29/09/2026
ਹਿੰਦੂਤਵ ਹੁਕਮਰਾਨ ਫਾਂਸੀਵਾਦ ਸੋਚ ਉਤੇ ਅਮਲ ਕਰਕੇ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਨਾਲ ਵੱਡੀ ਜਿਆਦਤੀ ਕਰ ਰਹੇ ਹਨ, ਜੋ ਖਤਮ ਹੋਣੀ ਚਾਹੀਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 29 ਸਤੰਬਰ ( ) “ਜਿਵੇ ਦੂਸਰੀ ਸੰਸਾਰ ਜੰਗ ਸਮੇ ਹਿਟਲਰ ਦੀ ਨਾਜੀ ਪਾਰਟੀ ਨੇ ਅਣਮਨੁੱਖੀ ਅਤੇ ਗੈਰ ਸਮਾਜਿਕ ਢੰਗਾਂ ਦੀ ਵਰਤੋ ਕਰਦੇ ਹੋਏ 60 ਲੱਖ ਯਹੂਦੀਆਂ ਨੂੰ ਗੈਂਸ ਚੈਬਰਾਂ ਵਿਚ ਪਾ ਕੇ ਸਾੜਦੇ ਹੋਏ ਵੱਡਾ ਜੁਲਮ ਕੀਤਾ ਸੀ, ਲੰਗੜੇ, ਲੂਲਿਆ ਅਤੇ ਜਿਪਸੀਆ ਨੂੰ ਵੀ ਖਤਮ ਕਰ ਦਿੱਤਾ ਸੀ, ਯਹੂਦੀਆ ਦਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਸੀ । ਉਨ੍ਹਾਂ ਦੇ ਧਾਰਮਿਕ ਸਥਾਂਨ ਸੈਨੋਗੋਜ ਨੂੰ ਤਬਾਹ ਕਰ ਦਿੱਤਾ ਸੀ ਅਤੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਯਹੂਦੀ ਲੋਕ ਅਤੇ ਦੂਸਰੇ ਜਰਮਨ ਦੇ ਨਾਗਰਿਕ ਨਹੀ ਹੋ ਸਕਦੇ । ਰੂਸ ਦੇ ਜੋ ਜੰਗੀ ਕੈਦੀ ਸਨ ਅਤੇ ਹੋਰ ਘੱਟ ਗਿਣਤੀ ਗੁਲਾਮਾਂ ਨੂੰ ਖਤਮ ਕਰ ਦਿੱਤਾ ਸੀ । ਉਸੇ ਤਰ੍ਹਾਂ ਹੁਣ ਹਿੰਦੂਤਵ ਹੁਕਮਰਾਨ ਮੁਸਲਮਾਨਾਂ ਦੀਆਂ ਮਸਜਿਦਾ ਅਤੇ ਉਨ੍ਹਾਂ ਦੀ ਸੱਭਿਅਤਾ ਅਤੇ ਯਾਦਗਰਾਂ ਨੂੰ ਜ਼ਬਰੀ ਖਤਮ ਕਰ ਰਹੇ ਹਨ । ਜਿਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਪਹਿਲਾ ਇਨ੍ਹਾਂ ਹੁਕਮਰਾਨਾਂ ਨੇ ਸਹਾਰਨਪੁਰ ਵਿਖੇ ਮਸਜਿਦ ਢਹਿ ਢੇਰੀ ਕੀਤੀ, ਹੁਣ ਉਜੈਨ ਵਿਖੇ ਇਹ ਧਾਰਮਿਕ ਤੇ ਸਮਾਜਿਕ ਗੁਨਾਹ ਕਰ ਰਹੇ ਹਨ । ਇਹ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧਤ ਲੋਕ ਫਾਸਿਸਟ ਬਣ ਚੁੱਕੇ ਹਨ । ਇਹ ਦੁੱਖ ਅਤੇ ਅਫਸੋਸ ਹੈ ਕਿ ਪਹਿਲੇ ਕਾਮਰੇਡ ਸੋਚ ਵਾਲੇ ਅਜਿਹੇ ਜ਼ਬਰ ਜੁਲਮਾਂ ਵਿਰੁੱਧ ਆਵਾਜ ਉਠਾਉਦੇ ਸਨ ਪਰ ਉਹ ਵੀ ਹੁਣ ਚੁੱਪ ਕਰ ਗਏ ਹਨ ਜੋ ਕਿ ਹੋਰ ਵੀ ਗੈਰ ਇਨਸਾਨੀ ਤੇ ਗੈਰ ਸਮਾਜਿਕ ਹਕੂਮਤੀ ਅਮਲਾਂ ਨੂੰ ਬੁੜਾਵਾ ਦੇਣ ਦਾ ਕਾਰਨ ਬਣ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਇੰਡੀਆ ਦੀ ਬੀਜੇਪੀ-ਆਰ.ਐਸ.ਐਸ ਜਮਾਤਾਂ ਵੱਲੋ ਹਿਟਲਰ ਨਾਜੀਆ ਦੀ ਤਰ੍ਹਾਂ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈਆ ਤੇ ਰੰਘਰੇਟਿਆ ਉਤੇ ਵੱਡੇ ਪੱਧਰ ਤੇ ਢਾਹੇ ਜਾ ਰਹੇ ਜ਼ਬਰ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ ਕਰਨ ਅਤੇ ਉਨ੍ਹਾਂ ਦੀ ਅਮੀਰ ਸੱਭਿਅਤਾ ਨੂੰ ਖਤਮ ਕਰਨ ਦੇ ਕੀਤੇ ਜਾ ਰਹੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਹੋ ਰਹੇ ਜ਼ਬਰ ਵਿਰੁੱਧ ਮੁਸਲਿਮ, ਇਸਾਈ, ਰੰਘਰੇਟਿਆ ਤੇ ਸਿੱਖ ਕੌਮ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਪਹਿਲੇ ਇਨ੍ਹਾਂ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਸਾਜਿਸ ਅਧੀਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਢਹਿ ਢੇਰੀ ਕੀਤੇ । ਸਾਡੀ ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਤੋਸਾਖਾਨਾ ਵਿਚੋ ਕੀਮਤੀ ਕੌਮੀ ਇਤਿਹਾਸ, ਕੀਮਤੀ ਦੁਰਲੱਭ ਵਸਤਾਂ ਲੁੱਟਕੇ ਲੈ ਗਏ । ਦਸੰਬਰ 1992 ਵਿਚ ਇਨ੍ਹਾਂ ਸਭ ਹਿੰਦੂਤਵ ਜਮਾਤਾਂ ਨੇ ਇਕੱਤਰ ਹੋ ਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਥੇ ਜਬਰੀ ਆਪਣੀਆ ਅਦਾਲਤਾਂ ਤੇ ਜੱਜਾਂ ਦੇ ਸਹਾਰੇ ਰਾਮ ਮੰਦਰ ਉਸਾਰ ਦਿੱਤਾ । ਇਥੋ ਤੱਕ ਸਾਡੇ ਗੁਰੂਘਰਾਂ ਦੇ ਪ੍ਰਬੰਧ ਨਾਲ ਸੰਬੰਧਤ ਐਸ.ਜੀ.ਪੀ.ਸੀ ਦੀਆਂ ਬੀਤੇ 15 ਸਾਲਾਂ ਤੋ ਜਰਨਲ ਚੋਣਾਂ ਨਹੀ ਕਰਵਾਈਆ ਜਾ ਰਹੀਆ । ਬਲਕਿ ਸਾਡੇ ਗੁਰੂਘਰਾਂ ਤੇ ਤਖਤਾਂ ਦੇ ਪ੍ਰਬੰਧ ਵਿਚ ਜਬਰੀ ਗੈਰ ਸਿੱਖਾਂ ਨੂੰ ਦਾਖਲ ਕਰਕੇ ਸਾਡੇ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਦੀਆਂ ਸਾਜਿਸਾਂ ਰਚੀਆ ਜਾ ਰਹੀਆ ਹਨ । ਇਸ ਜ਼ਬਰ ਦੀ ਬਦੌਲਤ ਹੀ ਅੱਜ ਕਸਮੀਰੀ ਮੁਸਲਮਾਨ ਆਪਣੀ ਯੂਟੀ ਬਣਾਈ ਕਸਮੀਰ ਸਟੇਟ ਨੂੰ ਆਜ਼ਾਦ ਸਟੇਟ ਦੇ ਤੌਰ ਤੇ ਮਾਨਤਾ ਦੇ ਕੇ ਉਨ੍ਹਾਂ ਦੇ ਵਿਧਾਨਿਕ ਤੇ ਸਮਾਜਿਕ ਹੱਕਾਂ ਨੂੰ ਪ੍ਰਦਾਨ ਕਰਨ ਦੀ ਮੰਗ ਕਰ ਰਹੇ ਹਨ । ਇਸੇ ਤਰ੍ਹਾਂ ਸਿੱਖ ਕੌਮ ਆਪਣੇ ਉਤੇ ਹੋਏ ਜਬਰ ਦੀ ਬਦੌਲਤ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਦੀ ਗੱਲ ਕਰ ਰਹੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸਿੱਖ ਕੌਮ ਲੰਮੇ ਸਮੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਬੰਦ ਕੀਤੇ ਗਏ ਲਾਂਘੇ ਨੂੰ ਖੁੱਲ੍ਹਵਾਉਣ ਦੇ ਨਾਲ-ਨਾਲ ਵਾਹਗਾ, ਅਟਾਰੀ, ਹੂਸੈਨੀਵਾਲਾ, ਸੁਲੇਮਾਨਕੀ ਸਰਹੱਦਾਂ ਜੋ ਪਾਕਿਸਤਾਨ ਨਾਲ ਲੱਗਦੀਆ ਹਨ, ਜਿਨ੍ਹਾਂ ਰਾਹੀ ਪੰਜਾਬ ਦਾ ਵਪਾਰੀ, ਜਿੰਮੀਦਾਰ ਆਪਣੀਆ ਉਤਪਾਦ ਵਸਤਾਂ ਤੇ ਫਸਲਾਂ ਨੂੰ ਅਰਬ ਮੁਲਕਾਂ ਰੂਸ ਤੇ ਮੱਧ ਏਸੀਆ ਤੱਕ ਵੇਚਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਦਾ ਹੈ । ਇਥੇ ਲੱਖਾਂ ਦੀ ਗਿਣਤੀ ਵਿਚ ਫੈਲੀ ਬੇਰੁਜਗਾਰੀ ਨੂੰ ਖਤਮ ਕਰ ਸਕਦਾ ਹੈ, ਉਸ ਨੂੰ ਇਹ ਹੁਕਮਰਾਨ ਮੰਦਭਾਵਨਾ ਅਧੀਨ ਨਹੀ ਖੋਲ੍ਹ ਰਹੇ । ਫਿਰ ਸਾਡੀ ਕਰਤਾਰਪੁਰ ਸਾਹਿਬ ਦੀ ਯਾਤਰਾ ਉਤੇ ਇਹ ਬਹਾਨਾ ਬਣਾਕੇ ਬੰਦ ਕਰ ਦਿੱਤੀ ਗਈ ਹੈ ਕਿ ਸਿੱਖਾਂ ਦੀ ਸੁਰੱਖਿਆ ਦਾ ਮਾਮਲਾ ਹੈ ਜਦੋਕਿ ਕਸਮੀਰ ਵਿਚ ਜੋ ਅਮਰਨਾਥ ਯਾਤਰਾ ਹੈ, ਜਿਥੇ ਸਭ ਤੋ ਵੱਧ ਇਨਸਾਨੀ ਖਤਰਾ ਹੈ ਉਹ ਯਾਤਰਾ ਖੁੱਲ੍ਹੀ ਰੱਖੀ ਹੋਈ ਹੈ । ਸਾਡੀਆ ਸਰਹੱਦਾਂ ਨਾ ਖੋਲ੍ਹਣ ਅਤੇ ਸਾਡੀਆ ਜਮੀਨਾਂ ਨੂੰ ਉਪਜਾਊ ਬਣਾਉਣ ਹਿੱਤ ਲੋੜੀਦਾ ਪਾਣੀ ਨਾ ਦੇਣ ਦੀ ਬਦੌਲਤ ਸਾਡੀਆ ਜਮੀਨਾਂ ਅਤੇ ਆਰਥਿਕਤਾ ਨੂੰ ਬਹੁਤ ਵੱਡੀ ਸੱਟ ਵੱਜੀ ਹੈ । ਇਸ ਲਈ ਜਿੰਨੀ ਜਲਦੀ ਹੋਵੇ ਸਾਡੀਆ ਸਰਹੱਦਾਂ ਖੋਲੀਆ ਜਾਣ ਜਿਸ ਨਾਲ ਪੰਜਾਬ ਦਾ ਵਪਾਰੀ, ਬਾਣੀਆ, ਜਿੰਮੀਦਾਰ ਦੀ ਆਰਥਿਕਤਾ ਮਜਬੂਤ ਹੋਵੇਗੀ । ਬੇਰੁਜਗਾਰੀ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ । ਟਰਾਸਪੋਰਟ ਕਿੱਤੇ ਵਿਚ ਵਾਧਾ ਹੋਵੇਗਾ । ਜੋ ਬੀਤੇ ਸਮੇ ਵਿਚ ਨਾਜੀਆ ਨੇ ਮਨੁੱਖਤਾ ਦਾ ਕਤਲੇਆਮ ਕੀਤਾ ਉਹ ਸਭ ਆਰੀਅਨ ਲੋਕ ਸਨ ਇਹ ਬੀਜੇਪੀ-ਆਰ.ਐਸ.ਐਸ ਹਿੰਦੂਤਵ ਹੁਕਮਰਾਨ ਉਨ੍ਹਾਂ ਦੀ ਹੀ ਜਾਬਰ ਔਲਾਦ ਹੈ ਅਤੇ ਇਹ ਨਸਲਵਾਦੀ ਲੋਕ ਹਨ ਜੋ ਮੰਨੂਸਮ੍ਰਿਤੀ ਦੀ ਜਾਤ-ਪਾਤ ਨੂੰ ਉਭਾਰਨ ਵਾਲੀ ਸੋਚ ਤੇ ਅਮਲ ਕਰਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰ ਰਹੇ ਹਨ । ਹੁਣ ਵੰਦੇ ਮਾਤਰਮ ਜਾਂ ਜਨ-ਗਨ-ਮਨ ਦੇ ਗਾਇਨ ਰਾਹੀ ਸਾਡੇ ਸਿੱਖਾਂ ਉਤੇ ਜ਼ਬਰੀ ਥੋਪਣਾ ਚਾਹੁੰਦੇ ਸਨ ਜਿਸ ਨੂੰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਰਾਹੀ ਰੋਕ ਲਗਾ ਦਿੱਤੀ ਹੈ ਜਿਸਦਾ ਅਸੀ ਸਵਾਗਤ ਕਰਦੇ ਹਾਂ । ਇਹ ਵੀ ਉਮੀਦ ਕਰਦੇ ਹਾਂ ਕਿ ਜੋ ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ ਨਾਲ ਹੁਕਮਰਾਨ ਗੈਰ ਵਿਧਾਨਿਕ ਤਰੀਕੇ ਜ਼ਬਰ ਤੇ ਨਸਲਕੁਸੀ ਕਰਦਾ ਆ ਰਿਹਾ ਹੈ ਉਸ ਤੋ ਤੋਬਾ ਕਰਕੇ ਇਨ੍ਹਾਂ ਸਭ ਵਰਗਾਂ ਕੌਮਾਂ ਨੂੰ ਆਜਾਦੀ ਨਾਲ ਜਿਊਣ, ਵਿਚਰਣ ਦਾ ਹੱਕ ਪ੍ਰਦਾਨ ਕਰਨਗੇ ।