੰਦੇ ਜਿਨ੍ਹਾਂ ਨੂੰ ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਜੋਂ ਕਦੇ ਪਿੰਡ ਦਾ ਭਲਾ ਕਰ ਹੀ ਨਹੀਂ ਸਕਦੇ ਉਹਨਾਂ ਤੋ ਵੀ ਬਚਕੇ ਰਹਿਣਾ ।
ਲੋਕਾਂ ਚ ਲੜਾਈ ਕਰਾਉਣ ਦੀ ਕੋਈ ਕਸਰ ਨਹੀਂ ਛੱਡਦੇ ਉਹ ਬੰਦੇ ।
ਸੂਝਵਾਨ , ਹਿੰਮਤੀ, ਆਪਣੇ ਦਮ ਦੇ ਖੜਨ ਵਾਲੇ ਬੰਦੇ ਨੂੰ ਹੀ ਵੋਟਾਂ ਪਾਵੋ ।
ਮੈਂ ਪਿੰਡ ਬਾਹੋਮਾਜਰਾ ਬੋਲਦਾ।
ਪਿੰਡ ਵਾਲਿਓ ਸੁਣਿਆ ਫਿਰ ਉਹੀ ਬੰਦੇ ਤੁਹਾਡੇ ਭਵਿੱਖ ਨਾਲ ਖਿਲਵਾੜ ਕਰਨ ਲਈ ਮੈਦਾਨ ਵਿੱਚ ਨਿਕਲ ਆਏ ਹਨ ।
ਉਹ ਬੰਦੇ ਜੋਂ ਹਮੇਸ਼ਾ ਤੋ ਪਿੰਡ ਦੇ ਨੁਕਸਾਨ ਲਈ ਗੰਦੀ ਰਾਜਨੀਤੀ ਕਰਦੇ ਰਹਿੰਦੇਂ ਹਨ।
ਸੁਣਿਆ ਅੱਜ ਕੱਲ੍ਹ ਫਿਰ ਤੋਂ ਇਕ ਨਵੇਂ ਨੁਕਸਾਨ ਦੀ ਤਿਆਰੀ ਕਰ ਰਹੇ ਹਨ । ਨੌਜਵਾਨ ਪੀੜੀ ਨੂੰ ਬਰਬਾਦੀ ਵੱਲ ਲੈਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਜਾਰੀ ਹੈ .....
ਪਰ.......
ਤੁਸੀ ਫਿਕਰ ਨਾ ਕਰੋ ਮੇਰੇ ਸੂਝਵਾਨ ਵਾਸੀ ਜੋਂ ਹਮੇਸ਼ਾ ਮੇਰੇ ਨਾਲ ਮੇਰੇ ਵਾਸੀਆ ਦੇ ਭਲੇ ਲਈ ਲੜਦੇ ਰਹੇ ਹਨ ਉਹ ਵੀ ਤਿਆਰ ਬਰ ਤਿਆਰ ਬੈਠੇ ਹਨ ਹਰ ਸੰਘਰਸ਼ ਲਈ ।
ਬਸ ਲੋੜ ਹੈ ਉਹਨਾਂ ਸੂਝਵਾਨ ਵਾਸੀਆ ਦਾ ਤੁਸੀ ਸਾਥ ਦਵੋ ਤਾ ਜੋਂ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਸੰਘਰਸ਼ ਨੂੰ ਤੇਜ ਕਰਕੇ ਗੰਦੀ ਰਾਜਨੀਤੀ ਕਰਨ ਵਾਲਿਆਂ ਦੇ ਮੂੰਹ ਤੇ ਲਾਹਨਤਾ ਦੀ ਚਪੇੜ ਮਾਰੀ ਜਾ ਸਕੇ ।
ਮੇਰੇ ਸੂਝਵਾਨ ਪਿੰਡ ਵਾਸੀ ਸੰਘਰਸ਼ੀ ਲੋਕ ਜ਼ਿੰਦਾਬਾਦ।
Click here to claim your Sponsored Listing.
Location
Category
Website
Address
G. T. Road
Ludhiana
141401
