Farm ੯੩ Yards

Farm ੯੩ Yards

Share

ਇੱਥੇ ਬੂਟੇ ਸਿਰਫ਼ ਮਿੱਟੀ ਵਿੱਚ ਨਹੀਂ ਸਗੋਂ ਕੁਦਰਤ ਦੀ ਗੋਦ ਚ ਉੱਗਦੇ ਹਨ । ਸਾਡਾ ਹਰ ਰੁੱਖ ਪੰਛੀਆਂ ਲਈ ਘਰ ਤੇ ਮਨੁੱਖ ਲਈ ਸ਼ੁੱਧ ਹਵਾ ਦਾ ਵਾਅਦਾ ਹੈ।

15/05/2026

ਅੱਜ 15-5-26 ਦੀ ਇਹ ਵੀਡੀਓ ਵਿੱਚ ਜੰਤਰ ਤੇ ਬਾਜਰਾ ਹਜੇ ਦਿਸਣ ਨਈ ਲਗਿਆ ਖੇਤ ਚ, ਤਾਂ ਇਸਤੇ ਕੁੱਝ ਬੋਲੇ ਵੀ ਨਈ ਅਪਾ, ਉਂਜ ਬੀਜ ਉਂਗਰ ਆਏ ਨੇ , ਹੋ ਸਕਦਾ ਬੂਟਾ ਹਜੇ ਜੜ ਬਣਾ ਰਿਹਾ ਹੋਵੇ ਤਾਂ ਗਰੋਥ ਨਈ ਦਿਸ ਰਹੀ, ਬਾਕੀ ਜਦ ਚੱਲਿਆ ਤਾਂ ਫੇਰ ਜਰੂਰ ਦਿਖਾਵਾਂਗੇ। ਅਕਾਲ ਸਹਾਈ।।

28/04/2026

ਸਰਦੀਆਂ ਗਰਮੀਆਂ ਗੜੇਆਂ ਦੇ ਦੌਰ ਚੋ ਲੰਗ ਕੇ ਕਣਕ ਦੀ ਕਾਸ਼ਤ ਪੂਰੀ ਹੋਈ। ਵਾਹਿਗੁਰੂ ਦੀ ਅਪਾਰ ਮੇਹਰਾਂ ਸਦਕੇ ਝਾੜ ਵੀ ਸੋਹਣਾ ਰਿਹਾ, ਰੇਹ ਸਪਰੇ ਤੇ ਖਾਦਾਂ ਦੀ ਵਰਤੋਂ ਤੋਂ ਪਰਹੇਜ ਕਰਿਆ, ਪਾਣੀ ਰੋਕ ਕੇ ਦਿੱਤਾ। ਅਕਾਲ ਸਹਾਈ।।

23/04/2026

ਗੁਰੂ ਪਾਤਸਾਹ ਵਲੋ ਬਖਸ਼ਿਆ ਬਾਟਾ, ਜਿਸ ਵਿੱਚ ਸ਼ਕੀਆ ਜੱਲ ਕਿਸੇ ਐਨਰਜੀ ਡਰਿੰਕ ਨਾਲੋ ਕੀਤੇ ਵੱਧ ਤਾਕਤ ਤੇ ਸਿੱਦਕ ਭਰਦਾ ਸ਼ਰੀਰ ਚ। ਅਕਾਲ ਸਹਾਈ।।

21/04/2026

ਵਾਹਿਗੁਰੂ ਸਦਕਾ ਅੱਜ ਅਪਣੇ ਖੇਤ ਚੋਂ ਕੰਬਾਈਨ ਨਾਲ ਕਣਕ ਕਢਵਾ ਲਈ। ਡਰਾਈਵਰ ਵੀਰ ਨੇ ਪਾਪੂਲਰ ਦੇ ਬੂਟਿਆਂ ਚੋ ਬੜੀ ਮੇਹਨਤ ਨਾਲ ਸਮਾ ਲਾਕੇ ਕੰਮ ਨੂੰ ਸਿਰੇ ਚੜਾਇਆ, ਕਿਉੰਕਿ ਜਗਾਹ ਪੂਰੀ ਪੂਰੀ ਸੀ, ਨਾਲਦੇ ਇਕ ਖੇਤ ਵਿਚ ਲਸਣ ਦਾ ਇਕ ਬੇਡ ਵੀ ਕੰਬਾਈਨ ਮੋੜਦੇ ਹੋਏ ਮਿੱਧਿਆ ਗਿਆ। ਹੁਣ ਇਸ ਵਾਰ ਤਾਂ ਬੂਟੇ ਛੋਟੇ ਸੀ, ਅਗਲੀ ਵਾਰ ਲਈ ਬਿਓਂਤਬੰਦੀ ਕਰਨੀ ਪੈਣੀ ਆ ਕੇ ਕੰਬਾਈਨ ਘੁੰਮਦੀ ਰਵੇ। ਅਕਾਲ ਸਹਾਈ।।

18/04/2026

ਕਣਕ ਵਡਣ ਲਗਿਆ ਤਾਂ ਕਈ ਗੱਲਾਂ ਸਮਝ ਆਈਆਂ, ਹੁਣ ਮਸ਼ੀਨੀ ਜੁੱਗ ਹੈ ਮਿਹਨਤ ਕਰਨਾ ਸਖ਼ਤ ਮਨਾ ਹੈ, ਕਿਉੰ ਕਿ ਤੁਸੀ ਕੰਮ ਛੇਤੀ ਨਈ ਨਬੇੜ ਸਕਦੇ ਅਪਣੀ ਮੇਹਨਤ ਨਾਲ, ਨਾਲ ਬੰਦੇ ਲਾਓ ਤਾਂ ਮਹਿੰਗੇ ਨੇ ਤੇ ਲਭਦੇ ਵੀ ਨਈ, ਬਈਏ ਮੰਗਦੇ ਬੋਹਤ ਆ ਫੇਰ ਥਰੈਸ਼ਰ ਵਾਲਿਆਂ ਦਾ ਵੀ ਰੇਟ ਸੁੱਖ ਨਾਲ ਅਸਮਾਨੀ, ਹੁਣ ਮੁੜਕੇ ਕੰਬਾਈਨ ਹੀ ਸਦੀ ਜਾਵੇ ਤੇ ਵਿਰਾਸਤੀ ਵਾਡੀ ਨੂੰ ਬਾਏ ਬਾਏ। ਉਂਜ ਅਪਣੇ ਜੋਗੀ 4 ਭਰੀਆਂ ਵਡ ਲਈਆਂ,ਕੋਈ ਏਦਾਂ ਨਾ ਸੋਚੇ ਕੇ ਗੱਲਾਂ ਹੋਰ ਸੀ ਤੇ ਕੰਮ ਹੋਰ। ਅਕਾਲ ਸਹਾਈ।।

08/04/2026

ਕੱਲ ਇਕ ਦੋਸਤ ਨੇ ਫੋਟੋ ਸ਼ੇਅਰ ਕਰੀ ਤੇ ਕੇਹਂਦਾ ਤੂੰ ਵੀ ਆਪਣੇ ਬੂਟਿਆਂ ਨੂੰ ਖਾਦ ਪਾਲਾ,ਚਲ ਇਹ ਨਈ ਤਾਂ ਗੋਹਾ ਹੀ ਪਾਲਾ ਓਹ ਤਾਂ organic ਆ। ਮੈਂ ਕਿਹਾ ਅਪਾ ਬੂਟੇ ਲਾਏ ਪਾਣੀ ਹਵਾ ਤੇ ਮਿੱਟੀ ਦੀ ਗਹਿਰਾਈ ਦਾ ਧਿਆਨ ਰਖਿਆ , ਬਾਕੀ ਰਹਿ ਗੱਲ ਖਾਦ ਦੀ ਓਹ ਜਿਹੜੀ ਮਿੱਟੀ ਆ ਓਹੀ ਖਾਦ ਆ। ਜਣੀਕਿ ਇਸ ਖੇਤੀ ਨੂੰ ਕਿਸੇ ਚੀਜ ਦੀ ਲੋੜ ਨਹੀਂ ਬੱਸ ਧਿਆਨ ਦੇਣਾ ਕਿ ਸੋਕਾ ਨਾ ਹੋਵੇ ਮੋਸਚਰ ਬਣਿਆ ਰਵੇ। ਜਿਨਾ ਤੁਸੀ ਕੁਦਰਤ ਤੇ ਭਰੋਸਾ ਰੱਖਕੇ ਚਲੋਂਗੇ ਉਨ੍ਹਾਂ ਕੁਦਰਤ ਥੋੜੇ ਹੱਕ ਚ ਅਪਣੇ ਵਰਤਾਰੇ ਤੇ ਰਹੂ। ਅਕਾਲ ਸਹਾਈ।।

06/04/2026

24 nov ਦੀ ਕਣਕ ਦੀ ਫ਼ਸਲ ਅੱਜ 130 ਦਿਨ ਦੀ ਹੋ ਗਈ ਹੈ। ਕੱਲ ਇਕ ਸਾਡਾ ਬਾਬਾ ਕਹਿੰਦਾ ਕਣਕ ਤਾਂ ਤੇਰੀ ਸੋਹਣੀ ਖੜੀ ਆ, ਮੈਂ ਕਿਹਾ ਅਕਾਲ ਪੁਰਖ ਨੇ ਮਤ ਬਖਸ਼ੀ ਜ਼ਹਿਰਾਂ ਤੋ ਗੁਰੇਜ ਕਰਿਆ ਤੇ ਨਦੀਨਾਂ ਨਾਲ ਦੋਸਤੀ ਕਰਲੀ। ਫਸਲ ਨੂੰ ਗੁੱਲੀ ਡੰਡੇ ਦੀ ਸਪੋਰਟ ਆ ਤੇ ਨਦੀਨਾਂ ਦੀ ਠੰਡਕ ਆ। ਅਕਾਲ ਸਹਾਈ।।

Want your business to be the top-listed Government Service in Ludhiana?

Click here to claim your Sponsored Listing.

Location

Category

Address


Samrala
Ludhiana