Shaheed Bhagat Singh Samaj Vigyan Society

Shaheed Bhagat Singh Samaj Vigyan Society

Share

Contact information, map and directions, contact form, opening hours, services, ratings, photos, videos and announcements from Shaheed Bhagat Singh Samaj Vigyan Society, Social service, Jamalpur, Ludhiana.

Photos from Shaheed Bhagat Singh Samaj Vigyan Society's post 01/01/2026

#ਚੰਡੀਗੜ੍ਹ
ਕੱਲ ਨਵੀਂ ਸਵੇਰ ਪਾਠਸ਼ਾਲਾ ਵਲੋਂ ਹੱਲੋਮਾਜਰਾ ਵਿਖੇ ਪੇਂਟਿੰਗ ਅਤੇ ਡਰਾਇੰਗ ਮੁਕਾਬਲਾ ਕਰਵਾਇਆ ਗਿਆ । ਇਸਦੇ ਨਾਲ਼ ਹੀ ਬੱਚਿਆਂ ਨੇ ਇੱਕ ਮਜੇਦਾਰ ਖੇਡ ਵੀ ਖੇਡੀ ਗਈ, ਜਿਸ ਵਿੱਚ ਫੋਟੋ ਵਿੱਚ ਖੜ੍ਹੇ ਕਾਰਟੂਨ ਦੇ ਮੱਥੇ ‘ਤੇ ਅੱਖਾਂ ਬੰਦ ਕਰਕੇ ਬਿੰਦੀ ਲਗਾਉਣੀ ਸੀ।
ਬੱਚਿਆਂ ਨੂੰ ਖੇਡ-ਖੇਡ ਵਿੱਚ ਬਹੁਤ ਮਜਾ ਆਇਆ । ਅੱਜ ਦੀ ਛੁੱਟੀ ਦਾ ਬੱਚਿਆਂ ਨੇ ਪੂਰਾ ਆਨੰਦ ਮਾਣਿਆ।

#चंडीगढ़
कल नई सवेर पाठशाला की ओर से हल्लोमाजरा, चंडीगढ़ मेें पेंटिंग और ड्रॉइंग की प्रतियोगिता करवाई गई। साथ ही बच्चों को एक मज़ेदार खेल भी कराया गया, जिसमें फोटो में खड़ी एक कार्टून के माथे पर आँख बंद करके बिन्दी लगानी थी। बच्चों को इस खेल में बहुत मज़ा आया। उन्होंने आज की छुट्टी का भरपूर आनंद लिया।

Photos from Shaheed Bhagat Singh Samaj Vigyan Society's post 29/12/2025

ਨਵੀਂ ਸਵੇਰ ਪਾਠਸ਼ਾਲਾ ਵਲੋਂ ਮੌਲੀਜਾਗਰਾਂ ਪਿੰਡ ਵਿਖੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਦੋ ਰੋਜਾ 'ਬਾਲ ਫਿਲਮ ਮਿਲਣੀ' ਕੀਤੀ ਜਾ ਰਹੀ ਹੈ। ਅੱਜ ਦੂਜੇ ਦਿਨ ਬੱਚਿਆਂ ਨੂੰ 'ਬਲੂ ਅੰਬਰੇਲਾ' (BLUE UMBRELLA) ਫਿਲਮ ਦਿਖਾਈ ਗਈ। ਫਿਲਮ ਦੇਖਣ ਤੋਂ ਬਾਅਦ ਬੱਚਿਆਂ ਨੇ ਫਿਲਮ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।

नई सवेर पाठशाला मौलीजागरां गांव में सर्दियों की छुट्टियों में बच्चों के लिए दो दिन का 'बाल फिल्म मिलनी'' का आयोजन कर रही है। आज दूसरे दिन बच्चों को 'ब्लू अम्ब्रेला' फिल्म दिखाई गई। फिल्म देखने के बाद बच्चों ने फिल्म के बारे में अपने विचार रखे।

Nayi Saver Pathshala is organizing a two-day 'Baal Film Milani' for children during the winter vacations at Maulijagran village. Today, on the second day, the children were shown the film 'BLUE UMBRELLA'. After watching the film, the children presented their views about the film.

Photos from Shaheed Bhagat Singh Samaj Vigyan Society's post 28/12/2025

ਕਲ ਨਵੀਂ ਸਵੇਰ ਪਾਠਸ਼ਾਲਾ ਲੁਧਿਆਣਾ ਵੱਲੋਂ ਲਗਾਏ ਗਏ ਬਾਲ ਸਿਰਜਣਾਤਮਕਤਾ ਕੈਂਪ ਦਾ ਆਖਰੀ ਦਿਨ ਸੀ। ਕਲ ਦਾ ਦਿਨ ਵਿਗਿਆਨਿਕ ਪ੍ਰਯੋਗਾਂ ਅਤੇ ਹੱਥੀਂ ਕਲਾਕਾਰੀ ਕਰਨ ਦੇ ਨਾਮ ਰਿਹਾ। ਬੱਚਿਆਂ ਨੂੰ ਬੇਕਿੰਗ ਸੋਡਾ, ਸਿਰਕੇ ਅਤੇ ਰੰਗਾਂ ਨਾਲ਼ ਤਜਰਬੇ ਕਰ ਕੇ ਦਿਖਾਏ ਗਏ ਅਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਬਾਰੇ ਗੱਲ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੂੰ ਹੱਥੀਂ ਕਾਰਡ ਬਣਾਉਣਾ ਸਖਾਇਆ ਗਿਆ, ਬੱਚਿਆਂ ਨੇ ਬਹੁਤ ਉਤਸ਼ਾਹ ਨਾਲ਼ ਕਾਰਡ ਬਣਾਏ। ਇਹਨਾਂ ਤਿੰਨ ਦਿਨਾਂ ਵਿੱਚ ਬੱਚਿਆਂ ਦੀ ਆਪਸੀ ਸਾਂਝ ਵਧੀ। ਇਸ ਤਰ੍ਹਾਂ ਕੈਂਪ ਲਾਉਣ ਦਾ ਮਕਸਦ ਸਿਰਫ ਬੱਚਿਆਂ ਦਾ ਮਨੋਰੰਜਨ ਕਰਨਾ ਨਹੀਂ ਸੀ ਜਾਂ ਛੁੱਟੀਆਂ ਵਿੱਚ ਉਹਨਾਂ ਨੂੰ ਕੁਝ ਗਤੀਵਿਧੀਆਂ ਕਰਵਾਉਣ ਤੱਕ ਸੀਮਤ ਨਹੀਂ ਸੀ। ਇਸ ਕੈਂਪਾਂ ਰਾਹੀਂ ਅਸੀਂ ਬੱਚਿਆਂ ਵਿੱਚ ਬਹੁ-ਪੱਖੀ ਗੁਣਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਮਜਦੂਰ ਪਰਿਵਾਰਾ ਦੇ ਬੱਚਿਆਂ ਦੀ ਜਿੰਦਗੀ ਵਿੱਚ ਰੰਗ ਭਰਨ ਦੀ ਇੱਕ ਕੋਸ਼ਿਸ਼ ਹੈ, ਜਿਸਦੇ ਉਹ ਹੱਕਦਾਰ ਹਨ ਉਸਨੂੰ ਪੂਰਾ ਕਰਨ ਦੀ ਇੱਕ ਨਿੱਕੀ ਕੋਸ਼ਿਸ਼ ਹੈ। ਜਿਸਨੂੰ ਬੱਚਿਆਂ ਦੇ ਸਾਥ ਨਾਲ਼ ਅਸੀਂ ਨੇਪਰੇ ਚਾੜ ਸਕੇ, ਅੱਗੇ ਤੋਂ ਵੀ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਇਸ ਤਰ੍ਹਾਂ ਦੇ ਕੈਂਪ ਕਰਦੇ ਰਹਾਂਗੇ।

नई सवेर पाठशाला लुधियाणा की तरफ से बाल सृजनात्मकता कैंप का कल आखिरी दिन था। यह दिन साइंटिफिक एक्सपेरिमेंट और हाथ से बनी कलाकृतियों के नाम रहा। बच्चों को बेकिंग सोडा, सिरका और रंगों के साथ प्रयोग दिखाए गए और अंधविश्वास से दूर रहने की बात कही गई। इसके बाद बच्चों को हाथ से कार्ड बनाना सिखाया गया, बच्चों ने बड़े उत्साह से कार्ड बनाए। इन तीन दिनों में बच्चों के बीच आत्मीेयता बढ़ी। ऐसे कैंप लगाने का मकसद सिर्फ बच्चों का मनोरंजन करना या छुट्टियों में उनसे कुछ एक्टिविटीज करवाना नहीं था। इन कैंप के ज़रिए हमने बच्चों में कई तरह के रचनात्मक गुण लाने की कोशिश की। यह मेहनतकश परिवारों के बच्चों की ज़िंदगी में रंग भरने की एक कोशिश है, वे जो हकदार हैं उसे पूरा करने की एक छोटी सी कोशिश है। जिसे हम बच्चों की मदद से पूरा कर सकते हैं, हम आगे भी नई सवेर पाठशाला की तरफ से ऐसे कैंप लगाते रहेंगे।

Yesterday was the last day of the Baal Srijnatmakta Camp organized by Nayi Saver Pathshala Ludhiana. The day was dedicated to scientific experiments and handmade art. The children were shown experiments with baking soda, vinegar and colors and talked about staying away from superstitions. After this, the children were taught to make cards by hand, the children made the cards with great enthusiasm. The bond between the children increased in these three days. The purpose of organizing such a camp was not only to entertain the children or to make them do some activities during the holidays. Through these camps, we tried to bring out multifaceted qualities in the children. It is an attempt to add color to the lives of the children of laboring families, a small attempt to fulfill what they deserve. Which we can accomplish with the help of the children, Nayi Saver Pathshala will continue to organize such camps in the future.

Photos from Shaheed Bhagat Singh Samaj Vigyan Society's post 27/12/2025

ਨਵੀਂ ਸਵੇਰ ਪਾਠਸ਼ਾਲਾ ਵਲੋਂ ਮੌਲੀਜਾਗਰਾਂ ਪਿੰਡ (ਚੰਡੀਗੜ੍ਹ) ਵਿਖੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਦੋ ਰੋਜਾ 'ਬਾਲ ਫਿਲਮ ਮਿਲਣੀ' ਕੀਤੀ ਜਾ ਰਹੀ ਹੈ ਅੱਜ ਫਿਲਮ ਮਿਲਣੀ ਦੇ ਪਹਿਲੇ ਦਿਨ ਬੱਚਿਆਂ ਨੂੰ "ਛੁਟਕਨ ਕੀ ਮਹਾਂਭਾਰਤ" ਫਿਲਮ ਦਿਖਾਈ ਗਈ। ਫਿਲਮ ਦੇਖਣ ਤੋਂ ਬਾਅਦ ਬੱਚਿਆਂ ਫਿਲਮ ਬਾਰੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।

नई सवेर पाठशाला सर्दियों की छुट्टियों में मौलीजागरां गांव (चंडीगढ़) में बच्चों के लिए दो दिन की 'बाल फिल्म मिलनी' का आयोजन कर रही है। आज पहले दिन बच्चों को "छुटकन की महाभारत" फिल्म दिखाई गई। फिल्म देखने के बाद बच्चों ने फिल्म के बारे में अपने विचार साझे किए।

Nayi Saver Pathshala is organizing a two-day 'Baal Film Milani' for children during the winter vacations at Maulijagran village (Chandigarh). Today, on the first day of the meet, the children were shown the film "Chhutkan Ki Mahabharat". After watching the film, the children shared their views about the film.

Photos from Shaheed Bhagat Singh Samaj Vigyan Society's post 27/12/2025

ਕਲ, ਨਵੀਂ ਸਵੇਰ ਪਾਠਸ਼ਾਲਾ ਵਲੋਂ ਮੌਲੀਜਾਗਰਾਂ ਪਿੰਡ ਵਿਖੇ ਬੱਚਿਆਂ ਨਾਲ਼ "ਵਾਤਾਵਰਣ ਪ੍ਰਦੂਸ਼ਣ ਦਾ ਮੁੱਖ ਜਿੰਮੇਵਾਰ ਕੌਣ ਹੈ? :- ਆਮ ਲੋਕ ਜਾ ਸਰਮਾਏਦਾਰ! " ਵਿਸ਼ੇ ਬਾਰੇ ਗੱਲ ਬਾਤ ਕੀਤੀ ਗਈ । ਇਹ ਗੱਲ ਕੀਤੀ ਗਈ ਕਿ ਸਾਡੇ ਸਕੂਲ ਦੀਆਂ ਕਿਤਾਬਾਂ ਕੁਦਰਤ ਦੀ ਤਬਾਹੀ ਦਾ ਮੁੱਖ ਦੋਸ਼ੀ ਆਮ ਲੋਕਾਂ ਨੂੰ ਗਰਦਾਨਦੀਆਂ ਹਨ ਜਦਕਿ ਕੁਦਰਤ ਦੀ ਤਬਾਹੀ ਦੇ ਮੁੱਖ ਦੋਸ਼ੀ ਸਰਮਾਏਦਾਰ ਹਨ ਜੋ ਮੁਨਾਫੇ ਲਈ ਮਨੁੱਖ ਦੀਆਂ ਜਿੰਦਗੀਆਂ ਨੂੰ ਤਬਾਹ ਕਰ ਰਹੇ ਹਨ।

कल, नई सवेर पाठशाला ने मौलीजागरां गांव के बच्चों के साथ "पर्यावरणीय प्रदूषण के लिए मुख्य रूप से कौन ज़िम्मेदार है? – आम लोग या पूंजीपति!" विषय पर चर्चा की गई। बातचीत की गई कि हमारी स्कूल की किताबों में प्रकृति के विनाश के लिए आम लोगों को मुख्य दोषी बताया गया है, जबकि प्रकृति के विनाश के मुख्य दोषी पूंजीपति हैं जो मुनाफ़े के लिए इंसानी ज़िंदगियों तक को बर्बाद कर रहे हैं।

Yesterday, the Nayi Saver Pathshala held a discussion with the children of Maulijagaran village on the topic "Who is mainly responsible for environmental pollution? – Common people or capitalists!" It was discussed that our school books blame the common people as the main culprits for the destruction of nature, while the main culprits for the destruction of nature are capitalists who are destroying human lives for profit.

Photos from Shaheed Bhagat Singh Samaj Vigyan Society's post 26/12/2025

#ਲੁਧਿਆਣਾ
#ਨਵੀਂ_ਸਵੇਰ_ਪਾਠਸ਼ਾਲਾ
ਅੱਜ ਲੁਧਿਆਣੇ ਮੁਜਦੂਰ ਲਾਇਬ੍ਰੇਰੀ ਵਿੱਚ ਬਾਲ ਸਿਰਜਣਾਤਮਕਤਾ ਕੈਂਪ ਦਾ ਦੂਜਾ ਦਿਨ ਸੀ। ਅੱਜ ਬੱਚਿਆਂ ਨੂੰ 'ਲੂਕਾ' ਫਿਲਮ ਦਿਖਾਈ ਗਈ। ਫਿਲਮ ਦੀ ਪੇਸ਼ਕਾਰੀ ਤੋਂ ਬਾਅਦ ਸਾਰਿਆਂ ਨੇ ਫਿਲਮ ਬਾਰੇ ਗੱਲ ਕੀਤੀ। ਇਸ ਫਿਲਮ ਵਿੱਚ ਬੱਚਿਆਂ ਨੂੰ ਲੂਕਾ, ਐਲਬਰਟੋ ਅਤੇ ਜੂਲੀਆ ਦੀ ਦੋਸਤੀ ਬਹੁਤ ਪਸੰਦ ਆਈ। ਇਸ ਤੋਂ ਬਾਅਦ ਬੁਝਾਰਤਾਂ ਬੁੱਝਣ ਦਾ ਸੈਸ਼ਨ ਚਲਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਰੌਚਿਕਤਾ ਨਾਲ਼ ਜਵਾਬ ਦਿੱਤਾ ਅਤੇ ਬੁਝਾਰਤਾਂ ਦੇ ਜਵਾਬ ਦਿੱਤੇ। ਹੱਸਦੇ ਹੱਸਦੇ ਹੋਏ ਸਾਰੇ ਅਗਲੇ ਦਿਨ ਮਿਲਣ ਦਾ ਵਾਅਦਾ ਕਰ ਕੇ ਇੱਕ ਦੂਜੇ ਤੋਂ ਵਿਦਾ ਹੋਏ। ਅੱਜ ਦੀਆਂ ਕੁੱਝ ਤਸਵੀਰਾਂ....

#लुधियाणा
ेर_पाठशाला
आज लुधियाणा मज़दूर लाइब्रेरी में बाल सृजनात्मकता कैंप का दूसरा दिन था। आज बच्चों को 'लूका' फिल्म दिखाई गई। फिल्म की प्रस्तुति के बाद सभी ने फिल्म के बारे में चर्चा की। इस फिल्म में बच्चों को लूका, अल्बर्टो और जूलिया की दोस्ती बहुत पसंद आई। इसके बाद पहेलियाँ बुझाने का सत्र आयोजित किया गया, जिसमें बच्चों ने बहुत ही उत्साह और रोचकता के साथ उत्तर दिए और पहेलियों के जवाब दिए। हँसते-हँसते सभी ने अगले दिन मिलने का वादा करके एक-दूसरे से विदा ली। आज की कुछ तस्वीरें...



Today at the Ludhiana Workers’ Library, the second day of the Baal Srijnatmakta Camp was full of joy and imagination. The children watched the movie Luca and later shared their thoughts. They especially loved the friendship between Luca, Alberto, and Giulia. After the movie, a fun riddle-solving session was held. The children answered with great excitement and creativity, filling the room with laughter. The day ended with smiles and a promise to meet again tomorrow. Here are some glimpses from today…

Photos from Shaheed Bhagat Singh Samaj Vigyan Society's post 25/12/2025

#ਚੰਡੀਗੜ੍ਹ
ਨਵੀਂ ਸਵੇਰ ਪਾਠਸ਼ਾਲਾ ਮੌਲੀਜਾਗਰਾਂ ਪਿੰਡ ਦੇ ਬੱਚਿਆਂ ਨੇ ਪਿਛਲੇ ਹਫਤੇ ਕਈ ਕਿਤਾਬਾਂ ਪੜ੍ਹੀਆਂ ਜਿਨ੍ਹਾਂ ਵਿੱਚ, ਅਜਿਹਾ ਸੀ ਸਾਡਾ ਭਗਤ ਸਿੰਘ, ਮੱਕੜਾ ਤੇ ਮੱਖੀ, ਨੌਜਵਾਨਾਂ ਨਾਲ਼ ਦੋ ਗੱਲਾਂ, ਰਾਮਲੀਲਾ, ਬਾਜ ਦਾ ਗੀਤ, ਔਜ਼ਾਰਾਂ ਦੀਆਂ ਕਹਾਣੀਆਂ, ਲਾਖੀ, ਇਵਾਨ, ਇਨਸਾਨ ਦਾ ਨਸੀਬ, ਇੱਕ ਛੋਟੇ ਮੁੰਡੇ ਅਤੇ ਕੁੜੀ ਦੀ ਕਹਾਣੀ....., ਭਗਤ ਸਿੰਘ ਨੇ ਕਿਹਾ ਆਦਿ। ਕਿਤਾਬਾਂ ਪੜ੍ਹਨ ਤੋਂ ਬਾਅਦ ਬੱਚਿਆਂ ਨੇ ਕਿਤਾਬਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

#चंडीगढ़
नई सवेर पाठशाला मौलीजागरां गाँव के बच्चों ने पिछले सप्ताह कई किताबें पढ़ीं। इनमें शामिल थीं — अजिਹਾ सी साडा भगत सिंह (ऐसे थे हमारे भगत सिंह), मकड़ा और मक्खी, नौजवानों से दो बातें, रामलीला, बाज़ का गीत, औज़ारों की कहानियाँ, लाखी, इवान, इंसान का नसीबा, एक छोटे लड़के और एक छोटी लड़की की कहानी, भगत सिंह ने कहा आदि। बच्चों ने उन पर अपने विचार साझा किए।


Last week, the children of Nayi Saver Pathshala in Maulijagran village read many books, including Ajeha Si Sada Bhagat Singh (Aise the hamare Bhagat Singh), Makda aur Makkhi, Naujawanon se Do Baten, Ramlila, Baaz ka Geet, Auzaron ki Kahaniyan, Lakhi, Ivan, Insan ka Naseeba, Ek Chhote Ladke aur Ek chhoti Ladki ki Kahani, Bhagat Singh ne Kaha, and others. Children shared their thoughts and reflections about them.

Photos from Shaheed Bhagat Singh Samaj Vigyan Society's post 25/12/2025

#ਲੁਧਿਆਣਾ
#ਸਰਦੀਆਂ_ਦੀਆਂ_ਛੁੱਟੀਆਂ_ਦੌਰਾਨ_ਕੈਂਪ
ਅੱਜ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਬੱਚਿਆਂ ਨੂੰ ਲੁਧਿਆਣਾ ਦੇ ਚਿੜੀਆਂ ਘਰ ਵਿੱਚ ਸੈਰ ਸਪਾਟੇ ਲਈ ਲਿਜਾਇਆ ਗਿਆ ਸੀ। ਬੱਚਿਆਂ ਨੇ, ਵੱਡਿਆਂ ਨੇ ਇਸ ਸੈਰ ਸਪਾਟੇ ਦਾ ਖੂਬ ਅਨੰਦ ਮਾਣਿਆ। ਅੱਜ ਬਾਲ ਸਿਰਜਣਾਤਮਿਕਤਾ ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਕੁਦਰਤ ਨਾਲ਼ ਜੋੜਨ ਦਾ ਇਹ ਉਪਰਾਲਾ ਕੀਤਾ ਗਿਆ ਸੀ। ਅਲੱਗ-ਅਲੱਗ ਪੰਛੀਆਂ ਜੀਵਾਂ ਨੂੰ ਦੇਖਣਾ ਜੰਗਲ ਵਰਗੀ ਵੱਡੀ ਪਾਰਕ ਨੂੰ ਦੇਖਣਾ, ਉਸ ਵਿੱਚ ਖੇਡਣਾ, ਪੰਛੀਆਂ ਦੀ ਚਹਿਚਹਾਟ ਸੁਣਨਾ ਆਦਿ ਸਭ ਦਾ ਅਨੰਦ ਬੱਚਿਆਂ ਨੇ ਲਿਆ। ਨਵੀਂ ਸਵੇਰ ਪਾਠਸ਼ਾਲਾ ਨਾਲ਼ ਜੁੜੇ ਜਿਆਦਾਤਰ ਬੱਚੇ ਮਜਦੂਰ ਪਰਿਵਾਰਾ ਨਾਲ਼ ਸਬੰਧ ਰੱਖਦੇ ਹਨ ਅਤੇ ਲੁਧਿਆਣੇ ਦੇ ਫੈਕਟਰੀ ਇਲਾਕੇ ਵਿੱਚ ਰਹਿੰਦੇ ਹਨ। ਇਹਨਾਂ ਇਲਾਕਿਆਂ ਵਿੱਚ ਖੁੱਲੀ ਪਾਰਕ ਹੋਣਾ, ਸਾਫ਼ ਹਵਾ ਹੋਣਾ, ਪੰਛੀਆਂ ਦੀਆਂ ਅਵਾਜਾਂ ਹੋਣਾ ਇੱਕ ਅਣਹੋਈ ਗੱਲ ਹੈ। ਅੱਜ ਬੱਚਿਆਂ ਨੇ ਇਸ ਸਭ ਨੂੰ ਮਹਿਸੂਸ ਕੀਤਾ, ਖੁੱਲੀ ਪਾਰਕ, ਦਰੱਖਤ, ਪੰਛੀਆਂ ਦੀਆਂ ਅਵਾਜ਼ਾਂ ਨੀਝਾਂ ਨਾਲ਼ ਸੁਣੀਆਂ। ਅੱਜ ਸਭ ਨੇ ਇਕੱਠੇ ਬੈਠ ਕੇ ਖਾਣਾ ਖਾਦਾ, ਇਕੱਠੇ ਖੇਡੇ, ਚਿੜੀਆਂ ਘਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਦੀਆਂ ਕੁੱਝ ਤਸਵੀਰਾਂ....

#लुधियाणा
#सर्दियों_की_छुट्टियों_के_दौरान_कैंप
आज नई सवेर पाठशाला की ओर से बच्चों को लुधियाणा के चिड़ियाघर में सैर-सपाटे के लिए ले जाया गया था। बच्चों और बड़ों ने इस सैर का खूब आनंद लिया। आज बाल सृजनात्मकता कैंप के पहले दिन बच्चों को प्रकृति से जोड़ने का यह कोशिश की गई। अलग-अलग पक्षियों और जीवों को देखना, जंगल जैसी बड़ी पार्क को देखना, उसमें खेलना, पक्षियों की चहचहाहट सुनना —इन सबका आनंद बच्चों ने लिया। नई सवेर पाठशाला से जुड़े अधिकांश बच्चे मज़दूर परिवारों से आते हैं और लुधियाणा के फैक्टरी इलाकों में रहते हैं। इन इलाकों में खुला पार्क होना, साफ़ हवा होना, पक्षियों की आवाज़ें सुनना — यह सब असामान्य बात है। आज बच्चों ने इन सबको महसूस किया: खुला पार्क, पेड़-पौधे, पक्षियों की आवाज़ें उन्होंने अपने मन से सुनीं। आज सबने मिलकर खाना खाया, साथ खेला और चिड़ियाघर के बारे में अपने विचार साझा किए। आज की कुछ तस्वीरें...


Today, Nayi Saver Pathshala took the children on an excursion to the Ludhiana Zoo. Both children and adults thoroughly enjoyed this trip. On the first day of the Baal Srijnatmakta Camp, an effort was made to connect the children with nature. Watching different birds and animals, exploring a large park that felt like a forest, playing there, listening to the chirping of birds — the children enjoyed all of it. Most of the children associated with Nayi Saver Pathshala come from laborer families and live in the factory areas of Ludhiana. In those areas, having open parks, clean air, and the sounds of birds is something unusual. Today, the children experienced all of this: open parks, trees, and the sounds of birds, which they listened to with joy. Everyone sat together to eat, played together, and shared their thoughts about the zoo. Here are some pictures from today...

23/12/2025

ਨਵੀਂ ਸਵੇਰ ਪਾਠਸ਼ਾਲਾ ਵਲੋਂ ਮੌਲੀਜਾਗਰਾਂ ਪਿੰਡ (ਚੰਡੀਗੜ੍ਹ) ਦੇ ਬੱਚਿਆਂ ਨੂੰ ਸੁਖਨਾ ਝੀਲ ਦੀ ਸੈਰ ਕਰਵਾਈ ਗਈ।
#ਨਵੀਂ_ਸਵੇਰ_ਪਾਠਸ਼ਾਲਾ #ਚੰਡੀਗੜ੍ਹ

नई सवेर पाठशाला ने मौलीजागरां गांव (चंडीगढ़) के बच्चों को सुखना लेक की सैर कराई।
ेर_पाठशाला #चंडीगढ़ #सुखनालेकचंडीगढ़ #झील

Nai Saver Pathshala took the children of Maulijagaran village (Chandigarh) on a trip to Sukhna Lake.

Photos from Shaheed Bhagat Singh Samaj Vigyan Society's post 21/12/2025

#ਚੰਡੀਗੜ੍ਹ
ਨਵੀਂ ਸਵੇਰ ਪਾਠਸ਼ਾਲਾ ਵਲੋਂ ਮੌਲੀਜਾਗਰਾਂ ਪਿੰਡ ਦੇ ਬੱਚਿਆਂ ਨੂੰ ਸੁਖਨਾ ਝੀਲ ਦੀ ਸੈਰ ਕਰਵਾਈ ਗਈ ਸੈਰ ਦੌਰਾਨ ਬੱਚਿਆਂ ਨੇ ‘ਸੁਖਨਾ ਜੰਗਲੀ ਜੀਵ ਰੱਖ’ ਵਿੱਚ ਟ੍ਰੈਕਿੰਗ ਦਾ ਖੂਬ ਅਨੰਦ ਮਾਣਿਆ। ਖੁੱਲ੍ਹੇ ਮਾਹੌਲ ਵਿੱਚ ਤੁਰਦਿਆਂ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਸਾਫ ਦਿੱਖ ਰਿਹਾ ਸੀ।
ਟ੍ਰੈਕਿੰਗ ਤੋਂ ਬਾਅਦ ਸਾਰੇ ਬੱਚਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਂਦੇ ਹੋਏ ਆਪਸੀ ਸਾਂਝ ਨੂੰ ਹੋਰ ਮਜਬੂਤ ਕੀਤਾ। ਇਸ ਦੌਰਾਨ ਗੱਲਾਂ-ਬਾਤਾਂ, ਹਾਸੇ-ਮਜਾਕ ਅਤੇ ਮੌਜ-ਮਸਤੀ ਨਾਲ਼ ਭਰਪੂਰ ਪਲ ਬੱਚਿਆਂ ਲਈ ਯਾਦਗਾਰ ਬਣ ਗਏ।

#चंडीगढ़
नई सवेर पाठशाला की ओर से मौलीजागरां (चंडीगढ़) के बच्चों को सुखना झील की सैर करवाई गई। सैर के दौरान बच्चों ने ‘सुखना वन्यजीव आरक्षित क्षेत्र’ में ट्रैकिंग का भरपूर आनंद लिया। खुले वातावरण में बच्चों के चेहरों पर खुशी और उत्साह साफ़ झलक रही थी।
ट्रैकिंग के बाद सभी बच्चों ने एक साथ बैठकर खाना खाते हुए आपसी मेल-जोल और एकता को और मजबूत किया। इस दौरान बातचीत, हंसी-मज़ाक और मौज-मस्ती से भरे पल बच्चों के लिए यादगार बन गए।


On behalf of Nayi Saver Pathshala, the children of Maulijagran (Chandigarh) were taken on an excursion to Sukhna Lake. During the trip, the children thoroughly enjoyed trekking in the Sukhna Wildlife Sanctuary. Walking in the open environment, their faces clearly reflected joy and excitement.
After trekking, all the children sat together to share a meal, strengthening their bond of friendship and unity. The moments filled with conversations, laughter, and fun turned into unforgettable memories for the children.


Photos from Shaheed Bhagat Singh Samaj Vigyan Society's post 19/12/2025

ਨਵੀਂ ਸਵੇਰ ਪਾਠਸ਼ਾਲਾ, ਹੱਲੋਮਾਜਰਾ (ਚੰਡੀਗੜ੍ਹ) ਵਿਖੇ ਪੜ੍ਹਾਈ ਕਰਦੇ ਬੱਚੇ!
नई सवेर पाठशाला, हलोमाजरा (चंडीगढ़) में बच्चे पढ़ाई करते हुए!
Children studying at Nayi Saver Pathshala, Hallomajra (Chandigarh)!

Want your business to be the top-listed Government Service in Ludhiana?

Click here to claim your Sponsored Listing.

Location

Category

Website

Address


Jamalpur
Ludhiana
141010